ੴ

ਸਿੱਖਬਾਣੀ · SikhBani

ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥

brahaman bais sood ar khayatree ddom chanddaar malechh man...
Bhagat Ravidas Ji ਭਗਤ ਰਵਿਦਾਸ ਜੀ · Raag Bilaaval · Ang 858 · 9 lines
Translations

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਜਿਹ ਕੁਲ; ਸਾਧੁ ਬੈਸਨੌ ਹੋਇ ॥

jih kul; saadh baisanau hoe |

Sant Singh KhalsaThat family, into which a holy person is born,
Manmohan SinghThe family, in which the Lord's saint is born,
Manmohan Singh (Punjabi)ਜਿਸ ਖਾਨਦਾਨ ਵਿੱਚ ਪ੍ਰਭੂ ਦਾ ਸੰਤ ਜਨਮ ਧਾਰਦਾ ਹੈ,
Fareedkot Teekaਜਿਸ ਕੁਲ ਮੇਂ ਵਿਸਨੂੰ ਕਾ ਪਿਆਰਾ ਭਗਤ ਸਾਧੂ ਹੋਤਾ ਹੈ॥
Prof. Sahib Singhਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ,

ਪਦ ਅਰਥ ਜਿਹ ਕੁਲ = ਜਿਸ ਕਿਸੇ ਭੀ ਕੁਲ ਵਿਚ। ਬੈਸਨੌ = ਪਰਮਾਤਮਾ ਦਾ ਭਗਤ। ਹੋਇ = ਜੰਮ ਪਏ।

SikhNet (Spanish)Donde sea que hay un Santo de Dios,

ਬਰਨ ਅਬਰਨ ਰੰਕੁ ਨਹੀ, ਈਸੁਰੁ; ਬਿਮਲ ਬਾਸੁ. ਜਾਨੀਐ ਜਗਿ ਸੋਇ ॥੧॥ ਰਹਾਉ ॥

baran abaran rank nahee, eesur; bimal baas. jaaneeai jag soe |1| rahaau |

Sant Singh Khalsawhether of high or low social class, whether rich or poor, shall have its pure fragrance spread all over the world. ||1||Pause||
Manmohan Singhwhether it be of high or low caste, poor or rich, shall have its umblemished fragrance and fame is blazoned through the world. Pause.
Manmohan Singh (Punjabi)ਭਾਵੇਂ ਇਹ ਉਚ ਜਾਤੀ ਹੋਵੇ ਜਾਂ ਨੀਵੀਂ, ਗਰੀਬ ਜਾਂ ਅਮੀਰ ਇਸ ਦੀ ਪਵਿੱਤਰ ਮਹਿਮ ਅਤੇ ਸ਼ੋਭਾ ਸੰਸਾਰ ਅੰਦਰ ਪ੍ਰਗਟ ਹੋ ਜਾਂਦੀ ਹੈ। ਠਹਿਰਾਉ।
Fareedkot Teeka(ਬਰਨ) ਸ੍ਰੇਸਟ ਜਾਤੀ, (ਅਬਰਨ) ਨੀਚ ਜਾਤੀ ਔ (ਰੰਕੁ) ਗਰੀਬ ਅਥਵਾ ਈਸ਼੍ਵਰ ਬਿਭੂਤੀ ਵਾਲਾ ਯਦਪੀ ਕੈਸਾ ਭੀ ਹੋਵੇ, ਪਰੰਤੂ ਭਗਤੀ ਕੇ ਕਰਨੇ ਕਰ ਕੇ ਤਿਸ ਕੀ (ਸੋਇ) ਸੋਭਾ ਔ ਜਸ ਰੂਪੀ ਨਿਰਮਲ ਵਾਸਨਾ ਜਗਤ ਮੇਂ ਜਾਣੀਤੀ ਹੈ॥੧॥ ਰਹਾਉ ॥
Prof. Sahib Singhਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਬਰਨ = ਉੱਚੀ ਜਾਤ। ਅਬਰਨ = ਨੀਵੀਂ ਜਾਤ। ਰੰਕੁ = ਗ਼ਰੀਬ। ਈਸੁਰੁ = ਧਨਾਢ, ਅਮੀਰ। ਬਿਮਲ ਬਾਸੁ = ਨਿਰਮਲ ਸੋਭਾ ਵਾਲਾ। ਬਾਸੁ = ਸੁਗੰਧੀ, ਚੰਗੀ ਸੋਭਾ। ਜਗਿ = ਜਗਤ ਵਿਚ। ਸੋਇ = ਉਹ ਮਨੁੱਖ ॥੧॥ ਰਹਾਉ ॥

SikhNet (Spanish)su fragancia se esparce por todas partes, aunque sea de casta baja o alta, rico o pobre. (1-Pausa)

ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ; ਡੋਮ ਚੰਡਾਰ ਮਲੇਛ ਮਨ ਸੋਇ ॥

brahaman bais sood ar khayatree; ddom chanddaar malechh man soe |

Sant Singh KhalsaWhether he is a Brahmin, a Vaishya, a Soodra, or a Kh'shaatriya; whether he is a poet, an outcaste, or a filthy-minded person,
Manmohan SinghWhether he be a Brahman a cultivator, menial, a warrior, a bard, a pariah and a low-mind person,
Manmohan Singh (Punjabi)ਭਾਵੇਂ ਉਹ ਬ੍ਰਾਹਮਣ, ਕਿਸਾਨ, ਕਮੀਨ, ਛਤ੍ਰੀ, ਮਰਾਸੀ, ਚੂੜਾ ਅਤੇ ਨੀਚ ਹਿਰਦੇ ਵਾਲਾ ਪੁਰਸ਼ ਹੋਵੇ,
Fareedkot Teekaਜੋ ਪੁਰਸ ਬ੍ਰਹਮਣ, ਖਤ੍ਰੀ, ਸੂਦਰ ਔਰ ਵੈਸ ਆਦਿਕਾਂ ਵਿਚੋਂ ਕੋਈ ਭੀ ਹੋਵੇ। ਯਦਪਿ ਇਨ ਸੇ ਭੀ ਨੀਚ ਜਾਤੀ ਡੂੰਮ (ਡੋਮ) ਨੀਚ ਜਾਤੀ ਵਸੇਸ ਔਰ ਚੰਡਾਲ ਔ ਮਲੇਛੋਂ ਮੇਂ ਸਿਰੋਮਣੀ, ਭਾਵ ਯਹਿ ਅਤੀ ਨੀਚ ਭੀ ਹੋਵੈ॥੧॥
Prof. Sahib Singhਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ,

ਪਦ ਅਰਥ ਡੋਮ = ਡੂਮ, ਮਿਰਾਸੀ। ਮਲੇਛ ਮਨ = ਮਲੀਨ ਮਨ ਵਾਲਾ।

SikhNet (Spanish)Podrá ser Brahmán, Vaisha, Kshatria o un Shudra; y aunque fuera chandala, el intocable,

ਹੋਇ ਪੁਨੀਤ. ਭਗਵੰਤ ਭਜਨ ਤੇ; ਆਪੁ ਤਾਰਿ ਤਾਰੇ ਕੁਲ ਦੋਇ ॥੧॥

hoe puneet. bhagavant bhajan te; aap taar taare kul doe |1|

Sant Singh Khalsahe becomes pure, by meditating on the Lord God. He saves himself, and the families of both his parents. ||1||
Manmohan Singhhe becomes pure by the Lord's meditation and saves himself and saves the families of both his parents.
Manmohan Singh (Punjabi)ਉਹ ਪਵਿੱਤਰ ਹੋ ਜਾਂਦਾ ਹੈ ਹੇ ਸਾਈਂ ਦੀ ਬੰਦਗੀ ਦੁਆਰਾ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੇ ਦੋਨਾਂ ਖਾਨਦਾਨ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਪਰੰਤੂ ਸੋ ਪੁਰਸ਼ ਭਗਵੰਤ ਕੇ ਭਜਨ ਕਰਨੇ ਸੇ ਪਵਿਤ੍ਰ ਰੂਪ ਹੋਇ ਜਾਤਾ ਹੈ। ਸੋਇ ਪਦ ਈਹਾਂ ਪੀਛਲੀ ਤੁਕ ਕਾ ਹੈ। ਵਹੁ ਆਪ ਕੋ ਸੰਸਾਰ ਸਮੁੰਦ੍ਰ ਤੇ ਤਾਰ ਕੇ ਔਰ ਨਾਨਕ ਦਾਦਕ ਦੋਨੋਂ ਕੁਲੋਂ ਕੋ ਤਾਰ ਲੇਤਾ ਹੈ॥੧॥
Prof. Sahib Singhਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ॥੧॥

ਪਦ ਅਰਥ ਆਪੁ = ਆਪਣੇ ਆਪ ਨੂੰ। ਤਾਰਿ = ਤਾਰ ਕੇ। ਦੋਇ = ਦੋਵੇਂ ॥੧॥

SikhNet (Spanish)se volverá Inmaculado y Puro, contemplando a su Dios. Si lo hace, salva su ser y todo lo que le pertenece. (1)

ਧੰਨਿ ਸੁ ਗਾਉ. ਧੰਨਿ ਸੋ ਠਾਉ; ਧੰਨਿ ਪੁਨੀਤ ਕੁਟੰਬ ਸਭ ਲੋਇ ॥

dhan su gaau. dhan so tthaau; dhan puneet kuttanb sabh loe |

Sant Singh KhalsaBlessed is that village, and blessed is the place of his birth; blessed is his pure family, throughout all the worlds.
Manmohan SinghBlest is the village, blest the place of his birth and felicitous is his pure family in all the worlds.
Manmohan Singh (Punjabi)ਮੁਬਾਰਕ ਹੈ ਉਸ ਦਾ ਪਿੰਡ, ਮੁਬਾਰਕ ਉਸ ਦੇ ਜਨਮ ਲੈਣ ਦੀ ਜਗ੍ਹਾ ਤੇ ਸੁਬਹਾਨ ਉਸ ਦਾ ਪਵਿੱਤਰ ਖਾਨਦਾਨ, ਸਾਰਿਆਂ ਜਹਾਨਾਂ, ਅੰਦਰ।
Fareedkot Teekaਵਹੁ ਭਗਤਿ ਜਨ ਜਿਸ (ਗਾਉ) ਨਗਰ ਮੇਂ ਰਹਿਤਾ ਹੈ, ਸੋ ਧੰਨ ਹੈ, ਔ ਸੋ ਅਸਥਾਨ ਭੀ ਧੰਨ ਹੈ, ਤਿਸ ਧੰਨ੍ਯਤਾ ਰੂਪ ਜਸ ਧਾਰਨੇ ਵਾਲੇ ਕੇ ਕੁਟੰਬੀ ਲੋਕ ਭੀ ਪਵਿਤ੍ਰ ਭਏ ਹੈਂ॥
Prof. Sahib Singhਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ,

ਪਦ ਅਰਥ ਧੰਨਿ = ਭਾਗਾਂ ਵਾਲਾ। ਗਾਉ = ਪਿੰਡ। ਠਾਉ = ਥਾਂ। ਲੋਇ = ਜਗਤ ਵਿਚ।

SikhNet (Spanish)Bendito es su hogar, su familia y su gente.

ਜਿਨਿ ਪੀਆ ਸਾਰ ਰਸੁ, ਤਜੇ ਆਨ ਰਸ; ਹੋਇ ਰਸ ਮਗਨ, ਡਾਰੇ ਬਿਖੁ ਖੋਇ ॥੨॥

jin peea saar ras, taje aan ras; hoe ras magan, ddaare bikh khoe |2|

Sant Singh KhalsaOne who drinks in the sublime essence abandons other tastes; intoxicated with this divine essence, he discards sin and corruption. ||2||
Manmohan SinghHe who drinks the sublime elixir abandons other relishes and becoming intoxicated with the Divine Nectar, sheds and forsakes sins.
Manmohan Singh (Punjabi)ਜੋ ਸਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ, ਉਹ ਹੋਰਨਾ ਸੁਆਦਾ ਨੂੰ ਛੱਡ ਦਿੰਦਾ ਹੈ ਅਤੇ ਈਸ਼ਵਰੀ ਆਬਿ-ਹਿਯਾਤ ਨਾਲ ਮਤਵਾਲਾ ਹੈ ਪਾਪਾਂ ਨੂੰ ਤਿਆਗ ਅਤੇ ਤਜ ਦਿੰਦਾ ਹੈ।
Fareedkot Teekaਜਿਸ ਨੇ ਨਾਮ ਰੂਪੀ ਸਾਰ ਰਸ ਕੋ ਪੀਆ ਹੈ ਔਰ ਰਸੋਂ ਕੋ ਤਿਆਗਨ ਕੀਆ ਹੈ, ਉਸ ਨਾਮ ਰਸ ਮੇਂ (ਮਗਨ) ਅਨੰਦ ਹੋ ਕਰ ਵਿਸੇ ਰਸੋਂ ਕੌ ਖੋਇ ਦੀਆ ਹੈ, ਭਾਵ ਯਹਿ ਤਿਸ ਨੇ ਵਿਸੇ ਰਸੋਂ ਕੋ ਤਿਆਗਨ ਕਰ ਦੀਆ ਹੈ॥੨॥
Prof. Sahib Singh(ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ॥੨॥

ਪਦ ਅਰਥ ਜਿਨਿ = ਜਿਸ ਨੇ। ਸਾਰ = ਸ੍ਰੇਸ਼ਟ। ਤਜੇ = ਤਿਆਗੇ। ਆਨ = ਹੋਰ। ਮਗਨ = ਮਸਤ। ਬਿਖੁ = ਜ਼ਹਿਰ। ਖੋਇ ਡਾਰੇ = ਨਾਸ ਕਰ ਦਿੱਤਾ ॥੨॥

SikhNet (Spanish)Aquél que bebe de la Esencia Pura del Señor, haciendo a un lado los demás sabores, se deshace de su maldad. (2)

ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ. ਨ ਕੋਇ ॥

panddit soor chhatrapat raajaa; bhagat baraabar aaur. na koe |

Sant Singh KhalsaAmong the religious scholars, warriors and kings, there is no other equal to the Lord's devotee.
Manmohan SinghAmongst the scholars, warriors, canopied Kings and others, there is no one equal to the Lord's devoted slave.
Manmohan Singh (Punjabi)ਵਿਦਵਾਨਾਂ, ਯੋਧਿਆਂ, ਤਖਤ ਤਾਜ ਵਾਲਿਆਂ ਪਾਤਿਸ਼ਾਹ ਅਤੇ ਹੋਰਨਾ ਵਿਚੋਂ, ਸੁਆਮੀ ਦੇ ਜਾਂਨਿਸਾਰ ਸੇਵਕ ਦੇ ਤੁਲ ਦਾ ਕੋਈ ਭੀ ਨਹੀਂ।
Fareedkot Teekaਤਾਂ ਤੇ ਪੰਡਿਤ ਔਰ ਸੂਰਮਾ, (ਛਤ੍ਰਪਤਿ) ਚਕਰਵਰਤੀ ਰਾਜਾ ਆਦਿਕ ਭੀ ਤਿਸ ਭਗਤ ਕੇ ਬਰਾਬਰ ਹੋਰੁ ਕੋਈ ਨਹੀਂ ਹੋਤਾ ਹੈ॥
Prof. Sahib Singhਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ।

ਪਦ ਅਰਥ ਸੂਰ = ਸੂਰਮਾ। ਛਤ੍ਰਪਤਿ = ਛੱਤਰਧਾਰੀ।

SikhNet (Spanish)Aún entre Pandits, guerreros y reyes, nadie iguala al Devoto de Dios,

ਜੈਸੇ ਪੁਰੈਨ ਪਾਤ. ਰਹੈ ਜਲ ਸਮੀਪ; ਭਨਿ ਰਵਿਦਾਸ. ਜਨਮੇ ਜਗਿ ਓਇ ॥੩॥੨॥

jaise purain paat. rahai jal sameep; bhan ravidaas. janame jag oe |3|2|

Sant Singh KhalsaAs the leaves of the water lily float free in the water, says Ravi Daas, so is their life in the world. ||3||2||
Manmohan SinghSays Ravidas, as the leaves of the water-lily remain detached near (in) water, so is the life of those saints in the world.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਜਿਸ ਤਰ੍ਹਾਂ ਨੀਲੋਫਰ ਦੇ ਪੱਤੇ ਪਾਣੀ ਨੇੜੇ (ਅੰਦਰ) ਨਿਰਲੇਪ ਵਸਤੇ ਹਨ, ਉਸੇ ਤਰ੍ਹਾਂ ਦਾ ਹੈ ਉਨ੍ਹਾਂ ਸੰਤਾਂ ਦਾ ਇਹ ਜਹਾਨ ਅੰਦਰ ਜੀਵਨ।
Fareedkot Teekaਜੈਸੇ ਜਲ ਕੇ ਸਮੀਪ ਹੀ (ਪੁਰੈਨ) ਚੁਪਤੀ ਕੋ ਪਤ੍ਰ ਜਲ ਸੇ ਅਸੰਗ ਰਹਿਤੇ ਹੈਂ। ਸ੍ਰੀ ਰਵਿਦਾਸ ਜੀ ਕਹਤੇ ਹੈਂ: ਤੈਸੇ ਵਹੁ ਭਗਤ ਜਗਤ ਤੇ ਅਸੰਗ ਰਹਤੇ ਹੈਂ, ਤਾਂ ਤੇ ਓਹੀ ਹਰੀ ਕੇ ਪਿਆਰੇ ਇਸ ਜਗਤ ਮੇਂ ਜਨਮੇਂ ਹੈਂ, ਭਾਵ ਯਹਿ ਤਿਨੋਂ ਕਾ ਹੀ ਜਨਮ ਸਫਲ ਭਯਾ ਹੈ॥੩॥੨॥☬ਪ੍ਰਯਾਗ ਮੇਂ ਕਸਾਈ ਜਾਤੀ ਕੇ ਭਗਤ ਸਧਨਾ ਜੀ ਕੋ ਠਾਕੁਰ ਪੂਜਾ ਕਰਤੇ ਦੇਖ ਕਰ ਪਾਤਿਸਾਹ ਕੇ ਪਾਸ ਮੁਸਲਮਾਨੋਂ ਨੇ ਨਾਲਸ ਕਰੀ ਕਿ ਇਹ ਸਧਨਾ ਮੁਸਲਮਾਨ ਹੋ ਕਰ ਹਿੰਦੂਆਂ ਵਤ ਬੁਤ ਪ੍ਰਸਤੀ ਕਰਤਾ ਹੈ। ਇਸ ਨੇ ਸਰਾ ਮੇਂ ਹਾਨੀ ਕਰੀ ਹੈ। ਤਬ ਤਿਨ ਕਾਜੀਓਂ ਕੇ ਕਹਣੇ ਸੇ ਸਧਨੇ ਕੋ ਬੁਲਾਇ ਕਰ ਬੁਰਜ ਮੇਂ ਚਿਣਨੇ ਕਾ ਹੁਕਮ ਦੀਆ। ਜਬ ਸਧਨਾ ਭਗਤ ਜੀ ਬੁਰਜ ਮੇਂ ਚਿਣਤਿਆਂ ਹੋਇਆਂ ਕੰਠ ਤਕ ਚਿਣੇ ਗਏ ਤਬ ਪਰਮੇਸ੍ਵਰ ਕਾ ਧਿਆਨ ਕਰ ਉਪਾਲੰਭ ਸਹਿਤ ਸਨਮੁਖ ਬੇਨਤੀ ਕਰਤੇ ਹੈਂ:☬ਏਕ ਕਿਸੀ ਰਾਜਾ ਕੀ ਬੇਟੀ ਨੇ ਪ੍ਰਣ ਕੀਆ ਕਿ ਮੈਂ ਵਿਸਨੂ ਜੀ ਕੇ ਸਾਥ ਅਪਨਾ ਵਿਵਾਹ ਕਰੋਂਗੀ। ਤਿਸ ਕੀ ਪ੍ਰਤਗ੍ਯਾ ਕਉ ਸੁਨ ਕਰ ਏਕ ਸੁਨਿਆਰਾ ਚਤਰ ਭੁਜ ਬਨ ਕਰ ਕਲਾ ਕੇ ਗਰੜ ਪਰ ਸਵਾਰ ਹੋ ਕਰ ਤਿਸ ਕੋ ਮੰਦਰ ਮੇਂ ਪਹੁੰਚਾ ਵਹੁ ਦੇਖ ਕਰ ਅਨੰਦ ਭਈ। ਔਰ ਤਿਸ ਕਪਟੀ ਨੇ ਕਹਾ, 'ਮੈਂ ਤੇਰੀ ਸਰਧਾ ਦੇਖ ਕਰ ਆਯਾ ਹੂੰ ਔਰ ਅਬ ਤੁਝੇ ਦਰਸ਼ਨ ਦੇ ਦੀਆ ਹੈ ਅਬ ਦੋ ਭੁਜਾ ਰਾਖੂੰਗਾ'। ਤਬ ਤਿਸ ਕੰਨਿਆ ਨੇ ਅਪਨੇ ਪਿਤਾ ਕੋ ਕਹਿ ਕਰ ਵਿਵਾਹਿ ਕਰ ਲੀਆ। ਰਾਜਾ ਨੇ ਜਾਨਾ ਕਿ ਮੇਰਾ ਜਵਾਈ ਵਿਸਨੂੰ ਹੂਆ ਹੈ। ਕੋਈ ਦਿਨ ਪਾ ਕਰ ਉਸ ਰਾਜਾ ਪਰ ਕੋਈ ਉਸ ਕਾ ਸਤ੍ਰੂ ਬਡਾ ਰ
Prof. Sahib Singhਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ॥੩॥੨॥

ਪਦ ਅਰਥ ਪੁਰੈਨ ਪਾਤ = ਚੁਪੱਤੀ। ਸਮੀਪ = ਨੇੜੇ। ਰਹੈ = ਰਹਿ ਸਕਦੀ ਹੈ, ਜੀਊ ਸਕਦੀ ਹੈ। ਭਨਿ = ਭਨੈ, ਆਖਦਾ ਹੈ। ਜਨਮੇ = ਜੰਮੇ ਹਨ। ਜਨਮੇ ਓਇ = ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫਲ ਹੈ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ ॥੩॥੨॥

* ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ।

SikhNet (Spanish)así como las hojas del Ninúnfar, el lirio de agua, flotan en ella, así es su vida en el mundo. (2-3)
Answers quote the Granth verbatim with Ang citations. AI commentary is not Gurbani and not a religious ruling.