ੴ

ਸਿੱਖਬਾਣੀ · SikhBani

ਰੇ ਮਨ ਮੇਰੇ ਤੂੰ ਤਾ ਕਉ ਆਹਿ ॥

re man mere toon taa kau aaeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 187 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਰੇ ਮਨ ਮੇਰੇ; ਤੂੰ ਤਾ ਕਉ ਆਹਿ ॥

re man mere; toon taa kau aaeh |

Sant Singh KhalsaO my mind, seek the One,
Manmohan SinghO my soul, do thou desire Him,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਚਾਹਨਾ ਕਰ।
Fareedkot Teekaਹੇ ਮੇਰੇ ਮਨ! ਤੂੰ ਤਿਸ ਕੋ (ਆਹਿ) ਚਾਹਿ ਵਾ ਉਚਾਰਨ ਕਰ॥
Prof. Sahib Singhਹੇ ਮੇਰੇ ਮਨ! ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ,

ਪਦ ਅਰਥ ਰੇ = ਹੇ! ਕਉ = ਨੂੰ। ਆਹਿ = ਤਾਂਘ ਕਰ।

SikhNet (Spanish)Oh mi mente, busca el Refugio del Señor,

ਜਾ ਕੈ ਊਣਾ; ਕਛਹੂ ਨਾਹਿ ॥੧॥

jaa kai aoonaa; kachhahoo naeh |1|

Sant Singh Khalsawho lacks nothing. ||1||
Manmohan Singhin whom nothing is wanting.
Manmohan Singh (Punjabi)ਜਿਸ ਵਿੱਚ ਕਿਸੇ ਸ਼ੈ ਦੀ ਕਮੀ ਨਹੀਂ।
Fareedkot Teekaਜਿਸ ਕੇ ਕਿਛੂ ਭੀ ਤੋਟਾ ਨਹੀਂ॥੧॥
Prof. Sahib Singhਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ ॥੧॥

ਪਦ ਅਰਥ ਜਾ ਕੈ = ਜਿਸ ਦੇ ਘਰ ਵਿਚ। ਊਣਾ = ਊਣਤਾ, ਘਾਟ, ਕਮੀ ॥੧॥

SikhNet (Spanish)Quien no está privado de nada. (1)

ਹਰਿ ਸਾ ਪ੍ਰੀਤਮੁ; ਕਰਿ ਮਨ ਮੀਤ ॥

har saa preetam; kar man meet |

Sant Singh KhalsaMake the Beloved Lord your friend.
Manmohan SinghO my mind make that beloved God, thy friend.
Manmohan Singh (Punjabi)ਹੇ ਮੇਰੀ ਜਿੰਦੇ ਤੂੰ ਉਸ ਪਿਆਰੇ ਹਰੀ ਨੂੰ ਆਪਣਾ ਮਿੱਤ੍ਰ ਬਣਾ।
Fareedkot Teekaਹੇ ਮਨ! (ਹਰਿ ਸਾ) ਸੋ ਹਰੀ ਮਿਤ੍ਰ ਕਰ॥
Prof. Sahib Singhਹੇ ਮੇਰੇ ਮਿੱਤਰ ਮਨ! ਪਰਮਾਤਮਾ ਵਰਗਾ ਪ੍ਰੀਤਮ ਬਣਾ,

ਪਦ ਅਰਥ ਸਾ = ਵਰਗਾ। ਕਰਿ = ਬਣਾ।

SikhNet (Spanish)Haz de tu Señor tu Bienamado, oh mi mente, la Vida de tu vida, oh mi amigo,

ਪ੍ਰਾਨ ਅਧਾਰੁ; ਰਾਖਹੁ ਸਦ ਚੀਤ ॥੧॥ ਰਹਾਉ ॥

praan adhaar; raakhahu sad cheet |1| rahaau |

Sant Singh KhalsaKeep Him constantly in your mind; He is the Support of the breath of life. ||1||Pause||
Manmohan SinghEver keep thou in thy heart the Lord who is the prop of thy life. Pause.
Manmohan Singh (Punjabi)ਸਦੀਵ ਹੀ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਰਖ ਜੋ ਤੇਰੇ ਪ੍ਰਾਣਾ ਦਾ ਆਸਰਾ ਹੈ। ਠਹਿਰਾਉ।
Fareedkot Teekaਜੋ ਪ੍ਰਾਣੋਂ ਕਾ ਆਸਰਾ ਹੈ, ਯਾਂ ਤੇ ਸਦਾ ਚਿਤ ਮੇਂ ਰਾਖ ਅਰਥਾਤ ਧਾਰਨ ਕਰ॥੧॥ ਰਹਾਉ ॥
Prof. Sahib Singhਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ ॥੧॥ ਰਹਾਉ ॥

ਪਦ ਅਰਥ ਸਦ = ਸਦਾ ॥੧॥ ਰਹਾਉ ॥

SikhNet (Spanish)y consérvate en tu Ser Consciente.

ਰੇ ਮਨ ਮੇਰੇ; ਤੂੰ ਤਾ ਕਉ ਸੇਵਿ ॥

re man mere; toon taa kau sev |

Sant Singh KhalsaO my mind, serve Him;
Manmohan SinghO My soul, do thou serve Him,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਘਾਲ ਕਮਾ,
Fareedkot Teekaਹੇ ਮੇਰੇ ਮਨ! ਤੂੰ ਤਿਸ ਕੋ ਸੇਵਨ ਕਰ॥
Prof. Sahib Singhਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ,

ਪਦ ਅਰਥ ਸੇਵਿ = ਸਿਮਰ, ਸੇਵਾ-ਭਗਤੀ ਕਰ।

SikhNet (Spanish)Oh mi mente, sírvelo sólo a Él,

ਆਦਿ ਪੁਰਖ; ਅਪਰੰਪਰ ਦੇਵ ॥੨॥

aad purakh; aparanpar dev |2|

Sant Singh KhalsaHe is the Primal Being, the Infinite Divine Lord. ||2||
Manmohan Singhwho is the Primordial Person and the limitless Luminous Lord.
Manmohan Singh (Punjabi)ਜੋ ਪਰਾਪੁਰਬਲਾ ਪੁਰਸ਼ ਅਤੇ ਅਨੰਤ ਪ੍ਰਕਾਸ਼ਵਾਨ ਪ੍ਰਭੂ ਹੈ।
Fareedkot Teekaਜੋ ਸਰਬ ਕੀ ਆਦਿ ਹੈ ਔਰ (ਪੁਰਖ) ਪੂਰਨ, ਭਾਵ ਬਿਆਪਕ ਹੈ, ਪੁਨਾ ਬ੍ਰਹਮਾਦਿਕੋਂ ਸੇ ਪਰੇ ਪ੍ਰਕਾਸ ਰੂਪ ਹੈ॥੨॥
Prof. Sahib Singhਜੋ (ਸਾਰੇ ਜਗਤ ਦਾ) ਮੂਲ ਹੈ, ਜੋ ਸਭ ਵਿਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ (ਬੇਅੰਤ ਹੈ) ਤੇ ਜੋ ਪ੍ਰਕਾਸ਼-ਰੂਪ ਹੈ ॥੨॥

ਪਦ ਅਰਥ ਆਦਿ = ਸਭ ਦਾ ਮੁੱਢ। ਪੁਰਖ = ਸਰਬ-ਵਿਆਪਕ। ਅਪਰੰਪਰ = ਪਰੇ ਤੋਂ ਪਰੇ ॥੨॥

SikhNet (Spanish)Quien es la Persona Primordial y el Dios Infinito. (2)

ਤਿਸੁ ਊਪਰਿ; ਮਨ ਕਰਿ ਤੂੰ ਆਸਾ ॥

tis aoopar; man kar toon aasaa |

Sant Singh KhalsaPlace your hopes in the One
Manmohan SinghO my soul, keep thy hopes on Him,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਉਤੇ ਆਪਣੀਆਂ ੳਮੈਦਾ ਬੰਨ੍ਹ,
Fareedkot Teekaਹੇ ਮਨ! ਤੂੰ ਤਿਸ ਪਰ ਆਸਾ ਕਰ॥
Prof. Sahib Singhਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਉਤੇ (ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ) ਆਸ ਰੱਖ,

ਪਦ ਅਰਥ ਮਨ = ਹੇ ਮਨ!

SikhNet (Spanish)Apóyate en Él, oh mente,

ਆਦਿ ਜੁਗਾਦਿ; ਜਾ ਕਾ ਭਰਵਾਸਾ ॥੩॥

aad jugaad; jaa kaa bharavaasaa |3|

Sant Singh Khalsawho is the Support of all beings, from the very beginning of time, and throughout the ages. ||3||
Manmohan Singhwho since the very outset and the beginning of ages is the Support of the Beings.
Manmohan Singh (Punjabi)ਜੋ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਜੀਵਾਂ ਦਾ ਆਸਰਾ ਹੈ।
Fareedkot Teekaਜਿਸ ਕਾ ਆਦਿ ਜੁਗਾਦਿ ਅਰਥਾਤ ਸਦੀਵ ਕਾਲ ਭਰੋਸਾ ਹੈ॥੩॥
Prof. Sahib Singhਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ॥੩॥

ਪਦ ਅਰਥ ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ਹੀ। ਜਾ ਕਾ = ਜਿਸ ਦਾ ॥੩॥

SikhNet (Spanish)y descansa así tu esperanza, Él es tu Soporte desde el comienzo del tiempo. (3)

ਜਾ ਕੀ ਪ੍ਰੀਤਿ; ਸਦਾ ਸੁਖੁ ਹੋਇ ॥

jaa kee preet; sadaa sukh hoe |

Sant Singh KhalsaHis Love brings eternal peace;
Manmohan SinghWhose affection ever confers solace,
Manmohan Singh (Punjabi)ਜਿਸ ਦਾ ਪ੍ਰੇਮ ਹਮੇਸ਼ਾਂ ਠੰਢ-ਚੈਨ ਪ੍ਰਦਾਨ ਕਰਦਾ ਹੈ,
Fareedkot Teekaਔਰ ਜਿਸ ਕੀ ਪ੍ਰੀਤੀ ਸੇ ਸਦੀਵ ਕਾਲ ਸੁਖ ਹੋਵੇ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਨਾਲ ਪ੍ਰੀਤਿ ਕਰਨ ਦੀ ਬਰਕਤਿ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ,
SikhNet (Spanish)Aquél cuyo Amor provee nada más que Bondad,

ਨਾਨਕੁ ਗਾਵੈ; ਗੁਰ ਮਿਲਿ ਸੋਇ ॥੪॥੩੯॥੧੦੮॥

naanak gaavai; gur mil soe |4|39|108|

Sant Singh Khalsameeting the Guru, Nanak sings His Glorious Praises. ||4||39||108||
Manmohan SinghOn meeting the Guru, Nanak sings His praises.
Manmohan Singh (Punjabi)ਗੁਰਾਂ ਨੂੰ ਭੇਟ ਕੇ ਨਾਨਕ ਉਸ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰਮਾਤਮਾ ਕੋ ਗੁਰੋਂ ਸੇ ਮਿਲ ਕਰ ਜੀਵ ਗਾਵਤਾ ਹੈ॥੪॥੩੯॥੧੦੮॥
Prof. Sahib Singhਨਾਨਕ (ਆਪਣੇ) ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਂਦਾ ਹੈ ॥੪॥੩੯॥੧੦੮॥

ਪਦ ਅਰਥ ਨਾਨਕੁ ਗਾਵੈ = ਨਾਨਕ ਗਾਂਦਾ ਹੈ {ਲਫ਼ਜ਼ 'ਨਾਨਕੁ' ਕਰਤਾ ਕਾਰਕ, ਇਕ-ਵਚਨ ਹੈ}। ਸੋਇ = ਉਸ ਪ੍ਰਭ ਨੂੰ ਹੀ ॥੪॥

SikhNet (Spanish)oh, dice Nanak, a Él cántale, presentándote ante el Guru.(4-39-108)
Answers quote the Granth verbatim with Ang citations. AI commentary is not Gurbani and not a religious ruling.