ਅਸਟਪਦੀ ॥
asattapadee | Ang 283
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVI
ਅਬਿਨਾਸੀ ਪ੍ਰਭੁ; ਮਨ ਮਹਿ ਰਾਖੁ ॥
abinaasee prabh; man meh raakh | Ang 283
Sant Singh KhalsaKeep the Immortal Lord God enshrined within your mind.
Manmohan SinghKeep thou the Imperishable Lord in thy mind,
Manmohan Singh (Punjabi)ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ,
Fareedkot Teekaਹੇ ਭਾਈ! ਤਿਸ ਅਬਿਨਾਸੀ ਕੋ ਮਨ ਮੇਂ ਰਾਖ॥
Prof. Sahib Singh(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,
SikhNet (Spanish)Conserva por siempre en tu corazón el Infinito Amor de Dios
ਮਾਨੁਖ ਕੀ; ਤੂ ਪ੍ਰੀਤਿ ਤਿਆਗੁ ॥
maanukh kee; too preet tiaag | Ang 283
Sant Singh KhalsaRenounce your love and attachment to people.
Manmohan Singhand renounce thou the love of man.
Manmohan Singh (Punjabi)ਅਤੇ ਤੂੰ ਇਨਸਾਨ ਦੀ ਮੁਹੱਬਰ ਨੂੰ ਛੱਡ ਦੇ।
Fareedkot Teekaਔ ਮਾਨਸ ਕੀ ਪ੍ਰੀਤੀ ਕੋ ਤਿਆਗ॥
Prof. Sahib Singhਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।ਪਦ ਅਰਥ ਤਿਆਗੁ = ਛੱਡ ਦੇਹ।
SikhNet (Spanish)y no dependas más del amor condicionado de los hombres,
ਤਿਸ ਤੇ ਪਰੈ; ਨਾਹੀ ਕਿਛੁ ਕੋਇ ॥
tis te parai; naahee kichh koe | Ang 283
Sant Singh KhalsaBeyond Him, there is nothing at all.
Manmohan SinghBeyond Him there is nothing.
Manmohan Singh (Punjabi)ਉਸ ਤੋਂ ਪਰੇਡੇ ਹੋਰ ਕੁਝ ਨਹੀਂ।
Fareedkot Teekaਤਿਸ ਤੇ ਪਰੈ ਕਿਛੁ ਕਰਨੈ ਲਾਇਕ ਔਰ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[
SikhNet (Spanish)porque no podrás hallar Amor más grande que el de Dios.
ਸਰਬ ਨਿਰੰਤਰਿ; ਏਕੋ ਸੋਇ ॥
sarab nirantar; eko soe | Ang 283
Sant Singh KhalsaThe One Lord is pervading among all.
Manmohan SinghThat One Lord is contained amongst all.
Manmohan Singh (Punjabi)ਉਹ ਇਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਰਬ ਕੇ ਅੰਤਰ ਵਿਆਪਕ ਏਕ ਸੋਈ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ।ਪਦ ਅਰਥ ਨਿਰੰਤਰਿ = ਇਕ-ਰਸ ਅੰਦਰ।
SikhNet (Spanish)Él envuelve con Su Presencia todas las cosas;
ਆਪੇ ਬੀਨਾ; ਆਪੇ ਦਾਨਾ ॥
aape beenaa; aape daanaa | Ang 283
Sant Singh KhalsaHe Himself is All-seeing; He Himself is All-knowing,
Manmohan SinghHe Himself is far-seeing and Himself all-knowing.
Manmohan Singh (Punjabi)ਉਹ ਆਪ ਸਾਰਾ ਕੁਛ ਦੇਖਣ ਵਾਲਾ ਤੇ ਆਪ ਹੀ ਸਰਾ ਕੁਛ ਜਾਨਣ ਵਾਲਾ ਹੈ।
Fareedkot Teekaਆਪੇ ਹੀ ਜੀਵੋਂ ਕੇ ਕਰਮੋਂ ਕੋ (ਬੀਨਾ) ਦੇਖਣੇ ਹਾਰਾ ਹੈ ਔਰ ਆਪ ਹੀ ਸਭ ਕੇ ਰਿਦੇ ਕੀ (ਦਾਨਾ) ਜਾਨਣੇ ਹਾਰਾ ਹੈ॥
Prof. Sahib Singhਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ,ਪਦ ਅਰਥ ਬੀਨਾ = ਪਛਾਣਨ ਵਾਲਾ। ਦਾਨਾ = ਸਮਝਣ ਵਾਲਾ।
SikhNet (Spanish)Él es Quien ve y conoce todo;
ਗਹਿਰ ਗੰਭੀਰੁ; ਗਹੀਰੁ ਸੁਜਾਨਾ ॥
gahir ganbheer; gaheer sujaanaa | Ang 283
Sant Singh KhalsaUnfathomable, Profound, Deep and All-knowing.
Manmohan SinghHe is Unfathomable, profound, Deep and all-wise.
Manmohan Singh (Punjabi)ਉਹ ਅਥਾਹ, ਸੰਜੀਦਾ, ਡੂੰਘਾ ਅਤੇ ਸਰਬ-ਸਿਆਣਾ ਹੈ।
Fareedkot Teekaਪੁਨਾ ਸਰਬ ਸੇ (ਗਹਿਰ) ਡੂੰਘਾ ਔ (ਗੰਭੀਰੁ) ਨਿਰਹਲ (ਗਹੀਰੁ) ਗ੍ਰਹਣ ਕਰਨੇ ਵਾਲਾ (ਸੁਜਾਨਾ) ਚਤਰ ਹੈ॥☬ਤਾਂ ਤੇ ਤਿਸ ਕੇ ਆਗੇ ਐਸੇ ਬੇਨਤੀ ਕਰੋ:
Prof. Sahib Singhਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ,ਪਦ ਅਰਥ ਗਹੀਰੁ = ਡੂੰਘਾ। ਸੁਜਾਨਾ = ਸਿਆਣਾ।
SikhNet (Spanish)Él es la Profundidad y el Discernimiento.
ਪਾਰਬ੍ਰਹਮ; ਪਰਮੇਸੁਰ ਗੋਬਿੰਦ ॥
paarabraham; paramesur gobind | Ang 283
Sant Singh KhalsaHe is the Supreme Lord God, the Transcendent Lord, the Lord of the Universe,
Manmohan SinghHe is the Transcendent Lord the Supreme Being and the Master of Universe.
Manmohan Singh (Punjabi)ਉਹ ਸ਼ਰੋਮਣੀ ਸਾਹਿਬ, ਪਰਮ-ਪੁਰਖ ਅਤੇ ਸ੍ਰਿਸ਼ਟੀ ਦਾ ਮਾਲਕ ਹੈ।
Fareedkot Teekaਹੇ ਪਾਰਬ੍ਰਹਮ, ਪਰਮੇਸ੍ਵਰ, ਗੋਬਿੰਦ! ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!
SikhNet (Spanish)Él es el Señor Trascendente, el Dios de dioses, el Sostenedor de la Tierra;
ਕ੍ਰਿਪਾ ਨਿਧਾਨ; ਦਇਆਲ ਬਖਸੰਦ ॥
kripaa nidhaan; deaal bakhasand | Ang 283
Sant Singh Khalsathe Treasure of mercy, compassion and forgiveness.
Manmohan SinghGod is the Treasure of mercy Compassionate and the Pardoner.
Manmohan Singh (Punjabi)ਵਾਹਿਗੁਰੂ ਰਹਿਮਤ ਦਾ ਖ਼ਜ਼ਾਨਾ, ਮਿਹਰਬਾਨ ਅਤੇ ਮਾਫੀ ਦੇਣਹਾਰ ਹੈ।
Fareedkot Teekaਹੇ ਕ੍ਰਿਪਾ ਨਿਧਾਨ ਦਿਆਲ ਰੂਪ! ਸਦਾ ਤੂੰ ਬਖਸ਼ਿੰਦ ਹੈਂ॥
Prof. Sahib Singhਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!ਪਦ ਅਰਥ ਕ੍ਰਿਪਾਨਿਧਾਨ = ਦਇਆ ਦਾ ਖ਼ਜ਼ਾਨਾ। ਬਖਸੰਦ = ਬਖ਼ਸ਼ਣ ਵਾਲਾ।
SikhNet (Spanish)Él es Todo Entendimiento, Compasión y Perdón.
ਸਾਧ ਤੇਰੇ ਕੀ; ਚਰਨੀ ਪਾਉ ॥
saadh tere kee; charanee paau | Ang 283
Sant Singh KhalsaTo fall at the Feet of Your Holy Beings
Manmohan SinghMay I fall at the feet of Thine saints,
Manmohan Singh (Punjabi)ਤੇਰੇ ਸੰਤਾਂ ਦੇ ਪੈਰੀ ਢਹਿ ਪਵਾਂ,
Fareedkot Teekaਮੈਂ ਤੇਰੇ ਸੰਤੋਂ ਕੀ ਚਰਨੀ ਪਵੋਂ॥
Prof. Sahib Singhਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ,ਪਦ ਅਰਥ ਪਾਉ = ਮੈਂ ਪਵਾਂ।
SikhNet (Spanish)Servir a los Pies de Sus Santos,
ਨਾਨਕ ਕੈ ਮਨਿ; ਇਹੁ ਅਨਰਾਉ ॥੧॥
naanak kai man; ihu anaraau |1| Ang 284
Sant Singh Khalsa- this is the longing of Nanak's mind. ||1||
Manmohan Singhin the mind of Nanak is this longing.
Manmohan Singh (Punjabi)ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੇ ਮਨ ਮੇਂ ਇਹੀ (ਅਨਰਾਉ) ਪ੍ਰੇਮ ਹੈ॥੧॥
Prof. Sahib Singhਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥ਪਦ ਅਰਥ ਮਨਿ = ਮਨ ਵਿਚ। ਅਨੁਰਾਉ = ਅਨੁਰਾਗ, ਤਾਂਘ, ਖਿੱਚ ॥੧॥
SikhNet (Spanish)es el único anhelo de la mente de Nanak. (1)