ੴ

ਸਿੱਖਬਾਣੀ · SikhBani

ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥

daras safalio daras pekhio ge kilabikh ge
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1272 · 10 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਗੁਰ ਪ੍ਰੀਤਿ ਪਿਆਰੇ; ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥

gur preet piaare; charan kamal rid antar dhaare |1| rahaau |

Sant Singh KhalsaWith love for the Guru, I enshrine the Lotus Feet of my Lord deep within my heart. ||1||Pause||
Manmohan SinghThrough the love of the Guru, I have enshrined within my mind the lotus feet of my Beloved.
Manmohan Singh (Punjabi)ਗੁਰਾਂ ਦੇ ਪ੍ਰੇਮ ਰਾਹੀਂ, ਮੈਂ ਆਪਣੇ ਹਿਰਦੇ ਅੰਦਰ, ਆਪਣੇ ਪ੍ਰੀਤਮ ਦੇ ਕੰਵਲ ਰੂਪੀ ਪੈਰ ਟਿਕਾ ਲਏ ਹਨ। ਠਹਿਰਾਉ।
Fareedkot Teekaਗੁਰੂ ਜੋ ਪ੍ਰੀਤੀ ਕੇ ਪ੍ਯਾਰੇ ਹੈਂ ਤਿਨ ਕੇ ਚਰਨ ਕਮਲ ਰਿਦੇ ਮੇਂ ਧਾਰਨ ਕੀਏ ਹੈਂ॥੧॥ ਰਹਾਉ ॥
Prof. Sahib Singhਪਿਆਰੇ ਸਤਿਗੁਰੂ ਦੀ ਬਰਕਤਿ ਨਾਲ ਮੈਂ ਪ੍ਰਭੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ ਹਨ ॥੧॥ ਰਹਾਉ ॥

ਪਦ ਅਰਥ ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਹਰਿ = ਚਰਨ। ਰਿਦ ਅੰਤਰਿ = ਹਿਰਦੇ ਦੇ ਅੰਦਰ। ਧਾਰੇ = (ਮੈਂ) ਟਿਕਾ ਲਏ ਹਨ ॥੧॥ ਰਹਾਉ ॥

SikhNet (Spanish)Con Amor hacia el Guru enaltezco los Pies de Loto de mi Señor en lo profundo de mi corazón. (1-Pausa)

ਦਰਸੁ ਸਫਲਿਓ. ਦਰਸੁ ਪੇਖਿਓ; ਗਏ ਕਿਲਬਿਖ ਗਏ ॥

daras safalio. daras pekhio; ge kilabikh ge |

Sant Singh KhalsaI gaze on the Blessed Vision of His Fruitful Darshan; my sins are erased and taken away.
Manmohan SinghBeholding the Guru's sight, I have seen the Lord's accredited vision and I am rid, rid of my sins.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਮੈਂ ਪ੍ਰਭੂ ਦਾ ਅਮੋਘ ਦਰਸ਼ਨ ਵੇਖ ਲਿਆ ਹੈ ਅਤੇ ਮੇਰੇ ਪਾਪ ਨਸ਼ਟ ਨਸ਼ਟ ਹੋ ਗਏ ਹਨ।
Fareedkot Teekaਹਮ ਕੋ ਗੁਰੋਂ ਦਾ ਦਰਸਨ ਸਫਲਾ ਹੂਆ ਹੈ, ਕਿਉਂਕਿ ਹਰੀ ਦਾ ਦਰਸਨ ਦੇਖਾ ਹੈ ਔਰ (ਕਿਲਬਿਖ) ਪਾਪ ਮਨ ਤਨ ਸੇ ਦੂਰ ਹੋ ਗਏ ਹੈਂ॥
Prof. Sahib Singhਗੁਰੂ ਦਾ ਦਰਸਨ (ਸਦਾ) ਫਲਦਾਈ ਹੁੰਦਾ ਹੈ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ ਪਰਮਾਤਮਾ ਦਾ ਭੀ) ਦਰਸਨ ਕਰ ਲੈਂਦਾ ਹੈ, (ਉਸ ਦੇ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਸਫਲਿਓ = ਫਲ ਦੇ ਗਿਆ ਹੈ। ਪੇਖਿਓ = ਵੇਖ ਲਿਆ ਹੈ। ਕਿਲਬਿਖ = (ਸਾਰੇ) ਪਾਪ।

SikhNet (Spanish)Fijo mi atención en la Bendita Visión de Su Darshan Fructífero.

ਮਨ ਨਿਰਮਲ ਉਜੀਆਰੇ ॥੧॥

man niramal ujeeaare |1|

Sant Singh KhalsaMy mind is immaculate and enlightened. ||1||
Manmohan SinghMy mind has now become immaculate and enlightened.
Manmohan Singh (Punjabi)ਮੇਰਾ ਮਨੂਆ ਹੁਣ ਪਵਿੱਤ੍ਰ ਅਤੇ ਰੌਸ਼ਨ ਹੋ ਗਿਆ ਹੈ।
Fareedkot Teeka(ਮਨ) ਅੰਤਹਕਰਨ ਨਿਰਮਲ ਹੂਏ ਹੈਂ, ਪੁਨਾ (ਉਜੀਆਰੇ) ਪ੍ਰਕਾਸ ਅਰਥਾਤ ਗ੍ਯਾਨ ਯੁਕਤੁ ਭਏ ਹੈਂ॥੧॥
Prof. Sahib Singh(ਦਰਸਨ ਕਰਨ ਵਾਲੇ ਮਨੁੱਖਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ, ਆਤਮਕ ਜੀਵਨ ਦੀ ਸੂਝ ਵਾਲੇ ਬਣ ਜਾਂਦੇ ਹਨ ॥੧॥

ਪਦ ਅਰਥ ਉਜੀਆਰੇ = ਰੌਸ਼ਨ, ਆਤਮਕ ਜੀਵਨ ਦੀ ਸੂਝ ਵਾਲਾ ॥੧॥

SikhNet (Spanish)Mis faltas desaparecen y mi mente se torna Inmaculada y Pura. (1)

ਬਿਸਮ ਬਿਸਮੈ; ਬਿਸਮ ਭਈ ॥

bisam bisamai; bisam bhee |

Sant Singh KhalsaI am wonderstruck, stunned and amazed.
Manmohan SinghWonderstruck, wonderstruck, wonderstruck have I become.
Manmohan Singh (Punjabi)ਹੈਰਾਨ, ਹੈਰਾਨ ਹੈਰਾਨ ਮੈਂ ਹੋ ਗਈ ਹਾਂ।
Fareedkot Teekaਅਸਚਰਜ ਰੂਪ ਕੋ ਦੇਖ ਕਰ ਬੁਧੀ ਅਸਚਰਜ ਤੇ ਅਸਚਰਜ ਭਈ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਬਿਸਮ = ਅਸਚਰਜ, ਹੈਰਾਨ। ਭਈ = ਹੋ ਗਈ।

SikhNet (Spanish)Me encuentro maravillado,

ਅਘ ਕੋਟਿ ਹਰਤੇ; ਨਾਮ ਲਈ ॥

agh kott harate; naam lee |

Sant Singh KhalsaChanting the Naam, the Name of the Lord, millions of sins are destroyed.
Manmohan SinghUttering the Lord's Name millions of my sins are washed off.
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੇ ਕ੍ਰੋੜਾਂ ਹੀ ਪਾਪ ਧੋਤੇ ਗਏ ਹਨ।
Fareedkot Teekaਤਿਸ ਕੇ ਨਾਮ ਲੈਣੇ ਕਰ ਕ੍ਰੋੜੋਂ ਪਾਪ ਹਰੇ ਜਾਤੇ ਹੈਂ॥☬ਤਾਂ ਤੇ ਐਸੇ ਬੇਨਤੀ ਕਰਤਾ ਹੂੰ:
Prof. Sahib Singh(ਨਾਮ ਸਿਮਰਿਆਂ) ਅਸਚਰਜ ਅਸਚਰਜ ਅਸਚਰਜ ਆਤਮਕ ਅਵਸਥਾ ਬਣ ਜਾਂਦੀ ਹੈ।

ਪਦ ਅਰਥ ਅਘ = ਪਾਪ। ਕੋਟਿ = ਕ੍ਰੋੜਾਂ। ਹਰਤੇ = ਦੂਰ ਹੋ ਜਾਂਦੇ ਹਨ। ਲਈ = ਲਿਆਂ, ਸਿਮਰਿਆਂ।

SikhNet (Spanish)asombrado y atónito, ya que al cantar el Naam,

ਗੁਰ ਚਰਨ; ਮਸਤਕੁ ਡਾਰਿ ਪਹੀ ॥

gur charan; masatak ddaar pahee |

Sant Singh KhalsaI fall at His Feet, and touch my forehead to them.
Manmohan SinghPlacing my forehead on them, I have fallen at the Guru's feet.
Manmohan Singh (Punjabi)ਉਨ੍ਹਾਂ ਉਤੇ ਆਪਣਾ ਮੱਥੇ ਰੱਖ ਕੇ, ਮੈਂ ਗੁਰਾਂ ਦੇ ਪੈਰਾਂ ਤੇ ਡਿਗ ਪਈ ਹਾਂ।
Fareedkot Teekaਗੁਰੋਂ ਕੇ ਚਰਨੋਂ ਪਰ ਮਸਤਕ ਡਾਰ ਕਰ ਪੜੀ ਹੂੰ॥
Prof. Sahib Singh(ਜਿਹੜੇ ਮਨੁੱਖ) ਗੁਰੂ ਦੇ ਚਰਨਾਂ ਉੱਤੇ ਮੱਥਾ ਰੱਖ ਕੇ ਢਹਿ ਪੈਂਦੇ ਹਨ,

ਪਦ ਅਰਥ ਗੁਰ ਚਰਨ = ਗੁਰੂ ਦੇ ਚਰਨਾਂ ਉੱਤੇ। ਮਸਤਕੁ = ਮੱਥਾ। ਡਾਰਿ = ਰੱਖ ਕੇ। ਪਹੀ = ਪੈਂਦੇ ਹਨ।

SikhNet (Spanish)el Nombre del Señor, millones de faltas y errores son destruidos.

ਪ੍ਰਭ; ਏਕ ਤੂੰਹੀ. ਏਕ ਤੁਹੀ ॥

prabh; ek toonhee. ek tuhee |

Sant Singh KhalsaYou alone are, You alone are, O God.
Manmohan SinghThou alone, Thou alone, O God, are my Lord.
Manmohan Singh (Punjabi)ਕੇਵਲ ਤੂੰ ਹੀ, ਕੇਵਲ ਤੂੰ ਹੀ, ਹੇ ਵਾਹਿਗੁਰੂ! ਮੇਰਾ ਸੁਆਮੀ ਹੈ।
Fareedkot Teekaਹੇ ਪ੍ਰਭੂ! ਲੋਕ ਪ੍ਰਲੋਕ ਮੇਂ ਏਕ ਤੂੰ ਹੀ ਹੈਂ॥
Prof. Sahib Singhਉਹਨਾਂ ਵਾਸਤੇ, ਹੇ ਪ੍ਰਭੂ! ਸਿਰਫ਼ ਤੂੰ ਹੀ ਸਿਰਫ਼ ਤੂੰ ਹੀ ਸਹਾਰਾ ਹੁੰਦਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Caigo así, a sus Pies y postro mi frente sobre ellos; sólo Tú eres,

ਭਗਤ ਟੇਕ ਤੁਹਾਰੇ ॥

bhagat ttek tuhaare |

Sant Singh KhalsaYour devotees take Your Support.
Manmohan SinghThine devotees seek but Thy support.
Manmohan Singh (Punjabi)ਤੇਰੇ ਅਨੁਰਾਗੀ ਕੇਵਲ ਤੇਰਾ ਹੀ ਆਸਰਾ ਲੋੜਦੇ ਹਨ।
Fareedkot Teekaਹੇ ਭਗਵਨ! ਜੋ ਭਗਤ ਆਪ ਕੇ (ਟੇਕ) ਆਸਰੇ ਹੈਂ॥
Prof. Sahib Singh(ਹੇ ਪ੍ਰਭੂ! ਤੇਰੇ) ਭਗਤਾਂ ਨੂੰ ਤੇਰੀ ਹੀ ਟੇਕ ਹੈ,

ਪਦ ਅਰਥ ਟੇਕ = ਆਸਰਾ।

SikhNet (Spanish)sólo Tú eres, oh Dios. Tus Devotos se amparan en Ti

ਜਨ ਨਾਨਕ; ਸਰਨਿ ਦੁਆਰੇ ॥੨॥੪॥੨੬॥

jan naanak; saran duaare |2|4|26|

Sant Singh KhalsaServant Nanak has come to the Door of Your Sanctuary. ||2||4||26||
Manmohan SinghSlave Nanak has sought the protection of Thy door, O Lord.
Manmohan Singh (Punjabi)ਗੋਲੇ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਕੇ ਦ੍ਵਾਰੇ ਕੀ ਸਰਣ ਹੂੰ॥੨॥੪॥੨੬॥
Prof. Sahib Singhਹੇ ਨਾਨਕ! ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਤੇਰੇ ਹੀ ਦਰ ਤੇ ਡਿੱਗੇ ਰਹਿੰਦੇ ਹਨ ॥੨॥੪॥੨੬॥
SikhNet (Spanish)y el Sirviente Nanak ha llegado hasta la puerta de Tu Santuario. (2-4-26)
Answers quote the Granth verbatim with Ang citations. AI commentary is not Gurbani and not a religious ruling.