ੴ

ਸਿੱਖਬਾਣੀ · SikhBani

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥

gur kunjee paahoo nival man kotthaa tan chhat
Guru Angad Dev Ji ਗੁਰੂ ਅੰਗਦ ਦੇਵ ਜੀ · Raag Saarang · Ang 1237 · 5 lines
Translations

ਸਾਰੰਗ ਕੀ ਵਾਰ. ਮਹਲਾ ੪; ਰਾਇ ਮਹਮੇ ਹਸਨੇ ਕੀ ਧੁਨਿ ॥

saarang kee vaar. mahalaa 4; raae mahame hasane kee dhun |

Sant Singh KhalsaVaar Of Saarang, Fourth Mehl, To Be Sung To The Tune Of Mehma-Hasna:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Fareedkot Teekaਅਬ ਮਹਿਮੇ ਅਰ ਹਸਨੇ ਕਾ ਪ੍ਰਸੰਗ ਕਹਿਤੇ ਹੈਂ: ਰਾਇ ਮਹਿਮਾ ਔਰ ਰਾਇ ਹਸਨਾ ਦੋਨੋਂ ਕਾਂਗੜ ਅਰ ਧੌਲੇ ਕੇ ਸਰਦਾਰ ਥੇ। ਹਸਨੇ ਸੇ ਕੁਛ ਗੁਨਾਹੁ ਹੂਆ। ਅਕਬਰ ਨੇ ਘਰ ਸੇ ਨਿਕਾਲ ਦੀਆ। ਮਹਿਮੇ ਕੀ ਸ਼ਰਣ ਗਿਆ। ਤਿਸ ਨੇ ਅਪਨੇ ਘਰ ਕਾ ਮੁਖਤਾਰ ਕੀਆ। ਵਹੁ ਦਿਲੀ ਟਕੇ ਦੇਣੇ ਗਿਆ ਵਹੁ ਹਮੇਸ਼ ਮਹਿਮੇ ਕੋ ਗੈਰ ਹਾਜਰ ਅਰ ਆਪ ਕੋ ਹਾਜਰ ਲਿਖਾਵੈ। ਗੈਰ ਹਾਜਰੀ ਕੇ ਸਬਬ ਮਹਿਮਾ ਕੈਦ ਹੂਆ। ਜਹਾਂ ਰਾਤ੍ਰ ਦਿਨ ਨਜਰ ਨਾ ਆਵੇ ਐਸੇ ਭੋਹਿਰੇ ਮੇਂ ਪਾਇ ਦੀਆ। ਹਸਨੇ ਨੇ ਤਿਸ ਕਾ ਰਾਜ ਲੀਆ। ਏਕ ਸਮੇਂ ਅਕਬਰ ਸ਼ਿਕਾਰ ਗਿਆ। ਜੰਗਲ ਮੇਂ ਏਕ ਲਕੜੀ ਪੈ ਨਿਸ਼ਾਨਾਂ ਲਗਾਣੇ ਕੋ ਕਹਾ, ਨਿਸ਼ਾਨੇ ਪੈ ਕਿਸੀ ਕਾ ਤੀਰ ਨ ਲਗਾ। ਉਸ ਵਕਤ ਕਿਸੀ ਨੇ ਸਪਾਰਸ਼ ਕਰੀ, ਕਿ ਹੇ ਬਾਦਸ਼ਾਹ! ਮਹਿਮਾ ਵਡਾ ਨਿਸਾਨੇਬਾਜ ਹੈ। ਸੁਨ ਕਰ ਤਿਸ ਕੋ ਬੁਲਾਇਆ। ਮਹਿਮੇ ਨੇ ਨਿਸ਼ਾਨਾ ਬੇਧਾ, ਬਾਦਸ਼ਾਹ ਖੁਸ਼ ਹੂਆ। ਮਹਿਮੇ ਨੇ ਅਪਨਾ ਹਾਲ ਕਹਾ। ਬਾਦਸ਼ਾਹ ਨੇ ਫੌਜ ਦਈ, ਜਾਕਰ ਹਸਨਾ ਕੈਦ ਕੀਆ। ਢਾਢੀਆਂ ਵਾਰ ਗਾਈ, ਤਿਸ ਕੀ ਧੁਨੀ ਇਸ ਵਾਰ ਮੇਂ ਗੁਰੂ ਜੀ ਨੇ ਰਖੀ ਹੈ⁽¹⁾।
Prof. Sahib Singhਇਹ ਸਾਰੰਗ ਦੀ ਵਾਰ ਮਹਮਾ ਤੇ ਹਸਨਾ ਦੀ ਧੁਨ ਅਨੁਸਾਰ ਗਾਈ ਜਾਏ।

ਪਦ ਅਰਥ ਰਾਇ ਮਹਮੇ ਹਸਨ = ਮਹਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ। ❀ ਨੋਟ: ਮਹਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ; ਮਹਮਾ ਕਾਂਗੜੇ ਦਾ ਰਹਿਣ ਵਾਲਾ ਤੇ ਹਸਨਾ ਧੌਲੇ ਦਾ। ਹਸਨੇ ਨੇ ਚਲਾਕੀ ਨਾਲ ਮਹਮੇ ਨੂੰ ਅਕਬਰ ਦੇ ਕੋਲ ਕੈਦ ਕਰਾ ਦਿੱਤਾ; ਪਰ ਮਹਮੇ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਵਿਖਾ ਕੇ ਬਾਦਸ਼ਾਹ ਨੂੰ ਖ਼ੁਸ਼ ਕਰ ਲਿਆ ਤੇ ਸ਼ਾਹੀ ਫ਼ੌਜ ਲੈ ਕੇ ਹਸਨੇ ਤੇ ਆ ਚੜ੍ਹਿਆ। ਚੋਖਾ ਚਿਰ ਦੋਹੀਂ ਧਿਰੀਂ ਲੜਾਈ ਹੋਈ ਤੇ ਆਖ਼ਰ ਮਹਮੇ ਦੀ ਜਿੱਤ ਹੋਈ। ਢਾਢੀਆਂ ਨੇ ਇਸ ਜੰਗ ਦੀ ਵਾਰ ਲਿਖੀ; ਇਸੇ ਵਾਰ ਦੀ ਸੁਰ ਤੇ ਗੁਰੂ ਰਾਮਦਾਸ ਸਾਹਿਬ ਦੀ ਰਚੀ ਹੋਈ ਸਾਰੰਗ ਰਾਗ ਦੀ ਵਾਰ ਦੇ ਗਾਣ ਦੀ ਹਿਦਾਇਤ ਹੈ। ਉਸ ਵਾਰ ਵਿਚੋਂ ਨਮੂਨੇ ਲਈ ਹੇਠ-ਲਿਖੀ ਪਉੜੀ ਹੈ: ਮਹਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ ॥ ਹਸਨੇ ਬੇ-ਈਮਾਨਗੀ ਨਾਲ ਮਹਮੇ ਥੱਟੀ ॥ ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ। ਮਹਮੇ ਪਾਈ ਫਤਹ ਰਣ ਗਲ ਹਸਨੇ ਘੱਟੀ ॥ ਬੰਨ੍ਹ੍ਹ ਹਸਨੇ ਨੂੰ ਛੱਡਿਆ ਜਸ ਮਹਮੇ ਖੱਟੀ ॥

* ਸਾਰੰਗ ਕੀ ਵਾਰ ਮਹਲਾ ੪ ਦਾ ਪਉੜੀ-ਵਾਰ ਭਾਵ: ੧. ਪਰਮਾਤਮਾ ਨੇ ਇਹ ਜਗਤ-ਖੇਡ ਆਪਣੇ ਆਪ ਤੋਂ ਪੈਦਾ ਕੀਤੀ ਹੈ, ਤ੍ਰੈ-ਗੁਣੀ ਮਾਇਆ ਤੇ ਉਸ ਦਾ ਮੋਹ ਭੀ ਉਸ ਨੇ ਆਪ ਹੀ ਬਣਾਇਆ ਹੈ। ਜੋ ਮਨੁੱਖ ਗੁਰੂ-ਦਰ ਤੇ ਆ ਕੇ ਰਜ਼ਾ ਵਿਚ ਤੁਰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ। ੨. ਇਹ ਖੇਡ ਭੀ ਉਸੇ ਦੀ ਹੈ ਕਿ ਕਿਸੇ ਮਨੁੱਖ ਨੂੰ ਉਸ ਨੇ ਗੁਰਮੁਖ ਬਣਾ ਦਿੱਤਾ ਹੈ ਜੋ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨੂੰ ਮਨ ਵਿਚ ਵਸਾਂਦਾ ਹੈ ਤੇ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ। ੩. ਇਹ ਭੀ ਉਸੇ ਦੀ ਰਜ਼ਾ ਹੈ ਕਿ ਕਈ ਮਨੁੱਖ ਮਨ ਦੇ ਮੁਰੀਦ ਹਨ, ਉਹ ਸਦਾ ਕਪਟ ਦੀ ਕਮਾਈ ਕਰਦੇ ਹਨ ਤੇ ਪੁਤ੍ਰ ਇਸਤ੍ਰੀ ਦੇ ਮੋਹ ਵਿਚ ਫਸ ਕੇ ਭਟਕਦੇ ਦੁਖੀ ਹੁੰਦੇ ਹਨ। ੪. ਗੁਰਮੁਖ ਤਾਂਘ ਨਾਲ ਸਦਾ ਨਾਮ ਸਿਮਰਦਾ ਹੈ ਤੇ ਮਨ-ਪੰਛੀ ਨੂੰ ਵੱਸ ਵਿਚ ਰੱਖਦਾ ਹੈ, ਇਸ ਦੀ ਬਰਕਤਿ ਨਾਲ ਉਹ ਸੁਖ ਮਾਣਦਾ ਹੈ ਕਿਉਂਕਿ 'ਨਾਮ' ਸੁਖਾਂ ਦਾ ਖ਼ਜ਼ਾਨਾ ਹੈ। ੫. ਗੁਰਮੁਖ ਮਨੁੱਖ ਬੈਠਦਿਆਂ ਉੱਠਦਿਆਂ ਹਰ ਵੇਲੇ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, 'ਨਾਮ' ਉਸਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, 'ਨਾਮ' ਵਿਚ ਜੁੜਿਆਂ ਹੀ ਉਸ ਨੂੰ ਸੁਖ ਪ੍ਰਤੀਤ ਹੁੰਦਾ ਹੈ। ੬. ਨਾਮ ਵਿਚ ਸੁਰਤਿ ਜੋੜਨਾ ਹੀ ਗੁਰਮੁਖ ਲਈ ਉੱਚੀ ਕੁਲ ਦੀ ਇੱਜ਼ਤ ਹੈ। ਨਾਮ ਵਿਚ ਸੁਰਤਿ ਜੋੜਿਆਂ ਉਸ ਦੇ ਅੰਦਰ ਖਿੜਾਉ ਤੇ ਸ਼ਾਂਤੀ ਉਪਜਦੀ ਹੈ, ਮਾਇਆ ਵਲੋਂ ਉਹ ਤ੍ਰਿਪਤ ਰਹਿੰਦਾ ਹੈ ਤੇ ਨਾਮ ਜਪਣ ਦਾ ਚਾਉ ਉਸ ਦੇ ਮਨ ਵਿਚ ਪੈਦਾ ਹੁੰਦਾ ਹੈ। ੭. ਨਾਮ

SikhNet (Spanish)(Para ser cantado en la tonada de la Balada Mejma-Yansa.)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghVar of Sarang 4th Guru. To be sung to the Tune of Mahma-Hasna.
Manmohan Singh (Punjabi)ਸਾਰੰਗ ਕੀ ਵਾਰ ਚੋਥੀ ਪਾਤਿਸ਼ਾਹੀ। ਮਹਿਮੇ-ਹਸਨੇ ਦੀ ਸੁਰ ਉਤੇ ਗਾਉਣੀ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਲੋਕ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ ਵਿੱਚ ਗੁਰੂ ਅੰਗਦੇਵ ਜੀ ਦੀ ਬਾਣੀ 'ਸਲੋਕ'।
SikhNet (Spanish)Slok Mejl Guru Angad, Segundo Canal Divino.

ਗੁਰੁ ਕੁੰਜੀ ਪਾਹੂ, ਨਿਵਲੁ; ਮਨੁ ਕੋਠਾ, ਤਨੁ ਛਤਿ ॥

gur kunjee paahoo, nival; man kotthaa, tan chhat |

Sant Singh KhalsaThe key of the Guru opens the lock of attachment, in the house of the mind, under the roof of the body.
Manmohan SinghThe body-roofed mind's house is locked with the lock of mammonish attachment and it s key is with the Guru.
Manmohan Singh (Punjabi)ਦੇਹਿ ਦੀ ਛਤ ਵਾਲੇ ਮਨੂਏ ਦੇ ਮਕਾਨ ਨੂੰ ਮਾਇਆ ਦੀ ਲਗਨ ਦਾ ਜੰਦਰਾ ਲੱਗਾ ਹੋਇਆ ਹੈ ਅਤੇ ਇਸ ਦੀ ਚਾਬੀ ਗੁਰਾਂ ਦੇ ਕੋਲ ਹੈ।
Fareedkot Teekaਮਨ ਕੋਠਾ ਹੈ ਅਸਥੂਲ ਤਨ ਊਪਰ ਛਤ ਪੜੀ ਹੂਈ ਹੈ, ਰਾਗ ਦ੍ਵੈਖ ਵਾ ਆਸਾ ਅੰਦੇਸਾ ਰੂਪੀ ਤਖਤੇ ਹੈਂ ਔਰ ਅਗਿਆਨ ਰੂਪੀ (ਨਿਵਲ) ਜੰਦਰਾ ਲਗਾ ਹੂਆ ਹੈ ਅਰ ਗੁਰੋਂ ਕੇ (ਪਾਹੂ) ਪਾਸ ਬ੍ਰਹਮ ਵਿਦਿਆ ਰੂਪੀ ਕੁੰਜੀ ਹੈ॥
Prof. Sahib Singh(ਮਨੁੱਖ ਦਾ) ਮਨ (ਮਾਨੋ) ਕੋਠਾ ਹੈ ਤੇ ਸਰੀਰ (ਇਸ ਕੋਠੇ ਦਾ) ਛੱਤ ਹੈ, (ਮਾਇਆ ਦੀ) ਪਾਹ (ਇਸ ਮਨ-ਕੋਠੇ ਨੂੰ) ਜੰਦਰਾ (ਵੱਜਾ ਹੋਇਆ) ਹੈ, (ਇਸ ਜੰਦਰੇ ਨੂੰ ਖੋਲ੍ਹਣ ਲਈ) ਗੁਰੁ ਕੁੰਜੀ ਹੈ (ਭਾਵ, ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ)।

ਪਦ ਅਰਥ ਪਾਹੂ = ਮਾਇਆ ਦੀ ਪਾਹ। ਨਿਵਲੁ = ਪਸ਼ੂਆਂ ਦੇ ਪੈਰਾਂ ਨੂੰ ਮਾਰਨ ਵਾਲਾ ਜੰਦਰਾ।

SikhNet (Spanish)La Casa de la mente alojada en el Techo del Cuerpo está cerrada por el apego y la Llave la tiene el Guru.

ਨਾਨਕ ਗੁਰ ਬਿਨੁ. ਮਨ ਕਾ ਤਾਕੁ, ਨ ਉਘੜੈ; ਅਵਰ. ਨ ਕੁੰਜੀ ਹਥਿ ॥੧॥

naanak gur bin. man kaa taak, na ugharrai; avar. na kunjee hath |1|

Sant Singh KhalsaO Nanak, without the Guru, the door of the mind cannot be opened. No one else holds the key in hand. ||1||
Manmohan SinghNanak, without the Guru, the mind's door is opened not, since the key is in no one else's hand.
Manmohan Singh (Punjabi)ਨਾਨਕ, ਗੁਰਾਂ ਦੇ ਬਗੈਰ, ਮਨੂਏ ਦਾ ਬੂਹਾ ਖੁਲ੍ਹਦਾ ਨਹੀਂ, ਕਿਉਂ ਜੋ ਕਿਸੇ ਦੇ ਹੱਥ ਵਿੱਚ ਚਾਬੀ ਨਹੀਂ।
Fareedkot Teekaਇਸ ਵਾਸਤੇ ਸ੍ਰੀ ਗੁਰੂ ਅੰਗਦ ਦੇਵ ਜੀ ਕਹਿਤੇ ਹੈਂ: ਗੁਰੋਂ ਸੇ ਬਿਨਾਂ ਮਨ ਰੂਪੀ ਕੋਠੇ ਕਾ ਤਾਕ ਨਹੀਂ ਖੁਲਤਾ ਹੈ, ਕਿਉਂਕਿ ਵਹੁ ਕੁੰਜੀ ਔਰ ਕਿਸੀ ਕੇ ਹਾਥ ਨਹੀਂ ਹੈ, ਭਾਵ ਸੇ ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸ਼ਟੀ ਗੁਰੂ ਸੇ ਬਿਨਾਂ ਗਿਆਨ ਪਰਾਪਤਿ ਨਹੀਂ ਹੋਤਾ ਹੈ॥੧॥
Prof. Sahib Singhਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨ ਦਾ ਬੂਹਾ ਖੁਲ੍ਹ ਨਹੀਂ ਸਕਦਾ, ਤੇ ਕਿਸੇ ਹੋਰ ਦੇ ਹੱਥ ਵਿਚ (ਇਸ ਦੀ) ਕੁੰਜੀ ਨਹੀਂ ਹੈ ॥੧॥

ਪਦ ਅਰਥ ਤਾਕੁ = ਬੂਹਾ। ਉਘੜੈ = ਖੁਲ੍ਹਦਾ। ਅਵਰ ਹਥਿ = ਕਿਸੇ ਹੋਰ ਦੇ ਹੱਥ ਵਿਚ ॥੧॥

SikhNet (Spanish)Sin el Guru, oh dice Nanak, la Puerta de la Mente no se abre, pues en manos de nadie más está la Llave. (1)
Answers quote the Granth verbatim with Ang citations. AI commentary is not Gurbani and not a religious ruling.