ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਸਾਥਿ ਨ ਚਾਲੈ. ਬਿਨੁ ਭਜਨ; ਬਿਖਿਆ ਸਗਲੀ ਛਾਰੁ ॥
saath na chaalai. bin bhajan; bikhiaa sagalee chhaar |
Sant Singh KhalsaNothing shall go along with you, except your devotion. All corruption is like ashes.
Manmohan SinghWithout Lord's meditation nothing shall go with thee, O man. The deadly sins are all ashes.
Manmohan Singh (Punjabi)ਸੁਆਮੀ ਦੇ ਸਿਮਰਨ ਦੇ ਬਿਨਾ ਤੇਰੇ ਨਾਲ ਕੁਛ ਨਹੀਂ ਜਾਣਾ, ਹੇ ਬੰਦੇ! ਪ੍ਰਾਣ-ਨਾਸਕ ਪਾਪ ਸਾਰੇ ਸੁਆਹ ਹਨ।
Fareedkot Teekaਹੇ ਭਾਈ! ਵਾਹਿਗੁਰੂ ਕੇ ਭਜਨ ਸੇਂ ਬਿਨਾਂ ਇਹ ਸੰਪੂਰਨ ਵਿਸਿਅਹੁ ਕੀ ਪੰਕਤੀ (ਛਾਰੁ) ਖਾਕ ਵਤ ਤੁਛ, ਵਾ ਨਾਸ ਰੂਪ ਪ੍ਰਲੋਕ ਮੇਂ ਸਾਥ ਨਹੀਂ ਚਲਤੀ ਹੈ॥
Prof. Sahib Singh(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ।
ਪਦ ਅਰਥ ਬਿਖਿਆ = ਮਾਇਆ। ਸਗਲੀ = ਸਾਰੀ। ਛਾਰੁ = ਸੁਆਹ।
SikhNet (Spanish)Fuera del Naam, nada ha de acompañarte cuando partas; las alegrías de este ilusorio mundo son como cenizas.
ਹਰਿ ਹਰਿ ਨਾਮੁ ਕਮਾਵਨਾ; ਨਾਨਕ. ਇਹੁ ਧਨੁ ਸਾਰੁ ॥੧॥
har har naam kamaavanaa; naanak. ihu dhan saar |1|
Sant Singh KhalsaPractice the Name of the Lord, Har, Har. O Nanak, this is the most excellent wealth. ||1||
Manmohan SinghPractise thou the Name of Lord Master. This is the excellent wealth.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਦਾ ਅਭਿਆਸ ਕਰ। ਇਹੀ ਅਤੇ ਉਤਮ ਦੌਲਤ ਹੈ।
Fareedkot Teekaਜੋ ਹਰਿ ਹਰਿ ਨਾਮ ਕਾ ਕਮਾਵਨਾ ਅਰਥਾਤ ਸਿਮਰਨਾ ਕਰਨਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਇਹੀ ਸਰਬ ਮੇਂ ਸੇ ਸਾਰ ਰੂਪ ਹੈ॥੧॥
Prof. Sahib Singhਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ॥੧॥
ਪਦ ਅਰਥ ਸਾਰੁ = ਸ੍ਰੇਸ਼ਟ, ਚੰਗਾ ॥੧॥
SikhNet (Spanish)Practiquemos pues el Nombre; he ahí nuestro Único Tesoro. (1)