ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕੋਟਿ ਅਘਾ ਸਭਿ ਨਾਸ ਹੋਹਿ; ਸਿਮਰਤ ਹਰਿ ਨਾਉ ॥
kott aghaa sabh naas hohi; simarat har naau |
Sant Singh KhalsaMillions of sins are totally erased, by meditating on the Lord's Name.
Manmohan SinghMyriads of sins are all destroyed by repeating the God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਕ੍ਰੋੜਾਂ ਹੀ ਪਾਪ, ਸਾਰੇ ਦੇ ਸਾਰੇ ਨਸ਼ਟ ਹੋ ਜਾਂਦੇ ਹਨ।
Fareedkot Teekaਹੇ ਭਾਈ! ਜੋ ਕੋਟਾਨ ਕੋਟ ਪਾਪ ਸੰਪੂਰਨ ਹਰੀ ਕਾ ਨਾਮ ਸਿਮਰਨੇ ਤੇ ਨਾਸ ਹੋ ਜਾਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ।
ਪਦ ਅਰਥ ਕੋਟਿ = ਕ੍ਰੋੜ। ਅਘ = ਪਾਪ।
SikhNet (Spanish)Miles de errores son borrados contemplando el Nombre del Señor.
ਮਨ ਚਿੰਦੇ ਫਲ ਪਾਈਅਹਿ; ਹਰਿ ਕੇ ਗੁਣ ਗਾਉ ॥
man chinde fal paaeeeh; har ke gun gaau |
Sant Singh KhalsaThe fruits of one's heart's desires are obtained, by singing the Glorious Praises of the Lord.
Manmohan SinghSinging God's praises, man obtains his heart desired boons.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਬੰਦਾ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।
Fareedkot Teekaਜਿਸ ਹਰੀ ਕੇ ਜਾਪ ਸੇ ਮਨ ਬਾਂਛਤ ਫਲ ਪਾਈਤੇ ਹੈਂ, ਤਿਸ ਹਰੀ ਕੇ ਗੁਣੋਂ ਕੋ ਗਾਇਨ ਕਰ॥
Prof. Sahib Singhਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ।
ਪਦ ਅਰਥ ਪਾਈਅਹਿ = ਪਾਈਦੇ ਹਨ। ਮਨ ਚਿੰਦੇ = ਮਨ-ਇੱਛਤ, ਮਨ ਦੇ ਚਿਤਵੇ ਹੋਏ।
SikhNet (Spanish)Todos los deseos de uno son satisfechos cantando el Nombre del Señor.
ਜਨਮ ਮਰਣ ਭੈ ਕਟੀਅਹਿ; ਨਿਹਚਲ ਸਚੁ ਥਾਉ ॥
janam maran bhai katteeeh; nihachal sach thaau |
Sant Singh KhalsaThe fear of birth and death is eradicated, and one's eternal, unchanging true home is obtained.
Manmohan SinghThe fear of birth and death is removed and an eternal and true abode is obtained.
Manmohan Singh (Punjabi)ਜੰਮਣ ਅਤੇ ਮਰਣ ਦਾ ਡਰ ਚੁੱਕਿਆ ਜਾਂਦਾ ਹੈ ਅਤੇ ਸਦੀਵੀ ਸਥਿਰ ਤੇ ਸੱਚਾ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਪੁਨਾ ਜਨਮ ਮਰਨ ਕਾ ਭੈ ਕਟੀਤਾ ਹੈ ਔਰ ਸਚੇ ਸਰੂਪ ਅਸਥਾਨ ਮੇਂ ਨਿਸਚਲ ਹੋਈਤਾ ਹੈ, ਭਾਵ ਸੇ ਤਿਸ ਕਾ ਸਿਮਰਨ ਕਰ॥
Prof. Sahib Singhਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ।
ਪਦ ਅਰਥ ਕਟੀਅਹਿ = ਕੱਟੇ ਜਾਂਦੇ ਹਨ। ਨਿਹਚਲ = ਅਟੱਲ।
SikhNet (Spanish)El miedo del nacimiento y de la muerte son vencidos y uno encuentra el Sitio Eterno en la Verdad.
ਪੂਰਬਿ ਹੋਵੈ ਲਿਖਿਆ; ਹਰਿ ਚਰਣ ਸਮਾਉ ॥
poorab hovai likhiaa; har charan samaau |
Sant Singh KhalsaIf it is so pre-ordained, one is absorbed in the Lord's lotus feet.
Manmohan SinghIf it be so pre-ordained, the mortal becomes absorbed in the Lord's feet.
Manmohan Singh (Punjabi)ਜੇਕਰ ਮੁੱਢ ਤੋਂ ਐਸਾ ਲਿਖਿਆ ਹੋਇਆ ਹੋਵੇ, ਤਾਂ ਪ੍ਰਾਣੀ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪਰੰਤੂ ਜੇਕਰ ਪੂਰਬ ਜਨਮੋਂ ਕਾ ਲੇਖ ਲਿਖਾ ਹੋਵੈ, ਤਬ ਹਰੀ ਕੇ ਚਰਨੋਂ ਮੇਂ ਸਮਾਵਨਾ ਹੋਵੇਗਾ॥☬ਤਾਂ ਤੇ ਐਸੇ ਬੇਨਤੀ ਕਰ:
Prof. Sahib Singh(ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ।
ਪਦ ਅਰਥ ਪੂਰਬਿ = ਮੁੱਢ ਤੋਂ। ਸਮਾਉ = ਸਮਾਈ
SikhNet (Spanish)Tal es el Destino de aquél que está entonado en los Pies del Señor.
ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਨਾਨਕ ਬਲਿ ਜਾਉ ॥੫॥
kar kirapaa prabh raakh lehu; naanak bal jaau |5|
Sant Singh KhalsaBless me with Your mercy, God - please preserve and save me! Nanak is a sacrifice to You. ||5||
Manmohan SinghBlessing me with Thy mercy, preserve me, O Lord; Nanak is a sacrifice unto Thee.
Manmohan Singh (Punjabi)ਮਿਹਰ ਧਾਰ ਕੇ ਮੇਰੀ ਰੱਖਿਆ ਕਰ, ਹੇ ਸੁਆਮੀ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
Fareedkot Teekaਹੇ ਪ੍ਰਭੂ! ਹਮਾਰੇ ਪਰ ਕ੍ਰਿਪਾ ਕਰ ਕੇ ਰਾਖ ਲੇਵੋ। ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਐਸੇ ਬੇਨਤੀ ਕਰਤੇ ਹੈਂ ਹਮ ਤਿਨੋਂ ਪਰ ਬਲਿਹਾਰ ਜਾਤੇ ਹੈਂ॥੫॥
Prof. Sahib Singh(ਇਸ ਵਾਸਤੇ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਕਿ) ਹੇ ਪ੍ਰਭੂ! ਮੇਹਰ ਕਰ, ਮੈਨੂੰ (ਪਾਪਾਂ ਤੋਂ) ਬਚਾ ਲੈ, ਮੈਂ ਤੈਥੋਂ ਕੁਰਬਾਨ ਹਾਂ ॥੫॥
SikhNet (Spanish)Oh Dios, sálvame en Tu Misericordia, pues yo ofrezco mi ser siempre en sacrificio a Ti. (5)