ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XIX
ਸੰਤ ਜਨਾ ਮਿਲਿ; ਕਰਹੁ ਬੀਚਾਰੁ ॥
sant janaa mil; karahu beechaar |
Sant Singh KhalsaJoining the Company of the Saints, practice deep meditation.
Manmohan SinghReflect upon God in the company of pious persons.
Manmohan Singh (Punjabi)ਪਵਿਤ੍ਰ ਪੁਰਸ਼ਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਹੇ ਭਾਈ! ਸੰਤ ਜਨੋ ਸਾਥ ਮਿਲਿ ਕਰ ਤਿਸ ਵਾਹਿਗੁਰੂ ਕਾ ਵੀਚਾਰ ਕਰੋ॥
Prof. Sahib Singhਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,
SikhNet (Spanish)Si llegas a encontrar a un Santo, haz que te hable del Nombre;
ਏਕੁ ਸਿਮਰਿ; ਨਾਮ ਆਧਾਰੁ ॥
ek simar; naam aadhaar |
Sant Singh KhalsaRemember the One, and take the Support of the Naam, the Name of the Lord.
Manmohan SinghRemember the One Lord and have the prop of the name.
Manmohan Singh (Punjabi)ਇਕ ਸੁਆਮੀ ਨੂੰ ਯਾਦ ਕਰ, ਅਤੇ ਨਾਮ ਦਾ ਆਸਰਾ ਲੈ।
Fareedkot Teekaਅਰ ਏਕ ਨਾਮ ਕੋ ਆਸਰਾ ਰੂਪ ਜਾਨ ਕਰ ਸਿਮਰਨ ਕਰੋ॥
Prof. Sahib Singhਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)।ਪਦ ਅਰਥ ਆਧਾਰੁ = ਆਸਰਾ।
SikhNet (Spanish)conduce a tu mente a reposar en Él y conviértelo en tu fundamento.
ਅਵਰਿ ਉਪਾਵ ਸਭਿ; ਮੀਤ ਬਿਸਾਰਹੁ ॥
avar upaav sabh; meet bisaarahu |
Sant Singh KhalsaForget all other efforts, O my friend
Manmohan SinghForget all other efforts, O my friend.
Manmohan Singh (Punjabi)ਹੋਰ ਸਾਰੇ ਉਪਰਾਲੇ ਭੁਲਾ ਦੇ, ਹੇ ਮੇਰੇ ਮਿੱਤ੍ਰ!
Fareedkot Teekaਹੇ ਮਿਤ੍ਰੋ! ਔਰ ਸੰਪੂਰਨ ਉਪਾਵ ਵਿਸਾਰ ਦੇਵੋ॥
Prof. Sahib Singhਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ,ਪਦ ਅਰਥ ਅਵਰਿ = ਹੋਰ (Pl.)। ਉਪਾਵ = ਇਲਾਜ, ਹੀਲੇ। ਸਭਿ = ਸਾਰੇ। ਮੀਤ = ਹੇ ਮਿਤ੍ਰ!
SikhNet (Spanish)Oh amigo, abandona cualquier otro camino
ਚਰਨ ਕਮਲ; ਰਿਦ ਮਹਿ ਉਰਿ ਧਾਰਹੁ ॥
charan kamal; rid meh ur dhaarahu |
Sant Singh Khalsa- enshrine the Lord's Lotus Feet within your heart.
Manmohan SinghPlace Lord's lotus feet into thy mind and heart.
Manmohan Singh (Punjabi)ਸਾਈਂ ਦੇ ਚਰਨ ਕੰਵਲ ਆਪਣੇ ਮਨ ਤੇ ਦਿਲ ਵਿੱਚ ਟਿਕਾ।
Fareedkot Teekaਔਰ ਤਿਸ ਵਾਹਿਗੁਰੂ ਕੇ ਚਰਨ ਕਮਲ ਸਭ ਸੇ (ਉਰਿ) ਅਧਕ ਉਤਮ ਜਾਨ ਕਰ ਰਿਦੇ ਬੀਚ ਧਾਰਨ ਕਰੋ॥
Prof. Sahib Singhਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।ਪਦ ਅਰਥ ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ। ਉਰਿ ਧਾਰਹੁ = ਅੰਦਰ ਟਿਕਾਵੋ। ਉਰਿ = ਹਿਰਦੇ ਵਿਚ।
SikhNet (Spanish)y mantén tu corazón postrado a los Pies de Loto del Señor.
ਕਰਨ ਕਾਰਨ; ਸੋ ਪ੍ਰਭੁ ਸਮਰਥੁ ॥
karan kaaran; so prabh samarath |
Sant Singh KhalsaGod is All-powerful; He is the Cause of causes.
Manmohan SinghThat Lord is potent to do all the works.
Manmohan Singh (Punjabi)ਉਹ ਸੁਆਮੀ ਸਾਰੇ ਕੰਮ ਕਰਨ ਦੇ ਲਾਇਕ ਹੈ।
Fareedkot Teekaਸੋ ਪ੍ਰਭੂ ਜੋ ਕਰਨ ਕਾਰਨ ਸਮਰਥ ਹੈ॥
Prof. Sahib Singhਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
SikhNet (Spanish)Sólo Él tiene el poder de hacer o causar;
ਦ੍ਰਿੜੁ ਕਰਿ ਗਹਹੁ; ਨਾਮੁ ਹਰਿ ਵਥੁ ॥
drirr kar gahahu; naam har vath |
Sant Singh KhalsaGrasp firmly the object of the Lord's Name.
Manmohan SinghGrasp thou firmly the article of God's Name.
Manmohan Singh (Punjabi)ਰੱਬ ਦੇ ਨਾਮ ਦੀ ਵਸਤੂ ਨੂੰ ਤੂੰ ਘੁੱਟ ਕੇ ਪਕੜ ਲੈ।
Fareedkot Teekaਤਿਸ ਹਰੀ ਕੇ ਨਾਮ ਰੂਪ (ਵਥੁ) ਪਦਾਰਥ ਕੋ ਦ੍ਰਿੜ ਕਰ ਕੇ ਗ੍ਰਹਣ ਕਰੋ॥
Prof. Sahib Singhਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।ਪਦ ਅਰਥ ਦ੍ਰਿੜੁ = ਪੱਕਾ। ਗਹਹੁ = ਫੜੋ। ਵਥੁ = ਚੀਜ਼।
SikhNet (Spanish)apégate a Su Nombre como lo único que es en verdad valioso.
ਇਹੁ ਧਨੁ ਸੰਚਹੁ; ਹੋਵਹੁ ਭਗਵੰਤ ॥
eihu dhan sanchahu; hovahu bhagavant |
Sant Singh KhalsaGather this wealth, and become very fortunate.
Manmohan SinghAmass this wealth and become fortunate.
Manmohan Singh (Punjabi)ਇਸ ਦੌਲਤ ਨੂੰ ਇਕੱਤਰ ਕਰ ਅਤੇ ਭਾਗਾਂ ਵਾਲਾ ਹੋ।
Fareedkot Teekaਹੇ ਭਾਈ! ਇਸ ਨਾਮ ਧਨ ਕੇ ਸੰਚਨ ਕਰ ਕੇ ਤੁਮ (ਭਗਵੰਤ) ਭਾਗਵਾਨ ਵਾ ਭਗਵੰਤ ਕਾ ਸਰੂਪ ਹੋਵੋ॥
Prof. Sahib Singh(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,ਪਦ ਅਰਥ ਸੰਚਹੁ = ਇਕੱਠਾ ਕਰਹੁ। ਭਗਵੰਤ = ਭਾਗਾਂ ਵਾਲੇ।
SikhNet (Spanish)Amasa este Preciado Tesoro, que ciertamente te hará rico.
ਸੰਤ ਜਨਾ ਕਾ; ਨਿਰਮਲ ਮੰਤ ॥
sant janaa kaa; niramal mant |
Sant Singh KhalsaPure are the instructions of the humble Saints.
Manmohan SinghPure is the instruction of the saintly persons.
Manmohan Singh (Punjabi)ਪਵਿੱਤ੍ਰ ਹੈ ਉਪਦੇਸ਼ ਸਾਧ ਰੂਪ ਪੁਰਸ਼ਾਂ ਦਾ।
Fareedkot Teekaਸੰਤ ਜਨੋਂ ਕਾ ਨਿਰਮਲ ਉਪਦੇਸ ਰੂਪ ਮੰਤਰ ਲੇ ਕਰ॥
Prof. Sahib Singhਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।ਪਦ ਅਰਥ ਮੰਤ = ਉਪਦੇਸ਼, ਸਿੱਖਿਆ।
SikhNet (Spanish)Pura es la enseñanza de los Santos
ਏਕ ਆਸ; ਰਾਖਹੁ ਮਨ ਮਾਹਿ ॥
ek aas; raakhahu man maeh |
Sant Singh KhalsaKeep faith in the One Lord within your mind.
Manmohan SinghKeep the hope of One Lord in thy mind.
Manmohan Singh (Punjabi)ਇੱਕ ਸਾਹਿਬ ਦੀ ਉਮੀਦ ਆਪਣੇ ਚਿੱਤ ਅੰਦਰ ਰੱਖ।
Fareedkot Teekaਜਬ ਏਕ ਵਾਹਿਗੁਰੂ ਕੀ ਆਸ ਮਨ ਮੇਂ ਰਾਖੋਗੇ॥
Prof. Sahib Singhਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,ਪਦ ਅਰਥ ਮਨ ਮਾਹਿ = ਮਨ ਵਿਚ।
SikhNet (Spanish)que conduce tus esperanzas a descansar sólo en el Uno.
ਸਰਬ ਰੋਗ; ਨਾਨਕ. ਮਿਟਿ ਜਾਹਿ ॥੧॥
sarab rog; naanak. mitt jaeh |1|
Sant Singh KhalsaAll disease, O Nanak, shall then be dispelled. ||1||
Manmohan SinghNanak all thy maladies shall be dispelled.
Manmohan Singh (Punjabi)ਨਾਨਕ, ਤੇਰੀਆਂ ਸਾਰੀਆਂ ਬੀਮਾਰੀਆਂ ਹਟ ਜਾਣਗੀਆਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤੁਮਾਰੇ ਸਰਬ ਰੋਗ ਮਿਟ ਜਾਵੇਂਗੇ॥੧॥
Prof. Sahib Singhਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥
SikhNet (Spanish)Toda aflicción es entonces disipada.(1)