ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਅਪਨਾ ਗੁਰੂ ਧਿਆਏ ॥
apanaa guroo dhiaae |
Sant Singh KhalsaI meditated on my Guru.
Manmohan SinghI have meditated on my Guru,
Manmohan Singh (Punjabi)ਮੈਂ ਆਪਣੇ ਗੁਰਾਂ ਦਾ ਆਰਾਧਨ ਕੀਤਾ ਹੈ,
Fareedkot Teekaਅਪਨੇ ਗੁਰੋਂ ਦ੍ਵਾਰੇ ਜਬ ਹਰੀ ਕੇ ਨਾਮ ਹਮਨੇ ਧਿਆਏ ਹੈਂ॥
Prof. Sahib Singhਹੇ ਸੰਤ ਜਨੋ! ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ,ਪਦ ਅਰਥ ਧਿਆਏ = ਧਿਆਨ ਧਰਦਾ ਹੈ।
SikhNet (Spanish)Contemplo siempre a mi Guru,
ਮਿਲਿ ਕੁਸਲ ਸੇਤੀ. ਘਰਿ ਆਏ ॥
mil kusal setee. ghar aae |
Sant Singh KhalsaI met with Him, and returned home in joy.
Manmohan Singhmeeting whom I have returned home with joy.
Manmohan Singh (Punjabi)ਜਿਨ੍ਹਾਂ ਨੂੰ ਮਿਲ ਕੇ ਮੈਂ ਖੁਸ਼ੀ ਨਾਲ ਗ੍ਰਿਹ ਨੂੰ ਮੁੜ ਆਇਆ ਹਾਂ।
Fareedkot Teeka(ਕੁਸਲ) ਅਨੰਦ ਸਾਥ ਮਿਲ ਕੇ ਹਮ ਅਪਨੇ ਸਰੂਪ ਮੇਂ ਆਏ ਹੈਂ॥
Prof. Sahib Singhਉਹ (ਗੁਰੂ-ਚਰਨਾਂ ਵਿਚ) ਜੁੜ ਕੇ ਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ (ਬਾਹਰ ਭਟਕਣੋਂ ਬਚ ਜਾਂਦਾ ਹੈ)।ਪਦ ਅਰਥ ਮਿਲਿ = (ਗੁਰੂ-ਚਰਨਾਂ ਵਿਚ) ਜੁੜ ਕੇ। ਕੁਸਲ ਸੇਤੀ = ਆਤਮਕ ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ-ਘਰ ਵਿਚ, ਅੰਤਰ-ਆਤਮੇ।
SikhNet (Spanish)Encontrándolo uno regresa a su Ser con gran Dicha.
ਨਾਮੈ ਕੀ ਵਡਿਆਈ ॥
naamai kee vaddiaaee |
Sant Singh KhalsaThis is the glorious greatness of the Naam.
Manmohan SinghSuch is greatness of the Lord's Name,
Manmohan Singh (Punjabi)ਐਹੋ ਜੇਹੀ ਹੈ ਵਿਸ਼ਾਲਤਾ ਪ੍ਰਭੂ ਦੇ ਨਾਮ ਦੀ,
Fareedkot Teekaਏਹੁ ਸਭ ਹਰੀ ਨਾਮ ਕੀ ਹੀ ਵਡਿਆਈ ਹੈ॥
Prof. Sahib Singhਇਹ ਨਾਮ ਦੀ ਹੀ ਬਰਕਤਿ ਹੈ (ਕਿ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦੇਂਦਾ ਹੈ)।ਪਦ ਅਰਥ ਵਡਿਆਈ = ਬਰਕਤਿ।
SikhNet (Spanish)Tal grande es la Gloria del Nombre del Señor
ਤਿਸੁ ਕੀਮਤਿ; ਕਹਣੁ ਨ ਜਾਈ ॥੧॥
tis keemat; kehan na jaaee |1|
Sant Singh KhalsaIts value cannot be estimated. ||1||
Manmohan Singhthat its worth cannot be expressed.
Manmohan Singh (Punjabi)ਕਿ ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਤਿਸ ਹਰੀ ਨਾਮ ਕੀ ਕੀਮਤ ਕਹੀ ਨਹੀਂ ਜਾਤੀ॥੧॥
Prof. Sahib Singh(ਪਰ) ਇਸ (ਹਰਿ-ਨਾਮ) ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ) ॥੧॥
SikhNet (Spanish)que uno no puede apreciar Su Valor. (1)
ਸੰਤਹੁ; ਹਰਿ ਹਰਿ ਹਰਿ ਆਰਾਧਹੁ ॥
santahu; har har har aaraadhahu |
Sant Singh KhalsaO Saints, worship and adore the Lord, Har, Har, Har.
Manmohan SinghO saints, remember thou the Lord Master's Name.
Manmohan Singh (Punjabi)ਹੇ ਸਾਧੂਓ! ਤੁਸੀਂ ਸੁਆਮੀ ਮਾਲਕ ਦੇ ਨਾਮ ਦਾ ਭਜਨ ਕਰੋ।
Fareedkot Teekaਹੇ ਸੰਤੋ! ਮਨ ਬਾਣੀ ਕਰ ਕੇ ਹਰੀ ਨਾਮ ਕੋ ਅਰਾਧੋ॥
Prof. Sahib Singhਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ।ਪਦ ਅਰਥ ਸੰਤਹੁ = ਹੇ ਸੰਤ ਜਨੋ!
SikhNet (Spanish)Oh Santos, contemplen siempre al Señor Bondadoso
ਹਰਿ ਆਰਾਧਿ. ਸਭੋ ਕਿਛੁ ਪਾਈਐ; ਕਾਰਜ ਸਗਲੇ ਸਾਧਹੁ ॥ ਰਹਾਉ ॥
har aaraadh. sabho kichh paaeeai; kaaraj sagale saadhahu | rahaau |
Sant Singh KhalsaWorship the Lord in adoration, and you shall obtain everything; your affairs shall all be resolved. ||Pause||
Manmohan SinghRemembering God, ye shall obtain everything and all your affairs shall be adjusted. Pause.
Manmohan Singh (Punjabi)ਵਾਹਿਗੁਰੂ ਦੇ ਚਿੰਤਨ ਕਰਨ ਨਾਲ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਅਤੇ ਤੁਹਾਡੇ ਸਾਰੇ ਕੰਮ-ਕਾਜ ਰਾਸ ਹੋ ਜਾਣਗੇ। ਠਹਿਰਾਉ।
Fareedkot Teekaਕਿਉਂਕਿ ਹਰੀ ਨਾਮ ਕੇ ਅਰਾਧਨੇ ਸੇ ਸਭ ਕੁਛ ਪਾਈਤਾ ਹੈ। ਯਾਂ ਤੇ ਤੁਮ ਤਿਸ ਕੋ ਅਰਾਧ ਕਰ ਅਪਨੇ ਸਭੀ ਕਾਰਜ ਸਿਧ ਕਰ ਲੇਵੋ॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ। (ਤੁਸੀ ਭੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ) ਸਾਰੇ ਕੰਮ ਸਵਾਰੋ ਰਹਾਉ॥ਪਦ ਅਰਥ ਆਰਾਧਿ = ਆਰਾਧ ਕੇ, ਸਿਮਰ ਕੇ। ਸਭੋ ਕਿਛੁ = ਹਰੇਕ ਚੀਜ਼। ਸਾਧਹੁ = ਸਫਲ ਕਰੋ ॥ਰਹਾਉ॥
SikhNet (Spanish)y Contemplándolo, vivan felices para siempre. (Pausa)
ਪ੍ਰੇਮ ਭਗਤਿ ਪ੍ਰਭ ਲਾਗੀ ॥
prem bhagat prabh laagee |
Sant Singh KhalsaHe alone is attached in loving devotion to God,
Manmohan SinghHe alone, who is very fortunate,
Manmohan Singh (Punjabi)ਕੇਵਲ ਓਹੀ, ਜੋ ਭਾਰੇ ਨਸੀਬਾਂ ਵਾਲਾ ਹੈ,
Fareedkot Teekaਪ੍ਰਭ ਕੀ ਪ੍ਰੇਮਾ ਭਗਤੀ ਮੇਂ ਹਮਾਰੀ ਬ੍ਰਿਤੀ ਲਾਗੀ॥
Prof. Sahib Singh(ਹੇ ਸੰਤ ਜਨੋ! ਜੇਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ) ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਉਸ ਦਾ ਮਨ ਲੱਗ ਜਾਂਦਾ ਹੈ।ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਭਗਤੀ।
SikhNet (Spanish)Sólo el Hombre de Destino
ਸੋ ਪਾਏ ਜਿਸੁ ਵਡਭਾਗੀ ॥
so paae jis vaddabhaagee |
Sant Singh Khalsawho realizes his great destiny.
Manmohan Singhobtains and is attached to the loving adoration of the Lord.
Manmohan Singh (Punjabi)ਸੁਆਮੀ ਦੀ ਪਿਆਰੀ ਉਪਾਸ਼ਨਾ ਨੂੰ ਪਾਉਂਦਾ ਹੈ ਤੇ ਉਸ ਨਾਲ ਜੁੜਦਾ ਹੈ।
Fareedkot Teekaਇਹੁ ਪ੍ਰੇਮਾ ਭਗਤੀ ਸੋ ਪਾਵਤਾ ਹੈ, ਜੋ ਬਡੇ ਭਾਗੋਂ ਵਾਲਾ ਹੋਤਾ ਹੈ॥
Prof. Sahib Singhਪਰ ਇਹ ਦਾਤਿ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ।
SikhNet (Spanish)obtiene su Adoración amada. Nanak,
ਜਨ ਨਾਨਕ. ਨਾਮੁ ਧਿਆਇਆ ॥
jan naanak. naam dhiaaeaa |
Sant Singh KhalsaServant Nanak meditates on the Naam, the Name of the Lord.
Manmohan SinghThe Lord's slave, O Nanak, meditates on the Name,
Manmohan Singh (Punjabi)ਸਾਹਿਬ ਦਾ ਗੋਲਾ, ਹੇ ਨਾਨਕ! ਨਾਮ ਦਾ ਸਿਮਰਨ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਹਰੀ ਨਾਮ ਕੋ ਧਿਆਇਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
SikhNet (Spanish)el Devoto del Señor habita en el Nombre del Señor
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
tin sarab sukhaa fal paaeaa |2|12|76|
Sant Singh KhalsaHe obtains the rewards of all joys and peace. ||2||12||76||
Manmohan Singhand he obtains the fruit of all the comforts.
Manmohan Singh (Punjabi)ਤੇ ਉਹ ਸਾਰਿਆਂ ਆਰਾਮਾਂ ਦੇ ਮੇਵੇ ਨੂੰ ਪਾ ਲੈਂਦਾ ਹੈ।
Fareedkot Teekaਤਿਨੋਂ ਨੇ ਸਰਬ ਸੁਖੋਂ ਕਾ ਫਲ੍ਹ ਜੋ ਆਤਮਾਨੰਦ ਹੈ, ਸੋ ਪਾਇ ਲੀਆ ਹੈ॥੨॥੧੨॥੭੬॥☬ਗ੍ਯਾਨਵਾਨੋਂ ਕਾ ਨਿਹਚਾ ਦਿਖਾਵਤੇ ਹੈਂ:
Prof. Sahib Singhਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ ॥੨॥੧੨॥੭੬॥ਪਦ ਅਰਥ ਤਿਨਿ = ਉਸ (ਮਨੁੱਖ) ਨੇ। ਸਰਬ ਸੁਖਾ = ਸਾਰੇ ਸੁਖ ਦੇਣ ਵਾਲੇ ॥੨॥੧੨॥੭੬॥
SikhNet (Spanish)y es bendecido con la Fruta dadora de la Paz de la Emancipación. (2‑12‑76)