ੴ

ਸਿੱਖਬਾਣੀ · SikhBani

ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥

sach rateea sohaaganee jinaa gur kai sabad seegaar
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 427, 428 · 19 lines
Translations

ਆਸਾ ਮਹਲਾ ੩ ॥

aasaa mahalaa 3 | Ang 427

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਸਚਿ ਰਤੀਆ ਸੋਹਾਗਣੀ; ਜਿਨਾ. ਗੁਰ ਕੈ ਸਬਦਿ ਸੀਗਾਰਿ ॥

sach rateea sohaaganee; jinaa. gur kai sabad seegaar | Ang 427

Sant Singh KhalsaThe happy soul-brides are imbued with Truth; they are adorned with the Word of the Guru's Shabad.
Manmohan SinghThe happy wives, who are adorned with Guru's word, are imbued in truth.
Manmohan Singh (Punjabi)ਪਰਸੰਨ ਪਤਨੀਆਂ ਜੋ ਗੁਰਾਂ ਦੀ ਬਾਣੀ ਨਾਲ ਸ਼ਿੰਗਾਰੀਆਂ ਹੋਈਆਂ ਹਨ, ਸੱਚ ਵਿੱਚ ਰੰਗੀਆਂ ਜਾਂਦੀਆਂ ਹਨ।
Fareedkot Teekaਜਿਨੋਂ ਨੇ ਗੁਰ ਉਪਦੇਸ ਕਾ ਸਿੰਗਾਰ ਕੀਆ ਹੈ ਅਰ ਸਚੇ ਮੇਂ ਰਤੀਆਂ ਹੈਂ, ਸੋ ਸੋਹਾਗਨੀਆਂ ਹੈਂ॥
Prof. Sahib Singhਜਿਨ੍ਹਾਂ ਸੁਹਾਗਣ ਜੀਵ-ਇਸਤ੍ਰੀਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾ ਲਿਆ, ਉਹ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀਆਂ ਗਈਆਂ;

ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

SikhNet (Spanish)Las novias verdaderas están imbuidas en el Amor del Señor, y están decoradas con la Palabra del Guru.

ਘਰ ਹੀ. ਸੋ ਪਿਰੁ ਪਾਇਆ; ਸਚੈ ਸਬਦਿ ਵੀਚਾਰਿ ॥੧॥

ghar hee. so pir paaeaa; sachai sabad veechaar |1| Ang 428

Sant Singh KhalsaThey find their Husband Lord within their own home, contemplating the True Word of the Shabad. ||1||
Manmohan SinghContemplating over the True Name, they obtained that Beloved in their own home.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਉਹ ਆਪਣੇ ਨਿੱਜ ਦੇ ਧਾਮ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀਆਂ ਹਨ।
Fareedkot Teekaਔਰ ਸਚੇ ਗੁਰੋਂ ਕੇ ਸਬਦ ਕੋ ਵਿਚਾਰ ਕਰ ਕੇ ਅਪਨੇ ਘਰ ਮੇਂ ਹੀ ਤਿਨੋਂ ਨੇ ਸੋ ਪਤਿ ਪਾਇਆ ਹੈ॥੧॥
Prof. Sahib Singhਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ ਉਹਨਾਂ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ॥੧॥

ਪਦ ਅਰਥ ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ ਕ੍ਰਿਆ 'ਿ' ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ, ਵੇਖੋ 'ਗੁਰਬਾਣੀ ਵਿਆਕਰਣ'}। ਸਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ॥੧॥

SikhNet (Spanish)En su hogar encuentran a su Amor, meditando en la Palabra Verdadera del Shabd. (1)

ਅਵਗਣ. ਗੁਣੀ ਬਖਸਾਇਆ; ਹਰਿ ਸਿਉ ਲਿਵ ਲਾਈ ॥

avagan. gunee bakhasaaeaa; har siau liv laaee | Ang 428

Sant Singh KhalsaThrough merits, their demerits are forgiven, and they embrace love for the Lord.
Manmohan SinghThrough merits are the demerits forgiven, and the mortal comes to embrace love for God.
Manmohan Singh (Punjabi)ਨੇਕੀਆਂ ਦੇ ਰਾਹੀਂ ਬਦੀਆਂ ਮਾਫ ਹੋ ਜਾਂਦੀਆਂ ਅਤੇ ਜੀਵ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਿਨੋਂ ਨੇ ਗੁਣੋਂ ਕੋ ਧਾਰ ਕਰ ਅਵਗੁਣੋਂ ਕੋ ਬਖਸ਼ਾਇ ਲੀਆ ਹੈ, ਪੁਨਃ ਹਰੀ ਕੇ ਸਾਥ (ਲਿਵ) ਬ੍ਰਿਤੀ ਲਗਾਈ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲਈ ਉਸ ਨੇ ਆਪਣੇ (ਪਹਿਲੇ ਕੀਤੇ) ਔਗੁਣ ਗੁਣਾਂ ਦੀ ਬਰਕਤ ਨਾਲ ਬਖ਼ਸ਼ਵਾ ਲਏ,

ਪਦ ਅਰਥ ਗੁਣੀ = ਗੁਣਾਂ ਦੀ ਰਾਹੀਂ। ਲਿਵ = ਲਗਨ।

SikhNet (Spanish)Por el mérito de vivir en Conciencia todos sus errores son borrados y se entonan en el Señor.

ਹਰਿ ਵਰੁ ਪਾਇਆ ਕਾਮਣੀ; ਗੁਰਿ. ਮੇਲਿ ਮਿਲਾਈ ॥੧॥ ਰਹਾਉ ॥

har var paaeaa kaamanee; gur. mel milaaee |1| rahaau | Ang 428

Sant Singh KhalsaThe soul-bride then obtains the Lord as her Husband; meeting the Guru, this union comes about. ||1||Pause||
Manmohan SinghThe bride then attains God as her Groom and this union is brought about by the Guru. Pause.
Manmohan Singh (Punjabi)ਪਤਨੀ ਤਦ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰ ਲੈਂਦੀ ਹੈ ਅਤੇ ਇਹ ਮਿਲਾਪ ਗੁਰੂ ਜੀ ਕਰਾਉਂਦੇ ਹਨ। ਠਹਿਰਾਉ।
Fareedkot Teekaਅਰ ਗੁਰੋਂ ਕੇ ਮੇਲ ਸਤਸੰਗ ਮੇਂ ਆਪਣੀ ਬੁਧੀ ਮਿਲਾਈ ਹੈ, ਤਿਨ ਜਗ੍ਯਾਸੂ ਰੂਪ ਕਾਮਣੀਓਂ ਨੇ ਹਰੀ ਪਤੀ ਕੋ ਪਾਯਾ ਹੈ॥੧॥ ਰਹਾਉ ॥
Prof. Sahib Singhਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ, ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ॥੧॥ ਰਹਾਉ ॥

ਪਦ ਅਰਥ ਵਰੁ = ਖਸਮ। ਕਾਮਣੀ = ਜੀਵ-ਇਸਤ੍ਰੀ। ਗੁਰਿ = ਗੁਰੂ ਨੇ। ਮੇਲਿ = ਮੇਲ ਵਿਚ ॥੧॥ ਰਹਾਉ ॥

SikhNet (Spanish)La novia Alma entonces es bendecida con el Señor, el Esposo Eterno, y la Unión se da a través del Guru. (1‑Pausa)

ਇਕਿ. ਪਿਰੁ ਹਦੂਰਿ. ਨ ਜਾਣਨੑੀ; ਦੂਜੈ ਭਰਮਿ ਭੁਲਾਇ ॥

eik. pir hadoor. na jaananaee; doojai bharam bhulaae | Ang 428

Sant Singh KhalsaSome do not know the Presence of their Husband Lord; they are deluded by duality and doubt.
Manmohan SinghSome know not the spouse's presence and are gone astray in duality and doubt.
Manmohan Singh (Punjabi)ਕਈ ਪਤੀ ਦੀ ਹਜੂਰੀ ਨੂੰ ਨਹੀਂ ਜਾਣਦੀਆਂ, ਅਤੇ ਦਵੈਤ ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਈਆਂ ਹੋਈਆਂ ਹਨ।
Fareedkot Teekaਏਕ ਦੁਹਾਗਣੀ ਦ੍ਵੈਤ ਭਰਮ ਸੇ ਭੂਲੀ ਹੂਈ ਪ੍ਯਾਰੇ ਕੋ ਨਿਕਟ ਨਹੀਂ ਜਾਨਤੀ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਪ੍ਰਭੂ-ਪਤੀ ਨੂੰ ਅੰਗ-ਸੰਗ ਵੱਸਦਾ ਨਹੀਂ ਸਮਝਦੀਆਂ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਹਦੂਰਿ = ਅੰਗ-ਸੰਗ। ਭੁਲਾਇ = ਕੁਰਾਹੇ ਪੈ ਕੇ।

SikhNet (Spanish)Hay quienes no ven la Presencia del Señor y vagan en la duda.

ਕਿਉ ਪਾਇਨੑਿ ਡੋਹਾਗਣੀ; ਦੁਖੀ ਰੈਣਿ ਵਿਹਾਇ ॥੨॥

kiau paaeina ddohaaganee; dukhee rain vihaae |2| Ang 428

Sant Singh KhalsaHow can the forsaken brides meet Him? Their life night passes in pain. ||2||
Manmohan SinghHow can the discarded wives meet their Lord? Their life night passes in distress.
Manmohan Singh (Punjabi)ਛੁਟੜਾਂ ਕਿਸ ਤਰ੍ਹਾਂ ਆਪਣੇ ਸਾਈਂ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੀ ਜੀਵਨ ਰਾਤਰੀ ਤਕਲੀਫ ਵਿੱਚ ਬੀਤ ਜਾਂਦੀ ਹੈ।
Fareedkot Teekaਸੋ ਕਿਸ ਪ੍ਰਕਾਰ ਪਤੀ ਕੋ ਪਾਵੈਗੀ, ਤਿਨ ਕੀ ਅਵਸਥਾ ਰੂਪ ਰਾਤ੍ਰਿ ਦੁਖ ਹੀ ਮੇਂ ਬੀਤੇਗੀ ਵਾ ਬੀਤਤੀ ਹੈ॥੨॥
Prof. Sahib Singhਉਹ ਮੰਦ-ਭਾਗਣਾਂ ਪ੍ਰਭੂ-ਪਤੀ ਨੂੰ ਨਹੀਂ ਮਿਲ ਸਕਦੀਆਂ, ਉਹਨਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਦੁੱਖਾਂ ਵਿਚ ਹੀ ਬੀਤ ਜਾਂਦੀ ਹੈ ॥੨॥

ਪਦ ਅਰਥ ਰੈਣਿ = ਰਾਤ ॥੨॥

SikhNet (Spanish)¿Cómo pueden ver a su Señor?, si la noche de su vida la pasan en vano. (2)

ਜਿਨ ਕੈ ਮਨਿ. ਸਚੁ ਵਸਿਆ; ਸਚੀ ਕਾਰ ਕਮਾਇ ॥

jin kai man. sach vasiaa; sachee kaar kamaae | Ang 428

Sant Singh KhalsaThose whose minds are filled with the True Lord, perform truthful actions.
Manmohan SinghThey within whose mind the One abodes, do the righteous deeds.
Manmohan Singh (Punjabi)ਜਿਨ੍ਹਾਂ ਦੇ ਅੰਤਰ ਆਤਮੇ ਸਤਿਪੁਰਖ ਨਿਵਾਸ ਰੱਖਦਾ ਹੈ, ਉਹ ਸੱਚੀ ਕਿਰਤ ਕਰਦੇ ਹਨ।
Fareedkot Teekaਜਿਨ ਕੇ ਮਨ ਮੇਂ ਸਚਾ ਬਸਾ ਹੈ, ਸੋ ਸੁਹਾਗਣੀ ਸਚੀ ਕਾਰ ਕਮਾਉਤੀ ਹੈ॥
Prof. Sahib Singhਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਕਾਰ ਕਮਾ ਕੇ ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਹਰੀ ਆ ਵੱਸਦਾ ਹੈ,

ਪਦ ਅਰਥ ਮਨਿ = ਮਨ ਵਿਚ। ਸਚੀ ਕਾਰ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਕਾਰ।

SikhNet (Spanish)Aquéllos, en cuya mente vive el Uno Verdadero, actúan en la Verdad,

ਅਨਦਿਨੁ ਸੇਵਹਿ. ਸਹਜ ਸਿਉ; ਸਚੇ ਮਾਹਿ ਸਮਾਇ ॥੩॥

anadin seveh. sehaj siau; sache maeh samaae |3| Ang 428

Sant Singh KhalsaNight and day, they serve the Lord with poise, and are absorbed in the True Lord. ||3||
Manmohan SinghNight and day they serve God with equipoise and get absorbed in the True Lord.
Manmohan Singh (Punjabi)ਰੈਣ ਦਿਹੁੰ, ਅਡੋਲਤਾ ਨਾਲ, ਉਹ ਵਾਹਿਗੁਰੂ ਦੀ ਘਾਲ ਕਮਾਉਂਦੀਆਂ ਹਨ ਤੇ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੀਆਂ ਹਨ।
Fareedkot Teekaਔਰ ਰਾਤਿ ਦਿਨ ਸਾਂਤ ਪੂਰਬਕ ਸਚੇ ਪਿਰ ਕੋ ਸੇਵਤੀ ਹੈ, ਅੰਤ ਕੋ ਸਚੇ ਮੇਂ ਸਮਾਇ ਜਾਤੀ ਹੈ॥੩॥
Prof. Sahib Singhਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਕੇ ਆਤਮਕ ਅਡੋਲਤਾ ਨਾਲ ਹਰ ਵੇਲੇ ਉਸ ਪ੍ਰਭੂ ਦੀ ਸੇਵਾ-ਭਗਤੀ ਕਰਦੀਆਂ ਰਹਿੰਦੀਆਂ ਹਨ ॥੩॥

ਪਦ ਅਰਥ ਅਨਦਿਨੁ = ਹਰ ਰੋਜ਼। ਸਹਜ = ਆਤਮਕ ਅਡੋਲਤਾ ॥੩॥

SikhNet (Spanish)sirven a su Señor en el Estado de Equilibrio y se inmergen en el Uno Verdadero. (3)

ਦੋਹਾਗਣੀ ਭਰਮਿ ਭੁਲਾਈਆ; ਕੂੜੁ ਬੋਲਿ ਬਿਖੁ ਖਾਹਿ ॥

dohaaganee bharam bhulaaeea; koorr bol bikh khaeh | Ang 428

Sant Singh KhalsaThe forsaken brides wander around, deluded by doubt; telling lies, they eat poison.
Manmohan SinghThe forsaken women wander in doubt and eat poison by telling lies.
Manmohan Singh (Punjabi)ਤਿਆਗੀਆਂ ਹੋਈਆਂ ਵਹਿਮ ਅੰਦਰ ਭਟਕਦੀਆਂ ਹਨ ਅਤੇ ਝੂਠ ਬਕ ਕੇ ਜਹਿਰ ਖਾਂਦੀਆਂ ਹਨ।
Fareedkot Teekaਦੁਹਾਗਣੀਓਂ ਕੋ ਭ੍ਰਮ ਨੇ ਭੁਲਾਇਆ ਹੈ, ਝੂਠੁ ਬੋਲ ਕਰ ਬਿਖ ਕੋ ਖਾਵਤੀ ਹੈਂ॥
Prof. Sahib Singhਮੰਦ-ਭਾਗਣ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਜਾਂਦੀਆਂ ਹਨ ਉਹ (ਮਾਇਆ ਦੇ ਮੋਹ ਵਾਲਾ ਹੀ) ਵਿਅਰਥ-ਬੋਲ ਬੋਲ ਕੇ (ਮਾਇਆ ਦੇ ਮੋਹ ਦਾ) ਜ਼ਹਰ ਖਾਂਦੀਆਂ ਰਹਿੰਦੀਆਂ ਹਨ (ਜੋ ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਪਦ ਅਰਥ ਦੋਹਾਗਣੀ = ਮੰਦ-ਭਾਗਣਾਂ। ਬਿਖੁ = ਜ਼ਹਰ। ਖਾਹਿ = ਖਾਂਦੀਆਂ ਹਨ।

SikhNet (Spanish)La mujer abandonada vaga en la duda, habla falsedades y así lame el veneno.

ਪਿਰੁ. ਨ ਜਾਣਨਿ ਆਪਣਾ; ਸੁੰਞੀ ਸੇਜ ਦੁਖੁ ਪਾਹਿ ॥੪॥

pir. na jaanan aapanaa; sunyee sej dukh paeh |4| Ang 428

Sant Singh KhalsaThey do not know their Husband Lord, and upon their deserted bed, they suffer in misery. ||4||
Manmohan SinghThey know not their Spouse and suffer agony on the forlorn couch.
Manmohan Singh (Punjabi)ਉਹ ਆਪਣੇ ਕੰਤ ਨੂੰ ਨਹੀਂ ਜਾਣਦੀਆਂ ਅਤੇ ਸੁੰਨ ਮਸੁੰਨ ਪਲੰਘ ਤੇ ਤਕਲੀਫ ਉਠਾਉਂਦੀਆਂ ਹਨ।
Fareedkot Teekaਅਪਨੇ ਪ੍ਯਾਰੇ ਕੋ ਜਾਨਤੀ ਨਹੀਂ ਹੈਂ ਉਨ ਕੀ ਅੰਤਸਕਰਨ ਸੇਜਾ ਖਾਲੀ ਰਹਤੀ ਹੈ ਔਰ ਦੁਖ ਕੋ ਪਾਵਤੀ ਹੈਂ॥੪॥
Prof. Sahib Singhਉਹ ਕਦੇ ਆਪਣੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੀਆਂ, ਉਹਨਾਂ ਦੇ ਹਿਰਦੇ ਦੀ ਸੇਜ ਸਦਾ ਖ਼ਾਲੀ ਪਈ ਰਹਿੰਦੀ ਹੈ, ਇਸ ਵਾਸਤੇ ਉਹ ਦੁੱਖ ਹੀ ਪਾਂਦੀਆਂ ਰਹਿੰਦੀਆਂ ਹਨ ॥੪॥

ਪਦ ਅਰਥ ਸੇਜ = ਹਿਰਦਾ-ਸੇਜ। ਪਾਹਿ = ਪਾਂਦੀਆਂ ਹਨ ॥੪॥

SikhNet (Spanish)No conoce a su Esposo, su lecho está abandonado y se lamenta. (4)

ਸਚਾ ਸਾਹਿਬੁ ਏਕੁ ਹੈ; ਮਤੁ ਮਨ ਭਰਮਿ ਭੁਲਾਹਿ ॥

sachaa saahib ek hai; mat man bharam bhulaeh | Ang 428

Sant Singh KhalsaThe True Lord is the One and only; do not be deluded by doubt, O my mind.
Manmohan SinghThe True Lord is but One, beware thou be beguiled by doubt, O my soul.
Manmohan Singh (Punjabi)ਸੱਚਾ ਸੁਆਮੀ ਕੇਵਲ ਇਕ ਹੈ ਮਤੇ ਤੂੰ ਵਹਿਮ ਅੰਦਰ ਗੁਮਰਾਹ ਹੋ ਜਾਵੇਂ, ਹੇ ਮੇਰੀ ਜਿੰਦੇ!
Fareedkot Teekaਸਚਾ ਸਾਹਿਬੁ ਏਕ ਹੈ ਦੂਸਰਾ ਕੋਈ ਨਹੀਂ ਹੈ, ਹੇ ਮਨ! ਤੂੰ ਮਤ ਭਰਮ ਵਿਖੇ ਭੁਲ ਜਾਤਾ ਹੋਵੇਂ॥
Prof. Sahib Singhਹੇ ਮੇਰੇ ਮਨ! ਮਤਾਂ ਕਿਤੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਏਂ (ਚੇਤਾ ਰੱਖ) ਸਦਾ ਕਾਇਮ ਰਹਿਣ ਵਾਲਾ ਸਿਰਫ਼ ਮਾਲਕ-ਪ੍ਰਭੂ ਹੀ ਹੈ।

ਪਦ ਅਰਥ ਸਚਾ = ਸਦਾ-ਸਦਾ-ਥਿਰ ਰਹਿਣ ਵਾਲਾ। ਮਤੁ = ਮਤਾਂ। ਮਤੁ ਭੁਲਾਹਿ = ਕਿਤੇ ਭੁੱਲ ਨ ਜਾਈਂ।

SikhNet (Spanish)El Verdadero Señor es el Uno Solo; oh mente, no te dejes engañar por la duda.

ਗੁਰ ਪੂਛਿ. ਸੇਵਾ ਕਰਹਿ; ਸਚੁ ਨਿਰਮਲੁ ਮੰਨਿ ਵਸਾਹਿ ॥੫॥

gur poochh. sevaa kareh; sach niramal man vasaeh |5| Ang 428

Sant Singh KhalsaConsult with the Guru, serve the True Lord, and enshrine the Immaculate Truth within your mind. ||5||
Manmohan SinghConsult the Guru, serve thy Lord and enshrine the pure True Name in thy mind.
Manmohan Singh (Punjabi)ਗੁਰਾਂ ਦਾ ਮਸ਼ਵਰਾ ਲੈ, ਆਪਣੇ ਸੁਆਮੀ ਦੀ ਘਾਲ ਕਮਾ ਅਤੇ ਪਵਿੱਤਰ ਸੱਚੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ।
Fareedkot Teekaਜੋ ਗੁਰੋਂ ਸੇ ਪੂਛ ਕਰ ਸੇਵਾ ਕਰਤੇ ਹੈਂ ਵਹੁ ਸੁਧ ਸਚਾ ਪਰਮੇਸ੍ਵਰ ਮਨ ਮੇਂ ਵਸਾਵਤੇ ਹੈਂ; ਵਾ ਹੇ ਮਨ! ਤੂੰ ਜੋ ਗੁਰੋਂ ਕੋ ਪੂਛ ਕਰ ਸੇਵਾ ਕਰੇਂ, ਭਾਵ ਆਗ੍ਯਾ ਮਾਨੇਗਾ, ਤੋ ਤੂੰ ਸੁਧ ਸੱਚਾ ਮਨ ਮੇਂ ਵਸਾਇ ਲੇਵੇਂਗਾ॥੫॥
Prof. Sahib Singhਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਸੇਵਾ-ਭਗਤੀ ਕਰੇਂਗਾ, ਤਾਂ ਉਸ ਸਦਾ-ਥਿਰ ਪਵਿਤ੍ਰ ਪ੍ਰਭੂ ਨੂੰ ਆਪਣੇ ਅੰਦਰ ਵਸਾ ਲਏਂਗਾ ॥੫॥

ਪਦ ਅਰਥ ਮੰਨਿ = ਮਨਿ, ਮਨ ਵਿਚ ॥੫॥

SikhNet (Spanish)Pregunta a tu Guru, sirve a tu Señor y enaltece la Verdad Pura en tu mente. (5)

ਸੋਹਾਗਣੀ ਸਦਾ ਪਿਰੁ ਪਾਇਆ; ਹਉਮੈ ਆਪੁ ਗਵਾਇ ॥

sohaaganee sadaa pir paaeaa; haumai aap gavaae | Ang 428

Sant Singh KhalsaThe happy soul-bride always finds her Husband Lord; she banishes egotism and self-conceit.
Manmohan SinghThe faithful bride ever obtains her Spouse and banishes her ego and self-conceit.
Manmohan Singh (Punjabi)ਸਤਿਵੰਤੀ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਪ੍ਰਾਪਤ ਹੁੰਦੀ ਹੈ ਅਤੇ ਆਪਣੇ ਹੰਕਾਰ ਤੇ ਸਵੈ ਹੰਗਤਾ ਨੂੰ ਦੂਰ ਕਰ ਦਿੰਦੀ ਹੈ।
Fareedkot Teekaਸੁਹਾਗਣੀਓਂ ਨੇ ਹੰਤਾ ਮਮਤਾ ਅਪਨੇ ਯਤਨ ਸੇ ਗਵਾਇ ਕਰ ਨਿਤ੍ਯ ਆਪਨਾ ਪ੍ਯਾਰਾ ਪਾਯਾ ਹੈ॥
Prof. Sahib Singhਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਗਵਾ ਕੇ ਸਦਾ-ਥਿਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)La Novia verdadera obtiene siempre a su Señor y aquieta su ego.

ਪਿਰ ਸੇਤੀ. ਅਨਦਿਨੁ ਗਹਿ ਰਹੀ; ਸਚੀ ਸੇਜ. ਸੁਖੁ ਪਾਇ ॥੬॥

pir setee. anadin geh rahee; sachee sej. sukh paae |6| Ang 428

Sant Singh KhalsaShe remains attached to her Husband Lord, night and day, and she finds peace upon His Bed of Truth. ||6||
Manmohan SinghWith her Beloved, she night and day remains attached, and attains joy on the True couch.
Manmohan Singh (Punjabi)ਆਪਣੇ ਪ੍ਰੀਤਮ ਨਾਲ ਉਹ ਰੈਣ ਦਿਹੁੰ ਜੁੜੀ ਰਹਿੰਦੀ ਹੈ ਅਤੇ ਸੱਚੇ ਪਲੰਘ ਉਤੇ ਆਰਾਮ ਪਾਉਂਦੀ ਹੈ।
Fareedkot Teekaਅੰਤਸਕਰਣ ਰੂਪ ਸਚੀ ਸੇਜ੍ਯ ਪਰ ਅਪਨੇ ਪ੍ਯਾਰੇ ਸੇ ਗਹਗਚ, ਭਾਵ ਅਭੇਦ ਹੋ ਕਰ ਸੁਖੁ ਪਾਇ ਰਹੀ ਹੈਂ॥
Prof. Sahib Singhਉਹ ਹਰ ਵੇਲੇ ਪ੍ਰਭੂ-ਪਤੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ (ਦੇ ਹਿਰਦੇ) ਦੀ ਸੇਜ ਅਡੋਲ ਹੋ ਜਾਂਦੀ ਹੈ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੬॥

ਪਦ ਅਰਥ ਸੇਤੀ = ਨਾਲ। ਗਹਿ ਰਹੀ = ਜੁੜ ਰਹੀ। ਪਾਇ = ਪਾਂਦੀ ਹੈ, ਮਾਣਦੀ ਹੈ ॥੬॥

SikhNet (Spanish)Está siempre unida con su Señor y goza en el lecho con su Esposo Divino. (6)

ਮੇਰੀ ਮੇਰੀ ਕਰਿ ਗਏ; ਪਲੈ. ਕਿਛੁ ਨ ਪਾਇ ॥

meree meree kar ge; palai. kichh na paae | Ang 428

Sant Singh KhalsaThose who shouted, "Mine, mine!" have departed, without obtaining anything.
Manmohan SinghThey who said "it is mine, it is mine have departed without obtaining anything".
Manmohan Singh (Punjabi)ਜੋ ਇਹ ਮੈਡੀ ਹੈ, ਇਹ ਮੈਡੀ ਹੈ ਆਖਦੇ ਹਨ, ਬਿਨਾਂ ਕੁਝ ਪ੍ਰਾਪਤ ਕੀਤੇ ਟੁਰ ਗਏ ਹਨ।
Fareedkot Teekaਮਨਮੁਖ ਮੇਰੀ ਮੇਰੀ ਕਰ ਕੇ ਸਭ ਚਲੇ ਗਏ ਹੈਂ, ਪਲੇ ਕੁਛ ਭੀ ਨ ਪੜਾ॥
Prof. Sahib Singhਜੇਹੜੇ ਬੰਦੇ ਇਹੀ ਆਖਦੇ ਆਖਦੇ ਜਗਤ ਤੋਂ ਚਲੇ ਗਏ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਮਲਕੀਅਤ ਹੈ ਉਹਨਾਂ ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।

ਪਦ ਅਰਥ ਪਲੈ ਕਿਛੁ ਨ ਪਾਇ = ਕੁਝ ਭੀ ਪ੍ਰਾਪਤ ਨਾਹ ਕਰ ਕੇ।

SikhNet (Spanish)Quienes decían, “es mío, es mío”, al final no encontraron nada.

ਮਹਲੁ ਨਾਹੀ. ਡੋਹਾਗਣੀ; ਅੰਤਿ ਗਈ ਪਛੁਤਾਇ ॥੭॥

mehal naahee. ddohaaganee; ant gee pachhutaae |7| Ang 428

Sant Singh KhalsaThe separated one does not obtain the Mansion of the Lord's Presence, and departs, repenting in the end. ||7||
Manmohan SinghThe separated one attains not to her Lord's mansion and depart repenting in the end.
Manmohan Singh (Punjabi)ਵਿਛੁੜੀ ਹੋਈ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ ਅਤੇ ਅਖੀਰ ਨੂੰ ਅਫਸੋਸ ਕਰਦੀ ਹੋਈ ਤੁਰ ਜਾਂਦੀ ਹੈ।
Fareedkot Teekaਉਨ ਦੁਹਾਗਣੀ ਕੋ (ਮਹਲੁ) ਸ੍ਵਰੂਪ ਨਹੀਂ ਮਿਲਤਾ ਹੈ, ਅੰਤ ਕੋ ਪਛਤਾਇ ਕਰ ਚਲੀ ਜਾਤੀ ਹੈਂ॥੭॥
Prof. Sahib Singhਮੰਦ-ਭਾਗਣ ਜੀਵ-ਇਸਤ੍ਰੀ ਨੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ, ਉਹ ਦੁਨੀਆ ਤੋਂ ਆਖ਼ਰ ਹੱਥ ਮਲਦੀ ਹੀ ਜਾਂਦੀ ਹੈ ॥੭॥

ਪਦ ਅਰਥ ਮਹਲੁ = ਪ੍ਰਭੂ ਦੇ ਨਿਵਾਸ ਦਾ ਥਾਂ। ਅੰਤਿ = ਆਖ਼ਰ ॥੭॥

SikhNet (Spanish)Sí, con su actitud separatista no encontraron el Castillo de su Señor y dejaron este mundo lamentándose. (7)

ਸੋ ਪਿਰੁ ਮੇਰਾ ਏਕੁ ਹੈ; ਏਕਸੁ ਸਿਉ ਲਿਵ ਲਾਇ ॥

so pir meraa ek hai; ekas siau liv laae | Ang 428

Sant Singh KhalsaThat Husband Lord of mine is the One and only; I am in love with the One alone.
Manmohan SinghThat Beloved of mine is only one and I bear love with one alone.
Manmohan Singh (Punjabi)ਮੈਡਾ ਉਹ ਪ੍ਰੀਤਮ ਸਿਰਫ ਇਕ ਹੈ ਅਤੇ ਮੈਂ ਕੇਵਲ ਇਕ ਨਾਲ ਹੀ ਪਿਆਰ ਕਰਦਾ ਹਾਂ।
Fareedkot Teekaਸੋ ਮੇਰਾ ਪਤੀ ਏਕੁ ਹੈ ਤਿਸ ਏਕ ਕੇ ਸਾਥ ਹੀ ਬ੍ਰਿਤੀ ਲਗਾਉ॥
Prof. Sahib Singhਹੇ ਜੀਵ-ਇਸਤ੍ਰੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਸਿਰਫ਼ ਇੱਕ ਹੀ ਹੈ, ਉਸ ਇੱਕ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖ।

ਪਦ ਅਰਥ ਲਿਵ ਲਾਏ = ਸੁਰਤਿ ਜੋੜ। ਸਿਉ = ਨਾਲ।

SikhNet (Spanish)Mi Señor es el Único Uno; estoy entonado sólo en Él,

ਨਾਨਕ. ਜੇ ਸੁਖੁ ਲੋੜਹਿ ਕਾਮਣੀ; ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥

naanak. je sukh lorreh kaamanee; har kaa naam man vasaae |8|11|33| Ang 428

Sant Singh KhalsaO Nanak, if the soul-bride longs for peace, she should enshrine the Lord's Name within her mind. ||8||11||33||
Manmohan SinghNanak, if the damsel desires peace, the should then enshrine God's Name in her mind.
Manmohan Singh (Punjabi)ਨਾਨਕ ਜੇਕਰ ਮੁਟਿਆਰ ਆਰਾਮ ਚੈਨ ਚਾਹੁੰਦੀ ਹੈ, ਤਦ ਉਸ ਨੂੰ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਾਮਨੀ! ਜੇ ਕਰ ਅਪਨਾ ਸੁਖ ਚਾਹਤੀ ਹੈਂ ਤੌ ਹਰਿ ਨਾਮ ਕੋ ਮਨ ਮੇਂ ਬਸਾਉਨਾ ਕਰੁ॥੮॥੮॥੧੧॥
Prof. Sahib Singhਹੇ ਨਾਨਕ! (ਆਖ-) ਹੇ ਜੀਵ-ਇਸਤ੍ਰੀ! ਜੇ ਤੂੰ ਸੁਖ ਹਾਸਲ ਕਰਨਾ ਚਾਹੁੰਦੀ ਹੈਂ ਤਾਂ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖ ॥੮॥੧੧॥੩੩॥

ਪਦ ਅਰਥ ਕਾਮਣੀ = ਹੇ ਜੀਵ-ਇਸਤ੍ਰੀ। ਮੰਨਿ = ਮਨਿ, ਮਨ ਵਿਚ ॥੮॥੧੧॥੩੩॥

SikhNet (Spanish)dice Nanak, la novia busca el Éxtasis, enalteciendo el Naam, el Nombre del Señor en la mente. (8‑11‑33)
Answers quote the Granth verbatim with Ang citations. AI commentary is not Gurbani and not a religious ruling.