ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਪ੍ਰਿਅ ਕੀ ਸੋਭ; ਸੁਹਾਵਨੀ ਨੀਕੀ ॥
pria kee sobh; suhaavanee neekee |
Sant Singh KhalsaThe glory of my Beloved is noble and sublime.
Manmohan SinghBeauteous and sublime is the glory of my love.
Manmohan Singh (Punjabi)ਸੁੰਦਰ ਅਤੇ ਸਰੇਸ਼ਟ ਹੈ ਮੇਰੇ ਪ੍ਰੀਤਮ ਦੀ ਪ੍ਰਭਤਾ।
Fareedkot Teekaਪਤੀ ਕੀ ਸੋਭਾ (ਨੀਕੀ) ਅਤੀ ਸੁੰਦਰ ਸੋਭਨੀਕ ਹੋ ਰਹੀ ਹੈ॥
Prof. Sahib Singhਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ (ਹਿਰਦੇ ਨੂੰ) ਚੰਗੀ ਲੱਗਦੀ ਹੈ, ਸੁਖਦਾਈ ਲੱਗਦੀ ਹੈ।ਪਦ ਅਰਥ ਸੋਭ = ਸੋਭਾ, ਸਿਫ਼ਤ-ਸਾਲਾਹ। ਸੁਹਾਵਨੀ = ਸੁਖਾਵੀਂ, ਸੁਖ ਦੇਣ ਵਾਲੀ। ਨੀਕੀ = ਚੰਗੀ।
SikhNet (Spanish)La Gloria de mi Bienamado es Noble y Sublime.
ਹਾਹਾ ਹੂਹੂ ਗੰਧ੍ਰਬ ਅਪਸਰਾ; ਅਨੰਦ ਮੰਗਲ ਰਸ, ਗਾਵਨੀ ਨੀਕੀ ॥੧॥ ਰਹਾਉ ॥
haahaa hoohoo gandhrab apasaraa; anand mangal ras, gaavanee neekee |1| rahaau |
Sant Singh KhalsaThe celestial singers and angels sing His Sublime Praises in ecstasy, happiness and joy. ||1||Pause||
Manmohan SinghThe celestial singers, Haha and Huhu by Name and fairies sing His sublime praise with joy bliss and love. Pause.
Manmohan Singh (Punjabi)ਹਾ ਹਾ ਤੇ ਹੂ ਹੂ ਨਾਮ ਵਾਲੇ ਸਵਰਗੀ ਗਵੱਈਏ ਅਤੇ ਹੂਰਾ ਉਸ ਦੀ ਸਰੇਸ਼ਟ ਕੀਰਤੀ ਨੂੰ ਖੁਸ਼ੀ ਪ੍ਰਸੰਨਤਾ ਅਤੇ ਪ੍ਰੀਤ ਨਾਲ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਜਿਸ ਕੀ (ਮੰਗਲ) ਰੂਪੀ (ਨੀਕੀ) ਸ੍ਰੇਸ੍ਟ ਸੋਭਾ ਕੋ ਹਾਹਾ ਹੂਹੂ ਨਾਮ ਵਾਲੇ ਦੋਨੋਂ ਮੁਖੀ ਗੰਧ੍ਰਬ ਔ ਅਪਸਚਰਾ ਅਨੰਦ ਕਰਨੇ ਵਾਲੀ (ਰਸ) ਪ੍ਰੇਮ ਸਹਿਤ ਗਾਵਨੀ ਕਰਤੇ ਹੈਂ॥੧॥ ਰਹਾਉ ॥
Prof. Sahib Singh(ਮਾਨੋ) ਹਾਹਾ ਹੂਹੂ ਗੰਧਰਬ ਅਤੇ ਸੁਰਗ ਦੀਆਂ ਮੋਹਣੀਆਂ ਇਸਤ੍ਰੀਆਂ (ਮਿਲ ਕੇ) ਆਨੰਦ ਦੇਣ ਵਾਲੇ, ਖ਼ੁਸ਼ੀ ਪੈਦਾ ਕਰਨ ਵਾਲੇ, ਰਸ-ਭਰੇ ਸੋਹਣੇ ਗੀਤ ਗਾ ਰਹੇ ਹਨ ॥੧॥ ਰਹਾਉ ॥ਪਦ ਅਰਥ ਹਾਹਾ ਹੂਹੂ = ਦੇਵਤਿਆਂ ਦੇ ਰਾਗੀਆਂ ਦੇ ਨਾਮ ਹਨ। ਗੰਧ੍ਰਬ = ਦੇਵਤਿਆਂ ਦੇ ਰਾਗੀ। ਅਪਸਰਾ = ਸੁਰਗ ਦੀਆਂ ਮੋਹਣੀਆਂ। ਮੰਗਲ = ਖ਼ੁਸ਼ੀ ਦੇ ਗੀਤ। ਗਾਵਨੀ ਨੀਕੀ = ਮਿੱਠਾ ਗਾਇਨ ॥੧॥ ਰਹਾਉ ॥
SikhNet (Spanish)Los ángeles y cantores celestiales entonan Su Sublime Alabanza en Éxtasis, Felicidad y Dicha. (1-Pausa)
ਧੁਨਿਤ ਲਲਿਤ ਗੁਨਗੵ. ਅਨਿਕ ਭਾਂਤਿ; ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥
dhunit lalit gunagay. anik bhaant; bahu bidh roop dikhaavanee neekee |1|
Sant Singh KhalsaThe most worthy beings sing God's Praises in beautiful harmonies, in all sorts of ways, in myriads of sublime forms. ||1||
Manmohan SinghThe men of merits hymn the Lord's beauteous melodies in various ways and manifest His superb forms by myriad kinds.
Manmohan Singh (Punjabi)ਗੁਣੀ ਪੁਰਸ਼ ਸਸਾਹਿਬ ਦੇ ਸੋਹਣੇ ਰਾਗ ਅਨੇਕਾਂ ਤਰੀਕਿਆਂ ਨਾਲ ਗਾਇਨ ਕਰਦੇ ਹਨ ਅਤੇ ਉਸ ਦੇ ਉਤਕ੍ਰਿਸ਼ਟ ਸਰੂਪ ਕ੍ਰੋੜਾਂ ਦੀ ਢੰਗ ਦੁਆਰਾ ਵਿਖਾਲਦੇ ਹਨ।
Fareedkot Teekaਪੁਨਹ ਤਿਸ ਕੀ (ਲਲਿਤ) ਸੁੰਦ੍ਰ ਸੋਭਾ ਕੋ ਅਨੇਕ ਪ੍ਰਕਾਰ ਕੇ (ਗੁਨਗ੍ਹ) ਗੁਨੋਂ ਕੇ ਗ੍ਯਾਤਾ (ਧੁਨਿਤ) ਉਚਾਰਨ ਕਰਤੇ ਹੈਂ ਔਰ ਬਹੁਤ (ਨੀਕੀ) ਭਲੀ ਪ੍ਰਕਾਰ ਸੇ ਰੂਪੋਂ ਕੀ ਦਿਖਾਵਨੀ ਕਰਤੇ ਹੈਂ॥੧॥☬ਜੇ ਕਹੇ ਵਹੁ ਕਹਾਂ ਹੈ? ਸੋ ਕਹਤੇ ਹੈਂ:
Prof. Sahib Singh(ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਹਿਰਦੇ ਨੂੰ) ਚੰਗੀ ਲੱਗਦੀ ਹੈ, (ਮਾਨੋ, ਸੰਗੀਤ ਦੇ) ਗੁਣੀ-ਗਿਆਨੀ ਅਨੇਕਾਂ ਤਰੀਕਿਆਂ ਨਾਲ ਮਿੱਠੀਆਂ ਸੁਰਾਂ (ਗਾ ਰਹੇ ਹਨ, ਅਤੇ) ਕਈ ਕਿਸਮਾਂ ਦੇ ਸੋਹਣੇ (ਨਾਟਕੀ) ਰੂਪ ਵਿਖਾ ਰਹੇ ਹਨ ॥੧॥ਪਦ ਅਰਥ ਧੁਨਿਤ = ਧੁਨੀਆਂ, ਸੁਰਾਂ। ਲਲਿਤ = ਸੁੰਦਰ। ਗੁਨਗ੍ਯ੍ਯ = ਗੁਣੀ, ਗੁਣਾਂ ਦੇ ਜਾਣਨ ਵਾਲੇ, ਗੁਣਾਂ ਵਿਚ ਪ੍ਰਬੀਨ ॥੧॥
SikhNet (Spanish)Los seres más valerosos cantan las Alabanzas del Señor en bellas melodías, de muchas maneras, y de miles de formas sublimes. (1)
ਗਿਰਿ ਤਰ ਥਲ ਜਲ, ਭਵਨ ਭਰਪੁਰਿ; ਘਟਿ ਘਟਿ ਲਾਲਨ, ਛਾਵਨੀ ਨੀਕੀ ॥
gir tar thal jal, bhavan bharapur; ghatt ghatt laalan, chhaavanee neekee |
Sant Singh KhalsaThroughout the mountains, trees, deserts, oceans and galaxies, permeating each and every heart, the sublime grandeur of my Love is totally pervading.
Manmohan SinghIn mountains, trees, deserts, oceans, universes and all hearts, the beauteous grandeur of my beloved is fully pervading.
Manmohan Singh (Punjabi)ਪਰਬਤਾਂ, ਬਿਰਛਾਂ, ਮਾਰੂਥਲਾਂ, ਸਮੁੰਦਰਾਂ, ਆਲਮਾਂ ਅਤੇ ਸਾਰਿਟਾਂ ਦਿਲਾਂ ਅੰਦਰ ਮੇਰੇ ਪ੍ਰੀਤਮ ਦੀ ਸੁੰਦਰ ਵਡਿਆਈ ਪੁਰੀ ਤਰ੍ਹਾਂ ਵਿਆਪਕ ਹੋ ਰਹੀ ਹੈ।
Fareedkot Teeka(ਗਿਰਿ) ਪਰਬਤੋਂ ਔ (ਤਰ) ਬ੍ਰਿਛੋਂ ਔ ਜਲੌਂ ਅਰ ਥਲੋਂ ਚੌਦਾਂ ਹੀ ਭਵਨ ਮੇਂ ਘਟੋਂ ਘਟੋਂ ਵਿਖੇ ਭਰਪੂਰ ਹੋ ਕਰ (ਲਾਲਨ) ਪ੍ਯਾਰੇ ਕੀ ਸੋਭਾ (ਨੀਕੀ) ਭਲੀ ਪਰਕਾਰ (ਛਾਵਨੀ) ਛਾਇ ਰਹੀ ਹੈ॥
Prof. Sahib Singh(ਉਹ ਪਿਆਰਾ ਪ੍ਰਭੂ) ਪਹਾੜ, ਰੁੱਖ, ਧਰਤੀ, ਪਾਣੀ, ਚੌਦਾਂ ਭਵਨ (ਸਭਨਾਂ ਵਿਚ) ਨਕਾ-ਨਕ ਮੌਜੂਦ ਹੈ। ਹਰੇਕ ਸਰੀਰ ਵਿਚ ਉਸ ਸੋਹਣੇ ਲਾਲ ਦਾ ਸੋਹਣਾ ਡੇਰਾ ਪਿਆ ਹੋਇਆ ਹੈ।ਪਦ ਅਰਥ ਗਿਰਿ = ਪਹਾੜ। ਤਰ = ਰੁੱਖ। ਥਲ = ਧਰਤੀ। ਭਰਪੁਰਿ = ਭਰਪੂਰ। ਘਟਿ ਘਟਿ = ਹਰੇਕ ਸਰੀਰ ਵਿਚ। ਲਾਲਨ ਛਾਵਨੀ = ਸੋਹਣੇ ਲਾਲ ਦੀ ਛਾਉਣੀ, ਸੋਹਣੇ ਲਾਲ ਦਾ ਡੇਰਾ।
SikhNet (Spanish)La Grandeza Sublime de mi Amor está prevaleciendo totalmente en las montañas, árboles, desiertos, océanos y galaxias,
ਸਾਧਸੰਗਿ ਰਾਮਈਆ ਰਸੁ ਪਾਇਓ; ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥
saadhasang raameea ras paaeo; naanak jaa kai bhaavanee neekee |2|3|25|
Sant Singh KhalsaIn the Saadh Sangat, the Company of the Holy, the Love of the Lord is found; O Nanak, sublime is that faith. ||2||3||25||
Manmohan SinghHe, who has sublime faith, O Nanak, is blessed with the love of the Omnipresent Lord, in the society of the saints.
Manmohan Singh (Punjabi)ਜਿਸ ਦੇ ਪੱਲੇ ਸਰੇਸ਼ਟ ਸ਼ਰਧਾ ਹੈ, ਹੇ ਨਾਨਕ! ਉਸ ਨੂੰ ਸਤਿਸੰਗਤ ਅੰਦਰ ਸਰੱਬ-ਵਿਆਪਕ ਸੁਆਮੀ ਦੀ ਪ੍ਰੀਤ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਸੰਤੋਂ ਕਾ ਸੰਗ ਕਰ ਰਾਮਈਆ ਕੀ ਸੋਭਾ ਕਾ (ਰਸੁ) ਪਰੇਮ ਤਿਸ ਨੇ ਪਾਯਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ (ਨੀਕੀ) ਭਲੀ ਪ੍ਰਕਾਰ (ਭਾਵਨੀ) ਸ੍ਰਧਾ ਹੂਈ ਹੈ॥੨॥੩॥੨੫॥
Prof. Sahib Singhਪਰ, ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਚੰਗੀ ਸਰਧਾ ਉਪਜਦੀ ਹੈ, ਉਹ ਸਾਧ ਸੰਗਤ ਵਿਚ (ਟਿੱਕ ਕੇ) ਸੋਹਣੇ ਰਾਮ (ਦੇ ਮਿਲਾਪ) ਦਾ ਆਨੰਦ ਪ੍ਰਾਪਤ ਕਰਦਾ ਹੈ ॥੨॥੩॥੨੫॥ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਰਾਮਈਆ ਰਸ = ਸੋਹਣੇ ਰਾਮ (ਦੇ ਮਿਲਾਪ) ਦਾ ਆਨੰਦ। ਜਾ ਕੈ = ਜਿਸ (ਮਨੁੱਖ) ਦੇ ਅੰਦਰ। ਭਾਵਨੀ = ਸਰਧਾ ॥੨॥੩॥੨੫॥
SikhNet (Spanish)y en cada corazón. En la Saad Sangat, la Compañía de los Santos, el Amor del Señor es vivenciado. Oh, dice Nanak, sublime es esa Fe. (2-3-25)