ੴ

ਸਿੱਖਬਾਣੀ · SikhBani

ਸਦਾ ਸਦਾ ਹਰਿ ਜਾਪੇ ॥

sadaa sadaa har jaape
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 627 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਦਾ ਸਦਾ ਹਰਿ ਜਾਪੇ ॥

sadaa sadaa har jaape |

Sant Singh KhalsaForever and ever, I chant the Lord's Name.
Manmohan SinghEver and ever contemplate I, on the Lord.
Manmohan Singh (Punjabi)ਸਦੀਵ ਤੇ ਸਦੀਵ ਹੀ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਭਾਈ! ਹਮ ਨਿਤ੍ਯੰਪ੍ਰਤਿ ਹਰਿ ਨਾਮ ਕੋ ਜਪਤੇ ਹੈਂ॥
Prof. Sahib Singhਹੇ ਭਾਈ! ਸਦਾ ਹੀ (ਸਿਰਫ਼) ਪਰਮਾਤਮਾ ਦਾ ਨਾਮ ਜਪਿਆ ਕਰੋ।

ਪਦ ਅਰਥ ਜਾਪੇ = ਜਾਪਿ, ਜਪਿਆ ਕਰ।

SikhNet (Spanish)Contemplo siempre a mi Señor;

ਪ੍ਰਭ. ਬਾਲਕ ਰਾਖੇ ਆਪੇ ॥

prabh. baalak raakhe aape |

Sant Singh KhalsaGod Himself has saved my child.
Manmohan SinghThe Lord has Himself saved my child.
Manmohan Singh (Punjabi)ਸੁਆਮੀ ਨੇ ਖੁਦ ਹੀ ਮੇਰੇ ਬੱਚੇ ਦੀ ਰੱਖਿਆ ਕੀਤੀ ਹੈ।
Fareedkot Teekaਆਪ ਪ੍ਰਭੂ ਬਾਲਕ ਕੇ ਰਾਖੇ ਹੂਏ ਹੈਂ॥
Prof. Sahib Singhਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ।

ਪਦ ਅਰਥ ਆਪੇ = ਆਪ ਹੀ।

SikhNet (Spanish)sí, es el Señor Quien ha salvado a mi hijo

ਸੀਤਲਾ ਠਾਕਿ ਰਹਾਈ ॥

seetalaa tthaak rahaaee |

Sant Singh KhalsaHe healed him from the smallpox.
Manmohan SinghThe Lord has rid him of the small pox.
Manmohan Singh (Punjabi)ਸੁਆਮੀ ਨੇ ਚੀਚਕ ਨੂੰ ਵਰਜ ਕੇ ਹਟਾ ਦਿੱਤਾ ਹੈ।
Fareedkot Teekaਕਿਉਂਕਿ ਸੀਤਲਾ ਰੋਕ ਰਖੀ ਹੈ॥
Prof. Sahib Singh(ਬਾਲਕ ਹਰਗੋਬਿੰਦ ਤੋਂ ਪ੍ਰਭੂ ਨੇ ਆਪ ਹੀ) ਸੀਤਲਾ (ਚੇਚਕ) ਰੋਕ ਲਈ ਹੈ।

ਪਦ ਅਰਥ ਠਾਕਿ = ਰੋਕ ਕੇ।

SikhNet (Spanish)curándolo de la viruela.

ਬਿਘਨ ਗਏ; ਹਰਿ ਨਾਈ ॥੧॥

bighan ge; har naaee |1|

Sant Singh KhalsaMy troubles have been removed through the Lord's Name. ||1||
Manmohan SinghMy trouble are removed by God's Name.
Manmohan Singh (Punjabi)ਰੱਬ ਦੇ ਨਾਮ ਨੇ ਮੇਰੀਆਂ ਤਕਲੀਫਾਂ ਰਫਾ ਕਰ ਦਿੱਤੀਆਂ ਹਨ।
Fareedkot Teekaਹਰੀ ਕੇ ਨਾਮ ਜਪਨੇ ਸੇ ਸਭ ਬਿਘਨ ਦੂਰ ਹੋ ਗਏ ਹੈਂ॥੧॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਖ਼ਤਰੇ ਦੂਰ ਹੋ ਗਏ ਹਨ ॥੧॥

ਪਦ ਅਰਥ ਨਾਈ = ਸਿਫ਼ਤ-ਸਾਲਾਹ {स्ना = ਨਾਈ, ਸਿਫ਼ਤਿ ਸਾਲਾਹ} ॥੧॥

SikhNet (Spanish)A través del Señor todas las aflicciones son disipadas. (1)

ਮੇਰਾ ਪ੍ਰਭੁ; ਹੋਆ ਸਦਾ ਦਇਆਲਾ ॥

meraa prabh; hoaa sadaa deaalaa |

Sant Singh KhalsaMy God is forever Merciful.
Manmohan SinghMy Lord is ever merciful.
Manmohan Singh (Punjabi)ਮੇਰੇ ਮਾਲਕ ਸਦੀਵ ਹੀ ਮਿਹਰਬਾਨ ਹੈ।
Fareedkot Teekaਮੇਰਾ ਸ੍ਵਾਮੀ ਮੇਰੇ ਪਰ ਸਦੀਵ ਦਇਆਲ ਹੂਆ ਹੈ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ।
SikhNet (Spanish)Mi Señor es siempre Bueno conmigo;

ਅਰਦਾਸਿ ਸੁਣੀ ਭਗਤ ਅਪੁਨੇ ਕੀ; ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥

aradaas sunee bhagat apune kee; sabh jeea bheaa kirapaalaa | rahaau |

Sant Singh KhalsaHe heard the prayer of His devotee, and now all beings are kind and compassionate to him. ||Pause||
Manmohan SinghHe has hearkened to the prayer of His slave and all the sentient beings are compassionate to him. Pause.
Manmohan Singh (Punjabi)ਉਸ ਨੇ ਆਪਣੇ ਗੋਲੇ ਦੀ ਬੇਨਤੀ ਸੁਣ ਲਈ ਹੈ ਅਤੇ ਸਾਰੇ ਪ੍ਰਾਣਧਾਰੀ ਉਸ ਤੇ ਮਿਹਰਬਾਨ ਹੋ ਗਏ ਹਨ। ਠਹਿਰਾਉ।
Fareedkot Teekaਅਪਨੇ ਭਗਤ ਕੀ ਜੋ ਬੇਨਤੀ ਸੁਨੀ ਹੈ, ਇਸ ਤੇ ਹਮਾਰੇ ਕੁਟੰਬ ਕੇ ਸਭ ਜੀਆਂ ਪਰ ਕਿਰਪਾਲ ਹੂਆ ਹੈ॥ ਰਹਾਉ ॥
Prof. Sahib Singhਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ। ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ ਰਹਾਉ॥

ਪਦ ਅਰਥ ਸਭ ਜੀਅ = ਸਾਰੇ ਜੀਵਾਂ ਉੱਤੇ ॥ਰਹਾਉ॥

SikhNet (Spanish)ha escuchado la oración de Su Devoto y ahora la vida es Compasiva conmigo también. (Pausa)

ਪ੍ਰਭ ਕਰਣ ਕਾਰਣ ਸਮਰਾਥਾ ॥

prabh karan kaaran samaraathaa |

Sant Singh KhalsaGod is Almighty, the Cause of causes.
Manmohan SinghThe Omnipotent Lord is the cause of all causes.
Manmohan Singh (Punjabi)ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਸਭ ਕਾਰਣੋਂ ਕੇ ਕਰਨੇ ਕੋ ਪ੍ਰਭੂ ਸਮਰਥ ਹੈ॥
Prof. Sahib Singhਹੇ ਭਾਈ! ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਕਰਣ = ਜਗਤ। ਸਮਰਾਥਾ = ਸਭ ਤਾਕਤਾਂ ਦਾ ਮਾਲਕ।

SikhNet (Spanish)El Señor Todopoderoso es la Causa de toda causa;

ਹਰਿ ਸਿਮਰਤ; ਸਭੁ ਦੁਖੁ ਲਾਥਾ ॥

har simarat; sabh dukh laathaa |

Sant Singh KhalsaRemembering the Lord in meditation, all pains and sorrows vanish.
Manmohan SinghRemembering God, all the sorrow vanish.
Manmohan Singh (Punjabi)ਵਾਹਿਗੁਰੂ ਨੂੰ ਯਾਦ ਕਰਨ ਨਾਲ, ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।
Fareedkot Teekaਇਸੀ ਤੇ ਹਰੀ ਕੇ ਸਿਮਰਣ ਕਰ ਕੇ ਸਭ ਦੁਖ ਦੂਰ ਹੂਆ ਹੈ॥
Prof. Sahib Singhਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ।
SikhNet (Spanish)todos nuestros sufrimientos se van;

ਅਪਣੇ ਦਾਸ ਕੀ ਸੁਣੀ ਬੇਨੰਤੀ ॥

apane daas kee sunee benantee |

Sant Singh KhalsaHe has heard the prayer of His slave.
Manmohan SinghThe Lord has heard the supplication of His slave.
Manmohan Singh (Punjabi)ਸਾਹਿਬ ਨੇ ਆਪਣੇ ਗੋਲੇ ਦੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਜਬ ਅਪਨੇ ਦਾਸ ਕੀ ਬੇਨਤੀ ਸੁਨੀ ਅਰਥਾਤ ਜਬ ਹਮਾਰੀ ਬੇਨਤੀ ਮਾਨੀ॥
Prof. Sahib Singhਪ੍ਰਭੂ ਨੇ (ਸਦਾ ਹੀ) ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ।
SikhNet (Spanish)sí meditemos en ese Señor. El Señor ha escuchado mi oración,

ਸਭ ਨਾਨਕ. ਸੁਖਿ ਸਵੰਤੀ ॥੨॥੧੧॥੭੫॥

sabh naanak. sukh savantee |2|11|75|

Sant Singh KhalsaO Nanak, now everyone sleeps in peace. ||2||11||75||
Manmohan SinghNanak, everyone, now, sleeps in peace.
Manmohan Singh (Punjabi)ਨਾਨਕ, ਹੁਣ ਹਰ ਜਣਾ ਸੁੱਖ ਅੰਦਰ ਸੌਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਸਭ ਪ੍ਰਕਾਰ ਹਮਾਰੀ ਬ੍ਰਿਤੀ ਸੁਖ ਮੇਂ ਸੋਈ ਹੈ॥੨॥੧੧॥੭੫॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ ਹੀ) ਸਾਰੀ ਲੁਕਾਈ ਸੁਖੀ ਵੱਸਦੀ ਹੈ ॥੨॥੧੧॥੭੫॥

ਪਦ ਅਰਥ ਸੁਖਿ = ਸੁਖ ਵਿਚ, ਸੁਖ ਨਾਲ ॥੨॥੧੧॥੭੫॥

SikhNet (Spanish)y ahora el mundo entero habita en Paz. (2‑11‑75)
Answers quote the Granth verbatim with Ang citations. AI commentary is not Gurbani and not a religious ruling.