ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਗੁਰਮੁਖਿ ਸਭ ਪਵਿਤੁ ਹੈ; ਧਨੁ ਸੰਪੈ ਮਾਇਆ ॥
guramukh sabh pavit hai; dhan sanpai maaeaa |
Sant Singh KhalsaTo the Gurmukh, everything is sacred: wealth, property, Maya.
Manmohan SinghAll immaculate is the wealth, property and the riches of the Guru-ward.
Manmohan Singh (Punjabi)ਸਮੂਹ ਪਾਵਨ ਪੁਨੀਤ ਹੈ ਗੁਰੂ-ਸਮਰਪਨ ਦੀ ਦੌਲਤ, ਜਾਇਦਾਦ ਅਤੇ ਮਾਲ ਮਿਲਖ।
Fareedkot Teekaਗੁਰਮੁਖੋਂ ਕਾ (ਧਨੁ) ਰੋਕੜੀ ਅਰ (ਸੰਪੈ) ਬਸਤ੍ਰਾਦਿਕ ਅਰ (ਮਾਇਆ) ਸਹਤੀ ਘੋੜੇ ਸਭ ਪਵਿਤ੍ਰ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹਨਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿਤ੍ਰ ਹੈ,
ਪਦ ਅਰਥ ਸੰਪੈ = ਧਨ।
SikhNet (Spanish)Bendito es el ser humano entonado en Dios y también benditas son sus riquezas,
ਹਰਿ ਅਰਥਿ ਜੋ ਖਰਚਦੇ; ਦੇਂਦੇ ਸੁਖੁ ਪਾਇਆ ॥
har arath jo kharachade; dende sukh paaeaa |
Sant Singh KhalsaThose who spend the wealth of the Lord find peace through giving.
Manmohan SinghThey, who expend their wealth in the Lord's way obtain peace by so giving.
Manmohan Singh (Punjabi)ਜੋ ਪ੍ਰਭੂ ਦੇ ਰਾਹੇ ਆਪਣੇ ਧਨ ਨੂੰ ਖਰਚ ਕਰਦੇ ਹਨ, ਉਹ ਇਸ ਤਰ੍ਹਾਂ ਦੇਣ ਦੁਆਰਾ ਆਰਾਮ ਪਾਉਂਦੇ ਹਨ।
Fareedkot Teekaਹਰੀ ਕੇ ਨਮਿਤ ਜੋ ਖਰਚ ਕਰਤੇ ਹੈਂ, ਸੋ (ਦੇਂਦੇ) ਦੇਣੇ ਵਾਲੇ ਨੇ ਸੁਖ ਕੋ ਪਾਇਆ ਹੈ॥
Prof. Sahib Singhਕਿਉਂਕਿ ਉਹ ਰੱਬ ਲੇਖੇ ਭੀ ਖ਼ਰਚਦੇ ਹਨ ਤੇ (ਲੋੜਵੰਦਿਆਂ ਨੂੰ) ਦੇਂਦੇ ਹਨ (ਜਿਉਂ ਜਿਉਂ ਵੰਡਦੇ ਹਨ ਤਿਉਂ) ਸੁਖ ਪਾਂਦੇ ਹਨ।
ਪਦ ਅਰਥ ਜੋ = ਕਿਉਂਕਿ ਉਹ। ਅਰਥਿ = ਅਰਥ ਵਿਚ, ਲੋੜ ਵਿਚ, ਦੀ ਖ਼ਾਤਰ
SikhNet (Spanish)pues los que gastan su dinero en lo que los conduce a Dios, reciben la Bendición de sus acciones.
ਜੋ ਹਰਿ ਨਾਮੁ ਧਿਆਇਦੇ; ਤਿਨ ਤੋਟਿ. ਨ ਆਇਆ ॥
jo har naam dhiaaeide; tin tott. na aaeaa |
Sant Singh KhalsaThose who meditate on the Lord's Name shall never be deprived.
Manmohan SinghThey, who meditate on the God's Name, suffer not any want.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਕੋਈ ਕਮੀ ਨਹੀਂ ਵਿਆਪਣੀ।
Fareedkot Teekaਜੋ ਹਰੀ ਕੇ ਨਾਮ ਕੋ ਧਿਆਵਤੇ ਹੈਂ ਤਿਨ ਕੋ ਤੋਟਾ ਨਹੀਂ ਆਇਆ ਹੈ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ (ਤੇ ਮਾਇਆ ਲੋੜਵੰਦਿਆਂ ਨੂੰ ਦੇਂਦੇ ਹਨ) ਉਹਨਾਂ ਨੂੰ (ਮਾਇਆ ਵਲੋਂ) ਥੁੜ ਨਹੀਂ ਆਉਂਦੀ;
ਪਦ ਅਰਥ ਤੋਟਿ = ਕਮੀ, ਘਾਟਾ, ਥੁੜ।
SikhNet (Spanish)Los que habitan en el Nombre del Señor, nunca les falta nada.
ਗੁਰਮੁਖਾਂ ਨਦਰੀ ਆਵਦਾ; ਮਾਇਆ ਸੁਟਿ ਪਾਇਆ ॥
guramukhaan nadaree aavadaa; maaeaa sutt paaeaa |
Sant Singh KhalsaThe Gurmukhs come to see the Lord, and leave behind the things of Maya.
Manmohan SinghThe pious persons ever see their Lord and forsake the worldly valuables.
Manmohan Singh (Punjabi)ਪਵਿੱਤਰ ਪੁਰਸ਼ ਸਦੀਵ ਹੀ ਆਪਣੇ ਪ੍ਰਭੂ ਨੂੰ ਵੇਖਦੇ ਹਨ ਅਤੇ ਸੰਸਾਰੀ ਪਦਾਰਥਾਂ ਨੂੰ ਤਿਆਗ ਦਿੰਦੇ ਹਨ।
Fareedkot Teekaਗੁਰਮੁਖੋਂ ਕੋ ਵਾਹਿਗੁਰੂ ਦ੍ਰਿਸ਼ਟੀ ਆਵਤਾ ਹੈ ਔਰ ਮਾਇਆ ਕੋ ਤਿਨੋਂ ਨੇ ਤਿਆਗ ਦੀਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ (ਇਹ ਗੱਲ) ਸਾਫ਼ ਦਿਸਦੀ ਹੈ, (ਇਸ ਵਾਸਤੇ) ਉਹ ਮਾਇਆ (ਹੋਰਨਾਂ ਨੂੰ ਭੀ) ਹੱਥੋਂ ਦੇਂਦੇ ਹਨ।
ਪਦ ਅਰਥ ਸੁਟਿ ਪਾਇਆ = ਹੱਥੋਂ ਦੇਂਦੇ ਹਨ।
SikhNet (Spanish)Los Seres de Dios ven siempre la Presencia del Señor delante de ellos, y así descartan las monedas falsas.
ਨਾਨਕ. ਭਗਤਾਂ ਹੋਰੁ ਚਿਤਿ. ਨ ਆਵਈ; ਹਰਿ ਨਾਮਿ ਸਮਾਇਆ ॥੨੨॥
naanak. bhagataan hor chit. na aavee; har naam samaaeaa |22|
Sant Singh KhalsaO Nanak, the devotees do not think of anything else; they are absorbed in the Name of the Lord. ||22||
Manmohan SinghNanak, the saints remember naught else and remain merged in the God's Name.
Manmohan Singh (Punjabi)ਨਾਨਕ, ਸਾਧੂ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤੋਂ ਕੋ ਔਰ ਕੋਈ ਚਿਤ ਨਹੀਂ ਆਵਤਾ, ਹਰੀ ਨਾਮੀ ਵਿਖੇ ਤਿਨ ਕਾ ਚਿਤ ਸਮਾਇਆ ਹੈ॥੨੪॥
Prof. Sahib Singhਹੇ ਨਾਨਕ! ਭਗਤੀ ਕਰਨ ਵਾਲੇ ਬੰਦਿਆਂ ਨੂੰ (ਪ੍ਰਭੂ ਦੇ ਨਾਮ ਤੋਂ ਬਿਨਾ ਕੁਝ) ਹੋਰ ਚਿੱਤ ਵਿਚ ਨਹੀਂ ਆਉਂਦਾ (ਭਾਵ, ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿਚ ਘਰ ਨਹੀਂ ਕਰ ਸਕਦਾ) ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੨੨॥
ਪਦ ਅਰਥ ਚਿਤਿ = ਚਿੱਤ ਵਿਚ। ਆਵਈ = ਆਵੈ, ਆਉਂਦਾ। ਨਾਮਿ = ਨਾਮ ਵਿਚ ॥੨੨॥
SikhNet (Spanish)Dice Nanak, sí, los que están imbuidos en el Nombre del Señor y se inmergen en Su Nombre. (22)