ਜਿਸੁ ਧਨ ਕਉ; ਚਾਰਿ ਕੁੰਟ ਉਠਿ ਧਾਵਹਿ ॥
jis dhan kau; chaar kuntt utth dhaaveh |
Sant Singh KhalsaThe wealth which you chase after in the four directions
Manmohan SinghThe wealth after which thou runnest in four directions,
Manmohan Singh (Punjabi)ਜਿਸ ਪਦਾਰਥ ਲਈ ਤੂੰ ਚਹੂੰ ਪਾਸੀ ਭੱਜਿਆ ਫਿਰਦਾ ਹੈ,
Fareedkot Teekaਹੇ ਭਾਈ! ਜਿਸ ਧਨ ਕੌ ਤੂੰ ਚਾਰੋਂ ਦਿਸਾ ਮੇਂ ਉਠ ਕਰ ਧਾਵਤਾ ਹੈਂ॥
Prof. Sahib Singh(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ,ਪਦ ਅਰਥ ਜਿਸੁ ਧਨ ਕਉ = ਜਿਸ ਧਨ ਦੀ ਖ਼ਾਤਰ। ਕੁੰਟ = ਪਾਸੇ, ਤਰਫ਼। ਧਾਵਹਿ = ਦੌੜਦਾ ਹੈਂ।
SikhNet (Spanish)Tú que hasta en el último rincón de la tierra buscas riqueza,
ਸੋ ਧਨੁ; ਹਰਿ ਸੇਵਾ ਤੇ ਪਾਵਹਿ ॥
so dhan; har sevaa te paaveh |
Sant Singh Khalsayou shall obtain that wealth by serving the Lord.
Manmohan Singhthat wealth thou shalt obtain by serving God.
Manmohan Singh (Punjabi)ਉਹ ਪਦਾਰਥ ਤੈਨੂੰ ਵਾਹਿਗੁਰੂ ਦੀ ਟਹਿਲ ਦੁਆਰਾ ਪ੍ਰਾਪਤ ਹੋਵੇਗਾ।
Fareedkot Teekaਸੋ ਧਨ ਤੂੰ ਹਰੀ ਕੀ ਸੇਵਾ ਤੇ ਹੀ ਪਾਵੈਂਗਾ, ਭਾਵ ਔਰ ਉਪਾਵ ਸੇ ਨਹੀਂ ਮਿਲੇਗਾ॥
Prof. Sahib Singhਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।
SikhNet (Spanish)sirve al Señor y obtendrás la mayor de las fortunas.
ਜਿਸੁ ਸੁਖ ਕਉ; ਨਿਤ ਬਾਛਹਿ ਮੀਤ ॥
jis sukh kau; nit baachheh meet |
Sant Singh KhalsaThe peace, which you always yearn for, O friend
Manmohan SinghThe peace which thou ever desirest O friend,
Manmohan Singh (Punjabi)ਜਿਸ ਆਰਾਮ ਦੀ ਤੂੰ ਨਿਤਾ ਪ੍ਰਤੀ ਇੱਛਾ ਧਾਰਦਾ ਹੈ, ਹੇ ਮਿੱਤ੍ਰ!
Fareedkot Teekaਪੁਨਾ ਹੇ ਮਿਤ੍ਰ! ਜਿਸ ਨਿਤ ਸੁਖ, ਭਾਵ ਆਤਮ ਸੁਖ ਹੋਨੇ ਕੌ ਤੂੰ ਚਾਹਿਤਾ ਹੈਂ॥
Prof. Sahib Singhਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,ਪਦ ਅਰਥ ਬਾਛਹਿ = ਚਾਹੁੰਦਾ ਹੈਂ। ਮੀਤ = ਹੇ ਮਿਤ੍ਰ!
SikhNet (Spanish)La felicidad que día tras día has anhelado,
ਸੋ ਸੁਖੁ; ਸਾਧੂ ਸੰਗਿ ਪਰੀਤਿ ॥
so sukh; saadhoo sang pareet |
Sant Singh Khalsathat peace comes by the love of the Company of the Holy.
Manmohan Singhthat peace thou shalt have by loving the guild of saints.
Manmohan Singh (Punjabi)ਉਹ ਆਰਾਮ ਤੈਨੂੰ ਸਾਧ ਸੰਗਤ ਨਾਲ ਪ੍ਰੇਮ ਕਰਨ ਨਾਲ ਮਿਲੇਗਾ।
Fareedkot Teekaਸੋ ਸੁਖ ਤੁਝ ਕੌ ਸੰਤੋਂ ਕੇ ਸਾਥ ਪ੍ਰੀਤੀ ਕਰਨੇ ਸੇ ਪ੍ਰਾਪਤ ਹੋਇਗਾ॥
Prof. Sahib Singhਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ)।ਪਦ ਅਰਥ ਪਰੀਤਿ = ਪਿਆਰ (ਕਰਨ ਨਾਲ)।
SikhNet (Spanish)sólo podrás hallarla en la Compañía de los Santos.
ਜਿਸੁ ਸੋਭਾ ਕਉ; ਕਰਹਿ ਭਲੀ ਕਰਨੀ ॥
jis sobhaa kau; kareh bhalee karanee |
Sant Singh KhalsaThe glory, for which you perform good deeds
Manmohan SinghThe glory for which thou performest good acts,
Manmohan Singh (Punjabi)ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,
Fareedkot Teekaਜਿਸ ਸੋਭਾ ਹੋਣੇ ਕੌ ਤੂੰ ਜਪ ਤਪ ਆਦੀ ਭਲੀ ਕਰਨੀ ਕਰਤਾ ਹੈ॥
Prof. Sahib Singhਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,ਪਦ ਅਰਥ ਕਰਨੀ = ਕੰਮ।
SikhNet (Spanish)Las buenas acciones por las que esperas obtener la Gloria,
ਸਾ ਸੋਭਾ; ਭਜੁ ਹਰਿ ਕੀ ਸਰਨੀ ॥
saa sobhaa; bhaj har kee saranee |
Sant Singh Khalsa- you shall obtain that glory by seeking the Lord's Sanctuary.
Manmohan Singhthat glory thou shalt find by hastening to God for protection.
Manmohan Singh (Punjabi)ਉਹ ਪ੍ਰਭੂਤਾ, ਤੂੰ ਨੱਸ ਕੇ, ਵਾਹਿਗੁਰੂ ਦੀ ਪਨਾਹ ਲੈਣ ਨਾਲ ਪਾਵੇਗਾ।
Fareedkot Teekaਸੋ ਸੋਭਾ ਤੌ ਹੋਇਗੀ ਜੋ ਹਰੀ ਕੀ ਸ਼ਰਨ ਮੇਂ ਹੋ ਕਰ ਭਜਨ ਕਰੇਗਾ॥
Prof. Sahib Singhਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ।ਪਦ ਅਰਥ ਭਜੁ = ਜਾਹ, ਪਉ।
SikhNet (Spanish)sólo la obtendrás en el Santuario del Señor.
ਅਨਿਕ ਉਪਾਵੀ; ਰੋਗੁ ਨ ਜਾਇ ॥
anik upaavee; rog na jaae |
Sant Singh KhalsaAll sorts of remedies have not cured the disease
Manmohan SinghThe malady which is not cured by many remedies,
Manmohan Singh (Punjabi)ਜਿਹੜੀ ਬੀਮਾਰੀ ਘਣੇਰੇ ਇਲਾਜਾ ਦੁਆਰਾ ਨਹੀਂ ਮਿਟਦੀ,
Fareedkot Teekaਔਰ ਅਨੇਕ ਉਪਾਵ ਕਰ ਕੇ ਅਗਿਆਨ ਵਾ ਪ੍ਰਤਖ ਰੋਗ ਤੇਰਾ ਨਹੀਂ ਜਾਇਗਾ॥
Prof. Sahib Singh(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ,ਪਦ ਅਰਥ ਉਪਾਵੀ = ਉਪਾਵਾਂ ਨਾਲ, ਹੀਲਿਆਂ ਨਾਲ।
SikhNet (Spanish)Si te encuentras afligido por alguna enfermedad para la cual no has hallado cura,
ਰੋਗੁ ਮਿਟੈ; ਹਰਿ ਅਵਖਧੁ ਲਾਇ ॥
rog mittai; har avakhadh laae |
Sant Singh Khalsa- the disease is cured only by giving the medicine of the Lord's Name.
Manmohan Singhthat malady is vanished by administering the medicine of God's Name.
Manmohan Singh (Punjabi)ਉਹ ਬੀਮਾਰੀ ਵਾਹਿਗੁਰੂ ਦੇ ਨਾਮ ਦੀ ਦਵਾਈ ਲਾਉਣ ਦੁਆਰਾ ਹਟ ਜਾਂਦੀ ਹੈ।
Fareedkot Teekaਹਰਿ ਨਾਮ ਔਸਧ ਕੌ ਰਿਦੇ ਮੇਂ ਲਗਾਣੇ ਸੇ ਤੇਰੇ ਸਰਬ ਰੋਗ ਮਿਟ ਜਾਵੇਂਗੇ॥
Prof. Sahib Singhਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ।ਪਦ ਅਰਥ ਅਵਖਧੁ = ਦਵਾਈ।
SikhNet (Spanish)aplica el Naam, el Nombre del Señor como remedio y así obtendrás alivio.
ਸਰਬ ਨਿਧਾਨ ਮਹਿ; ਹਰਿ ਨਾਮੁ ਨਿਧਾਨੁ ॥
sarab nidhaan meh; har naam nidhaan |
Sant Singh KhalsaOf all treasures, the Lord's Name is the supreme treasure.
Manmohan SinghOf all the treasures God's Name is the best treasure.
Manmohan Singh (Punjabi)ਸਾਰਿਆਂ ਖ਼ਜ਼ਾਨਿਆਂ ਵਿਚੋਂ ਵਾਹਿਗੁਰੂ ਦਾ ਨਾਮ ਪਰਮ ਸਰੇਸ਼ਟ ਖ਼ਜ਼ਾਨਾ ਹੈ।
Fareedkot Teekaਸਰਬ ਖਜਾਨਿਓਂ ਮੇਂ ਸੇ ਹਰਿ ਨਾਮ ਹੀ ਖਜਾਨਾ ਹੈ॥
Prof. Sahib Singhਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ।ਪਦ ਅਰਥ ਨਿਧਾਨ = ਖ਼ਜ਼ਾਨੇ।
SikhNet (Spanish)De todos los tesoros, el más grande es el Naam.
ਜਪਿ ਨਾਨਕ; ਦਰਗਹਿ ਪਰਵਾਨੁ ॥੨॥
jap naanak; darageh paravaan |2|
Sant Singh KhalsaChant it, O Nanak, and be accepted in the Court of the Lord. ||2||
Manmohan SinghUtter it, O Nanak and thou shalt be acceptable in God's court.
Manmohan Singh (Punjabi)ਇਸ ਸਦਾ ਉਚਾਰਨ ਕਰ, ਹੇ ਨਾਨਕ! ਤੂੰ ਰੱਬ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਜਪ ਇਸ ਤੇ ਤੂੰ ਹਰੀ ਕੀ ਦਰਗਾਹ ਮੇਂ ਪ੍ਰਵਾਨ ਹੋਵੇਂਗਾ॥੨॥
Prof. Sahib Singhਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ॥੨॥
SikhNet (Spanish)Medita en Él y serás aceptado en la Corte del Señor. (2)