ਧਨਾਸਰੀ ਮਹਲਾ ੪ ॥
dhanaasaree mahalaa 4 |
Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.
ਹਰਿ ਕਾ ਸੰਤੁ. ਸਤਗੁਰੁ ਸਤ ਪੁਰਖਾ; ਜੋ ਬੋਲੈ ਹਰਿ ਹਰਿ ਬਾਨੀ ॥
har kaa sant. satagur sat purakhaa; jo bolai har har baanee |
Sant Singh KhalsaThe True Guru is the Lord's Saint, the True Being, who chants the Bani of the Lord, Har, Har.
Manmohan SinghThe True Guru is the Lord's saint and the true person, who utters the Lord Master's Gurbani.
Manmohan Singh (Punjabi)ਸੱਚੇ ਗੁਰਦੇਵ ਜੀ ਸੁਆਮੀ ਦੇ ਸਾਧੂ ਅਤੇ ਸੱਚੇ ਪੁਰਸ਼ ਹਨ ਜੋ ਸੁਆਮੀ ਮਾਲਕ ਦੀ ਗੁਰਬਾਣੀ ਦਾ ਉਚਾਰਨ ਕਰਦੇ ਹਨ।
Fareedkot Teekaਐਸੇ ਹਰੀ ਕਾ ਸੰਤ ਸਤਿਗੁਰ ਸ੍ਰੇਸ਼ਟ ਪੁਰਖ ਜੋ ਹਰਿ ਹਰਿ ਬਾਣੀ ਕੌ ਮੁਖ ਸੇ ਬੋਲਤਾ ਹੈ॥
Prof. Sahib Singhਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ।ਪਦ ਅਰਥ ਸਤੁ ਪੁਰਖਾ = ਮਹਾ ਪੁਰਖ। ਹਰਿ ਬਾਨੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਬੋਲੈ = ਉਚਾਰਦਾ ਹੈ।
SikhNet (Spanish)El Guru Verdadero es el Santo Señor y también la Persona Verdadera que canta el Gurbani del Señor Maestro.
ਜੋ ਜੋ ਕਹੈ ਸੁਣੈ ਸੋ ਮੁਕਤਾ; ਹਮ ਤਿਸ ਕੈ ਸਦ ਕੁਰਬਾਨੀ ॥੧॥
jo jo kahai sunai so mukataa; ham tis kai sad kurabaanee |1|
Sant Singh KhalsaWhoever chants it, and listens to it, is liberated; I am forever a sacrifice to him. ||1||
Manmohan SinghWho-so-ever recites and hears Gurbani, he is emancipated and I am ever a sacrifice unto him.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਉਚਾਰਦਾ ਤੇ ਸ੍ਰਵਣ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਮੈਂ ਉਸ ਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ।
Fareedkot Teekaਤਿਸ ਬਾਨੀ ਕੋ ਜੋ ਜੋ ਪੁਰਸ਼ ਕਹਿਤਾ ਹੈ ਔ ਸ੍ਰਵਨ ਕਰਤਾ ਹੈ, ਸੋ ਮੁਕਤ ਰੂਪ ਹੋਤਾ ਹੈ। ਹਮ ਤਿਸ ਆਪ ਕੇ ਦਾਸ ਪਰ ਸਦਾ ਕੁਰਬਾਣ ਹੋਤੇ ਹੈਂ॥੧॥
Prof. Sahib Singhਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥ਪਦ ਅਰਥ ਮੁਕਤਾ = ਵਿਕਾਰਾਂ ਤੋਂ ਸੁਤੰਤਰ। ਸਦ = ਸਦਾ ॥੧॥
SikhNet (Spanish)Quien sea que recite y escuche el Gurbani, será emancipado y yo ofreceré mi ser en sacrificio a él. (1)
ਹਰਿ ਕੇ ਸੰਤ. ਸੁਨਹੁ ਜਸੁ ਕਾਨੀ ॥
har ke sant. sunahu jas kaanee |
Sant Singh KhalsaO Saints of the Lord, listen to the Lord's Praises with your ears.
Manmohan SinghO God's saints, hear ye the Lord's praise with thine ears.
Manmohan Singh (Punjabi)ਹੇ ਰੱਬ ਦੇ ਸਾਧੂਓ! ਤੁਸੀਂ ਆਪਣੇ ਕੰਨਾਂ ਨਾਲ ਸਾਹਿਬ ਦੀ ਸਿਫ਼ਤ-ਸ਼ਲਾਘਾ ਸ੍ਰਵਣ ਕਰੋ।
Fareedkot Teekaਹੇ ਹਰੀ! ਆਪ ਕੇ ਸੰਤ ਜਨੋਂ ਨੇ ਕਾਨੋਂ ਕਰ ਤੇਰੇ ਜਸ ਕਾ ਹੀ ਸ੍ਰਵਨ ਕੀਆ ਹੈ॥
Prof. Sahib Singhਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ।ਪਦ ਅਰਥ ਜਸੁ = ਸਿਫ਼ਤ-ਸਾਲਾਹ। ਕਾਨੀ = ਕੰਨਾਂ ਨਾਲ, ਧਿਆਨ ਨਾਲ।
SikhNet (Spanish)Oh Santos de Dios, escuchen la Alabanza del Señor con sus oídos,
ਹਰਿ ਹਰਿ ਕਥਾ ਸੁਨਹੁ. ਇਕ ਨਿਮਖ ਪਲ; ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥
har har kathaa sunahu. ik nimakh pal; sabh kilavikh paap leh jaanee |1| rahaau |
Sant Singh KhalsaListen to the sermon of the Lord, Har, Har, for a moment, for even an instant, and all your sins and mistakes shall be erased. ||1||Pause||
Manmohan SinghFor a moment and trice, hear thou the sermon of the Lord Master, and all thy sins and misdeeds shall be annulled. Pause.
Manmohan Singh (Punjabi)ਇਕ ਮੁਹਤ ਤੇ ਛਿਨ ਲਈ ਤੂੰ ਸੁਆਮੀ ਮਾਲਕ ਧਰਮ-ਉਪਦੇਸ਼ ਨੂੰ ਸ੍ਰਵਣ ਕਰ ਅਤੇ ਤੇਰੇ ਸਾਰੇ ਗੁਨਾਹ ਤੇ ਕੁਕਰਮ ਨਾਸ ਹੋ ਜਾਣਗੇ। ਠਹਿਰਾਓ।
Fareedkot Teekaਹੇ ਹਰੀ! ਤੇਰੀ ਹਰਿ ਕਥਾ ਕੋ ਜਿਨੋਂ ਨੇ ਏਕ ਨਿਮਖ ਔ ਪਲ ਮਾਤ੍ਰ ਭੀ ਸ੍ਰਵਣ ਕੀਆ ਹੈ, ਤਿਨ ਕੇ ਸੰਪੂਰਣ ਜਨਮ ਜਨਮਾਂਤ੍ਰੋਂ ਕੋ ਕਿਲਵਿਖਿ ਵਡੇ ਔ ਛੋਟੇ ਪਾਪ ਲਹ ਜਾਤੇ ਹੈਂ॥੧॥ ਰਹਾਉ ॥
Prof. Sahib Singhਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਸਭਿ = ਸਾਰੇ। ਕਿਲਵਿਖ = ਪਾਪ ॥੧॥ ਰਹਾਉ ॥
SikhNet (Spanish)por un momento escuchen el Sermón del Señor Maestro y todas sus faltas y errores serán anulados. (1-Pausa)
ਐਸਾ ਸੰਤੁ ਸਾਧੁ ਜਿਨ ਪਾਇਆ; ਤੇ ਵਡ ਪੁਰਖ ਵਡਾਨੀ ॥
aisaa sant saadh jin paaeaa; te vadd purakh vaddaanee |
Sant Singh KhalsaThose who find such humble, Holy Saints, are the greatest of the great persons.
Manmohan SinghThe greatest of the great are the person, who attain to such a saint and holy man.
Manmohan Singh (Punjabi)ਵੱਡਿਆਂ ਵਿੱਚੋਂ ਪਰਮ ਵੱਡੇ ਹਨ ਉਹ ਪੁਰਸ਼ ਜੋ ਐਹੋ ਜੇਹੇ ਜਗਿਆਸੂ ਤੇ ਨੇਕ ਬੰਦੇ ਨੂੰ ਪ੍ਰਾਪਤ ਕਰਦੇ ਹਨ।
Fareedkot Teekaਐਸਾ ਸਾਧਨਾ ਕਰਨੇਹਾਰਾ ਸੰਤ ਜਿਸ ਨੇ ਪਾਇਆ ਹੈ, ਸੋ ਬਡਿਓਂ ਤੇ ਬਡਾ ਪੁਰਸ਼ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ।ਪਦ ਅਰਥ ਸਾਧੁ = ਗੁਰੂ। ਜਿਨ = ਜਿਨ੍ਹਾਂ ਨੇ। ਤੇ = ਉਹ {ਬਹੁ-ਵਚਨ}। ਵਡ ਵਡਾਨੀ = ਵੱਡੇ।
SikhNet (Spanish)Lo más grande de lo grande es la gente que logra tener como Maestro a tal Santo y ser de Dios.
ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ; ਹਮ ਹਰਿ ਲੋਚ ਲੁਚਾਨੀ ॥੨॥
tin kee dhoor mangah prabh suaamee; ham har loch luchaanee |2|
Sant Singh KhalsaI beg for the dust of their feet; I long for the longing for God, my Lord and Master. ||2||
Manmohan SinghI beg for the dust of their feet and I cherish a longing for Thee, O my Lord Master.
Manmohan Singh (Punjabi)ਮੈਂ ਉਹਨਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ ਅਤੇ ਮੈਨੂੰ ਤੇਰੀ ਚਾਹ ਲੱਗੀ ਹੋਈ ਹੈ, ਹੇ ਮੇਰੇ ਸੁਆਮੀ ਮਾਲਕ!
Fareedkot Teekaਹੇ ਪ੍ਰਭੂ ਸੁਆਮੀ! ਹਮ ਤਿਨ ਕੇ ਚਰਣੋਂ ਕੀ ਧੂੜੀ ਤੁਝ ਸੇ ਮਾਂਗਤੇ ਹੈਂ, ਜਿਸ ਤੇ ਹੇ ਹਰੀ! ਹਮ ਕੋ ਤੇਰੀ ਹੀ (ਲੋਚ) ਚਾਹਿ (ਲੁਚਾਨੀ) ਲਾਗ ਰਹੀ ਹੈ॥੨॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥ਪਦ ਅਰਥ ਮੰਗਹ = ਅਸੀਂ ਮੰਗਦੇ ਹਾਂ। ਧੂਰਿ = ਚਰਨ-ਧੂੜ। ਲੋਚ ਲੁਚਾਨੀ = ਤਾਂਘ ਲੱਗੀ ਹੋਈ ਹੈ ॥੨॥
SikhNet (Spanish)Sólo pido por Tus Pies y conservo mi añoranza por Ti, oh mi Señor Maestro. (2)
ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ; ਜਿਨ ਜਪਿਓ ਸੇ ਤ੍ਰਿਪਤਾਨੀ ॥
har har safalio birakh prabh suaamee; jin japio se tripataanee |
Sant Singh KhalsaThe Name of God, the Lord and Master, Har, Har, is the fruit-bearing tree; those who meditate on it are satisfied.
Manmohan SinghGod's Name, and the Lord Master is the fruit-bearing plant, They, who meditate on Him, are satiated.
Manmohan Singh (Punjabi)ਵਾਹਿਗੁਰੂ ਦਾ ਨਾਮ ਅਤੇ ਸੁਆਮੀ ਮਾਲਕ ਇੱਕ ਫਲਦਾਰ ਪੌਦਾ ਹੈ। ਜੋ ਉਸ ਦਾ ਆਰਾਧਨ ਕਰਦੇ ਹਨ, ਉਹ ਰੱਜ ਜਾਂਦੇ ਹਨ।
Fareedkot Teekaਹੇ ਪ੍ਰਭ ਸੁਆਮੀ! ਤੇਰਾ ਹਰਿ ਹਰਿ ਨਾਮ ਹੀ ਗਿਆਨ ਅਰ ਮੋਖ ਫਲੋਂ ਸਹਤ ਸਫਲ ਬਿਰਛ ਹੈ, ਤਿਸੀ ਤੇ ਜਿਨੋਂ ਤੇਰਾ ਹਰਿ ਨਾਮ ਜਪਿਆ ਹੈ, ਸੋਈ ਤ੍ਰਿਪਤ ਭਏ ਹੈਂ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ।ਪਦ ਅਰਥ ਸਫਲਿਓ = ਫਲ ਦੇਣ ਵਾਲਾ। ਬਿਰਖੁ = ਰੁੱਖ। ਸੇ = ਉਹ ਮਨੁੱਖ {ਬਹੁ-ਵਚਨ}। ਤ੍ਰਿਪਤਾਨੀ = ਰੱਜ ਗਏ।
SikhNet (Spanish)El Nombre del Dios, el Señor Maestro, es la planta que da fruto, aquellos que meditan en Él, son saciados en su ser.
ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ; ਸਭ ਲਾਥੀ ਭੂਖ ਭੁਖਾਨੀ ॥੩॥
har har amrit pee tripataase; sabh laathee bhookh bhukhaanee |3|
Sant Singh KhalsaDrinking in the ambrosia of the Name of the Lord, Har, Har, I am satisfied; all my hunger and thirst is quenched. ||3||
Manmohan SinghQuaffing the Lord God's elixir, I am sated and all my hunger and thirst art removed.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਆਬਿ-ਹਿਯਾਤ ਪਾਨ ਕਰਨ ਦੁਆਰਾ ਮੈਂ ਰੱਜ ਗਿਆ ਹਾਂ ਅਤੇ ਮੇਰੀ ਸਾਰੀ ਭੁੱਖ ਤੇ ਤੇਹ ਲਹਿ ਗਈ ਹੈ।
Fareedkot Teekaਹੇ ਹਰੀ! ਜੋ ਤੇਰੇ ਹਰਿ ਨਾਮ ਅੰਮ੍ਰਿਤ ਕੋ ਪਾਨ ਕਰ ਤ੍ਰਿਪਤ ਭਏ ਹੈਂ, ਤਿਨੋਂ ਕੀ ਅਤੀ ਤ੍ਰਿਸ਼ਨਾ ਰੂਪ ਭੂਖ ਸਭ ਲਾਥੀ ਅਰਥਾਤ ਦੂਰ ਭਈ ਹੈ॥੩॥
Prof. Sahib Singhਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ ॥੩॥ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀ = ਪੀ ਕੇ। ਤ੍ਰਿਪਤਾਸੇ = ਰੱਜ ਗਏ। ਸਭ ਭੂਖ = ਸਾਰੀ ਭੁੱਖ ॥੩॥
SikhNet (Spanish)Chupando las gotas del Elixir del Señor Dios, mi ser se aligera, mi hambre es removida y mi sed también. (3)
ਜਿਨ ਕੇ ਵਡੇ ਭਾਗ ਵਡ ਊਚੇ; ਤਿਨ ਹਰਿ ਜਪਿਓ ਜਪਾਨੀ ॥
jin ke vadde bhaag vadd aooche; tin har japio japaanee |
Sant Singh KhalsaThose who are blessed with the highest, loftiest destiny, chant and meditate on the Lord.
Manmohan SinghThey, who are blessed with high, very high destiny, they alone, ponder and reflect on God.
Manmohan Singh (Punjabi)ਜਿਨ੍ਹਾਂ ਦੀ ਵਿਸ਼ਾਲ, ਪਰਮ ਵਿਸ਼ਾਲ ਪ੍ਰਾਲਬਧ ਹੈ, ਕੇਵਲ ਓਹੀ ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਦੇ ਹਨ।
Fareedkot Teekaਜਿਨੋਂ ਕੇ ਵਡਿਓਂ ਤੇ ਵਡੇ ਭਾਗ (ਊਚੇ) ਉਤਮ ਭਏ ਹੈਂ, ਤਿਨੋਂ ਨੇ ਹੀ ਤੇਰੇ ਹਰਿ ਨਾਮ ਕੌ ਜਪਿਆ ਔ (ਜਪਾਨੀ) ਜਪਯਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ।ਪਦ ਅਰਥ ਜਪਾਨੀ = ਜਾਪ।
SikhNet (Spanish)Aquéllos que fueron bendecidos con un elevado, pero muy elevado Destino, sólo ellos pueden concentrarse y meditar en Dios.
ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ; ਜਨ ਨਾਨਕ ਦਾਸ ਦਸਾਨੀ ॥੪॥੩॥
tin har sangat mel prabh suaamee; jan naanak daas dasaanee |4|3|
Sant Singh KhalsaLet me join their congregation, O God, my Lord and Master; Nanak is the slave of their slaves. ||4||3||
Manmohan SinghO Lord God, my Master, unite servant Nanak, with their society and make him the slave of their slaves.
Manmohan Singh (Punjabi)ਹੇ ਮੇਰੇ ਮਾਲਕ! ਸੁਆਮੀ ਵਾਹਿਗੁਰੂ, ਨੌਕਰ ਨਾਨਕ ਨੂੰ ਉਹਨਾਂ ਦੇ ਜੋੜ-ਮੇਲ ਨਾਲ ਜੋੜ ਦੇ, ਅਤੇ ਉਸ ਨੂੰ ਉਹਨਾਂ ਦੇ ਗੋਲਿਆਂ ਦਾ ਗੋਲਾ ਕਰ ਦੇ।
Fareedkot Teekaਹੇ ਪ੍ਰਭ ਸ੍ਵਾਮੀ! ਤਿਨ ਹਰਿ ਜਨੋਂ ਕੀ ਸੰਗਤ ਮੁਝ ਕੋ ਮੇਲੌ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਨ ਤੇਰੇ ਦਾਸੋਂ ਕਾ ਦਾਸ ਹੂੰ॥੪॥੩॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥ਪਦ ਅਰਥ ਪ੍ਰਭ = ਹੇ ਪ੍ਰਭੂ! ਦਾਸ ਦਸਾਨੀ = ਦਾਸਾਂ ਦਾ ਦਾਸ ॥੪॥੩॥
SikhNet (Spanish)Oh Señor Dios, Maestro mío, une al Sirviente Nanak a la Sociedad de los Santos y vuélvelo el Esclavo de Tus Esclavos. (4-3)