ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਮਹਲ ਕੁਚਜੀ, ਮੜਵੜੀ; ਕਾਲੀ ਮਨਹੁ ਕਸੁਧ ॥
mehal kuchajee, marravarree; kaalee manahu kasudh |
Sant Singh KhalsaThe rude, ill-mannered bride is encased in the body-tomb; she is blackened, and her mind is impure.
Manmohan SinghThe ill-mannered soul-bride is engrossed in the body tomb, She is black and of unclean mind.
Manmohan Singh (Punjabi)ਬੇਸਮਝ ਰੂਹ-ਪਤਨੀ, ਦੇਹ ਦੀ ਮੜ੍ਹੀ ਅੰਦਰ ਖੱਚਤ ਹੋਈ ਹੋਈ ਹੈ। ਉਹ ਸਿਆਹ ਅਤੇ ਅਪਵਿੱਤ੍ਰ ਮਨ ਵਾਲੀ ਹੈ।
Fareedkot Teekaਜੋ (ਮਹਲ) ਇਸਤ੍ਰੀ (ਮੜ) ਸਰੀਰ ਕੋ (ਵੜੀ) ਵਡਿਆਵਤੀ ਹੈ, ਸੋ ਕੁਚਜੀ ਹੈ ਔ ਪਾਪੋਂ ਕਰ ਕਾਲੀਹ ਪੁਨਃ ਮਨ ਤੇ ਭੀ ਅਸੁਧ ਹੈ॥
Prof. Sahib Singhਉਸ (ਜੀਵ-) ਇਸਤ੍ਰੀ ਨੂੰ ਕੋਈ ਚੱਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੈ, ਉਹ ਅੰਦਰੋਂ ਕਾਲੀ ਹੈ, ਮੈਲੀ ਹੈ।
ਪਦ ਅਰਥ ਮਹਲ = ਇਸਤ੍ਰੀ। ਮੜ = ਸਰੀਰ। ਮਤਵੜੀ = ਸਰੀਰ ਨਾਲ ਹੀ ਪਿਆਰ ਰੱਖਣ ਵਾਲੀ, ਸਰੀਰ ਨਾਲ ਆਪਣੇ ਆਪ ਨੂੰ ਇਕ ਸਮਝਣ ਵਾਲੀ।
SikhNet (Spanish)La Novia mal amanerada se encuentra enjaulada en la tumba del cuerpo, sin ninguna luz, su mente es impura.
ਜੇ ਗੁਣ ਹੋਵਨਿ. ਤਾ ਪਿਰੁ ਰਵੈ; ਨਾਨਕ. ਅਵਗੁਣ ਮੁੰਧ ॥੧॥
je gun hovan. taa pir ravai; naanak. avagun mundh |1|
Sant Singh KhalsaShe can enjoy her Husband Lord, only if she is virtuous. O Nanak, the soul-bride is unworthy, and without virtue. ||1||
Manmohan SinghIf she has merits, then alone can she enjoy her spouse, but, O Nanak, the bride abounds in demerits.
Manmohan Singh (Punjabi)ਜੇਕਰ ਉਸ ਵਿੱਚ ਨੇਕੀਆਂ ਹੋਣ, ਕੇਵਲ ਤਦ ਹੀ ਉਹ ਆਪਣੀ ਪਤੀ ਨੂੰ ਮਾਣ ਸਕਦੀ ਹੈ, ਪ੍ਰੰਤੂ ਹੇ ਨਾਨਕ! ਪਤਨੀ ਤਾਂ ਬਦੀਆਂ ਨਾਲ ਪਰੀਪੂਰਨ ਹੈ।
Fareedkot Teekaਜੇ (ਮੁੰਧ) ਇਸਤ੍ਰੀ ਮੇਂ ਦੈਵੀ ਗੁਣ ਹੋਣ ਤਾਂ ਪਿਰੀ ਕੋ (ਰਵੈ) ਮਿਲੈ ਵਾ ਜਪੈ। ਸ੍ਰੀ ਗੁਰੂ ਜੀ ਕਹਤੇ ਹੈਂ: ਔਗੁਣ ਬਹੁਤ ਹੈਂ ਇਸ ਵਾਸਤੇ ਨਹੀਂ ਜਪਤੀ॥੧॥
Prof. Sahib Singhਹੇ ਨਾਨਕ! (ਜੀਵ-ਇਸਤ੍ਰੀ) ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ (ਉਸ ਦੇ) ਅੰਦਰ ਗੁਣ ਹੋਣ, (ਪਰ ਕੁਚੱਜੀ) ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ ॥੧॥
ਪਦ ਅਰਥ ਮੁੰਧ = ਇਸਤ੍ਰੀ ॥੧॥
SikhNet (Spanish)Ella podrá disfrutar de Su Señor Esposo, sólo si es virtuosa. Oh Nanak, la novia alma no es merecedora y permanece privada de toda virtud. (1)