ਸੋਰਠਿ ਮਹਲਾ ੫ ॥
soratth mahalaa 5 | Ang 627
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਪਰਮੇਸਰਿ ਦਿਤਾ ਬੰਨਾ ॥
paramesar ditaa banaa | Ang 627
Sant Singh KhalsaThe Transcendent Lord has given me His support.
Manmohan SinghThe Supreme Lord has given me His support,
Manmohan Singh (Punjabi)ਸ਼੍ਰੋਮਣੀ ਸਾਹਿਬ ਨੇ ਮੈਨੂੰ ਆਪਣਾ ਆਸਰਾ ਦਿੱਤਾ ਹੈ,
Fareedkot Teekaਪਰਮੇਸਰ ਨੇ ਜਬ ਨਿਹਚੇ ਰੂਪ (ਬੰਨਾ) ਆਸਰਾ ਦੀਆ ਹੈ॥
Prof. Sahib Singhਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ,ਪਦ ਅਰਥ ਪਰਮੇਸਰਿ = ਪਰਮੇਸਰ ਨੇ। ਬੰਨਾ = ਡੱਕਾ, ਰੁਕਾਵਟ, ਬੰਨ੍ਹ।
SikhNet (Spanish)El Señor me ha dado Su Refugio
ਦੁਖ ਰੋਗ ਕਾ ਡੇਰਾ ਭੰਨਾ ॥
dukh rog kaa dderaa bhanaa | Ang 627
Sant Singh KhalsaThe house of pain and disease has been demolished.
Manmohan Singhand the abode of distress and disease is demolished.
Manmohan Singh (Punjabi)ਅਤੇ ਤਕਲੀਫ ਤੇ ਬੀਮਾਰੀ ਦਾ ਅੱਡਾ ਚੁੱਕਿਆ ਗਿਆ ਹੈ।
Fareedkot Teekaਤਬ ਦੁਖੋਂ ਔ ਰੋਗੋਂ ਕਾ ਡੇਰਾ ਜੋ ਅਗ੍ਯਾਨ ਥਾ, ਸੋ ਨਸ੍ਟ ਹੂਆ ਹੈ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ।ਪਦ ਅਰਥ ਭੰਨਾ = ਭੰਨ ਦਿੱਤਾ, ਤੋੜ ਦਿੱਤਾ।
SikhNet (Spanish)y el recinto de dolor ha sido demolido en mi interior.
ਅਨਦ ਕਰਹਿ. ਨਰ ਨਾਰੀ ॥
anad kareh. nar naaree | Ang 627
Sant Singh KhalsaThe men and women celebrate.
Manmohan SinghThe men and women make merry, as,
Manmohan Singh (Punjabi)ਮਰਦ ਤੇ ਜਨਾਨੀਆਂ ਮੌਜਾਂ ਮਾਣਦੇ ਹਨ,
Fareedkot Teekaਸੋ ਨਰ ਹੋਵੈ ਵਾ ਨਾਰੀ ਹੋਵੈ ਸਭ ਆਨੰਦ ਹੀ ਕਰਤੇ ਹੈਂ॥
Prof. Sahib Singhਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ,ਪਦ ਅਰਥ ਕਰਹਿ = ਕਰਦੇ ਹਨ। ਨਰ ਨਾਰੀ = (ਉਹ ਸਾਰੇ) ਨਰ ਨਾਰ, ਉਹ ਸਾਰੇ ਜੀਵ।
SikhNet (Spanish)Hombres y mujeres celebran,
ਹਰਿ ਹਰਿ ਪ੍ਰਭਿ. ਕਿਰਪਾ ਧਾਰੀ ॥੧॥
har har prabh. kirapaa dhaaree |1| Ang 627
Sant Singh KhalsaThe Lord God, Har, Har, has extended His Mercy. ||1||
Manmohan SinghGod, the Lord Master, has extended His mercy to them.
Manmohan Singh (Punjabi)ਕਿਉਂਕਿ ਵਾਹਿਗੁਰੂ ਸੁਆਮੀ ਮਾਲਕ ਨੇ ਉਨ੍ਹਾਂ ਤੇ ਆਪਣੀ ਮਿਹਰ ਕੀਤੀ ਹੈ।
Fareedkot Teekaਜਿਨੋਂ ਪਰ ਹਰੀ ਨੇ ਹਰ ਪ੍ਰਕਾਰ ਕ੍ਰਿਪਾ ਕਰੀ ਹੈ॥੧॥
Prof. Sahib Singhਜਿਨ੍ਹਾਂ ਉੱਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ॥੧॥ਪਦ ਅਰਥ ਪ੍ਰਭਿ = ਪ੍ਰਭੂ ਨੇ ॥੧॥
SikhNet (Spanish)pues el Señor Dios, Jar, Jar, ha mostrado Su Misericordia. (1)
ਸੰਤਹੁ; ਸੁਖੁ ਹੋਆ ਸਭ ਥਾਈ ॥
santahu; sukh hoaa sabh thaaee | Ang 628
Sant Singh KhalsaO Saints, there is peace everywhere.
Manmohan SinghO saints, now there is peace at all the places.
Manmohan Singh (Punjabi)ਹੇ ਸਾਧੂਓ! ਹੁਣ ਸਾਰੀਆਂ ਥਾਵਾਂ ਤੇ ਆਰਾਮ ਹੈ।
Fareedkot Teekaਹੇ ਸੰਤਹੁ! ਤਿਨ ਕੋ ਤੌ ਸਭ ਜਗਾ ਮੇਂ ਸੁਖ ਹੂਆ ਹੈ॥
Prof. Sahib Singhਹੇ ਸੰਤ ਜਨੋ! (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ,
SikhNet (Spanish)Oh Santos, ahora hay Paz por doquier, pues el Supremo Dios Nuestro Señor,
ਪਾਰਬ੍ਰਹਮੁ ਪੂਰਨ ਪਰਮੇਸਰੁ; ਰਵਿ ਰਹਿਆ ਸਭਨੀ ਜਾਈ ॥ ਰਹਾਉ ॥
paarabraham pooran paramesar; rav rahiaa sabhanee jaaee | rahaau | Ang 628
Sant Singh KhalsaThe Supreme Lord God, the Perfect Transcendent Lord, is pervading everywhere. ||Pause||
Manmohan SinghMy Transcendent Lord, the Perfect Master, is pervading in all the places. Pause.
Manmohan Singh (Punjabi)ਮੇਰਾ ਪਰਮ ਪ੍ਰਭੂ, ਪੂਰਨ ਮਾਲਕ, ਸਾਰੀਆਂ ਥਾਵਾਂ ਅੰਦਰ ਸਮਾਇਆ ਹੋਇਆ ਹੈ। ਠਹਿਰਾਉ।
Fareedkot Teekaਜਿਨੋਂ ਨੇ ਇਹੁ ਜਾਣਿਆ ਹੈ ਕਿ ਪਾਰਬ੍ਰਹਮ ਪੂਰਨ ਪਰਮੇਸਰ ਜੋ ਹੈ, ਸੋ ਸਭ ਜਗਾ ਮੇਂ ਬਿਆਪ ਰਹਾ ਹੈ॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ ਰਹਾਉ॥ਪਦ ਅਰਥ ਰਵਿ ਰਹਿਆ = ਮੌਜੂਦ ਹੈ। ਸਭਨੀ ਜਾਈ = ਸਭ ਥਾਵਾਂ ਵਿਚ ॥ਰਹਾਉ॥
SikhNet (Spanish)el Dios Trascendente está compenetrándolo todo. (Pausa)
ਧੁਰ ਕੀ ਬਾਣੀ ਆਈ ॥
dhur kee baanee aaee | Ang 628
Sant Singh KhalsaThe Bani of His Word emanated from the Primal Lord.
Manmohan SinghFrom the primal One, has emanated the Gurbani,
Manmohan Singh (Punjabi)ਆਦਿ ਪੁਰਖ ਤੋਂ ਗੁਰਬਾਣੀ ਉਤਪੰਨ ਹੋਈ ਹੈ,
Fareedkot Teekaਆਦਿ ਰੂਪ ਪਰਮੇਸਰ ਕੀ ਬੇਦ ਰੂਪ ਬਾਣੀ ਜਿਨ ਕੇ ਰਿਦੇ ਮੇਂ ਆਈ ਹੈ, ਭਾਵ ਸੇ ਜਿਨੋਂ ਨੇ ਬੇਦ ਕੇ ਸਿਧਾਂਤ ਕੋ ਪਾਇਆ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ,ਪਦ ਅਰਥ ਧੁਰ ਕੀ ਬਾਣੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਆਈ = ਆ ਵੱਸੀ।
SikhNet (Spanish)El Bani de Su Palabra emanó del Dios Primordial
ਤਿਨਿ. ਸਗਲੀ ਚਿੰਤ ਮਿਟਾਈ ॥
tin. sagalee chint mittaaee | Ang 628
Sant Singh KhalsaIt eradicates all anxiety.
Manmohan Singhand it has effaced all the anxiety.
Manmohan Singh (Punjabi)ਅਤੇ ਇਸ ਨੇ ਸਾਰਾ ਫਿਕਰ ਦੂਰ ਕਰ ਦਿੱਤਾ ਹੈ।
Fareedkot Teekaਤਿਨੋਂ ਨੇ ਸਰਬ ਪ੍ਰਕਾਰ ਕੀ ਚਿੰਤਾ ਮਿਟਾਇ ਦਈ ਹੈ॥
Prof. Sahib Singhਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।ਪਦ ਅਰਥ ਤਿਨਿ = ਉਸ (ਮਨੁੱਖ) ਨੇ।
SikhNet (Spanish)y toda ansiedad ha sido erradicada.
ਦਇਆਲ ਪੁਰਖ ਮਿਹਰਵਾਨਾ ॥
deaal purakh miharavaanaa | Ang 628
Sant Singh KhalsaThe Lord is merciful, kind and compassionate.
Manmohan SinghCompassionate and king is the Lord to me.
Manmohan Singh (Punjabi)ਕ੍ਰਿਪਾਲ ਤੇ ਦਇਆਲੂ ਹੈ ਸਾਹਿਬ ਮੇਰੇ ਉਤੇ।
Fareedkot Teekaਵਹੁ ਪੁਰਖ ਮਿਹਰਵਾਨ ਪਰਮੇਸਰ ਦਇਆਲੂ ਕਾ ਸਰੂਪ ਹੀ ਹੂਆ ਹੈ॥
Prof. Sahib Singhਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ,
SikhNet (Spanish)El Señor es Compasivo, Bondadoso y Misericordioso,
ਹਰਿ ਨਾਨਕ. ਸਾਚੁ ਵਖਾਨਾ ॥੨॥੧੩॥੭੭॥
har naanak. saach vakhaanaa |2|13|77| Ang 628
Sant Singh KhalsaNanak chants the Naam, the Name of the True Lord. ||2||13||77||
Manmohan SinghNanak, utters the Name of the True Lord.
Manmohan Singh (Punjabi)ਨਾਨਕ ਸੱਚੇ ਸੁਆਮੀ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰੀ ਸਾਚ ਕੋ ਹੀ ਵਖ੍ਯਾਨ ਕੀਆ ਹੈ। ਭਾਵ ਸੇ ਪਰਮੇਸਰ ਰੂਪ ਹੂਆ ਹੂਆ ਭੀ ਅਚਾਰ੍ਯ ਬ੍ਰਿਤੀ ਧਾਰ ਕੈ ਹਰੀ ਨਾਮ ਕੋ ਸਿਮਰਨ ਕਰਤਾ ਹੈ॥੨॥੧੩॥੧੭॥☬ਉਪਦੇਸ਼:
Prof. Sahib Singhਹੇ ਨਾਨਕ! ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ ॥੨॥੧੩॥੭੭॥ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਵਖਾਨਾ = ਉਚਾਰਿਆ ॥੨॥੧੩॥੭੭॥
SikhNet (Spanish)Nanak canta el Naam, el Nombre del Señor Verdadero. (2‑13‑77)