ੴ

ਸਿੱਖਬਾਣੀ · SikhBani

ਗੁਰੁ ਪੂਰਾ ਨਮਸਕਾਰੇ ॥

gur pooraa namasakaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 625 · 19 lines
Translations

ਸੋਰਠਿ ਮਃ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰੁ ਪੂਰਾ ਨਮਸਕਾਰੇ ॥

gur pooraa namasakaare |

Sant Singh KhalsaI bow in reverence to the Perfect Guru.
Manmohan SinghI make obeisance unto my Perfect Guru.
Manmohan Singh (Punjabi)ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।
Fareedkot Teeka(ਪੂਰਾ) ਪੂਜ੍ਯ ਜਾਨ ਕੇ ਤੇਰੇ ਚਰਨ ਨਮਸਕਾਰੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ,

ਪਦ ਅਰਥ ਨਮਸਕਾਰੇ = ਸਿਰ ਨਿਵਾਂਦਾ ਹੈ, ਸ਼ਰਨ ਪੈਂਦਾ ਹੈ।

SikhNet (Spanish)Me postro en Reverencia ante el Guru Perfecto,

ਪ੍ਰਭਿ. ਸਭੇ ਕਾਜ ਸਵਾਰੇ ॥

prabh. sabhe kaaj savaare |

Sant Singh KhalsaGod has resolved all my affairs.
Manmohan SinghThe Lord has regulated all my affairs.
Manmohan Singh (Punjabi)ਸੁਆਮੀ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਹੇ ਪ੍ਰਭੂ! ਤੈਨੇ ਸਭ ਕਾਮ ਹਮਾਰੇ ਸੁਵਾਰ ਦੀਏ ਹੈਂ॥
Prof. Sahib Singh(ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)pues mi Señor me ha liberado

ਹਰਿ. ਅਪਣੀ ਕਿਰਪਾ ਧਾਰੀ ॥

har. apanee kirapaa dhaaree |

Sant Singh KhalsaThe Lord has showered me with His Mercy.
Manmohan SinghThe Lord has showered His benediction on me.
Manmohan Singh (Punjabi)ਪ੍ਰਭੂ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।
Fareedkot Teekaਹੇ ਹਰੀ! ਜਬ ਤੈਨੇ ਅਪਨੀ ਕ੍ਰਿਪਾ ਕਰੀ॥
Prof. Sahib Singhਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ,
SikhNet (Spanish)por Su Misericordia

ਪ੍ਰਭ ਪੂਰਨ ਪੈਜ ਸਵਾਰੀ ॥੧॥

prabh pooran paij savaaree |1|

Sant Singh KhalsaGod has perfectly preserved my honor. ||1||
Manmohan SinghThe Lord has fully preserved my honour.
Manmohan Singh (Punjabi)ਸੁਆਮੀ ਨੇ ਮੇਰੀ ਪਤਿ-ਆਬਰੂ ਪੂਰੀ ਤਰ੍ਹਾਂ ਸਸ਼ੋਭਤ ਕੀਤੀ ਹੈ।
Fareedkot Teekaਹੇ ਪ੍ਰਭੂ ਪੂਰਨ! ਤੈਨੇ ਸਭ ਹਮਾਰੀ (ਪੈਜ) ਪ੍ਰਤਗ੍ਯਾ ਵਾ ਆਵਰੋ੍ਯ ਸਵਾਰ ਦਈ॥੧॥
Prof. Sahib Singhਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ॥੧॥

ਪਦ ਅਰਥ ਪੈਜ = ਇੱਜ਼ਤ ॥੧॥

SikhNet (Spanish)y ha salvado mi honor. (1)

ਅਪਨੇ ਦਾਸ ਕੋ; ਭਇਓ ਸਹਾਈ ॥

apane daas ko; bheo sahaaee |

Sant Singh KhalsaHe has become the help and support of His slave.
Manmohan SinghOf His slave, the Master has become a refuge.
Manmohan Singh (Punjabi)ਆਪਣੇ ਗੋਲੇ ਦਾ ਮਾਲਕ ਪਨਾਹ ਗੁਝੀਰ ਹੋ ਗਿਆ ਹੈ।
Fareedkot Teekaਅਪਨੇ ਦਾਸ ਕੋ ਤੂੰ ਐਸਾ ਸਹਾਈ ਹੂਆ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ।

ਪਦ ਅਰਥ ਕੋ = ਦਾ। ਸਹਾਈ = ਮਦਦਗਾਰ।

SikhNet (Spanish)Ahora el Señor es mi Único Refugio; me ha bendecido

ਸਗਲ ਮਨੋਰਥ ਕੀਨੇ ਕਰਤੈ; ਊਣੀ ਬਾਤ. ਨ ਕਾਈ ॥ ਰਹਾਉ ॥

sagal manorath keene karatai; aoonee baat. na kaaee | rahaau |

Sant Singh KhalsaThe Creator has achieved all my goals, and now, nothing is lacking. ||Pause||
Manmohan SinghThe Creator has fulfilled all my desires and nothing is left undone. Pause
Manmohan Singh (Punjabi)ਸਿਰਜਣਹਾਰ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਕੋਈ ਚੀਜ਼ ਭੀ ਅਧੂਰੀ ਨਹੀਂ ਰਹੀ। ਠਹਿਰਾਉ।
Fareedkot Teekaਹੇ ਕਰਤੇ! ਤੈਨੇ ਸਭ ਮਨੋਰਥ ਪੂਰਨ ਕਰ ਦੀਏ ਹੈਂ, ਕੋਈ ਬਾਤ ਭੀ ਊਣੀ ਨਹੀਂ ਰਹੀ ਹੈ॥ ਰਹਾਉ ॥
Prof. Sahib Singhਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ ਰਹਾਉ॥

ਪਦ ਅਰਥ ਕਰਤੈ = ਕਰਤਾਰ ਨੇ। ਊਣੀ ਬਾਤ = ਘਾਟ, ਕਮੀ ॥ਰਹਾਉ॥

SikhNet (Spanish)con todas Sus Bondades y no estoy privado de nada. (Pausa)

ਕਰਤੈ ਪੁਰਖਿ; ਤਾਲੁ ਦਿਵਾਇਆ ॥

karatai purakh; taal divaaeaa |

Sant Singh KhalsaThe Creator Lord has caused the pool of nectar to be constructed.
Manmohan SinghThe Creator Lord has caused the Nectar tank to be made.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਅੰਮ੍ਰਿਤ ਸਰੋਵਰ ਬਣਵਾਇਆ ਹੈ।
Fareedkot Teekaਹੇ ਕਰਤੇ ਪੁਰਖ! ਤੈਨੇ ਹੀ ਤਾਲ ਅੰਮ੍ਰਿਤਸਰ (ਦਿਵਾਇਆ) ਲਗਾਇਆ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ,

ਪਦ ਅਰਥ ਪੁਰਖਿ = ਪੁਰਖ ਨੇ, ਸਰਬ-ਵਿਆਪਕ ਪ੍ਰਭੂ ਨੇ। ਤਾਲੁ = ਤਾਲਾ, ਜੰਦ੍ਰਾ, ਗੁਪਤ ਨਾਮ-ਖ਼ਜ਼ਾਨਾ। ਦਿਵਾਇਆ = ਦਿਵਾ ਦਿੱਤਾ (ਗੁਰੂ ਦੀ ਰਾਹੀਂ)।

SikhNet (Spanish)El Señor Creador ha construido

ਪਿਛੈ ਲਗਿ ਚਲੀ ਮਾਇਆ ॥

pichhai lag chalee maaeaa |

Sant Singh KhalsaThe wealth of Maya follows in my footsteps,
Manmohan SinghThe wealth, follows in my foot-steps
Manmohan Singh (Punjabi)ਦੌਲਤ, ਮੇਰੇ ਮਗਰ ਟੁਰੀ ਆਉਂਦੀ ਹੈ,
Fareedkot Teekaਆਪ ਕੀ ਕ੍ਰਿਪਾ ਸੇ ਹਮਾਰੇ ਪੀਛੇ ਸਭ ਮਾਇਆ ਲਾਗ ਚਲੀ ਹੈ॥
Prof. Sahib Singh(ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ।
SikhNet (Spanish)para mí el Tanque de Néctar y las Riquezas del Señor llueven sobre mí.

ਤੋਟਿ; ਨ ਕਤਹੂ ਆਵੈ ॥

tott; na katahoo aavai |

Sant Singh Khalsaand now, nothing is lacking at all.
Manmohan Singhand I am now short of nothing.
Manmohan Singh (Punjabi)ਅਤੇ ਮੈਨੂੰ ਹੁਣ ਕਿਸੇ ਚੀਜ਼ ਦਾ ਘਾਟਾ ਨਹੀਂ।
Fareedkot Teekaਤੋਟ ਕਬੀ ਨਹੀਂ ਆਵਤੀ ਹੈ॥
Prof. Sahib Singh(ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ।

ਪਦ ਅਰਥ ਤੋਟਿ = ਕਮੀ। ਕਤਹੂ = ਕਿਤੇ ਭੀ।

SikhNet (Spanish)Ahora no me falta nada;

ਮੇਰੇ ਪੂਰੇ ਸਤਗੁਰ ਭਾਵੈ ॥੨॥

mere poore satagur bhaavai |2|

Sant Singh KhalsaThis is pleasing to my Perfect True Guru. ||2||
Manmohan SinghIt so pleases my Perfect True Guru.
Manmohan Singh (Punjabi)ਮੈਂਡੇ ਪੂਰਨ ਸੱਚੇ ਗੁਰਾਂ ਨੂੰ ਐਕੁਰ ਹੀ ਚੰਗਾ ਲੱਗਦਾ ਹੈ।
Fareedkot Teekaਮੇਰੇ ਸਤਿਗੁਰੂ ਪੂਰੇ ਜੋ ਸ੍ਰੀ ਗੁਰੂ ਰਾਮਦਾਸ ਜੀ ਹੈਂ, ਤਿਨ ਕੋ ਐਸੇ ਹੀ ਰੀਤੀ ਭਾਵਤੀ ਹੈ। ਕਿਉਂਕਿ ਬਾਬਾ ਗੁਰੂ ਨਾਨਕ ਦੇਵ ਜੀ ਨੇ ਬਾਰਾਂ ਕੋਸ ਪਰੇ ਰਖੀ ਹੈ ਔ ਗੁਰੂ ਅੰਗਦ ਜੀ ਨੇ ਛੀ ਕੋਸ, ਗੁਰੂ ਅਮਰਦਾਸ ਜੀ ਕੇ ਦਰਵਾਜੇ ਤਕ ਪਹੁੰਚੀ। ਸ੍ਰੀ ਗੁਰੂ ਰਾਮਦਾਸ ਜੀ ਨੇ ਚਰਨੀ ਲਾਇਕੇ ਚਾਰੋਂ ਦਰਵਾਜੇ ਖੁਲ੍ਹੇ ਕਰ ਦੀਏ, ਅਬ ਚਾਰੋਂ ਓਰ ਸੇ ਲਛਮੀ ਆਵਤੀ ਨਿਖੁਟਤੀ ਨਹੀਂ ਹੈ॥੨॥
Prof. Sahib Singhਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ ॥੨॥

ਪਦ ਅਰਥ ਸਤਗੁਰ ਭਾਵੈ = ਗੁਰੂ ਨੂੰ ਚੰਗੀ ਲੱਗਦੀ ਹੈ ॥੨॥

SikhNet (Spanish)tal es la Voluntad del Guru Perfecto. (2)

ਸਿਮਰਿ ਸਿਮਰਿ ਦਇਆਲਾ ॥

simar simar deaalaa |

Sant Singh KhalsaRemembering, remembering the Merciful Lord in meditation,
Manmohan SinghOn remembering and contemplating on the Merciful Master,
Manmohan Singh (Punjabi)ਮਿਹਰਬਾਨ ਮਾਲਕ ਦਾ ਭਜਨ ਤੇ ਆਰਾਧਨ ਕਰਨ ਦੁਆਰਾ,
Fareedkot Teekaਹੇ ਦਿਆਲ ਵਾਹਿਗੁਰੂ! ਤੇਰੇ ਕੋ ਸਿਮਰ ਸਿਮਰ ਕਰ॥
Prof. Sahib Singhਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ)

ਪਦ ਅਰਥ ਦਇਆਲਾ = ਦਇਆ-ਦਾ-ਘਰ ਪ੍ਰਭੂ।

SikhNet (Spanish)Habita en el Guru Perfecto, oh hombre,

ਸਭਿ ਜੀਅ ਭਏ ਕਿਰਪਾਲਾ ॥

sabh jeea bhe kirapaalaa |

Sant Singh Khalsaall beings have become kind and compassionate to me.
Manmohan Singhall the beings have become compassionate to me.
Manmohan Singh (Punjabi)ਸਾਰੇ ਜੀਵ ਮੇਰੇ ਉਤੇ ਦਇਆਵਾਨ ਹੋ ਗਏ ਹਨ।
Fareedkot Teekaਸਭ ਸ੍ਰੀ ਅੰਮ੍ਰਿਤਸਰ ਜੀ ਕੇ ਨਿਵਾਸੀ ਜੀਵ ਕ੍ਰਿਪਾ ਕੇ ਘਰ ਹੂਏ ਹੈਂ, ਭਾਵ ਸੇ ਦਯਾਵਾਨ ਬਹੁਤ ਹੈਂ॥
Prof. Sahib Singhਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਕਿਰਪਾਲਾ = ਕਿਰਪਾ ਦੇ ਘਰ ਪ੍ਰਭੂ ਦਾ ਰੂਪ।

SikhNet (Spanish)y así podrás ver la vida con Compasión.

ਜੈ ਜੈ ਕਾਰੁ ਗੁਸਾਈ ॥

jai jai kaar gusaaee |

Sant Singh KhalsaHail! Hail to the Lord of the world,
Manmohan SinghHail! hail! unto the World-Lord,
Manmohan Singh (Punjabi)ਵਾਹਿ! ਵਾਹਿ! ਹੈ ਸ੍ਰਿਸ਼ਟੀ ਦੇ ਸੁਆਮੀ ਨੂੰ,
Fareedkot Teekaਹੇ ਪ੍ਰਿਥਵੀ ਕੇ ਪਤੀ! ਸਭ ਸ੍ਰੀ ਅੰਮ੍ਰਿਤਸਰ ਜੀ ਕੇ ਨਿਵਾਸੀ ਤਿਸ ਤੇਰਾ ਧੰਨ੍ਯਬਾਦ ਕਰਤੇ ਹੈਂ॥
Prof. Sahib Singh(ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ,

ਪਦ ਅਰਥ ਜੈ ਜੈ ਕਾਰੁ = ਸੋਭਾ, ਸਿਫ਼ਤ-ਸਾਲਾਹ। ਗੁਸਾਈ = ਸ੍ਰਿਸ਼ਟੀ ਦਾ ਮਾਲਕ।

SikhNet (Spanish)¡Victoria para el Maestro de la tierra,

ਜਿਨਿ; ਪੂਰੀ ਬਣਤ ਬਣਾਈ ॥੩॥

jin; pooree banat banaaee |3|

Sant Singh Khalsawho created the perfect creation. ||3||
Manmohan Singhwho has created the perfect creation.
Manmohan Singh (Punjabi)ਜਿਸ ਨੇ ਪੂਰਨ ਘਾੜਤ ਘੜੀ ਹੈ।
Fareedkot Teekaਜਿਸ ਤੈਨੇ ਪੂਰੀ ਖਾਂਨ ਪਾਨ ਪਹਿਰਾਨ ਕੀ ਬਨਤ ਬਨਾਇ ਦਈ ਹੈ॥੩॥
Prof. Sahib Singhਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ ॥੩॥

ਪਦ ਅਰਥ ਜਿਨਿ = ਜਿਸ (ਗੁਸਾਈ) ਨੇ। ਬਣਤ = ਵਿਓਂਤ ॥੩॥

SikhNet (Spanish)Quien en Su Obra ha creado un Orden Perfecto! (3)

ਤੂ ਭਾਰੋ ਸੁਆਮੀ ਮੋਰਾ ॥

too bhaaro suaamee moraa |

Sant Singh KhalsaYou are my Great Lord and Master.
Manmohan SinghThou art my great Master.
Manmohan Singh (Punjabi)ਤੂੰ ਮੇਰਾ ਵੱਡਾ ਮਾਲਕ ਹੈ।
Fareedkot Teekaਤੂੰ ਹਮਾਰਾ ਭਾਰਾ ਸ੍ਵਾਮੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।

ਪਦ ਅਰਥ ਮੋਰਾ = ਮੇਰਾ।

SikhNet (Spanish)Eres mi Gran Maestro, oh Señor;

ਇਹੁ ਪੁੰਨੁ ਪਦਾਰਥੁ ਤੇਰਾ ॥

eihu pun padaarath teraa |

Sant Singh KhalsaThese blessings and wealth are Yours.
Manmohan SinghThe gifts and the wealth are all Thine.
Manmohan Singh (Punjabi)ਇਹ ਦਾਤਾਂ ਅਤੇ ਦੌਲਤ ਸਮੂਹ ਤੇਰੀਆਂ ਹੀ ਹਨ।
Fareedkot Teekaਜਿਤਨਾ ਹਮਾਰੇ ਪਾਸ ਪਦਾਰਥ ਹੈ ਇਹ ਸਭ ਤੇਰਾ ਹੀ ਪੁੰਨ ਹੈ॥
Prof. Sahib Singhਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ।

ਪਦ ਅਰਥ ਪੁੰਨੁ = ਬਖ਼ਸ਼ੀਸ਼। ਪਦਾਰਥੁ = ਨਾਮ-ਵਸਤ।

SikhNet (Spanish)todas mis Bendiciones son Tuyas.

ਜਨ ਨਾਨਕ. ਏਕੁ ਧਿਆਇਆ ॥

jan naanak. ek dhiaaeaa |

Sant Singh KhalsaServant Nanak has meditated on the One Lord;
Manmohan SinghSlave Nanak, has remembered the one Lord,
Manmohan Singh (Punjabi)ਗੋਲੇ ਨਾਨਕ ਨੇ ਇਕ ਸਾਹਿਬ ਦਾ ਹੀ ਸਿਮਰਨ ਕੀਤਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਏਕ ਤੇਰੇ ਕੋ ਹੀ ਧਿਆਇਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ,
SikhNet (Spanish)Nanak ha contemplado sólo al Uno

ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥

sarab falaa pun paaeaa |4|14|64|

Sant Singh Khalsahe has obtained the fruitful rewards for all good deeds. ||4||14||64||
Manmohan Singhand he has obtained the fruit of all the meritorious deeds.
Manmohan Singh (Punjabi)ਅਤੇ ਉਸ ਨੇ ਸਾਰੇ ਸ੍ਰੇਸ਼ਟ ਕਰਮਾਂ ਦਾ ਮੇਵਾ ਪ੍ਰਾਪਤ ਕਰ ਲਿਆ ਹੈ।
Fareedkot Teekaਸੰਪੂਰਨ ਫਲੋਂ ਕੋ ਇਸ ਧਿਆਵਨੇ ਰੂਪ ਪੁੰਨ ਕਰ ਕੇ ਹੀ ਪਾਇਆ ਹੈ॥੪॥੧੬॥੬੪॥☬ਸ੍ਰੀ ਅੰਮ੍ਰਿਤਸਰ ਜੀ ਕੇ ਸਨਾਨ ਕਾ ਫਲੁ ਉਚਾਰਤੇ ਹੈਂ:
Prof. Sahib Singhਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ ॥੪॥੧੪॥੬੪॥

ਪਦ ਅਰਥ ਸਰਬ ਫਲਾ = ਸਾਰੇ ਫਲ ਦੇਣ ਵਾਲਾ ॥੪॥੧੪॥੬੪॥

SikhNet (Spanish)y ha obtenido el Fruto del Mérito. (4‑14‑64)
Answers quote the Granth verbatim with Ang citations. AI commentary is not Gurbani and not a religious ruling.