ੴ

ਸਿੱਖਬਾਣੀ · SikhBani

ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥

grih rachanaa apaaran man bilaas suaadan rasah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 707 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਗ੍ਰਿਹ ਰਚਨਾ ਅਪਾਰੰ; ਮਨਿ ਬਿਲਾਸ ਸੁਆਦੰ ਰਸਹ ॥

grih rachanaa apaaran; man bilaas suaadan rasah |

Sant Singh KhalsaThey are involved in their beautiful houses, and the pleasures of the mind's desires.
Manmohan SinghThey, who are engrossed in their beautiful built mansion and the various relishes of the mind's desires?
Manmohan Singh (Punjabi)ਜੋ ਇਨਸਾਨ, ਸੁੰਦਰ ਬਣੇ ਹੋਏ ਘਰਾਂ, ਖੁਸ਼ੀਆਂ, ਚਸਕਿਆਂ ਅਤੇ ਰੰਗ-ਰਲੀਆਂ ਅੰਦਰ ਖੱਚਤ ਹੋਇ ਹੋਇ ਹਨ।
Fareedkot Teekaਜੋ ਜੀਵ (ਗ੍ਰਿਹ) ਘਰ ਕੀ ਅਪਾਰ ਰਚਨਾ ਮੇਂ ਲਗ ਕਰ ਕੇ ਮਨ ਮੇਂ ਬਿਲਾਸੋਂ ਕੇ ਰਸੋਂ ਕਾ ਸੁਆਦ ਲੇਤੇ ਹੈਂ॥
Prof. Sahib Singhਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ)

ਪਦ ਅਰਥ ਗ੍ਰਿਹ ਰਚਨਾ ਅਪਾਰੰ = ਘਰ ਦੀਆਂ ਬੇਅੰਤ ਸਜਾਵਟਾਂ। ਮਨਿ = ਮਨ ਵਿਚ। ਬਿਲਾਸ = ਚਾਉ ਖ਼ੁਸ਼ੀਆਂ। ਰਸਹ ਸੁਆਦੰ = ਸੁਆਦਲੇ ਪਦਾਰਥਾਂ ਦੇ ਚਸਕੇ।

SikhNet (Spanish)Los que están perdidos en sus bellas mansiones o desviados por los deseos

ਕਦਾਂਚ. ਨਹ ਸਿਮਰੰਤਿ ਨਾਨਕ; ਤੇ ਜੰਤ ਬਿਸਟਾ ਕ੍ਰਿਮਹ ॥੧॥

kadaanch. neh simarant naanak; te jant bisattaa krimah |1|

Sant Singh KhalsaThey never remember the Lord in meditation; O Nanak, they are like maggots in manure. ||1||
Manmohan SinghAnd contemplate not their Lord ever, those beings are the worms of ordure, O Nanak.
Manmohan Singh (Punjabi)ਜੋ ਕਦੇ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦੇ ਉਹ ਜੀਵ ਗੰਦਗੀ ਦੇ ਕੀੜੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕਬੀ ਰੰਚਕ ਮਾਤ੍ਰ ਭੀ ਹਰੀ ਨਾਮ ਕੋ ਸਿਮਰਨ ਨਹੀਂ ਕਰਤੇ ਹੈਂ, ਸੋ ਵਿਸ਼ਟਾ ਕੇ ਕਿਰਮ ਹੋਤੇ ਹੈਂ॥੧ ॥
Prof. Sahib Singhਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥

ਪਦ ਅਰਥ ਕਦਾਂਚ ਨਹ = ਕਦੇ ਭੀ ਨਹੀਂ। ਕ੍ਰਿਮਹ = ਕੀੜੇ ॥੧॥

SikhNet (Spanish)de su mente y no contemplan a Dios, son solamente gusanos en el lodo. (1)

ਮੁਚੁ ਅਡੰਬਰੁ ਹਭੁ ਕਿਹੁ; ਮੰਝਿ ਮੁਹਬਤਿ ਨੇਹ ॥

much addanbar habh kihu; manjh muhabat neh |

Sant Singh KhalsaThey are engrossed in ostentatious displays, lovingly attached to all their possessions.
Manmohan SinghForsake thou all the worldly ostentations and be not engrossed in their love.
Manmohan Singh (Punjabi)ਤੂੰ ਸਾਰੀਆਂ ਸੰਸਾਰੀ ਸ਼ਾਨਸ਼ੌਕਤਾਂ ਤਿਆਗ ਦੇ ਅਤੇ ਉਨ੍ਹਾਂ ਦੇ ਪਿਆਰ ਵਿੱਚ ਖੱਚਤ ਨਾਂ ਹੋ।
Fareedkot Teekaਇਹੁ ਜੀਵ ਜਿਸ ਸਰੀਰ ਕਰ ਕੇ ਪਦਾਰਥੋਂ ਕੇ ਵਾਸਤੇ (ਅਡੰਬਰੁ) ਅਰੰਭ ਕੀ (ਮੁਚੁ) ਵੱਡੇ ਕਰਤਾ ਹੈ, ਪੁਨਾ ਜਿਸ ਕੇ ਪਾਸ ਹਰੀ ਦਾ ਦੀਆ ਹੂਆ ਔਰ ਭੀ ਸਭ ਕਿਛ ਅਰਥਾਤ ਸਭ ਪਦਾਰਥ ਹੈਂ ਅਰ ਰਿਦੇ ਕੇ ਬੀਚ ਪਰਮੇਸਰ ਦੀ (ਮੁਹਬਤਿ) ਪ੍ਰੀਤੀ (ਨੇਹ) ਨਹੀਂ ਹੈ॥
Prof. Sahib Singhਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ,

ਪਦ ਅਰਥ ਮੁਚੁ = ਵੱਡਾ, ਬੜਾ। ਅਡੰਬਰੁ = ਖਿਲਾਰਾ, ਸਜ-ਧਜ। ਹਭੁ ਕਿਹੁ = ਹਰੇਕ ਸ਼ੈ। ਮੰਝਿ = (ਹਿਰਦੇ) ਵਿਚ। ਨੇਹ = ਪਿਆਰ।

SikhNet (Spanish)Aquél que lo tiene todo y se apega a los placeres del mundo,

ਸੋ ਸਾਂਈ. ਜੈਂ ਵਿਸਰੈ; ਨਾਨਕ. ਸੋ ਤਨੁ ਖੇਹ ॥੨॥

so saanee. jain visarai; naanak. so tan kheh |2|

Sant Singh KhalsaThat body which forgets the Lord, O Nanak, shall be reduced to ashes. ||2||
Manmohan SinghThe body, which forgets that Lord, shall be reduced to ashes, O Nanak.
Manmohan Singh (Punjabi)ਜਿਹੜੀ ਦੇਹ ਉਸ ਸੁਆਮੀ ਨੂੰ ਭੁਲਾਉਂਦੀ ਹੈ, ਉਹ ਸੁਆਹ ਥੀ ਵੰਞੇਗੀ, ਹੇ ਨਾਨਕ!
Fareedkot Teekaਸੋ ਐਸਾ ਸਾਂਈ ਅਰਥਾਤ ਜਿਸ ਨੇ ਪਦਾਰਥ ਦੀਏ ਹੈਂ ਜਿਸ ਕੋ ਵਿਸਰਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ਼ ਕਾ ਤਨ ਖੇਹ ਵਤ ਹੈ ਅਰਥਾਤ ਨਿਸਫਲ ਹੈ॥੨॥
Prof. Sahib Singhਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥

ਪਦ ਅਰਥ ਜੈਂ = ਜਿਸ ਬੰਦੇ ਨੂੰ। ਤਨੁ = ਸਰੀਰ। ਖੇਹ = ਸੁਆਹ ॥੨॥

SikhNet (Spanish)si se olvida de su Dios es convertido en polvo. (2)
Answers quote the Granth verbatim with Ang citations. AI commentary is not Gurbani and not a religious ruling.