ਗਉੜੀ ਬੈਰਾਗਣਿ ਮਹਲਾ ੩ ॥
gaurree bairaagan mahalaa 3 |
Sant Singh KhalsaGauree Bairaagan, Third Mehl:
Manmohan SinghGauri Bairagan 3rd Guru.
Manmohan Singh (Punjabi)ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।
SikhNet (Spanish)Gauri Bairagan, Mejl Guru Amar Das, Tercer Canal Divino.
ਸਤਿਗੁਰ ਤੇ ਗਿਆਨੁ ਪਾਇਆ; ਹਰਿ ਤਤੁ ਬੀਚਾਰਾ ॥
satigur te giaan paaeaa; har tat beechaaraa |
Sant Singh KhalsaFrom the True Guru, I obtained spiritual wisdom; I contemplate the Lord's essence.
Manmohan SinghReceiving Divine knowledge from the True Guru I have deliberated over God's quintessence
Manmohan Singh (Punjabi)ਸੱਚੇ ਗੁਰਾਂ ਪਾਸੋਂ ਬ੍ਰਹਮ ਬੋਧ ਪ੍ਰਾਪਤ ਕਰਕੇ ਮੈਂ ਵਾਹਿਗੁਰੂ ਦੇ ਜੋਹਰ ਨੂੰ ਸੋਚਿਆ ਸਮਝਿਆ ਹੈ।
Fareedkot Teekaਜਬ ਸਤਿਗੁਰੋਂ ਸੇ ਧਰਮ ਅਧਰਮ ਕਾ ਗਿਆਨ ਪਾਇਆ ਤਬ ਹਰੀ (ਤਤੁ) ਸਾਰ ਰੂਪ ਕਾ ਵੀਚਾਰੁ ਕੀਆ॥☬ਪ੍ਰਸ਼ਨ: ਵੀਚਾਰ ਕਾ ਫਲ੍ਹ ਕਿਆ ਹੈ?☬ਉੱਤ੍ਰ:
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ (ਪਰਮਾਤਮਾ ਨਾਲ) ਡੂੰਘੀ ਸਾਂਝ (ਪਾਣੀ) ਸਿੱਖ ਲਈ, (ਜਗਤ ਦੇ) ਮੂਲ ਪਰਮਾਤਮਾ (ਦੇ ਗੁਣਾਂ) ਨੂੰ ਵਿਚਾਰਨਾ (ਸਿੱਖ ਲਿਆ),ਪਦ ਅਰਥ ਤੇ = ਤੋਂ, ਪਾਸੋਂ। ਗਿਆਨੁ = ਪਰਮਾਤਮਾ ਦੀ ਜਾਣ-ਪਛਾਣ, ਡੂੰਘੀ ਸਾਂਝ। ਤਤੁ = ਅਸਲੀਅਤ। ਬੀਚਾਰਾ = ਵਿਚਾਰੁ।
SikhNet (Spanish)Recibí la Sabiduría del Guru y habité en la Quintaesencia del Señor.
ਮਤਿ ਮਲੀਣ ਪਰਗਟੁ ਭਈ; ਜਪਿ ਨਾਮੁ ਮੁਰਾਰਾ ॥
mat maleen paragatt bhee; jap naam muraaraa |
Sant Singh KhalsaMy polluted intellect was enlightened by chanting the Naam, the Name of the Lord.
Manmohan SinghMy dirty wit has been enlightened by repeating the Name of God, the Enemy of ego.
Manmohan Singh (Punjabi)ਮੇਰੀ ਗੰਦੀ ਬੁਧੀ ਹੰਕਾਰ ਦੇ ਵੇਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਰੋਸ਼ਨ ਹੋ ਗਈ ਹੈ।
Fareedkot Teekaਜੋ ਮਲੀਣ ਬੁਧੀ ਥੀ ਸੋ ਅਭਾਵ ਹੋ ਗਈ ਔਰ ਉਤਮ ਮਤਿ ਪ੍ਰਗਟ ਹੋ ਗਈ॥☬ਪ੍ਰਸ਼ਨ: ਕੌਨ ਕਰਤਬ ਸੇ ਉਤਮ ਹੂਈ ਹੈ? ਉੱਤ੍ਰ: ਮੁਰਾਰੀ ਕਾ ਨਾਮ ਜਪਣੇ ਕਰ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮਤਿ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ।ਪਦ ਅਰਥ ਪਰਗਟੁ ਭਈ = ਉੱਘੜ ਪਈ, ਨਿਖਰ ਪਈ। ਮੁਰਾਰਾ = ਮੁਰਾਰਿ, {ਮੁਰ ਦੈਂਤ ਦਾ ਵੈਰੀ। ਮੁਰ-ਅਰਿ} ਪਰਮਾਤਮਾ।
SikhNet (Spanish)La mente obscura fue iluminada meditando en el Naam, el Nombre del Señor.
ਸਿਵਿ ਸਕਤਿ ਮਿਟਾਈਆ; ਚੂਕਾ ਅੰਧਿਆਰਾ ॥
siv sakat mittaaeea; chookaa andhiaaraa |
Sant Singh KhalsaThe distinction between Shiva and Shakti - mind and matter - has been destroyed, and the darkness has been dispelled.
Manmohan SinghThe Lord has destroyed the Mammon, and my darkness is dispelled.
Manmohan Singh (Punjabi)ਸੁਆਮੀ ਨੇ ਮਾਇਆ ਨੂੰ ਨਾਸ ਕਰ ਦਿਤਾ ਹੈ ਅਤੇ ਮੇਰਾ ਹਨ੍ਹੇਰਾ ਦੂਰ ਹੋ ਗਿਆ ਹੈ।
Fareedkot Teeka(ਸਿਵਿ) ਪਰਮੇਸ੍ਵਰ ਨਾਮ ਕੇ ਜਾਪ ਨੇ ਮਨ ਕੀ ਧਾਵਨ ਰੂਪ ਜੋ ਸ਼ਕਤੀ ਥੀ ਸੋ ਜਬ ਮਿਟਾਇ ਦਈ, ਤਬ (ਆ) ਵਿਸ਼ੇਸ਼ ਕਰ ਕੇ ਸੁਧ ਅੰਤਸਕਰਨ ਸੇ (ਅੰਧਿਆਰਾ) ਅਗ੍ਯਾਨ ਉਠ ਗਿਆ; ਵਾ ਸ਼ਿਵ ਸਤੋ ਗੁਨ ਕੀ ਅਧਿਕਤਾ ਨੇ ਤਮੋ ਗੁਣ ਰੂਪੁ ਸਕਤੀ ਕੋ ਮਿਟਾਇ ਦੀਆ ਤਬ ਅਗ੍ਯਾਨੁ ਨਿਵਿਰਤ ਹੂਆ॥
Prof. Sahib Singhਕਲਿਆਣ-ਸਰੂਪ ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਮਾਇਆ (ਦਾ ਪ੍ਰਭਾਵ) ਮਿਟਾ ਦਿੱਤਾ, (ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।ਪਦ ਅਰਥ ਸਿਵਿ = ਸ਼ਿਵ ਨੇ, ਕਲਿਆਣ-ਸਰੂਪ ਪ੍ਰਭੂ ਨੇ। ਸਕਤਿ = ਸ਼ਕਤਿ, ਮਾਇਆ।
SikhNet (Spanish)Mi Señor ha destruido la ilusión en mi interior y mi oscuridad ha sido disipada.
ਧੁਰਿ ਮਸਤਕਿ ਜਿਨ ਕਉ ਲਿਖਿਆ; ਤਿਨ ਹਰਿ ਨਾਮੁ ਪਿਆਰਾ ॥੧॥
dhur masatak jin kau likhiaa; tin har naam piaaraa |1|
Sant Singh KhalsaThe Lord's Name is loved by those, upon whose foreheads such pre-ordained destiny was written. ||1||
Manmohan SinghOn whose forehead it is so written from the very out-set, unto them God's Name is dear.
Manmohan Singh (Punjabi)ਜਿਨ੍ਹਾਂ ਦੇ ਮਥੇ ਉਤੇ ਐਨ ਆਰੰਭ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਰਬ ਦਾ ਨਾਮ ਲਾਡਲਾ ਲਗਦਾ ਹੈ।
Fareedkot Teekaਪਰੰਤੂ ਧੁਰੋਂ ਹੀ ਜਿਨ ਕੇ ਮਸਤਕ ਮੇਂ ਸੁਭ ਲੇਖ ਲਿਖਾ ਹੈ, ਤਿਨ ਕੇ ਮਨ ਮੇਂ ਹਰਿ ਕਾ ਨਾਮ ਪ੍ਯਾਰਾ ਲਗਤਾ ਹੈ॥੧॥
Prof. Sahib Singh(ਪਰ) ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ (ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਾ ਲੇਖ) ਲਿਖ ਦਿੱਤਾ ॥੧॥ਪਦ ਅਰਥ ਧੁਰਿ = ਧੁਰੋਂ ॥੧॥
SikhNet (Spanish)Aquéllos que lo tenían así inscrito en su destino, se enamoraron del Naam, el Nombre del Señor. (1)
ਹਰਿ. ਕਿਤੁ ਬਿਧਿ ਪਾਈਐ, ਸੰਤ ਜਨਹੁ; ਜਿਸੁ ਦੇਖਿ ਹਉ ਜੀਵਾ ॥
har. kit bidh paaeeai, sant janahu; jis dekh hau jeevaa |
Sant Singh KhalsaHow can the Lord be obtained, O Saints? Seeing Him, my life is sustained.
Manmohan SinghBy what means, O saintly persons, may I attain to God by seeing whom I sustain life?
Manmohan Singh (Punjabi)ਕਿਹੜੇ ਸਾਧਨਾ ਨਾਲ ਹੇ ਪਵਿਤ੍ਰ ਪੁਰਸ਼ੋ! ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋਵਾਂ, ਜਿਸ ਨੂੰ ਵੇਖ ਕੇ ਮੈਂ ਜੀਉਂਦੀ ਹਾਂ?
Fareedkot Teekaਹੇ ਸੰਤ ਜਨੋਂ! ਜਿਨ ਕੋ ਦੇਖ ਕਰ ਮੈਂ ਜੀਵਾਂ, ਸੋ ਹਰੀ ਕਿਸ ਪ੍ਰਕਾਰ ਪਾਈਤਾ ਹੈ?
Prof. Sahib Singhਹੇ ਸੰਤ ਜਨੋ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ।ਪਦ ਅਰਥ ਕਿਤੁ = ਕਿਸ ਦੀ ਰਾਹੀਂ? ਕਿਤੁ ਬਿਧਿ = ਕਿਸ ਤਰੀਕੇ ਨਾਲ? ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
SikhNet (Spanish)Cómo encontrar a mi Señor, oh Santos, pues viendo cómo vivo no puedo vivir ni un instante más sin Él.
ਹਰਿ ਬਿਨੁ. ਚਸਾ ਨ ਜੀਵਤੀ; ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥
har bin. chasaa na jeevatee; gur melihu har ras peevaa |1| rahaau |
Sant Singh KhalsaWithout the Lord, I cannot live, even for an instant. Unite me with the Guru, so that I may drink in the sublime essence of the Lord. ||1||Pause||
Manmohan Singhwithout God, I cannot live even for a moment. Unite me with the Guru, that I may quaff God's Nectar. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਮੈਂ ਇਕ ਮੁਹਤ ਲਈ ਜਿਊਂਦੀ ਨਹੀਂ ਰਹਿ ਸਕਦੀ। ਮੈਨੂੰ ਗੁਰਾਂ ਦੇ ਨਾਲ ਮਿਲਾ ਦਿਓ ਤਾਂ ਜੋ ਮੈਂ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਾਂ! ਠਹਿਰਾਉ।
Fareedkot Teekaਕਿਉਂਕਿ ਹਰੀ ਸੇ ਬਿਨਾ ਏਕ ਥੋੜਾ ਮਾਤ੍ਰ ਭੀ ਨਹੀਂ ਜੀਵਤੀ ਹੂੰ, ਯਾਂ ਤੇ ਹੇ ਹਰਿ! ਗੁਰੋਂ ਕੇ ਸਾਥ ਮੇਲਹੁ ਤਿਸ ਕੇ ਨਾਮ ਰਸ ਕੋ ਪਾਨ ਕਰੂੰ॥੧॥ ਰਹਾਉ ॥
Prof. Sahib Singhਉਸ ਪ੍ਰਭੂ ਤੋਂ ਵਿੱਛੁੜ ਕੇ ਮੈਂ ਰਤਾ ਭਰ ਸਮੇ ਲਈ ਭੀ (ਆਤਮਕ ਜੀਵਨ) ਜੀਊਂ ਨਹੀਂ ਸਕਦੀ। (ਹੇ ਸੰਤ ਜਨੋ!) ਮੈਨੂੰ ਗੁਰੂ (ਨਾਲ) ਮਿਲਾਵੋ (ਤਾਂ ਜੁ ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ ॥੧॥ ਰਹਾਉ ॥ਪਦ ਅਰਥ ਚਸਾ = ਪਲ ਦਾ ਤੀਹਵਾਂ ਹਿੱਸਾ, ਸਮਾ, ਰਤਾ ਭਰ ਭੀ। ਗੁਰ ਮੇਲਿਹੁ = ਗੁਰੂ (ਨਾਲ) ਮਿਲਾ ਦਿਹੋ ॥੧॥ ਰਹਾਉ ॥
SikhNet (Spanish)Únanme al Guru para que pueda probar la Esencia Grandiosa. (1-Pausa)
ਹਉ. ਹਰਿ ਗੁਣ ਗਾਵਾ. ਨਿਤ ਹਰਿ ਸੁਣੀ; ਹਰਿ ਹਰਿ ਗਤਿ ਕੀਨੀ ॥
hau. har gun gaavaa. nit har sunee; har har gat keenee |
Sant Singh KhalsaI sing the Glorious Praises of the Lord, and I listen to them daily; the Lord, Har, Har, has emancipated me.
Manmohan SinghI sing God's praises, and daily hear God's glories, Me, the Lord God has emancipated.
Manmohan Singh (Punjabi)ਮੈਂ ਵਾਹਿਗੁਰੂ ਦਾ ਜੱਸ ਗਾਇਣ ਕਰਦੀ ਹਾਂ ਅਤੇ ਨਿਤਾਪ੍ਰਤੀ ਵਾਹਿਗੁਰੂ ਦੀਆਂ ਵਡਿਆਈਆਂ ਸੁਣਦੀ ਹਾਂ। ਮੈਨੂੰ ਵਾਹਿਗੁਰੂ ਸੁਆਮੀ ਨੇ ਮੁਕਤ ਕਰ ਦਿਤਾ ਹੈ।
Fareedkot Teekaਮੈਂ ਨਿਤਾਪ੍ਰਤੀ ਹਰੀ ਕੇ ਗੁਣ ਗਾਵਤਾ ਹੂੰ ਔਰੁ ਹਰੀ ਕੇ ਨਾਮ ਕੋ ਹੀ ਸ੍ਰਵਣ ਕਰਤਾ ਹੂੰ, ਕਿਉਂਕਿ ਹਰਿ ਹਰਿ ਨਾਮ ਨੇ ਹੀ ਮੇਰੀ ਗਤੀ ਕਰੀ ਹੈ॥
Prof. Sahib Singh(ਹੇ ਸੰਤ ਜਨੋ! ਪਿਆਰੇ ਗੁਰੂ ਦੀ ਮਿਹਰ ਨਾਲ) ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖ਼ਸ ਦਿੱਤੀ ਹੈ।ਪਦ ਅਰਥ ਗਾਵਾ = ਗਾਵਾਂ, ਮੈਂ ਗਾਵਾਂ। ਸੁਣੀ = ਸੁਣੀਂ, ਮੈਂ ਸੁਣਾਂ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)Canten la Alabanza del Señor, escúchenla en conciencia y hagan que el Señor sea Lo Principal en su vida.
ਹਰਿ ਰਸੁ ਗੁਰ ਤੇ ਪਾਇਆ; ਮੇਰਾ ਮਨੁ ਤਨੁ ਲੀਨੀ ॥
har ras gur te paaeaa; meraa man tan leenee |
Sant Singh KhalsaI have obtained the Lord's essence from the Guru; my mind and body are drenched with it.
Manmohan SinghGod's elixir, I have gained from the Guru. My mind and body are absorbed therein.
Manmohan Singh (Punjabi)ਵਾਹਿਗੁਰੂ ਦਾ ਅੰਮ੍ਰਿਤ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ। ਮੇਰੀ ਆਤਮਾ ਤੇ ਦੇਹਿ ਉਸ ਅੰਦਰ ਸਮਾ ਗਏ ਹਨ।
Fareedkot Teekaਸੋ ਐਸਾ ਹਰਿ ਰਸੁ ਗੁਰੋਂ ਸੇ ਪ੍ਰਪਾਤ ਭਇਆ ਹੈ, ਮੇਰਾ ਮਨ ਤਨ ਬੁਧੀ ਤਿਸੀ ਮੇਂ ਲਯ ਹੋ ਗਈ ਹੈ॥
Prof. Sahib Singhਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਹਾਸਲ ਕੀਤਾ ਹੈ, (ਹੁਣ) ਮੇਰਾ ਮਨ ਮੇਰਾ ਤਨ (ਉਸ ਸੁਆਦ ਵਿਚ) ਮਗਨ ਰਹਿੰਦਾ ਹੈ।ਪਦ ਅਰਥ ਤੇ = ਪਾਸੋਂ। ਲੀਨੀ = ਲੀਨ ਹੋ ਗਿਆ ਹੈ।
SikhNet (Spanish)Probé la Grandiosa Esencia del Guru, Quien ha encantado a mi cuerpo y a mi mente.
ਧਨੁ ਧਨੁ ਗੁਰੁ. ਸਤ ਪੁਰਖੁ ਹੈ; ਜਿਨਿ ਭਗਤਿ ਹਰਿ ਦੀਨੀ ॥
dhan dhan gur. sat purakh hai; jin bhagat har deenee |
Sant Singh KhalsaBlessed, blessed is the Guru, the True Being, who has blessed me with devotional worship of the Lord.
Manmohan SinghBlest, blest is the true personality of the Guru, who has granted unto me God's meditation.
Manmohan Singh (Punjabi)ਮੁਬਾਰਕ, ਮੁਬਾਰਕ ਹੈ ਗੁਰਾਂ ਦੀ, ਸੱਚੀ ਵਿਅਕਤੀ ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਦੀ ਬੰਦਗੀ ਪ੍ਰਦਾਨ ਕੀਤੀ ਹੈ।
Fareedkot Teekaਗੁਰੂ ਜੋ ਸਤ ਪੁਰਖ ਹੈ ਜਿਨੋਂ ਨੇ ਹਮਾਰੇ ਕੋ ਹਰੀ ਭਗਤੀ ਦਈ ਹੈ, ਸੋ ਧੰਨ੍ਯ ਹੈਂ॥
Prof. Sahib Singh(ਹੇ ਸੰਤ ਜਨੋ!) ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਭਗਤੀ (ਦੀ ਦਾਤਿ) ਦਿੱਤੀ ਹੈ (ਮੇਰੇ ਵਾਸਤੇ ਤਾਂ ਉਹ) ਸਤਪੁਰਖ ਗੁਰੂ (ਸਦਾ ਹੀ) ਸਲਾਹੁਣ-ਯੋਗ ਹੈ।ਪਦ ਅਰਥ ਧਨੁ ਧਨੁ = ਸਲਾਹੁਣ-ਯੋਗ {धन्य}। ਜਿਨਿ = ਜਿਸ ਨੇ।
SikhNet (Spanish)Bendito sea el Guru, el Purusha Verdadero,
ਜਿਸੁ ਗੁਰ ਤੇ. ਹਰਿ ਪਾਇਆ; ਸੋ ਗੁਰੁ. ਹਮ ਕੀਨੀ ॥੨॥
jis gur te. har paaeaa; so gur. ham keenee |2|
Sant Singh KhalsaFrom the Guru, I have obtained the Lord; I have made Him my Guru. ||2||
Manmohan SinghHim, I have taken, as my Guru, through which Guru, I have obtained God.
Manmohan Singh (Punjabi)ਉਸ ਨੂੰ ਮੈਂ ਆਪਣਾ ਗੁਰੂ ਧਾਰਨ ਕੀਤਾ ਹੈ, ਜਿਹੜੇ ਗੁਰਾਂ ਦੀ ਰਾਹੀਂ ਮੈਂ ਵਾਹਿਗੁਰੂ ਨੂੰ ਪਾਪਤ ਕੀਤਾ ਹੈ।
Fareedkot Teekaਜਿਸ ਗੁਰੂ ਸੇ ਹਮਾਰੇ ਕੋ ਹਰੀ ਪ੍ਰਾਪਤ ਭਯਾ ਹੈ ਤਿਸ ਗੁਰ ਮੇਂ ਹਮ ਨੇ ਸ੍ਰਧਾ ਕਰੀ ਹੈ; ਵਾ ਜਿਸ ਗੁਰੂ ਸੇ ਹਰੀ ਪਾਇਆ ਜਾਤਾ ਹੈ, ਉਸ ਗੁਰੂ ਨੇ (ਹਮ) ਤਮਾਮ ਜੀਵੋਂ ਕੀ ਗਤੀ ਕਰੀ ਹੈ॥੨॥
Prof. Sahib Singhਜਿਸ ਗੁਰੂ ਪਾਸੋਂ ਮੈਂ ਪਰਮਾਤਮਾ (ਦਾ ਨਾਮ) ਪ੍ਰਾਪਤ ਕੀਤਾ ਹੈ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ ॥੨॥
SikhNet (Spanish)Quien me ha bendecido con la Alabanza del Señor.(2)
ਗੁਣਦਾਤਾ ਹਰਿ ਰਾਇ ਹੈ; ਹਮ ਅਵਗਣਿਆਰੇ ॥
gunadaataa har raae hai; ham avaganiaare |
Sant Singh KhalsaThe Sovereign Lord is the Giver of virtue. I am worthless and without virtue.
Manmohan SinghThe Giver of merits is the Sovereign Lord. I am a sinner.
Manmohan Singh (Punjabi)ਖੂਬੀਆਂ ਪ੍ਰਦਾਨ ਕਰਨ ਵਾਲਾ ਪ੍ਰਭੂ ਪਾਤਸ਼ਾਹ ਹੈ। ਮੈਂ ਗੁਨਹਿਗਾਰ ਹਾਂ।
Fareedkot Teekaਹਮ ਅਵਗੁਣ ਵਾਲੋਂ ਕੋ ਗੁਣ ਕੇ ਦੇਣੇ ਵਾਲਾ ਹਰੀ ਰਾਇ ਪਰਮੇਸ੍ਵਰ ਹੈ॥
Prof. Sahib Singh(ਹੇ ਭਾਈ! ਸਾਰੇ ਜਗਤ ਦਾ) ਸ਼ਹਿਨਸ਼ਾਹ ਪਰਮਾਤਮਾ (ਸਭ ਜੀਵਾਂ ਨੂੰ ਸਭ) ਗੁਣਾਂ ਦੀ ਦਾਤ ਦੇਣ ਵਾਲਾ ਹੈ, ਅਸੀਂ (ਜੀਵ) ਅਉਗਣਾਂ ਨਾਲ ਭਰੇ ਰਹਿੰਦੇ ਹਾਂ।
SikhNet (Spanish)El Señor es el Dador de la Virtud, nosotros vivimos en el error.
ਪਾਪੀ ਪਾਥਰ ਡੂਬਦੇ; ਗੁਰਮਤਿ ਹਰਿ ਤਾਰੇ ॥
paapee paathar ddoobade; guramat har taare |
Sant Singh KhalsaThe sinners sink like stones; through the Guru's Teachings, the Lord carries us across.
Manmohan SinghThe sinners sinks like stone. By Guru's instruction God floats them across.
Manmohan Singh (Punjabi)ਗੁਨਾਹੀ ਪਾਹਨ ਦੀ ਤਰ੍ਹਾਂ ਡੁਬ ਜਾਂਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਉਨ੍ਹਾਂ ਨੂੰ ਪਾਰ ਕਰ ਦਿੰਦਾ ਹੈ।
Fareedkot Teekaਕਿਉਂਕਿ ਹਮ ਪਾਪੋਂ ਕਰ ਕੇ ਪਥਰ ਵਤ ਭਾਰੇ ਹੋ ਕਰ ਸੰਸਾਰ ਸਮੁੰਦ੍ਰ ਮੇਂ ਡੂਬਤੇ ਥੇ, ਸੋ ਗੁਰੋਂ ਨੇ ਮਤ ਦੇ ਕਰ ਤਾਰ ਲੀਏ ਹੈਂ। ਤਾਂ ਤੇ ਐਸੇ ਗੁਣ ਦਾਤੇ ਤਾਰਨੇ ਵਾਲੇ ਹਰੀ ਕੇ ਆਗੇ ਬੇਨਤੀ ਕਰੀਏ:
Prof. Sahib Singh(ਜਿਵੇਂ) ਪੱਥਰ (ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀ) ਪਾਪੀ (ਜੀਵ ਵਿਕਾਰਾਂ ਦੇ ਸਮੁੰਦਰ ਵਿਚ) ਡੁੱਬੇ ਰਹਿੰਦੇ ਹਾਂ, ਪਰਮਾਤਮਾ (ਸਾਨੂੰ) ਗੁਰੂ ਦੀ ਮਤਿ ਦੇ ਕੇ (ਉਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ।
SikhNet (Spanish)Los que viven en el error, se hunden como piedras en el mar. A través de la Palabra del Shabd del Guru ellos son salvados.
ਤੂੰ ਗੁਣਦਾਤਾ ਨਿਰਮਲਾ; ਹਮ ਅਵਗਣਿਆਰੇ ॥
toon gunadaataa niramalaa; ham avaganiaare |
Sant Singh KhalsaYou are the Giver of virtue, O Immaculate Lord; I am worthless and without virtue.
Manmohan SinghThou, o, immaculate Lord, are the Bestower of virtues. I am an offender.
Manmohan Singh (Punjabi)ਤੂੰ ਹੈ ਪਵਿਤ੍ਰ ਪ੍ਰਭੂ! ਨੇਕੀਆਂ ਬਖਸ਼ਣਹਾਰ ਹੈ ਮੈਂ ਅਪਰਾਧੀ ਹਾਂ।
Fareedkot Teekaਹੇ ਮਹਾਰਾਜ! ਤੂੰ ਗੁਣ ਦਾਤਾ ਹੈਂ ਪੁਨਾ ਨਿਰਮਲਾ ਹੈਂ ਹਮ ਅਵਗੁਣੋਂ ਵਾਲੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਪਵਿਤ੍ਰ-ਸਰੂਪ ਹੈਂ ਤੂੰ ਗੁਣ ਬਖ਼ਸ਼ਣ ਵਾਲਾ ਹੈਂ, ਅਸੀਂ ਜੀਵ ਅਉਗਣਾਂ ਨਾਲ ਭਰੇ ਪਏ ਹਾਂ।
SikhNet (Spanish)Tú oh Señor eres Puro, eres el Dador de la Virtud y nosotros vivimos siempre en el error.
ਹਰਿ ਸਰਣਾਗਤਿ ਰਾਖਿ ਲੇਹੁ; ਮੂੜ ਮੁਗਧ ਨਿਸਤਾਰੇ ॥੩॥
har saranaagat raakh lehu; moorr mugadh nisataare |3|
Sant Singh KhalsaI have entered Your Sanctuary, Lord; please save me, as You have saved the idiots and fools. ||3||
Manmohan SinghMy God, save me. I have entered thine asylum. Fools and block heads thou hast saved.
Manmohan Singh (Punjabi)ਮੇਰੇ ਵਾਹਿਗੁਰੂ ਮੈਂ ਤੇਰੀ ਪਨਾਹ ਲਈ ਹੈ ਮੇਰੀ ਰਖਿਆ ਕਰ। ਬੇਵਕੂਫ ਅਤੇ ਬੁਧੂ ਤੂੰ ਪਾਰ ਕਰ ਦਿਤੇ ਹਨ।
Fareedkot Teekaਹੇ ਹਰੀ! ਤੇਰੀ ਸਰਣ ਕੋ ਪ੍ਰਾਪਤ ਭਏ ਹਾਂ ਰਛਾ ਕਰ ਲੇਵੋ, ਕਯੋਂਕਿ ਜੋ ਮੂਰਖ ਥੇ, ਸੋ ਭੀ ਆਪਨੇ ਤਾਰੇ ਹੈਂ॥੩॥
Prof. Sahib Singhਹੇ ਹਰੀ! ਅਸੀਂ ਤੇਰੀ ਸਰਨ ਆਏ ਹਾਂ, (ਸਾਨੂੰ ਅਉਗਣਾਂ ਤੋਂ) ਬਚਾ ਲੈ, (ਸਾਨੂੰ) ਮੂਰਖਾਂ ਨੂੰ ਮਹਾ ਮੂਰਖਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾ ਲੈ ॥੩॥ਪਦ ਅਰਥ ਮੂੜ ਮੁਗਧ = ਮੂਰਖ, ਮਹਾ ਮੂਰਖ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ॥੩॥
SikhNet (Spanish)Buscamos Tu Refugio, oh Señor, Sálvanos; pues Tú salvas aún a aquéllos que viven hundidos en la total ignorancia.(3)
ਸਹਜੁ ਅਨੰਦੁ ਸਦਾ ਗੁਰਮਤੀ; ਹਰਿ ਹਰਿ ਮਨਿ ਧਿਆਇਆ ॥
sehaj anand sadaa guramatee; har har man dhiaaeaa |
Sant Singh KhalsaEternal celestial bliss comes through the Guru's Teachings, by meditating continually on the Lord, Har, Har.
Manmohan SinghThe celestial bliss is obtained by ever thinking of the Lord Master in the mind, under Guru's instruction.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਚਿੱਤ ਅੰਦਰ ਸਦੀਵਾਂ ਹੀ ਸੁਆਮੀ ਮਾਲਕ ਨੂੰ ਚੇਤੇ ਕਰਨ ਦੁਆਰਾ ਬੈਕੁੰਨੀ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਗੁਰੋਂ ਕੀ ਸਿਖਿਆ ਲੇ ਕਰ ਤੇਰੇ ਹਰਿ ਹਰਿ ਨਾਮ ਕੋ ਮਨ ਮੇਂ ਧਿਆਇਆ ਹੈ, ਤਿਨ ਪੁਰਸ਼ੋਂ ਕੋ ਸਦੀਵਕਾਲ ਸਹਜੇ ਹੀ ਅਨੰਦ ਹੂਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ, ਉਹ ਗੁਰੂ ਦੀ ਮਤਿ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ (ਆਤਮਕ) ਆਨੰਦ ਮਾਣਦੇ ਹਨ।ਪਦ ਅਰਥ ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ।
SikhNet (Spanish)Encontramos Paz y Felicidad a través de la Palabra del Shabd del Guru, y en nuestra mente vivimos siempre en el Naam,
ਸਜਣੁ ਹਰਿ ਪ੍ਰਭੁ ਪਾਇਆ; ਘਰਿ ਸੋਹਿਲਾ ਗਾਇਆ ॥
sajan har prabh paaeaa; ghar sohilaa gaaeaa |
Sant Singh KhalsaI have obtained the Lord God as my Best Friend, within the home of my own self. I sing the Songs of Joy.
Manmohan SinghBy obtaining within my home Lord God, the Friend, I have sung the songs of joy.
Manmohan Singh (Punjabi)ਆਪਣੇ ਗ੍ਰਹਿ ਅੰਦਰ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਪ੍ਰਾਪਤ ਕਰਕੇ, ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ ਹਨ।
Fareedkot Teekaਪੁਨਾ ਸਜਨ ਜੋ ਤੂੰ ਹਰੀ ਪ੍ਰਭ ਹੈਂ, ਸੋ ਪਾਇਆ ਹੈ ਔਰੁ (ਘਰਿ) ਰਿਦੇ ਮੇਂ (ਸੋਹਿਲਾ) ਜਸ ਗਾਇਨ ਕੀਆ ਹੈ॥
Prof. Sahib Singhਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।ਪਦ ਅਰਥ ਘਰਿ = ਹਿਰਦੇ-ਘਰ ਵਿਚ। ਸੋਹਿਲਾ = ਸਿਫ਼ਤਿ-ਸਾਲਾਹ ਦਾ ਗੀਤ, ਖ਼ੁਸ਼ੀ ਦਾ ਗੀਤ।
SikhNet (Spanish)el Nombre del Señor. Así encontramos al Amigo, a nuestro Maestro y cantamos Su Alabanza en el hogar de nuestra mente.
ਹਰਿ ਦਇਆ ਧਾਰਿ ਪ੍ਰਭ ਬੇਨਤੀ; ਹਰਿ ਹਰਿ ਚੇਤਾਇਆ ॥
har deaa dhaar prabh benatee; har har chetaaeaa |
Sant Singh KhalsaPlease shower me with Your Mercy, O Lord God, that I may meditate on Your Name, Har, Har.
Manmohan SinghO Lord Master, I make a supplication, show mercy unto me, that I may meditate on the Lord God.
Manmohan Singh (Punjabi)ਹੈ ਸੁਆਮੀ ਮਾਲਕ! ਮੇਰੀ ਪ੍ਰਾਰਥਨਾ ਹੈ ਮੇਰੇ ਉਤੇ ਕਿਰਪਾ ਕਰ, ਤਾਂ ਜੋ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਾਂ।
Fareedkot Teekaਹੇ ਹਰੀ ਪ੍ਰਭੂ! ਹਮਾਰੀ ਬੇਨਤੀ ਹੈ ਕਿ ਐਸੀ ਦਯਾ ਧਾਰੋ ਜਿਸ ਕਰ ਕੇ ਤੇਰੇ ਹਰਿ ਹਰਿ ਨਾਮ ਕਾ ਸਿਮਰਨੁ ਚਿਤ ਆਇਆ ਕਰੇ ॥
Prof. Sahib Singhਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਮੇਰੀ) ਬੇਨਤੀ (ਸੁਣ), (ਮੈਨੂੰ) ਆਪਣੇ ਨਾਮ ਦਾ ਸਿਮਰਨ ਦੇਹ।ਪਦ ਅਰਥ ਪ੍ਰਭੁ = ਹੇ ਪ੍ਰਭੂ!
SikhNet (Spanish)Ten Misericordia de mí, oh Señor, para que siempre Te eleve.
ਜਨ ਨਾਨਕੁ. ਮੰਗੈ ਧੂੜਿ ਤਿਨ; ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥
jan naanak. mangai dhoorr tin; jin satigur paaeaa |4|4|18|38|
Sant Singh KhalsaServant Nanak begs for the dust of the feet of those who have found the True Guru. ||4||4||18||38||
Manmohan SinghSerf Nanak, asks for the dust of their feet, who have obtained the True Guru.
Manmohan Singh (Punjabi)ਗੁਲਾਮ ਨਾਨਕ ਉਹਨਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ, ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੈ ਹੈਂ: ਮੈਂ ਤਿਨ ਕੀ ਧੂੜ ਮਾਂਗਤਾ ਹੂੰ ਜਿਨੋਂ ਨੇ ਸਤਿਗੁਰੂ ਕੋ ਪਾਇਆ ਹੈ॥੪॥੪॥੧੮॥੩੮॥
Prof. Sahib Singh(ਹੇ ਪ੍ਰਭੂ! ਤੇਰਾ) ਦਾਸ ਨਾਨਕ (ਤੇਰੇ ਦਰ ਤੋਂ) ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ (ਤੇਰੀ ਮਿਹਰ ਨਾਲ) ਗੁਰੂ ਮਿਲ ਪਿਆ ਹੈ ॥੪॥੪॥੧੮॥੩੮॥ਪਦ ਅਰਥ ਨਾਨਕੁ ਮੰਗੈ = ਨਾਨਕ ਮੰਗਦਾ ਹੈ {ਨਾਨਕ = ਹੇ ਨਾਨਕ}। ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, ਲਫ਼ਜ਼ 'ਜਿਨਿ' ਇਕ-ਵਚਨ ਹੈ} ॥੪॥
* ਵੇਰਵਾ: ਗਉੜੀ ਬੈਰਾਗਣਿ ਮ: ੩ = ੪। ਗਉੜੀ ਗੁਆਰੇਰੀ ਮ: ੩ = ੧੪। ਜੋੜ = ੧੮ । ਗਉੜੀ ਮ: ੧ = ੨੦। ਜੋੜ = ੩੮।
SikhNet (Spanish)¡Nanak busca el Polvo debajo de los Pies de aquéllos que Te han alcanzado, oh Señor! (4-4-18-38)