ਸੋਰਠਿ ਮਹਲਾ ੫ ਘਰੁ ੩ ਦੁਪਦੇ ॥
soratth mahalaa 5 ghar 3 dupade |
Sant Singh KhalsaSorat'h, Fifth Mehl, Third House, Dho-Padhay:
Manmohan SinghSorath 5th Guru. Dupadas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਰਾਮਦਾਸ ਸਰੋਵਰਿ ਨਾਤੇ ॥
raamadaas sarovar naate |
Sant Singh KhalsaBathing in the nectar tank of Ram Das,
Manmohan SinghBy bathing in the Nectar-tank of Ram Dass,
Manmohan Singh (Punjabi)ਰਾਮ ਦਾਸ ਦੇ ਤਾਲਾਬ ਅੰਦਰ ਇਸ਼ਨਾਨ ਕਰਨ ਦੁਆਰਾ,
Fareedkot Teekaਜੋ ਪੁਰਸ ਸ੍ਰੀ ਅੰਮ੍ਰਿਤਸਰ ਜੀ ਮੇਂ (ਨਾਤੇ) ਨਾਏ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ,ਪਦ ਅਰਥ ਰਾਮਦਾਸ ਸਰੋਵਰਿ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮ-ਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇ = ਨ੍ਹਾਤੇ।
SikhNet (Spanish)Sorath, Mejl Guru Aryan, Quinto Canal Divino, Du-Padas.
ਸਭਿ ਉਤਰੇ. ਪਾਪ ਕਮਾਤੇ ॥
sabh utare. paap kamaate |
Sant Singh Khalsaall sins are erased.
Manmohan Singhall the sins previously committed are washed off.
Manmohan Singh (Punjabi)ਪਿਛਲੇ ਕੀਤੇ ਹੋਏ ਸਾਰੇ ਪਾਪ ਧੋਤੇ ਜਾਂਦੇ ਹਨ।
Fareedkot Teekaਤਿਨ ਕੇ ਸਭ ਪਾਪ ਕਮਾਏ ਹੂਏ ਉਤਰੇ ਹੈਂ॥
Prof. Sahib Singhਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।ਪਦ ਅਰਥ ਸਭਿ = ਸਾਰੇ। ਕਮਾਤੇ = ਕਮਾਏ ਹੋਏ, ਕੀਤੇ ਹੋਏ।
SikhNet (Spanish)El Sirviente del Señor, al bañarse en el Lago de Néctar de Guru Ram Das,
ਨਿਰਮਲ ਹੋਏ. ਕਰਿ ਇਸਨਾਨਾ ॥
niramal hoe. kar isanaanaa |
Sant Singh KhalsaOne becomes immaculately pure, taking this cleansing bath.
Manmohan SinghHaving and ablution, one becomes pure.
Manmohan Singh (Punjabi)ਨਹਾ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।
Fareedkot Teekaਇਸਨਾਨ ਕਰ ਕੇ ਨਿਰਮਲ ਹੂਏ ਹੈਂ॥
Prof. Sahib Singh(ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।ਪਦ ਅਰਥ ਕਰਿ = ਕਰ ਕੇ।
SikhNet (Spanish)logra que todas sus faltas sean eliminadas,
ਗੁਰਿ ਪੂਰੈ. ਕੀਨੇ ਦਾਨਾ ॥੧॥
gur poorai. keene daanaa |1|
Sant Singh KhalsaThe Perfect Guru has bestowed this gift. ||1||
Manmohan SinghThe Perfect Guru has given this gift.
Manmohan Singh (Punjabi)ਪੂਰਨ ਗੁਰਾਂ ਨੇ ਇਹ ਦਾਤ ਬਖਸ਼ੀ ਹੈ।
Fareedkot Teekaਇਹੁ ਸਭ ਦਾਨ ਸ੍ਰੀ ਗੁਰੂ ਰਾਮਦਾਸ ਜੀ ਜੋ ਪੂਰੇ ਗੁਰੂ ਹੈਂ ਤਿਨੋਂ ਨੇ ਕੀਏ ਹੈਂ॥੧॥
Prof. Sahib Singhਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ ॥੧॥ਪਦ ਅਰਥ ਗੁਰਿ = ਗੁਰੂ ਨੇ। ਦਾਨਾ = ਬਖ਼ਸ਼ਸ਼ ॥੧॥
SikhNet (Spanish)y uno se vuelve Inmaculado al ser bendecido por el Guru Perfecto. (1)
ਸਭਿ ਕੁਸਲ ਖੇਮ; ਪ੍ਰਭਿ ਧਾਰੇ ॥
sabh kusal khem; prabh dhaare |
Sant Singh KhalsaGod has blessed all with peace and pleasure.
Manmohan SinghWith pleasure and peace the Lord has blessed all.
Manmohan Singh (Punjabi)ਸੁਆਮੀ ਨੇ ਸਾਰਿਆ ਨੂੰ ਖੁਸ਼ੀ ਅਤੇ ਆਰਾਮ ਦੀ ਦਾਤ ਦਿੱਤੀ ਹੈ।
Fareedkot Teekaਸਭ ਸੁਖ ਔ ਪ੍ਰਾਪਤਿ ਔ ਸੁਖ ਕੀ (ਖੇਮ) ਰਖ੍ਯਾ ਹਮਾਰੇ ਪਾਸ ਪ੍ਰਭੂ ਨੇ ਧਾਰੇ ਅਰਥਾਤ ਦੀਏ ਹੂਏ ਹੈਂ। ਭਾਵ ਸੇ ਹਮਾਰਾ ਪੁਰਸਾਰਥ ਕੁਛ ਨਹੀਂ ਇਹੁ ਕੇਵਲ ਗੁਰੋਂ ਕੀ ਕ੍ਰਿਪਾ ਹੈ॥
Prof. Sahib Singhਹੇ ਭਾਈ! (ਉਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨੇ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ,ਪਦ ਅਰਥ ਸਭਿ = ਸਾਰੇ। ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ।
SikhNet (Spanish)Los hombres están cómodos y en Paz;
ਸਹੀ ਸਲਾਮਤਿ. ਸਭਿ ਥੋਕ ਉਬਾਰੇ; ਗੁਰ ਕਾ ਸਬਦੁ. ਵੀਚਾਰੇ ॥ ਰਹਾਉ ॥
sahee salaamat. sabh thok ubaare; gur kaa sabad. veechaare | rahaau |
Sant Singh KhalsaEverything is safe and sound, as we contemplate the Word of the Guru's Shabad. ||Pause||
Manmohan SinghPondering over the Guru's hymns all the things are saved in tact. Pause.
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਸਾਰੀਆਂ ਵਸਤੂਆਂ ਜਿਉਂ ਦੀਆਂ ਤਿਉਂ ਬੱਚ ਗਈਆਂ ਹਨ। ਠਹਿਰਾਉ।
Fareedkot Teekaਪੁਨ: ਸਭ ਪਦਾਰਥ ਜਿਉਂ ਕੇ ਤਿਉਂ ਰਖੇ ਹੈਂ, ਵਾ ਸਭ ਇੰਦ੍ਰੇ ਰੂਪ ਪਦਾਰਥ ਵਿਸੇ ਉਪੱਦ੍ਰੋਂ ਸੇ ਜਿਉਂ ਕੇ ਤਿਉਂ ਰਖ ਲੀਏ ਹੈਂ। ਅਬ ਗੁਰੋਂ ਕੇ ਉਪਦੇਸ਼ ਕੋ ਬੀਚਾਰਤੇ ਹੈਂ॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ ਰਹਾਉ॥ਪਦ ਅਰਥ ਸਭਿ ਥੋਕ = ਸਾਰੀਆਂ ਚੀਜ਼ਾਂ, ਆਤਮਕ ਜੀਵਨ ਦੇ ਸਾਰੇ ਗੁਣ। ਉਬਾਰੇ = ਬਚਾ ਲਏ। ਬੀਚਾਰੇ = ਬੀਚਾਰਿ, ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ ॥ਰਹਾਉ॥
SikhNet (Spanish)meditando en la Palabra del Shabd del Guru, porque así, todo es salvado. (Pausa)
ਸਾਧਸੰਗਿ; ਮਲੁ ਲਾਥੀ ॥
saadhasang; mal laathee |
Sant Singh KhalsaIn the Saadh Sangat, the Company of the Holy, filth is washed off.
Manmohan SinghIn the society of saints, man's filth is washed off,
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਦੀ ਮੈਲ ਧੋਤੀ ਜਾਂਦੀ ਹੈ,
Fareedkot Teekaਤਿਨ ਕੀ ਸ੍ਰੇਸਟ ਸੰਗਤ ਮੇਂ ਹਮਾਰੀ ਪਾਪੋਂ ਕੀ ਮੈਲ ਲਾਥੀ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਮਲੁ = ਵਿਕਾਰਾਂ ਦੀ ਮੈਲ।
SikhNet (Spanish)En la Sociedad de los Santos las impurezas se borran,
ਪਾਰਬ੍ਰਹਮੁ ਭਇਓ ਸਾਥੀ ॥
paarabraham bheo saathee |
Sant Singh KhalsaThe Supreme Lord God has become our friend and helper.
Manmohan Singhand the Supreme Lord becomes his friend.
Manmohan Singh (Punjabi)ਅਤੇ ਸ਼੍ਰੋਮਣੀ ਸਾਹਿਬ ਉਸ ਦਾ ਮਿੱਤ੍ਰ ਬਣ ਜਾਂਦਾ ਹੈ।
Fareedkot Teekaਪਾਰਬ੍ਰਹਮ ਹਮਾਰਾ ਸਾਥੀ ਹੂਆ ਹੈ ॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ।ਪਦ ਅਰਥ ਸਾਥੀ = ਸਹਾਈ।
SikhNet (Spanish)y el Señor Trascendente se vuelve nuestro Único Amigo.
ਨਾਨਕ ਨਾਮੁ ਧਿਆਇਆ ॥
naanak naam dhiaaeaa |
Sant Singh KhalsaNanak meditates on the Naam, the Name of the Lord.
Manmohan SinghNanak has meditated on the Name,
Manmohan Singh (Punjabi)ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਕਾ ਨਾਮ ਧਿਆਇਆ ਹੈ॥
Prof. Sahib Singhਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ,
SikhNet (Spanish)Sí, meditando en el Nombre del Señor uno puede obtener al Purusha Primordial,
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
aad purakh prabh paaeaa |2|1|65|
Sant Singh KhalsaHe has found God, the Primal Being. ||2||1||65||
Manmohan Singhand attained to his Lord, the Primal Being.
Manmohan Singh (Punjabi)ਅਤੇ ਆਪਣੇ ਸਾਹਿਬ, ਆਦੀ ਨਿਰੰਕਾਰ ਨੂੰ ਪਾ ਲਿਆ ਹੈ।
Fareedkot Teekaਸਰਬ ਕੀ ਆਦਿ ਜੋ ਵਾਹਿਗੁਰੂ ਸਾਮਰਥ ਪੁਰਖ ਹੈ, ਤਬ ਹਮਨੇ ਸੋ ਪਾਯਾ ਹੈ॥੨॥੧॥੬੫॥☬ਪਰਮੇਸਰ ਸਿਮਰਨ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ ॥੨॥੧॥੬੫॥ਪਦ ਅਰਥ ਪੁਰਖ = ਸਰਬ-ਵਿਆਪਕ ॥੨॥੧॥੬੫॥
* ਨੋਟ: ਇਥੋਂ 'ਘਰੁ ੩' ਦੇ ਸ਼ਬਦ ਦੋ ਬੰਦਾਂ ਵਾਲੇ ਸ਼ੁਰੂ ਹੋਏ ਹਨ। ਦੁ-ਪਦੇ-ਦੋ ਬੰਦਾਂ ਵਾਲੇ।
SikhNet (Spanish)nuestro Único Dios. (2‑1‑65)