ਗਉੜੀ ਬੈਰਾਗਣਿ ਮਹਲਾ ੩ ॥
gaurree bairaagan mahalaa 3 | Ang 162
Sant Singh KhalsaGauree Bairaagan, Third Mehl:
Manmohan SinghGauri Bairagan 3rd Guru,
Manmohan Singh (Punjabi)ਗਊੜੀ ਬੇਰਾਗਣ ਪਾਤਸ਼ਾਹੀ ਤੀਜੀ।
SikhNet (Spanish)Gauri Bairagan, Mejl Guru Amar Das, Tercer Canal Divino.
ਪੇਈਅੜੈ ਦਿਨ ਚਾਰਿ ਹੈ; ਹਰਿ ਹਰਿ ਲਿਖਿ ਪਾਇਆ ॥
peeearrai din chaar hai; har har likh paaeaa | Ang 162
Sant Singh KhalsaThe Lord, Har, Har, has ordained that the soul is to stay in her parents' home for only a few short days.
Manmohan SinghThe Lord God has ordained that woman is to remain in her parents house for four days.
Manmohan Singh (Punjabi)ਵਾਹਿਗੁਰੂ ਸੁਆਮੀ ਨੇ ਲਿਖ ਛਡਿਆ ਹੈ ਕਿ ਇਸਤਰੀ ਨੇ ਆਪਣੇ ਪੇਕੇ ਘਰ ਚਾਰ ਦਿਨਾਂ ਲਈ ਰਹਿਣਾ ਹੈ।
Fareedkot Teekaਇਸ ਲੋਕ ਮੇਂ ਚਾਰ ਦਿਨ ਕਾ ਰਹਣਾ ਹੈ, ਏਹ ਹਰੀ ਨੇ ਹਰ ਏਕ ਪੁਰਸ ਕੋ ਲਿਖ ਪਾਇਆ ਅਰਥਾਤ ਲਿਖ ਦੀਆ ਹੈ॥
Prof. Sahib Singhਪਰਮਾਤਮਾ ਨੇ (ਹਰੇਕ ਜੀਵ ਦੇ ਮੱਥੇ ਉਤੇ ਇਹੀ ਲੇਖ) ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ (ਫਿਰ ਭੀ ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ)।ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਦਿਨ ਚਾਰਿ ਹੈ = ਚਾਰ ਦਿਨ (ਰਹਿਣ ਵਾਸਤੇ ਮਿਲੇ) ਹਨ। ਲਿਖਿ = ਲਿਖ ਕੇ। ਪਾਇਆ = (ਹਰੇਕ ਜੀਵ ਦੇ ਮੱਥੇ ਉਤੇ) ਰੱਖ ਦਿੱਤਾ ਹੈ।
SikhNet (Spanish)Tu estancia en la casa de tus padres no durará mucho,
ਸੋਭਾਵੰਤੀ ਨਾਰਿ ਹੈ; ਗੁਰਮੁਖਿ ਗੁਣ ਗਾਇਆ ॥
sobhaavantee naar hai; guramukh gun gaaeaa | Ang 162
Sant Singh KhalsaGlorious is that soul-bride, who as Gurmukh, sings the Glorious Praises of the Lord.
Manmohan SinghGlorious is the bride, who, through the Guru, sings the praises of God.
Manmohan Singh (Punjabi)ਸੁਭਾਇਮਾਨ ਹੈ ਪਤਨੀ ਜੋ, ਗੁਰਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੀ ਹੈ।
Fareedkot Teekaਐਸੇ ਸਮਝ ਕਰ ਜਿਸ ਨੇ ਗੁਰੋਂ ਦ੍ਵਾਰਾ ਵਾਹਿਗੁਰੂ ਕੇ ਗੁਣੋਂ ਕੋ ਗਾਯਾ ਹੈ, ਸੋ ਜਗ੍ਯਾਸੂ ਰੂਪੀ ਇਸਤ੍ਰੀ ਸੋਭਾ ਵਾਲੀ ਹੈ॥
Prof. Sahib Singhਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
SikhNet (Spanish)así está escrito por el Señor. Gloriosa es la novia que canta las Alabanzas del Señor a través del Guru.
ਪੇਵਕੜੈ. ਗੁਣ ਸੰਮਲੈ; ਸਾਹੁਰੈ. ਵਾਸੁ ਪਾਇਆ ॥
pevakarrai. gun samalai; saahurai. vaas paaeaa | Ang 162
Sant Singh KhalsaShe who cultivates virtue in her parents' home, shall obtain a home at her in-laws.
Manmohan SinghShe, who, takes care of virtues in her parents home, obtains an abode at her in -laws.
Manmohan Singh (Punjabi)ਜੋ ਆਪਣੇ ਮਾਪਿਆਂ ਦੇ ਘਰ ਨੇਕੀਆਂ ਨੂੰ ਸੰਭਾਲਦੀ ਹੈ, ਉਹ ਆਪਣੇ ਸਹੁਰਿਆਂ ਦੇ ਵਸੇਬਾ ਪਾ ਲੈਂਦੀ ਹੈ।
Fareedkot Teekaਜੋ ਇਸ ਲੋਕ ਮੇਂ ਸਤ ਸੰਤੋਖਾਦਿ ਗੁਣੋਂ ਕੋ ਸੰਮਾਲਤੀ ਹੈ ਤਿਸ ਨੇ ਪ੍ਰਲੋਕ ਮੇਂ ਸੁਖ ਪੂਰਬਕ ਵਾਸੁ ਪਾਇਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਇਸ ਪੇਕੇ ਘਰ ਵਿਚ ਰਹਿਣ ਸਮੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੀ ਹੈ ਉਸ ਨੂੰ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਵਾਲਾ ਥਾਂ ਮਿਲ ਜਾਂਦਾ ਹੈ।ਪਦ ਅਰਥ ਪੇਵਕੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਸੰਮਲੈ = ਸੰਭਾਲਦੀ ਹੈ। ਵਾਸੁ = ਥਾਂ।
SikhNet (Spanish)En la casa de los padres ella se llena de Virtud y así es recibida con honor en la casa de sus suegros.
ਗੁਰਮੁਖਿ ਸਹਜਿ ਸਮਾਣੀਆ; ਹਰਿ ਹਰਿ ਮਨਿ ਭਾਇਆ ॥੧॥
guramukh sehaj samaaneea; har har man bhaaeaa |1| Ang 162
Sant Singh KhalsaThe Gurmukhs are intuitively absorbed into the Lord. The Lord is pleasing to their minds. ||1||
Manmohan SinghThey to whose mind the Lord Master is pleasing, are, easily absorbed in Him through the Guru.
Manmohan Singh (Punjabi)ਜਿਨ੍ਹਾਂ ਦੇ ਚਿੱਤ ਨੂੰ ਸੁਆਮੀ ਮਾਲਕ ਚੰਗਾ ਲਗਦਾ ਹੈ, ਉਹ ਗੁਰਾਂ ਦੁਆਰਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੀਆਂ ਹਨ।
Fareedkot Teekaਔਰ ਜਿਨ ਕੇ ਮਨ ਮੇਂ ਗੁਰੋਂ ਦ੍ਵਾਰੇ ਹਰਿ ਹਰਿ ਭਾਯਾ ਹੈ, ਸੋ ਬ੍ਰਹਮ ਮੇਂ ਸਮਾ ਗਈਆਂ ਹੈ॥੧॥☬ਸਿਖ ਕਾ ਪ੍ਰਸ਼ਨ:
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ-ਇਸਤ੍ਰੀ (ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਪਰਮਾਤਮਾ (ਦਾ ਨਾਮ) ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ ॥੧॥
SikhNet (Spanish)A través del Guru, ella se inmerge en la Paz y se enamora de su Señor. (1)
ਸਸੁਰੈ ਪੇਈਐ ਪਿਰੁ ਵਸੈ; ਕਹੁ ਕਿਤੁ ਬਿਧਿ ਪਾਈਐ ॥
sasurai peeeai pir vasai; kahu kit bidh paaeeai | Ang 162
Sant Singh KhalsaOur Husband Lord dwells in this world, and in the world beyond. Tell me, how can He be found?
Manmohan SinghThe beloved dwells in this world, and the world beyond. say, in what way can He be found?
Manmohan Singh (Punjabi)ਪ੍ਰੀਤਮ ਇਸ ਲੋਕ ਅਤੇ ਪ੍ਰਲੋਕ ਵਿੱਚ ਨਿਵਾਸ ਰਖਦਾ ਹੈ। ਦੱਸੋ ਉਸ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ?
Fareedkot Teekaਹੇ ਮਹਾਰਾਜ! ਜੋ ਲੋਕ ਪ੍ਰਲੋਕ ਮੇਂ ਪਤੀ ਪਰਮੇਸ੍ਵਰ ਵਸ ਰਹਾ ਹੈ, ਕ੍ਰਿਪਾ ਕਰ ਕੇ ਕਹੀਏ ਸੋ ਕੈਸੇ ਪ੍ਰਾਪਤ ਹੋਵੈ?☬ਉੱਤ੍ਰ:
Prof. Sahib Singh(ਹੇ ਸਤਸੰਗੀ! ਹੇ ਭੈਣ!) ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ (ਸਭ ਥਾਂ) ਵੱਸਦਾ ਹੈ?ਪਦ ਅਰਥ ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਇਸ ਲੋਕ ਵਿਚ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ?
SikhNet (Spanish)¿Cómo podemos encontrar al Señor, Quien vive aquí y en el aquí después?
ਆਪਿ ਨਿਰੰਜਨੁ ਅਲਖੁ ਹੈ; ਆਪੇ ਮੇਲਾਈਐ ॥੧॥ ਰਹਾਉ ॥
aap niranjan alakh hai; aape melaaeeai |1| rahaau | Ang 162
Sant Singh KhalsaThe Immaculate Lord Himself is unseen. He unites us with Himself. ||1||Pause||
Manmohan SinghHimself the immaculate Lord is invisible. he unites man with Himself. Pause.
Manmohan Singh (Punjabi)ਖੁਦ ਪਵਿਤ੍ਰ ਪ੍ਰਭੂ ਅਦ੍ਰਿਸਟ ਹੈ। ਇਨਸਾਨ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਠਹਿਰਾਉ।
Fareedkot Teekaਜੋ ਅਲਖ ਨਿਰੰਜਨ ਹੈ, ਸੋ ਜੇ ਕਰ ਆਪ ਮੇਲਾਇ ਲੇਵੈ ਤੋ ਪ੍ਰਾਪਤਿ ਹੋਈਤਾ ਹੈ॥੧॥ ਰਹਾਉ ॥
Prof. Sahib Singh(ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ ॥੧॥ ਰਹਾਉ ॥ਪਦ ਅਰਥ ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ। ਅਲਖੁ = ਅਦ੍ਰਿਸ਼ਟ। ਆਪੇ = ਆਪ ਹੀ ॥੧॥ ਰਹਾਉ ॥
SikhNet (Spanish)Él, el Señor Inmaculado es Incognoscible; pero de Sí Mismo, Él nos une en Su Propio Ser. (1-Pausa)
ਆਪੇ ਹੀ ਪ੍ਰਭੁ ਦੇਹਿ ਮਤਿ; ਹਰਿ ਨਾਮੁ ਧਿਆਈਐ ॥
aape hee prabh dehi mat; har naam dhiaaeeai | Ang 163
Sant Singh KhalsaGod Himself bestows wisdom; meditate on the Name of the Lord.
Manmohan SinghThe Lord Himself grants wisdom, and the man meditates on God's Name.
Manmohan Singh (Punjabi)ਸੁਆਮੀ ਆਪ ਹੀ ਸਿਆਣਪ ਬਖਸ਼ਦਾ ਹੈ ਅਤੇ ਬੰਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਪਰੰਤੂ ਜੇ ਕਰ ਆਪ ਹੀ ਪ੍ਰਭੂ ਐਸੀ ਮਤ ਦੇਵੇ ਤੌ ਹਰੀ ਕੇ ਨਾਮ ਕੋ ਧਿਆਈਤਾ ਹੈ॥
Prof. Sahib Singh(ਹੇ ਪਰਮਾਤਮਾ!) ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਜਿਸ ਜੀਵ ਨੂੰ ਤੂੰ ਆਪ ਹੀ ਮਤਿ ਦੇਂਦਾ ਹੈਂ, ਉਸੇ ਪਾਸੋਂ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।ਪਦ ਅਰਥ ਦੇਹਿ = ਤੂੰ ਦੇਂਦਾ ਹੈਂ {ਦੇਇ = ਦੇਂਦਾ ਹੈ}।
SikhNet (Spanish)Dios Mismo confiere la Sabiduría. Medita en el Naam, en el Nombre del Señor.
ਵਡਭਾਗੀ ਸਤਿਗੁਰੁ ਮਿਲੈ; ਮੁਖਿ ਅੰਮ੍ਰਿਤੁ ਪਾਈਐ ॥
vaddabhaagee satigur milai; mukh amrit paaeeai | Ang 163
Sant Singh KhalsaBy great good fortune, one meets the True Guru, who places the Ambrosial Nectar in the mouth.
Manmohan SinghBy the greatest good lock is met the True Guru who puts nectar in his mouth.
Manmohan Singh (Punjabi)ਬੁਹੁਤ ਚੰਗੇ ਭਾਗਾਂ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ, ਜੋ ਉਸ ਦੇ ਮੂੰਹ ਵਿੱਚ ਸੁਧਾਰਸ ਪਾਉਂਦੇ ਹਨ।
Fareedkot Teekaਜਬ ਵੱਡੇ ਭਾਗੋਂ ਕਰ ਸਤਿਗੁਰੂ ਮਿਲੈ ਤਬ ਨਾਮ ਅੰਮ੍ਰਤ ਕੋ ਮੁਖ ਮੇਂ ਪਾਈਤਾ ਹੈ॥
Prof. Sahib Singhਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਂਦਾ ਹੈ।ਪਦ ਅਰਥ ਮੁਖਿ = ਮੂੰਹ ਵਿਚ।
SikhNet (Spanish)Por una buena fortuna, nos encontramos con el Guru Verdadero y saboreamos el Néctar del Naam, el Nombre.
ਹਉਮੈ ਦੁਬਿਧਾ ਬਿਨਸਿ ਜਾਇ; ਸਹਜੇ ਸੁਖਿ ਸਮਾਈਐ ॥
haumai dubidhaa binas jaae; sahaje sukh samaaeeai | Ang 163
Sant Singh KhalsaWhen egotism and duality are eradicated, one intuitively merges in peace.
Manmohan SinghWhen his pride and worldliness depart, he easily merges in peace.
Manmohan Singh (Punjabi)ਜਦ ਹੰਕਾਰ ਤੇ ਦੁਨੀਆਂਦਾਰੀ ਦੂਰ ਹੋ ਜਾਂਦੇ ਹਨ ਉਹ ਸੁਖੈਨ ਹੀ ਆਰਾਮ ਅੰਦਰ ਰਮ ਜਾਂਦਾ ਹੈ।
Fareedkot Teekaਔਰ ਹਉਮੈ ਪੁਨਾ ਦ੍ਵੈਤ ਬੁਧੀ ਨਸ਼ਟ ਹੋ ਜਾਤੀ ਹੈ, ਔਰ ਸੁਖ ਸ੍ਵਰੂਪ ਜੋ (ਸਹਜ) ਬ੍ਰਹਮ ਹੈ ਤਿਸ ਮੇਂ ਸਮਾ ਜਾਈਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਾਨਸਕ ਡਾਵਾਂਡੋਲ ਦਸ਼ਾ ਮੁੱਕ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ।ਪਦ ਅਰਥ ਦੁਬਿਧਾ = ਦੁਚਿੱਤਾ-ਪਨ, ਡਾਵਾਂ-ਡੋਲ ਮਾਨਸਕ ਦਸ਼ਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ।
SikhNet (Spanish)Es entonces, cuando nuestro ego y la dualidad desaparecen, y nos sumimos, de modo imperceptible, en la Paz del Equilibrio.
ਸਭੁ ਆਪੇ ਆਪਿ ਵਰਤਦਾ; ਆਪੇ ਨਾਇ ਲਾਈਐ ॥੨॥
sabh aape aap varatadaa; aape naae laaeeai |2| Ang 163
Sant Singh KhalsaHe Himself is All-pervading; He Himself links us to His Name. ||2||
Manmohan SinghHe, of Himself is all pervading. and Himself attaches man to his Name.
Manmohan Singh (Punjabi)ਉਹ ਆਪਣੇ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
Fareedkot Teekaਸਭ ਆਪ ਹੀ ਆਪ ਵਰਤ ਰਹਾ ਹੈ, ਪੁਨਾ ਆਪ ਹੀ ਆਪਨੇ ਨਾਮ ਮੇਂ ਲਗਾ ਲੇਤਾ ਹੈ॥੨॥
Prof. Sahib Singh(ਹੇ ਭਾਈ!) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ, ਉਹ ਆਪ ਹੀ (ਜੀਵਾਂ ਨੂੰ) ਆਪਣੇ ਨਾਮ ਵਿਚ ਜੋੜਦਾ ਹੈ ॥੨॥ਪਦ ਅਰਥ ਨਾਇ = ਨਾਮ ਵਿਚ ॥੨॥
SikhNet (Spanish)Sí, Él, por Sí Mismo, lo hace todo; Él, desde Sí Mismo, nos entona en el Naam, el Nombre del Señor. (2)
ਮਨਮੁਖਿ ਗਰਬਿ. ਨ ਪਾਇਓ; ਅਗਿਆਨ ਇਆਣੇ ॥
manamukh garab. na paaeo; agiaan eaane | Ang 163
Sant Singh KhalsaThe self-willed manmukhs, in their arrogant pride, do not find God; they are so ignorant and foolish!
Manmohan SinghThe perverse, through pride, find not God; they are ignorant and childish.
Manmohan Singh (Punjabi)ਅਧਰਮੀ ਹੰਕਾਰ ਕਾਰਨ, ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦੇ, ਉਹ ਬੇ-ਸਮਝ ਤੇ ਨਾਦਾਨ ਹਨ।
Fareedkot Teekaਜੋ ਮਨਮੁਖ ਗਰਬੀ ਹੈਂ ਤਿਨ ਕੋ ਨਹੀਂ ਪ੍ਰਾਪਤ ਭਯਾ ਕਿਯੋਂਕਿ ਅਗਿਆਨ ਕਰ ਮੂਰਖ ਹੋ ਰਹੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ (ਜੀਵਨ-ਜੁਗਤਿ ਤੋਂ) ਅੰਞਾਣ ਹੁੰਦੇ ਹਨ ਉਹ ਅਹੰਕਾਰ ਵਿਚ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਮੇਲ ਨਹੀਂ ਹੁੰਦਾ।ਪਦ ਅਰਥ ਗਰਬਿ = ਅਹੰਕਾਰ ਦੇ ਕਾਰਨ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ।
SikhNet (Spanish)Los egoístas y voluntariosos Manmukjs no reciben el Naam, el Nombre, y viven en la ignorancia.
ਸਤਿਗੁਰ ਸੇਵਾ. ਨਾ ਕਰਹਿ; ਫਿਰਿ ਫਿਰਿ ਪਛੁਤਾਣੇ ॥
satigur sevaa. naa kareh; fir fir pachhutaane | Ang 163
Sant Singh KhalsaThey do not serve the True Guru, and in the end, they regret and repent, over and over again.
Manmohan SinghThey perform not true guru's service, and repent again and again.
Manmohan Singh (Punjabi)ਉਹ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਅਤੇ ਮੁੜ ਮੁੜ ਕੇ, ਅਫਸੋਸ ਕਰਦੇ ਹਨ।
Fareedkot Teekaਵੁਹ ਸਤਗੁਰੋਂ ਕੀ ਸੇਵਾ ਨਹੀਂ ਕਰਤੇ ਹੈਂ, ਯਾਂ ਤੇ ਬਾਰੰਬਾਰ ਪਸਚਾਤਾਪ ਕਰਨੇ ਵਾਲੇ ਹੂਏ ਹੈਂ॥
Prof. Sahib Singhਉਹ (ਆਪਣੇ ਮਾਣ ਵਿਚ ਰਹਿ ਕੇ) ਸਤਿਗੁਰੂ ਦੀ ਸਰਨ ਨਹੀਂ ਪੈਂਦੇ (ਕੁਰਾਹੇ ਪੈ ਕੇ) ਮੁੜ ਮੁੜ ਪਛੁਤਾਂਦੇ ਭੀ ਰਹਿੰਦੇ ਹਨ।
SikhNet (Spanish)Ellos no sirven al Guru Verdadero, y de eso se arrepienten al final.
ਗਰਭ ਜੋਨੀ ਵਾਸੁ ਪਾਇਦੇ; ਗਰਭੇ ਗਲਿ ਜਾਣੇ ॥
garabh jonee vaas paaeide; garabhe gal jaane | Ang 163
Sant Singh KhalsaThey are cast into the womb to be reincarnated, and within the womb, they rot.
Manmohan Singhin the existences of womb they obtain a dwelling, and within the belly, they putrefy,
Manmohan Singh (Punjabi)ਬੱਚੇਦਾਨੀ ਦੀਆਂ ਜੂਨੀਆਂ ਅੰਦਰ ਉਨ੍ਹਾਂ ਨੂੰ ਵਸੇਬਾ ਮਿਲਦਾ ਹੈ, ਅਤੇ ਪੇਟ ਅੰਦਰ ਹੀ ਗਲ-ਸੜ ਜਾਂਦੇ ਹਨ।
Fareedkot Teekaਪੁਨਾ ਗਰਭ ਜੋਨੀਓਂ ਮੇਂ ਵਾਸਾ ਪਾਵਤੇ ਹੈਂ ਔਰ ਗਰਭ ਮੇਂ ਹੀ ਜਨਮਤੇ ਹੂਏ ਗਲ ਜਾਤੇ ਹੈਂ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚ ਉਹਨਾਂ ਦਾ ਆਤਮਕ ਜੀਵਨ ਗਲ ਜਾਂਦਾ ਹੈ।ਪਦ ਅਰਥ ਗਰਭ = ਗਰਭ ਵਿਚ ਹੀ।
SikhNet (Spanish)Son regresados al vientre materno una y otra vez, y su vida la desperdician.
ਮੇਰੇ ਕਰਤੇ ਏਵੈ ਭਾਵਦਾ; ਮਨਮੁਖ ਭਰਮਾਣੇ ॥੩॥
mere karate evai bhaavadaa; manamukh bharamaane |3| Ang 163
Sant Singh KhalsaAs it pleases my Creator Lord, the self-willed manmukhs wander around lost. ||3||
Manmohan SinghIt so pleases my Creator, that the self-willed may continue wandering about.
Manmohan Singh (Punjabi)ਮੇਰੇ ਸਿਰਜਣਹਾਰ ਨੂੰ ਇਸੇ ਤਰ੍ਹਾਂ ਚੰਗਾ ਲਗਦਾ ਹੈ ਕਿ ਆਪ-ਹੁਦਰੇ ਭਟਕਦੇ ਫਿਰਨ।
Fareedkot Teekaਮੇਰੇ ਪਰਮੇਸ੍ਵਰ ਕੋ ਮਨਮੁਖੋਂ ਕਾ ਭਰਮਾਉਣਾ ਹੀ ਭਾਂਵਦਾ ਹੈ॥੩॥
Prof. Sahib Singhਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ ॥੩॥ਪਦ ਅਰਥ ਏਵੈ = ਇਸੇ ਤਰ੍ਹਾਂ ॥੩॥
SikhNet (Spanish)Así es la Voluntad de mi Creador, que los hombres soberbios sean desviados del Camino.(3)
ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ; ਧੁਰਿ ਮਸਤਕਿ ਪੂਰਾ ॥
merai har prabh lekh likhaaeaa; dhur masatak pooraa | Ang 163
Sant Singh KhalsaMy Lord God inscribed the full pre-ordained destiny upon the forehead.
Manmohan SinghMy Lord God wrote mortal's full destiny on his forehead in the very beginning.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਨੇ ਐਨ ਆਰੰਭ ਤੋਂ ਹੀ ਪ੍ਰਾਣੀ ਦੇ ਮੱਥੇ ਉਤੇ ਉਸ ਦੀ ਪੂਰਨ ਕਿਸਮਤ ਲਿਖ ਛਡੀ ਸੀ।
Fareedkot Teekaਜਿਨੋਂ ਨੇ ਮੇਰੇ ਹਰੀ ਪ੍ਰਭੂ ਸੇ ਪੂਰਾ ਮਸਤਕ ਮੇਂ ਲੇਖ ਧੁਰੋਂ ਲਿਖਾਇਆ ਹੈ॥
Prof. Sahib Singh(ਜਿਸ ਵਡਭਾਗੀ ਮਨੁੱਖ ਦੇ) ਮੱਥੇ ਉਤੇ ਮੇਰੇ ਹਰਿ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ (ਬਖ਼ਸ਼ਸ਼ ਦਾ) ਅਟੱਲ ਲੇਖ ਲਿਖ ਦਿੱਤਾ।ਪਦ ਅਰਥ ਪ੍ਰਭਿ = ਪ੍ਰਭੂ ਨੇ। ਧੁਰਿ = ਧੁਰ ਤੋਂ, ਆਪਣੀ ਹਜ਼ੂਰੀ ਤੋਂ। ਮਸਤਕਿ = ਮੱਥੇ ਉੱਤੇ।
SikhNet (Spanish)Mi Señor y Maestro ha inscrito en mi destino mi encuentro con el Gran Guru,
ਹਰਿ ਹਰਿ ਨਾਮੁ ਧਿਆਇਆ; ਭੇਟਿਆ ਗੁਰੁ ਸੂਰਾ ॥
har har naam dhiaaeaa; bhettiaa gur sooraa | Ang 163
Sant Singh KhalsaWhen one meets the Great and Courageous Guru, one meditates on the Name of the Lord, Har, Har.
Manmohan SinghWhen man meets the valiant Guru, he ponders over the Name of the Lord God.
Manmohan Singh (Punjabi)ਜਦ ਆਦਮੀ ਸੂਰਮੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਕੋ ਗੁਰੂ ਸੂਰਾ ਮਿਲਾ ਹੈ, ਪੁਨਾ ਹਰਿ ਹਰਿ ਨਾਮ ਧਿਆਇਆ ਹੈ॥
Prof. Sahib Singhਉਸ ਨੂੰ (ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਣ ਵਾਲਾ) ਸੂਰਮਾ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।ਪਦ ਅਰਥ ਸੂਰਾ = ਸੂਰਮਾ।
SikhNet (Spanish)y así habitaré en el Naam, el Nombre del Señor.
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ; ਹਰਿ ਬੰਧਪੁ ਬੀਰਾ ॥
meraa pitaa maataa har naam hai; har bandhap beeraa | Ang 163
Sant Singh KhalsaThe Lord's Name is my mother and father; the Lord is my relative and brother.
Manmohan SinghGod's Name is my father and mother. God is my kinsman and brother.
Manmohan Singh (Punjabi)ਰੱਬ ਦਾ ਨਾਮ ਮੇਰਾ ਬਾਬਲ ਤੇ ਅੰਮੜੀ ਹੈ। ਵਾਹਿਗੁਰੂ ਹੀ ਮੇਰਾ ਸਨਬੰਧੀ ਤੇ ਵੀਰ ਹੈ।
Fareedkot Teekaਹੇ ਭਾਈ! ਮੇਰਾ ਤੋ ਪਿਤਾ ਮਾਤਾ ਹਰੀ ਨਾਮ ਹੈ, ਪੁਨਾ ਸੰਬੰਧੀ ਭਾਈ ਹਰੀ ਹੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਹੀ ਮੇਰਾ ਪਿਉ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾ (ਦਾ ਨਾਮ) ਹੀ ਮੇਰਾ ਸਨਬੰਧੀ ਹੈ ਮੇਰਾ ਵੀਰ ਹੈ।ਪਦ ਅਰਥ ਬੰਧਪੁ = ਰਿਸ਼ਤੇਦਾਰ। ਬੀਰਾ = ਵੀਰ, ਭਰਾ।
SikhNet (Spanish)El Nombre del Señor es mi padre y madre, mi hermano y mis parientes.
ਹਰਿ ਹਰਿ ਬਖਸਿ ਮਿਲਾਇ ਪ੍ਰਭ; ਜਨੁ ਨਾਨਕੁ ਕੀਰਾ ॥੪॥੩॥੧੭॥੩੭॥
har har bakhas milaae prabh; jan naanak keeraa |4|3|17|37| Ang 163
Sant Singh KhalsaO Lord, Har, Har, please forgive me and unite me with Yourself. Servant Nanak is a lowly worm. ||4||3||17||37||
Manmohan SinghMy Lord, the Master, pardon and blend with thee the worm, slave Nanak.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਮਾਲਕ, ਕੀੜੇ ਗੋਲੇ ਨਾਨਕ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੁ (ਕੀਰਾ) ਕੀੜਾ ਭਾਵ ਤੁਛ ਹਾਂ, ਹੇ ਹਰਿ ਹਰਿ ਪ੍ਰਭੂ! ਬਖਸਸ ਕਰ ਕੇ ਮੇਰੇ ਕੋ ਅਪਨੇ ਸਾਥ ਮਿਲਾਇ ਲੈ ਅਰਥਾਤ ਅਭੇਦ ਕਰ ਲੈ॥੪॥੩॥੧੭॥੩੭॥
Prof. Sahib Singh(ਮੈਂ ਸਦਾ ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ) ਹੇ ਪ੍ਰਭੂ! ਹੇ ਹਰੀ! ਇਹ ਨਾਨਕ ਤੇਰਾ ਨਿਮਾਣਾ ਦਾਸ ਹੈ, ਇਸ ਉਤੇ ਬਖ਼ਸ਼ਸ਼ ਕਰ ਤੇ ਇਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥॥੩॥੧੭॥੩੭॥ਪਦ ਅਰਥ ਪ੍ਰਭ = ਹੇ ਪ੍ਰਭੂ! ਕੀਰਾ = ਕੀੜਾ, ਨਾ-ਚੀਜ਼, ਨਿਮਾਣਾ ॥੪॥
SikhNet (Spanish)Oh Señor, perdóname y úneme a Tu Ser, pues Nanak es tu Humilde Sirviente. (4-3-17-37)