ੴ

ਸਿੱਖਬਾਣੀ · SikhBani

Ang 1246

Sri Guru Granth Sahib · Raag Saarang · 7 shabads, 44 lines
Translations
Shabad Guru Nanak Dev Ji Raag Saarang

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਮਨਹੁ ਜਿ ਅੰਧੇ ਕੂਪ; ਕਹਿਆ ਬਿਰਦੁ. ਨ ਜਾਣਨੑੀ ॥

manahu ji andhe koop; kahiaa birad. na jaananaee |

Sant Singh KhalsaThose mortals whose minds are like deep dark pits do not understand the purpose of life, even when it is explained to them.
Manmohan SinghThey, whose minds are like the blind well, realise not their life-object even when told.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਨ੍ਹੇ ਖੂਹ ਦੀ ਮਾਨੰਦ ਹਨ, ਉਹ ਦੱਸੇ ਜਾਣ ਦੇ ਬਾਵਜੂਦ ਭੀ ਆਪਣੇ ਜੀਵਨ-ਮਨੋਰਥ ਨੂੰ ਅਨਭਵ ਨਹੀਂ ਕਰਦੇ।
Fareedkot Teekaਮਨ ਕਰ ਕੇ ਜੋ (ਅੰਧੇ) ਅਗਿਆਤ ਹੈਂ ਅਰ (ਕੂਪ) ਜੜ ਹੈਂ, ਸੋ ਬੇਦ ਸ਼ਾਸਤ੍ਰ ਕਾ ਕਹਾ ਹੂਆ (ਬਿਰਦੁ) ਧਰਮ ਨਹੀਂ ਜਾਨਤੇ ਹੈਂ॥
Prof. Sahib Singhਜੋ ਮਨੁੱਖ ਮਨੋਂ ਅੰਨ੍ਹੇ ਘੁੱਪ ਹਨ (ਭਾਵ, ਪੁੱਜ ਕੇ ਮੂਰਖ ਹਨ), ਉਹ ਦੱਸਿਆਂ ਭੀ ਇਨਸਾਨੀ ਫ਼ਰਜ਼ ਨਹੀਂ ਜਾਣਦੇ;

ਪਦ ਅਰਥ ਅੰਧੇ ਕੂਪ = ਅੰਨ੍ਹੇ ਖੂਹ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਆਖਿਆਂ ਭੀ।

SikhNet (Spanish)Los que tienen su mente oscura como profunda caverna, no se percatan del objeto de su vida,

ਮਨਿ ਅੰਧੈ ਊਂਧੈ ਕਵਲਿ; ਦਿਸਨੑਿ ਖਰੇ ਕਰੂਪ ॥

man andhai aoondhai kaval; disana khare karoop |

Sant Singh KhalsaTheir minds are blind, and their heart-lotuses are upside-down; they look totally ugly.
Manmohan SinghThe mentally blind, have their heart lotus inverted and look extremely ugly.
Manmohan Singh (Punjabi)ਮਾਨਸਿਕ ਤੌਰ ਤੇ ਅੰਨ੍ਰਿਆਂ ਦਾ ਦਿਲ-ਕਮਲ ਮੂਧਾ ਹੋਇਆ ਹੋਇਆ ਹੈ ਅਤੇ ਉਹ ਬਹੁਤ ਹੀ ਬਦਸ਼ਕਲ ਦਿੱਸਦੇ ਹਨ।
Fareedkot Teekaਮਨ ਕੇ ਅੰਧੇ ਹੈਂ ਤਿਨ ਕੇ (ਊਂਧੈ ਕਵਲਿ) ਰਿਦੇ ਕਮਲ ਉਲਟੇ ਹੋ ਰਹੇ ਹੈਂ, ਭਾਵ ਪਰਮੇਸ੍ਵਰ ਸੇ ਬੇਮੁਖ ਹੈਂ ਅਰ ਅਤੀ ਕਰੂਪ ਅਰਥਾਤ ਬਿਨਾਂ ਸਫਾਈ ਕੇ ਦਿਖਾਈ ਦੇਤੇ ਹੈਂ॥
Prof. Sahib Singhਮਨ ਅੰਨ੍ਹਾ ਹੋਣ ਕਰਕੇ ਤੇ ਹਿਰਦਾ-ਕਵਲ (ਧਰਮ ਵਲੋਂ) ਉਲਟਿਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਲੱਗਦੇ ਹਨ।

ਪਦ ਅਰਥ ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲਿ = ਉਲਟੇ ਹੋਏ (ਹਿਰਦੇ) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।

SikhNet (Spanish)aún cuando se les dice. Sí, cegada está la percepción de su mente,

ਇਕਿ ਕਹਿ ਜਾਣਹਿ. ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ ॥

eik keh jaaneh. kahiaa bujheh; te nar sugharr saroop |

Sant Singh KhalsaSome know how to speak, and understand what they are told. They are wise and beautiful.
Manmohan SinghSome know how to speak and understand what others say. Those men are wise and beauteous.
Manmohan Singh (Punjabi)ਕਈ ਗੱਲ ਕਰਨੀ ਜਾਣਦੇ ਹਨ ਅਤੇ ਜੋ ਕੁਛ ਹੋਰ ਕਹਿੰਦੇ ਹਨ ਉਸ ਨੂੰ ਸਮਝਦੇ ਹਨ। ਉਹ ਜੀਵ ਸਿਆਣੇ ਤੇ ਸੁੰਦਰ ਹਨ।
Fareedkot Teekaਇਕ ਪ੍ਰਾਣੀ ਆਪ ਕਹਿਣ ਜਾਨਤੇ ਹੈਂ ਔਰ ਇਕ ਕਹੇ ਹੂਏ ਵਾਕ ਕੋ ਸਮਝਤੇ ਹੈਂ, ਵਹੁ ਪੁਰਸ਼ ਤੋ (ਸੁਘੜ) ਚਤਰ ਅਰ (ਸਰੂਪ) ਸੁੰਦਰ, ਭਾਵ ਸਫਾਈ ਵਾਲੇ ਹੈਂ॥
Prof. Sahib Singhਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਭੀ ਜਾਣਦੇ ਹਨ ਤੇ ਕਿਸੇ ਦੀ ਆਖੀ ਸਮਝਦੇ ਭੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।

ਪਦ ਅਰਥ ਕਹਿ ਜਾਣਹਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।

SikhNet (Spanish)su ser interior está deforme y sus Almas son dejadas caer como el loto invertido.

ਇਕਨਾ ਨਾਦ ਨ, ਬੇਦ ਨ ਗੀਅ ਰਸੁ; ਰਸ ਕਸ. ਨ ਜਾਣੰਤਿ ॥

eikanaa naad na, bed na geea ras; ras kas. na jaanant |

Sant Singh KhalsaSome do not understand about the Sound-current of the Naad or the Vedas, music, virtue or vice.
Manmohan SinghSome understand not what celestial strain, Divine comprehension, science of music, virtue and vice is.
Manmohan Singh (Punjabi)ਕਈ ਬੈਕੁੰਠੀ ਕੀਰਤਨ ਬ੍ਰਹਿਮ ਗਿਆਤਾ, ਰਾਗ ਵਿਦਿਆ, ਨੇਕੀ ਅਤੇ ਬਦੀ ਨੂੰ ਨਹੀਂ ਸਮਝਦੇ।
Fareedkot Teekaਏਕ ਪ੍ਰਾਨੀਓਂ ਕੋ (ਨਾਦ) ਬ੍ਰਹਮ ਰਸ ਕੀ ਗਿਆਤ ਨਹੀਂ, ਭਾਵ ਬ੍ਰਹਮ ਮੇਂ ਨਿਸਚਾ ਨਹੀਂ ਔਰ ਬੇਦ ਰਸ ਕੀ ਭੀ (ਗੀਅ ਰਸੁ) ਅਗਿਆਤ ਨਹੀਂ, ਭਾਵ ਸ੍ਰੋਤੇ ਨਹੀਂ ਅਰ ਬਾਹਰਲੇ ਰਸ ਕਸ ਭੀ ਨਹੀਂ ਜਾਨਤੇ ਹੈਂ॥
Prof. Sahib Singhਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਲ ਰੁਚੀ ਨਹੀਂ ਹੈ,

ਪਦ ਅਰਥ ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਵੇਦ ਦਾ ਰਸ। ਗੀਅ ਰਸੁ = ਗੀਤ ਦਾ ਰਸ। ਰਸ ਕਸ = ਮਿੱਠੇ ਕਸੈਲੇ ਰਸ।

SikhNet (Spanish)Pero los que entienden y toman Conciencia, son Sabios y Bellos.

ਇਕਨਾ ਸੁਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥

eikanaa sudh na budh, na akal sar; akhar kaa bheo. na lahant |

Sant Singh KhalsaSome are not blessed with understanding, intelligence, or sublime intellect; they do not grasp the mystery of God's Word.
Manmohan SinghSome are blessed not with wisdom, understanding and sublime, intellect and they find not the mystery of the Lord's Name.
Manmohan Singh (Punjabi)ਕਈਆ ਨੂੰ ਸਿਆਣਪ, ਸਮਝ ਅਤੇ ਸਰੇਸ਼ਟ ਮਤ ਦੀ ਦਾਤ ਪਰਾਪਤ ਨਹੀਂ ਹੋਈ ਅਤੇ ਉਹ ਪ੍ਰਭੂ ਦੇ ਨਾਮ ਦੇ ਭੇਤ ਨੂੰ ਨਹੀਂ ਪਾਉਂਦੇ।
Fareedkot Teekaਏਕਨ ਕੋ (ਸੁਧਿ) ਬਿਵਹਾਰੋਂ ਕੀ ਖਬਰ ਨਹੀਂ ਔਰ ਸ਼ਾਸਤ੍ਰ ਕੀ ਬੁਧੀ ਨਹੀਂ ਔਰ ਧਰਮ ਅਧਰਮ ਕੀ ਅਕਲ ਕੀ ਭੀ (ਸਰ) ਖਬਰ ਨਹੀਂ ਔਰ ਜੋ ਪ੍ਰਤਖ ਅਖਰ ਹੈਂ ਗੁਰਮੁਖੀ, ਸੰਸਕ੍ਰਿਤ ਆਦਿਕ ਤਿਨ ਕਾ ਭੇਦ ਭੀ ਨਹੀਂ ਜਾਨਤੇ ਹੈਂ॥
Prof. Sahib Singhਨਾਹ ਸੂਝ, ਨਾਹ ਬੁੱਧੀ, ਨਾਹ ਅਕਲ ਦੀ ਸਾਰ, ਤੇ ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ।

ਪਦ ਅਰਥ ਸੁਧਿ = ਸੂਝ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।

SikhNet (Spanish)Los que no logran entender, no se entonan en el Naad ni en los Vedas, tampoco tienen discriminación alguna entre lo bueno y lo malo, y no son bendecidos con Sabiduría,

ਨਾਨਕ. ਸੇ ਨਰ ਅਸਲਿ ਖਰ; ਜਿ ਬਿਨੁ ਗੁਣ. ਗਰਬੁ ਕਰੰਤਿ ॥੨॥

naanak. se nar asal khar; ji bin gun. garab karant |2|

Sant Singh KhalsaO Nanak, they are donkeys; they are very proud of themselves, but they have no virtues at all. ||2||
Manmohan SinghNanak, who take pride, but have no virtue.
Manmohan Singh (Punjabi)ਨਾਨਕ ਅਸਲੀ ਗਧੇ ਹਨ ਉਹ ਪੁਰਸ਼, ਜੋ ਹੰਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਕੋਈ ਭੀ ਨੇਕੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਣੋਂ ਸੇ ਰਹਿਤ ਹੈਂ ਔਰ ਗਰਬ ਕਰਤੇ ਹੈਂ, ਸੋ ਪੁਰਸ਼ ਅਸਲ ਗਧੇ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਵਿਚ ਕੋਈ ਭੀ ਗੁਣ ਨਾਹ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੨॥

ਪਦ ਅਰਥ ਅਸਲਿ ਖਰ = ਨਿਰੇ ਖੋਤੇ। ਗਰਬੁ = ਅਹੰਕਾਰ। ਜਿ = ਜਿਹੜੇ ॥੨॥

SikhNet (Spanish)ni llegan a conocer el Misterio de la Palabra. Dice Nanak, los que se enorgullecen de sí mismos no tienen Virtud en su ser, ellos son los verdaderos burros. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਗੁਰਮੁਖਿ ਸਭ ਪਵਿਤੁ ਹੈ; ਧਨੁ ਸੰਪੈ ਮਾਇਆ ॥

guramukh sabh pavit hai; dhan sanpai maaeaa |

Sant Singh KhalsaTo the Gurmukh, everything is sacred: wealth, property, Maya.
Manmohan SinghAll immaculate is the wealth, property and the riches of the Guru-ward.
Manmohan Singh (Punjabi)ਸਮੂਹ ਪਾਵਨ ਪੁਨੀਤ ਹੈ ਗੁਰੂ-ਸਮਰਪਨ ਦੀ ਦੌਲਤ, ਜਾਇਦਾਦ ਅਤੇ ਮਾਲ ਮਿਲਖ।
Fareedkot Teekaਗੁਰਮੁਖੋਂ ਕਾ (ਧਨੁ) ਰੋਕੜੀ ਅਰ (ਸੰਪੈ) ਬਸਤ੍ਰਾਦਿਕ ਅਰ (ਮਾਇਆ) ਸਹਤੀ ਘੋੜੇ ਸਭ ਪਵਿਤ੍ਰ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹਨਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿਤ੍ਰ ਹੈ,

ਪਦ ਅਰਥ ਸੰਪੈ = ਧਨ।

SikhNet (Spanish)Bendito es el ser humano entonado en Dios y también benditas son sus riquezas,

ਹਰਿ ਅਰਥਿ ਜੋ ਖਰਚਦੇ; ਦੇਂਦੇ ਸੁਖੁ ਪਾਇਆ ॥

har arath jo kharachade; dende sukh paaeaa |

Sant Singh KhalsaThose who spend the wealth of the Lord find peace through giving.
Manmohan SinghThey, who expend their wealth in the Lord's way obtain peace by so giving.
Manmohan Singh (Punjabi)ਜੋ ਪ੍ਰਭੂ ਦੇ ਰਾਹੇ ਆਪਣੇ ਧਨ ਨੂੰ ਖਰਚ ਕਰਦੇ ਹਨ, ਉਹ ਇਸ ਤਰ੍ਹਾਂ ਦੇਣ ਦੁਆਰਾ ਆਰਾਮ ਪਾਉਂਦੇ ਹਨ।
Fareedkot Teekaਹਰੀ ਕੇ ਨਮਿਤ ਜੋ ਖਰਚ ਕਰਤੇ ਹੈਂ, ਸੋ (ਦੇਂਦੇ) ਦੇਣੇ ਵਾਲੇ ਨੇ ਸੁਖ ਕੋ ਪਾਇਆ ਹੈ॥
Prof. Sahib Singhਕਿਉਂਕਿ ਉਹ ਰੱਬ ਲੇਖੇ ਭੀ ਖ਼ਰਚਦੇ ਹਨ ਤੇ (ਲੋੜਵੰਦਿਆਂ ਨੂੰ) ਦੇਂਦੇ ਹਨ (ਜਿਉਂ ਜਿਉਂ ਵੰਡਦੇ ਹਨ ਤਿਉਂ) ਸੁਖ ਪਾਂਦੇ ਹਨ।

ਪਦ ਅਰਥ ਜੋ = ਕਿਉਂਕਿ ਉਹ। ਅਰਥਿ = ਅਰਥ ਵਿਚ, ਲੋੜ ਵਿਚ, ਦੀ ਖ਼ਾਤਰ

SikhNet (Spanish)pues los que gastan su dinero en lo que los conduce a Dios, reciben la Bendición de sus acciones.

ਜੋ ਹਰਿ ਨਾਮੁ ਧਿਆਇਦੇ; ਤਿਨ ਤੋਟਿ. ਨ ਆਇਆ ॥

jo har naam dhiaaeide; tin tott. na aaeaa |

Sant Singh KhalsaThose who meditate on the Lord's Name shall never be deprived.
Manmohan SinghThey, who meditate on the God's Name, suffer not any want.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਕੋਈ ਕਮੀ ਨਹੀਂ ਵਿਆਪਣੀ।
Fareedkot Teekaਜੋ ਹਰੀ ਕੇ ਨਾਮ ਕੋ ਧਿਆਵਤੇ ਹੈਂ ਤਿਨ ਕੋ ਤੋਟਾ ਨਹੀਂ ਆਇਆ ਹੈ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ (ਤੇ ਮਾਇਆ ਲੋੜਵੰਦਿਆਂ ਨੂੰ ਦੇਂਦੇ ਹਨ) ਉਹਨਾਂ ਨੂੰ (ਮਾਇਆ ਵਲੋਂ) ਥੁੜ ਨਹੀਂ ਆਉਂਦੀ;

ਪਦ ਅਰਥ ਤੋਟਿ = ਕਮੀ, ਘਾਟਾ, ਥੁੜ।

SikhNet (Spanish)Los que habitan en el Nombre del Señor, nunca les falta nada.

ਗੁਰਮੁਖਾਂ ਨਦਰੀ ਆਵਦਾ; ਮਾਇਆ ਸੁਟਿ ਪਾਇਆ ॥

guramukhaan nadaree aavadaa; maaeaa sutt paaeaa |

Sant Singh KhalsaThe Gurmukhs come to see the Lord, and leave behind the things of Maya.
Manmohan SinghThe pious persons ever see their Lord and forsake the worldly valuables.
Manmohan Singh (Punjabi)ਪਵਿੱਤਰ ਪੁਰਸ਼ ਸਦੀਵ ਹੀ ਆਪਣੇ ਪ੍ਰਭੂ ਨੂੰ ਵੇਖਦੇ ਹਨ ਅਤੇ ਸੰਸਾਰੀ ਪਦਾਰਥਾਂ ਨੂੰ ਤਿਆਗ ਦਿੰਦੇ ਹਨ।
Fareedkot Teekaਗੁਰਮੁਖੋਂ ਕੋ ਵਾਹਿਗੁਰੂ ਦ੍ਰਿਸ਼ਟੀ ਆਵਤਾ ਹੈ ਔਰ ਮਾਇਆ ਕੋ ਤਿਨੋਂ ਨੇ ਤਿਆਗ ਦੀਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ (ਇਹ ਗੱਲ) ਸਾਫ਼ ਦਿਸਦੀ ਹੈ, (ਇਸ ਵਾਸਤੇ) ਉਹ ਮਾਇਆ (ਹੋਰਨਾਂ ਨੂੰ ਭੀ) ਹੱਥੋਂ ਦੇਂਦੇ ਹਨ।

ਪਦ ਅਰਥ ਸੁਟਿ ਪਾਇਆ = ਹੱਥੋਂ ਦੇਂਦੇ ਹਨ।

SikhNet (Spanish)Los Seres de Dios ven siempre la Presencia del Señor delante de ellos, y así descartan las monedas falsas.

ਨਾਨਕ. ਭਗਤਾਂ ਹੋਰੁ ਚਿਤਿ. ਨ ਆਵਈ; ਹਰਿ ਨਾਮਿ ਸਮਾਇਆ ॥੨੨॥

naanak. bhagataan hor chit. na aavee; har naam samaaeaa |22|

Sant Singh KhalsaO Nanak, the devotees do not think of anything else; they are absorbed in the Name of the Lord. ||22||
Manmohan SinghNanak, the saints remember naught else and remain merged in the God's Name.
Manmohan Singh (Punjabi)ਨਾਨਕ, ਸਾਧੂ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤੋਂ ਕੋ ਔਰ ਕੋਈ ਚਿਤ ਨਹੀਂ ਆਵਤਾ, ਹਰੀ ਨਾਮੀ ਵਿਖੇ ਤਿਨ ਕਾ ਚਿਤ ਸਮਾਇਆ ਹੈ॥੨੪॥
Prof. Sahib Singhਹੇ ਨਾਨਕ! ਭਗਤੀ ਕਰਨ ਵਾਲੇ ਬੰਦਿਆਂ ਨੂੰ (ਪ੍ਰਭੂ ਦੇ ਨਾਮ ਤੋਂ ਬਿਨਾ ਕੁਝ) ਹੋਰ ਚਿੱਤ ਵਿਚ ਨਹੀਂ ਆਉਂਦਾ (ਭਾਵ, ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿਚ ਘਰ ਨਹੀਂ ਕਰ ਸਕਦਾ) ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੨੨॥

ਪਦ ਅਰਥ ਚਿਤਿ = ਚਿੱਤ ਵਿਚ। ਆਵਈ = ਆਵੈ, ਆਉਂਦਾ। ਨਾਮਿ = ਨਾਮ ਵਿਚ ॥੨੨॥

SikhNet (Spanish)Dice Nanak, sí, los que están imbuidos en el Nombre del Señor y se inmergen en Su Nombre. (22)

Open this shabad →

Shabad Guru Ramdas Ji Raag Saarang

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਸਤਿਗੁਰੁ ਸੇਵਨਿ. ਸੇ ਵਡਭਾਗੀ ॥

satigur sevan. se vaddabhaagee |

Sant Singh KhalsaThose who serve the True Guru are very fortunate.
Manmohan SinghVery fortunate are they, who serve the True Guru,
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ,
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਪੁਰਸ਼ ਵਡੇ ਭਾਗੋਂ ਵਾਲੇ ਹੈਂ॥
Prof. Sahib Singhਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ,
SikhNet (Spanish)Benditos y afortunados son los que sirven al Guru,

ਸਚੈ ਸਬਦਿ; ਜਿਨੑਾ ਏਕ ਲਿਵ ਲਾਗੀ ॥

sachai sabad; jinaa ek liv laagee |

Sant Singh KhalsaThey are lovingly attuned to the True Shabad, the Word of the One God.
Manmohan Singhand who are attuned to the One True Lord.
Manmohan Singh (Punjabi)ਅਤੇ ਜਿਨ੍ਹਾਂ ਦੀ ਇਹ ਸੱਚੇ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ।
Fareedkot Teekaਜਿਨ ਕੀ (ਏਕ) ਅਦੁਤੀ ਸਚੈ (ਸਬਦਿ) ਬ੍ਰਹਮ ਮੇਂ (ਲਿਵ) ਬਿਰਤੀ ਲਾਗੀ ਹੈ॥
Prof. Sahib Singhਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਜਿਨ੍ਹਾਂ ਦੀ ਸੁਰਤ ਇਕ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ,
SikhNet (Spanish)sí, los que están entonados en Dios. Con la Palabra Verdadera del Guru

ਗਿਰਹ ਕੁਟੰਬ ਮਹਿ; ਸਹਜਿ ਸਮਾਧੀ ॥

girah kuttanb meh; sehaj samaadhee |

Sant Singh KhalsaIn their own household and family, they are in natural Samaadhi.
Manmohan SinghIn their own home and family, they remain absorbed in the Lord's trance.
Manmohan Singh (Punjabi)ਆਪਣੇ ਘਰ ਅਤੇ ਟੱਬਰ ਅੰਦਰ ਹੀ ਉਹ ਪ੍ਰਭੂ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ।
Fareedkot Teekaਘਰ ਅਰ ਕੁਟੰਬ ਵਿਖੇ ਹੋਤੇ ਹੀ ਤਿਨ ਕੀ ਸ੍ਵਭਾਵਕ ਹੀ ਸਮਾਧੀ ਲਗੀ ਰਹਿਤੀ ਹੈ॥
Prof. Sahib Singhਜੋ ਗ੍ਰਿਹਸਤ-ਪਰਵਾਰ ਵਿੱਚ ਰਹਿੰਦੇ ਹੋਏ ਭੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ।

ਪਦ ਅਰਥ ਗਿਰਹ = ਗ੍ਰਿਹਸਤ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ।

SikhNet (Spanish)permanecen en el Hogar envueltos en el Trance del Equilibrio.

ਨਾਨਕ ਨਾਮਿ ਰਤੇ; ਸੇ ਸਚੇ ਬੈਰਾਗੀ ॥੧॥

naanak naam rate; se sache bairaagee |1|

Sant Singh KhalsaO Nanak, those who are attuned to the Naam are truly detached from the world. ||1||
Manmohan SinghNanak, they, who are imbued with the Lord's Name, are truly detached.
Manmohan Singh (Punjabi)ਨਾਨਕ, ਜੋ ਪ੍ਰਭੂ ਦੇ ਨਾਮ ਨਾਲ ਰੰਗੀਜੇ ਹਨ, ਉਹ ਹੀ ਸੱਚੇ ਵਿਰਕਤ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮੀ ਵਿਖੇ ਰਤੇ ਹੈਂ, ਸੋ (ਸਚੁ) ਨਿਸਚੇ ਕਰ ਕੇ (ਬੈਰਾਗੀ) ਤਿਆਗੀ ਹੈਂ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਅਸਲ ਵਿਰਕਤ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ॥੧॥

ਪਦ ਅਰਥ ਨਾਮਿ = ਨਾਮ ਵਿਚ। ਬੈਰਾਗੀ = ਵਿਰਕਤ ॥੧॥

SikhNet (Spanish)Dice Nanak, los que están imbuidos en el Nombre del Señor, viven en verdad en el Desapego. (1)

Open this shabad →

Shabad Guru Ramdas Ji Raag Saarang

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਗਣਤੈ ਸੇਵ. ਨ ਹੋਵਈ; ਕੀਤਾ ਥਾਇ. ਨ ਪਾਇ ॥

ganatai sev. na hovee; keetaa thaae. na paae |

Sant Singh KhalsaCalculated service is not service at all, and what is done is not approved.
Manmohan SinghBy calculation service is performed not and nor what is done, is approved.
Manmohan Singh (Punjabi)ਲੇਖੇ ਪਤੇ ਦੁਆਰਾ ਘਾਲ ਕਮਾਈ ਨਹੀਂ ਜਾਂਦੀ ਅਤੇ ਨਾਂ ਹੀ ਕੀਤੀ ਹੋਇਆ ਕਬੂਲ ਪੈਦਾ ਹੈ।
Fareedkot Teekaਗੁਰੋਂ ਕੇ ਪਾਸ ਗਿਣਤੀਆਂ ਕਰਨੀਆਂ ਕਿ ਅਮਕਾ ਕਾਮ ਮੈਨੇ ਕੀਆ ਹੈ ਐਸੇ ਸੇਵਾ ਨਹੀਂ ਹੋਤੀ ਔਰ ਕੀਆ ਹੂਆ ਕਰਮ ਭੀ ਸਫਲਾ ਨਹੀਂ ਹੋਤਾ॥
Prof. Sahib Singhਜੇ ਇਹ ਆਖਦੇ ਰਹੀਏ ਕਿ ਮੈਂ ਫਲਾਣਾ ਕੰਮ ਕੀਤਾ, ਫਲਾਣੀ ਸੇਵਾ ਕੀਤੀ ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ, ਇਸ ਤਰ੍ਹਾਂ ਕੀਤਾ ਹੋਇਆ ਕੋਈ ਭੀ ਕੰਮ ਸਫਲ ਨਹੀਂ ਹੁੰਦਾ।

ਪਦ ਅਰਥ ਗਣਤੈ = ਲੇਖਾ ਕੀਤਿਆਂ, ਦੱਸ ਦੱਸ ਕੇ, ਵਡਿਆ ਵਡਿਆ ਕੇ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।

SikhNet (Spanish)Con cálculos mentales uno no sirve mejor y no logra la Aprobación,

ਸਬਦੈ ਸਾਦੁ. ਨ ਆਇਓ; ਸਚਿ. ਨ ਲਗੋ ਭਾਉ ॥

sabadai saad. na aaeo; sach. na lago bhaau |

Sant Singh KhalsaThe flavor of the Shabad, the Word of God, is not tasted if the mortal is not in love with the True Lord God.
Manmohan SinghThis way one enjoys not the Name's relish and imbibes not love for the True Lord.
Manmohan Singh (Punjabi)ਇਸ ਤਰ੍ਹਾਂ ਇਨਸਾਨ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਉਸ ਦਾ ਸੱਚੇ ਸੁਆਮੀ ਨਾਲ ਪਿਆਰ ਨਹੀਂ ਪੈਦਾ।
Fareedkot Teekaਸਚੇ ਨਾਮ ਵਿਖੇ (ਭਾਉ) ਪ੍ਰੇਮ ਨਹੀਂ ਲਗਾ ਇਸੀ ਤੇ ਗੁਰ ਉਪਦੇਸ਼ ਕਾ ਰਸ ਨਹੀਂ ਆਇਆ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਉਸ ਦਾ ਪਿਆਰ ਨਹੀਂ ਬਣ ਸਕਦਾ।

ਪਦ ਅਰਥ ਸਾਦੁ = ਸੁਆਦ, ਰਸ, ਆਨੰਦ। ਸਚਿ = ਸੱਚ ਵਿਚ, ਪ੍ਰਭੂ ਦੇ ਨਾਮ ਵਿਚ। ਭਾਉ = ਪਿਆਰ। ਆਇਓ = ਆਇਆ।

SikhNet (Spanish)tal ser no ama la Verdad y nunca podrá probar el Sabor de la Palabra.

ਸਤਿਗੁਰੁ ਪਿਆਰਾ. ਨ ਲਗਈ; ਮਨਹਠਿ ਆਵੈ ਜਾਇ ॥

satigur piaaraa. na lagee; manahatth aavai jaae |

Sant Singh KhalsaThe stubborn-minded person does not even like the True Guru; he comes and goes in reincarnation.
Manmohan SinghThe obstinate person, to whom the True Guru seems not sweet comes and goes.
Manmohan Singh (Punjabi)ਜ਼ਿੱਦੀ ਪੁਰਸ਼, ਜਿਸ ਨੂੰ ਸੱਚੇ ਗੁਰੂ ਜੀ ਮਿੱਠੜੇ ਨਹੀਂ ਲੱਗਦੇ, ਆਉਂਦਾ ਤੇ ਜਾਂਦਾ ਹੈ।
Fareedkot Teekaਤਿਨ ਕੋ ਸਤਿਗੁਰੁ ਪਿਆਰਾ ਨਹੀਂ ਲਗਤਾ ਹੈ ਔਰ ਐਸੇ ਹੀ ਮਨ ਕੇ ਹਠ ਕਰ ਗੁਰੋਂ ਕੇ ਪਾਸ ਆਵਤੇ ਜਾਤੇ ਹੈਂ॥
Prof. Sahib Singhਜਿਸ ਨੂੰ ਗੁਰੂ ਪਿਆਰਾ ਨਹੀਂ ਲੱਗਦਾ ਉਹ ਮਨ ਦੇ ਹਠ ਨਾਲ ਹੀ (ਗੁਰੂ ਦੇ ਦਰ ਤੇ) ਆਉਂਦਾ ਜਾਂਦਾ ਹੈ (ਭਾਵ, ਗੁਰੂ-ਦਰ ਤੇ ਜਾਣ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ)

ਪਦ ਅਰਥ ਹਠਿ = ਹਠ ਨਾਲ।

SikhNet (Spanish)Ese ser no ama al Guru Verdadero, y con su actitud soberbia sólo nace para morir una

ਜੇ ਇਕ ਵਿਖ ਅਗਾਹਾ ਭਰੇ; ਤਾਂ ਦਸ ਵਿਖਾਂ ਪਿਛਾਹਾ ਜਾਇ ॥

je ik vikh agaahaa bhare; taan das vikhaan pichhaahaa jaae |

Sant Singh KhalsaHe takes one step forward, and ten steps back.
Manmohan SinghIf he takes one step forward, then retreats he ten steps back-wards.
Manmohan Singh (Punjabi)ਜੇਕਰ ਉਹ ਇਕ ਕਦਮ ਅਗੇ ਨੂੰ ਪੁਟਦਾ ਹੈ ਤਦ ਉਹ ਦਸ ਕਦਮ ਪਿਛੇ ਨੂੰ ਮੁੜ ਜਾਂਦਾ ਹੈ।
Fareedkot Teekaਸਤਿਗੁਰੋਂ ਕੋ ਪਾਸ ਜਾਣੇ ਕੋ ਜੇ ਇਕ (ਵਿਖ) ਕਦਮ ਅਗਾਹਾਂ ਭਰਤੇ ਹੈਂ ਤੋ ਦਸ ਡਿੰਘਾ ਪੀਛੇ ਕੋ ਜਾਤੇ ਹੈਂ। ਭਾਵ ਜੇ ਇਕ ਸੁਭ ਕਰਮ ਕਰਤੇ ਹੈਂ ਤੌ ਦਸ ਅਸੁਭ ਕਰਤੇ ਹੈਂ ਅਰਥਾਤ ਜੇ ਥੋੜੀ ਸੇਵਾ ਕਰਤੇ ਹੈਂ ਤੌ ਉਸ ਸੇ ਦਸ ਗੁਣੀ ਅਵਗ੍ਯਾ ਕਰਤੇ ਹੈਂ॥
Prof. Sahib Singhਜੇ ਉਹ ਇਕ ਕਦਮ ਅਗਾਹਾਂ ਨੂੰ ਪੁੱਟਦਾ ਹੈ ਤਾਂ ਦਸ ਕਦਮ ਪਿਛਾਂਹ ਜਾ ਪੈਂਦਾ ਹੈ।

ਪਦ ਅਰਥ ਵਿਖ = ਕਦਮ।

SikhNet (Spanish)y otra vez. Si da un paso para adelante, entonces da también diez pasos para atrás.

ਸਤਿਗੁਰ ਕੀ ਸੇਵਾ ਚਾਕਰੀ; ਜੇ ਚਲਹਿ ਸਤਿਗੁਰ ਭਾਇ ॥

satigur kee sevaa chaakaree; je chaleh satigur bhaae |

Sant Singh KhalsaThe mortal works to serve the True Guru, if he walks in harmony with the True Guru's Will.
Manmohan SinghIf mortal walks in the True Guru's will then alone performs he the True Guru's service and employment.
Manmohan Singh (Punjabi)ਜੇਕਰ ਪ੍ਰਾਣੀ ਸੱਚੇ ਗੁਰਾਂ ਦੀ ਰਜਾ ਅੰਰਦ ਟੁਰਦਾ ਹੈ ਤਾਂ ਹੀ ਉਹ ਸਚੇ ਗੁਰਾਂ ਦੀ ਟਹਿਲ ਅਤੇ ਨੌਕਰੀ ਕਮਾਉਂਦਾ ਹੈ।
Fareedkot Teekaਸਤਿਗੁਰੂ ਕੀ ਤੋ ਸੇਵਾ ਅਰਚਾ ਕਰੀ ਏਹੀ ਹੈ, ਜੋ ਸਤਿਗੁਰੋਂ ਕੇ (ਭਾਇ) ਆਗਿਅਨੁਸਾਰ ਚਲਣਾ ਹੈ॥
Prof. Sahib Singhਜੇ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਤੁਰਨ, ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ।

ਪਦ ਅਰਥ ਭਾਇ = ਰਜ਼ਾ ਅਨੁਸਾਰ।

SikhNet (Spanish)Uno sirve al Dios Guru sólo si camina en Su Voluntad, y abandonando su ego negativo,

ਆਪੁ ਗਵਾਇ. ਸਤਿਗੁਰੂ ਨੋ ਮਿਲੈ; ਸਹਜੇ ਰਹੈ ਸਮਾਇ ॥

aap gavaae. satiguroo no milai; sahaje rahai samaae |

Sant Singh KhalsaHe loses his self-conceit, and meets the True Guru; he remains intuitively absorbed in the Lord.
Manmohan SinghStilling his self-conceit, whosoever meets with the True Guru; he easily remains merged in the Lord.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਸਚੇ ਗੁਰਾਂ ਨਾਲ ਮਿਲਦਾ ਹੈ, ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਆਪਾ ਭਾਵ ਕੋ ਗਵਾਇ ਕਰ ਸਤਿਗੁਰੋਂ ਕੋ ਮਿਲੇ ਹੈਂ, ਸੋ ਪਰਮੇਸ੍ਵਰ ਮੇਂ ਸੁਭਾਵਕ ਹੀ ਸਮਾਇ ਰਹੇ ਹੈਂ॥
Prof. Sahib Singhਜੋ ਮਨੁੱਖ ਆਪਾ-ਭਾਵ ਮਿਟਾ ਕੇ ਗੁਰੂ ਦੇ ਦਰ ਤੇ ਜਾਏ ਤਾਂ ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਸਹਜੇ = ਸਹਜ ਵਿਚ ਹੀ, ਆਤਮਕ ਅਡੋਲਤਾ ਵਿਚ ਹੀ।

SikhNet (Spanish)encuentra al Guru y se inmerge en Él, tal ser no se olvida del Nombre del Señor,

ਨਾਨਕ. ਤਿਨੑਾ ਨਾਮੁ. ਨ ਵੀਸਰੈ; ਸਚੇ ਮੇਲਿ ਮਿਲਾਇ ॥੨॥

naanak. tinaa naam. na veesarai; sache mel milaae |2|

Sant Singh KhalsaO Nanak, they never forget the Naam, the Name of the Lord; they are united in Union with the True Lord. ||2||
Manmohan SinghNanak, they who unite in the union of the True Lord; they forget not His Name ever.
Manmohan Singh (Punjabi)ਨਾਨਕ, ਜੋ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ, ਉਹ ਉਸ ਦੇ ਨਾਮ ਨੂੰ ਕਦਾਚਿਤ ਨਹੀਂ ਭੁਲਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਪੁਰਸੋਂ ਕੋ ਨਾਮ ਨਹੀਂ ਬਿਸਰਤਾ ਹੈ, ਤਿਨ ਕੋ ਸਚੇ ਵਾਹਿਗੁਰੂ ਨੇ ਅਪਣੇ ਮੇਲ ਮੇਂ ਮਿਲਾਇ ਲੀਆ ਹੈ॥੨॥
Prof. Sahib Singhਹੇ ਨਾਨਕ! ਅਜੇਹੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥
SikhNet (Spanish)oh, dice Nanak, así, él se une con Su Dios Verdadero. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਖਾਨ ਮਲੂਕ ਕਹਾਇਦੇ; ਕੋ ਰਹਣੁ. ਨ ਪਾਈ ॥

khaan malook kahaaeide; ko rehan. na paaee |

Sant Singh KhalsaThey call themselves emperors and rulers, but none of them will be allowed to stay.
Manmohan SinghThey, who call themselves chiefs and kings; none of them is allowed to stay here.
Manmohan Singh (Punjabi)ਜੋ ਆਪਣੇ ਆਪ ਨੂੰ ਸਰਦਾਰ ਅਤੇ ਰਾਜੇ ਅਖਵਾਉਣੇ ਹਨ, ਉਹਨਾਂ ਵਿਚੋਂ ਕਿਸੇ ਨੂੰ ਭੀ ਏਥੇ ਠਹਿਰਨਾ ਨਹੀਂ ਮਿਲਦਾ।
Fareedkot Teekaਜੋ ਆਪ ਕੋ ਖਾਨ ਔਰ ਮਲੂਕ ਕਹਾਵਤੇ ਹੈਂ ਸੰਸਾਰ ਮੇਂ ਕੋਈ ਰਹਿਣਾ ਨਹੀਂ ਪਾਵਤਾ ਹੈ॥
Prof. Sahib Singh(ਜੋ ਲੋਕ ਆਪਣੇ ਆਪ ਨੂੰ) ਖ਼ਾਨ ਤੇ ਬਾਦਸ਼ਾਹ ਅਖਵਾਂਦੇ ਹਨ (ਤਾਂ ਭੀ ਕੀਹ ਹੋਇਆ?) ਕੋਈ (ਇਥੇ ਸਦਾ) ਨਹੀਂ ਰਹਿ ਸਕਦਾ;

ਪਦ ਅਰਥ ਮਲੂਕ = ਬਾਦਸ਼ਾਹ।

SikhNet (Spanish)Aún el que se hace llamar rey o líder no permanecerá,

ਗੜੑ ਮੰਦਰ ਗਚ ਗੀਰੀਆ; ਕਿਛੁ ਸਾਥਿ. ਨ ਜਾਈ ॥

garra mandar gach geereea; kichh saath. na jaaee |

Sant Singh KhalsaTheir sturdy forts and mansions - none of them will go along with them.
Manmohan SinghThe lime-plastered fortresses and mansions; none of them goes along with the mortal.
Manmohan Singh (Punjabi)ਚੂਨੇ ਗੱਚ ਕਿਲ੍ਹੇ ਮਹਿਲ, ਉਨ੍ਹਾਂ ਵਿਚੋਂ ਕੋਈ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ।
Fareedkot Teekaਜੋ ਕਿਲੇ ਅਰ ਮਹਿਲ ਚੂਨੇ ਕੇ ਸੰਗ ਲੀਪੇ ਹੂਏ ਹੈਂ ਇਨਮੈਂ ਸੇ ਕੁਛ ਭੀ ਸਾਥ ਨਹੀਂ ਜਾਣਾ ਹੈ॥
Prof. Sahib Singhਜੇ ਕਿਲ੍ਹੇ, ਸੋਹਣੇ ਘਰ ਤੇ ਚੂਨੇ-ਗੱਚ ਇਮਾਰਤਾਂ ਹੋਣ (ਤਾਂ ਭੀ ਕੀਹ ਹੈ?) ਕੋਈ ਚੀਜ਼ (ਮਨੁੱਖ ਦੇ ਮਰਨ ਤੇ) ਨਾਲ ਨਹੀਂ ਜਾਂਦੀ,

ਪਦ ਅਰਥ ਗੜ੍ਹ = ਕਿਲ੍ਹੇ। ਗਚ ਗੀਰੀਆ = ਚੂਨੇ-ਗੱਚ ਇਮਾਰਤਾਂ, ਉਹ ਇਮਾਰਤਾਂ ਜਿਨ੍ਹਾਂ ਵਿਚ ਪਕੜ ਚੂਨੇ ਦੀ ਹੋਵੇ (ਗੀਰ = ਪਕੜ)।

SikhNet (Spanish)ni una sola de sus múltiples mansiones se irá consigo al más allá.

ਸੋਇਨ ਸਾਖਤਿ ਪਉਣ ਵੇਗ; ਧ੍ਰਿਗੁ ਧ੍ਰਿਗੁ ਚਤੁਰਾਈ ॥

soein saakhat paun veg; dhrig dhrig chaturaaee |

Sant Singh KhalsaTheir gold and horses, fast as the wind, are cursed, and cursed are their clever tricks.
Manmohan SinghUnstable are the golden cruppers and the horses swift like wind. Accursed, accursed is such cleverness.
Manmohan Singh (Punjabi)ਅਨ-ਸਥਿਰ ਹਨ ਸੁਨਹਿਰੀ ਦੁਮਚੀਆਂ ਅਤੇ ਹਵਾ ਵਰਗੇ ਤੇਜ਼-ਘੋੜੇ। ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਐਹੋ ਜੇਹੀ ਹੁਸ਼ਿਆਰੀ।
Fareedkot Teekaਜਿਨ ਘੋੜੋਂ ਪਰ ਸੁਨਹਿਰੀ ਸਾਖਤਾ ਹੈਂ ਔਰ ਪੌਣ ਵਤ ਜਿਨ ਕਾ ਬੇਗ ਅਰਥਾਤ ਦੌੜਨਾ ਹੈ, ਭਾਵ ਏਹ ਭੀ ਪਾਸ ਹੈਂ ਤਾਂ ਵੀ ਤਿਨ ਕੋ ਧ੍ਰਿਗ ਹੈ, ਮਨਮੁਖੋਂ ਕੀ ਚਤਰਾਈ ਭੀ ਧ੍ਰਿਗ ਹੀ ਹੈ॥
Prof. Sahib Singhਜੇ ਸੋਨੇ ਦੀਆਂ ਦੁਮਚੀਆਂ ਵਾਲੇ ਤੇ ਹਵਾ ਵਰਗੀ ਤੇਜ਼ ਰਫਤਾਰ ਵਾਲੇ ਘੋੜੇ ਹੋਣ (ਤਾਂ ਭੀ ਇਹਨਾਂ ਦੇ ਮਾਣ ਤੇ ਕੋਈ) ਆਕੜ ਵਿਖਾਣੀ ਧਿੱਕਾਰ-ਜੋਗ ਹੈ;

ਪਦ ਅਰਥ ਸਾਖਤਿ = ਘੋੜੇ ਦੀ ਪੂਛਲ ਵਿਚ ਪਾਣ ਵਾਲਾ ਰੱਸਾ, ਦੁਮਚੀ। ਵੇਗ = ਰਫ਼ਤਾਰ।

SikhNet (Spanish)Ni sus piezas de oro, ni sus caballos que galopan como el viento, oh, malditas son todas sus pretensiones.

ਛਤੀਹ ਅੰਮ੍ਰਿਤ ਪਰਕਾਰ ਕਰਹਿ; ਬਹੁ ਮੈਲੁ ਵਧਾਈ ॥

chhateeh amrit parakaar kareh; bahu mail vadhaaee |

Sant Singh KhalsaEating the thirty-six delicacies, they become bloated with pollution.
Manmohan SinghEating ambrosial delicacies of thirty-six sorts, man greatly increases his filth.
Manmohan Singh (Punjabi)ਛੱਤੀ ਕਿਸਮ ਦੇ ਅੰਮ੍ਰਿਤ-ਮਈ ਨਿਆਮਤਾਂ ਛਕ ਆਦਮੀ ਆਪਣੀ ਗੰਦਗੀ ਨੂੰ ਘਣੇਰੀ ਜਿਆਦਾ ਕਰ ਲੈਂਦਾ ਹੈ।
Fareedkot Teekaਛਤੀ ਪਰਕਾਰ ਕੇ ਅੰਮ੍ਰਿਤ ਰੂਪ ਭੋਜਨੋਂ ਕਾ ਜੋ ਖਾਣਾ ਕਰਤੇ ਹੈਂ ਤਿਸ ਕਰ ਦੇਹ ਰੂਪ ਬਹੁਤ ਮੈਲ ਵਧਾਈ ਹੈ॥
Prof. Sahib Singhਜੇ ਕਈ ਕਿਸਮਾਂ ਦੇ ਸੁੰਦਰ ਸੁਆਦਲੇ ਖਾਣੇ ਖਾਂਦੇ ਹੋਣ (ਤਾਂ ਭੀ) ਬਹੁਤਾ ਵਿਸ਼ਟਾ ਹੀ ਵਧਾਂਦੇ ਹਨ!

ਪਦ ਅਰਥ ਮੈਲ = ਵਿਸ਼ਟਾ।

SikhNet (Spanish)Se alimenta sólo de delicias, pero la traición a su Conciencia continúa.

ਨਾਨਕ. ਜੋ ਦੇਵੈ ਤਿਸਹਿ. ਨ ਜਾਣਨੑੀ; ਮਨਮੁਖਿ ਦੁਖੁ ਪਾਈ ॥੨੩॥

naanak. jo devai tiseh. na jaananaee; manamukh dukh paaee |23|

Sant Singh KhalsaO Nanak, the self-willed manmukh does not know the One who gives, and so he suffers in pain. ||23||
Manmohan SinghNanak, the egocentric knows not Him, who gives him all these and comes to grief.
Manmohan Singh (Punjabi)ਨਾਨਕ, ਮਨਮਤੀਆਂ ਉਸ ਨੂੰ ਨਹੀਂ ਜਾਣਦਾ, ਜੋ ਉਸ ਨੂੰ ਇਹ ਸਾਰਾ ਕੁਛ ਦਿੰਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਵਾਹਿਗੁਰੂ ਸਰਬ ਪਦਾਰਥ ਦੇਤਾ ਹੈ ਤਿਸ ਕੋ ਜਾਨਤੇ ਨਹੀਂ ਹੈ, ਤਾਂ ਤੇ ਮਨਮੁਖੋਂ ਨੇ ਦੁਖ ਕੀ ਰਾਸ ਪਾਈ ਹੈ॥੨੩॥
Prof. Sahib Singhਹੇ ਨਾਨਕ! ਜੋ ਦਾਤਾਰ ਪ੍ਰਭੂ ਇਹ ਸਾਰੀਆਂ ਚੀਜ਼ਾਂ ਦੇਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਨਾਲ ਡੂੰਘੀ ਸਾਂਝ ਨਹੀਂ ਬਣਾਂਦੇ (ਇਸ ਵਾਸਤੇ) ਦੁੱਖ ਹੀ ਪਾਂਦੇ ਹਨ ॥੨੩॥
SikhNet (Spanish)Nanak dice, ese tonto lleno de soberbia, que no sabe nada del Dador, termina siempre sufriendo. (23)

Open this shabad →

Shabad Guru Amardas Ji Raag Saarang

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਪੜੑਿ ਪੜੑਿ ਪੰਡਿਤ ਮੋੁਨੀ ਥਕੇ; ਦੇਸੰਤਰ ਭਵਿ ਥਕੇ ਭੇਖਧਾਰੀ ॥

parra parra panddit muonee thake; desantar bhav thake bhekhadhaaree |

Sant Singh KhalsaThe Pandits, the religious scholars and the silent sages read and recite until they get tired. They wander through foreign lands in their religious robes, until they are exhausted.
Manmohan SinghThe Pandits and silent sages are tired of reading and writing and tired of roaming abroad are the sectarians.
Manmohan Singh (Punjabi)ਪੰਡਤ ਅਤੇ ਖਾਮੋਸ਼ ਰਿਸ਼ੀ ਪੜ੍ਹਦੇ ਤੇ ਲਿਖਦੇ ਹਾਰ ਗਏ ਹਨ ਅਤੇ ਹਾਰ ਗਏ ਹਨ ਸੰਪ੍ਰਦਾਈ ਪ੍ਰਦੇਸਾਂ ਅੰਦਰ ਰਟਨ ਕਰ ਕੇ।
Fareedkot Teekaਪੜ ਪੜ ਕਰ ਪੰਡਤ ਔਰ ਮੋਨ ਧਾਰ ਕਰ ਮੋਨੀ ਥਕਤ ਹੂਏ ਹੈਂ ਔਰ ਭੇਖ ਧਾਰੀ ਭੇਖੋਂ ਕੋ ਧਾਰ ਕਰ ਅਰ ਤੀਰਥ ਜਾਤ੍ਰੀ ਦੇਸੰਤਰੋਂ ਮੇਂ ਭਰਮ ਕਰ ਥਕਤ ਹੋ ਗਏ ਹੈਂ॥
Prof. Sahib Singhਮੁਨੀ ਤੇ ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਭੇਖਧਾਰੀ ਸਾਧੂ ਧਰਤੀ ਦਾ ਰਟਨ ਕਰ ਕੇ ਥੱਕ ਗਏ; ਇਤਨਾ (ਵਿਅਰਥ) ਔਖ ਹੀ ਸਹਾਰਦੇ ਰਹੇ,

ਪਦ ਅਰਥ ਮਨੀ = ਮੁਨੀ, ਹੋਰਨਾਂ ਨਾਲ ਗੱਲਾਂ ਨਾਹ ਕਰਨ ਵਾਲੇ, ਮੋਨਧਾਰੀ (ਅੱਖਰ 'ਮ' ਦੇ ਨਾਲ (ੋ) ਤੇ (ੁ) ਦੋ ਮਾਤ੍ਰਾਂ ਹਨ; ਇਥੇ ਪਾਠ 'ਮੋਨੀ' ਕਰਨਾ ਹੈ, ਅਸਲ ਲਫ਼ਜ਼ 'ਮੁਨੀ' ਹੈ)। ਦੇਸੰਤਰੁ = ਦੇਸ-ਅੰਤਰੁ, ਹੋਰ ਹੋਰ ਦੇਸ। ਭੇਖਧਾਰੀ = ਭੇਖੀ ਸਾਧੂ।

SikhNet (Spanish)Los Pandits y los que guardan silencio se han cansado de leer, cansados también están los limosneros de tanto deambular por la tierra.

ਦੂਜੈ ਭਾਇ. ਨਾਉ ਕਦੇ, ਨ ਪਾਇਨਿ; ਦੁਖੁ ਲਾਗਾ ਅਤਿ ਭਾਰੀ ॥

doojai bhaae. naau kade, na paaein; dukh laagaa at bhaaree |

Sant Singh KhalsaIn love with duality, they never receive the Name. Held in the grasp of pain, they suffer terribly.
Manmohan SinghOn account of duality, they receive not the Name ever and are gripped by very great pain
Manmohan Singh (Punjabi)ਦਵੈਤ-ਭਾਵ ਦੇ ਸਬੱਬ ਉਹ ਕਦੇ ਭੀ ਨਾਮ ਨੂੰ ਪਰਾਪਤ ਨਹੀਂ ਹੁੰਦੇ ਅਤੇ ਉਨ੍ਹਾ ਨੂੰ ਪਰਮ ਘਣੇਰਾ ਕਸ਼ਟ ਆ ਚਿਮੜਦਾ ਹੈ।
Fareedkot Teekaਦ੍ਵੈਤ ਭਾਵ ਕਰ ਨਾਮ ਕੋ ਕਬੀ ਨਹੀਂ ਪਾਵਤੇ ਹੈਂ, ਕਿਉਂਕਿ ਤਿਨ ਕੋ ਤ੍ਰਿਸ਼ਨਾ, ਮੋਹਾਦਿਕ ਅਤੀ ਭਾਰੀ ਦੁਖ ਲਾਗਾ ਹੂਆ ਹੈ॥
Prof. Sahib Singh(ਜਿਤਨਾ ਚਿਰ) ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ਮਨ ਫਸਿਆ ਹੋਇਆ ਹੈ (ਪੰਡਿਤ ਕੀਹ ਤੇ ਸਾਧੂ ਕੀਹ ਕੋਈ ਭੀ) ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ,

ਪਦ ਅਰਥ ਦੂਜੈ ਭਾਇ = ਪ੍ਰਭੂ ਤੋਂ ਬਿਨਾ ਹੋਰ (ਭਾਵ, ਮਾਇਆ) ਵਿਚ ਪਿਆਰ ਦੇ ਕਾਰਨ।

SikhNet (Spanish)Sí, desviado por el otro, no reciben el Nombre del Señor,

ਮੂਰਖ ਅੰਧੇ ਤ੍ਰੈ ਗੁਣ ਸੇਵਹਿ; ਮਾਇਆ ਕੈ ਬਿਉਹਾਰੀ ॥

moorakh andhe trai gun seveh; maaeaa kai biauhaaree |

Sant Singh KhalsaThe blind fools serve the three gunas, the three dispositions; they deal only with Maya.
Manmohan SinghThe blind fools are subservient to the three dispositions and deal with mammon alone.
Manmohan Singh (Punjabi)ਅੰਨ੍ਹੇ ਬੇਵਕੂਫ ਤਿੰਨਾਂ ਸੁਭਾਵਾਂ ਦੇ ਅਧੀਨ ਹਨ ਅਤੇ ਕੇਵਲ ਧਨ-ਦੌਲ ਦਾ ਵਿਹਾਰ ਹੀ ਕਰਦੇ ਹਨ।
Fareedkot Teekaਜੋ ਮਨਮੁਖ ਮੂਰਖ ਅਗਿਆਨੀ ਹੈਂ, ਸੋ ਤੀਨੋਂ ਗੁਣੋਂ ਕਾ ਸੇਵਨ ਕਰਤੇ ਹੈਂ ਅਰ ਮਾਇਆ ਕੇ ਬਿਉਹਾਰੀ ਹੋ ਰਹੇ ਹੈਂ॥
Prof. Sahib Singhਕਿਉਂਕਿ ਮਾਇਆ ਦੇ ਵਪਾਰੀ ਬਣੇ ਰਹਿਣ ਕਰ ਕੇ ਮੂਰਖ ਅੰਨ੍ਹੇ ਮਨੁੱਖ ਤਿੰਨਾਂ ਗੁਣਾਂ ਨੂੰ ਹੀ ਸਿਓਂਦੇ ਹਨ (ਭਾਵ, ਤਿੰਨਾਂ ਗੁਣਾਂ ਵਿਚ ਹੀ ਰਹਿੰਦੇ ਹਨ)।

ਪਦ ਅਰਥ ਤ੍ਰੈ ਗੁਣ = ਰਜੋ ਗੁਣ, ਤਮੋ ਗੁਣ, ਸਤੋ ਗੁਣ (ਜਦੋਂ ਕਿਸੇ ਮਾਣ ਵਡਿਆਈ ਧਨ ਆਦਿਕ ਦੀ ਖ਼ਾਤਰ ਮਨੁੱਖ ਦੌੜ-ਭੱਜ ਕਰਦਾ ਹੈ, ਤਾਂ 'ਰਜੋ'-ਗੁਣ ਪ੍ਰਬਲ ਹੁੰਦਾ ਹੈ, ਜਦੋਂ ਕਾਮ ਕ੍ਰੋਧ ਨਿੰਦਾ ਈਰਖਾ ਆਦਿਕ ਮਨ ਦੀਆਂ ਨੀਵੀਆਂ ਲਹਿਰਾਂ ਵਿਚ ਰੁੜ੍ਹਦਾ ਜਾਂਦਾ ਹੈ ਤਦੋਂ 'ਤਮੋ'-ਗੁਣ ਦਾ ਪ੍ਰਭਾਵ ਹੁੰਦਾ ਹੈ; ਕਈ ਵਾਰੀ ਮਨੁੱਖ ਦਾਨ ਪੁੰਨ ਹਮਦਰਦੀ ਆਦਿਕ ਤਰੰਗਾਂ ਦੇ ਅਸਰ ਵਿਚ ਠੰਢੇ-ਜਿਗਰੇ ਬੈਠਾ ਹੁੰਦਾ ਹੈ, ਉਸ ਵੇਲੇ 'ਸਤੋ'-ਗੁਣ ਪ੍ਰਧਾਨ ਹੁੰਦਾ ਹੈ)।

SikhNet (Spanish)y un inmenso dolor los invade. Esos ciegos viven dentro de las Gunas, las tres cualidades, pues sólo comercian con Maya.

ਅੰਦਰਿ ਕਪਟੁ. ਉਦਰੁ ਭਰਣ ਕੈ ਤਾਈ; ਪਾਠ ਪੜਹਿ ਗਾਵਾਰੀ ॥

andar kapatt. udar bharan kai taaee; paatth parreh gaavaaree |

Sant Singh KhalsaWith deception in their hearts, the fools read sacred texts to fill their bellies.
Manmohan SinghWith deception in their mind the fools read sacred texts to fill their belly.
Manmohan Singh (Punjabi)ਆਪਣੇ ਚਿੱਤ ਅੰਦਰ ਵਲਛਲ ਨਾਲ, ਆਪਣਾ ਢਿਡ ਭਰਨ ਨਹੀਂ ਮੂਰਖ ਪਵਿੱਤਰ ਪੁਸਤਕਾਂ ਵਾਚਦੇ ਹਨ।
Fareedkot Teekaਹਿਰਦੇ ਮੇਂ ਕਪਟ ਹੈ ਔਰ ਪੇਟ ਭਰਨੇ ਵਾਸਤੇ ਦੁਰਬੁਧੀ ਪੁਰਸ਼ ਪਾਠ ਕੋ ਪੜਤੇ ਹੈਂ, ਭਾਵ ਪ੍ਰੇਮ ਨਹੀਂ॥
Prof. Sahib Singhਉਹ ਮੂਰਖ (ਬਾਹਰ ਤਾਂ) ਰੋਜ਼ੀ ਕਮਾਣ ਦੀ ਖ਼ਾਤਰ (ਧਰਮ-ਪੁਸਤਕਾਂ ਦਾ) ਪਾਠ ਕਰਦੇ ਹਨ, ਪਰ (ਉਹਨਾਂ ਦੇ) ਮਨ ਵਿਚ ਖੋਟ ਹੀ ਟਿਕਿਆ ਰਹਿੰਦਾ ਹੈ।

ਪਦ ਅਰਥ ਕਪਟੁ = ਖੋਟ। ਉਦਰੁ = ਪੇਟ। ਕੈ ਤਾਈ = ਦੀ ਖ਼ਾਤਰ।

SikhNet (Spanish)Leen los textos sagrados, para alimentarse, pero en su interior hay decepción.

ਸਤਿਗੁਰੁ ਸੇਵੇ ਸੋ ਸੁਖੁ ਪਾਏ; ਜਿਨ ਹਉਮੈ ਵਿਚਹੁ ਮਾਰੀ ॥

satigur seve so sukh paae; jin haumai vichahu maaree |

Sant Singh KhalsaOne who serves the True Guru finds peace; he eradicates egotism from within.
Manmohan SinghHe, who has slain his self-conceit from within him, obtains peace by serving the True Guru.
Manmohan Singh (Punjabi)ਜਿਸ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮਾਰ ਸੁਟੀ ਹੈ, ਉਹ ਸੱਚੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਪਾਉਂਦਾ ਹੈ।
Fareedkot Teekaਜਿਸ ਨੇ ਸਤਿਗੁਰ ਕੋ ਸੇਵਿਆ ਹੈ ਅਰ ਹੰਤਾ ਮਮਤਾ ਹਿਰਦੇ ਮੇਂ ਸੇ ਮਾਰ ਦਈ ਹੈ, ਸੋ ਸੁਖ ਪਾਵਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਸੁਖ ਪਾਂਦਾ ਹੈ (ਕਿਉਂਕਿ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖ) ਮਨ ਵਿਚੋਂ ਹਉਮੈ ਦੂਰ ਕਰ ਲੈਂਦੇ ਹਨ।
SikhNet (Spanish)El que sirve al Guru logra el Éxtasis, pues él controla su ego negativo en su interior.

ਨਾਨਕ. ਪੜਣਾ ਗੁਨਣਾ ਇਕੁ ਨਾਉ ਹੈ; ਬੂਝੈ ਕੋ ਬੀਚਾਰੀ ॥੧॥

naanak. parranaa gunanaa ik naau hai; boojhai ko beechaaree |1|

Sant Singh KhalsaO Nanak, there is One Name to chant and dwell on; how rare are those who reflect on this and understand. ||1||
Manmohan SinghNanak, there is but One Name to read and contemplate, Some rare reflecting one knows this.
Manmohan Singh (Punjabi)ਨਾਨਕ, ਕੇਵਲ ਇਕ ਨਾਮ ਹੀ ਵਹਚਣ ਤੇ ਸਿਮਰਨ ਨਹੀਂ ਹੈ। ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੜਨਾ ਔਰ ਬੀਚਾਰਨਾ ਇਕ ਨਾਮ ਕਾ ਹੀ ਸਫਲ ਹੈ, ਇਸ ਬਾਤ ਕੋ ਕੋਈ ਵਿਰਲਾ ਹੀ ਵੀਚਾਰਵਾਨ ਬੂਝਤਾ ਹੈ॥੧॥
Prof. Sahib Singhਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ ਹੀ ਪੜ੍ਹਨ ਤੇ ਵਿਚਾਰਨ ਜੋਗ ਹੈ, ਪਰ ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਸਮਝਦਾ ਹੈ ॥੧॥

ਪਦ ਅਰਥ ਕੋ ਵੀਚਾਰੀ = ਕੋਈ ਵਿਚਾਰਵਾਨ। ਗੁਨਣਾ = ਵਿਚਾਰਨਾ ॥੧॥

SikhNet (Spanish)Nanak dice, sólo los que recitan y traen a la Conciencia el Nombre del Señor son aprobados, pero raro es el que conoce esta Verdad. (1)

Open this shabad →

Shabad Guru Amardas Ji Raag Saarang

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਾਂਗੇ ਆਵਣਾ, ਨਾਂਗੇ ਜਾਣਾ; ਹਰਿ ਹੁਕਮੁ ਪਾਇਆ, ਕਿਆ ਕੀਜੈ ॥

naange aavanaa, naange jaanaa; har hukam paaeaa, kiaa keejai |

Sant Singh KhalsaNaked we come, and naked we go. This is by the Lord's Command; what else can we do?
Manmohan SinghMan comes naked, and naked he departs, such is the Lord's will. What can be done?
Manmohan Singh (Punjabi)ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਮਰ ਜਾਂਦਾ ਹੈ, ਐਹੋ ਜੇਹੀ ਹੈ ਪ੍ਰਭੂ ਦੀ ਰਜ਼ਾ। ਕੀ ਕੀਤਾ ਜਾ ਸਕਦਾ ਹੈ?
Fareedkot Teekaਨੰਗੇ ਹੀ ਜੀਵੋਂ ਕਾ ਆਵਣਾ ਹੂਆ ਹੈ ਔਰ ਨੰਗੇ ਚਲੇ ਜਾਨਾ ਹੈ, ਹਰੀ ਕਾ ਹੁਕਮ ਐਸੇ ਹੀ ਪੜਾ ਹੂਆ ਹੈ ਇਸਮੈਂ ਕਿਆ ਜਤਨ ਕਰ ਸਕੀਏ॥
Prof. Sahib Singhਜਗਤ ਵਿਚ ਹਰੇਕ ਜੀਵ ਖ਼ਾਲੀ-ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਇਥੋਂ ਤੁਰ ਜਾਂਦਾ ਹੈ-ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ, ਇਸ ਵਿਚ ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ;

ਪਦ ਅਰਥ ਕਿਆ ਕੀਜੈ = ਕੀਹ ਕੀਤਾ ਜਾ ਸਕਦਾ ਹੈ? ਕੋਈ ਨਾਂਹ-ਨੁੱਕਰ ਨਹੀਂ ਕੀਤੀ ਜਾ ਸਕਦੀ।

SikhNet (Spanish)Desnudo uno viene, desnudo uno se va, sí, tal es la Voluntad del Señor.

ਜਿਸ ਕੀ ਵਸਤੁ. ਸੋਈ ਲੈ ਜਾਇਗਾ; ਰੋਸੁ. ਕਿਸੈ ਸਿਉ ਕੀਜੈ ॥

jis kee vasat. soee lai jaaeigaa; ros. kisai siau keejai |

Sant Singh KhalsaThe object belongs to Him; He shall take it away; with whom should one be angry.
Manmohan SinghHe, to whom the thing belongs, shall take it away. With whom should one be angry?
Manmohan Singh (Punjabi)ਜਿਸ ਦੀ ਮਲਕੀਅਤ ਇਕ ਚੀਜ ਹੈ, ਉਹ ਇਸ ਨੂੰ ਲੈ ਜਾਏਗਾ। ਆਦਮੀ ਕੀਦੇ ਨਾਲ ਗਿਲਾ-ਗੁੱਸਾ ਕਰੇ?
Fareedkot Teekaਜਿਸ ਪਰਮੇਸ੍ਵਰ ਕੀ ਇਹ ਲਿੰਗ, ਦੇਹ ਰੂਪੀ ਵਸਤੂ ਹੈ, ਸੋਈ ਲੈ ਜਾਵੇਗਾ, ਤਾਂ ਤੇ (ਰੋਸੁ) ਗੁਸਾ ਕਿਸ ਕੇ ਸਾਥ ਕਰੀਏ?
Prof. Sahib Singh(ਇਹ ਜਿੰਦ) ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, (ਇਸ ਬਾਰੇ) ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਕਿਸੈ ਸਿਉ = ਕਿਸ ਨਾਲ? ਰੋਸੁ = ਰਸੇਵਾਂ, ਗਿਲਾ।

SikhNet (Spanish)Él, a Quién nuestra Alma pertenece, la toma, ¿a quién entonces se podría culpar?

ਗੁਰਮੁਖਿ ਹੋਵੈ. ਸੁ ਭਾਣਾ ਮੰਨੇ; ਸਹਜੇ ਹਰਿ ਰਸੁ ਪੀਜੈ ॥

guramukh hovai. su bhaanaa mane; sahaje har ras peejai |

Sant Singh KhalsaOne who becomes Gurmukh accepts God's Will; he intuitively drinks in the Lord's sublime essence.
Manmohan SinghHe who becomes resigned to Guru's will he obeys the Lord's command and easily quaffs God's Nectar.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸੁਆਮੀ ਦੇ ਫੁਰਮਾਨ ਨੂੰ ਮੰਨਦਾ ਹੈ ਅਤੇ ਸੁਖੈਨ ਹੀ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਭਾਣੇ ਕੋ ਮਾਨਤਾ ਹੈ ਔਰ ਸਹਜੇ ਹਰੀ ਰਸ ਕੋ ਪੀਵਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ (ਕਿਸੇ ਪਿਆਰੇ ਦੇ ਮਰਨ ਤੇ ਭੀ) ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ। ਸਹਜੇ = ਸਹਿਜ ਅਵਸਥਾ ਵਿਚ ਰਹਿ ਕੇ, ਅਡੋਲ ਰਹਿ ਕੇ।

SikhNet (Spanish)El que tiene su Conciencia fija en Dios, acepta la Voluntad de Dios y bebe de la Esencia del Señor de forma espontánea.

ਨਾਨਕ. ਸੁਖਦਾਤਾ ਸਦਾ ਸਲਾਹਿਹੁ; ਰਸਨਾ ਰਾਮੁ ਰਵੀਜੈ ॥੨॥

naanak. sukhadaataa sadaa salaahihu; rasanaa raam raveejai |2|

Sant Singh KhalsaO Nanak, praise the Giver of peace forever; with your tongue, savor the Lord. ||2||
Manmohan SinghNanak, with thy tongue utter thou the Lord's Name and ever praise the peace-giving Lord.
Manmohan Singh (Punjabi)ਨਾਨਕ, ਆਪਣੀ ਜੀਭਾ ਨਾਲ ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਸਦੀਵ ਹੀ ਆਰਾਮ ਦੇਣਹਾਰ ਪ੍ਰਭੂ ਦੀ ਕੀਰਤੀ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਖਦਾਤਾ ਰਾਮ ਕੋ ਮਨ ਕਰ ਕੇ ਸਲਾਹਨਾ ਕਰੋ ਔਰ ਰਸਨਾ ਕਰ ਕੇ ਭੀ ਤਿਸਮੈਂ ਸਦਾ ਰਵਣਾ ਕਰੋ॥੨॥
Prof. Sahib Singhਹੇ ਨਾਨਕ! ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ, ਤੇ ਜੀਭ ਨਾਲ ਪ੍ਰਭੂ ਦਾ ਨਾਮ ਜਪੋ ॥੨॥

ਪਦ ਅਰਥ ਰਸਨਾ = ਜੀਭ ਨਾਲ। ਨਾਂਗੇ = (ਭਾਵ,) ਖ਼ਾਲੀ ਹੱਥ ॥੨॥

SikhNet (Spanish)Dice Nanak, recita el Nombre del Señor, con tus labios y alaba para siempre a tu Señor Dador de Éxtasis. (2)

Open this shabad →

Ang 1246 of 1430