ੴ

ਸਿੱਖਬਾਣੀ · SikhBani

Ang 858

Sri Guru Granth Sahib · Raag Bilaaval · 4 shabads, 36 lines
Translations
Shabad Bhagat Namdev Ji Raag Bilaaval continued from Ang 857

ਦੁਖ ਬਿਸਾਰਿ; ਸੁਖ ਅੰਤਰਿ ਲੀਨਾ ॥੧॥

dukh bisaar; sukh antar leenaa |1|

Sant Singh KhalsaMy pain is forgotten, and I have found peace deep within myself. ||1||
Manmohan SinghI have forgotten sorrow and have obtained peace within me.
Manmohan Singh (Punjabi)ਮੈਂ ਦੁੱਖ ਦਰਦ ਨੂੰ ਭੁਲਾ ਦਿੱਤਾ ਹੈ ਅਤੇ ਮੇਰੇ ਅੰਦਰ ਠੰਢ-ਚੈਨ ਵਰਤ ਗਈ ਹੈ।
Fareedkot Teekaਕਿਉਂਕਿ ਜਨਮ ਮਰਨ ਕੇ ਦੁਖੋਂ ਕੋ ਵਿਸਾਰ ਕਰ ਅੰਤ੍ਰੀਵ ਆਤਮ ਸੁਖ ਲੀਆ ਹੈ॥੧॥
Prof. Sahib Singhਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ॥੧॥

ਪਦ ਅਰਥ ਸੁਖ ਅੰਤਰਿ = ਸੁਖ ਵਿਚ। ਬਿਸਾਰਿ = ਭੁਲਾ ਕੇ ॥੧॥

SikhNet (Spanish)Estoy libre de aflicciones y encontré la Paz en lo profundo de mi ser (1)

ਗਿਆਨ ਅੰਜਨੁ ਮੋ ਕਉ; ਗੁਰਿ ਦੀਨਾ ॥

giaan anjan mo kau; gur deenaa |

Sant Singh KhalsaThe Guru has blessed me with the ointment of spiritual wisdom.
Manmohan SinghThe Guru has blessed me with the collyrium of Divine knowledge.
Manmohan Singh (Punjabi)ਗੁਰਾਂ ਨੇ ਮੈਨੂੰ ਬ੍ਰਹਿਮਬੋਧ ਦਾ ਸੁਰਮਾ ਪਰਦਾਨ ਕੀਤਾ ਹੈ।
Fareedkot Teekaਅਬ ਮੁਝ ਕਉ ਸਤਿਗੁਰੋਂ ਨੇ ਗਿਆਨ ਰੂਪੀ ਅੰਜਨ ਦੀਆ ਹੈ॥
Prof. Sahib Singhਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ,

ਪਦ ਅਰਥ ਅੰਜਨੁ = ਸੁਰਮਾ। ਗੁਰਿ = ਗੁਰੂ ਨੇ।

SikhNet (Spanish)El Guru me ha bendecido con el Colirio de la Sabiduría

ਰਾਮ ਨਾਮ ਬਿਨੁ; ਜੀਵਨੁ ਮਨ ਹੀਨਾ ॥੧॥ ਰਹਾਉ ॥

raam naam bin; jeevan man heenaa |1| rahaau |

Sant Singh KhalsaWithout the Lord's Name, life is mindless. ||1||Pause||
Manmohan SinghWithout the Lord's Name, vain is the mortal's life. Pause.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਬੇਫਾਇਦਾ ਹੈ ਮਨੁੱਖ ਦੀ ਜਿੰਦਗੀ। ਠਹਿਰਾਉ।
Fareedkot Teekaਰਾਮ ਨਾਮ ਤੇ ਬਿਨਾ ਜੀਵਨਾ ਹੀਨਤਾ ਕੇ ਕਰਨੇਹਾਰ ਮੰਨਿਆ ਹੈ॥੧॥ ਰਹਾਉ ॥
Prof. Sahib Singhਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਹੀਨਾ = ਤੁੱਛ, ਨਕਾਰਾ ॥੧॥ ਰਹਾਉ ॥

SikhNet (Spanish)y ahora creo que sin el Nombre del Señor, la vida no tiene chiste ni chispa.(1-Pausa)

ਨਾਮਦੇਇ; ਸਿਮਰਨੁ ਕਰਿ ਜਾਨਾਂ ॥

naamadee; simaran kar jaanaan |

Sant Singh KhalsaMeditating in remembrance, Naam Dayv has come to know the Lord.
Manmohan SinghThrough meditation Namdev has known his Lord.
Manmohan Singh (Punjabi)ਭਜਨ ਬੰਦਗੀ ਦੇ ਰਾਹੀਂ ਨਾਮਦੇਵ ਨੇ ਆਪਣੀ ਸਾਈਂ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਨਾਮ ਦੇਵ ਜੀ ਕਹਤੇ ਹੈਂ: ਮੈਨੇ ਤਿਸ ਕੇ ਨਾਮੁ ਕੋ ਸਿਮਰਨ ਕਰਨਾ ਜਾਨਿਆ ਹੈ॥
Prof. Sahib Singhਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ,

ਪਦ ਅਰਥ ਨਾਮਦੇਇ = ਨਾਮਦੇਉ ਨੇ। ਕਰਿ = ਕਰ ਕੇ। ਜਾਨਾਂ = ਜਾਣ ਲਿਆ ਹੈ, ਪਛਾਣ ਲਿਆ ਹੈ।

SikhNet (Spanish)Namdev Te ha conocido a través de la Contemplación, oh Dios

ਜਗਜੀਵਨ ਸਿਉ; ਜੀਉ ਸਮਾਨਾਂ ॥੨॥੧॥

jagajeevan siau; jeeo samaanaan |2|1|

Sant Singh KhalsaHis soul is blended with the Lord, the Life of the World. ||2||1||
Manmohan SinghHis soul is blended with the Lord, the Life of the World.
Manmohan Singh (Punjabi)ਉਸ ਦੀ ਆਤਮਾ, ਸ਼੍ਰਿਸ਼ਟੀ ਦੀ ਜਿੰਦ-ਜਾਨ ਸੁਆਮੀ ਨਾਲ ਅਭੇਦ ਹੋ ਗਈ ਹੈ।
Fareedkot Teekaਸੋ ਜਗਤ ਕੇ (ਜੀਵਨ) ਪ੍ਰਾਣ ਰੂਪ ਵਾਹਿਗੁਰੂ ਸਾਥ ਹਮਰਾ ਜੀਊ ਸਮਾਇ ਗਿਆ ਹੈ॥੨॥੧॥☬ਸ੍ਰੀ ਰਵਿਦਾਸ ਭਗਤ ਜੀ ਅਪਨੀ ਦਸਾ ਪ੍ਰਗਟ ਕਰਤੇ ਹੂਏ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ ॥੨॥੧॥

ਪਦ ਅਰਥ ਸਿਉ = ਨਾਲ। ਜੀਉ = ਜਿੰਦ। ਸਮਾਨਾਂ = ਲੀਨ ਹੋ ਗਈ ਹੈ ॥੨॥੧॥

* ਸ਼ਬਦ ਦਾ ਭਾਵ: ਸਿਮਰਨ ਨਾਲ ਹੀ ਜਨਮ ਸਫਲ ਹੁੰਦਾ ਹੈ। ਇਹ ਦਾਤ ਗੁਰੂ ਤੋਂ ਮਿਲਦੀ ਹੈ।

SikhNet (Spanish)y ahora su Alma se ha inmergido en Ti, Vida de toda vida. (2-1)

Open this shabad (8 lines, Angs 857-858) →

Shabad Bhagat Ravidas Ji Raag Bilaaval

ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ॥

bilaaval baanee ravidaas bhagat kee |

Sant Singh KhalsaBilaaval, The Word Of Devotee Ravi Daas:
Manmohan SinghBilawal. Hymns of Saint Ravidas
Manmohan Singh (Punjabi)ਬਿਲਾਵਲ ਸ਼ਬਦ ਭਗਤ ਰਵਿਦਾਸ।
Prof. Sahib Singhਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Bilawal, Palabras de Reverendo Ravidas-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦਾਰਿਦੁ ਦੇਖਿ. ਸਭ ਕੋ ਹਸੈ; ਐਸੀ ਦਸਾ ਹਮਾਰੀ ॥

daarid dekh. sabh ko hasai; aisee dasaa hamaaree |

Sant Singh KhalsaSeeing my poverty, everyone laughed. Such was my condition.
Manmohan SinghEvery one laughed on seeing my poverty Such was my condition.
Manmohan Singh (Punjabi)ਹਰ ਕੋਈ ਮੇਰੀ ਗਰੀਬੀ ਦੇਖ ਕੇ ਹੱਸਦਾ ਸੀ, ਇਹੋ ਜਿਹੀ ਸੀ ਮੇਰੀ ਹਾਲਤ।
Fareedkot Teekaਹੇ ਵਾਹਿਗੁਰੂ! ਹਮਾਰੀ ਐਸੇ ਦਰਿਦ੍ਰ ਦਸਾ ਰੂਪ ਥੀ, ਜਿਸ ਕੋ ਦੇਖ ਕਰ ਸਭ ਕੋਈ ਹਾਸੀ ਕਰਤਾ ਥਾ॥
Prof. Sahib Singhਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ),

ਪਦ ਅਰਥ ਦਾਰਿਦੁ = ਗ਼ਰੀਬੀ। ਸਭ ਕੋ = ਹਰੇਕ ਬੰਦਾ। ਹਸੈ = ਮਖ਼ੌਲ ਕਰਦਾ ਹੈ।

SikhNet (Spanish)Todos se reían de mi pobreza, pues tal era mi estado;

ਅਸਟ ਦਸਾ ਸਿਧਿ, ਕਰ ਤਲੈ; ਸਭ ਕ੍ਰਿਪਾ ਤੁਮਾਰੀ ॥੧॥

asatt dasaa sidh, kar talai; sabh kripaa tumaaree |1|

Sant Singh KhalsaNow, I hold the eighteen miraculous spiritual powers in the palm of my hand; everything is by Your Grace. ||1||
Manmohan SinghNow, I hold the eighteen supernatural powers on the palm of my hand All this is Thine grace.
Manmohan Singh (Punjabi)ਹੁਣ, ਅਠਾਰ੍ਹਾਂ ਕਰਾਮਾਤੀ ਸ਼ਕਤੀਆਂ ਮੇਰੇ ਹੱਥ ਦੀ ਹਥੇਲੀ ਉਤੇ ਹਨ। ਇਹ ਸਮੂਹ ਤੇਰੀ ਮਿਹਰਬਾਨੀ ਹੈ।
Fareedkot Teekaਅਬ ਅਠਾਰਹਿ ਸਿਧੀਆਂ ਹਮਾਰੇ ਹਾਥ ਕੀ ਤਲੀ ਮੇਂ ਹੈਂ, ਭਾਵ ਯਹਿ ਜਿਸ ਕੋ ਚਾਹੈ ਹਮ ਤਿਸ ਕੋ ਦੇ ਦੇਵੈਂ, ਸੋ ਇਹ ਸੰਪੂਰਨ ਤੁਮਾਰੀ ਹੀ ਕ੍ਰਿਪਾ ਹੈ॥੧॥
Prof. Sahib Singhਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥

ਪਦ ਅਰਥ ਦਸਾ = ਦਸ਼ਾ, ਹਾਲਤ। ਅਸਟ ਦਸਾ = ਅਠਾਰਾਂ {ਅੱਠ ਤੇ ਦਸ}। ਕਰ ਤਲੈ = ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ ॥੧॥

SikhNet (Spanish)ahora los dieciocho Siddas están en la palma de mi mano, todo es por Tu Gracia, oh Dios. (1)

ਤੂ ਜਾਨਤ. ਮੈ ਕਿਛੁ ਨਹੀ; ਭਵ ਖੰਡਨ ਰਾਮ ॥

too jaanat. mai kichh nahee; bhav khanddan raam |

Sant Singh KhalsaYou know, and I am nothing, O Lord, Destroyer of fear.
Manmohan SinghThou knowest, I am nothing, O my Lord, the Destroyer of dread.
Manmohan Singh (Punjabi)ਤੂੰ ਜਾਣਦਾ ਹੈਂ, ਮੈਂ ਕੋਈ ਸ਼ੈ ਨਹੀਂ, ਹੇ ਮੇਰੇ ਡਰ ਨਾਸ ਕਰਨਹਾਰ ਸੁਆਮੀ!
Fareedkot Teekaਹੇ ਜਨਮ ਮਰਨ ਕੇ ਖੰਡਨਹਾਰੇ ਰਾਮ! ਤੂੰ ਸਭ ਕਿਛ ਜਾਨਤਾ ਹੈਂ ਅਰਥਾਤ ਤੂੰ ਅੰਤਰਜਾਮੀ ਹੈਂ। ਤਾਂ ਤੇ ਹੇ ਸੁਆਮੀ! ਮੈਂ ਤੇਰੇ ਆਗੇ ਕਿਛ ਨਹੀਂ ਹੂੰ, ਭਾਵ ਯਹਿ ਮੈਂ ਤੁਛ ਅਲਪਗ੍ਯ ਰੂਪ ਹੂੰ॥
Prof. Sahib Singhਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।

ਪਦ ਅਰਥ ਮੈ ਕਿਛੁ ਨਹੀ = ਮੇਰੀ ਕੋਈ ਪਾਂਇਆਂ ਨਹੀਂ। ਭਵਖੰਡਨ = ਹੇ ਜਨਮ ਮਰਨ ਨਾਸ ਕਰਨ ਵਾਲੇ!

SikhNet (Spanish)Soy un ignorante y Tú lo conoces todo; eres el Destructor de la reencarnación,

ਸਗਲ ਜੀਅ ਸਰਨਾਗਤੀ; ਪ੍ਰਭ ਪੂਰਨ ਕਾਮ ॥੧॥ ਰਹਾਉ ॥

sagal jeea saranaagatee; prabh pooran kaam |1| rahaau |

Sant Singh KhalsaAll beings seek Your Sanctuary, O God, Fulfiller, Resolver of our affairs. ||1||Pause||
Manmohan SinghAll the sentient beings seek Thy refuge, O Lord, the Adjuster of all affairs. Pause.
Manmohan Singh (Punjabi)ਸਾਰੇ ਪ੍ਰਾਣਧਾਰੀ ਤੇਰੀ ਪਨਾਹ ਲੋੜਦੇ ਹਨ, ਹੇ ਸਾਰਿਆਂ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲੇ ਸੁਆਮੀ! ਠਹਿਰਾਉ।
Fareedkot Teekaਹੇ ਪੂਰਨ ਸੰਕਲਪ ਪ੍ਰਭੂ! ਸੰਪੂਰਨ ਜੀਵ ਤੇਰੀ ਸਰਣ ਮੇਂ ਪਰਾਪਤਿ ਹੈਂ; ਵਾ ਸਰਬ ਜੀਵੋਂ ਮੇਂ ਸੇ ਜੋ ਤੇਰੀ ਸਰਣ ਕੋ (ਗਤੀ) ਪ੍ਰਾਪਤਿ ਹੂਏ ਹੈਂ ਤਿਨ ਕੇ ਤੂੰ ਸਰਬ ਕਾਮ ਪੂਰਨ ਕਰਤਾ ਹੈਂ॥੧॥ ਰਹਾਉ ॥
Prof. Sahib Singhਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ ॥

ਪਦ ਅਰਥ ਜੀਅ = ਜੀਵ। ਪੂਰਨ ਕਾਮ = ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ! ॥੧॥ ਰਹਾਉ ॥

SikhNet (Spanish)toda vida busca Tu Santuario y Tú lo llenas todo. (1-Pausa)

ਜੋ ਤੇਰੀ ਸਰਨਾਗਤਾ; ਤਿਨ ਨਾਹੀ ਭਾਰੁ ॥

jo teree saranaagataa; tin naahee bhaar |

Sant Singh KhalsaWhoever enters Your Sanctuary, is relieved of his burden of sin.
Manmohan SinghThey, who enter Thy sanctuary, they no longer bear the load of sins, O Lord.
Manmohan Singh (Punjabi)ਜੋ ਤੇਰੀ ਪਨਾਹ ਲੈਂਦੇ ਹਨ, ਉਹ ਮੁੜ ਕੇ ਪਾਪਾਂ ਦਾ ਬੋਝ ਨਹੀਂ ਚੁਕਦੇ, ਹੇ ਸੁਆਮੀ।
Fareedkot Teekaਤਾਂ ਤੇ ਹੇ ਹਰੀ! ਜੋ ਤੇਰੀ ਸਰਨ ਕੋ ਪ੍ਰਾਪਤਿ ਭਏ ਹੈਂ ਤਿਨ ਕੋ ਸੰਸਾਰਕ (ਭਾਰੁ) ਦੁਖੁ ਨਹੀਂ ਹੈ, ਭਾਵ ਜਨਮੋਂ ਤੇ ਰਹਿਤ ਹੈਂ॥
Prof. Sahib Singhਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ।

ਪਦ ਅਰਥ ਸਰਨਾਗਤਾ = ਸਰਨ ਆਏ ਹਨ। ਭਾਰੁ = ਬੋਝ (ਵਿਕਾਰਾਂ ਦਾ)।

SikhNet (Spanish)Aquél que busca Tu Santuario no lleva consigo la carga de la maldad.

ਊਚ ਨੀਚ ਤੁਮ ਤੇ ਤਰੇ; ਆਲਜੁ ਸੰਸਾਰੁ ॥੨॥

aooch neech tum te tare; aalaj sansaar |2|

Sant Singh KhalsaYou have saved the high and the low from the shameless world. ||2||
Manmohan SinghThe high and low have been saved by Thee from the shameless world.
Manmohan Singh (Punjabi)ਵੱਡਿਆਂ ਅਤੇ ਛੋਟਿਆਂ ਦਾ ਤੂੰ ਬੇਸ਼ਰਮ ਦੁਨੀਆਂ ਤੋਂ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਊਚ ਨੀਚ ਸਭ ਤੁਮਾਰੀ ਸਰਣ ਹੋਣੇ ਤੇ ਇਸ (ਆਲਜੁ) ਸਰਬ ਓਰ ਬੰਧਨ ਰੂਪ ਸੰਸਾਰ ਸੇ ਤਰੇ ਹੈਂ; ਵਾ ਜੁਆਲੁਘਰੁ ਹੈ (ਆਲਜੁ) ਨਿਰਲਜੁ ਤੇਰੀ ਕ੍ਰਿਪਾ ਤੇ ਤਰੇ ਹੈਂ॥੨॥
Prof. Sahib Singhਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥

ਪਦ ਅਰਥ ਤੁਮ ਤੇ = ਤੇਰੀ ਮਿਹਰ ਨਾਲ। ਤੇ = ਤੋਂ। ਆਲਜੁ = {ਨੋਟ: ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ। 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ। ਆਮ ਬੋਲੀ ਵਿਚ ਅਸੀਂ ਆਖਦੇ ਭੀ 'ਨਿਰਲਜ' ਹੀ ਹਾਂ} ਆਲ-ਜੁ। ਆਲ = ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ। ਆਲਜੁ = ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ॥੨॥

SikhNet (Spanish)Salvas a todos, a los elevados y a los de abajo, y nadie se avergüenza de recibir Tus Bondades. (2)

ਕਹਿ ਰਵਿਦਾਸ. ਅਕਥ ਕਥਾ; ਬਹੁ ਕਾਇ ਕਰੀਜੈ ॥

keh ravidaas. akath kathaa; bahu kaae kareejai |

Sant Singh KhalsaSays Ravi Daas, what more can be said about the Unspoken Speech?
Manmohan SinghSays Ravidas, why say more regarding the ineffable discourses of God?
Manmohan Singh (Punjabi)ਰਵਿਦਾਸ ਆਖਦੇ ਹਨ, ਸਾਈਂ ਦੀਆਂ ਅਕਹਿ ਵਾਰਤਾ ਦੇ ਸੰਬੰਧ ਵਿੱਚ ਵਧੇਰੇ ਕੀ ਆਖਣਾ ਹੋਇਆ?
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ (ਅਕਥ) ਹਰੀ ਤੇਰੀ ਕਥਾ ਤੇ (ਬਹੁ) ਬਿਅੰਤ ਹੀ ਹੈ, ਤਿਸ ਕੋ ਕਿਤਨਾ ਕੁ ਉਚਾਰਨ ਕਰੀਏ॥
Prof. Sahib Singhਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ;

ਪਦ ਅਰਥ ਅਕਥ = ਅ-ਕਥ, ਬਿਆਨ ਤੋਂ ਪਰੇ। ਬਹੁ = ਬਹੁਤ ਗੱਲ। ਕਾਇ = ਕਾਹਦੇ ਲਈ?

SikhNet (Spanish)Dice Ravidas, oh Dios, Tu Palabra no puede ser recitada;

ਜੈਸਾ ਤੂ. ਤੈਸਾ ਤੁਹੀ; ਕਿਆ ਉਪਮਾ ਦੀਜੈ ॥੩॥੧॥

jaisaa too. taisaa tuhee; kiaa upamaa deejai |3|1|

Sant Singh KhalsaWhatever You are, You are, O Lord; how can anything compare with Your Praises? ||3||1||
Manmohan SinghWhat Thou art, that Thou art alone. To what can I liken thy praise?
Manmohan Singh (Punjabi)ਜਿਹੋ ਜਿਹਾ ਤੂੰ ਹੈਂ, ਉਹੋ ਜਿਹਾ ਕੇਵਲ ਤੂੰ ਹੀ ਹੈਂ। ਤੇਰੀ ਮਹਿਮਾ ਨੂੰ ਮੈਂ ਕੀਹਦੇ ਨਾਲ ਤੁਲਨਾ ਦੇਵਾਂ?
Fareedkot Teekaਤਾਂ ਤੇ ਜੈਸਾ ਤੂੰ ਹੈਂ, ਸੋ ਤੈਸਾ ਤੂੰ ਹੀ ਹੈਂ, ਭਾਵ ਯਹਿ ਤੇਰੇ ਜੈਸਾ ਔਰ ਕੋਈ ਨਹੀਂ ਹੈ। ਤਿਸ ਤੇ ਤੇਰੇ ਕੋ ਕਿਸ ਕੀ ਉਪਮਾ ਦਈਏ ਤੇਰੀ ਸੋਭਾ ਅਨੂਪਮ ਹੈ॥੨॥੧॥☬ਭਗਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥

ਪਦ ਅਰਥ ਉਪਮਾ = ਤਸ਼ਬੀਹ, ਬਰਾਬਰੀ, ਤੁਲਨਾ ॥੩॥੧॥

* ਭਾਵ: ਪਰਮਾਤਮਾ ਦਾ ਸਿਮਰਨ ਨੀਵਿਆਂ ਨੂੰ ਭੀ ਉੱਚੇ ਕਰ ਦੇਂਦਾ ਹੈ।

SikhNet (Spanish)no hay más que puedo decir, Eres lo que Eres y no hay nada con que compararte.(3-1)

Open this shabad →

Shabad Bhagat Ravidas Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਜਿਹ ਕੁਲ; ਸਾਧੁ ਬੈਸਨੌ ਹੋਇ ॥

jih kul; saadh baisanau hoe |

Sant Singh KhalsaThat family, into which a holy person is born,
Manmohan SinghThe family, in which the Lord's saint is born,
Manmohan Singh (Punjabi)ਜਿਸ ਖਾਨਦਾਨ ਵਿੱਚ ਪ੍ਰਭੂ ਦਾ ਸੰਤ ਜਨਮ ਧਾਰਦਾ ਹੈ,
Fareedkot Teekaਜਿਸ ਕੁਲ ਮੇਂ ਵਿਸਨੂੰ ਕਾ ਪਿਆਰਾ ਭਗਤ ਸਾਧੂ ਹੋਤਾ ਹੈ॥
Prof. Sahib Singhਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ,

ਪਦ ਅਰਥ ਜਿਹ ਕੁਲ = ਜਿਸ ਕਿਸੇ ਭੀ ਕੁਲ ਵਿਚ। ਬੈਸਨੌ = ਪਰਮਾਤਮਾ ਦਾ ਭਗਤ। ਹੋਇ = ਜੰਮ ਪਏ।

SikhNet (Spanish)Donde sea que hay un Santo de Dios,

ਬਰਨ ਅਬਰਨ ਰੰਕੁ ਨਹੀ, ਈਸੁਰੁ; ਬਿਮਲ ਬਾਸੁ. ਜਾਨੀਐ ਜਗਿ ਸੋਇ ॥੧॥ ਰਹਾਉ ॥

baran abaran rank nahee, eesur; bimal baas. jaaneeai jag soe |1| rahaau |

Sant Singh Khalsawhether of high or low social class, whether rich or poor, shall have its pure fragrance spread all over the world. ||1||Pause||
Manmohan Singhwhether it be of high or low caste, poor or rich, shall have its umblemished fragrance and fame is blazoned through the world. Pause.
Manmohan Singh (Punjabi)ਭਾਵੇਂ ਇਹ ਉਚ ਜਾਤੀ ਹੋਵੇ ਜਾਂ ਨੀਵੀਂ, ਗਰੀਬ ਜਾਂ ਅਮੀਰ ਇਸ ਦੀ ਪਵਿੱਤਰ ਮਹਿਮ ਅਤੇ ਸ਼ੋਭਾ ਸੰਸਾਰ ਅੰਦਰ ਪ੍ਰਗਟ ਹੋ ਜਾਂਦੀ ਹੈ। ਠਹਿਰਾਉ।
Fareedkot Teeka(ਬਰਨ) ਸ੍ਰੇਸਟ ਜਾਤੀ, (ਅਬਰਨ) ਨੀਚ ਜਾਤੀ ਔ (ਰੰਕੁ) ਗਰੀਬ ਅਥਵਾ ਈਸ਼੍ਵਰ ਬਿਭੂਤੀ ਵਾਲਾ ਯਦਪੀ ਕੈਸਾ ਭੀ ਹੋਵੇ, ਪਰੰਤੂ ਭਗਤੀ ਕੇ ਕਰਨੇ ਕਰ ਕੇ ਤਿਸ ਕੀ (ਸੋਇ) ਸੋਭਾ ਔ ਜਸ ਰੂਪੀ ਨਿਰਮਲ ਵਾਸਨਾ ਜਗਤ ਮੇਂ ਜਾਣੀਤੀ ਹੈ॥੧॥ ਰਹਾਉ ॥
Prof. Sahib Singhਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਬਰਨ = ਉੱਚੀ ਜਾਤ। ਅਬਰਨ = ਨੀਵੀਂ ਜਾਤ। ਰੰਕੁ = ਗ਼ਰੀਬ। ਈਸੁਰੁ = ਧਨਾਢ, ਅਮੀਰ। ਬਿਮਲ ਬਾਸੁ = ਨਿਰਮਲ ਸੋਭਾ ਵਾਲਾ। ਬਾਸੁ = ਸੁਗੰਧੀ, ਚੰਗੀ ਸੋਭਾ। ਜਗਿ = ਜਗਤ ਵਿਚ। ਸੋਇ = ਉਹ ਮਨੁੱਖ ॥੧॥ ਰਹਾਉ ॥

SikhNet (Spanish)su fragancia se esparce por todas partes, aunque sea de casta baja o alta, rico o pobre. (1-Pausa)

ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ; ਡੋਮ ਚੰਡਾਰ ਮਲੇਛ ਮਨ ਸੋਇ ॥

brahaman bais sood ar khayatree; ddom chanddaar malechh man soe |

Sant Singh KhalsaWhether he is a Brahmin, a Vaishya, a Soodra, or a Kh'shaatriya; whether he is a poet, an outcaste, or a filthy-minded person,
Manmohan SinghWhether he be a Brahman a cultivator, menial, a warrior, a bard, a pariah and a low-mind person,
Manmohan Singh (Punjabi)ਭਾਵੇਂ ਉਹ ਬ੍ਰਾਹਮਣ, ਕਿਸਾਨ, ਕਮੀਨ, ਛਤ੍ਰੀ, ਮਰਾਸੀ, ਚੂੜਾ ਅਤੇ ਨੀਚ ਹਿਰਦੇ ਵਾਲਾ ਪੁਰਸ਼ ਹੋਵੇ,
Fareedkot Teekaਜੋ ਪੁਰਸ ਬ੍ਰਹਮਣ, ਖਤ੍ਰੀ, ਸੂਦਰ ਔਰ ਵੈਸ ਆਦਿਕਾਂ ਵਿਚੋਂ ਕੋਈ ਭੀ ਹੋਵੇ। ਯਦਪਿ ਇਨ ਸੇ ਭੀ ਨੀਚ ਜਾਤੀ ਡੂੰਮ (ਡੋਮ) ਨੀਚ ਜਾਤੀ ਵਸੇਸ ਔਰ ਚੰਡਾਲ ਔ ਮਲੇਛੋਂ ਮੇਂ ਸਿਰੋਮਣੀ, ਭਾਵ ਯਹਿ ਅਤੀ ਨੀਚ ਭੀ ਹੋਵੈ॥੧॥
Prof. Sahib Singhਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ,

ਪਦ ਅਰਥ ਡੋਮ = ਡੂਮ, ਮਿਰਾਸੀ। ਮਲੇਛ ਮਨ = ਮਲੀਨ ਮਨ ਵਾਲਾ।

SikhNet (Spanish)Podrá ser Brahmán, Vaisha, Kshatria o un Shudra; y aunque fuera chandala, el intocable,

ਹੋਇ ਪੁਨੀਤ. ਭਗਵੰਤ ਭਜਨ ਤੇ; ਆਪੁ ਤਾਰਿ ਤਾਰੇ ਕੁਲ ਦੋਇ ॥੧॥

hoe puneet. bhagavant bhajan te; aap taar taare kul doe |1|

Sant Singh Khalsahe becomes pure, by meditating on the Lord God. He saves himself, and the families of both his parents. ||1||
Manmohan Singhhe becomes pure by the Lord's meditation and saves himself and saves the families of both his parents.
Manmohan Singh (Punjabi)ਉਹ ਪਵਿੱਤਰ ਹੋ ਜਾਂਦਾ ਹੈ ਹੇ ਸਾਈਂ ਦੀ ਬੰਦਗੀ ਦੁਆਰਾ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੇ ਦੋਨਾਂ ਖਾਨਦਾਨ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਪਰੰਤੂ ਸੋ ਪੁਰਸ਼ ਭਗਵੰਤ ਕੇ ਭਜਨ ਕਰਨੇ ਸੇ ਪਵਿਤ੍ਰ ਰੂਪ ਹੋਇ ਜਾਤਾ ਹੈ। ਸੋਇ ਪਦ ਈਹਾਂ ਪੀਛਲੀ ਤੁਕ ਕਾ ਹੈ। ਵਹੁ ਆਪ ਕੋ ਸੰਸਾਰ ਸਮੁੰਦ੍ਰ ਤੇ ਤਾਰ ਕੇ ਔਰ ਨਾਨਕ ਦਾਦਕ ਦੋਨੋਂ ਕੁਲੋਂ ਕੋ ਤਾਰ ਲੇਤਾ ਹੈ॥੧॥
Prof. Sahib Singhਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ॥੧॥

ਪਦ ਅਰਥ ਆਪੁ = ਆਪਣੇ ਆਪ ਨੂੰ। ਤਾਰਿ = ਤਾਰ ਕੇ। ਦੋਇ = ਦੋਵੇਂ ॥੧॥

SikhNet (Spanish)se volverá Inmaculado y Puro, contemplando a su Dios. Si lo hace, salva su ser y todo lo que le pertenece. (1)

ਧੰਨਿ ਸੁ ਗਾਉ. ਧੰਨਿ ਸੋ ਠਾਉ; ਧੰਨਿ ਪੁਨੀਤ ਕੁਟੰਬ ਸਭ ਲੋਇ ॥

dhan su gaau. dhan so tthaau; dhan puneet kuttanb sabh loe |

Sant Singh KhalsaBlessed is that village, and blessed is the place of his birth; blessed is his pure family, throughout all the worlds.
Manmohan SinghBlest is the village, blest the place of his birth and felicitous is his pure family in all the worlds.
Manmohan Singh (Punjabi)ਮੁਬਾਰਕ ਹੈ ਉਸ ਦਾ ਪਿੰਡ, ਮੁਬਾਰਕ ਉਸ ਦੇ ਜਨਮ ਲੈਣ ਦੀ ਜਗ੍ਹਾ ਤੇ ਸੁਬਹਾਨ ਉਸ ਦਾ ਪਵਿੱਤਰ ਖਾਨਦਾਨ, ਸਾਰਿਆਂ ਜਹਾਨਾਂ, ਅੰਦਰ।
Fareedkot Teekaਵਹੁ ਭਗਤਿ ਜਨ ਜਿਸ (ਗਾਉ) ਨਗਰ ਮੇਂ ਰਹਿਤਾ ਹੈ, ਸੋ ਧੰਨ ਹੈ, ਔ ਸੋ ਅਸਥਾਨ ਭੀ ਧੰਨ ਹੈ, ਤਿਸ ਧੰਨ੍ਯਤਾ ਰੂਪ ਜਸ ਧਾਰਨੇ ਵਾਲੇ ਕੇ ਕੁਟੰਬੀ ਲੋਕ ਭੀ ਪਵਿਤ੍ਰ ਭਏ ਹੈਂ॥
Prof. Sahib Singhਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ,

ਪਦ ਅਰਥ ਧੰਨਿ = ਭਾਗਾਂ ਵਾਲਾ। ਗਾਉ = ਪਿੰਡ। ਠਾਉ = ਥਾਂ। ਲੋਇ = ਜਗਤ ਵਿਚ।

SikhNet (Spanish)Bendito es su hogar, su familia y su gente.

ਜਿਨਿ ਪੀਆ ਸਾਰ ਰਸੁ, ਤਜੇ ਆਨ ਰਸ; ਹੋਇ ਰਸ ਮਗਨ, ਡਾਰੇ ਬਿਖੁ ਖੋਇ ॥੨॥

jin peea saar ras, taje aan ras; hoe ras magan, ddaare bikh khoe |2|

Sant Singh KhalsaOne who drinks in the sublime essence abandons other tastes; intoxicated with this divine essence, he discards sin and corruption. ||2||
Manmohan SinghHe who drinks the sublime elixir abandons other relishes and becoming intoxicated with the Divine Nectar, sheds and forsakes sins.
Manmohan Singh (Punjabi)ਜੋ ਸਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ, ਉਹ ਹੋਰਨਾ ਸੁਆਦਾ ਨੂੰ ਛੱਡ ਦਿੰਦਾ ਹੈ ਅਤੇ ਈਸ਼ਵਰੀ ਆਬਿ-ਹਿਯਾਤ ਨਾਲ ਮਤਵਾਲਾ ਹੈ ਪਾਪਾਂ ਨੂੰ ਤਿਆਗ ਅਤੇ ਤਜ ਦਿੰਦਾ ਹੈ।
Fareedkot Teekaਜਿਸ ਨੇ ਨਾਮ ਰੂਪੀ ਸਾਰ ਰਸ ਕੋ ਪੀਆ ਹੈ ਔਰ ਰਸੋਂ ਕੋ ਤਿਆਗਨ ਕੀਆ ਹੈ, ਉਸ ਨਾਮ ਰਸ ਮੇਂ (ਮਗਨ) ਅਨੰਦ ਹੋ ਕਰ ਵਿਸੇ ਰਸੋਂ ਕੌ ਖੋਇ ਦੀਆ ਹੈ, ਭਾਵ ਯਹਿ ਤਿਸ ਨੇ ਵਿਸੇ ਰਸੋਂ ਕੋ ਤਿਆਗਨ ਕਰ ਦੀਆ ਹੈ॥੨॥
Prof. Sahib Singh(ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ॥੨॥

ਪਦ ਅਰਥ ਜਿਨਿ = ਜਿਸ ਨੇ। ਸਾਰ = ਸ੍ਰੇਸ਼ਟ। ਤਜੇ = ਤਿਆਗੇ। ਆਨ = ਹੋਰ। ਮਗਨ = ਮਸਤ। ਬਿਖੁ = ਜ਼ਹਿਰ। ਖੋਇ ਡਾਰੇ = ਨਾਸ ਕਰ ਦਿੱਤਾ ॥੨॥

SikhNet (Spanish)Aquél que bebe de la Esencia Pura del Señor, haciendo a un lado los demás sabores, se deshace de su maldad. (2)

ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ. ਨ ਕੋਇ ॥

panddit soor chhatrapat raajaa; bhagat baraabar aaur. na koe |

Sant Singh KhalsaAmong the religious scholars, warriors and kings, there is no other equal to the Lord's devotee.
Manmohan SinghAmongst the scholars, warriors, canopied Kings and others, there is no one equal to the Lord's devoted slave.
Manmohan Singh (Punjabi)ਵਿਦਵਾਨਾਂ, ਯੋਧਿਆਂ, ਤਖਤ ਤਾਜ ਵਾਲਿਆਂ ਪਾਤਿਸ਼ਾਹ ਅਤੇ ਹੋਰਨਾ ਵਿਚੋਂ, ਸੁਆਮੀ ਦੇ ਜਾਂਨਿਸਾਰ ਸੇਵਕ ਦੇ ਤੁਲ ਦਾ ਕੋਈ ਭੀ ਨਹੀਂ।
Fareedkot Teekaਤਾਂ ਤੇ ਪੰਡਿਤ ਔਰ ਸੂਰਮਾ, (ਛਤ੍ਰਪਤਿ) ਚਕਰਵਰਤੀ ਰਾਜਾ ਆਦਿਕ ਭੀ ਤਿਸ ਭਗਤ ਕੇ ਬਰਾਬਰ ਹੋਰੁ ਕੋਈ ਨਹੀਂ ਹੋਤਾ ਹੈ॥
Prof. Sahib Singhਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ।

ਪਦ ਅਰਥ ਸੂਰ = ਸੂਰਮਾ। ਛਤ੍ਰਪਤਿ = ਛੱਤਰਧਾਰੀ।

SikhNet (Spanish)Aún entre Pandits, guerreros y reyes, nadie iguala al Devoto de Dios,

ਜੈਸੇ ਪੁਰੈਨ ਪਾਤ. ਰਹੈ ਜਲ ਸਮੀਪ; ਭਨਿ ਰਵਿਦਾਸ. ਜਨਮੇ ਜਗਿ ਓਇ ॥੩॥੨॥

jaise purain paat. rahai jal sameep; bhan ravidaas. janame jag oe |3|2|

Sant Singh KhalsaAs the leaves of the water lily float free in the water, says Ravi Daas, so is their life in the world. ||3||2||
Manmohan SinghSays Ravidas, as the leaves of the water-lily remain detached near (in) water, so is the life of those saints in the world.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਜਿਸ ਤਰ੍ਹਾਂ ਨੀਲੋਫਰ ਦੇ ਪੱਤੇ ਪਾਣੀ ਨੇੜੇ (ਅੰਦਰ) ਨਿਰਲੇਪ ਵਸਤੇ ਹਨ, ਉਸੇ ਤਰ੍ਹਾਂ ਦਾ ਹੈ ਉਨ੍ਹਾਂ ਸੰਤਾਂ ਦਾ ਇਹ ਜਹਾਨ ਅੰਦਰ ਜੀਵਨ।
Fareedkot Teekaਜੈਸੇ ਜਲ ਕੇ ਸਮੀਪ ਹੀ (ਪੁਰੈਨ) ਚੁਪਤੀ ਕੋ ਪਤ੍ਰ ਜਲ ਸੇ ਅਸੰਗ ਰਹਿਤੇ ਹੈਂ। ਸ੍ਰੀ ਰਵਿਦਾਸ ਜੀ ਕਹਤੇ ਹੈਂ: ਤੈਸੇ ਵਹੁ ਭਗਤ ਜਗਤ ਤੇ ਅਸੰਗ ਰਹਤੇ ਹੈਂ, ਤਾਂ ਤੇ ਓਹੀ ਹਰੀ ਕੇ ਪਿਆਰੇ ਇਸ ਜਗਤ ਮੇਂ ਜਨਮੇਂ ਹੈਂ, ਭਾਵ ਯਹਿ ਤਿਨੋਂ ਕਾ ਹੀ ਜਨਮ ਸਫਲ ਭਯਾ ਹੈ॥੩॥੨॥☬ਪ੍ਰਯਾਗ ਮੇਂ ਕਸਾਈ ਜਾਤੀ ਕੇ ਭਗਤ ਸਧਨਾ ਜੀ ਕੋ ਠਾਕੁਰ ਪੂਜਾ ਕਰਤੇ ਦੇਖ ਕਰ ਪਾਤਿਸਾਹ ਕੇ ਪਾਸ ਮੁਸਲਮਾਨੋਂ ਨੇ ਨਾਲਸ ਕਰੀ ਕਿ ਇਹ ਸਧਨਾ ਮੁਸਲਮਾਨ ਹੋ ਕਰ ਹਿੰਦੂਆਂ ਵਤ ਬੁਤ ਪ੍ਰਸਤੀ ਕਰਤਾ ਹੈ। ਇਸ ਨੇ ਸਰਾ ਮੇਂ ਹਾਨੀ ਕਰੀ ਹੈ। ਤਬ ਤਿਨ ਕਾਜੀਓਂ ਕੇ ਕਹਣੇ ਸੇ ਸਧਨੇ ਕੋ ਬੁਲਾਇ ਕਰ ਬੁਰਜ ਮੇਂ ਚਿਣਨੇ ਕਾ ਹੁਕਮ ਦੀਆ। ਜਬ ਸਧਨਾ ਭਗਤ ਜੀ ਬੁਰਜ ਮੇਂ ਚਿਣਤਿਆਂ ਹੋਇਆਂ ਕੰਠ ਤਕ ਚਿਣੇ ਗਏ ਤਬ ਪਰਮੇਸ੍ਵਰ ਕਾ ਧਿਆਨ ਕਰ ਉਪਾਲੰਭ ਸਹਿਤ ਸਨਮੁਖ ਬੇਨਤੀ ਕਰਤੇ ਹੈਂ:☬ਏਕ ਕਿਸੀ ਰਾਜਾ ਕੀ ਬੇਟੀ ਨੇ ਪ੍ਰਣ ਕੀਆ ਕਿ ਮੈਂ ਵਿਸਨੂ ਜੀ ਕੇ ਸਾਥ ਅਪਨਾ ਵਿਵਾਹ ਕਰੋਂਗੀ। ਤਿਸ ਕੀ ਪ੍ਰਤਗ੍ਯਾ ਕਉ ਸੁਨ ਕਰ ਏਕ ਸੁਨਿਆਰਾ ਚਤਰ ਭੁਜ ਬਨ ਕਰ ਕਲਾ ਕੇ ਗਰੜ ਪਰ ਸਵਾਰ ਹੋ ਕਰ ਤਿਸ ਕੋ ਮੰਦਰ ਮੇਂ ਪਹੁੰਚਾ ਵਹੁ ਦੇਖ ਕਰ ਅਨੰਦ ਭਈ। ਔਰ ਤਿਸ ਕਪਟੀ ਨੇ ਕਹਾ, 'ਮੈਂ ਤੇਰੀ ਸਰਧਾ ਦੇਖ ਕਰ ਆਯਾ ਹੂੰ ਔਰ ਅਬ ਤੁਝੇ ਦਰਸ਼ਨ ਦੇ ਦੀਆ ਹੈ ਅਬ ਦੋ ਭੁਜਾ ਰਾਖੂੰਗਾ'। ਤਬ ਤਿਸ ਕੰਨਿਆ ਨੇ ਅਪਨੇ ਪਿਤਾ ਕੋ ਕਹਿ ਕਰ ਵਿਵਾਹਿ ਕਰ ਲੀਆ। ਰਾਜਾ ਨੇ ਜਾਨਾ ਕਿ ਮੇਰਾ ਜਵਾਈ ਵਿਸਨੂੰ ਹੂਆ ਹੈ। ਕੋਈ ਦਿਨ ਪਾ ਕਰ ਉਸ ਰਾਜਾ ਪਰ ਕੋਈ ਉਸ ਕਾ ਸਤ੍ਰੂ ਬਡਾ ਰ
Prof. Sahib Singhਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ॥੩॥੨॥

ਪਦ ਅਰਥ ਪੁਰੈਨ ਪਾਤ = ਚੁਪੱਤੀ। ਸਮੀਪ = ਨੇੜੇ। ਰਹੈ = ਰਹਿ ਸਕਦੀ ਹੈ, ਜੀਊ ਸਕਦੀ ਹੈ। ਭਨਿ = ਭਨੈ, ਆਖਦਾ ਹੈ। ਜਨਮੇ = ਜੰਮੇ ਹਨ। ਜਨਮੇ ਓਇ = ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫਲ ਹੈ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ ॥੩॥੨॥

* ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ।

SikhNet (Spanish)así como las hojas del Ninúnfar, el lirio de agua, flotan en ella, así es su vida en el mundo. (2-3)

Open this shabad →

Shabad Bhagat Sadhna Ji Raag Bilaaval

ਬਾਣੀ ਸਧਨੇ ਕੀ ਰਾਗੁ ਬਿਲਾਵਲੁ ॥

baanee sadhane kee raag bilaaval |

Sant Singh KhalsaThe Word Of Sadhana, Raag Bilaaval:
Manmohan SinghThe hymns of Sadhna. Rag Bilawal
Manmohan Singh (Punjabi)ਸਧਨੇ ਦੇ ਸ਼ਬਦ ਰਾਗ ਬਿਲਾਵਲ।
Prof. Sahib Singhਰਾਗ ਬਿਲਾਵਲੁ ਵਿੱਚ ਭਗਤ ਸਾਧਨੇ ਜੀ ਦੀ ਬਾਣੀ।
SikhNet (Spanish)Bilawal, Palabras del Reverendo Sadna.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By The True Guru's grace, is He attained to.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨ੍ਰਿਪ ਕੰਨਿਆ ਕੇ ਕਾਰਨੈ; ਇਕੁ ਭਇਆ ਭੇਖਧਾਰੀ ॥

nrip kaniaa ke kaaranai; ik bheaa bhekhadhaaree |

Sant Singh KhalsaFor a king's daughter, a man disguised himself as Vishnu.
Manmohan SinghFor a King's daughter, a man assumed the disguise of Vishnu,
Manmohan Singh (Punjabi)ਪਾਤਿਸ਼ਾਹ ਦੀ ਲੜਕੀ ਦੀ ਖਾਤਰ ਇਕ ਆਦਮੀ ਨੈ ਵਿਸ਼ਨੂੰ ਦਾ ਸਰੂਪ ਇਖਤਿਆਰ ਕਰ ਲਿਆ,
Fareedkot Teekaਹੇ ਪਰਮੇਸ੍ਵਰ! ਏਕ ਪੁਰਸ ਰਾਜਾ ਕੀ ਕੰਨਿਆਂ ਕੇ ਵਾਸਤੇ ਤੇਰੇ ਭੇਖ ਕੋ ਧਾਰਨੇ ਵਾਲਾ ਹੂਆ ਥਾ॥
Prof. Sahib Singhਹੇ ਪ੍ਰਭੂ! ਇੱਕ ਭੇਖਧਾਰੀ, ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ;

ਪਦ ਅਰਥ ਨ੍ਰਿਪ = ਰਾਜਾ। ਕੇ ਕਾਰਨੈ = ਦੀ ਖ਼ਾਤਰ। ਭੇਖਧਾਰੀ = ਭੇਖ ਧਾਰਨ ਵਾਲਾ, ਸਿਰਫ਼ ਧਾਰਮਿਕ ਲਿਬਾਸ ਵਾਲਾ, ਜਿਸ ਨੇ ਲੋਕ-ਦਿਖਾਵੇ ਖ਼ਾਤਰ ਬਾਹਰ ਧਾਰਮਿਕ ਚਿਹਨ ਰੱਖੇ ਹੋਏ ਹੋਣ ਪਰ ਅੰਦਰ ਧਰਮ ਵਲੋਂ ਕੋਰਾ ਹੋਵੇ।

SikhNet (Spanish)Para casarse con la hija del rey, el carpintero se vistió de Vishnú,

ਕਾਮਾਰਥੀ ਸੁਆਰਥੀ; ਵਾ ਕੀ ਪੈਜ ਸਵਾਰੀ ॥੧॥

kaamaarathee suaarathee; vaa kee paij savaaree |1|

Sant Singh KhalsaHe did it for sexual exploitation, and for selfish motives, but the Lord protected his honor. ||1||
Manmohan Singhfor the love of lust and his own object, but the Lord protected his honour.
Manmohan Singh (Punjabi)ਵਿਸ਼ੇ-ਭੋਗ ਦੀ ਪ੍ਰੀਤ ਅਤੇ ਆਪਣੇ ਸਵੈ-ਮਨੋਰਥ ਵਾਸਤੇ, ਪ੍ਰੰਤੂ ਪ੍ਰਭੂ ਨੇ ਉਸ ਦੀ ਇੱਜ਼ਤ ਆਬਰੂ ਬਚਾ ਲਈ।
Fareedkot Teekaਪੁਨਾ ਵਹੁ ਅਪਨਾ ਪ੍ਰਯੋਜਨੀ ਥਾ। ਸੋ ਪ੍ਰਯੋਜਨ ਭੀ ਕੈਸਾ (ਕਾਮਾਰਥੀ) ਵਿਸੇ ਭੋਗ ਕਾ ਅਰਥੀ ਥਾ, ਭਾਵ ਯਦਪਿ ਐਸਾ ਪਾਪੀ ਭੀ ਥਾ। ਪਰੰਤੂ ਅਪਨੇ ਭੇਖ ਕੀ ਲਜਾ ਕਰ ਤੁਮ ਨੇ ਤਿਸ ਕੀ (ਪੈਜ) ਪਤਿਸਟਾ ਸਵਾਰੀ ਹੈ॥੧॥☬ਤਬ ਅਕਾਸ ਬਾਨੀ ਭਈ ਉਸ ਕੇ ਕਰਮ ਚੰਗੇ ਥੇ, ਤੂੰ ਆਪਨੇ ਮੰਦ ਕਰਮੋਂ ਕਾ ਫਲ੍ਹ ਭੋਗ। ਤਬ ਸੁਨ ਕਰ ਤਿਸ ਪਰ ਕਹਤੇ ਹੈਂ:
Prof. Sahib Singhਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ॥੧॥

ਪਦ ਅਰਥ ਕਾਮਾਰਥੀ = ਕਾਮੀ, ਕਾਮ-ਵਾਸ਼ਨਾ ਪੂਰੀ ਕਰਨ ਦਾ ਚਾਹਵਾਨ। ਸੁਆਰਥੀ = ਖ਼ੁਦਗ਼ਰਜ਼। ਵਾ ਕੀ = ਉਸੇ ਭੇਖ-ਧਾਰੀ ਦੀ। ਪੈਜ ਸਵਾਰੀ = ਲਾਜ ਰੱਖੀ, ਵਿਕਾਰਾਂ ਵਿਚ ਡਿੱਗਣ ਤੋਂ ਬਚਾ ਲਿਆ ॥੧॥

SikhNet (Spanish)y también él, oh Dios, aunque engañado por la lujuria y el ego, recibió la satisfacción de Ti.(1)

ਤਵ ਗੁਨ ਕਹਾ ਜਗਤ ਗੁਰਾ; ਜਉ ਕਰਮੁ. ਨ ਨਾਸੈ ॥

tav gun kahaa jagat guraa; jau karam. na naasai |

Sant Singh KhalsaWhat is Your value, O Guru of the world, if You will not erase the karma of my past actions?
Manmohan SinghWhat merit is in Thee, O Guru of the world, if my evil deeds are not to be erased?
Manmohan Singh (Punjabi)ਤੇਰੇ ਵਿੱਚ ਕੀ ਖੂਬੀ ਹੋਈ, ਹੇ ਸੰਸਾਰ ਦੇ ਗੁਰੂ! ਜੇਕਰ ਮੇਰੇ ਮੰਦੇ ਅਮਲ ਨਾਂ ਮਿਟਣ?
Fareedkot Teekaਹੇ ਸਰਬ ਜਗਤ ਕੇ (ਗੁਰਾ) ਬਡੇ ਪਰਮੇਸਰ! ਤੇਰੇ ਆਸਰੇ ਕਾ ਗੁਣ ਮੁਝ ਕੋ ਕਿਆ ਹੂਆ ਜੋ ਮੇਰਾ ਕਰਮ ਹੀ ਨਾ ਨਾਸ ਹੂਆ॥
Prof. Sahib Singhਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ?

ਪਦ ਅਰਥ ਤਵ = ਤੇਰੇ। ਕਹਾ = ਕਿੱਥੇ? ਜਗਤ ਗੁਰਾ = ਹੇ ਜਗਤ ਦੇ ਗੁਰੂ! ਜਉ = ਜੇ। ਕਰਮੁ = ਕੀਤੇ ਕਰਮਾਂ ਦਾ ਫਲ।

SikhNet (Spanish)¿Cuál es Tu mérito, oh Guru del mundo, si no perdonas mis errores pasados?

ਸਿੰਘ ਸਰਨ. ਕਤ ਜਾਈਐ; ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥

singh saran. kat jaaeeai; jau janbuk graasai |1| rahaau |

Sant Singh KhalsaWhy seek safety from a lion, if one is to be eaten by a jackal? ||1||Pause||
Manmohan SinghWhat avails it to seek lion's refuge, if he is to be eaten up by a jackal?. Pause.
Manmohan Singh (Punjabi)ਸ਼ੇਰ ਦੀ ਪਨਾਹ ਲੈਣ ਦਾ ਕੀ ਲਾਭ, ਜੇਕਰ ਉਸ ਨੂੰ ਗਿੱਦੜ ਨੈ ਹੀ ਖਾ ਜਾਣਾ ਹੈ? ਠਹਿਰਾਉ।
Fareedkot Teekaਸ਼ੇਰ ਕੀ ਸਰਣ ਕਿਉਂ ਜਾਣਾ ਹੈ ਜਉ ਗਿਦੜ ਹੀ (ਗ੍ਰਾਸੈ) ਖਾਇ ਲੇਵੈ। ਭਾਵ ਯਹਿ ਕਿ ਤੁਝ ਕੋ ਸ਼ੇਰ ਜਾਨ ਕਰ ਮੈਂ ਤੇਰੀ ਸਰਣ ਹੂਆ ਹੋਂ, ਅਬ ਕਰਮ ਰੂਪੀ ਗਿਦੜ ਕਾ ਮੁਝ ਕੋ ਭੈ ਨਹੀਂ ਹੋਨਾ ਚਾਹੀਏ॥੧॥ ਰਹਾਉ ॥☬ਪੁਨਾ ਆਕਾਸ ਬਾਨੀ ਭਈ ਤੂੰ ਸੰਸਾ ਨਾ ਕਰ ਮੈਂ ਤੁਝ ਕੋ ਮੁਕਤਿ ਕਰ ਲੇਵੋਂਗਾ। ਤਿਸ ਪਰ ਕਹਤੇ ਹੈਂ:
Prof. Sahib Singhਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ? ॥੧॥ ਰਹਾਉ ॥

ਪਦ ਅਰਥ ਕਤ = ਕਾਹਦੇ ਲਈ? ਜੰਬੁਕੁ = ਗਿੱਦੜ। ਗ੍ਰਾਸੈ = ਖਾ ਜਾਏ ॥੧॥ ਰਹਾਉ ॥

SikhNet (Spanish)Y, ¿por qué va uno a cuidarse del león si se lo va a comer el chacal?(1-Pausa)

ਏਕ ਬੂੰਦ ਜਲ ਕਾਰਨੇ; ਚਾਤ੍ਰਿਕੁ ਦੁਖੁ ਪਾਵੈ ॥

ek boond jal kaarane; chaatrik dukh paavai |

Sant Singh KhalsaFor the sake of a single rain-drop, the rainbird suffers in pain.
Manmohan SinghFor want of a drop of rain, the pied-cuckoo suffers agony.
Manmohan Singh (Punjabi)ਮੀਂਹ ਦੀ ਇਕ ਕਣੀ ਦੀ ਖਾਤਿਰ ਪਪੀਹਾ ਕਸ਼ਟ ਉਠਾਉਂਦਾ ਹੈ।
Fareedkot Teekaਜਲ ਕੀ ਏਕ ਸ੍ਵਾਂਤੀ ਬੂੰਦ ਕੇ ਵਾਸਤੇ ਚਾਤ੍ਰਿਕ ਦੁਖ ਪਾਵਤਾ ਹੈ॥
Prof. Sahib Singhਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ;)

ਪਦ ਅਰਥ ਬੂੰਦ ਜਲ = ਜਲ ਦੀ ਬੂੰਦ। ਚਾਤ੍ਰਿਕੁ = ਪਪੀਹਾ।

SikhNet (Spanish)El pájaro Cuclillo añora la gota de agua que viene de lo alto, pero si no logra obtener esa gota, pierde su vida,

ਪ੍ਰਾਨ ਗਏ ਸਾਗਰੁ ਮਿਲੈ; ਫੁਨਿ ਕਾਮਿ. ਨ ਆਵੈ ॥੨॥

praan ge saagar milai; fun kaam. na aavai |2|

Sant Singh KhalsaWhen its breath of life is gone, even an ocean is of no use to it. ||2||
Manmohan SinghWhen its life is gone, then even if an ocean is at hand, it is of no avail.
Manmohan Singh (Punjabi)ਜਦ ਇਸ ਦੀ ਜਿੰਦ ਨਿਕਲ ਗਈ, ਤਦ ਭਾਵੇਂ ਸਮੁੰਦਰ ਭੀ ਹੱਥ ਲੱਗ ਜਾਵੇ, ਇਸ ਦਾ ਕੋਈ ਲਾਭ ਨਹੀਂ।
Fareedkot Teekaਪੁਨਾ ਪ੍ਰਾਣੋਂ ਕੇ ਗਏ ਤੇ ਤਿਸ ਕੌ ਸਮੁੰਦਰ ਭੀ ਪ੍ਰਾਪਤਿ ਹੋਵੈ ਤਉ ਤਿਸ ਕੇ ਵਹੁ ਕਾਂਮ ਨਹੀਂ ਆਵਤਾ ਹੈ। ਭਾਵ ਯਹਿ ਕਿ ਮੇਰੇ ਜੀਵਤੇ ਹੂਏ ਰਖ੍ਯਾ ਨਾ ਕਰੀ ਪੀਛੇ ਮੁਕਤਿ ਕੀਆ ਤੋ ਕਿਸ ਅਰਥ ਹੈ। ਲੋਕ ਕਹੈਂਗੇ ਹਰੀ ਨੇ ਭਗਤ ਕੀ ਰਖ੍ਯਾ ਨ ਕਰੀ ਯਥਾ ਨਾਮਦੇਵ ਜੀ ਨੇ ਕਹਾ ਹੈ-☬"ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥" ਨਾਮਦੇਵ ॥੨॥☬ਤਬ ਅਕਾਸ ਬਾਨੀ ਭਈ ਜਰਾ ਧੀਰਜ ਕਰ। ਤਿਸ ਪਰ ਕਹਤੇ ਹੈਂ:
Prof. Sahib Singh(ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ? ॥੨॥

ਪਦ ਅਰਥ ਪ੍ਰਾਨ ਗਏ = ਜਿੰਦ ਚਲੀ ਗਈ। ਸਾਗਰੁ = ਸਮੁੰਦਰ। ਫੁਨਿ = ਫਿਰ, ਪ੍ਰਾਣ ਚਲੇ ਜਾਣ ਤੋਂ ਪਿਛੋਂ ॥੨॥

SikhNet (Spanish)y aunque le fuera dado después todo un océano de agua fresca, ¿de qué le sirviría tal bendición?(2)

ਪ੍ਰਾਨ ਜੁ ਥਾਕੇ. ਥਿਰੁ ਨਹੀ; ਕੈਸੇ ਬਿਰਮਾਵਉ ॥

praan ju thaake. thir nahee; kaise biramaavau |

Sant Singh KhalsaNow, my life has grown weary, and I shall not last much longer; how can I be patient?
Manmohan SinghNow that my life is grown weary, and I am not to last much longer, how can I be patient?
Manmohan Singh (Punjabi)ਹੁਣ ਜਦ ਮੇਰਾ ਜੀਵਨ ਹਾਰਦਾ ਜਾ ਰਿਹਾ ਹੈ ਅਤੇ ਮੈਂ ਬਹੁਤ ਚਿਰ ਨਹੀਂ ਠਹਿਰਨਾ, ਮੈਂ ਕਿਸ ਤਰ੍ਹਾਂ ਧੀਰਜ ਕਰਾਂ?
Fareedkot Teekaਅਬ ਮੇਰੇ ਪ੍ਰਾਣ ਤੋ (ਥਾਕੇ) ਥਕਤ ਹੂਏ ਹੈਂ ਅਰਥਾਤ ਮੂਕ ਗਏ ਹੈਂ ਥਿਰ ਨਹੀਂ ਰਹਤੇ ਹੈਂ, ਤਾਂ ਤੇ ਮੈਂ ਕੈਸੇ ਡੇਰ ਕਰੋਂ॥
Prof. Sahib Singh(ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ?

ਪਦ ਅਰਥ ਬਿਰਮਾਵਉ = ਮੈਂ ਧੀਰਜ ਦਿਆਂ।

SikhNet (Spanish)¿Cómo puedo confrontar a mi mente cuando está tan cansada del trabajo y no se puede calmar?

ਬੂਡਿ ਮੂਏ, ਨਉਕਾ ਮਿਲੈ; ਕਹੁ. ਕਾਹਿ ਚਢਾਵਉ ॥੩॥

boodd mooe, naukaa milai; kahu. kaeh chadtaavau |3|

Sant Singh KhalsaIf I drown and die, and then a boat comes along, tell me, how shall I climb aboard? ||3||
Manmohan SinghIf I am drowned to death and a boat is obtained, say, how shall I embark thereon?
Manmohan Singh (Punjabi)ਜੇਕਰ ਮੈਂ ਡੁੱਬ ਕੇ ਮਰ ਗਿਆ ਅਤੇ ਕਿਸ਼ਤੀ ਮਿਲ ਗਈ, ਤਾਂ ਦੱਸੋ, ਮੈਂ ਉਸ ਉਤੇ ਕਿਸ ਤਰ੍ਹਾ ਚੜ੍ਹਾਂਗਾ?
Fareedkot Teekaਡੂਬ ਕਰ ਮਰ ਗਏ ਮੁਰਦੇ ਕੇ ਪੀਛੇ ਸੇ ਬੇੜੀ ਮਿਲ ਜਾਵੈ ਤਬ ਕਹੋ ਮਹਾਰਾਜ ਕਿਸ ਕੌ ਚੜਾਵੋਗੇ, ਭਾਵ ਯਹਿ ਮ੍ਰਿਤ ਹੂਏ ਪੀਛੇ ਤੇਰੀ ਸਹਾਇਤਾ ਕੋ ਮੈਂ ਕਿਆ ਕਰੂੰਗਾ॥੩॥☬ਪੁਨਾ ਅਕਾਸ ਬਾਣੀ ਭਈ ਤੈਨੇ ਕਿਸੀ ਤਰਹ ਕਾ ਹੰਕਾਰ ਕੀਆ ਹੋਇਗਾ। ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ? ॥੩॥

ਪਦ ਅਰਥ ਬੂਡਿ ਮੂਏ = ਜੇ ਡੁੱਬ ਮੋਏ। ਨਉਕਾ = ਬੇੜੀ। ਕਾਹਿ = ਕਿਸ ਨੂੰ? ਚਢਾਵਉ = ਮੈਂ ਚੜ੍ਹਾਵਾਂਗਾ ॥੩॥

SikhNet (Spanish)Pues, si llego hasta el barco después de que ya me ahogué, entonces, ¿cómo puedo ir a través?(3)

ਮੈ ਨਾਹੀ. ਕਛੁ ਹਉ ਨਹੀ; ਕਿਛੁ ਆਹਿ. ਨ ਮੋਰਾ ॥

mai naahee. kachh hau nahee; kichh aaeh. na moraa |

Sant Singh KhalsaI am nothing, I have nothing, and nothing belongs to me.
Manmohan SinghI am nothing, I have nothing and nothing is mine.
Manmohan Singh (Punjabi)ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਭੀ ਨਹੀਂ ਹੈ।
Fareedkot Teekaਮੈਂ ਤੋ ਇਸ ਬਾਤ ਕੋ ਜਾਨਤਾ ਨਹੀਂ ਹੌਂ ਔਰ ਰਿਦੈ ਕਰ ਕੇ ਮੇਰੇ ਮੇਂ ਕਛ ਹੰਕਾਰ ਨਹੀਂ ਹੈ ਔਰ ਕੋਈ ਪਦਾਰਥ ਭੀ ਮੇਰਾ ਨਹੀਂ ਹੈ; ਵਾ ਤੀਨੋਂ ਕਾਲ ਮੈਂ ਮੇਰਾ ਕੁਛ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ;

ਪਦ ਅਰਥ ਮੋਰਾ = ਮੇਰਾ।

SikhNet (Spanish)Oh Dios, no soy nada, ni nada es mío,

ਅਉਸਰ ਲਜਾ ਰਾਖਿ ਲੇਹੁ; ਸਧਨਾ ਜਨੁ ਤੋਰਾ ॥੪॥੧॥

aausar lajaa raakh lehu; sadhanaa jan toraa |4|1|

Sant Singh KhalsaNow, protect my honor; Sadhana is Your humble servant. ||4||1||
Manmohan SinghAt this conjuncture, protect Thou my honour, O Lord, Sadhna is Thy slave.
Manmohan Singh (Punjabi)ਇਸ ਮੌਕੇ ਤੇ, ਤੂੰ ਮੇਰੀ ਪਤਿ-ਆਬਰੂ ਰੱਖ, ਹੇ ਪ੍ਰਭੂ! ਸਧਨਾ ਤੇਰਾ ਗੋਲਾ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਇਸ (ਅਉਸਰ) ਸਮੇਂ ਮੇਂ ਅਪਨੇ ਬਿਰਦ ਕੀ ਲਜਾ ਰਾਖ ਲੀਜੀਏ। ਸ੍ਰੀ ਸਧਨਾਂ ਜੀ ਕਹਤੇ ਹੈਂ: ਕਿਉਂਕਿ ਮੈਂ ਤੇਰਾ (ਜਨੁ) ਦਾਸ ਹੂੰ, ਭਾਵ ਯਹਿ ਕਿ ਅਪਨਾ ਦਾਸ ਜਾਨ ਕਰ ਰਖ੍ਯਾ ਕਰੀਏ॥੪॥੧॥☬ਇਸ ਪਰਕਾਰ ਭਗਤ ਸਧਨਾ ਜੀ ਕੀ ਬੇਨਤੀ ਸ੍ਰਵਣ ਕਰ ਹਰੀ ਨੇ ਰਖ੍ਯਾ ਕਰੀ। ਵਹੁ ਬੁਰਜ ਫੁਟ ਕਰ ਤਿਸ ਕੀ ਇਟਾਂ ਉਡ ਕਰ ਨਿੰਦਕ ਦੁਸਟੋਂ ਕੇ ਅੰਗੋਂ ਮੈ ਲਾਗੀ, ਪਥਰੋਂ ਕੇ ਲਗਨੇ ਕਰ ਦੁਸਟੋਂ ਕੇ ਅੰਗ ਫੂਟੇ। ਐਸੀ ਕਲਾ ਦੇਖ ਕਰ ਸਧਨਾ ਭਗਤ ਕੇ ਚਰਨੋਂ ਪਰ ਸਭੀ ਆਇ ਪੜੇ। ਜੋ ਇਸ ਸਬਦ ਕਾ ਪਾਠ ਕਰਤੇ ਹੈਂ ਤਿਨ ਕੋ ਵਾਹਿਗੁਰੂ ਸਰਬ ਭੈ ਸੇ ਰਖ੍ਯਾ ਕਰਤਾ ਹੈ।☬ਛੇ ਸਬਦੋਂ ਕਰ ਅਪਨੇ ਮਨ ਪ੍ਰਤੀ ਉਪਦੇਸ਼ ਕਰ ਪੁਨਃ ਪਹਲੇ ਸਬਦ ਮੇਂ ੪ ਪਉੜੀ ਮੇਂ ਪਰਮੇਸਰ ਆਗੇ ਬੇਨਤੀ ਕਰਤੇ ਭਏ ਹੈਂ:
Prof. Sahib Singh(ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ॥੪॥੧॥

ਪਦ ਅਰਥ ਅਉਸਰ = ਸਮਾ। ਅਉਸਰ ਲਜਾ = ਲਾਜ ਰੱਖਣ ਦਾ ਸਮਾ ਹੈ। ਤੋਰਾ = ਤੇਰਾ ॥੪॥੧॥

* ਨੋਟ: ਇਸ ਸ਼ਬਦ ਦੀ ਰਾਹੀਂ ਮਨ ਦੀਆਂ ਮੰਦੀਆਂ ਵਾਸ਼ਨਾਂ ਤੋਂ ਬਚਣ ਲਈ ਪ੍ਰਭੂ ਅਗੇ ਅਰਜ਼ੋਈ ਕੀਤੀ ਗਈ ਹੈ। * ਨੋਟ: ਸ਼ਬਦ ਦਾ ਭਾਵ ਤਾਂ ਬੜਾ ਸਾਫ਼ ਸਿੱਧਾ ਹੈ ਕਿ ਭਗਤ ਸਧਨਾ ਜੀ ਪਰਮਾਤਮਾ ਅੱਗੇ ਅਰਦਾਸ ਕਰ ਕੇ ਆਖਦੇ ਹਨ-ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉਠ ਰਹੀਆਂ ਹਨ; ਮੈਂ ਆਪਣੀ ਹਿੰਮਤ ਨਾਲ ਇਹਨਾਂ ਵਿਚ ਆਪਣੀ ਕਮਜ਼ੋਰ ਜਿੰਦ ਦੀ ਨਿੱਕੀ ਜਿਹੀ ਬੇੜੀ ਨੂੰ ਡੁੱਬਣ ਤੋਂ ਬਚਾ ਨਹੀਂ ਸਕਦਾ। ਮਨੁੱਖਾ ਜੀਵਨ ਦਾ ਸਮਾ ਮੁੱਕਦਾ ਜਾ ਰਿਹਾ ਹੈ, ਤੇ ਵਿਕਾਰ ਮੁੜ ਮੁੜ ਹੱਲੇ ਕਰ ਰਹੇ ਹਨ, ਛੇਤੀ ਬਹੁੜ, ਮੈਨੂੰ ਇਹਨਾਂ ਦੇ ਹੱਲਿਆਂ ਤੋਂ ਬਚਾ ਲੈ। ਪਰ ਪੰਡਿਤ ਤਾਰਾ ਸਿੰਘ ਜੀ ਇਸ ਬਾਰੇ ਇਉਂ ਲਿਖਦੇ ਹਨ: "ਸਧਨਾ ਕਸਾਈ ਅਪਨੀ ਕੁਲ ਕਾ ਕਾਰ ਤਿਆਗ ਕਾਹੂੰ ਹਿੰਦੂ ਸਾਧੂ ਸੇ ਪਰਮੇਸਰ ਭਗਤੀ ਕਾ ਉਪਦੇਸ ਲੇ ਕਰ ਪਰਮ ਪ੍ਰੇਮ ਸੇ ਭਗਤੀ ਕਰਨੇ ਲਗਾ। ਮੁਸਲਮਾਨ ਉਸ ਕੋ ਕਾਫ਼ਰ ਕਹਨੇ ਲਗੇ। ਕਾਜੀ ਲੋਗੋਂ ਨੇ ਉਸ ਸਮੇ ਕੇ ਰਾਜਾ ਕੋ ਕਹਾ ਇਸ ਕੋ ਬੁਰਜ ਮੈ ਚਿਣਨਾ ਚਾਹੀਏ। ਨਹੀ ਤੋ ਯਹ ਕਾਫ਼ਰ ਬਹੁਤ ਮੁਸਲਮਾਨੋਂ ਕੋ ਹਿੰਦੂ ਮਤ ਕੀ ਰੀਤ ਸਿਖਾਇ ਕਰ ਕਾਫ਼ਰ ਕਰੇਗਾ। ਪਾਤਿਸ਼ਾਹ ਨੇ ਕਾਜੀਯੋਂ ਕੇ ਕਹਨੇ ਸੇ ਬੁਰਜ ਮੈ ਚਿਨਨੇ ਕਾ ਹੁਕਮ ਦੀਆ। ਰਾਜ ਚਿਨਨੇ ਲਗੇ। ਤਿਸ ਸਮੇਂ ਸਧਨੇ ਭਗਤ ਨੇ ਯਹ ਬਚਨ ਕਹਿਆ।" ਅੱਜ ਕਲ ਦੇ ਟੀਕਾਕਾਰ ਇਸ ਸ਼ਬਦ ਦੀ ਉਥਾਨਕਾ ਇਉਂ ਦੇਂਦੇ ਹਨ: "ਕਾਜੀਆਂ ਦੀ ਸ਼ਰਾਰਤ ਕਰ ਕੇ ਪਾਤਿਸ਼ਾਹ ਨੇ ਸਧਨੇ ਜੀ ਨੂੰ ਬੁਰਜ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਭਗਤ ਜੀ ਵਾ

SikhNet (Spanish)sólo Tú Eres, salva mi honor, Sadna es Tu humilde Sirviente.(4-1)

Open this shabad →

Ang 858 of 1430