ੴ

ਸਿੱਖਬਾਣੀ · SikhBani

ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥

so suaamee prabh rakhako anchal taa kai laag jeeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 926, 927 · 7 lines
Translations

ਛੰਤੁ ॥

chhant | Ang 926

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਸੋ ਸੁਆਮੀ ਪ੍ਰਭੁ ਰਖਕੋ; ਅੰਚਲਿ ਤਾ ਕੈ ਲਾਗੁ ਜੀਉ ॥

so suaamee prabh rakhako; anchal taa kai laag jeeo | Ang 926

Sant Singh KhalsaHe is God, our Lord and Master, our Saving Grace. Grab hold of the hem of His robe.
Manmohan SinghHe, the Lord Master, is the only saviour. Attach thou thyself to His skirt.
Manmohan Singh (Punjabi)ਸਿਰਫ ਉਹ ਸਾਹਿਬ ਮਾਲਕ ਹੀ ਰੱਖਣਹਾਰ ਹੈ ਤੂੰ ਆਪਣੇ ਆਪ ਨੂੰ ਉਸ ਦੇ ਪੱਲੇ ਨਾਲ ਜੋੜ ਲੈ।
Fareedkot Teekaਸਾਮ੍ਰਥ ਸੋ ਸੁਆਮੀ ਹੀ ਹਮਾਰਾ ਸਭ ਕਾ ਰਾਖਾ ਹੈ, ਹੇ ਜੀਉ! ਤੂੰ ਤਿਸ ਕੇ (ਅੰਚਲਿ) ਪੱਲੇ, ਭਾਵ ਸਰਣ ਲਾਗੁ॥
Prof. Sahib Singhਹੇ ਭਾਈ! ਉਹੀ ਮਾਲਕ-ਪ੍ਰਭੂ ਹੀ (ਅਸਾਂ ਜੀਵਾਂ ਦਾ) ਰਾਖਾ ਹੈ, ਸਦਾ ਉਸ ਦੇ ਲੜ ਲੱਗਾ ਰਹੁ।

ਪਦ ਅਰਥ ਸੁਆਮੀ = ਮਾਲਕ। ਰਖਕੋ = ਰੱਖਿਅਕ, ਰਾਖਾ। ਤਾ ਕੈ ਅੰਚਲਿ = ਉਸ ਦੇ ਪੱਲੇ ਨਾਲ। ਜੀਉ = ਹੇ ਜੀ! ਹੇ ਭਾਈ!

SikhNet (Spanish)Aférrate a la Túnica del Uno, Quien nos salva a todos.

ਭਜੁ ਸਾਧੂ ਸੰਗਿ ਦਇਆਲ ਦੇਵ; ਮਨ ਕੀ ਮਤਿ ਤਿਆਗੁ ਜੀਉ ॥

bhaj saadhoo sang deaal dev; man kee mat tiaag jeeo | Ang 926

Sant Singh KhalsaVibrate, and meditate on the Merciful Divine Lord in the Saadh Sangat, the Company of the Holy; renounce your intellectual mind.
Manmohan SinghContemplate thou thy Merciful Master in the society of saints and shed thy mind's cleverness.
Manmohan Singh (Punjabi)ਤੂੰ ਆਪਣੇ ਮਇਆਵਾਨ ਮਾਲਕ ਦਾ ਸਤਿਸੰਗਤ ਸਅੰਦਰ ਸਿਮਰਨ ਕਰ ਤੇ ਆਪਣੇ ਮਨ ਦੀ ਚਤੁਰਾਈ ਨੂੰ ਛੱਡ ਦੇ।
Fareedkot Teekaਹੇ ਜੀਉ! ਸੰਤ ਕੇ ਸੰਗ ਕਰ ਕੇ ਦਿਆਲੁ (ਦੇਵ) ਪ੍ਰਕਾਸ ਸਰੂਪ ਵਾਹਿਗੁਰੂ ਕੋ ਭਜ ਔ ਮਨ ਕੀ ਜੋ ਮਤ ਹੈ ਤਿਸ ਕੋ ਤਿਆਗ॥
Prof. Sahib Singhਆਪਣੇ ਮਨ ਦੀ ਸਿਆਣਪ ਛੱਡ ਦੇਹ, ਗੁਰੂ ਦੀ ਸੰਗਤ ਵਿਚ ਟਿਕ ਕੇ ਉਸ ਦਇਆ-ਦੇ-ਘਰ ਪ੍ਰਭੂ ਦਾ ਭਜਨ ਕਰਿਆ ਕਰ।

ਪਦ ਅਰਥ ਭਜੁ = ਭਜਨ ਕਰ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਮਤਿ = ਸਿਆਣਪ। ਜੀਉ = ਜਿੰਦ, ਆਪਣਾ ਆਪਾ।

SikhNet (Spanish)Vibra y medita en tu Dios Divino y Misericordioso en la Saad Sangat, la Compañía de los Santos y abandona los dictados de tu intelecto.

ਇਕ ਓਟ ਕੀਜੈ. ਜੀਉ ਦੀਜੈ; ਆਸ ਇਕ ਧਰਣੀਧਰੈ ॥

eik ott keejai. jeeo deejai; aas ik dharaneedharai | Ang 927

Sant Singh KhalsaSeek the Support of the One Lord, and surrender your soul to Him; place your hopes only in the Sustainer of the World.
Manmohan SinghSeek thou the One Lord's support, surrender thy soul to Him and hope only in sustainer of the World.
Manmohan Singh (Punjabi)ਤੂੰ ਇੱਕ ਸਾਹਿਬ ਦਾ ਹੀ ਆਸਰਾ ਲੈ। ਆਪਣੀ ਆਤਮਾ ਉਸ ਨੂੰ ਸਮਰਪਣ ਕਰ ਦੇ ਅਤੇ ਕੇਵਲ ਸ਼੍ਰਿਸ਼ਟੀ ਦੇ ਥੰਮਣਹਾਰ ਉੱਤੇ ਹੀ ਆਸ ਉਮੈਦ ਬੰਨ੍ਹ।
Fareedkot Teekaਇਕ ਧਰਣੀਧਰ ਕੀ ਓਟ ਕਰੀਏ ਔਰੁ ਤਿਸੀ ਕੋ ਜੀਉ ਦੇਈਏ ਪੁਨਾ ਤਿਸੀ ਕੀ ਆਸ ਕਰੀਏ॥
Prof. Sahib Singhਸਿਰਫ਼ ਇਕ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਆਪਣਾ ਆਪ ਉਸਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਸਾਰੀ ਸ੍ਰਿਸ਼ਟੀ ਦੇ ਆਸਰੇ ਉਸ ਪ੍ਰਭੂ ਦੀ ਹੀ ਆਸ ਰੱਖਣੀ ਚਾਹੀਦੀ ਹੈ।

ਪਦ ਅਰਥ ਧਰਣੀ ਧਰੈ = ਧਰਣੀ-ਧਰ ਦੀ, ਧਰਤੀ ਦੇ ਆਸਰੇ ਪ੍ਰਭੂ ਦੀ।

SikhNet (Spanish)Entrega tu vida a Él y busca sólo Su Soporte; apóyate sólo en el Sostenedor del Mundo,

ਸਾਧਸੰਗੇ ਹਰਿ ਨਾਮ ਰੰਗੇ; ਸੰਸਾਰੁ ਸਾਗਰੁ ਸਭੁ ਤਰੈ ॥

saadhasange har naam range; sansaar saagar sabh tarai | Ang 927

Sant Singh KhalsaThose who are imbued with the Lord's Name, in the Saadh Sangat, cross over the terrifying world-ocean.
Manmohan SinghAll the persons, who are imbued with God's Name in the saints guild, cross the world-ocean.
Manmohan Singh (Punjabi)ਉਹ ਸਾਰੇ ਪੁਰਸ਼ ਜੇ ਸਤਿਸੰਗਤ ਅੰਦਰ ਵਾਹਿਗੁਰੂ ਦੇਨਾਮ ਨਾਲ ਰੰਗੀਜੇ ਹਨ, ਜਗਤਾਂ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ।
Fareedkot Teekaਸਾਧ ਸੰਗ ਦ੍ਵਾਰਾ ਜੋ ਹਰੀ ਨਾਮ ਮੇਂ ਰੰਗੇ ਹੈਂ, ਸੋ ਸਭ ਪ੍ਰਕਾਰ ਸੇ ਸੰਸਾਰ ਸਾਗਰ ਥੀਂ ਤਰੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਸੰਗੇ = ਸੰਗਿ। ਰੰਗੇ = ਰੰਗਿ। ਸਭੁ = ਸਾਰਾ। ਤਰੈ = ਪਾਰ ਲੰਘ ਜਾਂਦਾ ਹੈ।

SikhNet (Spanish)pues quienes están imbuidos en el Nombre del Señor, en la Saad Sangat, cruzan el aterrador océano de la existencia material.

ਜਨਮ ਮਰਣ ਬਿਕਾਰ ਛੂਟੇ; ਫਿਰਿ. ਨ ਲਾਗੈ ਦਾਗੁ ਜੀਉ ॥

janam maran bikaar chhootte; fir. na laagai daag jeeo | Ang 927

Sant Singh KhalsaThe corrupting sins of birth and death are eradicated, and no stain ever sticks to them again.
Manmohan SinghThey are rid of the sin of birth and death and no stigma attaches to them again.
Manmohan Singh (Punjabi)ਉਹ ਪੈਦਾਇਸ਼ ਅਤੇ ਮੌਤ ਦੇ ਪਾਪ ਤੋਂ ਖਲਾਸੀ ਪਾ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੁੜ ਕੇ ਕੋਈ ਕਲੰਕ ਨਹੀਂ ਲੱਗਦਾ।
Fareedkot Teekaਤਿਨ ਕੇ ਜਨਮ ਮਰਣ ਰੂਪ ਬਿਕਾਰ ਛੂਟੇ ਹੈਂ, ਫੇਰ ਕਲੰਕੁ ਨਹੀਂ ਲਗਦਾ॥
Prof. Sahib Singhਉਸ ਮਨੁੱਖ ਦੇ ਜਨਮ ਮਰਨ ਦੇ ਗੇੜ ਉਸ ਦੇ ਪਿਛਲੇ ਕੀਤੇ ਸਾਰੇ ਕੁਕਰਮ ਮੁੱਕ ਜਾਂਦੇ ਹਨ, ਮੁੜ ਕਦੇ ਉਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ।

ਪਦ ਅਰਥ ਛੂਟੇ = ਮੁੱਕ ਗਏ।

SikhNet (Spanish)Así te liberarás del dolor de la reencarnación y tus errores no mancharán más tu ser.

ਬਲਿ ਜਾਇ ਨਾਨਕੁ. ਪੁਰਖ ਪੂਰਨ; ਥਿਰੁ ਜਾ ਕਾ ਸੋਹਾਗੁ ਜੀਉ ॥੩॥

bal jaae naanak. purakh pooran; thir jaa kaa sohaag jeeo |3| Ang 927

Sant Singh KhalsaNanak is a sacrifice to the Perfect Primal Lord; His marriage is eternal. ||3||
Manmohan SinghNanak is devoted unto the Perfect Lord, the Joy of union with whom is ever-stable.
Manmohan Singh (Punjabi)ਨਾਨਕ ਮੁਕੰਮਲ ਮਾਲਕ ਉੱਤੇ ਸਦੱਕੜੇ ਵੰਝਦਾ ਹੈ, ਜਿਸ ਨਾਲ ਮਿਲਾਪ ਦੀ ਖੁਸ਼ੀ ਸਦੀਵੀ, ਸਥਿਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਪੂਰਨ ਪੁਰਖ ਤੋਂ ਬਲਿਹਾਰ ਜਾਈਏ, ਜਿਸ ਕਾ (ਸੁਹਾਗੁ) ਸੁਖ ਸਦਾ ਹੀ ਇਸਥਿਤ ਹੈ॥੩॥
Prof. Sahib Singhਜਿਸ ਪਰਮਾਤਮਾ ਦਾ ਪਤੀ ਵਾਲਾ ਸਹਾਰਾ ਸਦਾ (ਜੀਵਾਂ ਦੇ ਸਿਰ ਉਤੇ) ਕਾਇਮ ਰਹਿੰਦਾ ਹੈ, ਨਾਨਕ ਉਸ ਸਰਬ-ਗੁਣ-ਭਰਪੂਰ ਸਰਬ-ਵਿਆਪਕ ਪ੍ਰਭੂ ਤੋਂ ਸਦਕੇ ਜਾਂਦਾ ਹੈ ॥੩॥

ਪਦ ਅਰਥ ਥਿਰੁ = ਸਦਾ ਲਈ ਕਾਇਮ। ਸੋਹਾਗੁ = ਪਤੀ ਵਾਲਾ ਸਹਾਰਾ ॥੩॥

SikhNet (Spanish)sacrificio al Señor Primordial, el Matrimonio con Él es Eterno. (3)
Answers quote the Granth verbatim with Ang citations. AI commentary is not Gurbani and not a religious ruling.