ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਸਤਿਗੁਰੁ ਸੇਵਨਿ. ਸੇ ਵਡਭਾਗੀ ॥
satigur sevan. se vaddabhaagee |
Sant Singh KhalsaThose who serve the True Guru are very fortunate.
Manmohan SinghVery fortunate are they, who serve the True Guru,
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ,
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਪੁਰਸ਼ ਵਡੇ ਭਾਗੋਂ ਵਾਲੇ ਹੈਂ॥
Prof. Sahib Singhਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ,
SikhNet (Spanish)Benditos y afortunados son los que sirven al Guru,
ਸਚੈ ਸਬਦਿ; ਜਿਨੑਾ ਏਕ ਲਿਵ ਲਾਗੀ ॥
sachai sabad; jinaa ek liv laagee |
Sant Singh KhalsaThey are lovingly attuned to the True Shabad, the Word of the One God.
Manmohan Singhand who are attuned to the One True Lord.
Manmohan Singh (Punjabi)ਅਤੇ ਜਿਨ੍ਹਾਂ ਦੀ ਇਹ ਸੱਚੇ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ।
Fareedkot Teekaਜਿਨ ਕੀ (ਏਕ) ਅਦੁਤੀ ਸਚੈ (ਸਬਦਿ) ਬ੍ਰਹਮ ਮੇਂ (ਲਿਵ) ਬਿਰਤੀ ਲਾਗੀ ਹੈ॥
Prof. Sahib Singhਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਜਿਨ੍ਹਾਂ ਦੀ ਸੁਰਤ ਇਕ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ,
SikhNet (Spanish)sí, los que están entonados en Dios. Con la Palabra Verdadera del Guru
ਗਿਰਹ ਕੁਟੰਬ ਮਹਿ; ਸਹਜਿ ਸਮਾਧੀ ॥
girah kuttanb meh; sehaj samaadhee |
Sant Singh KhalsaIn their own household and family, they are in natural Samaadhi.
Manmohan SinghIn their own home and family, they remain absorbed in the Lord's trance.
Manmohan Singh (Punjabi)ਆਪਣੇ ਘਰ ਅਤੇ ਟੱਬਰ ਅੰਦਰ ਹੀ ਉਹ ਪ੍ਰਭੂ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ।
Fareedkot Teekaਘਰ ਅਰ ਕੁਟੰਬ ਵਿਖੇ ਹੋਤੇ ਹੀ ਤਿਨ ਕੀ ਸ੍ਵਭਾਵਕ ਹੀ ਸਮਾਧੀ ਲਗੀ ਰਹਿਤੀ ਹੈ॥
Prof. Sahib Singhਜੋ ਗ੍ਰਿਹਸਤ-ਪਰਵਾਰ ਵਿੱਚ ਰਹਿੰਦੇ ਹੋਏ ਭੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ।
ਪਦ ਅਰਥ ਗਿਰਹ = ਗ੍ਰਿਹਸਤ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ।
SikhNet (Spanish)permanecen en el Hogar envueltos en el Trance del Equilibrio.
ਨਾਨਕ ਨਾਮਿ ਰਤੇ; ਸੇ ਸਚੇ ਬੈਰਾਗੀ ॥੧॥
naanak naam rate; se sache bairaagee |1|
Sant Singh KhalsaO Nanak, those who are attuned to the Naam are truly detached from the world. ||1||
Manmohan SinghNanak, they, who are imbued with the Lord's Name, are truly detached.
Manmohan Singh (Punjabi)ਨਾਨਕ, ਜੋ ਪ੍ਰਭੂ ਦੇ ਨਾਮ ਨਾਲ ਰੰਗੀਜੇ ਹਨ, ਉਹ ਹੀ ਸੱਚੇ ਵਿਰਕਤ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮੀ ਵਿਖੇ ਰਤੇ ਹੈਂ, ਸੋ (ਸਚੁ) ਨਿਸਚੇ ਕਰ ਕੇ (ਬੈਰਾਗੀ) ਤਿਆਗੀ ਹੈਂ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਅਸਲ ਵਿਰਕਤ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ॥੧॥
ਪਦ ਅਰਥ ਨਾਮਿ = ਨਾਮ ਵਿਚ। ਬੈਰਾਗੀ = ਵਿਰਕਤ ॥੧॥
SikhNet (Spanish)Dice Nanak, los que están imbuidos en el Nombre del Señor, viven en verdad en el Desapego. (1)