ੴ

ਸਿੱਖਬਾਣੀ · SikhBani

ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥

kabeer jag meh chetio jaan kai jag meh rahio samaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਜਗ ਮਹਿ ਚੇਤਿਓ ਜਾਨਿ ਕੈ; ਜਗ ਮਹਿ ਰਹਿਓ ਸਮਾਇ ॥

kabeer. jag meh chetio jaan kai; jag meh rahio samaae |

Sant Singh KhalsaKabeer, I contemplate the Lord in the world; I know that He is permeating the world.
Manmohan SinghKabir, realising that the Lord is contained in the world, contemplate His I in this world.
Manmohan Singh (Punjabi)ਕਬੀਰ, ਸੁਆਮੀ ਨੂੰ ਸੰਸਾਰ ਅੰਦਰ ਰਮਿਆ ਹੋਇਆ ਅਨੁਭਵ ਕਰ, ਮੈਂ ਇਸ ਸੰਸਾਰ ਅੰਦਰ ਉਸ ਦਾ ਸਿਮਰਨ ਕਰਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਨੋਂ ਨੇ ਜਗਤ ਮੇਂ ਵਾਹਿਗੁਰੂ ਕੋ ਵਿਆਪਕ ਜਾਨ ਕਰ ਕੇ ਸਿਮਰਨ ਕੀਆ ਹੈ, ਤਿਨੋਂ ਕਾ ਜਸ ਸਰਬ ਜਗਤ ਮੇਂ ਸਮਾਇ ਰਹਿਆ ਹੈ॥
Prof. Sahib Singhਹੇ ਕਬੀਰ! (ਮਨ ਵਾਸਤੇ ਸ਼ਾਂਤੀ ਦੀ 'ਠੌਰ' ਪ੍ਰਭੂ ਦਾ ਨਾਮ ਹੀ ਹੈ, ਸੋ) ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ (ਉਹਨਾਂ ਨੂੰ ਹੀ ਜਗਤ ਵਿਚ ਜੰਮੇ ਸਮਝੋ, ਉਹਨਾਂ ਦਾ ਹੀ ਜੰਮਣਾ ਸਫਲ ਹੈ, ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤ ਹੀ ਸਾਧ-ਸੰਗਤ ਹੈ)।

ਪਦ ਅਰਥ ਜਗ ਮਹਿ = ਜਗ ਮਹਿ (ਆਇ), ਜਗਤ ਵਿਚ ਆ ਕੇ, ਜਗਤ ਵਿਚ ਜਨਮ ਲੈ ਕੇ। ਜਾਨਿ ਕੈ = ਪਛਾਣ ਕੇ।

SikhNet (Spanish)Kabir, contemplo al Señor en el mundo y sé que Él prevalece en todas partes,

ਜਿਨ ਹਰਿ ਕਾ ਨਾਮੁ. ਨ ਚੇਤਿਓ; ਬਾਦਹਿ ਜਨਮੇਂ ਆਇ ॥੯੪॥

jin har kaa naam. na chetio; baadeh janamen aae |94|

Sant Singh KhalsaThose who do not contemplate the Name of the Lord - their birth into this world is useless. ||94||
Manmohan SinghThey, who meditate not on the God's Name, have been born in vain in this world.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਉਹ ਇਸ ਜਗ ਅੰਦਰ ਵਿਅਰਥ ਹੀ ਜੰਮੇ ਹਨ।
Fareedkot Teekaਜਿਨੋਂ ਨੇ ਹਰੀ ਕੇ ਨਾਮ ਕੋ ਨਹੀਂ ਸਿਮਰਨ ਕੀਆ ਹੈ, ਸੋ ਜਗਤ ਮੇਂ ਆਇਕਰ ਵਿਅਰਥ ਹੀ ਜਨਮੇਂ ਹੈਂ॥੯੪॥
Prof. Sahib Singhਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ॥੯੪॥

ਪਦ ਅਰਥ ਬਾਦਹਿ = ਵਿਅਰਥ। ਆਇ ਜਨਮੇਂ = ਆ ਕੇ ਜੰਮੇ ॥੯੪॥

* ਨੋਟ: ਪਹਿਲੀ ਤੁਕ ਦਾ ਅਨਵੈ ਇਉਂ ਹੈ: ਕਬੀਰ! ਜਿਨ੍ਹ ਜਗ ਮਹਿ (ਆਇ) ਸੋ ਪ੍ਰਭੂ ਜਾਨਿ ਕੈ ਚੇਤਿਓ (ਜੋ) ਜਗ ਮਹਿ ਰਹਿਓ ਸਮਾਇ (ਸੇ ਜਗ ਪਹਿ ਜਨਮੇਂ ਆਇ)..॥

SikhNet (Spanish)quienes no meditan en el Nombre del Señor su venida a este mundo es totalmente inútil.(94)
Answers quote the Granth verbatim with Ang citations. AI commentary is not Gurbani and not a religious ruling.