ੴ

ਸਿੱਖਬਾਣੀ · SikhBani

ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥

ganatai sev na hovee keetaa thaae na paae
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1246 · 8 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਗਣਤੈ ਸੇਵ. ਨ ਹੋਵਈ; ਕੀਤਾ ਥਾਇ. ਨ ਪਾਇ ॥

ganatai sev. na hovee; keetaa thaae. na paae |

Sant Singh KhalsaCalculated service is not service at all, and what is done is not approved.
Manmohan SinghBy calculation service is performed not and nor what is done, is approved.
Manmohan Singh (Punjabi)ਲੇਖੇ ਪਤੇ ਦੁਆਰਾ ਘਾਲ ਕਮਾਈ ਨਹੀਂ ਜਾਂਦੀ ਅਤੇ ਨਾਂ ਹੀ ਕੀਤੀ ਹੋਇਆ ਕਬੂਲ ਪੈਦਾ ਹੈ।
Fareedkot Teekaਗੁਰੋਂ ਕੇ ਪਾਸ ਗਿਣਤੀਆਂ ਕਰਨੀਆਂ ਕਿ ਅਮਕਾ ਕਾਮ ਮੈਨੇ ਕੀਆ ਹੈ ਐਸੇ ਸੇਵਾ ਨਹੀਂ ਹੋਤੀ ਔਰ ਕੀਆ ਹੂਆ ਕਰਮ ਭੀ ਸਫਲਾ ਨਹੀਂ ਹੋਤਾ॥
Prof. Sahib Singhਜੇ ਇਹ ਆਖਦੇ ਰਹੀਏ ਕਿ ਮੈਂ ਫਲਾਣਾ ਕੰਮ ਕੀਤਾ, ਫਲਾਣੀ ਸੇਵਾ ਕੀਤੀ ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ, ਇਸ ਤਰ੍ਹਾਂ ਕੀਤਾ ਹੋਇਆ ਕੋਈ ਭੀ ਕੰਮ ਸਫਲ ਨਹੀਂ ਹੁੰਦਾ।

ਪਦ ਅਰਥ ਗਣਤੈ = ਲੇਖਾ ਕੀਤਿਆਂ, ਦੱਸ ਦੱਸ ਕੇ, ਵਡਿਆ ਵਡਿਆ ਕੇ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।

SikhNet (Spanish)Con cálculos mentales uno no sirve mejor y no logra la Aprobación,

ਸਬਦੈ ਸਾਦੁ. ਨ ਆਇਓ; ਸਚਿ. ਨ ਲਗੋ ਭਾਉ ॥

sabadai saad. na aaeo; sach. na lago bhaau |

Sant Singh KhalsaThe flavor of the Shabad, the Word of God, is not tasted if the mortal is not in love with the True Lord God.
Manmohan SinghThis way one enjoys not the Name's relish and imbibes not love for the True Lord.
Manmohan Singh (Punjabi)ਇਸ ਤਰ੍ਹਾਂ ਇਨਸਾਨ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਉਸ ਦਾ ਸੱਚੇ ਸੁਆਮੀ ਨਾਲ ਪਿਆਰ ਨਹੀਂ ਪੈਦਾ।
Fareedkot Teekaਸਚੇ ਨਾਮ ਵਿਖੇ (ਭਾਉ) ਪ੍ਰੇਮ ਨਹੀਂ ਲਗਾ ਇਸੀ ਤੇ ਗੁਰ ਉਪਦੇਸ਼ ਕਾ ਰਸ ਨਹੀਂ ਆਇਆ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਉਸ ਦਾ ਪਿਆਰ ਨਹੀਂ ਬਣ ਸਕਦਾ।

ਪਦ ਅਰਥ ਸਾਦੁ = ਸੁਆਦ, ਰਸ, ਆਨੰਦ। ਸਚਿ = ਸੱਚ ਵਿਚ, ਪ੍ਰਭੂ ਦੇ ਨਾਮ ਵਿਚ। ਭਾਉ = ਪਿਆਰ। ਆਇਓ = ਆਇਆ।

SikhNet (Spanish)tal ser no ama la Verdad y nunca podrá probar el Sabor de la Palabra.

ਸਤਿਗੁਰੁ ਪਿਆਰਾ. ਨ ਲਗਈ; ਮਨਹਠਿ ਆਵੈ ਜਾਇ ॥

satigur piaaraa. na lagee; manahatth aavai jaae |

Sant Singh KhalsaThe stubborn-minded person does not even like the True Guru; he comes and goes in reincarnation.
Manmohan SinghThe obstinate person, to whom the True Guru seems not sweet comes and goes.
Manmohan Singh (Punjabi)ਜ਼ਿੱਦੀ ਪੁਰਸ਼, ਜਿਸ ਨੂੰ ਸੱਚੇ ਗੁਰੂ ਜੀ ਮਿੱਠੜੇ ਨਹੀਂ ਲੱਗਦੇ, ਆਉਂਦਾ ਤੇ ਜਾਂਦਾ ਹੈ।
Fareedkot Teekaਤਿਨ ਕੋ ਸਤਿਗੁਰੁ ਪਿਆਰਾ ਨਹੀਂ ਲਗਤਾ ਹੈ ਔਰ ਐਸੇ ਹੀ ਮਨ ਕੇ ਹਠ ਕਰ ਗੁਰੋਂ ਕੇ ਪਾਸ ਆਵਤੇ ਜਾਤੇ ਹੈਂ॥
Prof. Sahib Singhਜਿਸ ਨੂੰ ਗੁਰੂ ਪਿਆਰਾ ਨਹੀਂ ਲੱਗਦਾ ਉਹ ਮਨ ਦੇ ਹਠ ਨਾਲ ਹੀ (ਗੁਰੂ ਦੇ ਦਰ ਤੇ) ਆਉਂਦਾ ਜਾਂਦਾ ਹੈ (ਭਾਵ, ਗੁਰੂ-ਦਰ ਤੇ ਜਾਣ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ)

ਪਦ ਅਰਥ ਹਠਿ = ਹਠ ਨਾਲ।

SikhNet (Spanish)Ese ser no ama al Guru Verdadero, y con su actitud soberbia sólo nace para morir una

ਜੇ ਇਕ ਵਿਖ ਅਗਾਹਾ ਭਰੇ; ਤਾਂ ਦਸ ਵਿਖਾਂ ਪਿਛਾਹਾ ਜਾਇ ॥

je ik vikh agaahaa bhare; taan das vikhaan pichhaahaa jaae |

Sant Singh KhalsaHe takes one step forward, and ten steps back.
Manmohan SinghIf he takes one step forward, then retreats he ten steps back-wards.
Manmohan Singh (Punjabi)ਜੇਕਰ ਉਹ ਇਕ ਕਦਮ ਅਗੇ ਨੂੰ ਪੁਟਦਾ ਹੈ ਤਦ ਉਹ ਦਸ ਕਦਮ ਪਿਛੇ ਨੂੰ ਮੁੜ ਜਾਂਦਾ ਹੈ।
Fareedkot Teekaਸਤਿਗੁਰੋਂ ਕੋ ਪਾਸ ਜਾਣੇ ਕੋ ਜੇ ਇਕ (ਵਿਖ) ਕਦਮ ਅਗਾਹਾਂ ਭਰਤੇ ਹੈਂ ਤੋ ਦਸ ਡਿੰਘਾ ਪੀਛੇ ਕੋ ਜਾਤੇ ਹੈਂ। ਭਾਵ ਜੇ ਇਕ ਸੁਭ ਕਰਮ ਕਰਤੇ ਹੈਂ ਤੌ ਦਸ ਅਸੁਭ ਕਰਤੇ ਹੈਂ ਅਰਥਾਤ ਜੇ ਥੋੜੀ ਸੇਵਾ ਕਰਤੇ ਹੈਂ ਤੌ ਉਸ ਸੇ ਦਸ ਗੁਣੀ ਅਵਗ੍ਯਾ ਕਰਤੇ ਹੈਂ॥
Prof. Sahib Singhਜੇ ਉਹ ਇਕ ਕਦਮ ਅਗਾਹਾਂ ਨੂੰ ਪੁੱਟਦਾ ਹੈ ਤਾਂ ਦਸ ਕਦਮ ਪਿਛਾਂਹ ਜਾ ਪੈਂਦਾ ਹੈ।

ਪਦ ਅਰਥ ਵਿਖ = ਕਦਮ।

SikhNet (Spanish)y otra vez. Si da un paso para adelante, entonces da también diez pasos para atrás.

ਸਤਿਗੁਰ ਕੀ ਸੇਵਾ ਚਾਕਰੀ; ਜੇ ਚਲਹਿ ਸਤਿਗੁਰ ਭਾਇ ॥

satigur kee sevaa chaakaree; je chaleh satigur bhaae |

Sant Singh KhalsaThe mortal works to serve the True Guru, if he walks in harmony with the True Guru's Will.
Manmohan SinghIf mortal walks in the True Guru's will then alone performs he the True Guru's service and employment.
Manmohan Singh (Punjabi)ਜੇਕਰ ਪ੍ਰਾਣੀ ਸੱਚੇ ਗੁਰਾਂ ਦੀ ਰਜਾ ਅੰਰਦ ਟੁਰਦਾ ਹੈ ਤਾਂ ਹੀ ਉਹ ਸਚੇ ਗੁਰਾਂ ਦੀ ਟਹਿਲ ਅਤੇ ਨੌਕਰੀ ਕਮਾਉਂਦਾ ਹੈ।
Fareedkot Teekaਸਤਿਗੁਰੂ ਕੀ ਤੋ ਸੇਵਾ ਅਰਚਾ ਕਰੀ ਏਹੀ ਹੈ, ਜੋ ਸਤਿਗੁਰੋਂ ਕੇ (ਭਾਇ) ਆਗਿਅਨੁਸਾਰ ਚਲਣਾ ਹੈ॥
Prof. Sahib Singhਜੇ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਤੁਰਨ, ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ।

ਪਦ ਅਰਥ ਭਾਇ = ਰਜ਼ਾ ਅਨੁਸਾਰ।

SikhNet (Spanish)Uno sirve al Dios Guru sólo si camina en Su Voluntad, y abandonando su ego negativo,

ਆਪੁ ਗਵਾਇ. ਸਤਿਗੁਰੂ ਨੋ ਮਿਲੈ; ਸਹਜੇ ਰਹੈ ਸਮਾਇ ॥

aap gavaae. satiguroo no milai; sahaje rahai samaae |

Sant Singh KhalsaHe loses his self-conceit, and meets the True Guru; he remains intuitively absorbed in the Lord.
Manmohan SinghStilling his self-conceit, whosoever meets with the True Guru; he easily remains merged in the Lord.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਸਚੇ ਗੁਰਾਂ ਨਾਲ ਮਿਲਦਾ ਹੈ, ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਆਪਾ ਭਾਵ ਕੋ ਗਵਾਇ ਕਰ ਸਤਿਗੁਰੋਂ ਕੋ ਮਿਲੇ ਹੈਂ, ਸੋ ਪਰਮੇਸ੍ਵਰ ਮੇਂ ਸੁਭਾਵਕ ਹੀ ਸਮਾਇ ਰਹੇ ਹੈਂ॥
Prof. Sahib Singhਜੋ ਮਨੁੱਖ ਆਪਾ-ਭਾਵ ਮਿਟਾ ਕੇ ਗੁਰੂ ਦੇ ਦਰ ਤੇ ਜਾਏ ਤਾਂ ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਸਹਜੇ = ਸਹਜ ਵਿਚ ਹੀ, ਆਤਮਕ ਅਡੋਲਤਾ ਵਿਚ ਹੀ।

SikhNet (Spanish)encuentra al Guru y se inmerge en Él, tal ser no se olvida del Nombre del Señor,

ਨਾਨਕ. ਤਿਨੑਾ ਨਾਮੁ. ਨ ਵੀਸਰੈ; ਸਚੇ ਮੇਲਿ ਮਿਲਾਇ ॥੨॥

naanak. tinaa naam. na veesarai; sache mel milaae |2|

Sant Singh KhalsaO Nanak, they never forget the Naam, the Name of the Lord; they are united in Union with the True Lord. ||2||
Manmohan SinghNanak, they who unite in the union of the True Lord; they forget not His Name ever.
Manmohan Singh (Punjabi)ਨਾਨਕ, ਜੋ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ, ਉਹ ਉਸ ਦੇ ਨਾਮ ਨੂੰ ਕਦਾਚਿਤ ਨਹੀਂ ਭੁਲਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਪੁਰਸੋਂ ਕੋ ਨਾਮ ਨਹੀਂ ਬਿਸਰਤਾ ਹੈ, ਤਿਨ ਕੋ ਸਚੇ ਵਾਹਿਗੁਰੂ ਨੇ ਅਪਣੇ ਮੇਲ ਮੇਂ ਮਿਲਾਇ ਲੀਆ ਹੈ॥੨॥
Prof. Sahib Singhਹੇ ਨਾਨਕ! ਅਜੇਹੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥
SikhNet (Spanish)oh, dice Nanak, así, él se une con Su Dios Verdadero. (2)
Answers quote the Granth verbatim with Ang citations. AI commentary is not Gurbani and not a religious ruling.