ੴ

ਸਿੱਖਬਾਣੀ · SikhBani

Ang 625

Sri Guru Granth Sahib · Raag Sorath · 5 shabads, 48 lines
Translations
Shabad Guru Arjan Dev Ji Raag Sorath continued from Ang 624

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ; ਆਪੇ ਸੁਣੈ ਬੇਨੰਤੀ ॥

hoe deaal kirapaal prabh tthaakur; aape sunai benantee |

Sant Singh KhalsaBecoming kind and compassionate, God the Lord and Master Himself listens to my prayer.
Manmohan SinghBecoming kind and compassionate, the Lord Master Himself hears my supplication.
Manmohan Singh (Punjabi)ਮਿਹਰਬਾਨ ਅਤੇ ਦਿਯਾਵਾਨ ਹੋ ਕੇ, ਸੁਆਮੀ ਮਾਲਕ ਖੁਦ ਮੇਰੀ ਪ੍ਰਾਰਥਨਾ ਸੁਣਦਾ ਹੈ।
Fareedkot Teekaਹੇ ਕਿਰਪਾ ਕੇ ਘਰ ਪ੍ਰਭੂ ਸੁਆਮੀ! ਜੇ ਤੂੰ ਦਿਆਲ ਹੋਇਕੈ ਆਪ ਮੇਰੀ ਬੇਨਤੀ ਕੋ ਸੁਣ ਲੇਵੇ ਅਰ ਸੁਣ ਕਰ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ,

ਪਦ ਅਰਥ ਹੋਇ = ਹੋ ਕੇ। ਆਪੇ = ਆਪ ਹੀ। ਮੇਲਿ = ਮੇਲੇ, ਮੇਲਦਾ ਹੈ।

SikhNet (Spanish)El Señor, en Su Misericordia, escucha mi oración y me une en la Unión con el Guru Perfecto.

ਪੂਰਾ ਸਤਗੁਰੁ ਮੇਲਿ ਮਿਲਾਵੈ; ਸਭ ਚੂਕੈ ਮਨ ਕੀ ਚਿੰਤੀ ॥

pooraa satagur mel milaavai; sabh chookai man kee chintee |

Sant Singh KhalsaHe unites me in Union with the Perfect True Guru, and all the cares and anxieties of my mind are dispelled.
Manmohan SinghHe unites me in the union of the Perfect. True Guru and my mind's cares are all dispelled.
Manmohan Singh (Punjabi)ਉਹ ਮੈਨੂੰ ਪੂਰਨ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਅਤੇ ਮੇਰੇ ਚਿੱਤ ਦੇ ਸਾਰੇ ਫਿਕਰ ਦੂਰ ਹੋ ਗਏ ਹਨ।
Fareedkot Teekaਪੂਰੇ ਸਤਿਗੁਰੋਂ ਕੇ ਮੇਲ ਮੇਂ ਮਿਲਾਇ ਦੇਵੈ, ਤੋ ਮੇਰੇ ਮਨ ਕੀ ਸਭ ਚਿੰਤਾ ਚੁਕੈ ਅਰਥਾਤ ਦੂਰ ਹੋਵੈ॥☬ਇਹ ਪ੍ਰਾਰਥਨਾ ਮਾਨ ਕੈ ਮੇਰੇ ਕੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਿਲਾਏ ਤੋ ਅਪਨੀ ਦਸ਼ਾ ਕਹਿਤੇ ਹੈਂ:
Prof. Sahib Singhਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।

ਪਦ ਅਰਥ ਚੂਕੇ = ਮੁੱਕ ਜਾਂਦੀ ਹੈ। ਚਿੰਤੀ = ਚਿੰਤਾ।

SikhNet (Spanish)Así todas las preocupaciones y ansiedades de mi mente son disipadas.

ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ; ਜਨ ਨਾਨਕ. ਸੁਖਿ ਵਸੰਤੀ ॥੪॥੧੨॥੬੨॥

har har naam avakhad mukh paaeaa; jan naanak. sukh vasantee |4|12|62|

Sant Singh KhalsaThe Lord, Har, Har, has placed the medicine of the Naam into my mouth; servant Nanak abides in peace. ||4||12||62||
Manmohan SinghThe Lord God has put the cure-all of His Name into my mouth and slave Nanak, now, abides in peace.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਆਪਣੇ ਨਾਮ ਦੀ ਦਵਾਈ ਮੇਰੇ ਮੂਹ ਵਿੱਚ ਪਾਈ ਹੈ ਅਤੇ ਗੋਲਾਂ ਨਾਨਕ, ਹੁਣ, ਅਨੰਦ ਅੰਦਰ ਵਸਦਾ ਹੈ।
Fareedkot Teekaਸਤਿਗੁਰੋਂ ਨੇ ਹਰਿ ਹਰਿ ਨਾਮ ਔਖਧੀ ਕੋ ਜਬ ਮੇਰੇ ਮੁਖ ਮੇਂ ਪਾਇਆ, ਤੌ ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੀ ਬੁਧੀ ਸੁਖ ਮੇਂ ਵਸਤੀ ਹੈ, ਭਾਵ ਸੇ ਮੈਂ ਸੁਖ ਰੂਪ ਹੀ ਹੂਆ ਹੂੰ॥੪॥੧੨॥੬੨॥☬ਸਰਬ ਰੂਪ ਕਹਿ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥

ਪਦ ਅਰਥ ਅਵਖਦੁ = ਦਵਾਈ। ਮੁਖਿ = ਮੂੰਹ ਵਿਚ। ਸੁਖਿ = ਆਤਮਕ ਆਨੰਦ ਵਿਚ। ਵਸੰਤੀ = ਵੱਸਦਾ ਹੈ ॥੪॥੧੨॥੬੨॥

SikhNet (Spanish)El Señor Jar, Jar, puso la medicina del Naam en mis labios y ahora, el Sirviente Nanak habita en la Paz. (4‑12‑62)

Open this shabad (15 lines, Angs 624-625) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਿਮਰਿ ਸਿਮਰਿ ਪ੍ਰਭ ਭਏ ਅਨੰਦਾ; ਦੁਖ ਕਲੇਸ ਸਭਿ ਨਾਠੇ ॥

simar simar prabh bhe anandaa; dukh kales sabh naatthe |

Sant Singh KhalsaRemembering, remembering God in meditation, bliss ensues, and one is rid of all suffering and pain.
Manmohan SinghRemembering and contemplating over the Lord, one abides in bless and is rid of all the sufferings and strifes.
Manmohan Singh (Punjabi)ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਬੰਦਾ ਖੁਸ਼ੀ ਵਿੱਚ ਵਸਦਾ ਹੈ ਤੇ ਸਾਰੇ ਦੁੱਖੜਿਆਂ ਤੇ ਬਖੇੜਿਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਪ੍ਰਭੂ! ਆਪ ਕੋ ਮਨ ਬਾਣੀ ਸੇ ਸਿਮਰ ਕੇ ਆਨੰਦ ਸਰੂਪ ਹੂਏ ਹੈਂ ਔ ਦੁਖ ਤਥਾ ਸਭ ਕਲੇਸ਼ ਭਾਗ ਗਏ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।

ਪਦ ਅਰਥ ਸਿਮਰਿ ਸਿਮਰਿ = ਮੁੜ ਮੁੜ ਸਿਮਰ ਕੇ। ਕਲੇਸ = ਝਗੜੇ। ਸਭਿ = ਸਾਰੇ।

SikhNet (Spanish)Contemplando al Señor uno está en Éxtasis y vive liberado de toda aflicción.

ਗੁਨ ਗਾਵਤ ਧਿਆਵਤ ਪ੍ਰਭੁ ਅਪਨਾ; ਕਾਰਜ ਸਗਲੇ ਸਾਂਠੇ ॥੧॥

gun gaavat dhiaavat prabh apanaa; kaaraj sagale saantthe |1|

Sant Singh KhalsaSinging the Glorious Praises of God, and meditating on Him, all my affairs are brought into harmony. ||1||
Manmohan SinghBy singing the praise of and reflecting over my Lord, all the affairs of mine are harmonized.
Manmohan Singh (Punjabi)ਆਪਣੇ ਸੁਆਮੀ ਦਾ ਜੱਸ ਗਾਇਨ ਅਤੇ ਧਿਆਨ ਧਾਰਨ ਦੁਆਰਾ, ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
Fareedkot Teekaਗੁਣੋਂ ਕੋ ਗਾਵਤੇ, ਪੁਨਾ ਹੇ ਪ੍ਰਭੂ! ਆਪ ਕਾ ਧਿਆਨ ਕਰਤਿਆਂ ਕਰਤਿਆਂ ਸਭ ਕਾਮ ਹਮ (ਸਾਂਠੇ) ਗੰਢ ਲੀਏ, ਭਾਵ ਕਰ ਲੀਏ ਹੈਂ॥੧॥
Prof. Sahib Singh(ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ ॥੧॥

ਪਦ ਅਰਥ ਸਾਂਠੇ = ਸਾਧ ਲਏ। ਸਗਲੇ = ਸਾਰੇ ॥੧॥

SikhNet (Spanish)Canta Su Alabanza y medita en su Señor. Así es emancipado.Oh Dios, Tu Nombre es la Vida de toda vida. (1)

ਜਗਜੀਵਨ ਨਾਮੁ ਤੁਮਾਰਾ ॥

jagajeevan naam tumaaraa |

Sant Singh KhalsaYour Name is the Life of the world.
Manmohan SinghMy Master, Thy Name is the Life of the world.
Manmohan Singh (Punjabi)ਮੇਰੇ ਮਾਲਕ, ਤੇਰਾ ਨਾਮ ਜਗਤ ਦੀ ਜਿੰਦ-ਜਾਨ ਹੈ।
Fareedkot Teeka(ਜਗਜੀਵਨ) ਪਰਮੇਸ਼ਰ ਨਾਮ ਜੋ ਤੁਮਾਰਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਜਗ ਜੀਵਨ = ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ।

SikhNet (Spanish)Cuando el Guru nos instruye en Tu Sabiduría,

ਗੁਰ ਪੂਰੇ ਦੀਓ ਉਪਦੇਸਾ; ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥

gur poore deeo upadesaa; jap bhaujal paar utaaraa | rahaau |

Sant Singh KhalsaThe Perfect Guru has taught me, that by meditating, I cross over the terrifying world-ocean. ||Pause||
Manmohan SinghThe Perfect Guru has instructed me and remembering the Lord, I have crossed the terrible world ocean. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ ਅਤੇ ਸਾਹਿਬ ਨੂੰ ਸਿਮਰ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਠਹਿਰਾਉ।
Fareedkot Teekaਤਿਸ ਕਾ ਉਪਦੇਸ਼ ਜੋ ਪੂਰੇ ਗੁਰੋਂ ਨੇ ਦੀਆ ਹੈਂ, ਤਿਸ ਕੋ ਹਮ ਨੇ ਜਪ ਕੇ ਸੰਸਾਰ ਸਮੁੰਦਰ ਸੇ ਕੁਟੰਬ ਕੋ ਵਾ ਸਮੂਹ ਸਿਖ ਸੰਗਤ ਕੋ ਪਾਰ ਉਤਾਰਾ ਹੈ॥ ਰਹਾਉ ॥
Prof. Sahib Singhਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਰਹਾਉ॥

ਪਦ ਅਰਥ ਜਪਿ = ਜਪ ਕੇ। ਭਉਜਲੁ = ਸੰਸਾਰ-ਸਮੁੰਦਰ ॥ਰਹਾਉ॥

SikhNet (Spanish)uno es llevado a través del mar de la existencia meditando en Ti. (Pausa)

ਤੂਹੈ ਮੰਤ੍ਰੀ. ਸੁਨਹਿ ਪ੍ਰਭ ਤੂਹੈ; ਸਭੁ ਕਿਛੁ ਕਰਣੈਹਾਰਾ ॥

toohai mantree. suneh prabh toohai; sabh kichh karanaihaaraa |

Sant Singh KhalsaYou are Your own advisor; You hear everything, God, and You do everything.
Manmohan SinghO Lord, Thou art Thy own Adviser, Thou Thyself also hearest all and Thou art the Doer of all the deeds.
Manmohan Singh (Punjabi)ਹੇ ਸਾਹਿਬ! ਤੂੰ ਹੀ ਆਪਣੇ ਆਪ ਦਾ ਸਲਾਹਕਾਰ ਹੈ, ਤੂੰ ਖੁਦ ਹੀ ਸਾਰਿਆਂ ਨੂੰ ਸੁਣਦਾ ਵੀ ਹੈ ਅਤੇ ਤੂੰ ਸਾਰੇ ਕੰਮ ਕਰਨ ਵਾਲਾ ਹੈ।
Fareedkot Teekaਤੂੰ ਹੀ ਹਮਾਰਾ (ਮੰਤ੍ਰੀ) ਸਲਾਹੀ ਹੈਂ, ਹੇ ਪ੍ਰਭੂ! ਹਮਾਰੀ ਬੇਨਤੀ ਤੂੰਹੀਂ ਸੁਨਤਾ ਹੈ, ਤੂੰਹੀ ਸਭ ਕੁਛ ਕਰਨੇਹਾਰ ਸਮਰੱਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ,

ਪਦ ਅਰਥ ਮੰਤ੍ਰੀ = ਸਲਾਹਕਾਰ। ਸੁਨਹਿ = ਤੂੰ ਸੁਣਦਾ ਹੈਂ। ਕਰਣੈਹਾਰਾ = ਕਰ ਸਕਣ ਦੀ ਸਮਰਥਾ ਵਾਲਾ।

SikhNet (Spanish)Eres Tu Propio Consejero, y todo lo escuchas; eres la Causa de causas.

ਤੂ ਆਪੇ ਦਾਤਾ. ਆਪੇ ਭੁਗਤਾ; ਕਿਆ ਇਹੁ ਜੰਤੁ ਵਿਚਾਰਾ ॥੨॥

too aape daataa. aape bhugataa; kiaa ihu jant vichaaraa |2|

Sant Singh KhalsaYou Yourself are the Giver, and You Yourself are the Enjoyer. What can this poor creature do? ||2||
Manmohan SinghThou Thyself art the Giver and Thyself the Enjoyer What power can this poor creature have?
Manmohan Singh (Punjabi)ਤੂੰ ਖੁਦ ਦਾਤਾਰ ਹੈ ਅਤੇ ਖੁਦ ਹੀ ਭੋਗਣ ਵਾਲਾ ਇਸ ਗਰੀਬ ਜੀਵ ਦੇ ਵਿੱਚ ਕਿਹੜੀ ਤਾਕਤ ਹੈ?
Fareedkot Teekaਤੂੰ ਆਪੇ ਦਾਤਾ ਹੈਂ ਔ ਤੂੰ ਆਪੇ ਭੋਗ ਰਹਾ ਹੈਂ, ਇਹੁ ਬਿਚਾਰਾ ਜੀਵ ਕਿਆ ਸਮਰਥ ਹੈ, ਜੋ ਕੁਛ ਕਰ ਸਕੇ॥੨॥
Prof. Sahib Singhਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ ॥੨॥

ਪਦ ਅਰਥ ਆਪੇ = ਆਪ ਹੀ। ਭੁਗਤਾ = ਭੋਗਣ ਵਾਲਾ। ਕਿਆ ਵਿਚਾਰਾ = ਕੋਈ ਪਾਂਇਆਂ ਨਹੀਂ ॥੨॥

SikhNet (Spanish)Tú mismo eres el Dador, y también gozas de Tus Tesoros. ¿Qué poder tiene un simple hombre ante Ti? (2)

ਕਿਆ ਗੁਣ ਤੇਰੇ ਆਖਿ ਵਖਾਣੀ; ਕੀਮਤਿ ਕਹਣੁ. ਨ ਜਾਈ ॥

kiaa gun tere aakh vakhaanee; keemat kehan. na jaaee |

Sant Singh KhalsaWhich of Your Glorious Virtues should I describe and speak of? Your value cannot be described.
Manmohan SinghWhich of Thy virtues should I recount and narrate? Thy worth cannot be told.
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਤੇਰੇ ਗੁਨ ਮੈਂ ਕਿਆ ਮੁਖ ਕਰ ਕੇ (ਵਖਾਣੀ) ਕਹੂੰ, ਤੇਰੇ ਗੁਣੋਂ ਕੀ ਕੀਮਤ ਭੀ ਕਹੀ ਨਹੀਂ ਜਾਤੀ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ।

ਪਦ ਅਰਥ ਵਖਾਣੀ = ਵਖਾਣੀਂ, ਮੈਂ ਬਿਆਨ ਕਰਾਂ।

SikhNet (Spanish)¿Qué tanto puede uno recitar Tu Alabanza? Nadie conoce el Límite de Tu Valor.

ਪੇਖਿ ਪੇਖਿ ਜੀਵੈ ਪ੍ਰਭੁ ਅਪਨਾ; ਅਚਰਜੁ ਤੁਮਹਿ ਵਡਾਈ ॥੩॥

pekh pekh jeevai prabh apanaa; acharaj tumeh vaddaaee |3|

Sant Singh KhalsaI live by beholding, beholding You, O God. Your glorious greatness is wonderful and amazing! ||3||
Manmohan SinghMy Lord, I have live by seeing and beholding Thee. Wondrous is Thine greatness.
Manmohan Singh (Punjabi)ਮੇਰੇ ਮਾਲਕ! ਮੈਂ ਤੈਨੂੰ ਤੱਕ ਕੇ ਤੇ ਵੇਖ ਕੇ ਜੀਉਂਦਾ ਹਾਂ। ਅਦਭੁੱਤ ਹੈ ਤੇਰੀ ਵਿਸ਼ਾਲਤਾ।
Fareedkot Teekaਮੇਰਾ ਮਨ ਤੇਰੇ ਕੋ ਅਪਨਾ ਸਮਰਥ ਸੁਆਮੀ ਜਾਨ ਕਰ ਅਰ ਤੇਰੀ ਅਸਚਰਜ ਵਡਿਆਈ ਕੋ ਦੇਖ ਦੇਖ ਕੇ ਜੀਵਤਾ ਅਰਥਾਤ ਪ੍ਰਸੰਨ ਹੋਤਾ ਹੈ॥੩॥
Prof. Sahib Singhਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਪੇਖਿ = ਵੇਖ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਤੁਮਹਿ = ਤੇਰੀ। ਵਡਾਈ = ਵਡੱਪਣ ॥੩॥

SikhNet (Spanish)Vivo bendecido por Tu Visión; oh, Maravillosa es Tu Gloria. (3)

ਧਾਰਿ ਅਨੁਗ੍ਰਹੁ. ਆਪਿ ਪ੍ਰਭ ਸ੍ਵਾਮੀ; ਪਤਿ ਮਤਿ ਕੀਨੀ ਪੂਰੀ ॥

dhaar anugrahu. aap prabh svaamee; pat mat keenee pooree |

Sant Singh KhalsaGranting His Grace, God my Lord and Master Himself saved my honor, and my intellect has been made perfect.
Manmohan SinghExtending His mercy, the Lord Master has Himself saved my honour and illumined my intellect.
Manmohan Singh (Punjabi)ਆਪਣੀ ਮਿਹਰ ਕਰ ਕੇ, ਪ੍ਰਭੂ ਪ੍ਰਮੇਸ਼ਰ ਨੇ ਖੁਦ ਮੇਰੀ ਇੱਜ਼ਤ ਤੇ ਅਕਲ ਸਸ਼ੋਭਤ ਕਰ ਦਿੱਤੀਆਂ ਹਨ।
Fareedkot Teekaਹੇ ਪ੍ਰਭੂ ਸੁਆਮੀ! ਤੈਨੇ ਅਪਨੀ ਕਿਰਪਾ ਕਰ ਕੇ ਪਤਿ ਔ ਬੁਧੀ ਭੀ ਮੇਰੀ ਪੂਰੀ ਕਰੀ ਹੈ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ।

ਪਦ ਅਰਥ ਅਨੁਗ੍ਰਹੁ = ਕਿਰਪਾ। ਧਾਰਿ = ਕਰ ਕੇ। ਪ੍ਰਭ = ਹੇ ਪ੍ਰਭੂ। ਪਤਿ = ਇੱਜ਼ਤ। ਮਤਿ = ਅਕਲ।

SikhNet (Spanish)Oh Señor, eres Compasivo conmigo; has salvado mi honor e iluminado mi intelecto.

ਸਦਾ ਸਦਾ ਨਾਨਕ ਬਲਿਹਾਰੀ; ਬਾਛਉ ਸੰਤਾ ਧੂਰੀ ॥੪॥੧੩॥੬੩॥

sadaa sadaa naanak balihaaree; baachhau santaa dhooree |4|13|63|

Sant Singh KhalsaForever and ever, Nanak is a sacrifice, longing for the dust of the feet of the Saints. ||4||13||63||
Manmohan SinghEver, ever Nanak is devoted unto the Lord and longs for the dust of saints feet.
Manmohan Singh (Punjabi)ਹਮੇਸ਼ਾਂ! ਹਮੇਸ਼ਾਂ ਹੀ ਨਾਨਕ ਸਾਹਿਬ ਤੋਂ ਸਦਕੇ ਜਾਂਦਾ ਹੈ ਅਤੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀਤੇ ਮੈਂ ਨਿਤ੍ਯੰਪ੍ਰਤਿ ਬਲਿਹਾਰੀ ਜਾਤਾ ਹੂੰ, ਕਿਉਂਕਿ ਸਭ ਮੇਰੀ ਕਾਮਨਾ ਪੂਰੀ ਹੂਈ ਹੈ। ਪਰੰਤੂ ਇਹ ਕਿਰਪਾ ਕਰ ਜੋ ਮੈਂ ਤੇਰੇ ਸੰਤੋਂ ਕੀ ਧੂਰੀ ਚਾਹਤਾ ਰਹੂੰ, ਭਾਵ ਸੇ ਸੇਵਾ ਕਰਤਾ ਰਹੂੰ॥੪॥੧੩॥੬੩॥☬ਸ੍ਰੀ ਅੰਮ੍ਰਿਤਸਰ ਜੀ ਕੀ ਮਹਿਮਾ ਕਹ ਕਰ ਪਰਮੇਸਰ ਕੇ ਸਨਮੁਖ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੧੩॥੬੩॥

ਪਦ ਅਰਥ ਬਲਿਹਾਰੀ = ਸਦਕੇ। ਬਾਛਹੁ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰੀ = ਚਰਨ-ਧੂੜ ॥੪॥੧੩॥੬੩॥

SikhNet (Spanish)Nanak ofrece siempre su ser en sacrificio a Ti, oh Dios, y sólo busca el Polvo que los Santos han pisado. (4‑13‑63)

Open this shabad →

Shabad Guru Arjan Dev Ji Raag Sorath

ਸੋਰਠਿ ਮਃ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰੁ ਪੂਰਾ ਨਮਸਕਾਰੇ ॥

gur pooraa namasakaare |

Sant Singh KhalsaI bow in reverence to the Perfect Guru.
Manmohan SinghI make obeisance unto my Perfect Guru.
Manmohan Singh (Punjabi)ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।
Fareedkot Teeka(ਪੂਰਾ) ਪੂਜ੍ਯ ਜਾਨ ਕੇ ਤੇਰੇ ਚਰਨ ਨਮਸਕਾਰੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ,

ਪਦ ਅਰਥ ਨਮਸਕਾਰੇ = ਸਿਰ ਨਿਵਾਂਦਾ ਹੈ, ਸ਼ਰਨ ਪੈਂਦਾ ਹੈ।

SikhNet (Spanish)Me postro en Reverencia ante el Guru Perfecto,

ਪ੍ਰਭਿ. ਸਭੇ ਕਾਜ ਸਵਾਰੇ ॥

prabh. sabhe kaaj savaare |

Sant Singh KhalsaGod has resolved all my affairs.
Manmohan SinghThe Lord has regulated all my affairs.
Manmohan Singh (Punjabi)ਸੁਆਮੀ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਹੇ ਪ੍ਰਭੂ! ਤੈਨੇ ਸਭ ਕਾਮ ਹਮਾਰੇ ਸੁਵਾਰ ਦੀਏ ਹੈਂ॥
Prof. Sahib Singh(ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)pues mi Señor me ha liberado

ਹਰਿ. ਅਪਣੀ ਕਿਰਪਾ ਧਾਰੀ ॥

har. apanee kirapaa dhaaree |

Sant Singh KhalsaThe Lord has showered me with His Mercy.
Manmohan SinghThe Lord has showered His benediction on me.
Manmohan Singh (Punjabi)ਪ੍ਰਭੂ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।
Fareedkot Teekaਹੇ ਹਰੀ! ਜਬ ਤੈਨੇ ਅਪਨੀ ਕ੍ਰਿਪਾ ਕਰੀ॥
Prof. Sahib Singhਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ,
SikhNet (Spanish)por Su Misericordia

ਪ੍ਰਭ ਪੂਰਨ ਪੈਜ ਸਵਾਰੀ ॥੧॥

prabh pooran paij savaaree |1|

Sant Singh KhalsaGod has perfectly preserved my honor. ||1||
Manmohan SinghThe Lord has fully preserved my honour.
Manmohan Singh (Punjabi)ਸੁਆਮੀ ਨੇ ਮੇਰੀ ਪਤਿ-ਆਬਰੂ ਪੂਰੀ ਤਰ੍ਹਾਂ ਸਸ਼ੋਭਤ ਕੀਤੀ ਹੈ।
Fareedkot Teekaਹੇ ਪ੍ਰਭੂ ਪੂਰਨ! ਤੈਨੇ ਸਭ ਹਮਾਰੀ (ਪੈਜ) ਪ੍ਰਤਗ੍ਯਾ ਵਾ ਆਵਰੋ੍ਯ ਸਵਾਰ ਦਈ॥੧॥
Prof. Sahib Singhਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ॥੧॥

ਪਦ ਅਰਥ ਪੈਜ = ਇੱਜ਼ਤ ॥੧॥

SikhNet (Spanish)y ha salvado mi honor. (1)

ਅਪਨੇ ਦਾਸ ਕੋ; ਭਇਓ ਸਹਾਈ ॥

apane daas ko; bheo sahaaee |

Sant Singh KhalsaHe has become the help and support of His slave.
Manmohan SinghOf His slave, the Master has become a refuge.
Manmohan Singh (Punjabi)ਆਪਣੇ ਗੋਲੇ ਦਾ ਮਾਲਕ ਪਨਾਹ ਗੁਝੀਰ ਹੋ ਗਿਆ ਹੈ।
Fareedkot Teekaਅਪਨੇ ਦਾਸ ਕੋ ਤੂੰ ਐਸਾ ਸਹਾਈ ਹੂਆ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ।

ਪਦ ਅਰਥ ਕੋ = ਦਾ। ਸਹਾਈ = ਮਦਦਗਾਰ।

SikhNet (Spanish)Ahora el Señor es mi Único Refugio; me ha bendecido

ਸਗਲ ਮਨੋਰਥ ਕੀਨੇ ਕਰਤੈ; ਊਣੀ ਬਾਤ. ਨ ਕਾਈ ॥ ਰਹਾਉ ॥

sagal manorath keene karatai; aoonee baat. na kaaee | rahaau |

Sant Singh KhalsaThe Creator has achieved all my goals, and now, nothing is lacking. ||Pause||
Manmohan SinghThe Creator has fulfilled all my desires and nothing is left undone. Pause
Manmohan Singh (Punjabi)ਸਿਰਜਣਹਾਰ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਕੋਈ ਚੀਜ਼ ਭੀ ਅਧੂਰੀ ਨਹੀਂ ਰਹੀ। ਠਹਿਰਾਉ।
Fareedkot Teekaਹੇ ਕਰਤੇ! ਤੈਨੇ ਸਭ ਮਨੋਰਥ ਪੂਰਨ ਕਰ ਦੀਏ ਹੈਂ, ਕੋਈ ਬਾਤ ਭੀ ਊਣੀ ਨਹੀਂ ਰਹੀ ਹੈ॥ ਰਹਾਉ ॥
Prof. Sahib Singhਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ ਰਹਾਉ॥

ਪਦ ਅਰਥ ਕਰਤੈ = ਕਰਤਾਰ ਨੇ। ਊਣੀ ਬਾਤ = ਘਾਟ, ਕਮੀ ॥ਰਹਾਉ॥

SikhNet (Spanish)con todas Sus Bondades y no estoy privado de nada. (Pausa)

ਕਰਤੈ ਪੁਰਖਿ; ਤਾਲੁ ਦਿਵਾਇਆ ॥

karatai purakh; taal divaaeaa |

Sant Singh KhalsaThe Creator Lord has caused the pool of nectar to be constructed.
Manmohan SinghThe Creator Lord has caused the Nectar tank to be made.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਅੰਮ੍ਰਿਤ ਸਰੋਵਰ ਬਣਵਾਇਆ ਹੈ।
Fareedkot Teekaਹੇ ਕਰਤੇ ਪੁਰਖ! ਤੈਨੇ ਹੀ ਤਾਲ ਅੰਮ੍ਰਿਤਸਰ (ਦਿਵਾਇਆ) ਲਗਾਇਆ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ,

ਪਦ ਅਰਥ ਪੁਰਖਿ = ਪੁਰਖ ਨੇ, ਸਰਬ-ਵਿਆਪਕ ਪ੍ਰਭੂ ਨੇ। ਤਾਲੁ = ਤਾਲਾ, ਜੰਦ੍ਰਾ, ਗੁਪਤ ਨਾਮ-ਖ਼ਜ਼ਾਨਾ। ਦਿਵਾਇਆ = ਦਿਵਾ ਦਿੱਤਾ (ਗੁਰੂ ਦੀ ਰਾਹੀਂ)।

SikhNet (Spanish)El Señor Creador ha construido

ਪਿਛੈ ਲਗਿ ਚਲੀ ਮਾਇਆ ॥

pichhai lag chalee maaeaa |

Sant Singh KhalsaThe wealth of Maya follows in my footsteps,
Manmohan SinghThe wealth, follows in my foot-steps
Manmohan Singh (Punjabi)ਦੌਲਤ, ਮੇਰੇ ਮਗਰ ਟੁਰੀ ਆਉਂਦੀ ਹੈ,
Fareedkot Teekaਆਪ ਕੀ ਕ੍ਰਿਪਾ ਸੇ ਹਮਾਰੇ ਪੀਛੇ ਸਭ ਮਾਇਆ ਲਾਗ ਚਲੀ ਹੈ॥
Prof. Sahib Singh(ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ।
SikhNet (Spanish)para mí el Tanque de Néctar y las Riquezas del Señor llueven sobre mí.

ਤੋਟਿ; ਨ ਕਤਹੂ ਆਵੈ ॥

tott; na katahoo aavai |

Sant Singh Khalsaand now, nothing is lacking at all.
Manmohan Singhand I am now short of nothing.
Manmohan Singh (Punjabi)ਅਤੇ ਮੈਨੂੰ ਹੁਣ ਕਿਸੇ ਚੀਜ਼ ਦਾ ਘਾਟਾ ਨਹੀਂ।
Fareedkot Teekaਤੋਟ ਕਬੀ ਨਹੀਂ ਆਵਤੀ ਹੈ॥
Prof. Sahib Singh(ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ।

ਪਦ ਅਰਥ ਤੋਟਿ = ਕਮੀ। ਕਤਹੂ = ਕਿਤੇ ਭੀ।

SikhNet (Spanish)Ahora no me falta nada;

ਮੇਰੇ ਪੂਰੇ ਸਤਗੁਰ ਭਾਵੈ ॥੨॥

mere poore satagur bhaavai |2|

Sant Singh KhalsaThis is pleasing to my Perfect True Guru. ||2||
Manmohan SinghIt so pleases my Perfect True Guru.
Manmohan Singh (Punjabi)ਮੈਂਡੇ ਪੂਰਨ ਸੱਚੇ ਗੁਰਾਂ ਨੂੰ ਐਕੁਰ ਹੀ ਚੰਗਾ ਲੱਗਦਾ ਹੈ।
Fareedkot Teekaਮੇਰੇ ਸਤਿਗੁਰੂ ਪੂਰੇ ਜੋ ਸ੍ਰੀ ਗੁਰੂ ਰਾਮਦਾਸ ਜੀ ਹੈਂ, ਤਿਨ ਕੋ ਐਸੇ ਹੀ ਰੀਤੀ ਭਾਵਤੀ ਹੈ। ਕਿਉਂਕਿ ਬਾਬਾ ਗੁਰੂ ਨਾਨਕ ਦੇਵ ਜੀ ਨੇ ਬਾਰਾਂ ਕੋਸ ਪਰੇ ਰਖੀ ਹੈ ਔ ਗੁਰੂ ਅੰਗਦ ਜੀ ਨੇ ਛੀ ਕੋਸ, ਗੁਰੂ ਅਮਰਦਾਸ ਜੀ ਕੇ ਦਰਵਾਜੇ ਤਕ ਪਹੁੰਚੀ। ਸ੍ਰੀ ਗੁਰੂ ਰਾਮਦਾਸ ਜੀ ਨੇ ਚਰਨੀ ਲਾਇਕੇ ਚਾਰੋਂ ਦਰਵਾਜੇ ਖੁਲ੍ਹੇ ਕਰ ਦੀਏ, ਅਬ ਚਾਰੋਂ ਓਰ ਸੇ ਲਛਮੀ ਆਵਤੀ ਨਿਖੁਟਤੀ ਨਹੀਂ ਹੈ॥੨॥
Prof. Sahib Singhਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ ॥੨॥

ਪਦ ਅਰਥ ਸਤਗੁਰ ਭਾਵੈ = ਗੁਰੂ ਨੂੰ ਚੰਗੀ ਲੱਗਦੀ ਹੈ ॥੨॥

SikhNet (Spanish)tal es la Voluntad del Guru Perfecto. (2)

ਸਿਮਰਿ ਸਿਮਰਿ ਦਇਆਲਾ ॥

simar simar deaalaa |

Sant Singh KhalsaRemembering, remembering the Merciful Lord in meditation,
Manmohan SinghOn remembering and contemplating on the Merciful Master,
Manmohan Singh (Punjabi)ਮਿਹਰਬਾਨ ਮਾਲਕ ਦਾ ਭਜਨ ਤੇ ਆਰਾਧਨ ਕਰਨ ਦੁਆਰਾ,
Fareedkot Teekaਹੇ ਦਿਆਲ ਵਾਹਿਗੁਰੂ! ਤੇਰੇ ਕੋ ਸਿਮਰ ਸਿਮਰ ਕਰ॥
Prof. Sahib Singhਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ)

ਪਦ ਅਰਥ ਦਇਆਲਾ = ਦਇਆ-ਦਾ-ਘਰ ਪ੍ਰਭੂ।

SikhNet (Spanish)Habita en el Guru Perfecto, oh hombre,

ਸਭਿ ਜੀਅ ਭਏ ਕਿਰਪਾਲਾ ॥

sabh jeea bhe kirapaalaa |

Sant Singh Khalsaall beings have become kind and compassionate to me.
Manmohan Singhall the beings have become compassionate to me.
Manmohan Singh (Punjabi)ਸਾਰੇ ਜੀਵ ਮੇਰੇ ਉਤੇ ਦਇਆਵਾਨ ਹੋ ਗਏ ਹਨ।
Fareedkot Teekaਸਭ ਸ੍ਰੀ ਅੰਮ੍ਰਿਤਸਰ ਜੀ ਕੇ ਨਿਵਾਸੀ ਜੀਵ ਕ੍ਰਿਪਾ ਕੇ ਘਰ ਹੂਏ ਹੈਂ, ਭਾਵ ਸੇ ਦਯਾਵਾਨ ਬਹੁਤ ਹੈਂ॥
Prof. Sahib Singhਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਕਿਰਪਾਲਾ = ਕਿਰਪਾ ਦੇ ਘਰ ਪ੍ਰਭੂ ਦਾ ਰੂਪ।

SikhNet (Spanish)y así podrás ver la vida con Compasión.

ਜੈ ਜੈ ਕਾਰੁ ਗੁਸਾਈ ॥

jai jai kaar gusaaee |

Sant Singh KhalsaHail! Hail to the Lord of the world,
Manmohan SinghHail! hail! unto the World-Lord,
Manmohan Singh (Punjabi)ਵਾਹਿ! ਵਾਹਿ! ਹੈ ਸ੍ਰਿਸ਼ਟੀ ਦੇ ਸੁਆਮੀ ਨੂੰ,
Fareedkot Teekaਹੇ ਪ੍ਰਿਥਵੀ ਕੇ ਪਤੀ! ਸਭ ਸ੍ਰੀ ਅੰਮ੍ਰਿਤਸਰ ਜੀ ਕੇ ਨਿਵਾਸੀ ਤਿਸ ਤੇਰਾ ਧੰਨ੍ਯਬਾਦ ਕਰਤੇ ਹੈਂ॥
Prof. Sahib Singh(ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ,

ਪਦ ਅਰਥ ਜੈ ਜੈ ਕਾਰੁ = ਸੋਭਾ, ਸਿਫ਼ਤ-ਸਾਲਾਹ। ਗੁਸਾਈ = ਸ੍ਰਿਸ਼ਟੀ ਦਾ ਮਾਲਕ।

SikhNet (Spanish)¡Victoria para el Maestro de la tierra,

ਜਿਨਿ; ਪੂਰੀ ਬਣਤ ਬਣਾਈ ॥੩॥

jin; pooree banat banaaee |3|

Sant Singh Khalsawho created the perfect creation. ||3||
Manmohan Singhwho has created the perfect creation.
Manmohan Singh (Punjabi)ਜਿਸ ਨੇ ਪੂਰਨ ਘਾੜਤ ਘੜੀ ਹੈ।
Fareedkot Teekaਜਿਸ ਤੈਨੇ ਪੂਰੀ ਖਾਂਨ ਪਾਨ ਪਹਿਰਾਨ ਕੀ ਬਨਤ ਬਨਾਇ ਦਈ ਹੈ॥੩॥
Prof. Sahib Singhਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ ॥੩॥

ਪਦ ਅਰਥ ਜਿਨਿ = ਜਿਸ (ਗੁਸਾਈ) ਨੇ। ਬਣਤ = ਵਿਓਂਤ ॥੩॥

SikhNet (Spanish)Quien en Su Obra ha creado un Orden Perfecto! (3)

ਤੂ ਭਾਰੋ ਸੁਆਮੀ ਮੋਰਾ ॥

too bhaaro suaamee moraa |

Sant Singh KhalsaYou are my Great Lord and Master.
Manmohan SinghThou art my great Master.
Manmohan Singh (Punjabi)ਤੂੰ ਮੇਰਾ ਵੱਡਾ ਮਾਲਕ ਹੈ।
Fareedkot Teekaਤੂੰ ਹਮਾਰਾ ਭਾਰਾ ਸ੍ਵਾਮੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।

ਪਦ ਅਰਥ ਮੋਰਾ = ਮੇਰਾ।

SikhNet (Spanish)Eres mi Gran Maestro, oh Señor;

ਇਹੁ ਪੁੰਨੁ ਪਦਾਰਥੁ ਤੇਰਾ ॥

eihu pun padaarath teraa |

Sant Singh KhalsaThese blessings and wealth are Yours.
Manmohan SinghThe gifts and the wealth are all Thine.
Manmohan Singh (Punjabi)ਇਹ ਦਾਤਾਂ ਅਤੇ ਦੌਲਤ ਸਮੂਹ ਤੇਰੀਆਂ ਹੀ ਹਨ।
Fareedkot Teekaਜਿਤਨਾ ਹਮਾਰੇ ਪਾਸ ਪਦਾਰਥ ਹੈ ਇਹ ਸਭ ਤੇਰਾ ਹੀ ਪੁੰਨ ਹੈ॥
Prof. Sahib Singhਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ।

ਪਦ ਅਰਥ ਪੁੰਨੁ = ਬਖ਼ਸ਼ੀਸ਼। ਪਦਾਰਥੁ = ਨਾਮ-ਵਸਤ।

SikhNet (Spanish)todas mis Bendiciones son Tuyas.

ਜਨ ਨਾਨਕ. ਏਕੁ ਧਿਆਇਆ ॥

jan naanak. ek dhiaaeaa |

Sant Singh KhalsaServant Nanak has meditated on the One Lord;
Manmohan SinghSlave Nanak, has remembered the one Lord,
Manmohan Singh (Punjabi)ਗੋਲੇ ਨਾਨਕ ਨੇ ਇਕ ਸਾਹਿਬ ਦਾ ਹੀ ਸਿਮਰਨ ਕੀਤਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਏਕ ਤੇਰੇ ਕੋ ਹੀ ਧਿਆਇਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ,
SikhNet (Spanish)Nanak ha contemplado sólo al Uno

ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥

sarab falaa pun paaeaa |4|14|64|

Sant Singh Khalsahe has obtained the fruitful rewards for all good deeds. ||4||14||64||
Manmohan Singhand he has obtained the fruit of all the meritorious deeds.
Manmohan Singh (Punjabi)ਅਤੇ ਉਸ ਨੇ ਸਾਰੇ ਸ੍ਰੇਸ਼ਟ ਕਰਮਾਂ ਦਾ ਮੇਵਾ ਪ੍ਰਾਪਤ ਕਰ ਲਿਆ ਹੈ।
Fareedkot Teekaਸੰਪੂਰਨ ਫਲੋਂ ਕੋ ਇਸ ਧਿਆਵਨੇ ਰੂਪ ਪੁੰਨ ਕਰ ਕੇ ਹੀ ਪਾਇਆ ਹੈ॥੪॥੧੬॥੬੪॥☬ਸ੍ਰੀ ਅੰਮ੍ਰਿਤਸਰ ਜੀ ਕੇ ਸਨਾਨ ਕਾ ਫਲੁ ਉਚਾਰਤੇ ਹੈਂ:
Prof. Sahib Singhਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ ॥੪॥੧੪॥੬੪॥

ਪਦ ਅਰਥ ਸਰਬ ਫਲਾ = ਸਾਰੇ ਫਲ ਦੇਣ ਵਾਲਾ ॥੪॥੧੪॥੬੪॥

SikhNet (Spanish)y ha obtenido el Fruto del Mérito. (4‑14‑64)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ਘਰੁ ੩ ਦੁਪਦੇ ॥

soratth mahalaa 5 ghar 3 dupade |

Sant Singh KhalsaSorat'h, Fifth Mehl, Third House, Dho-Padhay:
Manmohan SinghSorath 5th Guru. Dupadas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਮਦਾਸ ਸਰੋਵਰਿ ਨਾਤੇ ॥

raamadaas sarovar naate |

Sant Singh KhalsaBathing in the nectar tank of Ram Das,
Manmohan SinghBy bathing in the Nectar-tank of Ram Dass,
Manmohan Singh (Punjabi)ਰਾਮ ਦਾਸ ਦੇ ਤਾਲਾਬ ਅੰਦਰ ਇਸ਼ਨਾਨ ਕਰਨ ਦੁਆਰਾ,
Fareedkot Teekaਜੋ ਪੁਰਸ ਸ੍ਰੀ ਅੰਮ੍ਰਿਤਸਰ ਜੀ ਮੇਂ (ਨਾਤੇ) ਨਾਏ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ,

ਪਦ ਅਰਥ ਰਾਮਦਾਸ ਸਰੋਵਰਿ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮ-ਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇ = ਨ੍ਹਾਤੇ।

SikhNet (Spanish)Sorath, Mejl Guru Aryan, Quinto Canal Divino, Du-Padas.

ਸਭਿ ਉਤਰੇ. ਪਾਪ ਕਮਾਤੇ ॥

sabh utare. paap kamaate |

Sant Singh Khalsaall sins are erased.
Manmohan Singhall the sins previously committed are washed off.
Manmohan Singh (Punjabi)ਪਿਛਲੇ ਕੀਤੇ ਹੋਏ ਸਾਰੇ ਪਾਪ ਧੋਤੇ ਜਾਂਦੇ ਹਨ।
Fareedkot Teekaਤਿਨ ਕੇ ਸਭ ਪਾਪ ਕਮਾਏ ਹੂਏ ਉਤਰੇ ਹੈਂ॥
Prof. Sahib Singhਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਕਮਾਤੇ = ਕਮਾਏ ਹੋਏ, ਕੀਤੇ ਹੋਏ।

SikhNet (Spanish)El Sirviente del Señor, al bañarse en el Lago de Néctar de Guru Ram Das,

ਨਿਰਮਲ ਹੋਏ. ਕਰਿ ਇਸਨਾਨਾ ॥

niramal hoe. kar isanaanaa |

Sant Singh KhalsaOne becomes immaculately pure, taking this cleansing bath.
Manmohan SinghHaving and ablution, one becomes pure.
Manmohan Singh (Punjabi)ਨਹਾ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।
Fareedkot Teekaਇਸਨਾਨ ਕਰ ਕੇ ਨਿਰਮਲ ਹੂਏ ਹੈਂ॥
Prof. Sahib Singh(ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਕਰਿ = ਕਰ ਕੇ।

SikhNet (Spanish)logra que todas sus faltas sean eliminadas,

ਗੁਰਿ ਪੂਰੈ. ਕੀਨੇ ਦਾਨਾ ॥੧॥

gur poorai. keene daanaa |1|

Sant Singh KhalsaThe Perfect Guru has bestowed this gift. ||1||
Manmohan SinghThe Perfect Guru has given this gift.
Manmohan Singh (Punjabi)ਪੂਰਨ ਗੁਰਾਂ ਨੇ ਇਹ ਦਾਤ ਬਖਸ਼ੀ ਹੈ।
Fareedkot Teekaਇਹੁ ਸਭ ਦਾਨ ਸ੍ਰੀ ਗੁਰੂ ਰਾਮਦਾਸ ਜੀ ਜੋ ਪੂਰੇ ਗੁਰੂ ਹੈਂ ਤਿਨੋਂ ਨੇ ਕੀਏ ਹੈਂ॥੧॥
Prof. Sahib Singhਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਦਾਨਾ = ਬਖ਼ਸ਼ਸ਼ ॥੧॥

SikhNet (Spanish)y uno se vuelve Inmaculado al ser bendecido por el Guru Perfecto. (1)

ਸਭਿ ਕੁਸਲ ਖੇਮ; ਪ੍ਰਭਿ ਧਾਰੇ ॥

sabh kusal khem; prabh dhaare |

Sant Singh KhalsaGod has blessed all with peace and pleasure.
Manmohan SinghWith pleasure and peace the Lord has blessed all.
Manmohan Singh (Punjabi)ਸੁਆਮੀ ਨੇ ਸਾਰਿਆ ਨੂੰ ਖੁਸ਼ੀ ਅਤੇ ਆਰਾਮ ਦੀ ਦਾਤ ਦਿੱਤੀ ਹੈ।
Fareedkot Teekaਸਭ ਸੁਖ ਔ ਪ੍ਰਾਪਤਿ ਔ ਸੁਖ ਕੀ (ਖੇਮ) ਰਖ੍ਯਾ ਹਮਾਰੇ ਪਾਸ ਪ੍ਰਭੂ ਨੇ ਧਾਰੇ ਅਰਥਾਤ ਦੀਏ ਹੂਏ ਹੈਂ। ਭਾਵ ਸੇ ਹਮਾਰਾ ਪੁਰਸਾਰਥ ਕੁਛ ਨਹੀਂ ਇਹੁ ਕੇਵਲ ਗੁਰੋਂ ਕੀ ਕ੍ਰਿਪਾ ਹੈ॥
Prof. Sahib Singhਹੇ ਭਾਈ! (ਉਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨੇ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ,

ਪਦ ਅਰਥ ਸਭਿ = ਸਾਰੇ। ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ।

SikhNet (Spanish)Los hombres están cómodos y en Paz;

ਸਹੀ ਸਲਾਮਤਿ. ਸਭਿ ਥੋਕ ਉਬਾਰੇ; ਗੁਰ ਕਾ ਸਬਦੁ. ਵੀਚਾਰੇ ॥ ਰਹਾਉ ॥

sahee salaamat. sabh thok ubaare; gur kaa sabad. veechaare | rahaau |

Sant Singh KhalsaEverything is safe and sound, as we contemplate the Word of the Guru's Shabad. ||Pause||
Manmohan SinghPondering over the Guru's hymns all the things are saved in tact. Pause.
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਸਾਰੀਆਂ ਵਸਤੂਆਂ ਜਿਉਂ ਦੀਆਂ ਤਿਉਂ ਬੱਚ ਗਈਆਂ ਹਨ। ਠਹਿਰਾਉ।
Fareedkot Teekaਪੁਨ: ਸਭ ਪਦਾਰਥ ਜਿਉਂ ਕੇ ਤਿਉਂ ਰਖੇ ਹੈਂ, ਵਾ ਸਭ ਇੰਦ੍ਰੇ ਰੂਪ ਪਦਾਰਥ ਵਿਸੇ ਉਪੱਦ੍ਰੋਂ ਸੇ ਜਿਉਂ ਕੇ ਤਿਉਂ ਰਖ ਲੀਏ ਹੈਂ। ਅਬ ਗੁਰੋਂ ਕੇ ਉਪਦੇਸ਼ ਕੋ ਬੀਚਾਰਤੇ ਹੈਂ॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ ਰਹਾਉ॥

ਪਦ ਅਰਥ ਸਭਿ ਥੋਕ = ਸਾਰੀਆਂ ਚੀਜ਼ਾਂ, ਆਤਮਕ ਜੀਵਨ ਦੇ ਸਾਰੇ ਗੁਣ। ਉਬਾਰੇ = ਬਚਾ ਲਏ। ਬੀਚਾਰੇ = ਬੀਚਾਰਿ, ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ ॥ਰਹਾਉ॥

SikhNet (Spanish)meditando en la Palabra del Shabd del Guru, porque así, todo es salvado. (Pausa)

ਸਾਧਸੰਗਿ; ਮਲੁ ਲਾਥੀ ॥

saadhasang; mal laathee |

Sant Singh KhalsaIn the Saadh Sangat, the Company of the Holy, filth is washed off.
Manmohan SinghIn the society of saints, man's filth is washed off,
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਦੀ ਮੈਲ ਧੋਤੀ ਜਾਂਦੀ ਹੈ,
Fareedkot Teekaਤਿਨ ਕੀ ਸ੍ਰੇਸਟ ਸੰਗਤ ਮੇਂ ਹਮਾਰੀ ਪਾਪੋਂ ਕੀ ਮੈਲ ਲਾਥੀ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਮਲੁ = ਵਿਕਾਰਾਂ ਦੀ ਮੈਲ।

SikhNet (Spanish)En la Sociedad de los Santos las impurezas se borran,

ਪਾਰਬ੍ਰਹਮੁ ਭਇਓ ਸਾਥੀ ॥

paarabraham bheo saathee |

Sant Singh KhalsaThe Supreme Lord God has become our friend and helper.
Manmohan Singhand the Supreme Lord becomes his friend.
Manmohan Singh (Punjabi)ਅਤੇ ਸ਼੍ਰੋਮਣੀ ਸਾਹਿਬ ਉਸ ਦਾ ਮਿੱਤ੍ਰ ਬਣ ਜਾਂਦਾ ਹੈ।
Fareedkot Teekaਪਾਰਬ੍ਰਹਮ ਹਮਾਰਾ ਸਾਥੀ ਹੂਆ ਹੈ ॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ।

ਪਦ ਅਰਥ ਸਾਥੀ = ਸਹਾਈ।

SikhNet (Spanish)y el Señor Trascendente se vuelve nuestro Único Amigo.

ਨਾਨਕ ਨਾਮੁ ਧਿਆਇਆ ॥

naanak naam dhiaaeaa |

Sant Singh KhalsaNanak meditates on the Naam, the Name of the Lord.
Manmohan SinghNanak has meditated on the Name,
Manmohan Singh (Punjabi)ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਕਾ ਨਾਮ ਧਿਆਇਆ ਹੈ॥
Prof. Sahib Singhਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ,
SikhNet (Spanish)Sí, meditando en el Nombre del Señor uno puede obtener al Purusha Primordial,

ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥

aad purakh prabh paaeaa |2|1|65|

Sant Singh KhalsaHe has found God, the Primal Being. ||2||1||65||
Manmohan Singhand attained to his Lord, the Primal Being.
Manmohan Singh (Punjabi)ਅਤੇ ਆਪਣੇ ਸਾਹਿਬ, ਆਦੀ ਨਿਰੰਕਾਰ ਨੂੰ ਪਾ ਲਿਆ ਹੈ।
Fareedkot Teekaਸਰਬ ਕੀ ਆਦਿ ਜੋ ਵਾਹਿਗੁਰੂ ਸਾਮਰਥ ਪੁਰਖ ਹੈ, ਤਬ ਹਮਨੇ ਸੋ ਪਾਯਾ ਹੈ॥੨॥੧॥੬੫॥☬ਪਰਮੇਸਰ ਸਿਮਰਨ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ ॥੨॥੧॥੬੫॥

ਪਦ ਅਰਥ ਪੁਰਖ = ਸਰਬ-ਵਿਆਪਕ ॥੨॥੧॥੬੫॥

* ਨੋਟ: ਇਥੋਂ 'ਘਰੁ ੩' ਦੇ ਸ਼ਬਦ ਦੋ ਬੰਦਾਂ ਵਾਲੇ ਸ਼ੁਰੂ ਹੋਏ ਹਨ। ਦੁ-ਪਦੇ-ਦੋ ਬੰਦਾਂ ਵਾਲੇ।

SikhNet (Spanish)nuestro Único Dios. (2‑1‑65)

Open this shabad →

Shabad Guru Arjan Dev Ji Raag Sorath continues on Ang 626

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜਿਤੁ; ਪਾਰਬ੍ਰਹਮੁ ਚਿਤਿ ਆਇਆ ॥

jit; paarabraham chit aaeaa |

Sant Singh KhalsaThe Supreme Lord God has established that home,
Manmohan SinghWhere the Transcendent Lord is ever cherished,
Manmohan Singh (Punjabi)ਜਿਥੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਜਾਂਦਾ ਹੈ,
Fareedkot Teekaਜਿਸ ਰਿਦੇ ਘਰ ਮੇਂ ਪਰਮੇਸਰ ਚਿਤ ਆਇਆ ਹੈ॥
Prof. Sahib Singhਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ,

ਪਦ ਅਰਥ ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ-ਘਰ ਵਿਚ।

SikhNet (Spanish)El Señor me ha construido ese Hogar

ਸੋ ਘਰੁ; ਦਯਿ ਵਸਾਇਆ ॥

so ghar; day vasaaeaa |

Sant Singh KhalsaIn which He comes to mind.
Manmohan Singhthat house the Lord causes to flourish.
Manmohan Singh (Punjabi)ਉਸ ਧਾਮ (ਘਰ) ਨੂੰ ਪ੍ਰਭੂ ਪ੍ਰਫੁਲੱਤ ਕਰ ਦਿੰਦਾ ਹੈ।
Fareedkot Teekaਸੋ ਘਰ ਪ੍ਰੇਰਕ ਪਰਮੇਸਰ ਨੇ ਵਸਾਇਆ ਹੈ, ਭਾਵ ਸੇ ਸੋ ਰਿਦਾ ਸੁਭ ਗੁਣੋਂ ਸਹਤ ਕੀਆ ਹੈ॥
Prof. Sahib Singhਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ।

ਪਦ ਅਰਥ ਸੋ ਘਰੁ = ਉਹ ਹਿਰਦਾ-ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ।

SikhNet (Spanish)en donde alabo al Señor en mi mente.

Open this shabad (12 lines, Angs 625-626) →

Ang 625 of 1430