ੴ

ਸਿੱਖਬਾਣੀ · SikhBani

Ang 1290

Sri Guru Granth Sahib · Raag Malaar · 5 shabads, 42 lines
Translations
Shabad Guru Nanak Dev Ji Raag Malaar continued from Ang 1289

ਇਸਤ੍ਰੀ ਪੁਰਖੈ, ਜਾਂ ਨਿਸਿ ਮੇਲਾ; ਓਥੈ ਮੰਧੁ ਕਮਾਹੀ ॥

eisatree purakhai, jaan nis melaa; othai mandh kamaahee |

Sant Singh KhalsaBut when men and women meet in the night, they come together in the flesh.
Manmohan SinghWhen man and woman meet at night, there they co-habit with flesh.
Manmohan Singh (Punjabi)ਜਦ ਰਾਤ ਨੂੰ ਨਰ ਅਤੇ ਨਾਰੀ ਮਿਲਦੇ ਹਨ ਉਥੇ ਉਹ ਮਾਸ ਨਾਲ ਭੀ ਭੋਗ ਕਰਦੇ ਹਨ।
Fareedkot Teekaਜਬ ਰਾਤ੍ਰਿ ਕੋ ਇਸਤ੍ਰੀ ਪੁਰਸ਼ ਕਾ ਮੇਲਾਪ ਹੋਤਾ ਹੈ ਤਬ ਊਹਾਂ (ਮੰਧੁ) ਮਾਸ ਹੀ ਕਮਾਵਤੇ ਹੈਂ ਵਾ ਮੰਦਕਰਮ ਕਮਾਵਤੇ ਹੈਂ॥
Prof. Sahib Singh(ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ।

ਪਦ ਅਰਥ ਨਿਸਿ = ਰਾਤ ਵੇਲੇ। ਮੰਧੁ = ਮੰਦ।

SikhNet (Spanish)Son producto de sus padres, pero eso sí, no comen pescado ni carne.

ਮਾਸਹੁ ਨਿੰਮੇ ਮਾਸਹੁ ਜੰਮੇ; ਹਮ ਮਾਸੈ ਕੇ ਭਾਂਡੇ ॥

maasahu ninme maasahu jame; ham maasai ke bhaandde |

Sant Singh KhalsaIn the flesh we are conceived, and in the flesh we are born; we are vessels of flesh.
Manmohan SinghFrom flesh we are conceived, from flesh we are born and we are the vessels of flesh.
Manmohan Singh (Punjabi)ਮਾਸ ਤੋਂ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ।
Fareedkot Teekaਮਾਸ ਸੇ ਹੀ ਨਿੰਮੇ ਹੈਂ ਔਰ ਮਾਸ ਸੇ ਜਨਮੇ ਹੈਂ, ਸੋ (ਹਮ) ਸਭੀ ਜੋ (ਭਾਂਡੇ) ਸਰੀਰ ਹੈਂ ਮਾਸ ਕੇ ਹੀ ਹੈਂ॥
Prof. Sahib Singhਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
SikhNet (Spanish)Sin embargo, cuando los hombres y mujeres se encuentran de noche, se juntan en la carne.

ਗਿਆਨੁ ਧਿਆਨੁ ਕਛੁ ਸੂਝੈ ਨਾਹੀ; ਚਤੁਰੁ ਕਹਾਵੈ ਪਾਂਡੇ ॥

giaan dhiaan kachh soojhai naahee; chatur kahaavai paandde |

Sant Singh KhalsaYou know nothing of spiritual wisdom and meditation, even though you call yourself clever, O religious scholar.
Manmohan SinghO Pandit, Thou know not divine knowledge and Lord's meditation and still thou call thyself wise.
Manmohan Singh (Punjabi)ਹੇ ਪੰਡਤ! ਤੈਨੂੰ ਬ੍ਰਹਮਵੀਚਾਰ ਤੇ ਸਾਈਂ ਦੇ ਸਿਮਰਨ ਦਾ ਕੁਝ ਪਤਾ ਨਹੀਂ, ਫਿਰ ਭੀ ਤੂੰ ਆਪਣੇ ਆਪ ਨੂੰ ਸਿਆਣਾ ਸਦਵਾਉਂਦਾ ਹੈ।
Fareedkot Teekaਹੇ ਪਾਂਡੇ! ਤੁਮ ਕੋ ਗਿਆਨ ਧਿਆਨ ਤੋ ਕੁਛ ਸੂਝਤਾ ਨਹੀਂ ਹੈ ਔਰ ਚਤੁਰ ਕਹਾਵਤੇ ਹੋ॥
Prof. Sahib Singh(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।
SikhNet (Spanish)En la carne somos concebidos, de la carne nacemos y somos vasijas de carne.

ਬਾਹਰ ਕਾ ਮਾਸੁ. ਮੰਦਾ ਸੁਆਮੀ; ਘਰ ਕਾ ਮਾਸੁ ਚੰਗੇਰਾ ॥

baahar kaa maas. mandaa suaamee; ghar kaa maas changeraa |

Sant Singh KhalsaO master, you believe that flesh on the outside is bad, but the flesh of those in your own home is good.
Manmohan SinghO Lord, thou deem the flesh of without bad and the flesh of thy home good.
Manmohan Singh (Punjabi)ਹੇ ਸਾਈਂ! ਤੂੰ ਬਾਹਰਲੇ ਮਾਸ ਨੂੰ ਬੁਰਾ ਜਾਣਦਾ ਹੈ ਅਤੇ ਆਪਣੇ ਗ੍ਰਹਿ ਦੇ ਮਾਸ ਨੂੰ ਚੰਗਾ।
Fareedkot Teekaਹੇ ਸ੍ਵਾਮੀ! ਬਾਹਰ ਕਾ ਮਾਸ ਤੋ ਮੰਦਾ ਹੈ ਔਰ ਘਰ ਕਾ ਮਾਸ ਤੁਮ ਨੇ ਚੰਗੇਰਾ ਸਮਝਾ ਹੈ, ਭਾਵ ਯਹਿ ਅਪਨੀ ਇਸਤ੍ਰੀ ਆਦਿਕ ਰੂਪ ਮਾਸ ਕੋ ਚੰਗਾ ਜਾਣਿਆ ਹੈ॥
Prof. Sahib Singh(ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ?

ਪਦ ਅਰਥ ਬਾਹਰ ਕਾ ਮਾਸੁ = ਬਾਹਰੋਂ ਲਿਆਂਦਾ ਹੋਇਆ ਮਾਸ। ਸੁਆਮੀ = ਹੇ ਸੁਆਮੀ! ਹੇ ਪੰਡਿਤ!

SikhNet (Spanish)Oh, escolar religioso, en realidad no sabes nada de la Sabiduría Espiritual y la Meditación aunque astuto te creas.

ਜੀਅ ਜੰਤ ਸਭਿ ਮਾਸਹੁ ਹੋਏ; ਜੀਇ ਲਇਆ ਵਾਸੇਰਾ ॥

jeea jant sabh maasahu hoe; jee leaa vaaseraa |

Sant Singh KhalsaAll beings and creatures are flesh; the soul has taken up its home in the flesh.
Manmohan SinghAll creatures have sprung from flesh and the soul has taken its abode in flesh.
Manmohan Singh (Punjabi)ਸਾਰੇ ਜੀਵ ਜੰਤੂ ਮਾਸ ਤੋਂ ਉਤਪੰਨ ਹੋਏ ਹਨ ਅਤੇ ਆਤਮਾ ਨੇ ਭੀ ਮਾਸ ਵਿੱਚ ਹੀ ਵਸੇਬਾ ਇਖਤਿਆਰ ਕੀਤਾ ਹੈ।
Fareedkot Teekaਛੋਟੇ ਬਡੇ ਜੀਵ ਸਭ ਮਾਸ ਸੇ ਹੂਏ ਹੈਂ ਔਰ ਜੀਵ ਨੇ ਮਾਸ ਕੇ ਸਰੀਰ ਮੇਂ ਬਸੇਰਾ ਲੀਆ ਹੈ॥
Prof. Sahib Singh(ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ;

ਪਦ ਅਰਥ ਜੀਇ = ਜੀਵ ਨੇ। ਸਭਿ = ਸਾਰੇ। ਲਇਆ ਵਾਸੇਰਾ = ਡੇਰਾ ਲਾਇਆ ਹੋਇਆ ਹੈ।

SikhNet (Spanish)Oh, maestro tú crees que la carne de afuera es mala y la de tu propio hogar es buena.

ਅਭਖੁ ਭਖਹਿ. ਭਖੁ ਤਜਿ ਛੋਡਹਿ; ਅੰਧੁ ਗੁਰੂ. ਜਿਨ ਕੇਰਾ ॥

abhakh bhakheh. bhakh taj chhoddeh; andh guroo. jin keraa |

Sant Singh KhalsaThey eat the uneatable; they reject and abandon what they could eat. They have a teacher who is blind.
Manmohan SinghThey, whose teacher is blind, eat what is uneatable and abandon and reject what is eatable.
Manmohan Singh (Punjabi)ਜਿਨ੍ਹਾਂ ਦਾ ਉਸਤਾਦ ਅੰਨ੍ਹਾਂ ਹੈ, ਉਹ ਨਾਂ ਖਾਣ-ਯੋਗ ਨੂੰ ਖਾਂਦੇ ਹਨ ਅਤੇ ਖਾਣ-ਯੋਗ ਨੂੰ ਤਿਆਗ ਤੇ ਛਡ ਦੇਦੇ ਹਨ।
Fareedkot Teeka(ਅਭਖੁ) ਅਯੋਗ ਕੋ ਖਾਤੇ ਹੈਂ ਔਰ (ਭਖੁ) ਖਾਣੇ ਵਾਲੇ ਕੋ ਤ੍ਯਾਗ ਛੋਡਤੇ ਹੈਂ, ਜਿਨ ਕਾ ਗੁਰੂ (ਅੰਧੁ) ਅਗ੍ਯਾਨੀ ਹੈ॥
Prof. Sahib Singhਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ।)

ਪਦ ਅਰਥ ਅਭਖੁ = ਨਾਹ ਖਾਣ ਵਾਲੀ ਸ਼ੈ। ਕੇਰਾ = ਦਾ। ਭਖੁ = ਖਾਣ-ਯੋਗ ਚੀਜ਼।

SikhNet (Spanish)Todos los seres y las criaturas son de carne, el Alma ha tomado un hogar de carne.

ਮਾਸਹੁ ਨਿੰਮੇ ਮਾਸਹੁ ਜੰਮੇ; ਹਮ ਮਾਸੈ ਕੇ ਭਾਂਡੇ ॥

maasahu ninme maasahu jame; ham maasai ke bhaandde |

Sant Singh KhalsaIn the flesh we are conceived, and in the flesh we are born; we are vessels of flesh.
Manmohan SinghIn flesh we are conceived, from flesh we are born and we are the vessel of flesh.
Manmohan Singh (Punjabi)ਮਾਸ ਅੰਦਰ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ।
Fareedkot Teekaਮਾਸ ਸੇ ਹੀ ਉਦਰ ਮੇਂ (ਨਿੰਮੇ) ਪ੍ਰਾਪਤਿ ਹੂਏ ਹੈਂ ਔਰ ਮਾਸ ਸੇ ਹੀ ਜਨਮੇ ਹੈ, (ਹਮ) ਤਮਾਮ ਵਾ ਅਸਮਾਦਿਕ (ਭਾਂਡੇ) ਸਰੀਰ ਮਾਸ ਕੇ ਹੀ ਬਣੇ ਹੂਏ ਹੈਂ॥
Prof. Sahib Singhਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
SikhNet (Spanish)Ellos se comen lo incomible, lo que podrían haber comido lo rechazan y abandonan. En realidad tienen un maestro ciego.

ਗਿਆਨੁ ਧਿਆਨੁ ਕਛੁ ਸੂਝੈ ਨਾਹੀ; ਚਤੁਰੁ ਕਹਾਵੈ ਪਾਂਡੇ ॥

giaan dhiaan kachh soojhai naahee; chatur kahaavai paandde |

Sant Singh KhalsaYou know nothing of spiritual wisdom and meditation, even though you call yourself clever, O religious scholar.
Manmohan SinghO Brahman, thou know not Divine knowledge and the Lord's mediation and yet thou call thyself clever.
Manmohan Singh (Punjabi)ਹੇ ਬ੍ਰਾਹਮਣ! ਤੂੰ ਬ੍ਰਹਮ-ਬੀਚਾਰ ਅਤੇ ਸਾਈਂ ਦੇ ਸਿਮਰਨ ਨੂੰ ਨਹੀਂ ਜਾਣਦਾ ਅਤੇ ਤਾਂ ਭੀ ਤੂੰ ਆਪਣੇ ਆਪ ਨੂੰ ਹੁਸ਼ਿਆਰ ਅਖਵਾਉਂਦਾ ਹੈ।
Fareedkot Teekaਹੇ ਪਾਂਡੇ! ਗਿਆਨ ਧਿਆਨ ਤੁਮ ਕੋ ਕੁਛ ਸੂਝਤਾ ਨਹੀਂ ਹੈ ਔਰ ਚਤਰ ਕਹਾਵਤੇ ਹੋ॥
Prof. Sahib Singh(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।

ਪਦ ਅਰਥ ਚਤੁਰੁ = ਸਿਆਣਾ।

SikhNet (Spanish)En la carne somos concebidos y de la carne nacemos, somos vasijas de carne.

ਮਾਸੁ ਪੁਰਾਣੀ ਮਾਸੁ ਕਤੇਬੀਂ; ਚਹੁ ਜੁਗਿ ਮਾਸੁ ਕਮਾਣਾ ॥

maas puraanee maas katebanee; chahu jug maas kamaanaa |

Sant Singh KhalsaMeat is allowed in the Puraanas, meat is allowed in the Bible and the Koran. Throughout the four ages, meat has been used.
Manmohan SinghFlesh is allowed in the Puranas, flesh is allowed in the Muslim religious books and flesh has been used in the four ages.
Manmohan Singh (Punjabi)ਪੁਰਾਣਾ ਵਿੱਚ ਮਾਸ ਖਾਣ ਦੀ ਆਗਿਆ ਹੈ, ਮੁਸਲਮਾਨੀ ਮਜਹਬੀ ਕਿਤਾਬਾ ਵਿੱਚ ਮਾਸ ਖਾਣ ਦੀ ਆਗਿਆ ਹੈ ਅਤੇ ਚਾਰਾ ਹੀ ਯੁਗਾਂ ਅੰਦਰ ਮਾਸ ਵਰਤਿਆਂ ਜਾਂਦਾ ਰਿਹਾ ਹੈ।
Fareedkot Teekaਪੁਰਾਣੋਂ ਔ ਕਿਤਾਬੋਂ ਮੇਂ ਮਾਸ ਲਿਖਾ ਹੈ, ਚਾਰੋਂ ਜੁਗੋਂ ਮੇਂ ਮਾਸ ਸਮਾਯਾ ਹੈ॥
Prof. Sahib Singhਪੁਰਾਣਾਂ ਵਿਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ।

ਪਦ ਅਰਥ ਕਤੇਬੀ = ਮੁਸਲਮਾਨਾਂ ਦੀਆਂ ਮਜ਼ਹਬੀ ਕਿਤਾਬਾਂ ਵਿਚ। ਕਮਾਣਾ = ਵਰਤਿਆ ਜਾਂਦਾ ਹੈ।

SikhNet (Spanish)Oh, escolar religioso, en realidad no sabes nada de la Sabiduría Espiritual y la Meditación aunque astuto te creas.

ਜਜਿ ਕਾਜਿ ਵੀਆਹਿ ਸੁਹਾਵੈ; ਓਥੈ ਮਾਸੁ ਸਮਾਣਾ ॥

jaj kaaj veeaeh suhaavai; othai maas samaanaa |

Sant Singh KhalsaIt is featured in sacred feasts and marriage festivities; meat is used in them.
Manmohan SinghFlesh adorns sacred feasts and marriage functions, with them flesh is associated.
Manmohan Singh (Punjabi)ਯਗਾ ਅਤੇ ਵਿਆਹਾਂ ਦੇ ਸਮਾਗਮ ਨੂੰ ਮਾਸ ਸ਼ਸ਼ੋਭਤ ਕਰਦਾ ਹੈ, ਵੁਨ੍ਹਾਂ ਨਾਲ ਇਸ ਸਦਾ ਸਬੰਧ ਹੈ।
Fareedkot Teekaਦੇਵੀ ਆਦ ਕੀ (ਜਜਿ) ਪੂਜਾ ਅਰ ਬਿਵਾਹਕਾਰ ਸੋਭਨੀਕ ਹੋਤੇ ਹੈ, ਵਹਾਂ ਮਾਸ ਹੀ ਸਮਾਯਾ ਹੂਆ ਹੈ॥
Prof. Sahib Singhਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ।

ਪਦ ਅਰਥ ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਸੁਹਾਵੈ = ਸੋਭਦਾ ਹੈ, ਚੰਗਾ ਮੰਨਿਆ ਜਾਂਦਾ ਹੈ।

SikhNet (Spanish)La carne es permitida en los Puranas, en la Biblia y el Corán. La carne ha sido usada en las cuatro épocas.

ਇਸਤ੍ਰੀ ਪੁਰਖ ਨਿਪਜਹਿ ਮਾਸਹੁ; ਪਾਤਿਸਾਹ ਸੁਲਤਾਨਾਂ ॥

eisatree purakh nipajeh maasahu; paatisaah sulataanaan |

Sant Singh KhalsaWomen, men, kings and emperors originate from meat.
Manmohan SinghWomen, men, kings and emperors spring from flesh.
Manmohan Singh (Punjabi)ਨਾਰੀ ਨੂਰ, ਰਾਜੇ ਤੇ ਮਹਾਰਾਜੇ ਮਾਸ ਤੋਂ ਉਤਪੰਨ ਹੁੰਦੇ ਹਨ।
Fareedkot Teekaਇਸਤ੍ਰੀ ਪੁਰਖ ਸਭ ਮਾਸ ਸੇ ਉਤਪਤ ਹੋਤੇ ਹੈਂ ਅਰ ਮਾਸ ਸੇ ਪਾਤਸ਼ਾਹ ਅਰ ਸੁਲਤਾਨ ਹੂਏ ਹੈਂ॥
Prof. Sahib Singhਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ...ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ।
SikhNet (Spanish)En las fiestas sagradas y los matrimonios también se ha consumido carne.

ਜੇ ਓਇ ਦਿਸਹਿ. ਨਰਕਿ ਜਾਂਦੇ; ਤਾਂ ਉਨੑ ਕਾ ਦਾਨੁ. ਨ ਲੈਣਾ ॥

je oe diseh. narak jaande; taan una kaa daan. na lainaa |

Sant Singh KhalsaIf you see them going to hell, then do not accept charitable gifts from them.
Manmohan SinghIf thou see them going to hell, then thou should not accept their gifts in charity,
Manmohan Singh (Punjabi)ਜੇਕਰ ਤੈਨੂੰ ਉਹ ਜਹੰਨਮ ਨੂੰ ਜਾਂਦੇ ਦਿਸਦੇ ਹਨ, ਤਦ ਤੈਨੂੰ ਉਨ੍ਹਾਂ ਦਾ ਪੁੰਨ-ਦਾਨ ਨਹੀਂ ਲੈਣਾ ਚਾਹੀਦਾ।
Fareedkot Teekaਜੇ ਵਹੁ ਬਾਦਸ਼ਾਹ ਨਰਕ ਕੋ ਜਾਤੇ ਹੂਏ ਦ੍ਰਿਸ਼੍ਟ ਆਵਤੇ ਹੈਂ ਤੌ ਤੁਮ ਕੋ ਉਨ ਕਾ ਦਾਨ ਨਾ ਲੈਣਾ ਚਾਹੀਏ। ਜੇ ਲੇਤੇ ਹੋ ਤੋ ਤੁਮ ਕੋ ਨਰਕ ਹੋਗਾ॥☬ਜੇ ਕਹੇ ਹਮ ਨਰਕ ਨਹੀਂ ਜਾਤੇ, ਦੇਣੇ ਵਾਲਾ ਜਾਵੇਗਾ। ਤਿਸ ਪਰ ਕਹਤੇ ਹੈਂ:
Prof. Sahib Singhਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ।

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਸਾਰੇ।

SikhNet (Spanish)Las mujeres, los hombres, los reyes y emperadores se originan de la carne. Si los ves enfrentando las consecuencias de su acciones, no aceptes caridades de ellos.

ਦੇਂਦਾ ਨਰਕਿ. ਸੁਰਗਿ ਲੈਦੇ; ਦੇਖਹੁ ਏਹੁ ਧਿਙਾਣਾ ॥

dendaa narak. surag laide; dekhahu ehu dhingaanaa |

Sant Singh KhalsaThe giver goes to hell, while the receiver goes to heaven - look at this injustice.
Manmohan SinghSee ye this injustice, that the giver goes to hell and the receiver to heaven.
Manmohan Singh (Punjabi)ਤੁਸੀਂ ਇਹ ਅਨਿਆਂ ਵੇਖੋ ਕਿ ਦੇਣ ਵਾਲਾ ਜਹੇਨਮ ਨੂੰ ਜਾਵੇ ਅਤੇ ਲੈਣ ਵਾਲਾ ਬਹਿਸ਼ਤ ਨੂੰ।
Fareedkot Teekaਦੇਣੇ ਵਾਲਾ ਤੋ ਨਰਕ ਕੋ ਜਾਵੇਗਾ ਅਰ ਲੈਣੇ ਵਾਲਾ ਸ੍ਵਰਗ ਕੋ ਜਾਵੇਗਾ? ਦੇਖੋ ਏਹ ਤੁਮਾਰਾ ਜੋਰ ਧਿਙਾਣਾ ਹੈ, ਭਾਵ ਨਿਆਉਂ ਨਹੀਂ ਹੈ॥
Prof. Sahib Singh(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ।

ਪਦ ਅਰਥ ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਧਿਙਾਣਾ = ਧੱਕੇ ਦੀ ਗੱਲ।

SikhNet (Spanish)El dador tiene que pagar, mientras que el que recibe se libera, ve esta injusticia. Tú no entiendes esto, pero predicas por todas partes. Oh, Pandit ¡qué sabio eres!

ਆਪਿ. ਨ ਬੂਝੈ, ਲੋਕ ਬੁਝਾਏ; ਪਾਂਡੇ ਖਰਾ ਸਿਆਣਾ ॥

aap. na boojhai, lok bujhaae; paandde kharaa siaanaa |

Sant Singh KhalsaYou do not understand your own self, but you preach to other people. O Pandit, you are very wise indeed.
Manmohan SinghO Pandit, thou understand not thyself, but thou instruct people. Thou are indeed very wise.
Manmohan Singh (Punjabi)ਹੇ ਪੰਡਤ! ਤੂੰ ਖੁਦ ਸਮਝਦਾ ਨਹੀਂ, ਪ੍ਰੰਤੂ ਲੋਕਾਂ ਨੂੰ ਸਮਝਾਉਂਦਾ ਹੈ। ਸੱਚੀ ਮੁੱਚੀ ਤੂੰ ਬੜਾ ਅਕਲਮੰਦ ਹੈ।
Fareedkot Teekaਆਪ ਤੋਂ ਬੂਝਤਾ ਨਹੀਂ ਹੈ ਅਰ ਅਵਰੋਂ ਕੋ ਸਿਖ੍ਯਾ ਦੇਤਾ ਹੈਂ, ਪਾਂਡੇ ਖ਼ਰਾ ਸਿਆਣਾ ਬਣਤਾ ਹੈਂ, ਭਾਵ ਤੂੰ ਅਤੀ ਮੂਰਖ ਹੈਂ॥
Prof. Sahib Singh(ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ।
SikhNet (Spanish)No sabes de dónde se ha originado la carne.

ਪਾਂਡੇ. ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ॥

paandde. too jaanai hee naahee; kithahu maas upanaa |

Sant Singh KhalsaO Pandit, you do not know where meat originated.
Manmohan SinghO Brahman thou know not, whence flesh has sprung.
Manmohan Singh (Punjabi)ਹੇ ਬ੍ਰਹਮਣ! ਤੈਨੂੰ ਪਤਾ ਹੀ ਨਹੀਂ ਕਿਕੋ ਮਾਸ ਉਤਪੰਨ ਹੋਇਆ ਹੈ।
Fareedkot Teekaਹੇ ਪਾਂਡੇ! ਤੂੰ ਇਸ ਬਾਤ ਕੋ ਜਾਨਤਾ ਨਹੀਂ ਹੈਂ ਕਿ ਕਹਾਂ ਸੇ ਮਾਸ ਉਤਪੰਨ ਹੂਆ ਹੈ?
Prof. Sahib Singhਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ।
SikhNet (Spanish)El maíz, el azúcar de caña y el algodón fueron producidos del agua,

ਤੋਇਅਹੁ, ਅੰਨੁ ਕਮਾਦੁ ਕਪਾਹਾਂ; ਤੋਇਅਹੁ, ਤ੍ਰਿਭਵਣੁ ਗੰਨਾ ॥

toeiahu, an kamaad kapaahaan; toeiahu, tribhavan ganaa |

Sant Singh KhalsaCorn, sugar cane and cotton are produced from water. The three worlds came from water.
Manmohan SinghFrom water are produced corn, sugarcane and cotton and from water the three worlds are accounted to have sprung.
Manmohan Singh (Punjabi)ਪਾਣੀ ਤੋਂ ਅਨਾਜ, ਗੰਨਾਂ ਅਤੇ ਕਪਾਹ ਪੈਦਾ ਹੋਏ ਹਨ ਅਤੇ ਪਾਣੀ ਤੋਂ ਹੀ ਤਿੰਨੇ ਜਹਾਨ ਉਤਪੰਨ ਹੋਏ ਗਿਣੇ ਜਾਂਦੇ ਹਨ।
Fareedkot Teekaਜਲ ਸੇ ਅੰਨ ਕਮਾਦ ਅਰਥਾਤ ਸਭ ਰਸ ਕੌ ਕਪਾਹਾ ਅਰਥਾਤ ਸਭ ਬਸਤ੍ਰ ਆਦਿਕ ਪੁਨਃ ਔਰ ਜਲ ਸੇ ਹੀ ਤੀਨੋਂ ਭਵਨ ਉਤਪਿਤ ਹੂਏ (ਗੰਨਾ) ਗਿਣੀਤੇ ਹੈਂ॥
Prof. Sahib Singh(ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ।

ਪਦ ਅਰਥ ਤੋਇਅਹੁ = ਪਾਣੀ ਤੋਂ। ਤ੍ਰਿਭਵਣੁ = ਸਾਰਾ ਜਗਤ।

SikhNet (Spanish)los tres mundos vinieron del agua. El agua dice, yo soy buena de muchas formas, pero el agua toma muchas formas.

ਤੋਆ ਆਖੈ ਹਉ ਬਹੁ ਬਿਧਿ ਹਛਾ; ਤੋਐ ਬਹੁਤੁ ਬਿਕਾਰਾ ॥

toaa aakhai hau bahu bidh hachhaa; toai bahut bikaaraa |

Sant Singh KhalsaWater says, "I am good in many ways." But water takes many forms.
Manmohan SinghSays the water, "I am good in many ways". Many are the modifications of water.
Manmohan Singh (Punjabi)ਆਖਦਾ ਹੈ ਪਾਣੀ, "ਮੈ ਘਣੇਰੀ ਤਰ੍ਹਾਂ ਚੰਗਾ ਹਾਂ।" ਬਹੁਤ ਹੀ ਸਰੂਪ ਹਨ ਪਾਣੀ ਦੇ।
Fareedkot Teekaਜਲ ਕਹਿਤਾ ਹੈ ਮੈਂ ਬਹੁਤ ਪ੍ਰਕਾਰ ਅਛਾ ਹੂੰ, ਪਰੰਤੂ ਪੂਰਬ ਕਹੀ ਰੀਤੀ ਸੇ ਸਿਧ ਹੋਤੇ ਜਲ ਮੇਂ ਬਹੁਤ ਵਿਕਾਰ ਹੈ॥
Prof. Sahib Singhਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ।

ਪਦ ਅਰਥ ਬਿਕਾਰਾ = ਤਬਦੀਲੀਆਂ।

SikhNet (Spanish)Olvidándose de estos detalles uno se vuelve un verdadero Sanyiasa,

ਏਤੇ ਰਸ ਛੋਡਿ. ਹੋਵੈ ਸੰਨਿਆਸੀ; ਨਾਨਕੁ ਕਹੈ ਵਿਚਾਰਾ ॥੨॥

ete ras chhodd. hovai saniaasee; naanak kahai vichaaraa |2|

Sant Singh KhalsaForsaking these delicacies, one becomes a true Sannyaasee, a detached hermit. Nanak reflects and speaks. ||2||
Manmohan SinghAbandoning all these relishes, one becomes a real solitarian Says Nanak deliberately.
Manmohan Singh (Punjabi)ਇਹ ਸਾਰੇ ਸੁਆਦ ਛੱਡ ਕੇ ਜੀਵ ਅਸਲ ਇਕਾਂਤੀ ਹੋ ਜਾਂਦਾ ਹੈ। ਗੁਰੂ ਜੀ ਸੋਚ ਸਮਝ ਕੇ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਊਪਰ ਗਿਨੇ ਰਸੋਂ ਕੋ ਛੋਡੇ ਸੋ ਸੰਨ੍ਯਾਸੀ ਅਰਥਾਤ ਤਿਆਗੀ ਹੋਤਾ ਹੈ। ਯਾਂ ਤੇ ਛੂਟਨੇ ਕਠਨ ਹੈ ਤਾਂ ਤੇ ਤਿਆਗ਼ੀ ਨਹੀਂ ਹੋ ਸਕਤਾ, ਇਹ ਹਮ ਨੇ ਵਿਚਾਰ ਕਰ ਕਹਾ ਹੈ॥☬ਇਸ ਉਪਦੇਸ਼ ਕੋ ਸੁਨ ਕਰ ਮਾਨ ਕੋ ਤਿਆਗ ਕਰ ਸਭ ਪੰਡਿਤ ਗੁਰੂ ਜੀ ਕੇ ਸਿਖ ਬਣੇ। ਗੁਰੂ ਜੀ ਨੇ ਗਚੇ ਮੇਂ ਸੇ ਤਿਨ ਕੋ ਮਾਸ ਦੇ ਥਾਂ ਤਸਮਈ ਬਣੀ ਹੂਈ ਦਿਖਾਇ ਦਈ⁽¹⁾॥੨॥
Prof. Sahib Singhਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ॥੨॥

ਪਦ ਅਰਥ ਸੰਨਿਆਸੀ = ਤਿਆਗੀ। ਰਸ = ਚਸਕੇ। ਏਤੇ ਰਸ = ਇਹਨਾਂ ਸਾਰੇ ਪਦਾਰਥਾਂ ਦੇ ਚਸਕੇ। ਛੋਡਿ = ਛੱਡ ਕੇ। ਵਿਚਾਰਾ = ਵਿਚਾਰ ਦੀ ਗੱਲ ॥੨॥

SikhNet (Spanish)un ermitaño desapegado y Nanak medita y habla. (2)

Open this shabad (27 lines, Angs 1289-1290) →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਉ ਕਿਆ ਆਖਾ ਇਕ ਜੀਭ; ਤੇਰਾ ਅੰਤੁ. ਨ ਕਿਨ ਹੀ ਪਾਇਆ ॥

hau kiaa aakhaa ik jeebh; teraa ant. na kin hee paaeaa |

Sant Singh KhalsaWhat can I say with only one tongue? I cannot find your limits.
Manmohan SinghWhat can I say with one tongue? Thy limit no one has found, O Lord.
Manmohan Singh (Punjabi)ਮੈਂ ਇਕ ਜੀਭ੍ਹਾ ਨਾਲ ਕੀ ਕਹਿ ਸਕਦਾ ਹਾਂ? ਤੇਰਾ ਪਾਰਾਵਾਰ ਕਿਸੇ ਨੂੰ ਭੀ ਪਤਾ ਨਹੀਂ ਲੱਗਾ, ਹੈ ਸੁਆਮੀ।
Fareedkot Teekaਹੇ ਪਰਮੇਸ੍ਵਰ! ਮੈਂ ਏਕ ਰਸਨਾ ਕਰ ਤੇਰੇ ਗੁਣੋਂ ਕੋ ਕਿਆ ਕਥਨ ਕਰੂੰ, ਤੇਰਾ ਅੰਤ ਤੋ ਕਿਸੀ ਨੇ ਭੀ ਨਹੀਂ ਪਾਇਆ ਹੈ॥
Prof. Sahib Singh(ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ;

ਪਦ ਅਰਥ ਕਿਨ ਹੀ = ਕਿਨਿ ਹੀ, ਕਿਸੇ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ ' ਿ ' ਉੱਡ ਗਈ ਹੈ)। ਆਖਾ = ਆਖਾਂ, ਮੈਂ ਦੱਸਾਂ।

SikhNet (Spanish)¡Qué podría yo decir con sólo una lengua! No podría encontrar Tus Límites.

ਸਚਾ ਸਬਦੁ ਵੀਚਾਰਿ; ਸੇ ਤੁਝ ਹੀ ਮਾਹਿ ਸਮਾਇਆ ॥

sachaa sabad veechaar; se tujh hee maeh samaaeaa |

Sant Singh KhalsaThose who contemplate the True Word of the Shabad are absorbed into You, O Lord.
Manmohan SinghThey, who reflect on the True Name, merge in Thee.
Manmohan Singh (Punjabi)ਜੋ ਸੱਚੇ ਨਾਮ ਦਾ ਚਿੰਤਨ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਸਚਾ ਸਬਦ ਵੀਚਾਰਾ ਹੈ (ਸੇ) ਤਿਨ ਪੁਰਸੋਂ ਕਾ ਮਨ ਤੇਰੇ ਮੇਂ ਸਮਾਇਆ ਹੈ॥
Prof. Sahib Singhਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
SikhNet (Spanish)Quiénes meditan en la Palabra del Shabd son absorbidos en Ti.

ਇਕਿ ਭਗਵਾ ਵੇਸੁ ਕਰਿ ਭਰਮਦੇ; ਵਿਣੁ ਸਤਿਗੁਰ ਕਿਨੈ. ਨ ਪਾਇਆ ॥

eik bhagavaa ves kar bharamade; vin satigur kinai. na paaeaa |

Sant Singh KhalsaSome wander around in saffron robes, but without the True Guru, no one finds the Lord.
Manmohan SinghSome there are, who wander about wearing ochre robes, but without the True Guru no one ever attains unto the Lord.
Manmohan Singh (Punjabi)ਕਈ ਗੇਰੂ ਰੰਗੇ ਬਸਤ੍ਰ ਪਹਿਨ ਕੇ ਭਟਕਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਕਦੇ ਭੀ ਕਿਸੇ ਨੂੰ ਪ੍ਰਭੂ ਪਰਾਪਤ ਨਹੀਂ ਹੁੰਦਾ।
Fareedkot Teekaਇਕ ਭਗਵਾ ਭੇਖ ਜਣਾਇ ਕਰ ਭ੍ਰਮਤੇ ਫਿਰਤੇ ਹੈਂ, ਪਰੰਤੂ ਸਤਿਗੁਰੋਂ ਸੇ ਬਿਨਾਂ, ਹੇ ਪਰਮੇਸ੍ਵਰ! ਤੇਰੇ ਕੋ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ,

ਪਦ ਅਰਥ ਇਕਿ = ਕਈ (ਲਫ਼ਜ਼ 'ਇਕ' ਤੋਂ ਬਹੁ-ਵਚਨ)।

SikhNet (Spanish)Algunos vagan con sus túnicas anaranjadas, color azafrán, pero sin el Verdadero Guru nadie encuentra al Señor.

ਦੇਸ ਦਿਸੰਤਰ ਭਵਿ ਥਕੇ; ਤੁਧੁ ਅੰਦਰਿ ਆਪੁ ਲੁਕਾਇਆ ॥

des disantar bhav thake; tudh andar aap lukaaeaa |

Sant Singh KhalsaThey wander in foreign lands and countries until they grow weary, but You hide Yourself within them.
Manmohan SinghMen have grown weary of wandering in the country and abroad, but Thou, O Lord, has hid.
Manmohan Singh (Punjabi)ਬੰਦੇ ਮੁਲਕ ਅਤੇ ਪਰਦੇਸਾਂ ਵਿੱਚ ਭਟਕਦੇ ਹਾਰ ਗਏ ਹਨ, ਪ੍ਰੰਤੂ ਤੂੰ ਹੇ ਪ੍ਰਭੂ! ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਛੁਪਾਇਆ ਹੋਇਆ ਹੈ।
Fareedkot Teekaਇਕ ਦੇਸ ਦਿਸੰਤਰੋਂ ਮੇਂ ਫਿਰ ਥਕੇ ਹੈਂ, ਤਿਨ ਕੇ ਅੰਤਰ ਤੈਨੇ ਅਪਨੇ ਆਪ ਕੋ ਲੁਕਾਇਆ ਹੂਆ ਹੈ॥
Prof. Sahib Singhਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ।

ਪਦ ਅਰਥ ਦਿਸੰਤਰ = ਦੇਸ-ਅੰਤਰ, ਦੇਸਾਂਤਰ, ਹੋਰ ਹੋਰ ਦੇਸ। ਆਪੁ = ਆਪਣਾ ਆਪ (ਨੋਟ: ਲਫ਼ਜ਼ 'ਆਪੁ' ਤੇ 'ਆਪਿ' ਦੇ ਜੋੜ ਤੇ ਅਰਥ ਵਿਚ ਫ਼ਰਕ ਸਮਝਣ-ਯੋਗ ਹੈ)। ਭਵਿ = ਭੌਂ ਕੇ।

SikhNet (Spanish)Vagan por tierras y países lejanos hasta que se cansan, y Tú Señor permaneces oculto en el interior de ellos.

ਗੁਰ ਕਾ ਸਬਦੁ ਰਤੰਨੁ ਹੈ; ਕਰਿ ਚਾਨਣੁ ਆਪਿ ਦਿਖਾਇਆ ॥

gur kaa sabad ratan hai; kar chaanan aap dikhaaeaa |

Sant Singh KhalsaThe Word of the Guru's Shabad is a jewel, through which the Lord shines forth and reveals Himself.
Manmohan SinghGuru's word is the jewel, which of itself, shows the Lord by shedding Divine Light.
Manmohan Singh (Punjabi)ਗੁਰਾਂ ਦੀ ਬਾਣੀ ਜਵੇਹਰ ਹੈ, ਜੋ ਰੱਬੀ ਨੂਰ ਬਰਸਾ ਖੁਦ-ਬਖੁਦ ਹੀ ਪ੍ਰਭੂ ਨੂੰ ਵਿਖਾਲ ਦਿੰਦੀ ਹੈ।
Fareedkot Teekaਗੁਰੋਂ ਕਾ ਸਬਦ ਜੋ ਰਤਨ ਰੂਪ ਹੈ ਤਿਸ ਕੋ ਦੇ ਕਰ ਉਤਮ ਜਗ੍ਯਾਸੂਓਂ ਕੋ ਤਿਸ ਕੇ ਚਾਨਣੇ ਕਰ ਤੈਂ ਅਪਨੇ ਸ੍ਵਰੂਪ ਕੋ ਦਿਖਾਯਾ ਹੈ॥
Prof. Sahib Singhਸਤਿਗੁਰੂ ਦਾ ਸਬਦੁ (ਮਾਨੋ) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ;
SikhNet (Spanish)La Palabra del Shabd del Guru es la Joya con la cuál el Señor brilla y revela Su Ser.

ਆਪਣਾ ਆਪੁ ਪਛਾਣਿਆ; ਗੁਰਮਤੀ ਸਚਿ ਸਮਾਇਆ ॥

aapanaa aap pachhaaniaa; guramatee sach samaaeaa |

Sant Singh KhalsaRealizing one's own self, following the Guru's Teachings, the mortal is absorbed into Truth.
Manmohan SinghRecognizing one's ownself, through the Guru's instruction, one merges in the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਿੰਞਾਣ ਕੇ ਜੀਵ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੇ ਅਪਨੇ ਆਪ ਕੋ ਪਛਾਣ ਲੀਆ ਹੈ ਵਹੁ ਗੁਰਮਿਤ ਲੈਕਰ ਤੁਝ ਸਚੇ ਮੇਂ ਸਮਾਇਆ ਹੈ॥
Prof. Sahib Singh(ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।

SikhNet (Spanish)El mortal es absorbido en la Verdad al concebir su Ser y seguir la Enseñanza del Guru.

ਆਵਾ ਗਉਣੁ ਬਜਾਰੀਆ; ਬਾਜਾਰੁ ਜਿਨੀ ਰਚਾਇਆ ॥

aavaa gaun bajaareea; baajaar jinee rachaaeaa |

Sant Singh KhalsaComing and going, the tricksters and magicians put on their magic show.
Manmohan SinghThe impostor who creates a false show, continues coming and going.
Manmohan Singh (Punjabi)ਬਹੁਰੂਪੀਆਂ ਜੋ ਝੂਠਾ ਵਿਖਾਲਾ ਕਰਦਾ ਹੈ, ਆਉਂਦਾ ਅਤੇ ਜਾਂਦਾ ਰਹਿੰਦਾ ਹੈ।
Fareedkot Teekaਜਿਨੋਂ ਨੇ (ਬਾਜਾਰੁ) ਇੰਦ੍ਰਯੋਂ ਕੋ ਵਿਸ਼ਯੋਂ ਮੇਂ ਰਚਾਯਾ ਹੈ, ਉਨ (ਬਾਜਾਰੀਆ) ਮਸਕਰੇ ਲੋਗੋਂ ਕੋ ਜਨਮ ਮਰਣਾ ਹੋਤਾ ਹੈ॥
Prof. Sahib Singh(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ;

ਪਦ ਅਰਥ ਬਾਜਾਰੁ = ਵਿਖਾਣਾ। ਆਵਾਗਉਣੁ = ਜਨਮ ਮਰਨ ਦਾ ਗੇੜ। ਗਉ = ਮੈਂ। ਬਜਾਰੀ = ਵਿਖਾਵਾ ਕਰਨ ਵਾਲਾ, ਵਿਖਾਵੇ ਦੇ ਢੌਂਗ ਰਚਾਣ ਵਾਲਾ, ਪਖੰਡੀ।

SikhNet (Spanish)Yendo y viniendo los magos montan su teatro,

ਇਕੁ ਥਿਰੁ ਸਚਾ ਸਾਲਾਹਣਾ; ਜਿਨ ਮਨਿ ਸਚਾ ਭਾਇਆ ॥੨੫॥

eik thir sachaa saalaahanaa; jin man sachaa bhaaeaa |25|

Sant Singh KhalsaBut those whose minds are pleased by the True Lord, praise the True One, the Ever-stable Lord. ||25||
Manmohan SinghThey to whose mind the True Lord is pleasing, praise the one ever stable True Lord.
Manmohan Singh (Punjabi)ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ, ਉਹ ਇਕ ਸਦੀਵੀ ਸਥਿਰ ਸੱਚੇ ਸੁਆਮੀ ਦੀ ਹੀ ਸਿਫ਼ਤ ਕਰਦੇ ਹਨ।
Fareedkot Teekaਹੇ (ਸਚਾ) ਵਾਹਿਗੁਰੂ! ਇਕ ਤੂੰ ਥਿਰੁ ਹੈਂ, ਜਿਸ ਨੇ ਤੇਰੇ ਨਾਮ ਕਾ ਸਲਾਹਣਾ ਕੀਆ ਹੈ, ਤਿਨ ਕੇ ਮਨ ਮੇਂ ਤੂੰ ਭਾਯਾ ਹੈਂ॥੨੫॥
Prof. Sahib Singhਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ॥੨੫॥

ਪਦ ਅਰਥ ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ ॥੨੫॥

SikhNet (Spanish)pero las mentes de quienes están complacidos con el Señor Verdadero, alaban al Inamovible Señor. (25)

Open this shabad →

Shabad Guru Nanak Dev Ji Raag Malaar

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਲਿੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino

ਨਾਨਕ. ਮਾਇਆ ਕਰਮ ਬਿਰਖੁ; ਫਲ ਅੰਮ੍ਰਿਤ, ਫਲ ਵਿਸੁ ॥

naanak. maaeaa karam birakh; fal amrit, fal vis |

Sant Singh KhalsaO Nanak, the tree of actions done in Maya yields ambrosial fruit and poisonous fruit.
Manmohan SinghNanak, the tree of worldly deeds bears the ambrosial fruits and the poisonous fruits and the poisonous fruits.
Manmohan Singh (Punjabi)ਨਾਨਕ ਸੰਸਾਰੀ ਅਮਲਾਂ ਦੇ ਰੁੱਖ ਨੂੰ ਅੰਮ੍ਰਿਤਮਈ ਮੇਵੇ ਅਤੇ ਜ਼ਹਿਰੀਲੇ ਮੇਵੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਯਾ ਕਰ ਰਚਾ ਸਰੀਰ ਬ੍ਰਿਛ ਹੈ ਅਰ ਕਰਮ ਫੁਲ ਹੈਂ, ਤਿਸ ਕੋ ਅੰਮ੍ਰਿਤ ਫਲੁ ਅਰ ਬਿਖ ਫਲ ਅਰਥਾਤ ਸੁਖ ਅਰ ਦੁਖ ਕੋ ਫਲ੍ਹ ਲਗੇ ਹੂਏ ਹੈਂ॥
Prof. Sahib Singhਹੇ ਨਾਨਕ! (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਮਨੁੱਖਾ ਸਰੀਰ-ਰੂਪ) ਮਾਇਆ ਦਾ (ਰਚਿਆ) ਰੁੱਖ (ਉੱਗਦਾ) ਹੈ (ਇਸ ਨੂੰ) ਅੰਮ੍ਰਿਤ (ਭਾਵ, ਨਾਮ ਸੁਖ) ਤੇ ਜ਼ਹਰ (ਭਾਵ, ਮੋਹ-ਦੁੱਖ) ਦੋ ਕਿਸਮਾਂ ਦੇ ਫਲ ਲੱਗਦੇ ਹਨ।

ਪਦ ਅਰਥ ਕਰਮ = ਕੀਤੇ ਕਰਮਾਂ ਅਨੁਸਾਰ। ਬਿਰਖੁ = (ਸਰੀਰ-ਰੂਪ) ਰੁੱਖ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਵਿਸੁ = (ਆਤਮਕ ਮੌਤ ਲਿਆਉਣ ਵਾਲਾ ਮੋਹ-ਰੂਪ) ਜ਼ਹਰ।

SikhNet (Spanish)El Creador lo hace todo

ਸਭ ਕਾਰਣ ਕਰਤਾ ਕਰੇ; ਜਿਸੁ ਖਵਾਲੇ ਤਿਸੁ ॥੧॥

sabh kaaran karataa kare; jis khavaale tis |1|

Sant Singh KhalsaThe Creator does all deeds; we eat the fruits as He ordains. ||1||
Manmohan SinghThe Creator alone does all deeds, He whom the Lord pampers certain fruit, that very fruit be eats.
Manmohan Singh (Punjabi)ਕੇਵਲ ਸਿਰਜਣਹਾਰ ਹੀ ਸਾਰੇ ਕੰਮ ਕਰਾਂਦਾ ਹੈ। ਜਿਸ ਨੂੰ ਸੁਆਮੀ ਜਿਹੜਾ ਫਲ ਖੁਆਉਂਦਾ ਹੈ, ਕੇਵਲ ਉਸੇ ਫਲ ਨੂੰ ਹੀ ਉਹ ਖਾਂਦਾ ਹੈ।
Fareedkot Teekaਸਭ ਕਾਰਣੋਂ ਕੋ ਪਰਮੇਸਰ ਕਰਤਾ ਹੈ। ਜਿਸ ਜਿਸ ਕੋ ਜੋ ਜੋ ਫਲ੍ਹ ਅਰਥਾਤ ਸੁਖ ਅਰ ਦੁਖ ਖਵਾਯਾ, ਭਾਵ ਦੀਆ ਚਾਹਤਾ ਹੈ, ਸੋ ਸੋ ਤਿਸ ਤਿਸ ਕੋ ਖਵਾਇ ਦੇਤਾ ਹੈ॥੧॥
Prof. Sahib Singhਕਰਤਾਰ ਆਪ (ਅੰਮ੍ਰਿਤ ਤੇ ਵਿਹੁ ਦੋ ਕਿਸਮਾਂ ਦੇ ਫਲਾਂ ਦੇ) ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ (ਉਹੀ ਖਾਣਾ ਪੈਂਦਾ ਹੈ) ॥੧॥

ਪਦ ਅਰਥ ਕਾਰਣ = ਵਸੀਲੇ, ਸਬੱਬ ॥੧॥

SikhNet (Spanish)y nosotros comemos de los frutos que Él ordena. (1)

Open this shabad →

Shabad Guru Angad Dev Ji Raag Malaar

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਨਾਨਕ. ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ ॥

naanak. duneea keean vaddiaaeean; agee setee jaal |

Sant Singh KhalsaO Nanak, burn worldly greatness and glory in the fire.
Manmohan SinghNanak, burn thou in the fire the glories of the world.*
Manmohan Singh (Punjabi)ਨਾਨਕ ਤੂੰ ਸੰਸਾਰ ਦੀਆਂ ਪ੍ਰਭਤਾਈਆਂ ਨੂੰ ਅੱਗ ਨਾਲ ਸਾੜ ਸੁਟ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਸਾਰ ਕੀਆਂ ਵਾ ਮਾਇਆ ਕੀਆਂ ਜੋ ਵਡਿਆਈਆਂ ਹੈਂ, ਸੋ ਅਗ ਕੇ ਸਾਥ ਜਾਲ ਦੇਈਏ, ਭਾਵ ਵਿਚਾਰ ਕਰ ਤਿਆਗ ਦੇਈਏ॥
Prof. Sahib Singhਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ।

ਪਦ ਅਰਥ ਅਗੀ ਸੇਤੀ = ਅੱਗ ਨਾਲ। ਜਾਲਿ = ਸਾੜ ਦੇ।

SikhNet (Spanish)Oh, dice Nanak, deja consumir en el fuego la grandeza y la gloria;

ਏਨੀ ਜਲੀਈਂ. ਨਾਮੁ ਵਿਸਾਰਿਆ; ਇਕ. ਨ ਚਲੀਆ ਨਾਲਿ ॥੨॥

enee jaleeeen. naam visaariaa; ik. na chaleea naal |2|

Sant Singh KhalsaThese burnt offerings have caused mortals to forget the Naam, the Name of the Lord. Not even one of them will go along with you in the end. ||2||
Manmohan SinghThese (accursed) or (burnt) ones have made man forget the Name. Not even one of them goes with him.
Manmohan Singh (Punjabi)ਇਨ੍ਹਾਂ (ਭ੍ਰਿਸ਼ਟੀਆਂ) ਜਾ (ਸੜੀਆਂ) ਹੋਈਆਂ ਨੇ ਬੰਦੇ ਨੂੰ ਨਾਮ ਭੁਲਾ ਦਿਤਾ ਹੈ। ਇਨ੍ਹਾਂ ਵਿਚੋਂ ਇਕ ਭੀ ਉਸ ਦੇ ਨਾਲ ਨਹੀਂ ਜਾਂਦੀ।
Fareedkot Teekaਜਲੀਆਂ ਹੋਈਆਂ ਇਨ ਵਡ੍ਯਾਈਓਂ ਨੇ ਨਾਮ ਕੋ ਵਿਸਰਾਇ ਦੀਆ ਹੈ, ਅੰਤ ਕੋ ਇਕ ਭੀ ਵਡ੍ਯਾਈ ਸਾਥ ਨਾਂ ਚਲਤੀ ਭਈ॥੨॥
Prof. Sahib Singhਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥

ਪਦ ਅਰਥ ਜਲੀਈਂ = ਸੜੀਆਂ ਹੋਈਆਂ ਨੇ, ਚੰਦਰੀਆਂ ਨੇ। ਏਨੀ = ਇਹਨਾਂ ਨੇ ॥੨॥

SikhNet (Spanish)este tipo de regalos han hecho que los mortales se olviden del Naam. Ninguno de ellos se irá contigo al final. (2)

Open this shabad →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥

sir sir hoe niberr; hukam chalaaeaa |

Sant Singh KhalsaHe judges each and every being; by the Hukam of His Command, He leads us on.
Manmohan SinghAdjudging all according to their deeds, the Lord drives them in His will.
Manmohan Singh (Punjabi)ਸਾਰਿਆਂ ਦਾ ਉਨ੍ਹਾਂ ਦੇ ਕਰਮਾਂ ਅਨੁਸਾਰ ਫੈਸਲਾ ਕਰ, ਸਾਹਿਬ ਉਨ੍ਹਾਂ ਨੂੰ ਆਪਣੀ ਰਜਾ ਅੰਦਰ ਟੋਰਦਾ ਹੈ।
Fareedkot Teeka(ਸਿਰ ਸਰਿ) ਜੀਵ ਜੀਵ ਪ੍ਰਤੀ ਸਭ ਕਾ ਨਿਬੇੜਾ ਨਿਆਉਂ ਹੋਤਾ ਹੈ। ਹੇ ਪ੍ਰਭੂ! ਤੁਮ ਨੇ ਐਸਾ ਹੁਕਮ ਚਲਾਇਆ ਹੈ॥
Prof. Sahib Singh(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ 'ਆਵਾਗਾਉਣ' ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),

ਪਦ ਅਰਥ ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ, ਹਰੇਕ ਦਾ ਵੱਖੋ-ਵੱਖਰਾ। ਨਿਬੇੜ = ਨਿਰਨਾ, ਫ਼ੈਸਲਾ।

SikhNet (Spanish)Él juzga a todos y a cada uno. Por el Jukam de Su Comando Él nos guía.

ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥

terai hath niberr; toohai man bhaaeaa |

Sant Singh KhalsaJustice is in Your Hands, O Lord; You are pleasing to my mind.
Manmohan SinghO Lord, perfect justice is in Thine hand. Thou alone are pleasing to my mind.
Manmohan Singh (Punjabi)ਹੇ ਸੁਆਮੀ! ਤੇਰੇ ਹੱਥਾਂ ਵਿੱਚ ਪੁਰਨ ਨਿਆਇ ਹੈ। ਕੇਵਲ ਤੂੰ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ!
Fareedkot Teekaਤੇਰੇ ਹਥ ਨਿਬੇੜਾ ਹੈ ਇਸ ਵਾਸਤੇ ਤੁਹੀਂ ਮੇਰੇ ਮਨ ਕੋ ਭਾਇਆ ਹੈਂ॥
Prof. Sahib Singhਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ।

ਪਦ ਅਰਥ ਤੇਰੈ ਹਥਿ = ਤੇਰੇ ਹੱਥ ਵਿਚ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਦਾ।

SikhNet (Spanish)La Justicia está en Tus Manos, oh, Señor.

ਕਾਲੁ ਚਲਾਏ ਬੰਨਿ; ਕੋਇ. ਨ ਰਖਸੀ ॥

kaal chalaae ban; koe. na rakhasee |

Sant Singh KhalsaThe mortal is bound and gagged by Death and lead away; no one can rescue him.
Manmohan SinghBinding man down, death shall drive him on and no one can rescue him.
Manmohan Singh (Punjabi)ਬੰਦੇ ਨੂੰ ਨਰੜ, ਮੌਤ ਉਸ ਦੇ ਅੱਗੇ ਧੱਕ ਦੇਵੇਗੀ ਅਤੇ ਕੋਈ ਭੀ ਉਸ ਦਾ ਬਚਾਅ ਨਹੀਂ ਸਕੇਗਾ।
Fareedkot Teekaਜਬ ਕਾਲ ਬੰਨ ਕੇ ਚਲਾਇ ਦੇਵੇਗਾ ਤਬ ਤੇਰੇ ਬਿਨਾਂ ਕੋਈ ਨਹੀਂ ਰਖੇਗਾ॥
Prof. Sahib Singhਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;

ਪਦ ਅਰਥ ਕਾਲੁ = ਮੌਤ। ਬੰਨਿ = ਬੰਨ੍ਹ ਕੇ।

SikhNet (Spanish)Mi mente está feliz Contigo. El mortal es amarrado

ਜਰੁ ਜਰਵਾਣਾ ਕੰਨੑਿ; ਚੜਿਆ ਨਚਸੀ ॥

jar jaravaanaa kana; charriaa nachasee |

Sant Singh KhalsaOld age, the tyrant, dances on the mortal's shoulders.
Manmohan SinghMounting on the mortal's shoulders, the tyrant old-age dances there.
Manmohan Singh (Punjabi)ਪ੍ਰਾਣੀ ਦੇ ਮੋਢਿਆਂ ਤੇ ਚੜ੍ਹ ਕੇ ਜਾਲਮ ਬੁਢੇਪਾ ਓਥੇ ਨਾਚ ਕਰਦਾ ਹੈ।
Fareedkot Teekaਜਬ (ਜਰੁ) ਬੁਢਾਪਾ ਰੂਪ (ਜਰਵਾਣਾ) ਜਮਦੂਤ ਵ ਬਲੀ ਬੁਢਾਪਾ ਮੋਢਿਓਂ ਪਰ ਚੜਾ ਹੂਆ ਨਚੇਗਾ॥
Prof. Sahib Singhਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)।

ਪਦ ਅਰਥ ਜਰਵਾਣਾ = ਜ਼ਾਲਮ (ਨੋਟ: ਲਫ਼ਜ਼ 'ਜਰਵਾਣਾ' ਬਾਬਰ ਦੀ ਐਮਨਾਬਾਦ ਵਾਲੀ ਕਤਲਾਮ ਦਾ ਚੇਤਾ ਕਰਾਂਦਾ ਜਾਪਦਾ ਹੈ। 'ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ' = ਇਹ ਲਫ਼ਜ਼ ਮੁਗ਼ਲ ਫ਼ੌਜੀ ਸਿਪਾਹੀਆਂ ਦੇ ਅਤਿਆਚਾਰ ਅੱਖਾਂ ਅੱਗੇ ਲਿਆਉਂਦੇ ਜਾਪਦੇ ਹਨ)। ਜਰੁ = ਬੁਢੇਪਾ। ਕੰਨ੍ਹ੍ਹਿ = ਮੋਢੇ ਉਤੇ।

SikhNet (Spanish)y arrastrado por la muerte y nadie lo puede rescatar.

ਸਤਿਗੁਰੁ ਬੋਹਿਥੁ ਬੇੜੁ; ਸਚਾ ਰਖਸੀ ॥

satigur bohith berr; sachaa rakhasee |

Sant Singh KhalsaSo climb aboard the boat of the True Guru, and the True Lord will rescue you.
Manmohan SinghEmbark thou on the ship and fleet of the True Guru and the True Lord shall save thee.
Manmohan Singh (Punjabi)ਤੂੰ ਸੱਚੇ ਗੁਰਾਂ ਦੇ ਜਹਾਜ ਅਤੇ ਬੇੜੇ ਤੇ ਚੜ੍ਹ ਜਾ ਅਤੇ ਸੱਚਾ ਸੁਆਮੀ ਤੈਨੂੰ ਬਚਾਅ ਲਵੇਗਾ।
Fareedkot Teekaਸਚਾ ਸਤਿਗੁਰੂ ਜਿਸ ਕੋ ਗਿਆਨ ਰੂਪੀ (ਬੋਹਿਥੁ) ਜਹਾਜ ਔ ਨਾਮ ਰੂਪੀ ਬੇੜਾ ਦੇਵੇਗਾ, ਤਿਸ ਕੋ ਸੰਸਾਰ ਸਮੁੰਦਰ ਸੇ ਰਖ ਲੇਵੇਗਾ॥
Prof. Sahib Singhਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ।

ਪਦ ਅਰਥ ਬੋਹਿਬੁ = ਜਹਾਜ਼। ਸਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)La vejez tirana baila sobre los hombros del mortal, ¡suban entonces a bordo de la Barca del Guru!,

ਅਗਨਿ ਭਖੈ, ਭੜਹਾੜੁ; ਅਨਦਿਨੁ ਭਖਸੀ ॥

agan bhakhai, bharrahaarr; anadin bhakhasee |

Sant Singh KhalsaThe fire of desire burns like an oven, consuming mortals night and day.
Manmohan SinghThe fire of desire, whish burns like an oven, consumes man night and day.
Manmohan Singh (Punjabi)ਖ਼ਾਹਿਸ਼ ਦੀ ਅੱਗ, ਜਿਹੜੀ ਭੱਠੀ ਦੀ ਮਾਨੰਦ ਮਚਦੀ ਹੈ, ਰਾਤ ਅਤੇ ਦਿਨ ਬੰਦੇ ਨੂੰ ਖਾਂਦੀ ਜਾਂਦੀ ਹੈ।
Fareedkot Teekaਤ੍ਰਿਸਨਾ ਅਗਨੀ ਜੀਵੋਂ ਕੋ ਰਾਤ੍ਰਿ ਦਿਨੇ (ਭੜਹਾੜੁ) ਭਠ ਦੀ ਤਰਹ ਭਖਸੀ ਅਰਥਾਤ ਖਾਤੀ ਹੈ; ਵਾ ਜੋ ਨਰਕ ਕੀ ਅਗਨੀ ਰਾਤ੍ਰ ਦਿਨ ਭਠ ਕੀ ਤ੍ਰਹ ਤਪਤੀ ਹੈ, ਸੋ ਜੀਵ ਕੋ ਖਾਵੈਗੀ, ਭਾਵ ਜਲਾਵੈਗੀ॥
Prof. Sahib Singh(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ।

ਪਦ ਅਰਥ ਭੜਹਾੜੁ = ਭਾਂਬੜ। ਅਨਦਿਨੁ = ਹਰ ਰੋਜ਼। ਭਖੈ = ਭਖ ਰਿਹਾ ਹੈ, ਬਲ ਰਿਹਾ ਹੈ।

SikhNet (Spanish)pues Él sí los va a rescatar. El fuego del deseo quema como horno consumiendo a los mortales día y noche.

ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥

faathaa chugai chog; hukamee chhuttasee |

Sant Singh KhalsaLike trapped birds, the mortals peck at the corn; only through the Lord's Command will they find release.
Manmohan SinghThe trapped mortal pecks corn. It is through the Lord's will alone, that he can be released.
Manmohan Singh (Punjabi)ਫਸਿਆ ਹੋਇਆ ਪ੍ਰਾਣੀ ਦਾਣਾ-ਦੁਣਕਾ ਚੁਗਦਾ ਹੈ। ਕੇਵਲ ਸਾਹਿਬ ਦੀ ਰਜਾ ਰਾਹੀਂ ਹੀ, ਉਹ ਬੰਦਖਲਾਸ ਹੋ ਸਕਦਾ ਹੈ।
Fareedkot Teekaਜੀਵ ਰੂਪੀ ਪੰਛੀ ਫਾਥਾ ਹੂਆ ਮੋਹ ਮੇਂ ਚੋਗ ਚੁਗਤਾ ਹੈ, ਤੇਰੇ ਹੁਕਮ ਸੇ ਹੀ ਛੂਟੇਗਾ॥
Prof. Sahib Singh(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,

ਪਦ ਅਰਥ ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ।

SikhNet (Spanish)Como pájaros atrapados, los mortales picotean del maíz y sólo a través del Mandato del Señor se podrán liberar.

ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ ॥੨੬॥

karataa kare su hog; koorr nikhuttasee |26|

Sant Singh KhalsaWhatever the Creator does, comes to pass; falsehood shall fail in the end. ||26||
Manmohan SinghWhatever the Creator does, that alone comes to pass and falsehood ultimately fails.
Manmohan Singh (Punjabi)ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ ਅਤੇ ਝੁਠ ਓੜਕ ਨੂੰ ਫੇਲ੍ਹ ਹੋ ਜਾਂਦਾ ਹੈ।
Fareedkot Teekaਹੇ ਕਰਤਾ ਪੁਰਖ! ਜੋ ਤੂੰ ਕਰੇਂਗਾ ਸੋ ਹੋਗਾ, ਅੰਤ ਕੋ ਕੂੜ (ਨਿਖੁਟਸੀ) ਮੁਕ ਜਾਵੇਗਾ, ਭਾਵ ਪਾਜ ਉਘੜ ਜਾਵੇਗਾ॥੨੬॥
Prof. Sahib Singhਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥

ਪਦ ਅਰਥ ਹੋਗੁ = ਹੋਵੇਗਾ।॥੨੬॥

SikhNet (Spanish)Lo que sea que el Creador hace, eso sucede y la falsedad no triunfa al final. (26)

Open this shabad →

Ang 1290 of 1430