ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਨਾਨਕ. ਇਹੁ ਤਨੁ ਜਾਲਿ; ਜਿਨਿ ਜਲਿਐ ਨਾਮੁ ਵਿਸਾਰਿਆ ॥
naanak. ihu tan jaal; jin jaliai naam visaariaa |
Sant Singh KhalsaO Nanak, burn this body; this burnt body has forgotten the Naam, the Name of the Lord.
Manmohan SinghO Nanak, burn thou thine this body, which burnt one, has forgotten the Lord's Name.
Manmohan Singh (Punjabi)ਹੇ ਨਾਨਕ! ਤੂੰ ਇਸ ਆਪਣੀ ਦੇਹ ਨੂੰ ਸਾੜ ਸੁੱਟ ਜਿਸ ਸੜੀ ਹੋਈ ਨੇ ਪ੍ਰਭੂ ਦੇ ਨਾਮ ਭੁਲਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸਰੀਰ ਅਭਿਮਾਨ ਕੋ ਗਿਆਨ ਅਗਨੀ ਸੇ ਜਲਾਇ ਦੇਹੁ; ਵਾ ਏਹੁ ਸਰੀਰ ਇੰਦਰ ਜਾਲ ਕੇ ਪਦਾਰਥੋਂ ਵਤ ਝੂਠਾ ਹੈ ਜਿਨ ਤ੍ਰਿਸ਼ਨਾਂ ਕਰ ਕੇ ਜਲੇ ਹੂਏ ਨੇ ਨਾਮ ਵਿਸਾਰਿਆ ਹੈ॥੧॥
Prof. Sahib Singhਹੇ ਨਾਨਕ! (ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ 'ਨਾਮ' ਵਿਸਾਰ ਦਿੱਤਾ ਹੈ, ਸੋ, ਸਰੀਰ ਦੇ ਮੋਹ ਨੂੰ ਮੁਕਾ ਦੇਹ।
ਪਦ ਅਰਥ ਤਨੁ = ਸਰੀਰ, ਸਰੀਰ ਦਾ ਮੋਹ, ਦੇਹ-ਅਧਿਆਸ। ਜਿਨਿ = ਜਿਸ (ਸਰੀਰ) ਨੇ। ਜਲਿਐ = (ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਨੇ।
SikhNet (Spanish)Dice Nanak, maldito sea el cuerpo que abandona el Nombre del Señor,
ਪਉਦੀ ਜਾਇ ਪਰਾਲਿ, ਪਿਛੈ ਹਥੁ. ਨ ਅੰਬੜੈ; ਤਿਤੁ ਨਿਵੰਧੈ ਤਾਲਿ ॥੧॥
paudee jaae paraal, pichhai hath. na anbarrai; tith nivandhai taal |1|
Sant Singh KhalsaThe dirt is piling up, and in the world hereafter, your hand shall not be able to reach down into this stagnant pond to clean it out. ||1||
Manmohan SinghThe refuse of sins is accumulating in the low-lying tank of thy soul. Hereafter the hand shall not be able to reach there to cleanse it.
Manmohan Singh (Punjabi)ਪਾਪਾਂ ਦੀ ਗੰਦਗੀ ਤੇਰੀ ਉਸ ਆਤਮਾ ਦੇ ਨੀਵੇਂ ਤਾਲਾਬ ਅੰਦਰ ਜਮ੍ਹਾਂ ਹੁੰਦੀ ਜਾ ਰਹੀ ਹੈ। ਏਦੂੰ ਮਗਰੋਂ ਇਸ ਨੂੰ ਸਾਫ ਕਰਨ ਲਈ ਤੇਰਾ ਹੱਥ ਓਥੇ ਪੁੱਜ ਨਹੀਂ ਸਕਣਾ।
Fareedkot Teekaਤਿਸ ਰਿਦੇ ਰੂਪੀ ਨੀਵੇਂ ਤਾਲ ਮੇਂ ਪਾਪੋਂ ਰੂਪ ਪਰਾਲੀ ਅਰਥਾਤ ਮਲੁ ਪੜਤੀ ਜਾਤੀ ਹੈ, ਤਾਂ ਤੇ ਪਹਿਲੇ ਹੀ ਆਤਮ ਵਸਤੂ ਕੋ ਨਿਕਾਲ ਲੈ, ਭਾਵ ਜਾਣ ਲੈ। ਜਬ ਰਿਦਾ ਪਾਪੋਂ ਕਰ ਕੇ ਅਟਿਆ ਗਇਆ ਫੇਰ ਪਿਛੇ ਬੁਧੀ ਰੂਪ ਹਥ ਨਹੀਂ ਪਹੁਚੇਗਾ॥੧॥
Prof. Sahib Singh(ਤ੍ਰਿਸ਼ਨਾ ਦੇ ਕਾਰਣ) ਗਿਰਾਵਟ ਵਿਚ ਆਏ ਇਸ ਹਿਰਦੇ-ਤਲਾਬ ਵਿਚ (ਪਾਪਾਂ ਦੀ) ਪਰਾਲੀ ਇਕੱਠੀ ਹੋ ਰਹੀ ਹੈ (ਇਸ ਨੂੰ ਕੱਢਣ ਲਈ) ਫਿਰ ਪੇਸ਼ ਨਹੀਂ ਜਾਇਗੀ ॥੧॥
ਪਦ ਅਰਥ ਪਰਾਲਿ = ਪਰਾਲੀ, ਪਾਪਾਂ ਦੀ ਪਰਾਲੀ। ਨਿਵੰਧੈ ਤਾਲਿ = ਨੀਵੇਂ ਤਲਾਬ ਵਿਚ, ਗਿਰਾਵਟ ਵਿਚ ਆਏ ਹੋਏ ਹਿਰਦੇ ਵਿਚ। ਅੰਬੜੈ = ਅੱਪੜਦਾ। ਪਉਦੀ ਜਾਇ = ਪੈਂਦੀ ਜਾਂਦੀ ਹੈ। ਤਿਤੁ = ਇਸ ਵਿਚ ॥੧॥
SikhNet (Spanish)pues cuando el estanque del cuerpo junta el polvo, está más allá de la posibilidad humana el limpiarlo.(1)