ਕਬੀਰਾ. ਜਹਾ ਗਿਆਨੁ. ਤਹ ਧਰਮੁ ਹੈ; ਜਹਾ ਝੂਠੁ. ਤਹ ਪਾਪੁ ॥
kabeeraa. jahaa giaan. teh dharam hai; jahaa jhootth. teh paap |
Sant Singh KhalsaKabeer, where there is spiritual wisdom, there is righteousness and Dharma. Where there is falsehood, there is sin.
Manmohan SinghKabir! Where there is Divine Knowledge, there is virtue and where there is falsehood, there is sin.
Manmohan Singh (Punjabi)ਕਬੀਰ, ਜਿਥੇ ਬ੍ਰਹਮਬੋਧ ਹੈ ਉਥੇ ਨੇਕੀ ਹੈ ਤੇ ਜਿਥੇ ਕੂੜ ਹੈ ਉਥੇ ਕਸਮਲ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਹਾਂ (ਗਿਆਨੁ) ਸ਼ਾਸਤ੍ਰੋਂ ਕੀ ਗਿਆਤ ਹੈ ਤਹਾਂ ਧਰਮ ਹੈ ਔਰ ਜਹਾਂ ਝੂਠ ਹੈ ਤਹਾਂ ਪਾਪ ਕਾ ਹੀ ਨਿਵਾਸ ਹੈ॥
Prof. Sahib Singhਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ।
ਪਦ ਅਰਥ ਜਹਾ = ਜਿਥੇ, ਜਿਸ ਮਨੁੱਖ ਦੇ ਅੰਦਰ। ਗਿਆਨੁ = ਸੂਝ, ਇਹ ਸਮਝ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਤਹ = ਉਸ ਮਨੁੱਖ ਦੇ ਅੰਦਰ। ਧਰਮੁ = ਜਨਮ-ਮਨੋਰਥ ਦੇ ਪੂਰਾ ਕਰਨ ਦਾ ਫ਼ਰਜ਼।
SikhNet (Spanish)Kabir, ahí donde hay Sabiduría Espiritual, hay Rectitud y Dharma, ahí donde hay falsedad,
ਜਹਾ ਲੋਭੁ. ਤਹ ਕਾਲੁ ਹੈ; ਜਹਾ ਖਿਮਾ. ਤਹ ਆਪਿ ॥੧੫੫॥
jahaa lobh. teh kaal hai; jahaa khimaa. teh aap |155|
Sant Singh KhalsaWhere there is greed, there is death. Where there is forgiveness, there is God Himself. ||155||
Manmohan SinghWhere there is avarice, there is death and where there is forgiveness, there is God Himself.
Manmohan Singh (Punjabi)ਜਿਥੇ ਲਾਲਚ ਹੈ ਉਥੇ ਮੌਤ ਹੈ ਅਤੇ ਜਿਥੇ ਮੁਆਫੀ ਹੈ, ਉਥੇ ਵਾਹਿਗੁਰੂ ਖੁਦ ਹੀ ਹੈ।
Fareedkot Teekaਜਹਾਂ ਲੋਭ ਹੈ ਤਹਾਂ ਕਾਲ ਮ੍ਰਿਤੂ ਹੈ ਔਰ ਜਹਾਂ ਖਿਮਾ ਹੈ ਤਹਾਂ ਆਪ ਹੀ ਹਰੀ ਨਿਵਾਸ ਕਰਤਾ ਹੈ॥੧੫੫॥
Prof. Sahib Singhਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ 'ਕਉਡੀ ਬਦਲੈ' ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿਚ ਹੁੰਦਾ ਹੈ ਜਿਥੇ ਸ਼ਾਂਤੀ ਹੈ ॥੧੫੫॥
ਪਦ ਅਰਥ ਕਾਲੁ = (ਆਤਮਕ) ਮੌਤ। ਖਿਮਾ = ਧੀਰਜ, ਸ਼ਾਂਤੀ। ਆਪਿ = ਪਰਮਾਤਮਾ ਆਪ ॥੧੫੫॥
SikhNet (Spanish)hay maldad, donde hay avaricia, hay muerte, donde hay Perdón está Dios Mismo. (155)