ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਆਪੇ ਸੇਵਾ ਲਾਇਅਨੁ; ਆਪੇ ਬਖਸ ਕਰੇਇ ॥
aape sevaa laaeian; aape bakhas karee |
Sant Singh KhalsaHe Himself enjoins us to serve Him, and He Himself blesses us with forgiveness.
Manmohan SinghThe Lord Himself engages men in His service and Himself rewards them.
Manmohan Singh (Punjabi)ਸਾਈਂ ਆਪ ਬੰਦਿਆਂ ਨੂੰ ਆਪਣੀ ਟਹਿਲੇ ਲਾਉਂਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਬਖਸ਼ਿਸ਼ ਕਰਦਾ ਹੈ।
Fareedkot Teekaਆਪੇ ਹੀ ਅਪਣੇ ਦਾਸ ਤਿਸ ਵਾਹਿਗੁਰੂ ਨੇ ਅਪਨੀ ਸੇਵਾ ਮੇਂ ਲਾਏ ਹੈਂ ਔ ਆਪ ਹੀ ਤਿਨੋਂ ਕੋ ਬਖਸ਼ਸ਼ ਕਰਤਾ ਹੈ॥
Prof. Sahib Singhਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ,
ਪਦ ਅਰਥ ਲਾਇਅਨ = ਲਾਏ ਹਨ ਉਸ (ਹਰੀ) ਨੇ।
SikhNet (Spanish)Oh Señor, Tú Mismo nos apegas a Tu Servicio y Tú Mismo nos bendices.
ਸਭਨਾ ਕਾ ਮਾ ਪਿਉ ਆਪਿ ਹੈ; ਆਪੇ ਸਾਰ ਕਰੇਇ ॥
sabhanaa kaa maa piau aap hai; aape saar karee |
Sant Singh KhalsaHe Himself is the father and mother of all; He Himself cares for us.
Manmohan SinghHe Himself is the father and mother of all and Himself, He, takes care of them.
Manmohan Singh (Punjabi)ਉਹ ਖੁਦ ਸਾਰਿਆਂ ਦਾ ਪਿਤਾ ਤੇ ਮਾਤਾ ਹੈ ਅਤੇ ਖੁਦ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ।
Fareedkot Teekaਸਭਨੋਂ ਕਾ ਮਾਤਾ ਪਿਤਾ ਰੂਪ ਆਪ ਹੈ ਅਰ ਆਪ ਹੀ ਸਭਨੋਂ ਕੀ ਸੰਭਾਲ ਕਰਤਾ ਹੈ॥
Prof. Sahib Singhਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।
ਪਦ ਅਰਥ ਸਾਰ = ਸੰਭਾਲ।
SikhNet (Spanish)Tú Mismo eres el Padre y la Madre de todo y Tú cuidas a todos y a cada uno.
ਨਾਨਕ. ਨਾਮੁ ਧਿਆਇਨਿ. ਤਿਨ ਨਿਜ ਘਰਿ ਵਾਸੁ ਹੈ; ਜੁਗੁ ਜੁਗੁ ਸੋਭਾ ਹੋਇ ॥੨॥
naanak. naam dhiaaein. tin nij ghar vaas hai; jug jug sobhaa hoe |2|
Sant Singh KhalsaO Nanak, those who meditate on the Naam, the Name of the Lord, abide in the home of their inner being; they are honored throughout the ages. ||2||
Manmohan SinghNanak, they who ponder over the Name, dwell in their own home and are honoured all the ages through.
Manmohan Singh (Punjabi)ਨਾਨਕ, ਜੋ ਨਾਮ ਦਾ ਆਰਾਧਨ ਕਰਦੇ ਹਨ, ਉਹ ਆਪਣੇ ਨਿੱਜ ਦੇ ਧਾਮ (ਆਪੇ) ਵਿੱਚ ਨਿਵਾਸ ਪਾਉਂਦੇ ਹਨ ਅਤੇ ਸਾਰਿਆਂ ਯੁਗਾਂ ਅੰਦਰ ਉਨ੍ਹਾਂ ਦੀ ਇਜ਼ਤ ਹੁਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕੋ ਧਿਆਵਤੇ ਹੈਂ ਤਿਨੋਂ ਕਾ ਅਪਣੇ ਸਰੂਪ ਘਰ ਮੇਂ ਨਿਵਾਸ ਭਇਆ ਹੈ, ਤਿਸੀ ਸੇ ਤਿਨੋਂ ਕੀ ਸੋਭਾ ਜੁਗੋਂ ਜੁਗੋਂ ਮੇਂ ਹੋਈ ਹੈ ਵਾ ਹੋਤੀ ਹੈ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ ॥੨॥
SikhNet (Spanish)Dice Nanak, aquéllos seres que contemplan el Nombre, habitan en su verdadero Ser y su Gloria resplandece a través de las épocas. (2)