ੴ

ਸਿੱਖਬਾਣੀ · SikhBani

Ang 667

Sri Guru Granth Sahib · Raag Dhanaasree · 4 shabads, 35 lines
Translations
Shabad Guru Ramdas Ji Raag Dhanaasree continued from Ang 666

ਹਰਿ ਹਰਿ ਅਗਮ ਅਗਾਧਿ ਬੋਧਿ; ਅਪਰੰਪਰ ਪੁਰਖ ਅਪਾਰੀ ॥

har har agam agaadh bodh; aparanpar purakh apaaree |

Sant Singh KhalsaThe Lord, Har, Har, is unapproachable, of unfathomable wisdom, unlimited, all-powerful and infinite.
Manmohan SinghThe Lord, God is inaccessible, of unfathomable wisdom; Illimitable, Omnipotent and Infinite.
Manmohan Singh (Punjabi)ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰ੍ਹੇ ਅਥਾਹ ਸਿਆਣਪ ਵਾਲਾ, ਹੱਦ-ਬੰਨਾ ਰਹਿਤ, ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ।
Fareedkot Teekaਹੇ ਹਰੀ! ਤੂੰ ਹਰ ਪ੍ਰਕਾਰ ਮਨ ਬਾਣੀ ਤੇ ਅਗੰਮ ਹੈਂ ਔ ਤੇਰਾ (ਬੋਧਿ) ਗਿਆਨ ਭੀ (ਅਗਾਧਿ) ਅਥਾਹ ਹੈ, ਪੁਨਾ ਤੂੰ ਅਸਮਦਾਦਿਕ ਜੀਵੋਂ ਸੇ ਪਰੇ ਸਰਬ ਕਾ ਪਰਾ (ਪੁਰਖ) ਵੈਰਾਗ ਸਰੂਪ (ਅਪਾਰੀ) ਬਿਅੰਤ ਹੈਂ॥
Prof. Sahib Singhਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ!

ਪਦ ਅਰਥ ਅਗਮ = ਹੇ ਅਪਹੁੰਚ! ਅਗਾਧਿ ਬੋਧਿ = ਇਤਨਾ ਡੂੰਘਾ ਕਿ ਮਨੁੱਖ ਦੀ ਸਮਝ ਅੰਦਾਜ਼ਾ ਨਾਹ ਲਾ ਸਕੇ। ਅਪਰੰਪਰ = ਹੇ ਪਰੇ ਤੋਂ ਪਰੇ! ਪੁਰਖ = ਹੇ ਸਰਬ-ਵਿਆਪਕ! ਅਪਾਰੀ = ਹੇ ਬੇਅੰਤ!

SikhNet (Spanish)El Señor, Jar, Jar, es Inaccesible, de Sabiduría Insondable, Ilimitado, Omnipotente, e Infinito.

ਜਨ ਕਉ ਕ੍ਰਿਪਾ ਕਰਹੁ ਜਗਜੀਵਨ; ਜਨ ਨਾਨਕ ਪੈਜ ਸਵਾਰੀ ॥੪॥੧॥

jan kau kripaa karahu jagajeevan; jan naanak paij savaaree |4|1|

Sant Singh KhalsaShow Mercy to Your humble servant, O Life of the world, and save the honor of servant Nanak. ||4||1||
Manmohan SinghO Life of the world, show mercy unto Thy slave, and save the honour of servant Nanak.
Manmohan Singh (Punjabi)ਹੇ ਜਗਤ ਦੀ ਜਿੰਦ ਜਾਨ, ਆਪਣੇ ਗੋਲੇ ਤੇ ਰਹਿਮਤ ਧਾਰ ਅਤੇ ਦਾਸ ਨਾਨਕ ਦੀ ਇਜ਼ਤ ਆਬਰੂ ਰੱਖ।
Fareedkot Teekaਤਾਂ ਤੇ ਮੈਂ ਦਾਸ ਕੌ ਕਿਰਪਾ ਕਰੋ, ਹੇ ਜਗਤ ਕੇ ਜੀਵਨ ਵਾਹਿਗੁਰੂ! ਅਪਣੇ ਦਾਸੋਂ ਕੀ ਜੈਸੇ ਪੀਛੇ ਪੈਜ ਸਵਾਰੀ ਹੈ, ਤੈਸੇ ਅਬ ਹਮਾਰੀ ਭੀ ਸਵਾਰੀਏ॥੪॥੧॥
Prof. Sahib Singhਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਹੇ ਨਾਨਕ! (ਆਖ-) ਦਾਸਾਂ ਦੀ ਲਾਜ ਰੱਖ ਲੈ ॥੪॥੧॥

ਪਦ ਅਰਥ ਜਗ ਜੀਵਨ = ਹੇ ਜਗਤ ਦੇ ਜੀਵਨ! ਪੈਜ = ਲਾਜ ॥੪॥੧॥

SikhNet (Spanish)Oh Vida del Mundo, muestra Misericordia a Tu Humilde Sirviente y salva el Honor de Nanak, Tu Sirviente. (4-1)

Open this shabad (12 lines, Angs 666-667) →

Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਹਰਿ ਕੇ ਸੰਤ ਜਨਾ. ਹਰਿ ਜਪਿਓ; ਤਿਨ ਕਾ ਦੂਖੁ ਭਰਮੁ ਭਉ ਭਾਗੀ ॥

har ke sant janaa. har japio; tin kaa dookh bharam bhau bhaagee |

Sant Singh KhalsaThe humble Saints of the Lord meditate on the Lord; their pain, doubt and fear have run away.
Manmohan SinghThe pious persons of God meditate on God and their distress, doubt and dread flee away.
Manmohan Singh (Punjabi)ਰੱਬ ਦੇ ਪਵਿੱਤਰ ਪੁਰਸ਼, ਰੱਬ ਦਾ ਸਿਮਰਨ ਕਰਦੇ ਹਨ। ਉਹਨਾਂ ਦਾ ਦੁਖੜਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਹੇ ਹਰੀ! ਜਿਨ ਆਪ ਕੇ ਸੰਤ ਜਨੋਂ ਨੇ ਤੇਰੇ ਹਰਿ ਨਾਮ ਕੋ ਜਪਿਆ ਹੈ, ਤਿਨੋਂ ਕਾ ਜਨਮ ਮਰਣ ਦੁਖ ਔ ਭਰਮ ਭੈ ਕੀ ਪੰਗਤੀ ਭਾਗ ਗਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਭਉ = ਡਰ। ਭਾਗੀ = ਦੂਰ ਹੋ ਗਿਆ।

SikhNet (Spanish)Los seres piadosos y de Dios, meditan en Él, sus dudas, preocupaciones y miedos vuelan lejos de ellos.

ਅਪਨੀ ਸੇਵਾ ਆਪਿ ਕਰਾਈ; ਗੁਰਮਤਿ ਅੰਤਰਿ ਜਾਗੀ ॥੧॥

apanee sevaa aap karaaee; guramat antar jaagee |1|

Sant Singh KhalsaThe Lord Himself inspires them to serve Him; they are awakened within to the Guru's Teachings. ||1||
Manmohan SinghThe Lord Himself makes them perform His service and the light of Guru's instruction shines with in them.
Manmohan Singh (Punjabi)ਸੁਆਮੀ ਖੁਦ ਹੀ ਆਪਣੀ ਟਹਿਲ ਉਹਨਾਂ ਕੋਲੋਂ ਕਰਵਾਉਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦਾ ਨੂਰ ਉਹਨਾਂ ਦੇ ਅੰਦਰ ਚਮਕਦਾ ਹੈ।
Fareedkot Teekaਜਿਨੋਂ ਕੇ ਰਿਦੇ ਅੰਤਰ ਗੁਰੋਂ ਕੀ (ਮਤਿ) ਸਿਖਿਆ ਜਾਗੀ ਅਰਥਾਤ ਪ੍ਰਕਾਸ਼ੀ ਹੈ, ਤਿਨੋਂ ਤੇ ਆਪਣੀ ਸੇਵਾ ਤੈਂ ਆਪ ਹੀ ਕਰਾਈ ਹੈ॥੨॥
Prof. Sahib Singhਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥

ਪਦ ਅਰਥ ਸੇਵਾ = ਸੇਵਾ-ਭਗਤੀ। ਅੰਤਰਿ = ਹਿਰਦੇ ਵਿਚ ॥੧॥

SikhNet (Spanish)El Señor Mismo los pone a hacer Su Servicio y la Preciosa Luz de la Instrucción del Guru brilla en su interior. (1)

ਹਰਿ ਕੈ ਨਾਮਿ ਰਤਾ ਬੈਰਾਗੀ ॥

har kai naam rataa bairaagee |

Sant Singh KhalsaImbued with the Lord's Name, they are unattached to the world.
Manmohan SinghHe alone, is truly detached who is imbued with the Lord's Name.
Manmohan Singh (Punjabi)ਕੇਵਲ ਉਹ ਹੀ ਸੱਚਾ ਵੈਰਾਗੀ ਹੈ ਜੋ ਪ੍ਰਭੂ ਦੇ ਨਾਮ ਨਾਲ ਰੰਗਿਆ ਹੋਇਆ ਹੈ।
Fareedkot Teekaਹੇ ਹਰੀ! ਮੈਂ ਤੇਰਾ (ਬੈਰਾਗੀ) ਪ੍ਰੇਮੀ ਹੂਆ ਤੇਰੇ ਨਾਮ ਕੋ ਬੀਚਾਰਤਾ ਹੂੰ ਅਰਥਾਤ ਪ੍ਰੀਤਵਾਨ ਭਇਆ ਹੂੰ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ। ਰਤਾ = ਮਗਨ। ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਨਿਰਲੇਪ।

SikhNet (Spanish)El Enamorado de Dios está imbuido en el Nombre del Señor. Escuchar el Discurso del Señor Dios,

ਹਰਿ ਹਰਿ ਕਥਾ ਸੁਣੀ ਮਨਿ ਭਾਈ; ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥

har har kathaa sunee man bhaaee; guramat har liv laagee |1| rahaau |

Sant Singh KhalsaListening to the sermon of the Lord, Har, Har, their minds are pleased; through Guru's Instruction, they enshrine love for the Lord. ||1||Pause||
Manmohan SinghHearing of the Lord God's discourse is pleasing to his mind and through pleasing to his mind and through Guru's instruction, he enshrines love for the Lord. Pause.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਕਥਾਵਾਰਤਾ ਦਾ ਸੁਣਨਾ ਉਸ ਦੇ ਚਿੱਤ ਨੂੰ ਚੰਗਾ ਲੱਗਾਦ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ। ਠਹਿਰਾਓ।
Fareedkot Teekaਜਬ ਤੇਰੇ ਹਰਿ ਹਰਿ ਨਾਮ ਕੀ ਕਥਾ ਸੁਣੀ ਤਬ ਮੇਰੇ ਮਨ ਮੇਂ ਭਾਈ, ਤਿਸੀ ਤੇ ਹੇ ਹਰੀ! ਗੁਰੋਂ ਕੀ ਮਤ ਦ੍ਵਾਰਾ ਤੁਝ ਮੇਂ ਮੇਰੀ ਬਿਰਤੀ ਲਗੀ ਹੈ॥੧॥ ਰਹਾਉ ॥
Prof. Sahib Singhਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਲਿਵ = ਲਗਨ ॥੧॥ ਰਹਾਉ ॥

SikhNet (Spanish)complace a su mente y, a través de la Instrucción del Guru, logra elevar su Amor por el Señor. (1-Pausa)

ਸੰਤ ਜਨਾ ਕੀ ਜਾਤਿ ਹਰਿ ਸੁਆਮੀ; ਤੁਮੑ ਠਾਕੁਰ ਹਮ ਸਾਂਗੀ ॥

sant janaa kee jaat har suaamee; tuma tthaakur ham saangee |

Sant Singh KhalsaGod, the Lord and Master, is the caste and social status of His humble Saints. You are the Lord and Master; I am just Your puppet.
Manmohan SinghThe Lord God is the caste of the saintly persons. Thou art my Lord and I am a puppet of Thine.
Manmohan Singh (Punjabi)ਸੁਆਮੀ ਵਾਹਿਗੁਰੂ ਸਾਧ ਸਰੂਪ ਪੁਰਸ਼ਾਂ ਦੀ ਜਾਤ ਹੈ। ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੀ ਗੁੱਡੀ ਹਾਂ।
Fareedkot Teekaਹੇ ਹਰੀ ਸੁਆਮੀ! ਤਿਨ ਸੰਤ ਜਨੋਂ ਕੀ ਜਾਤੀ ਭੀ ਤੂਹੀਂ ਹੈਂ, ਤਾਂ ਤੇ ਤੁਮ ਸਚੇ ਠਾਕਰ ਹੋ ਔਰ ਹਮ ਤੇਰੇ (ਸਾਂਗੀ) ਸੁਆਂਗ ਕਰਨੇ ਵਾਲੇ ਅਰਥਾਤ ਭੇਖੀ ਸੇਵਕ ਹੈਂ॥
Prof. Sahib Singhਹੇ ਹਰੀ ਪ੍ਰਭੂ! (ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ)। ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ।

ਪਦ ਅਰਥ ਸਾਂਗੀ = ਸਾਂਗ-ਧਾਰੀ, ਪੂਰਨਿਆਂ ਉਤੇ ਤੁਰਨ ਵਾਲੇ।

SikhNet (Spanish)El Señor Dios es la casta de los seres Santos. Tú eres mi Señor y yo soy Tu cachorrito. Oh Señor Maestro,

ਜੈਸੀ ਮਤਿ ਦੇਵਹੁ ਹਰਿ ਸੁਆਮੀ; ਹਮ ਤੈਸੇ ਬੁਲਗ ਬੁਲਾਗੀ ॥੨॥

jaisee mat devahu har suaamee; ham taise bulag bulaagee |2|

Sant Singh KhalsaAs is the understanding You bless us with, so are the words we speak. ||2||
Manmohan SinghO Lord Master, as is the understanding Thou blessest us with, so are the world which we utter.
Manmohan Singh (Punjabi)ਹੇ ਸੁਆਮੀ! ਮਾਲਕ, ਜੇਹੋ ਜੇਹੀ ਸਮਝ ਤੂੰ ਸਾਨੂੰ ਦਿੰਦਾ ਹੈਂ, ਓਹੋ ਜੇਹੇ ਹੀ ਬਚਨ ਅਸੀਂ ਬੋਲਦੇ ਹਾਂ।
Fareedkot Teekaਹੇ ਹਰੀ ਸੁਆਮੀ! ਜੈਸੇ ਬੁਧੀ ਤੁਮ ਹਮਕੌ ਦੋਤੇ ਹੋ, ਤੈਸੇ ਹੀ (ਬੁਲਗ) ਬੋਲ ਅਰਥਾਤ ਬਚਨ ਹਮ (ਬੁਲਾਗੀ) ਬੋਲਤੇ ਹੈਂ॥੨॥
Prof. Sahib Singhਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥

ਪਦ ਅਰਥ ਤੈਸੇ ਬੁਲਗ ਬੁਲਾਗੀ = ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥

SikhNet (Spanish)así como es el Entendimiento con el que me bendices, así son las palabras que recito. (2)

ਕਿਆ ਹਮ ਕਿਰਮ. ਨਾਨੑ ਨਿਕ ਕੀਰੇ; ਤੁਮੑ ਵਡ ਪੁਰਖ ਵਡਾਗੀ ॥

kiaa ham kiram. naana nik keere; tuma vadd purakh vaddaagee |

Sant Singh KhalsaWhat are we? Tiny worms, and microscopic germs. You are our great and glorious Lord and Master.
Manmohan SinghWhat are we? Tiny worms and minutest germs. Thou art our great grand Lord.
Manmohan Singh (Punjabi)ਅਸੀਂ ਕੀ ਹਾਂ? ਨੰਨ੍ਹੇ ਜਿਹੇ ਕੀੜੇ, ਤੇ ਨਿੱਕਾ ਜਰਾਸੀਮ। ਤੂੰ ਸਾਡਾ ਮਹਾਨ ਵਿਸ਼ਾਲ ਸੁਆਮੀ ਹੈਂ।
Fareedkot Teeka(ਨਾਨ੍ਹ੍ਹ ਨਿਕ ਕੀਰੇ) ਸੂਖਮ ਤੇ ਸੂਖਮ ਕਿਰਮੋਂ ਵਤ, ਭਾਵ ਸੇ ਤੁਛ ਤੇ ਤੁਛ ਹਮ ਆਪ ਕੇ ਕੀਟ ਕਿਆ ਹੈਂ ਅਰਥਾਤ ਕੁਛ ਨਹੀਂ ਹੈਂ ਔਰ ਤੁਮ ਵਡਿਓਂ ਸੇ ਵਡੇ ਪੁਰਖ ਹੋ॥
Prof. Sahib Singhਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ।

ਪਦ ਅਰਥ ਕਿਆ ਹਮ = ਸਾਡੀ ਕੀਹ ਪਾਂਇਆਂ ਹੈ? ਕਿਰਮ = ਕੀੜੇ। ਨਾਨ੍ਹ੍ਹ = ਨੰਨ੍ਹੇ, ਬਹੁਤ ਛੋਟੇ। ਨਿਕ = ਨਿੱਕੇ ਨਿੱਕੇ।

SikhNet (Spanish)¿Qué soy yo?, un pequeño gusano, un germen diminuto, Tu eres mi Gran Señor,

ਤੁਮੑਰੀ ਗਤਿ ਮਿਤਿ ਕਹਿ, ਨ ਸਕਹ ਪ੍ਰਭ; ਹਮ ਕਿਉ ਕਰਿ ਮਿਲਹ ਅਭਾਗੀ ॥੩॥

tumaree gat mit keh, na sakah prabh; ham kiau kar milah abhaagee |3|

Sant Singh KhalsaI cannot describe Your state and extent. O God, how can we unfortunate ones meet with You? ||3||
Manmohan SinghThine state and extent, I can narrate not. O my Lord. How can I, the unfortunate one, meet with Thee?
Manmohan Singh (Punjabi)ਤੇਰੀ ਅਵਸਥਾ ਅਤੇ ਕੀਮਤ ਮੈਂ ਬਿਆਨ ਨਹੀਂ ਕਰ ਸਕਦਾ, ਹੇ ਮੇਰੇ ਸਾਹਿਬ! ਮੈਂ ਨਿਕਰਮਣ ਕਿਸ ਤਰ੍ਹਾਂ ਤੇਰੇ ਨਾਲ ਮਿਲ ਸਕਦਾ ਹਾਂ?
Fareedkot Teekaਤਾਂ ਤੇ ਤੁਮਾਰੀ ਗਤ ਮਿਤ ਹਮ ਕਹ ਨਹੀਂ ਸਕਤੇ ਹੈਂ। ਹੇ ਪ੍ਰਭੂ! ਹਮ ਅਭਾਗੀ ਤੁਝ ਕੋ ਕਿਸ ਪ੍ਰਕਾਰ ਮਿਲੀਏ॥੩॥
Prof. Sahib Singhਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀਂ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥

ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਾਪ, ਵਿਤ। ਕਿਉ ਕਰਿ = ਕਿਵੇਂ, ਕਿਸ ਤਰ੍ਹਾਂ? ਮਿਲਹ = ਅਸੀਂ ਮਿਲ ਸਕਦੇ ਹਾਂ। ਅਭਾਗੀ = ਭਾਗ-ਹੀਣ ॥੩॥

SikhNet (Spanish)Tu Cualidad y Valor no los puedo ni empezar a narrar, oh mi Señor, ¿cómo podría yo, el pobre desafortunado, encontrarme Contigo? (3)

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ; ਹਮ ਹਰਿ ਹਰਿ ਸੇਵਾ ਲਾਗੀ ॥

har prabh suaamee kirapaa dhaarahu; ham har har sevaa laagee |

Sant Singh KhalsaO God, my Lord and Master, shower me with Your Mercy, and commit me to Your service.
Manmohan SinghO Lord God, my Master, show mercy unto me, that I may be engaged in Thine service.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ, ਮੇਰੇ ਤੇ ਮਿਹਰ ਕਰ। ਤਾਂ ਜੋ ਮੈਂ ਤੇਰੀ ਟਹਿਲ ਅੰਦਰ ਜੁੜ ਜਾਵਾਂ।
Fareedkot Teekaਹੇ ਹਰੀ ਪ੍ਰਭ ਸੁਆਮੀ! ਹਮਾਰੇ ਪਰ ਅਬ ਅਪਨੀ ਕਿਰਪਾ ਹੀ ਧਾਰਨ ਕਰੋ, ਜਿਸ ਤੇ ਹੇ ਹਰੀ! ਹਰ ਪ੍ਰਕਾਰ ਕਰ ਅਰਥਾਤ ਸਰਬ ਇੰਦ੍ਰੀਓਂ ਕੇ ਹਮ ਤੇਰੀ ਸੇਵਾ ਮੇਂ ਲਗੀਏ॥
Prof. Sahib Singhਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ।

ਪਦ ਅਰਥ ਸੁਆਮੀ = ਹੇ ਸੁਆਮੀ!

SikhNet (Spanish)Oh Señor Dios, Maestro mío, muéstrame Tu Misericordia, así podré ser amarrado a Tu Servicio.

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ; ਹਮ ਹਰਿ ਕਥਾ ਕਥਾਗੀ ॥੪॥੨॥

naanak daasan daas karahu prabh; ham har kathaa kathaagee |4|2|

Sant Singh KhalsaMake Nanak the slave of Your slaves, God; I speak the speech of the Lord's sermon. ||4||2||
Manmohan SinghMy Lord, make me the slave of Thine slaves. I ever utter the Divine discourse.
Manmohan Singh (Punjabi)ਮੇਰੇ ਸੁਆਮੀ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ। ਮੈਂ ਸਦੀਵ ਹੀ ਈਸ਼ਵਰੀ ਕਥਾ ਵਾਰਤਾ ਉਚਾਰਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੁਝ ਕੋ ਅਪਨੇ ਦਾਸੋਂ ਕਾ ਦਾਸ ਕਰੀਏ, ਜਿਸਤੇ ਹੇ ਹਰੀ! ਹਮ ਤੇਰੀ ਕਥਾ ਕੌ ਹੀ ਸਦਾ ਕਥਨ ਕਰੀਏ॥੪॥੨॥☬ਹਰਿ ਕਥਾ ਕੇ ਉਚਾਰਨ ਵਾਰੇ ਸੰਤੋਂ ਕੀ ਮਹਿਮਾ ਕਥਨ ਕਰ ਤਿਨ ਕੀ ਸੰਗਤ ਮਾਂਗਤੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥

ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਹੁ = ਬਣਾ ਲਵੋ। ਕਥਾਗੀ = ਕਥੀਏ ॥੪॥੨॥

SikhNet (Spanish)Mi Señor, hazme el Esclavo de Tus Esclavos, para que recite siempre el Discurso Divino. (4-2)

Open this shabad →

Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਹਰਿ ਕਾ ਸੰਤੁ. ਸਤਗੁਰੁ ਸਤ ਪੁਰਖਾ; ਜੋ ਬੋਲੈ ਹਰਿ ਹਰਿ ਬਾਨੀ ॥

har kaa sant. satagur sat purakhaa; jo bolai har har baanee |

Sant Singh KhalsaThe True Guru is the Lord's Saint, the True Being, who chants the Bani of the Lord, Har, Har.
Manmohan SinghThe True Guru is the Lord's saint and the true person, who utters the Lord Master's Gurbani.
Manmohan Singh (Punjabi)ਸੱਚੇ ਗੁਰਦੇਵ ਜੀ ਸੁਆਮੀ ਦੇ ਸਾਧੂ ਅਤੇ ਸੱਚੇ ਪੁਰਸ਼ ਹਨ ਜੋ ਸੁਆਮੀ ਮਾਲਕ ਦੀ ਗੁਰਬਾਣੀ ਦਾ ਉਚਾਰਨ ਕਰਦੇ ਹਨ।
Fareedkot Teekaਐਸੇ ਹਰੀ ਕਾ ਸੰਤ ਸਤਿਗੁਰ ਸ੍ਰੇਸ਼ਟ ਪੁਰਖ ਜੋ ਹਰਿ ਹਰਿ ਬਾਣੀ ਕੌ ਮੁਖ ਸੇ ਬੋਲਤਾ ਹੈ॥
Prof. Sahib Singhਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ।

ਪਦ ਅਰਥ ਸਤੁ ਪੁਰਖਾ = ਮਹਾ ਪੁਰਖ। ਹਰਿ ਬਾਨੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਬੋਲੈ = ਉਚਾਰਦਾ ਹੈ।

SikhNet (Spanish)El Guru Verdadero es el Santo Señor y también la Persona Verdadera que canta el Gurbani del Señor Maestro.

ਜੋ ਜੋ ਕਹੈ ਸੁਣੈ ਸੋ ਮੁਕਤਾ; ਹਮ ਤਿਸ ਕੈ ਸਦ ਕੁਰਬਾਨੀ ॥੧॥

jo jo kahai sunai so mukataa; ham tis kai sad kurabaanee |1|

Sant Singh KhalsaWhoever chants it, and listens to it, is liberated; I am forever a sacrifice to him. ||1||
Manmohan SinghWho-so-ever recites and hears Gurbani, he is emancipated and I am ever a sacrifice unto him.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਉਚਾਰਦਾ ਤੇ ਸ੍ਰਵਣ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਮੈਂ ਉਸ ਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ।
Fareedkot Teekaਤਿਸ ਬਾਨੀ ਕੋ ਜੋ ਜੋ ਪੁਰਸ਼ ਕਹਿਤਾ ਹੈ ਔ ਸ੍ਰਵਨ ਕਰਤਾ ਹੈ, ਸੋ ਮੁਕਤ ਰੂਪ ਹੋਤਾ ਹੈ। ਹਮ ਤਿਸ ਆਪ ਕੇ ਦਾਸ ਪਰ ਸਦਾ ਕੁਰਬਾਣ ਹੋਤੇ ਹੈਂ॥੧॥
Prof. Sahib Singhਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥

ਪਦ ਅਰਥ ਮੁਕਤਾ = ਵਿਕਾਰਾਂ ਤੋਂ ਸੁਤੰਤਰ। ਸਦ = ਸਦਾ ॥੧॥

SikhNet (Spanish)Quien sea que recite y escuche el Gurbani, será emancipado y yo ofreceré mi ser en sacrificio a él. (1)

ਹਰਿ ਕੇ ਸੰਤ. ਸੁਨਹੁ ਜਸੁ ਕਾਨੀ ॥

har ke sant. sunahu jas kaanee |

Sant Singh KhalsaO Saints of the Lord, listen to the Lord's Praises with your ears.
Manmohan SinghO God's saints, hear ye the Lord's praise with thine ears.
Manmohan Singh (Punjabi)ਹੇ ਰੱਬ ਦੇ ਸਾਧੂਓ! ਤੁਸੀਂ ਆਪਣੇ ਕੰਨਾਂ ਨਾਲ ਸਾਹਿਬ ਦੀ ਸਿਫ਼ਤ-ਸ਼ਲਾਘਾ ਸ੍ਰਵਣ ਕਰੋ।
Fareedkot Teekaਹੇ ਹਰੀ! ਆਪ ਕੇ ਸੰਤ ਜਨੋਂ ਨੇ ਕਾਨੋਂ ਕਰ ਤੇਰੇ ਜਸ ਕਾ ਹੀ ਸ੍ਰਵਨ ਕੀਆ ਹੈ॥
Prof. Sahib Singhਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ।

ਪਦ ਅਰਥ ਜਸੁ = ਸਿਫ਼ਤ-ਸਾਲਾਹ। ਕਾਨੀ = ਕੰਨਾਂ ਨਾਲ, ਧਿਆਨ ਨਾਲ।

SikhNet (Spanish)Oh Santos de Dios, escuchen la Alabanza del Señor con sus oídos,

ਹਰਿ ਹਰਿ ਕਥਾ ਸੁਨਹੁ. ਇਕ ਨਿਮਖ ਪਲ; ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥

har har kathaa sunahu. ik nimakh pal; sabh kilavikh paap leh jaanee |1| rahaau |

Sant Singh KhalsaListen to the sermon of the Lord, Har, Har, for a moment, for even an instant, and all your sins and mistakes shall be erased. ||1||Pause||
Manmohan SinghFor a moment and trice, hear thou the sermon of the Lord Master, and all thy sins and misdeeds shall be annulled. Pause.
Manmohan Singh (Punjabi)ਇਕ ਮੁਹਤ ਤੇ ਛਿਨ ਲਈ ਤੂੰ ਸੁਆਮੀ ਮਾਲਕ ਧਰਮ-ਉਪਦੇਸ਼ ਨੂੰ ਸ੍ਰਵਣ ਕਰ ਅਤੇ ਤੇਰੇ ਸਾਰੇ ਗੁਨਾਹ ਤੇ ਕੁਕਰਮ ਨਾਸ ਹੋ ਜਾਣਗੇ। ਠਹਿਰਾਓ।
Fareedkot Teekaਹੇ ਹਰੀ! ਤੇਰੀ ਹਰਿ ਕਥਾ ਕੋ ਜਿਨੋਂ ਨੇ ਏਕ ਨਿਮਖ ਔ ਪਲ ਮਾਤ੍ਰ ਭੀ ਸ੍ਰਵਣ ਕੀਆ ਹੈ, ਤਿਨ ਕੇ ਸੰਪੂਰਣ ਜਨਮ ਜਨਮਾਂਤ੍ਰੋਂ ਕੋ ਕਿਲਵਿਖਿ ਵਡੇ ਔ ਛੋਟੇ ਪਾਪ ਲਹ ਜਾਤੇ ਹੈਂ॥੧॥ ਰਹਾਉ ॥
Prof. Sahib Singhਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਸਭਿ = ਸਾਰੇ। ਕਿਲਵਿਖ = ਪਾਪ ॥੧॥ ਰਹਾਉ ॥

SikhNet (Spanish)por un momento escuchen el Sermón del Señor Maestro y todas sus faltas y errores serán anulados. (1-Pausa)

ਐਸਾ ਸੰਤੁ ਸਾਧੁ ਜਿਨ ਪਾਇਆ; ਤੇ ਵਡ ਪੁਰਖ ਵਡਾਨੀ ॥

aisaa sant saadh jin paaeaa; te vadd purakh vaddaanee |

Sant Singh KhalsaThose who find such humble, Holy Saints, are the greatest of the great persons.
Manmohan SinghThe greatest of the great are the person, who attain to such a saint and holy man.
Manmohan Singh (Punjabi)ਵੱਡਿਆਂ ਵਿੱਚੋਂ ਪਰਮ ਵੱਡੇ ਹਨ ਉਹ ਪੁਰਸ਼ ਜੋ ਐਹੋ ਜੇਹੇ ਜਗਿਆਸੂ ਤੇ ਨੇਕ ਬੰਦੇ ਨੂੰ ਪ੍ਰਾਪਤ ਕਰਦੇ ਹਨ।
Fareedkot Teekaਐਸਾ ਸਾਧਨਾ ਕਰਨੇਹਾਰਾ ਸੰਤ ਜਿਸ ਨੇ ਪਾਇਆ ਹੈ, ਸੋ ਬਡਿਓਂ ਤੇ ਬਡਾ ਪੁਰਸ਼ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ।

ਪਦ ਅਰਥ ਸਾਧੁ = ਗੁਰੂ। ਜਿਨ = ਜਿਨ੍ਹਾਂ ਨੇ। ਤੇ = ਉਹ {ਬਹੁ-ਵਚਨ}। ਵਡ ਵਡਾਨੀ = ਵੱਡੇ।

SikhNet (Spanish)Lo más grande de lo grande es la gente que logra tener como Maestro a tal Santo y ser de Dios.

ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ; ਹਮ ਹਰਿ ਲੋਚ ਲੁਚਾਨੀ ॥੨॥

tin kee dhoor mangah prabh suaamee; ham har loch luchaanee |2|

Sant Singh KhalsaI beg for the dust of their feet; I long for the longing for God, my Lord and Master. ||2||
Manmohan SinghI beg for the dust of their feet and I cherish a longing for Thee, O my Lord Master.
Manmohan Singh (Punjabi)ਮੈਂ ਉਹਨਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ ਅਤੇ ਮੈਨੂੰ ਤੇਰੀ ਚਾਹ ਲੱਗੀ ਹੋਈ ਹੈ, ਹੇ ਮੇਰੇ ਸੁਆਮੀ ਮਾਲਕ!
Fareedkot Teekaਹੇ ਪ੍ਰਭੂ ਸੁਆਮੀ! ਹਮ ਤਿਨ ਕੇ ਚਰਣੋਂ ਕੀ ਧੂੜੀ ਤੁਝ ਸੇ ਮਾਂਗਤੇ ਹੈਂ, ਜਿਸ ਤੇ ਹੇ ਹਰੀ! ਹਮ ਕੋ ਤੇਰੀ ਹੀ (ਲੋਚ) ਚਾਹਿ (ਲੁਚਾਨੀ) ਲਾਗ ਰਹੀ ਹੈ॥੨॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥

ਪਦ ਅਰਥ ਮੰਗਹ = ਅਸੀਂ ਮੰਗਦੇ ਹਾਂ। ਧੂਰਿ = ਚਰਨ-ਧੂੜ। ਲੋਚ ਲੁਚਾਨੀ = ਤਾਂਘ ਲੱਗੀ ਹੋਈ ਹੈ ॥੨॥

SikhNet (Spanish)Sólo pido por Tus Pies y conservo mi añoranza por Ti, oh mi Señor Maestro. (2)

ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ; ਜਿਨ ਜਪਿਓ ਸੇ ਤ੍ਰਿਪਤਾਨੀ ॥

har har safalio birakh prabh suaamee; jin japio se tripataanee |

Sant Singh KhalsaThe Name of God, the Lord and Master, Har, Har, is the fruit-bearing tree; those who meditate on it are satisfied.
Manmohan SinghGod's Name, and the Lord Master is the fruit-bearing plant, They, who meditate on Him, are satiated.
Manmohan Singh (Punjabi)ਵਾਹਿਗੁਰੂ ਦਾ ਨਾਮ ਅਤੇ ਸੁਆਮੀ ਮਾਲਕ ਇੱਕ ਫਲਦਾਰ ਪੌਦਾ ਹੈ। ਜੋ ਉਸ ਦਾ ਆਰਾਧਨ ਕਰਦੇ ਹਨ, ਉਹ ਰੱਜ ਜਾਂਦੇ ਹਨ।
Fareedkot Teekaਹੇ ਪ੍ਰਭ ਸੁਆਮੀ! ਤੇਰਾ ਹਰਿ ਹਰਿ ਨਾਮ ਹੀ ਗਿਆਨ ਅਰ ਮੋਖ ਫਲੋਂ ਸਹਤ ਸਫਲ ਬਿਰਛ ਹੈ, ਤਿਸੀ ਤੇ ਜਿਨੋਂ ਤੇਰਾ ਹਰਿ ਨਾਮ ਜਪਿਆ ਹੈ, ਸੋਈ ਤ੍ਰਿਪਤ ਭਏ ਹੈਂ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ।

ਪਦ ਅਰਥ ਸਫਲਿਓ = ਫਲ ਦੇਣ ਵਾਲਾ। ਬਿਰਖੁ = ਰੁੱਖ। ਸੇ = ਉਹ ਮਨੁੱਖ {ਬਹੁ-ਵਚਨ}। ਤ੍ਰਿਪਤਾਨੀ = ਰੱਜ ਗਏ।

SikhNet (Spanish)El Nombre del Dios, el Señor Maestro, es la planta que da fruto, aquellos que meditan en Él, son saciados en su ser.

ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ; ਸਭ ਲਾਥੀ ਭੂਖ ਭੁਖਾਨੀ ॥੩॥

har har amrit pee tripataase; sabh laathee bhookh bhukhaanee |3|

Sant Singh KhalsaDrinking in the ambrosia of the Name of the Lord, Har, Har, I am satisfied; all my hunger and thirst is quenched. ||3||
Manmohan SinghQuaffing the Lord God's elixir, I am sated and all my hunger and thirst art removed.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਆਬਿ-ਹਿਯਾਤ ਪਾਨ ਕਰਨ ਦੁਆਰਾ ਮੈਂ ਰੱਜ ਗਿਆ ਹਾਂ ਅਤੇ ਮੇਰੀ ਸਾਰੀ ਭੁੱਖ ਤੇ ਤੇਹ ਲਹਿ ਗਈ ਹੈ।
Fareedkot Teekaਹੇ ਹਰੀ! ਜੋ ਤੇਰੇ ਹਰਿ ਨਾਮ ਅੰਮ੍ਰਿਤ ਕੋ ਪਾਨ ਕਰ ਤ੍ਰਿਪਤ ਭਏ ਹੈਂ, ਤਿਨੋਂ ਕੀ ਅਤੀ ਤ੍ਰਿਸ਼ਨਾ ਰੂਪ ਭੂਖ ਸਭ ਲਾਥੀ ਅਰਥਾਤ ਦੂਰ ਭਈ ਹੈ॥੩॥
Prof. Sahib Singhਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ ॥੩॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀ = ਪੀ ਕੇ। ਤ੍ਰਿਪਤਾਸੇ = ਰੱਜ ਗਏ। ਸਭ ਭੂਖ = ਸਾਰੀ ਭੁੱਖ ॥੩॥

SikhNet (Spanish)Chupando las gotas del Elixir del Señor Dios, mi ser se aligera, mi hambre es removida y mi sed también. (3)

ਜਿਨ ਕੇ ਵਡੇ ਭਾਗ ਵਡ ਊਚੇ; ਤਿਨ ਹਰਿ ਜਪਿਓ ਜਪਾਨੀ ॥

jin ke vadde bhaag vadd aooche; tin har japio japaanee |

Sant Singh KhalsaThose who are blessed with the highest, loftiest destiny, chant and meditate on the Lord.
Manmohan SinghThey, who are blessed with high, very high destiny, they alone, ponder and reflect on God.
Manmohan Singh (Punjabi)ਜਿਨ੍ਹਾਂ ਦੀ ਵਿਸ਼ਾਲ, ਪਰਮ ਵਿਸ਼ਾਲ ਪ੍ਰਾਲਬਧ ਹੈ, ਕੇਵਲ ਓਹੀ ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਦੇ ਹਨ।
Fareedkot Teekaਜਿਨੋਂ ਕੇ ਵਡਿਓਂ ਤੇ ਵਡੇ ਭਾਗ (ਊਚੇ) ਉਤਮ ਭਏ ਹੈਂ, ਤਿਨੋਂ ਨੇ ਹੀ ਤੇਰੇ ਹਰਿ ਨਾਮ ਕੌ ਜਪਿਆ ਔ (ਜਪਾਨੀ) ਜਪਯਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ।

ਪਦ ਅਰਥ ਜਪਾਨੀ = ਜਾਪ।

SikhNet (Spanish)Aquéllos que fueron bendecidos con un elevado, pero muy elevado Destino, sólo ellos pueden concentrarse y meditar en Dios.

ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ; ਜਨ ਨਾਨਕ ਦਾਸ ਦਸਾਨੀ ॥੪॥੩॥

tin har sangat mel prabh suaamee; jan naanak daas dasaanee |4|3|

Sant Singh KhalsaLet me join their congregation, O God, my Lord and Master; Nanak is the slave of their slaves. ||4||3||
Manmohan SinghO Lord God, my Master, unite servant Nanak, with their society and make him the slave of their slaves.
Manmohan Singh (Punjabi)ਹੇ ਮੇਰੇ ਮਾਲਕ! ਸੁਆਮੀ ਵਾਹਿਗੁਰੂ, ਨੌਕਰ ਨਾਨਕ ਨੂੰ ਉਹਨਾਂ ਦੇ ਜੋੜ-ਮੇਲ ਨਾਲ ਜੋੜ ਦੇ, ਅਤੇ ਉਸ ਨੂੰ ਉਹਨਾਂ ਦੇ ਗੋਲਿਆਂ ਦਾ ਗੋਲਾ ਕਰ ਦੇ।
Fareedkot Teekaਹੇ ਪ੍ਰਭ ਸ੍ਵਾਮੀ! ਤਿਨ ਹਰਿ ਜਨੋਂ ਕੀ ਸੰਗਤ ਮੁਝ ਕੋ ਮੇਲੌ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਨ ਤੇਰੇ ਦਾਸੋਂ ਕਾ ਦਾਸ ਹੂੰ॥੪॥੩॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਦਾਸ ਦਸਾਨੀ = ਦਾਸਾਂ ਦਾ ਦਾਸ ॥੪॥੩॥

SikhNet (Spanish)Oh Señor Dios, Maestro mío, une al Sirviente Nanak a la Sociedad de los Santos y vuélvelo el Esclavo de Tus Esclavos. (4-3)

Open this shabad →

Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਹਮ ਅੰਧੁਲੇ ਅੰਧ. ਬਿਖੈ ਬਿਖੁ ਰਾਤੇ; ਕਿਉ ਚਾਲਹ. ਗੁਰ ਚਾਲੀ ॥

ham andhule andh. bikhai bikh raate; kiau chaalah. gur chaalee |

Sant Singh KhalsaI am blind, totally blind, entangled in corruption and poison. How can I walk on the Guru's Path?
Manmohan SinghI am blind, ignorant, and absorbed in the poisonous sins. How can I walk in the Guru's way?
Manmohan Singh (Punjabi)ਮੈਂ, ਅੰਨ੍ਹਾ ਅਨਜਾਣ ਵਿਕਾਰਾਂ ਦੇ ਪਾਪਾਂ ਵਿੱਚ ਖੱਚਤ ਹੋਇਆ ਹੋਇਆ ਹਾਂ। ਗੁਰਾਂ ਦੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?
Fareedkot Teeka(ਹਮ) ਅਸੀਂ ਜੀਵ ਅਗ੍ਯਾਨ ਅੰਧੇਰੇ ਕਰ ਅੰਧਲੇ ਹੂਏ ਵਿਸਿਅਹੁੰ ਕੇ ਵਿਖੇ ਰਾਤੇ ਹੂਏ, ਕਿਸ ਪਰਕਾਰ ਸੇ ਗੁਰ ਕੀ ਚਾਲ ਮੇਂ ਚਲਹਿਂ, ਭਾਵ ਸੇ ਨਹੀਂ ਚਲ ਸਕਤੇ ਹੈਂ॥
Prof. Sahib Singhਹੇ ਭਾਈ! ਅਸੀਂ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ?

ਪਦ ਅਰਥ ਅੰਧੁਲੇ ਅੰਧ = ਬਹੁਤ ਹੀ ਅੰਨ੍ਹੇ। ਬਿਖੈ ਬਿਖੁ = ਮਾਇਕ ਪਦਾਰਥਾਂ ਦਾ ਜ਼ਹਰ। ਰਾਤੇ = ਮਗਨ। ਕਿਉ ਚਾਲਹ = ਅਸੀਂ ਕਿਵੇਂ ਚੱਲ ਸਕਦੇ ਹਾਂ?

SikhNet (Spanish)Estoy ciego, soy un ignorante y permanezco absorbido en una actitud errónea y ponzoñosa.

ਸਤਗੁਰੁ ਦਇਆ ਕਰੇ ਸੁਖਦਾਤਾ; ਹਮ ਲਾਵੈ ਆਪਨ ਪਾਲੀ ॥੧॥

satagur deaa kare sukhadaataa; ham laavai aapan paalee |1|

Sant Singh KhalsaIf the True Guru, the Giver of peace, shows His kindness, He attaches us to the hem of His robe. ||1||
Manmohan SinghMay the peace-bestowing True Guru, show his mercy and attach me to his skirt.
Manmohan Singh (Punjabi)ਅਨੰਦ ਬਖਸ਼ਣਹਾਰ ਸੱਚੇ ਗੁਰੂ ਆਪਣੀ ਰਹਿਮਤ ਕਰਨ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈਣ।
Fareedkot Teekaਜਬ ਸਤਿਗੁਰ ਸੁਖੋਂ ਕਾ ਦਾਤਾ ਅਪਨੀ ਦਇਆ ਕਰੇ ਤਬ ਹਮ ਕੋ ਅਪਨੇ (ਪਾਲੀ) ਪਲੇ ਅਰਥਾਤ ਲੜ ਲਾਇ ਲੇਵੇ॥੧॥
Prof. Sahib Singhਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ ॥੧॥

ਪਦ ਅਰਥ ਲਾਵੈ = ਲਾ ਲਏ। ਪਾਲੀ = ਪੱਲੇ, ਲੜ ॥੧॥

SikhNet (Spanish)¿Cómo podría caminar en el Sendero del Guru? Que el Guru Verdadero Dador de Paz, muestre Su Misericordia y me apegue a Su Túnica. (1)

ਗੁਰਸਿਖ ਮੀਤ; ਚਲਹੁ ਗੁਰ ਚਾਲੀ ॥

gurasikh meet; chalahu gur chaalee |

Sant Singh KhalsaO Sikhs of the Guru, O friends, walk on the Guru's Path.
Manmohan SinghO Guru's sikhs and friends, walk ye in the Guru's way.
Manmohan Singh (Punjabi)ਹੇ ਗੁਰ ਸਿੱਖੋ! ਅਤੇ ਮਿਤਰੋ! ਤੁਸੀਂ ਗੁਰਾਂ ਦੇ ਮਾਰਗ ਟੁਰੋ।
Fareedkot Teekaਹੇ ਗੁਰੂ ਕੇ ਸਿਖੋ ਮਿਤ੍ਰੋ! ਗੁਰੂ ਕੀ ਚਾਲੀ ਅਰਥਾਤ ਰੀਤੀ ਮੇਂ ਚਲਨਾ ਕਰੋ॥
Prof. Sahib Singhਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ।

ਪਦ ਅਰਥ ਮੀਤ = ਹੇ ਮਿੱਤਰੋ!

SikhNet (Spanish)Oh, Sikjs del Guru y amigos, caminen en el Sendero del Guru, lo que sea que el Guru diga,

ਜੋ ਗੁਰੁ ਕਹੈ. ਸੋਈ ਭਲ ਮਾਨਹੁ; ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥

jo gur kahai. soee bhal maanahu; har har kathaa niraalee |1| rahaau |

Sant Singh KhalsaWhatever the Guru says, accept that as good; the sermon of the Lord, Har, Har, is unique and wonderful. ||1||Pause||
Manmohan SinghWhatever the Guru say, accept that as good; unique is the Lord God's discourse. Pause.
Manmohan Singh (Punjabi)ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਉਸ ਨੂੰ ਚੰਗਾ ਸਮਝ ਸਵੀਕਾਰ ਕਰ। ਅਨੋਖੀ ਹੈ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ। ਠਹਿਰਾਓ।
Fareedkot Teekaਤਾਂ ਤੇ ਜੋ ਸਤਿਗੁਰੂ ਕਹੈ ਸੋਈ ਭਲਾ ਕਰ ਕੇ ਮਾਨੋ, ਕਿਉਂਕਿ ਹਰੀ ਕੀ ਕਥਾ ਹਰ ਪ੍ਰਕਾਰ ਸੇ ਨਿਰਾਲੀ ਹੈ, ਭਾਵ ਸੇ ਔਰ ਜੈਸੀ ਨਹੀਂ ਮੋਖ ਕੀ ਦਾਤੀ ਹੈ॥੧॥ ਰਹਾਉ ॥
Prof. Sahib Singh(ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ॥੧॥ ਰਹਾਉ ॥

ਪਦ ਅਰਥ ਭਲ = ਭਲਾ। ਨਿਰਾਲੀ = ਅਨੋਖੀ, ਅਚਰਜ ॥੧॥ ਰਹਾਉ ॥

SikhNet (Spanish)eso acéptenlo como bueno, pues Único en verdad es el Discurso del Dios Guru. (1-Pausa)

ਹਰਿ ਕੇ ਸੰਤ. ਸੁਣਹੁ ਜਨ ਭਾਈ; ਗੁਰੁ ਸੇਵਿਹੁ ਬੇਗਿ ਬੇਗਾਲੀ ॥

har ke sant. sunahu jan bhaaee; gur sevihu beg begaalee |

Sant Singh KhalsaO Saints of the Lord, O Siblings of Destiny, listen: serve the Guru, quickly now!
Manmohan SinghO Saints, God's slaves and brothers, hearken ye all and serve the Guru very promptly.
Manmohan Singh (Punjabi)ਹੇ ਸਾਧੂਓ! ਰੱਬ ਦੇ ਗੋਲਿਓ ਅਤੇ ਭਰਾਓ, ਤੁਸੀਂ ਸਾਰੇ ਇਹ ਸਰਵਣ ਕਰੋ ਤੇ ਤੁਰਤ ਹੀ ਗੁਰਾਂ ਦੀ ਸੇਵਾ ਵਿੱਚ ਜੁਟ ਜਾਓ।
Fareedkot Teekaਹੇ ਭਾਈ ਹਰੀ ਕੇ ਸੰਤ ਜਨੋਂ! ਤੁਮ ਸ੍ਰਵਨ ਕਰੋ, ਸਤਿਗੁਰ ਕੋ ਅਤੀ ਸੀਘ੍ਰ ਹੀ ਸੇਵੋ; ਵਾ ਸਤਗੁਰੂ (ਬੇਗਿ) ਛੇਤੀ (ਬੇ) ਦ੍ਵੈਤ ਕੇ (ਗਾਲੀ) ਗਾਲਨ ਵਾਲੇ, ਭਾਵ ਨਾਸ ਕਰਤਾ ਹੈਂ॥
Prof. Sahib Singhਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ।

ਪਦ ਅਰਥ ਗੁਰੁ ਸੇਵਿਹੁ = ਗੁਰੂ ਦੀ ਸਰਨ ਪੈ ਜਾਓ। ਬੇਗਿ = ਛੇਤੀ। ਬੇਗਿ ਬੇਗਾਲੀ = ਬਹੁਤ ਛੇਤੀ।

SikhNet (Spanish)Oh Santos, Esclavos de Dios y hermanos, escuchen todos, no se dilaten en servir al Guru,

ਸਤਗੁਰੁ ਸੇਵਿ. ਖਰਚੁ ਹਰਿ ਬਾਧਹੁ; ਮਤ ਜਾਣਹੁ ਆਜੁ ਕਿ ਕਾਲੑੀ ॥੨॥

satagur sev. kharach har baadhahu; mat jaanahu aaj ki kaalaee |2|

Sant Singh KhalsaLet your service to the True Guru be your supplies on the Lord's Path; pack them up, and don't think of today or tomorrow. ||2||
Manmohan SinghTie up the service to the True Guru as thy viaticum of God's way, and think not of to-day or tomorrow.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਸੇਵਾ ਨੂੰ ਰੱਬ ਦੇ ਰਾਹ ਦੇ ਤੋਸੇ ਵਜੋਂ ਬੰਨ੍ਹ ਅਤੇ ਅੱਜ ਤੇ ਕੱਲ੍ਹ ਦਾ ਖਿਆਲ ਨਾਂ ਕਰ।
Fareedkot Teekaਸਤਿਗੁਰੋਂ ਕੋ ਸੇਵ ਕਰ ਹਰਿ ਨਾਮ ਕਾ ਖਰਚ ਬਾਂਧੋ, ਤਾਂ ਤੇ ਆਜ ਹੀ ਸੇਵੋ ਮਤਿ ਜਾਣੋ ਕਿ ਕਾਲ ਹੀ ਸੇਵੇਂਗੇ, ਭਾਵ ਸੇ ਦੇਰੀ ਨ ਕਰੋ ਸਰੀਰ ਕਾ ਭਰੋਸਾ ਨਹੀਂ ਹੈ॥੨॥
Prof. Sahib Singhਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ॥੨॥

ਪਦ ਅਰਥ ਖਰਚੁ ਹਰਿ-ਪ੍ਰਭੂ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ। ਬਾਧਹੁ = (ਪੱਲੇ) ਬੰਨ੍ਹ ਲਵੋ। ਕਾਲ੍ਹ੍ਹੀ = ਕੱਲ੍ਹ, ਭਲਕੇ ॥੨॥

SikhNet (Spanish)comiencen ya Su Servicio y atesoren al Señor en su corazón, para que los sostenga en el viaje al mas allá, pues uno no sabe cuando dejará de existir. (2)

ਹਰਿ ਕੇ ਸੰਤ. ਜਪਹੁ ਹਰਿ ਜਪਣਾ; ਹਰਿ ਸੰਤੁ ਚਲੈ ਹਰਿ ਨਾਲੀ ॥

har ke sant. japahu har japanaa; har sant chalai har naalee |

Sant Singh KhalsaO Saints of the Lord, chant the chant of the Lord's Name; the Lord's Saints walk with the Lord.
Manmohan SinghO saints of God, utter ye the God's Name as God's saint walks with God.
Manmohan Singh (Punjabi)ਹੇ ਹਰੀ ਦੇ ਸੰਤੋ! ਤੁਸੀਂ ਰੱਬ ਦੇ ਨਾਮ ਦਾ ਜਾਪ ਕਰੋ। ਵਾਹਿਗੁਰੂ ਦਾ ਬੰਦਾ ਵਾਹਿਗੁਰੂ ਦੇ ਨਾਲ ਤੁਰਦਾ ਹੈ।
Fareedkot Teekaਹੇ ਹਰੀ ਕੇ ਸੰਤ! ਜਾਪ ਕਾ ਜਪਨਾ ਕਰੋ, ਹੇ ਸੰਤ ਜੀ! ਹਰਿ ਨਾਮ ਪ੍ਰਲੋਕ ਮੇਂ ਨਾਲ ਚਲੇਗਾ॥
Prof. Sahib Singhਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ।

ਪਦ ਅਰਥ ਜਪਣਾ = ਜਾਪ। ਚਲੈ ਹਰਿ ਨਾਲੀ = ਹਰੀ ਦੀ ਰਜ਼ਾ ਵਿਚ ਤੁਰਦਾ ਹੈ।

SikhNet (Spanish)Oh Santos de Dios, reciten el Nombre del Señor; los Santos de Dios llevan a Dios por todas partes, y aquéllos que recuerdan a Dios

ਜਿਨ ਹਰਿ ਜਪਿਆ. ਸੇ ਹਰਿ ਹੋਏ; ਹਰਿ ਮਿਲਿਆ ਕੇਲ ਕੇਲਾਲੀ ॥੩॥

jin har japiaa. se har hoe; har miliaa kel kelaalee |3|

Sant Singh KhalsaThose who meditate on the Lord, become the Lord; the playful, wondrous Lord meets them. ||3||
Manmohan SinghThey, who remember God, become like God and the playful and sportive Lord meets them.
Manmohan Singh (Punjabi)ਜੋ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਵਾਹਿਗੁਰੂ ਵਰਗੇ ਹੋ ਜਾਂਦੇ ਹਨ ਅਤੇ ਕੌਤਕੀ ਤੇ ਖਿਲੰਦੜਾ ਸਾਈਂ ਉਹਨਾਂ ਨੂੰ ਮਿਲ ਪੈਂਦਾ ਹੈ।
Fareedkot Teekaਜਿਨੋਂ ਨੇ ਹਰੀ ਕੋ ਜਪਿਆ ਹੈ, ਸੋ ਹਰੇ ਹੋ ਗਏ ਹੈਂ, (ਕੇਲ ਕੇਲਾਲੀ) ਜਲ ਮੇਂ ਕੇਲ ਕਰਨੇ ਵਾਲਾ ਹਰੀ ਤਿਨ ਕੋ ਮਿਲਾ ਹੈ॥੩॥
Prof. Sahib Singhਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ॥੩॥

ਪਦ ਅਰਥ ਕੇਲ = ਚੋਜ, ਤਮਾਸ਼ੇ। ਕੇਲਾਲੀ = ਚੋਜੀ ॥੩॥

SikhNet (Spanish)se vuelven como Él, pues el Jovial Señor que apoya a todos, los encuentra. (3)

ਹਰਿ ਹਰਿ ਜਪਨੁ ਜਪਿ. ਲੋਚ ਲੋੁਚਾਨੀ; ਹਰਿ ਕਿਰਪਾ ਕਰਿ ਬਨਵਾਲੀ ॥

har har japan jap. loch luochaanee; har kirapaa kar banavaalee |

Sant Singh KhalsaTo chant the chant of the Lord's Name, Har, Har, is the longing I long for; have Mercy upon me, O Lord of the world-forest.
Manmohan SinghTo repeat the Lord God's Name is the yearning, I long for. O God, the forest dweller, have mercy on me.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਉਚਾਰਨ ਕਰਨ ਦੀ ਚਾਹਣਾ ਨੂੰ ਮੈਂ ਲੋਚਦਾ ਹਾਂ। ਹੇ ਜੰਗਲ ਦੇ ਵਾਸੀ ਵਾਹਿਗੁਰੂ! ਮੇਰੇ ਤੇ ਰਹਿਮਤ ਧਾਰ।
Fareedkot Teekaਜਿਨ ਕੇ ਮਨ ਮੇਂ ਹਰਿ ਹਰਿ ਜਾਪ ਜਪਨੇ ਕੀ ਚਾਹਿ ਲਗੀ ਹੈ, ਤਿਨੋਂ ਪਰ ਹੀ ਹਰੀ ਬਨਵਾਲੀ ਕ੍ਰਿਪਾ ਕਰਤਾ ਹੈ; ਵਾ ਹੇ ਹਰੀ ਬਨਵਾਲੀ! ਤਾਂ ਤੇ ਤੂੰ ਐਸੀ ਕਿਰਪਾ ਕਰ ਜੋ ਤੇਰੇ ਹਰਿ ਹਰਿ ਨਾਮ ਜਪਨ ਕੀ ਚਾਹਿ ਰਹੈ॥
Prof. Sahib Singhਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ!

ਪਦ ਅਰਥ ਲਚਾਨੀ = {ਅਸਲ ਲਫ਼ਜ਼ 'ਲੋਚਾਨੀ' ਹੈ, ਇਥੇ 'ਲੁਚਾਨੀ' ਪੜ੍ਹਨਾ ਹੈ}। ਹਰਿ = ਹੇ ਹਰੀ! ਬਨਵਾਲੀ = ਹੇ ਬਨਵਾਲੀ, ਹੇ ਪਰਮਾਤਮਾ!

SikhNet (Spanish)El repetir el Nombre del Señor Dios, es la añoranza de mi Alma, oh Dios, Señor del bosque,

ਜਨ ਨਾਨਕ. ਸੰਗਤਿ ਸਾਧ. ਹਰਿ ਮੇਲਹੁ; ਹਮ. ਸਾਧ ਜਨਾ ਪਗ ਰਾਲੀ ॥੪॥੪॥

jan naanak. sangat saadh. har melahu; ham. saadh janaa pag raalee |4|4|

Sant Singh KhalsaO Lord, unite servant Nanak with the Saadh Sangat, the Company of the Holy; make me the dust of the feet of the Holy. ||4||4||
Manmohan SinghMy Master, unite me, the slave Nanak, with the society of saints and make me the dust of the feet of holymen.
Manmohan Singh (Punjabi)ਮੇਰੇ ਮਾਲਕ, ਮੈਂ ਗੋਲੇ ਨਾਨਕ ਨੂੰ ਸੰਤ-ਸਮਾਗਮ ਨਾਲ ਜੋੜ ਦੇ ਅਤੇ ਨੇਕ ਬੰਦਿਆਂ ਦੇ ਪੈਰਾਂ ਦੀ ਧੂੜ ਬਣਾ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਤਿਨ ਸੰਤੋਂ ਕੀ ਸੰਗਤ ਮੇਂ ਹਮ ਕੋ ਮੇਲੋ, ਹਮ ਤਿਨ ਤੇਰੇ ਸੰਤ ਜਨੋਂ ਕੀ (ਪਗ ਰਾਲੀ) ਚਰਨ ਧੂੜੀ ਹੈਂ॥੪॥੪॥☬ਅਪਨੀ ਪ੍ਰੀਤੀ ਸੂਚਨ ਕਰਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ॥੪॥੪॥

ਪਦ ਅਰਥ ਪਗ = ਪੈਰ। ਰਾਲੀ = ਖ਼ਾਕ, ਧੂੜ ॥੪॥੪॥

SikhNet (Spanish)ten Misericordia de mí. Maestro mío, une al Esclavo Nanak a la Sociedad de los Santos y vuélvelo el Polvo debajo de los Pies de los Santos. (4-4)

Open this shabad →

Ang 667 of 1430