ੴ

ਸਿੱਖਬਾਣੀ · SikhBani

ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥

har ke sant janaa har japio tin kaa dookh bharam bhau...
Guru Ramdas Ji ਗੁਰੂ ਰਾਮਦਾਸ ਜੀ · Raag Dhanaasree · Ang 667 · 11 lines
Translations

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਹਰਿ ਕੇ ਸੰਤ ਜਨਾ. ਹਰਿ ਜਪਿਓ; ਤਿਨ ਕਾ ਦੂਖੁ ਭਰਮੁ ਭਉ ਭਾਗੀ ॥

har ke sant janaa. har japio; tin kaa dookh bharam bhau bhaagee |

Sant Singh KhalsaThe humble Saints of the Lord meditate on the Lord; their pain, doubt and fear have run away.
Manmohan SinghThe pious persons of God meditate on God and their distress, doubt and dread flee away.
Manmohan Singh (Punjabi)ਰੱਬ ਦੇ ਪਵਿੱਤਰ ਪੁਰਸ਼, ਰੱਬ ਦਾ ਸਿਮਰਨ ਕਰਦੇ ਹਨ। ਉਹਨਾਂ ਦਾ ਦੁਖੜਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਹੇ ਹਰੀ! ਜਿਨ ਆਪ ਕੇ ਸੰਤ ਜਨੋਂ ਨੇ ਤੇਰੇ ਹਰਿ ਨਾਮ ਕੋ ਜਪਿਆ ਹੈ, ਤਿਨੋਂ ਕਾ ਜਨਮ ਮਰਣ ਦੁਖ ਔ ਭਰਮ ਭੈ ਕੀ ਪੰਗਤੀ ਭਾਗ ਗਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਭਉ = ਡਰ। ਭਾਗੀ = ਦੂਰ ਹੋ ਗਿਆ।

SikhNet (Spanish)Los seres piadosos y de Dios, meditan en Él, sus dudas, preocupaciones y miedos vuelan lejos de ellos.

ਅਪਨੀ ਸੇਵਾ ਆਪਿ ਕਰਾਈ; ਗੁਰਮਤਿ ਅੰਤਰਿ ਜਾਗੀ ॥੧॥

apanee sevaa aap karaaee; guramat antar jaagee |1|

Sant Singh KhalsaThe Lord Himself inspires them to serve Him; they are awakened within to the Guru's Teachings. ||1||
Manmohan SinghThe Lord Himself makes them perform His service and the light of Guru's instruction shines with in them.
Manmohan Singh (Punjabi)ਸੁਆਮੀ ਖੁਦ ਹੀ ਆਪਣੀ ਟਹਿਲ ਉਹਨਾਂ ਕੋਲੋਂ ਕਰਵਾਉਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦਾ ਨੂਰ ਉਹਨਾਂ ਦੇ ਅੰਦਰ ਚਮਕਦਾ ਹੈ।
Fareedkot Teekaਜਿਨੋਂ ਕੇ ਰਿਦੇ ਅੰਤਰ ਗੁਰੋਂ ਕੀ (ਮਤਿ) ਸਿਖਿਆ ਜਾਗੀ ਅਰਥਾਤ ਪ੍ਰਕਾਸ਼ੀ ਹੈ, ਤਿਨੋਂ ਤੇ ਆਪਣੀ ਸੇਵਾ ਤੈਂ ਆਪ ਹੀ ਕਰਾਈ ਹੈ॥੨॥
Prof. Sahib Singhਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥

ਪਦ ਅਰਥ ਸੇਵਾ = ਸੇਵਾ-ਭਗਤੀ। ਅੰਤਰਿ = ਹਿਰਦੇ ਵਿਚ ॥੧॥

SikhNet (Spanish)El Señor Mismo los pone a hacer Su Servicio y la Preciosa Luz de la Instrucción del Guru brilla en su interior. (1)

ਹਰਿ ਕੈ ਨਾਮਿ ਰਤਾ ਬੈਰਾਗੀ ॥

har kai naam rataa bairaagee |

Sant Singh KhalsaImbued with the Lord's Name, they are unattached to the world.
Manmohan SinghHe alone, is truly detached who is imbued with the Lord's Name.
Manmohan Singh (Punjabi)ਕੇਵਲ ਉਹ ਹੀ ਸੱਚਾ ਵੈਰਾਗੀ ਹੈ ਜੋ ਪ੍ਰਭੂ ਦੇ ਨਾਮ ਨਾਲ ਰੰਗਿਆ ਹੋਇਆ ਹੈ।
Fareedkot Teekaਹੇ ਹਰੀ! ਮੈਂ ਤੇਰਾ (ਬੈਰਾਗੀ) ਪ੍ਰੇਮੀ ਹੂਆ ਤੇਰੇ ਨਾਮ ਕੋ ਬੀਚਾਰਤਾ ਹੂੰ ਅਰਥਾਤ ਪ੍ਰੀਤਵਾਨ ਭਇਆ ਹੂੰ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ। ਰਤਾ = ਮਗਨ। ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਨਿਰਲੇਪ।

SikhNet (Spanish)El Enamorado de Dios está imbuido en el Nombre del Señor. Escuchar el Discurso del Señor Dios,

ਹਰਿ ਹਰਿ ਕਥਾ ਸੁਣੀ ਮਨਿ ਭਾਈ; ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥

har har kathaa sunee man bhaaee; guramat har liv laagee |1| rahaau |

Sant Singh KhalsaListening to the sermon of the Lord, Har, Har, their minds are pleased; through Guru's Instruction, they enshrine love for the Lord. ||1||Pause||
Manmohan SinghHearing of the Lord God's discourse is pleasing to his mind and through pleasing to his mind and through Guru's instruction, he enshrines love for the Lord. Pause.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਕਥਾਵਾਰਤਾ ਦਾ ਸੁਣਨਾ ਉਸ ਦੇ ਚਿੱਤ ਨੂੰ ਚੰਗਾ ਲੱਗਾਦ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ। ਠਹਿਰਾਓ।
Fareedkot Teekaਜਬ ਤੇਰੇ ਹਰਿ ਹਰਿ ਨਾਮ ਕੀ ਕਥਾ ਸੁਣੀ ਤਬ ਮੇਰੇ ਮਨ ਮੇਂ ਭਾਈ, ਤਿਸੀ ਤੇ ਹੇ ਹਰੀ! ਗੁਰੋਂ ਕੀ ਮਤ ਦ੍ਵਾਰਾ ਤੁਝ ਮੇਂ ਮੇਰੀ ਬਿਰਤੀ ਲਗੀ ਹੈ॥੧॥ ਰਹਾਉ ॥
Prof. Sahib Singhਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਲਿਵ = ਲਗਨ ॥੧॥ ਰਹਾਉ ॥

SikhNet (Spanish)complace a su mente y, a través de la Instrucción del Guru, logra elevar su Amor por el Señor. (1-Pausa)

ਸੰਤ ਜਨਾ ਕੀ ਜਾਤਿ ਹਰਿ ਸੁਆਮੀ; ਤੁਮੑ ਠਾਕੁਰ ਹਮ ਸਾਂਗੀ ॥

sant janaa kee jaat har suaamee; tuma tthaakur ham saangee |

Sant Singh KhalsaGod, the Lord and Master, is the caste and social status of His humble Saints. You are the Lord and Master; I am just Your puppet.
Manmohan SinghThe Lord God is the caste of the saintly persons. Thou art my Lord and I am a puppet of Thine.
Manmohan Singh (Punjabi)ਸੁਆਮੀ ਵਾਹਿਗੁਰੂ ਸਾਧ ਸਰੂਪ ਪੁਰਸ਼ਾਂ ਦੀ ਜਾਤ ਹੈ। ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੀ ਗੁੱਡੀ ਹਾਂ।
Fareedkot Teekaਹੇ ਹਰੀ ਸੁਆਮੀ! ਤਿਨ ਸੰਤ ਜਨੋਂ ਕੀ ਜਾਤੀ ਭੀ ਤੂਹੀਂ ਹੈਂ, ਤਾਂ ਤੇ ਤੁਮ ਸਚੇ ਠਾਕਰ ਹੋ ਔਰ ਹਮ ਤੇਰੇ (ਸਾਂਗੀ) ਸੁਆਂਗ ਕਰਨੇ ਵਾਲੇ ਅਰਥਾਤ ਭੇਖੀ ਸੇਵਕ ਹੈਂ॥
Prof. Sahib Singhਹੇ ਹਰੀ ਪ੍ਰਭੂ! (ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ)। ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ।

ਪਦ ਅਰਥ ਸਾਂਗੀ = ਸਾਂਗ-ਧਾਰੀ, ਪੂਰਨਿਆਂ ਉਤੇ ਤੁਰਨ ਵਾਲੇ।

SikhNet (Spanish)El Señor Dios es la casta de los seres Santos. Tú eres mi Señor y yo soy Tu cachorrito. Oh Señor Maestro,

ਜੈਸੀ ਮਤਿ ਦੇਵਹੁ ਹਰਿ ਸੁਆਮੀ; ਹਮ ਤੈਸੇ ਬੁਲਗ ਬੁਲਾਗੀ ॥੨॥

jaisee mat devahu har suaamee; ham taise bulag bulaagee |2|

Sant Singh KhalsaAs is the understanding You bless us with, so are the words we speak. ||2||
Manmohan SinghO Lord Master, as is the understanding Thou blessest us with, so are the world which we utter.
Manmohan Singh (Punjabi)ਹੇ ਸੁਆਮੀ! ਮਾਲਕ, ਜੇਹੋ ਜੇਹੀ ਸਮਝ ਤੂੰ ਸਾਨੂੰ ਦਿੰਦਾ ਹੈਂ, ਓਹੋ ਜੇਹੇ ਹੀ ਬਚਨ ਅਸੀਂ ਬੋਲਦੇ ਹਾਂ।
Fareedkot Teekaਹੇ ਹਰੀ ਸੁਆਮੀ! ਜੈਸੇ ਬੁਧੀ ਤੁਮ ਹਮਕੌ ਦੋਤੇ ਹੋ, ਤੈਸੇ ਹੀ (ਬੁਲਗ) ਬੋਲ ਅਰਥਾਤ ਬਚਨ ਹਮ (ਬੁਲਾਗੀ) ਬੋਲਤੇ ਹੈਂ॥੨॥
Prof. Sahib Singhਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥

ਪਦ ਅਰਥ ਤੈਸੇ ਬੁਲਗ ਬੁਲਾਗੀ = ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥

SikhNet (Spanish)así como es el Entendimiento con el que me bendices, así son las palabras que recito. (2)

ਕਿਆ ਹਮ ਕਿਰਮ. ਨਾਨੑ ਨਿਕ ਕੀਰੇ; ਤੁਮੑ ਵਡ ਪੁਰਖ ਵਡਾਗੀ ॥

kiaa ham kiram. naana nik keere; tuma vadd purakh vaddaagee |

Sant Singh KhalsaWhat are we? Tiny worms, and microscopic germs. You are our great and glorious Lord and Master.
Manmohan SinghWhat are we? Tiny worms and minutest germs. Thou art our great grand Lord.
Manmohan Singh (Punjabi)ਅਸੀਂ ਕੀ ਹਾਂ? ਨੰਨ੍ਹੇ ਜਿਹੇ ਕੀੜੇ, ਤੇ ਨਿੱਕਾ ਜਰਾਸੀਮ। ਤੂੰ ਸਾਡਾ ਮਹਾਨ ਵਿਸ਼ਾਲ ਸੁਆਮੀ ਹੈਂ।
Fareedkot Teeka(ਨਾਨ੍ਹ੍ਹ ਨਿਕ ਕੀਰੇ) ਸੂਖਮ ਤੇ ਸੂਖਮ ਕਿਰਮੋਂ ਵਤ, ਭਾਵ ਸੇ ਤੁਛ ਤੇ ਤੁਛ ਹਮ ਆਪ ਕੇ ਕੀਟ ਕਿਆ ਹੈਂ ਅਰਥਾਤ ਕੁਛ ਨਹੀਂ ਹੈਂ ਔਰ ਤੁਮ ਵਡਿਓਂ ਸੇ ਵਡੇ ਪੁਰਖ ਹੋ॥
Prof. Sahib Singhਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ।

ਪਦ ਅਰਥ ਕਿਆ ਹਮ = ਸਾਡੀ ਕੀਹ ਪਾਂਇਆਂ ਹੈ? ਕਿਰਮ = ਕੀੜੇ। ਨਾਨ੍ਹ੍ਹ = ਨੰਨ੍ਹੇ, ਬਹੁਤ ਛੋਟੇ। ਨਿਕ = ਨਿੱਕੇ ਨਿੱਕੇ।

SikhNet (Spanish)¿Qué soy yo?, un pequeño gusano, un germen diminuto, Tu eres mi Gran Señor,

ਤੁਮੑਰੀ ਗਤਿ ਮਿਤਿ ਕਹਿ, ਨ ਸਕਹ ਪ੍ਰਭ; ਹਮ ਕਿਉ ਕਰਿ ਮਿਲਹ ਅਭਾਗੀ ॥੩॥

tumaree gat mit keh, na sakah prabh; ham kiau kar milah abhaagee |3|

Sant Singh KhalsaI cannot describe Your state and extent. O God, how can we unfortunate ones meet with You? ||3||
Manmohan SinghThine state and extent, I can narrate not. O my Lord. How can I, the unfortunate one, meet with Thee?
Manmohan Singh (Punjabi)ਤੇਰੀ ਅਵਸਥਾ ਅਤੇ ਕੀਮਤ ਮੈਂ ਬਿਆਨ ਨਹੀਂ ਕਰ ਸਕਦਾ, ਹੇ ਮੇਰੇ ਸਾਹਿਬ! ਮੈਂ ਨਿਕਰਮਣ ਕਿਸ ਤਰ੍ਹਾਂ ਤੇਰੇ ਨਾਲ ਮਿਲ ਸਕਦਾ ਹਾਂ?
Fareedkot Teekaਤਾਂ ਤੇ ਤੁਮਾਰੀ ਗਤ ਮਿਤ ਹਮ ਕਹ ਨਹੀਂ ਸਕਤੇ ਹੈਂ। ਹੇ ਪ੍ਰਭੂ! ਹਮ ਅਭਾਗੀ ਤੁਝ ਕੋ ਕਿਸ ਪ੍ਰਕਾਰ ਮਿਲੀਏ॥੩॥
Prof. Sahib Singhਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀਂ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥

ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਾਪ, ਵਿਤ। ਕਿਉ ਕਰਿ = ਕਿਵੇਂ, ਕਿਸ ਤਰ੍ਹਾਂ? ਮਿਲਹ = ਅਸੀਂ ਮਿਲ ਸਕਦੇ ਹਾਂ। ਅਭਾਗੀ = ਭਾਗ-ਹੀਣ ॥੩॥

SikhNet (Spanish)Tu Cualidad y Valor no los puedo ni empezar a narrar, oh mi Señor, ¿cómo podría yo, el pobre desafortunado, encontrarme Contigo? (3)

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ; ਹਮ ਹਰਿ ਹਰਿ ਸੇਵਾ ਲਾਗੀ ॥

har prabh suaamee kirapaa dhaarahu; ham har har sevaa laagee |

Sant Singh KhalsaO God, my Lord and Master, shower me with Your Mercy, and commit me to Your service.
Manmohan SinghO Lord God, my Master, show mercy unto me, that I may be engaged in Thine service.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ, ਮੇਰੇ ਤੇ ਮਿਹਰ ਕਰ। ਤਾਂ ਜੋ ਮੈਂ ਤੇਰੀ ਟਹਿਲ ਅੰਦਰ ਜੁੜ ਜਾਵਾਂ।
Fareedkot Teekaਹੇ ਹਰੀ ਪ੍ਰਭ ਸੁਆਮੀ! ਹਮਾਰੇ ਪਰ ਅਬ ਅਪਨੀ ਕਿਰਪਾ ਹੀ ਧਾਰਨ ਕਰੋ, ਜਿਸ ਤੇ ਹੇ ਹਰੀ! ਹਰ ਪ੍ਰਕਾਰ ਕਰ ਅਰਥਾਤ ਸਰਬ ਇੰਦ੍ਰੀਓਂ ਕੇ ਹਮ ਤੇਰੀ ਸੇਵਾ ਮੇਂ ਲਗੀਏ॥
Prof. Sahib Singhਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ।

ਪਦ ਅਰਥ ਸੁਆਮੀ = ਹੇ ਸੁਆਮੀ!

SikhNet (Spanish)Oh Señor Dios, Maestro mío, muéstrame Tu Misericordia, así podré ser amarrado a Tu Servicio.

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ; ਹਮ ਹਰਿ ਕਥਾ ਕਥਾਗੀ ॥੪॥੨॥

naanak daasan daas karahu prabh; ham har kathaa kathaagee |4|2|

Sant Singh KhalsaMake Nanak the slave of Your slaves, God; I speak the speech of the Lord's sermon. ||4||2||
Manmohan SinghMy Lord, make me the slave of Thine slaves. I ever utter the Divine discourse.
Manmohan Singh (Punjabi)ਮੇਰੇ ਸੁਆਮੀ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ। ਮੈਂ ਸਦੀਵ ਹੀ ਈਸ਼ਵਰੀ ਕਥਾ ਵਾਰਤਾ ਉਚਾਰਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੁਝ ਕੋ ਅਪਨੇ ਦਾਸੋਂ ਕਾ ਦਾਸ ਕਰੀਏ, ਜਿਸਤੇ ਹੇ ਹਰੀ! ਹਮ ਤੇਰੀ ਕਥਾ ਕੌ ਹੀ ਸਦਾ ਕਥਨ ਕਰੀਏ॥੪॥੨॥☬ਹਰਿ ਕਥਾ ਕੇ ਉਚਾਰਨ ਵਾਰੇ ਸੰਤੋਂ ਕੀ ਮਹਿਮਾ ਕਥਨ ਕਰ ਤਿਨ ਕੀ ਸੰਗਤ ਮਾਂਗਤੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥

ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਹੁ = ਬਣਾ ਲਵੋ। ਕਥਾਗੀ = ਕਥੀਏ ॥੪॥੨॥

SikhNet (Spanish)Mi Señor, hazme el Esclavo de Tus Esclavos, para que recite siempre el Discurso Divino. (4-2)
Answers quote the Granth verbatim with Ang citations. AI commentary is not Gurbani and not a religious ruling.