ਪਉੜੀ ॥
paurree | Ang 653
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ; ਮੈ ਤੁਝ ਬਿਨੁ ਅਵਰੁ. ਨ ਕੋਈ ॥
too karan kaaran samarath heh karate; mai tujh bin avar. na koee | Ang 653
Sant Singh KhalsaYou are the Creator, all-powerful, able to do anything. Without You, there is no other at all.
Manmohan SinghThou, O Creator art Omnipotent to do all the deeds and without Thee, I lean on none else.
Manmohan Singh (Punjabi)ਤੂੰ ਹੇ ਕਰਤਾਰ! ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈਂ। ਤੇਰੇ ਬਗੈਰ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।
Fareedkot Teekaਹੇ ਕਰਤੇ ਵਾਹਿਗੁਰੂ! ਤੂੰ ਸਰਬ ਬ੍ਰਹਮਾ ਆਦੀ ਵਾ ਮਹਿਤਤ ਆਦੀ ਕਾਰਣੋਂ ਕੇ ਕਰਨੇ ਕੋ ਸਮਰਥ ਹੈਂ, ਮੁਝ ਕੋ ਤੇਰੇ ਬਿਨਾਂ ਔਰ ਦੂਸਰਾ ਕੋਈ ਦ੍ਰਿਸ਼ਟ ਨਹੀਂ ਆਵਤਾ ਹੈ॥
Prof. Sahib Singhਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ;
SikhNet (Spanish)Tú, oh Señor Creador, Todopoderoso; Capaz de hacerlo todo, sin Ti, no hay nadie más.
ਤੁਧੁ ਆਪੇ ਸਿਸਟਿ ਸਿਰਜੀਆ; ਆਪੇ ਫੁਨਿ ਗੋਈ ॥
tudh aape sisatt sirajeea; aape fun goee | Ang 654
Sant Singh KhalsaYou Yourself created the world, and You Yourself shall destroy it in the end.
Manmohan SinghThou Thyself created the world and Thyself shalt, ultimately destroy it.
Manmohan Singh (Punjabi)ਤੂੰ ਆਪ ਜਗਤ ਰਚਿਆ ਹੈ ਅਤੇ ਆਪ ਹੀ ਆਖਰਕਾਰ ਜਿਸ ਨੂੰ ਨਾਸ ਕਰ ਦੇਵੇਂਗਾ।
Fareedkot Teekaਤੁਮ ਨੇ ਆਪੇ ਹੀ ਇਹ ਸ੍ਰਿਸ੍ਟੀ ਉਤਪਤਿ ਕਰੀ ਹੈ, ਪੁਨਾ ਆਪ ਹੀ ਤੈਨੇ ਅਪਨੇ ਮੇਂ (ਗੋਈ) ਮਿਲਾਈ ਅਰਥਾਤ ਪ੍ਰਲੈ ਕਰੀ ਹੈ॥
Prof. Sahib Singhਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।
ਪਦ ਅਰਥ ਗੋਈ = ਨਾਸ ਕੀਤੀ ਹੈ।
SikhNet (Spanish)Has creado al mundo y Tú Mismo lo destruirás. Sólo la Palabra del Shabd prevalece y sólo ocurre lo que Tú haces.
ਸਭੁ ਇਕੋ ਸਬਦੁ ਵਰਤਦਾ; ਜੋ ਕਰੇ ਸੁ ਹੋਈ ॥
sabh iko sabad varatadaa; jo kare su hoee | Ang 654
Sant Singh KhalsaThe Word of Your Shabad alone is pervading everywhere; whatever You do, comes to pass.
Manmohan SinghThey command alone prevails everywhere and whatever Thou does, that alone comes to pass.
Manmohan Singh (Punjabi)ਕੇਵਲ ਤੇਰਾ ਹੁਕਮ ਹੀ ਸਾਰੇ ਪ੍ਰਚੱਲਤ ਹੋ ਰਿਹਾ ਹੈ। ਜਿਹੜਾ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।
Fareedkot Teekaਸਭ ਕੇ ਬੀਚ ਏਕ ਤੇਰਾ ਹੀ (ਸਬਦੁ) ਹੁਕਮ ਵਰਤਦਾ ਹੈ, ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਸਭ ਥਾਈਂ (ਹਰੀ ਦਾ) ਹੀ ਹੁਕਮ ਵਰਤ ਰਿਹਾ ਹੈ; ਜੋ ਉਹ ਕਰਦਾ ਹੈ ਸੋਈ ਹੁੰਦਾ ਹੈ।
ਪਦ ਅਰਥ ਸਬਦੁ = ਹੁਕਮ। ਸਭੁ = ਹਰ ਥਾਂ।
SikhNet (Spanish)Dios bendice al Gurmukj con Gloria y Grandeza y así él encuentra al Señor.
ਵਡਿਆਈ ਗੁਰਮੁਖਿ ਦੇਇ ਪ੍ਰਭੁ; ਹਰਿ ਪਾਵੈ ਸੋਈ ॥
vaddiaaee guramukh dee prabh; har paavai soee | Ang 654
Sant Singh KhalsaGod blesses the Gurmukh with glorious greatness, and then, he finds the Lord.
Manmohan SinghThrough the Guru, the Lord blesses man with glory and then obtains he, the Lord.
Manmohan Singh (Punjabi)ਗੁਰਾਂ ਦੇ ਰਾਹੀਂ ਪ੍ਰਭੂ ਬੰਦੇ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ, ਅਤੇ ਤਦ ਉਹ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਹੇ ਪ੍ਰਭੂ! ਜਿਨ ਗੁਰਮੁਖੋਂ ਕੋ ਤੂੰ ਨਾਮ ਕੀ ਵਡਿਆਈ ਦੇਤਾ ਹੈਂ, ਸੋਈ ਤੁਝ ਹਰੀ ਕੋ ਪਾਵਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਨੂੰ ਪ੍ਰਭੂ ਵਡਿਆਈ ਬਖ਼ਸ਼ਦਾ ਹੈ, ਉਹ ਉਸ ਹਰੀ ਨੂੰ ਮਿਲ ਪੈਂਦਾ ਹੈ।
SikhNet (Spanish)Como Gurmukj, Nanak adora y medita en el Señor,
ਗੁਰਮੁਖਿ ਨਾਨਕ ਆਰਾਧਿਆ; ਸਭਿ ਆਖਹੁ ਧੰਨੁ ਧੰਨੁ. ਧੰਨੁ ਗੁਰੁ ਸੋਈ ॥੨੯॥੧॥ ਸੁਧੁ
guramukh naanak aaraadhiaa; sabh aakhahu dhan dhan. dhan gur soee |29|1| sudh Ang 654
Sant Singh KhalsaAs Gurmukh, Nanak worships and adores the Lord; let everyone proclaim, "Blessed, blessed, blessed is He, the Guru!" ||29||1||Sudh||
Manmohan SinghBy Guru's grace, Nanak meditates on the Lord, Let all repeat "Blessed, Blessed is he, the Guru".
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੀ ਸਿਮਰਨ ਕਰਦਾ ਹੈ। ਸਾਰੇ ਜਣੇ ਕਹੋ "ਮੁਬਾਰਕ, ਮੁਬਾਰਕ! ਮੁਬਾਰਕ ਹਨ ਉਹ ਗੁਰੂ ਮਹਾਰਾਜ।" ਬਾਣੀ ਸੰਤ ਕਬੀਰ ਜੀ ਘਰੁ 1।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਗੁਰੋਂ ਦ੍ਵਾਰੇ ਹੇ ਹਰੀ! ਤੁਝ ਕੋ ਅਰਾਧਿਆ ਹੈ, ਸੋ ਤਿਨ ਗੁਰੋਂ ਕੋ ਮਨ ਤਨ ਬਾਣੀ ਸੇ ਧੰਨਤਾ ਯੋਗ ਸਭੀ ਉਚਾਰਨ ਕਰੋ। ਏਹੁ ਹਮਾਰਾ ਸਿਧਾਂਤੁ ਅਰੁ ਕਹਣਾ ਹੈ॥੨੯॥੧॥ ਸੁਧੁ☬ਸ੍ਰੀ ਕਬੀਰ ਜੀ ਮਨ ਪ੍ਰਤਿ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਸਿਮਰਦੇ ਹਨ, (ਹੇ ਭਾਈ!) ਸਾਰੇ ਆਖੋ, ਕਿ ਉਹ ਸਤਿਗੁਰੂ, ਧੰਨ ਹੈ, ਧੰਨ ਹੈ, ਧੰਨ ਹੈ ॥੨੯॥੧॥ਸੁਧੁ{
ਪਦ ਅਰਥ ਸਭਿ = ਸਾਰੇ ॥੨੯॥੧॥ਸੁਧੁ
SikhNet (Spanish)deja que el mundo entero proclame, Bendito, Bendito es Él, el Guru. (29‑1)