ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਅੰਮ੍ਰਿਤ ਬਾਣੀ; ਹਰਿ ਹਰਿ ਤੇਰੀ ॥
amrit baanee; har har teree |
Sant Singh KhalsaThe Word of Your Bani, Lord, is Ambrosial Nectar.
Manmohan SinghMy Lord God! Thy Gurubani is Nectar.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਤੇਰੀ ਗੁਰਬਾਣੀ ਆਬਿ-ਹਿਯਾਤ ਹੈ।
Fareedkot Teekaਹੇ ਭਗਵਨ! ਹਰਿ ਹਰਿ ਉਚਾਰਨ ਰੂਪ ਅੰਮ੍ਰਿਤ ਜੋ ਤੇਰੀ ਬਾਣੀ ਹੈ॥
Prof. Sahib Singhਹੇ ਹਰੀ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ)।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਹਰਿ = ਹੇ ਹਰੀ!
SikhNet (Spanish)Oh mi Señor, Tu Palabra es Dulce como el Néctar;
ਸੁਣਿ ਸੁਣਿ ਹੋਵੈ; ਪਰਮ ਗਤਿ ਮੇਰੀ ॥
sun sun hovai; param gat meree |
Sant Singh KhalsaHearing it again and again, I am elevated to the supreme heights.
Manmohan SinghBy continuously hearing it, I have obtained the highest rank.
Manmohan Singh (Punjabi)ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।
Fareedkot Teekaਤਿਸ ਕੋ ਸ੍ਰਵਨ ਕਰ ਕੇ ਮੇਰੀ ਪਰਮਗਤੀ ਹੋਵੇਗੀ॥
Prof. Sahib Singh(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।ਪਦ ਅਰਥ ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
SikhNet (Spanish)escuchándola soy transportado al Éxtasis.
ਜਲਨਿ ਬੁਝੀ ਸੀਤਲੁ ਹੋਇ ਮਨੂਆ; ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥
jalan bujhee seetal hoe manooaa; satigur kaa darasan paae jeeo |1|
Sant Singh KhalsaThe burning within me has been extinguished, and my mind has been cooled and soothed, by the Blessed Vision of the True Guru. ||1||
Manmohan SinghThe burning within me is extinguished and my soul is rendered cool on having the sight of the True Guru.
Manmohan Singh (Punjabi)ਸੱਚੇ ਗੁਰਾਂ ਦਾ ਦੀਦਾਰ ਪਾਉਣ ਤੇ ਮੇਰੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈ ਅਤੇ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ।
Fareedkot Teekaਸਤਗੁਰੋਂ ਕਾ ਦਰਸਨੁ ਪਾਏ ਸੇ ਮੇਰੀ ਤ੍ਰਿਸਨਾ ਰੂਪੀ ਜਲਨ ਬੁਝ ਗਈ ਔਰ (ਮਨੂਆ) ਮਨੁ ਸਾਂਤੀ ਕੋ ਪ੍ਰਾਪਤ ਭਯਾ ਹੈ॥੧॥
Prof. Sahib Singhਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ ॥੧॥ਪਦ ਅਰਥ ਜਲਨਿ = ਸੜਨ। ਸੀਤਲੁ = ਠੰਢਾ, ਸ਼ਾਂਤ। ਪਾਏ = ਪਾਇ, ਪਾ ਕੇ ॥੧॥
SikhNet (Spanish)El fuego desenfrenado dentro de mí se ha sofocado, y mi mente ha sido refrescada, al encontrar al Verdadero Guru. (1)
ਸੂਖੁ ਭਇਆ; ਦੁਖੁ ਦੂਰਿ ਪਰਾਨਾ ॥
sookh bheaa; dukh door paraanaa |
Sant Singh KhalsaHappiness is obtained, and sorrow runs far away,
Manmohan SinghHappiness is obtained and sorrow flees far away,
Manmohan Singh (Punjabi)ਉਦੋਂ ਖੁਸ਼ੀ ਪਰਾਪਤ ਹੁੰਦੀ ਹੈ, ਅਤੇ ਗਮ ਦੁਰੇਡੇ ਦੌੜ ਜਾਂਦਾ ਹੈ,
Fareedkot Teekaਆਤਮ ਸੁਖੁ ਪ੍ਰਾਪਤਿ ਹੂਆ ਹੈ ਔਰ ਜਨਮ ਮਰਨ ਕਾ ਜੋ ਦੁਖ ਹੈ, ਸੋ ਦੂਰ (ਪਰਾਨਾ) ਪਲਾਇ ਗਯਾ ਹੈ, ਭਾਵ ਏਹਿ ਕਿ☬ਜਨਮ ਮਰਨ ਸੇ ਰਹਿਤ ਭਯਾ ਹੂੰ॥
Prof. Sahib Singhਮੇਰੇ ਮਨ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ (ਮੇਰਾ) ਦੁੱਖ ਦੂਰ ਭੱਜ ਗਿਆ,ਪਦ ਅਰਥ ੫ਰਾਨਾ = ਪਲਾਨਾ, ਦੌੜ ਗਿਆ।
SikhNet (Spanish)Se ha ido mi tristeza escuchando,
ਸੰਤ ਰਸਨ; ਹਰਿ ਨਾਮੁ ਵਖਾਨਾ ॥
sant rasan; har naam vakhaanaa |
Sant Singh Khalsawhen the Saints chant the Lord's Name.
Manmohan Singhwhen the saints repeat God's Name with their tongue.
Manmohan Singh (Punjabi)ਜਦ ਸਾਧੂ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ।
Fareedkot Teekaਸਤਿਗੁਰੋਂ ਦ੍ਵਾਰੇ (ਰਸਨ) ਬਾਣੀ ਕਰ ਕੇ, ਹੇ ਹਰੀ! ਤੇਰੇ ਨਾਮ ਕੋ (ਵਖਾਨਾ) ਜਪਯਾ ਹੈ॥
Prof. Sahib Singh(ਜਦੋਂ) ਗੁਰੂ ਦੀ ਜੀਭ ਨੇ ਪਰਮਾਤਮਾ ਦਾ ਨਾਮ ਉਚਾਰਿਆਪਦ ਅਰਥ ਰਸਨ = ਜੀਭ। ਸੰਤ ਰਸਨ = ਗੁਰੂ ਦੀ ਜੀਭ ਨੇ। ਵਖਾਨਾ = ਉਚਾਰਿਆ।
SikhNet (Spanish)a los labios del Santo, pronunciar el Nombre del Señor, y he obtenido la Paz.
ਜਲ ਥਲ ਨੀਰਿ, ਭਰੇ ਸਰ ਸੁਭਰ; ਬਿਰਥਾ ਕੋਇ. ਨ ਜਾਏ ਜੀਉ ॥੨॥
jal thal neer, bhare sar subhar; birathaa koe. na jaae jeeo |2|
Sant Singh KhalsaThe sea, the dry land, and the lakes are filled with the Water of the Lord's Name; no place is left empty. ||2||
Manmohan SinghThe sea, dry land and tank are completely filled with the Name water and no place is left empty.
Manmohan Singh (Punjabi)ਸਮੁੰਦਰ, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ ਰਹੀ।
Fareedkot Teeka(ਜਲ ਥਲ) ਜਲ ਕੇ ਅਸਥਾਨ (ਸਰ) ਸਮੁੰਦ੍ਰ ਗੁਰੂ ਨਾਮ ਜਲ ਸੇ (ਸੁਭਰ) ਲਬਾਲਬ ਭਰੇ ਹੂਏਂ ਹੈਂ, ਭਾਵ ਏਹਿ ਕਿ ਭਗਤੀ ਨਾਮ ਤਥਾ ਗਯਾਨ ਕਰ ਕੇ ਗੁਰੂ ਪਰੀਪੂਰਣ ਹੈਂ। ਤਿਨੋਂ ਸੇ (ਬਿਰਥਾ) ਖਾਲੀ ਕੋਈ ਭੀ ਨਹੀਂ ਜਾਤਾ ਹੈ, ਭਾਵ ਏਹਿ ਕਿ ਜੈਸਾ ਅਧਿਕਾਰੀ ਹੋਵੈ ਤੈਸਾ ਹੀ ਉਪਦੇਸ਼ ਹੈ॥
Prof. Sahib Singh(ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ ॥੨॥ਪਦ ਅਰਥ ਨੀਰਿ = ਪਾਣੀ ਨਾਲ। ਜਲ ਥਲ = ਟੋਏ ਟਿੱਬੇ। ਸਰ = ਤਾਲਾਬ। ਸੁਭਰ = ਨਕਾ-ਨਕ। ਬਿਰਥਾ = ਖ਼ਾਲੀ, ਸੱਖਣਾ ॥੨॥
SikhNet (Spanish)La tierra, mi cuerpo, el océano y mi mente están excedidos con el Néctar del Nombre del Señor, y a nadie le es negado compartir con Él esta Gracia. (2)
ਦਇਆ ਧਾਰੀ ਤਿਨਿ ਸਿਰਜਨਹਾਰੇ ॥
deaa dhaaree tin sirajanahaare |
Sant Singh KhalsaThe Creator has showered His Kindness;
Manmohan SinghThat Creator has showered His benediction,
Manmohan Singh (Punjabi)ਉਸ ਕਰਤਾਰ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ,
Fareedkot Teekaਹੇ ਸਿਰਜਨਹਾਰ! ਜਿਸ ਤੈਨੇ ਛੋਟੇ ਔਰ ਬਡੇ ਸੰਪੂਰਨ ਜੀਵ ਪ੍ਰਤਿਪਾਲੇ ਹੈਂ॥
Prof. Sahib Singhਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ।ਪਦ ਅਰਥ ਤਿਨਿ = ਉਸ ਨੇ। ਸਿਰਜਨਹਾਰੇ = ਸਿਰਜਨਹਾਰਿ, ਸਿਰਜਨਹਾਰ ਨੇ।
SikhNet (Spanish)El Creador ha vertido Su Gracia sobre mí,
ਜੀਅ ਜੰਤ ਸਗਲੇ ਪ੍ਰਤਿਪਾਰੇ ॥
jeea jant sagale pratipaare |
Sant Singh KhalsaHe cherishes and nurtures all beings and creatures.
Manmohan Singhand has cherished all the men and lower animals.
Manmohan Singh (Punjabi)ਅਤੇ ਸਮੂਹ ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ।
Fareedkot Teekaਤਿਸ ਤੈਨੇ ਮੇਰੇ ਪਰ ਕ੍ਰਿਪਾ ਧਾਰਨ ਕਰੀ ਹੈ॥
Prof. Sahib Singhਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।ਪਦ ਅਰਥ ਪ੍ਰਤਿਪਾਰੇ = ਰੱਖਿਆ ਕੀਤੀ। ਸਗਲੇ = ਸਾਰੇ।
SikhNet (Spanish)oh, Él mantiene a todas Sus criaturas en Su Gracia.
ਮਿਹਰਵਾਨ ਕਿਰਪਾਲ ਦਇਆਲਾ; ਸਗਲੇ ਤ੍ਰਿਪਤਿ ਅਘਾਏ ਜੀਉ ॥੩॥
miharavaan kirapaal deaalaa; sagale tripat aghaae jeeo |3|
Sant Singh KhalsaHe is Merciful, Kind and Compassionate. All are satisfied and fulfilled through Him. ||3||
Manmohan SinghThe Lord is kind merciful and compassionate. All are satiated and satisfied through Him.
Manmohan Singh (Punjabi)ਸੁਆਮੀ ਮਾਇਆਵਾਨ, ਰਹੀਮ ਤੇ ਨਰਮ-ਦਿਲ ਹੈ। ਸਾਰੇ ਉਸਦੇ ਰਾਹੀਂ ਰਜਦੇ ਤੇ ਧ੍ਰਾਪਦੇ ਹਨ।
Fareedkot Teekaਤੂੰ ਭੂਤ ਕਾਲ ਮੇਂ ਮਿਹਰਵਾਨ ਔਰ ਵਰਤਮਾਨ ਕਾਲ ਮੇਂ ਕ੍ਰਿਪਾਲ ਪੁਨਾਂ ਭਵਿਖਤ ਕਾਲ ਮੇਂ ਦਯਾਲੂ ਹੈਂ, ਤੇਰੇ ਉਪਦੇਸ਼ ਕੋ ਸੰਤੋਂ ਦੁਆਰਾ ਪਾਇ ਕਰ ਉੱਤਮ, ਮੱਧਮ, ਕਨਿਸਟ ਸਰਬ ਅਧਿਕਾਰੀ ਇਸ ਲੋਕ ਕੇ ਬਿਖਯੋਂ ਸੇ ਤ੍ਰਿਪਤਿ ਔਰ ਪ੍ਰਲੋਕ ਕੇ ਬਿਖਯੋਂ ਸੇ (ਅਘਾਏ) ਰਜ ਗਏ ਹੈਂ॥੩॥
Prof. Sahib Singhਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ ॥੩॥ਪਦ ਅਰਥ ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਗਏ ॥੩॥
SikhNet (Spanish)Él es nuestro Señor Bondadoso, Benefactor y Misericordioso. Todos están satisfechos por Su Gracia. (3)
ਵਣੁ ਤ੍ਰਿਣੁ ਤ੍ਰਿਭਵਣੁ; ਕੀਤੋਨੁ ਹਰਿਆ ॥
van trin tribhavan; keeton hariaa |
Sant Singh KhalsaThe woods, the meadows and the three worlds are rendered green.
Manmohan SinghThe woods, grass blades and the three worlds the Lord has rendered green.
Manmohan Singh (Punjabi)ਜੰਗਲ ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼ ਕਰ ਦਿਤੇ ਹਨ।
Fareedkot Teekaਹੇ ਭਗਵਨ! ਜਿਸ ਤੈਂ ਵਣ, ਤ੍ਰਿਣ, ਤ੍ਰਿਭਵਣ ਰਚ ਕਰ ਕੇ ਹਰਿਆ ਕੀਆ ਹੈ॥
Prof. Sahib Singh(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ।ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ। ਕੀਤੋਨੁ = ਕੀਤਾ ਉਨਿ, ਉਸ ਨੇ ਕਰ ਦਿੱਤਾ।
SikhNet (Spanish)En un instante los bosques,
ਕਰਣਹਾਰਿ; ਖਿਨ ਭੀਤਰਿ ਕਰਿਆ ॥
karanahaar; khin bheetar kariaa |
Sant Singh KhalsaThe Doer of all did this in an instant.
Manmohan SinghThe Doer in a moment did all this.
Manmohan Singh (Punjabi)ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।
Fareedkot Teekaਹੇ ਭਗਵਨ! ਜਿਸ ਤੈਂ ਕਰਨਹਾਰ ਨੈ ਏਕ ਖਿਨ ਕੇ ਬੀਚ ਹੀ ਸਭ ਰਚ ਦੀਆ ਹੈ॥
Prof. Sahib Singhਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।ਪਦ ਅਰਥ ਕਰਣਹਾਰਿ = ਕਰਨਹਾਰ ਨੇ।
SikhNet (Spanish)los claros y los tres mundos están en flor, por la Gracia del Creador.
ਗੁਰਮੁਖਿ ਨਾਨਕ ਤਿਸੈ ਅਰਾਧੇ; ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥
guramukh naanak tisai araadhe; man kee aas pujaae jeeo |4|23|30|
Sant Singh KhalsaAs Gurmukh, Nanak meditates on the One who fulfills the desires of the mind. ||4||23||30||
Manmohan SinghUnder Guru's instruction, Nanak meditates on Him who fulfils the heart's desires.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਨਾਨਕ ਉਸ ਦਾ ਸਿਮਰਨ ਕਰਦਾ ਹੈ, ਜੋ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ।
Fareedkot Teekaਪੁਨਾ॥ ਜੋ ਤੂੰ ਮਨ ਕੀ ਆਸਾ ਪੁਜਾਉਨੇ ਵਾਲਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰਾ ਮੈਂ ਤਿਸ ਆਪ ਕੋ ਅਰਾਧਨ ਕਰਤਾ ਹੂੰ॥੪॥ ੨੩॥੩੦॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ॥੪॥੨੩॥੩੦॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੈ = ਉਸ ਪ੍ਰਭੂ ਨੂੰ ॥੪॥
SikhNet (Spanish)Dice Nanak, medita siempre en Él, Quien satisface los deseos de la mente, oh mi amigo. (4-23-30)