ੴ

ਸਿੱਖਬਾਣੀ · SikhBani

ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥

prem tthgauree jin kau paaee tin ras peeo bhaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 702 · 7 lines
Translations

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥

man tan bas rahe mere praan |

Sant Singh KhalsaThe Lord, my very breath of life, abides in my mind and body.
Manmohan SinghMy Lord, my very life, abides within my soul and body.
Manmohan Singh (Punjabi)ਮੇਰੀ ਜਿੰਦ ਜਾਨ, ਮੇਰਾ ਪ੍ਰਭੂ, ਮੇਰੀ ਆਤਮਾ ਅਤੇ ਦੇਹ ਅੰਦਰ ਨਿਵਾਸ ਰੱਖਦਾ ਹੈ।
Fareedkot Teekaਹੇ ਮੇਰੇ ਪ੍ਰਾਨ ਰੂਪ ਵਾਹਿਗੁਰੂ! ਆਪ ਮੇਰੇ ਮਨ ਤਨ ਮੇਂ ਵਸ ਰਹੇ ਹੋ॥
Prof. Sahib Singhਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਦਾ ਆਸਰਾ ਪ੍ਰਭੂ।

SikhNet (Spanish)Dios mío, Respiración de mi vida, compenetras mi cuerpo y mi mente.

ਕਰਿ ਕਿਰਪਾ ਸਾਧੂ ਸੰਗਿ ਭੇਟੇ; ਪੂਰਨ ਪੁਰਖ ਸੁਜਾਨ ॥੧॥ ਰਹਾਉ ॥

kar kirapaa saadhoo sang bhette; pooran purakh sujaan |1| rahaau |

Sant Singh KhalsaBless me with Your mercy, and unite me with the Saadh Sangat, the Company of the Holy, O perfect, all-knowing Lord God. ||1||Pause||
Manmohan SinghO my Omniscient Perfect Lord, mercifully unite me with the society of saints. Pause.
Manmohan Singh (Punjabi)ਹੇ ਮੇਰੇ ਸਰਬੱਗ, ਪੂਰੇ ਪ੍ਰਭੂ! ਮਿਹਰ ਧਾਰ ਕੇ, ਮੈਨੂੰ ਸਤਿ ਸੰਗਤ ਨਾਲ ਜੋੜ ਦੇ। ਠਹਿਰਾਉ।
Fareedkot Teekaਕਿਉਂਕਿ ਕਿਰਪਾ ਕਰ ਕੇ ਸੰਤੋਂ ਕੀ ਸੰਗਤ ਮੇਂ ਪੂਰਨ ਪੁਰਖ ਸੁਜਾਨ ਸਤਿਗੁਰੂ ਮੇਰੇ ਕੋ ਮਿਲੇ ਹੈਂ॥੧॥ ਰਹਾਉ ॥
Prof. Sahib Singhਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਭੇਟੇ = ਮਿਲ ਪਏ। ਪੂਰਨ = ਸਰਬ-ਗੁਣ-ਭਰਪੂਰ। ਪੁਰਖ = ਸਰਬ-ਵਿਆਪਕ ॥੧॥ ਰਹਾਉ ॥

SikhNet (Spanish)Oh mi Sabio y Perfecto Señor, ten Compasión de mí para que encuentre a Tus Santos. (1‑Pausa)

ਪ੍ਰੇਮ ਠਗਉਰੀ ਜਿਨ ਕਉ ਪਾਈ; ਤਿਨ ਰਸੁ ਪੀਅਉ ਭਾਰੀ ॥

prem tthgauree jin kau paaee; tin ras peeo bhaaree |

Sant Singh KhalsaThose, unto whom You give the intoxicating herb of Your Love, drink in the supreme sublime essence.
Manmohan SinghThey, to whom Thou givest the intoxicating, O Lord, quaff the great Nectar.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੀ ਪ੍ਰੀਤ ਦੀ ਖੁਮਾਰ ਭਰੀ ਬੂਟੀ ਦਿੰਦਾ ਹੈ, ਹੇ ਸੁਆਮੀ! ਉਹ ਸ੍ਰੇਸ਼ਟ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਜਿਨੋਂ ਕੌ ਸਤਿਗੁਰੋਂ ਨੇ ਪ੍ਰੇਮ ਕੀ ਠਗ ਬੂਟੀ ਪਾਈ ਹੈ, ਤਿਨੋਂ ਨੇ ਹੀ ਇਹ ਭਾਰੀ ਅੰਮ੍ਰਿਤ ਰਸ ਪੀਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ।

ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੇਹੜੀ ਖਵਾ ਕੇ ਠੱਗ ਓਭੜ ਰਾਹੀਆਂ ਨੂੰ ਲੁੱਟ ਲੈਂਦੇ ਹਨ। ਕਉ = ਨੂੰ। ਪੀਅਉ = ਪੀ ਲਿਆ।

SikhNet (Spanish)Aquéllos a quienes bendices con la Poción de Amor beben la Gran Esencia.

ਤਾ ਕੀ ਕੀਮਤਿ. ਕਹਣੁ ਨ ਜਾਈ; ਕੁਦਰਤਿ ਕਵਨ ਹਮੑਾਰੀ ॥੧॥

taa kee keemat. kehan na jaaee; kudarat kavan hamaaree |1|

Sant Singh KhalsaI cannot describe their value; what power do I have? ||1||
Manmohan SinghTheir worth I can express not. What power have I to do so?
Manmohan Singh (Punjabi)ਉਨ੍ਹਾਂ ਦਾ ਮੁੱਲ ਮੈਂ ਕਹਿ ਨਹੀਂ ਸਕਦਾ। ਇਸ ਤਰ੍ਹਾਂ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
Fareedkot Teekaਤਿਨ ਕੀ ਕੀਮਤਿ ਕਹੀ ਨਹੀਂ ਜਾਤੀ ਹੈ ਅਰ ਤਿਨ ਕੇ ਜਸ ਕਹਣੇ ਕੀ ਹਮਾਰੀ ਕਿਆ ਕੁਦਰਤਿ ਹੈ, ਭਾਵ ਸੇ ਤਿਸ ਕੀ ਮਹਿੰਮਾ ਬਿਅੰਤ ਹੈ॥੧॥
Prof. Sahib Singhਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ)? ॥੧॥

ਪਦ ਅਰਥ ਤਾ ਕੀ = ਉਸ (ਰਸ) ਦੀ। ਕੁਦਰਤਿ = ਤਾਕਤ ॥੧॥

SikhNet (Spanish)No puedo ni decir su valor, pues no tengo ningún poder para eso. (1)

ਲਾਇ ਲਏ ਲੜਿ. ਦਾਸ ਜਨ ਅਪੁਨੇ; ਉਧਰੇ ਉਧਰਨਹਾਰੇ ॥

laae le larr. daas jan apune; udhare udharanahaare |

Sant Singh KhalsaThe Lord attaches His humble servants to the hem of His robe, and they swim across the world-ocean.
Manmohan SinghHis slaves and serfs, the Lord attaches to His skirt and they, the swimmers, swim across the world-ocean.
Manmohan Singh (Punjabi)ਆਪਣੇ ਗੋਲਿਆਂ ਤੇ ਨਫਰਾਂ ਨੂੰ, ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਅਤੇ ਉਹ ਤਾਰੂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
Fareedkot Teekaਜੋ ਜਨ ਦਾਸ ਜਾਨ ਕਰ ਸਤਿਗੁਰੋਂ ਨੇ ਅਪਨੇ ਲੜ ਲਾਇ ਲਏ ਹੈਂ, ਭਾਵ ਸੇ ਚਰਨੀਂ ਲਾਏ ਹੈਂ, ਸੋ ਉਧਰਨੇ ਹਾਰੇ ਇਸ ਸੰਸਾਰ ਸਮੁੰਦਰ ਸੇ ਉਧਰੇ ਹੈਂ, ਭਾਵ ਸੇ ਕਲਿਆਨ ਕੋ ਪ੍ਰਾਪਤਿ ਭਏ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ।

ਪਦ ਅਰਥ ਲੜਿ = ਲੜ ਨਾਲ, ਪੱਲੇ ਨਾਲ। ਉਧਰੇ = ਬਚਾ ਲਏ। ਉਧਰਨਹਾਰੇ = ਬਚਾਣ ਦੀ ਸਮਰਥਾ ਵਾਲੇ ਹਰੀ ਨੇ।

SikhNet (Spanish)Aquéllos a quienes haces Tuyos son salvados y Contemplándote,

ਪ੍ਰਭੁ ਸਿਮਰਿ ਸਿਮਰਿ. ਸਿਮਰਿ ਸੁਖੁ ਪਾਇਓ; ਨਾਨਕ ਸਰਣਿ ਦੁਆਰੇ ॥੨॥੭॥੧੧॥

prabh simar simar. simar sukh paaeo; naanak saran duaare |2|7|11|

Sant Singh KhalsaMeditating, meditating, meditating in remembrance on God, peace is obtained; Nanak seeks the Sanctuary of Your Door. ||2||7||11||
Manmohan SinghContemplating, meditating and ever dwelling on the Lord, they obtain peace, Nanak too has repaired to Thy door, for refuge.
Manmohan Singh (Punjabi)ਸੁਆਮੀ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਉਹ ਆਰਾਮ ਪਾਉਂਦੇ ਹਨ। ਨਾਨਕ ਭੀ ਤੇਰੇ ਦਰ ਦੀ ਪਨਾਹ ਲੋੜਦਾ ਹੈ, ਹੇ ਸੁਆਮੀ!
Fareedkot Teekaਕਿਉਂਕਿ ਤਿਨੋਂ ਨੇ ਮਨ ਤਨ ਬਾਣੀ ਕਰ ਕੇ ਪ੍ਰਭੂ ਕੋ ਸਿਮਰ ਕਰ ਕੇ ਸੁਖ ਪਾਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਸਤਿਗੁਰੋਂ ਕੇ ਦੁਆਰੇ ਕੀ ਸ਼ਰਣ ਹੈਂ॥੨ ॥੭॥੧੧॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ ॥੨॥੭॥੧੧॥

ਪਦ ਅਰਥ ਸਿਮਰਿ = ਸਿਮਰ ਕੇ। ਦੁਆਰੇ = ਦਰ ਤੇ ॥੨॥੭॥੧੧॥

SikhNet (Spanish)logran obtener la Paz. Por eso Nanak también busca el Refugio de Tu Puerta. (2‑7‑11)
Answers quote the Granth verbatim with Ang citations. AI commentary is not Gurbani and not a religious ruling.