ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar Mejl Guru Aryan, Quinto Canal Divino.
ਬਰਸੁ ਸਰਸੁ. ਆਗਿਆ ॥
baras saras. aagiaa |
Sant Singh KhalsaRain down with happiness in God's Will.
Manmohan SinghIn the will of Lord's, O cloud, burst with happiness,
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਤੂੰ ਖੁਸ਼ੀ ਨਾਲ ਵਰ੍ਹ, ਹੇ ਬੱਦਲਾ!
Fareedkot Teekaਹੇ ਗੁਰੋ! ਪਰਮੇਸ੍ਵਰ ਕੀ ਆਗ੍ਯਾ ਸੇ ਉਪਦੇਸ ਕੀ ਬ੍ਰਖਾ ਕਰੋ॥
Prof. Sahib Singh(ਹੇ ਨਾਮ-ਜਲ ਨਾਲ ਭਰਪੂਰ ਗੁਰੂ! ਪਰਮਾਤਮਾ ਦੀ) ਰਜ਼ਾ ਵਿਚ ਆਨੰਦ ਨਾਲ (ਨਾਮ-ਜਲ ਦੀ) ਵਰਖਾ ਕਰ।ਪਦ ਅਰਥ ਬਰਸੁ = ਵਰਖਾ ਕਰ। ਸਰਸੁ = ਰਸ-ਰਹਿਤ, ਅਨੰਦ ਨਾਲ। ਆਗਿਆ = (ਪਰਮਾਤਮਾ ਦੇ) ਹੁਕਮ ਵਿਚ।
SikhNet (Spanish)Llueve con toda Felicidad en la Voluntad de Dios.
ਹੋਹਿ ਆਨੰਦ; ਸਗਲ ਭਾਗ ॥੧॥ ਰਹਾਉ ॥
hohi aanand; sagal bhaag |1| rahaau |
Sant Singh KhalsaBless me with total bliss and good fortune. ||1||Pause||
Manmohan Singhthat I may be blessed with all bliss and good fortune. Pause.
Manmohan Singh (Punjabi)ਤਾਂ ਜੋ ਮੈਨੂੰ ਸਮੂਹ ਪ੍ਰਸੰਨਤਾ ਅਤੇ ਚੰਗੀ ਪ੍ਰਾਲਭਧ ਦੀ ਦਾਤ ਮਿਲ ਜਾਵੇ। ਠਹਿਰਾਉ।
Fareedkot Teekaਹਮਾਰੇ ਸਗਲ ਭਾਗ ਜਾਗੇਂ ਤੋ ਅਨੰਦ ਹੋ ਜਾਵੇ॥੧॥ ਰਹਾਉ ॥
Prof. Sahib Singh(ਜਿਨ੍ਹਾਂ ਉਤੇ ਇਹ ਵਰਖਾ ਹੁੰਦੀ ਹੈ, ਉਹਨਾਂ ਦੇ ਅੰਦਰ) ਆਤਮਕ ਆਨੰਦ ਬਣ ਜਾਂਦੇ ਹਨ, ਉਹਨਾਂ ਦੇ ਸਾਰੇ ਭਾਗ (ਜਾਗ ਪੈਂਦੇ ਹਨ) ॥੧॥ ਰਹਾਉ ॥ਪਦ ਅਰਥ ਹੋਹਿ = ਹੋ ਜਾਣ। ਸਗਲ ਭਾਗ = ਸਾਰੇ ਭਾਗ (ਜਾਗ ਪੈਣ) ॥੧॥ ਰਹਾਉ ॥
SikhNet (Spanish)Bendíceme con Tu Gloria y Buena Fortuna. (1-Pausa)
ਸੰਤ ਸੰਗੇ ਮਨੁ ਪਰਫੜੈ; ਮਿਲਿ ਮੇਘ ਧਰ ਸੁਹਾਗ ॥੧॥
sant sange man parafarrai; mil megh dhar suhaag |1|
Sant Singh KhalsaMy mind blossoms forth in the Society of the Saints; soaking up the rain, the earth is blessed and beautified. ||1||
Manmohan SinghAs the earth is reverdured, receiving the rain, so flowers the mind in the saints, so flowers the mind in the society of saints.
Manmohan Singh (Punjabi)ਜਿਸ ਤਰ੍ਹਾਂ ਮੀਂਹ ਦੇ ਮਿਲਣ ਦੁਆਰਾ ਧਰਤੀ ਹਰੀ ਭਰੀ ਹੋ ਜਾਂਦੀ ਹੈ ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਮਨੂਆ ਪ੍ਰਫੁਲਤ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਮਨ ਪ੍ਰਫੁਲਤ ਹੋਤਾ ਹੈ ਜੈਸੇ ਧਰਤੀ ਕੋ (ਮੇਘ) ਬਦਲ ਉਪਲਖਤ ਜਲ ਕਰ (ਸੁਹਾਗੁ) ਅਨੰਦ ਹੋਤਾ ਹੈ॥੧॥
Prof. Sahib Singhਜਿਵੇਂ ਬੱਦਲਾਂ ਦੀ ਵਰਖਾ ਨਾਲ ਮਿਲ ਕੇ ਧਰਤੀ ਦੇ ਭਾਗ ਜਾਗ ਪੈਂਦੇ ਹਨ, ਤਿਵੇਂ ਗੁਰੂ ਦੀ ਸੰਗਤ ਵਿਚ (ਮਨੁੱਖ ਦਾ) ਮਨ ਟਹਿਕ ਪੈਂਦਾ ਹੈ ॥੧॥ਪਦ ਅਰਥ ਸੰਤ ਸੰਗੇ = ਗੁਰੂ ਦੀ ਸੰਗਤ ਵਿਚ। ਪਰਫੜੈ = ਪ੍ਰਫੁਲਤ ਹੁੰਦਾ ਹੈ। ਮਿਲਿ ਮੇਘ = ਬੱਦਲਾਂ ਨੂੰ ਮਿਲ ਕੇ। ਧਰ = ਧਰਤੀ ॥੧॥
SikhNet (Spanish)Mi mente florece en la Sociedad de los Santos, y empapada en lluvia, la Tierra bendecida se ve bella. (1)
ਘਨਘੋਰ ਪ੍ਰੀਤਿ ਮੋਰ ॥
ghanaghor preet mor |
Sant Singh KhalsaThe peacock loves the thunder of the rain clouds.
Manmohan SinghThe peacock loves the cloud's rumbling,
Manmohan Singh (Punjabi)ਮੋਰ ਬੱਦਲਾਂ ਦੀ ਗਰਜ ਨੂੰ ਪਿਆਰ ਕਰਦਾ ਹੈ।
Fareedkot Teekaਜੈਸੇ ਬਦਲ ਕਾ (ਘੋਰ) ਸਬਦ ਸੁਨ ਕਰ ਮੋਰ ਕੋ ਪ੍ਰੀਤੀ ਹੋਤੀ ਹੈ॥
Prof. Sahib Singh(ਜਿਵੇਂ) ਮੋਰ ਦੀ ਪ੍ਰੀਤ ਬੱਦਲਾਂ ਦੀ ਗਰਜ ਨਾਲ ਹੈ,ਪਦ ਅਰਥ ਘਨਘੋਰ = ਬੱਦਲਾਂ ਦੀ ਗਰਜ।
SikhNet (Spanish)Al pavo real le fascinan los truenos y relámpagos de las nubes de lluvia.
ਚਿਤੁ ਚਾਤ੍ਰਿਕ; ਬੂੰਦ ਓਰ ॥
chit chaatrik; boond or |
Sant Singh KhalsaThe rainbird's mind is drawn to the rain-drop
Manmohan SinghThe pied cuckoo's mind goes towards the rain-drop.
Manmohan Singh (Punjabi)ਪਪੀਹੇ ਦਾ ਮਨ ਮੀਹ ਦੀ ਕਣੀ ਵੱਲ ਨੂੰ ਜਾਂਦਾ ਹੈ।
Fareedkot Teekaਚਾਤ੍ਰਕ ਕਾ ਚਿਤ ਸ੍ਵਾਂਤ ਬੂੰਦ ਕੀ ਤਰਫ ਹੋਤਾ ਹੈ॥
Prof. Sahib Singh(ਜਿਵੇਂ) ਪਪੀਹੇ ਦਾ ਚਿੱਤ (ਵਰਖਾ ਦੀ) ਬੂੰਦ ਵਲ (ਪਰਤਿਆ ਰਹਿੰਦਾ ਹੈ),ਪਦ ਅਰਥ ਚਾਤ੍ਰਿਕ = ਪਪੀਹਾ। ਓਰ = ਤਰਫ਼, ਪਾਸੇ, ਵਲ।
SikhNet (Spanish)El Chatrik de la mente es atraído hasta la gota de lluvia,
ਐਸੋ ਹਰਿ ਸੰਗੇ; ਮਨ ਮੋਹ ॥
aiso har sange; man moh |
Sant Singh Khalsa- so is my mind enticed by the Lord.
Manmohan SinghSuch love my soul has with the Lord.
Manmohan Singh (Punjabi)ਐਹੋ ਜੇਹਾ ਪਿਆਰ ਮੇਰੀ ਜਿੰਦੜੀ ਦਾ ਪ੍ਰਭੂ ਨਾਲ ਹੈ।
Fareedkot Teekaਕਿਸੀ ਪ੍ਰਕਾਰ ਹਰੀ ਕੇ ਸੰਗ ਮਨ ਕੋ ਮੋਹ ਹੋ ਰਹਾ ਹੈ॥
Prof. Sahib Singhਤਿਵੇਂ (ਤੂੰ ਭੀ) ਪਰਮਾਤਮਾ ਨਾਲ (ਆਪਣੇ) ਮਨ ਦਾ ਪਿਆਰ ਜੋੜ।ਪਦ ਅਰਥ ਐਸੋ = ਇਸੇ ਤਰ੍ਹਾਂ। ਮਨ ਮੋਹ = ਮਨ ਦਾ ਮੋਹ, ਮਨ ਦਾ ਪਿਆਰ।
SikhNet (Spanish)mi mente es atraída por la Fascinación por Dios.
ਤਿਆਗਿ; ਮਾਇਆ ਧੋਹ ॥
tiaag; maaeaa dhoh |
Sant Singh KhalsaI have renounced Maya, the deceiver.
Manmohan SinghThe deceitful mammon, I have renounced.
Manmohan Singh (Punjabi)ਠਗਣੀ ਮੋਹਣੀ ਨੂੰ ਮੈਂ ਛੱਡ ਛੱਡਿਆ ਹੈ।
Fareedkot Teekaਧਰੋਹ ਰੂਪ ਮਾਯਾ ਕੋ ਤ੍ਯਾਗ ਦੀਆ ਹੈ॥
Prof. Sahib Singhਗੁਰੂ ਨੂੰ ਮਿਲ ਕੇ ਮਾਇਆ ਦੀ ਠੱਗੀ ਦੂਰ ਕਰ ਕੇ-ਪਦ ਅਰਥ ਤਿਆਗਿ = ਤਿਆਗ ਕੇ। ਧੋਹ = ਠਗੀ।
SikhNet (Spanish)He renunciado a Maya, la embustera.
ਮਿਲਿ ਸੰਤ; ਨਾਨਕ. ਜਾਗਿਆ ॥੨॥੫॥੨੭॥
mil sant; naanak. jaagiaa |2|5|27|
Sant Singh KhalsaJoining with the Saints, Nanak is awakened. ||2||5||27||
Manmohan SinghMeeting with the saints, Nanak's mind has awakened.
Manmohan Singh (Punjabi)ਸਾਧੂਆਂ ਨਾਲ ਮਿਲ ਕੇ, ਨਾਨਕ ਦਾ ਮਨ ਜਾਗ ਉਠਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਸੇ ਮਿਲ ਕਰ ਮੇਂ ਜਾਗ੍ਯਾ ਹਾਂ॥੨॥੫॥੨੭॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਮਨੁੱਖ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੨॥੫॥੨੭॥ਪਦ ਅਰਥ ਮਿਲਿ = ਮਿਲ ਕੇ। ਸੰਤ = ਗੁਰੂ ॥੨॥੫॥੨੭॥
SikhNet (Spanish)Acercándose a los Santos, Nanak ha despertado. (2-5-27)