ੴ

ਸਿੱਖਬਾਣੀ · SikhBani

ਸਿਮਰਹੁ ਏਕੁ ਨਿਰੰਜਨ ਸੋਊ ॥

simarahu ek niranjan soaoo
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1004, 1005 · 51 lines
Translations

ਮਾਰੂ ਮਹਲਾ ੫ ॥

maaroo mahalaa 5 | Ang 1004

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਸਿਮਰਹੁ; ਏਕੁ ਨਿਰੰਜਨ ਸੋਊ ॥

simarahu; ek niranjan soaoo | Ang 1004

Sant Singh KhalsaMeditate in remembrance on the One Immaculate Lord.
Manmohan SinghMeditate thou on the one immaculate Lord,
Manmohan Singh (Punjabi)ਤੂੰ ਉਸ ਇਕ ਪਵਿੱਤ੍ਰ ਪ੍ਰਭੂ ਦਾ ਆਰਾਧਨ ਕਰ,
Fareedkot Teekaਤਾਂ ਤੇ ਏਕ ਨਿਰੰਜਨ ਜੋ ਹੈ, ਸੋਈ ਤੁਮ ਸਿਮਰੋ॥
Prof. Sahib Singhਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,

ਪਦ ਅਰਥ ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਸੋਊ = ਉਹੀ।

SikhNet (Spanish)Contempla al Dios Inmaculado,

ਜਾ ਤੇ; ਬਿਰਥਾ ਜਾਤ. ਨ ਕੋਊ ॥

jaa te; birathaa jaat. na koaoo | Ang 1004

Sant Singh KhalsaNo one is turned away from Him empty-handed.
Manmohan Singhfrom whom no one returns empty handed.
Manmohan Singh (Punjabi)ਜਿਸ ਪਾਸੋਂ ਕੋਈ ਭੀ ਖਾਲੀ ਹੱਥੀਂ ਨਹੀਂ ਮੁੜਦਾ।
Fareedkot Teekaਜਿਸ ਤੇ ਖਾਲੀ ਕੋਈ ਨਹੀਂ ਜਾਤਾ॥
Prof. Sahib Singhਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ।

ਪਦ ਅਰਥ ਜਾ ਤੇ = ਜਿਸ (ਦੇ ਦਰ) ਤੋਂ। ਬਿਰਥਾ = ਖ਼ਾਲੀ। ਜਾਤ = ਜਾਂਦਾ।

SikhNet (Spanish)nadie se ha ido con las manos vacías.

ਮਾਤ ਗਰਭ ਮਹਿ; ਜਿਨਿ ਪ੍ਰਤਿਪਾਰਿਆ ॥

maat garabh meh; jin pratipaariaa | Ang 1004

Sant Singh KhalsaHe cherished and preserved you in your mother's womb;
Manmohan SinghHe who cherished thee in thy mothers womb,
Manmohan Singh (Punjabi)ਜਿਸ ਨੇ ਤੇਰੀ, ਤੇਰੀ ਮਾਂ ਦੇ ਪੇਟ ਵਿੱਚ ਪਾਲਣਾ ਪੋਸਣਾ ਕੀਤੀ,
Fareedkot Teekaਮਾਤਾ ਕੇ ਗਰਭ ਮੇਂ ਜਿਸ ਨੇ ਤੇਰੇ ਕੋ ਪ੍ਰਤਿਪਾਰਿਆ ਹੈ॥
Prof. Sahib Singhਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ,

ਪਦ ਅਰਥ ਗਰਭ = ਪੇਟ। ਜਿਨਿ = ਜਿਸ ਨੇ। ਪ੍ਰਤਿਪਾਰਿਆ = ਪਾਲਣਾ ਕੀਤੀ।

SikhNet (Spanish)Sí, Aquél que te cuidó en el vientre de tu madre,

ਜੀਉ ਪਿੰਡੁ ਦੇ; ਸਾਜਿ ਸਵਾਰਿਆ ॥

jeeo pindd de; saaj savaariaa | Ang 1004

Sant Singh KhalsaHe blessed you with body and soul, and embellished you.
Manmohan Singhand embellished thee by giving you soul and body,
Manmohan Singh (Punjabi)ਅਤੇ ਤੈਨੂੰ ਆਤਮਾ ਤੇ ਦੇਹ ਦੇ ਕੇ ਸ਼ਸ਼ੋਭਤ ਕੀਤਾ;
Fareedkot Teekaਜੀਉ ਪਿੰਡ ਦੇ ਕੇ ਤੇਰਾ ਸਭ ਸਾਜ ਬਣਾਇਆ ਹੈ॥
Prof. Sahib Singhਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ।

SikhNet (Spanish)te bendijo y te embelleció con un cuerpo y un Alma.

ਸੋਈ ਬਿਧਾਤਾ; ਖਿਨੁ ਖਿਨੁ ਜਪੀਐ ॥

soee bidhaataa; khin khin japeeai | Ang 1004

Sant Singh KhalsaEach and every instant, meditate on that Creator Lord.
Manmohan Singhcontemplate thou that creator every moment.
Manmohan Singh (Punjabi)ਤੂੰ ਉਸ ਸਿਰਜਣਹਾਰ ਨੂੰ ਹਰ ਮੁਹਤ ਯਾਦ ਕਰ।
Fareedkot Teekaਸੋਈ ਕਰਮ ਫਲ ਪਰਦਾਤਾ ਖਿਨ ਖਿਨ ਮੇਂ ਜਪੀਏ॥
Prof. Sahib Singhਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ,

ਪਦ ਅਰਥ ਬਿਧਾਤਾ = ਸਿਰਜਣਹਾਰ। ਜਪੀਐ = ਜਪਣਾ ਚਾਹੀਦਾ ਹੈ।

SikhNet (Spanish)Habita por siempre y para siempre en Él,

ਜਿਸੁ ਸਿਮਰਤ; ਅਵਗੁਣ ਸਭਿ ਢਕੀਐ ॥

jis simarat; avagun sabh dtakeeai | Ang 1004

Sant Singh KhalsaMeditating in remembrance on Him, all faults and mistakes are covered.
Manmohan Singhhe is such, remembering whom all the demerits are covered.
Manmohan Singh (Punjabi)ਉਹ ਐਸਾ ਹੈ ਜਿਹਦਾ ਆਰਾਧਨ ਕਰਨ ਦੁਆਰਾ ਸਾਰੀਆਂ ਬਦੀਆਂ ਕੱਜੀਆਂ ਜਾਂਦੀਆਂ ਹਨ।
Fareedkot Teekaਜਿਸ ਕੇ ਸਿਮਰਨੇ ਸੇ ਸਭ ਔਗਣ ਛਪ ਜਾਏਂ॥
Prof. Sahib Singhਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।

ਪਦ ਅਰਥ ਸਭਿ = ਸਾਰੇ। ਢਕੀਐ = ਢਕਿਆ ਜਾ ਸਕਦਾ ਹੈ।

SikhNet (Spanish)en Aquél que cubre toda tu vergüenza.

ਚਰਣ ਕਮਲ; ਉਰ ਅੰਤਰਿ ਧਾਰਹੁ ॥

charan kamal; ur antar dhaarahu | Ang 1004

Sant Singh KhalsaEnshrine the Lord's lotus feet deep within the nucleus of your self.
Manmohan SinghEnshrine thou the Lord's lotus feet in thy mind,
Manmohan Singh (Punjabi)ਤੂੰ ਪ੍ਰਭੂ ਦੇ ਕੰਵਲ ਚਰਨ ਆਪਣੇ ਹਿਰਦੇ ਅੰਦਰ ਟਿਕਾ,
Fareedkot Teekaਤਿਸ ਕੇ ਚਰਨ ਕਮਲ ਅਪਨੇ ਰਿਦੇ ਕੇ ਅੰਤਰ ਧਾਰਨ ਕਰੋ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,

ਪਦ ਅਰਥ ਉਰ = ਹਿਰਦਾ। ਅੰਤਰਿ = ਅੰਦਰ।

SikhNet (Spanish)Sí, eleva en tu corazón los Pies de Loto de ese Dios

ਬਿਖਿਆ ਬਨ ਤੇ; ਜੀਉ ਉਧਾਰਹੁ ॥

bikhiaa ban te; jeeo udhaarahu | Ang 1004

Sant Singh KhalsaSave your soul from the waters of corruption.
Manmohan Singhand save thy soul from the water of sin.
Manmohan Singh (Punjabi)ਅਤੇ ਆਪਣੀ ਆਤਮਾ ਨੂੰ ਵਿਸ਼ਿਆਂ ਦੇ ਪਾਣੀ ਤੋਂ ਬਚਾ।
Fareedkot Teekaਵਿਸਅਹੁ ਰੂਪ (ਬਨ) ਜਲ ਸੇ ਵਾ (ਧਨ) ਉਜਾੜ ਸੇ ਅਪਨੇ ਜੀਵ ਕੋ ਉਧਾਰੋ ਅਰਥਾਤ ਨਿਕਾਲੋ॥
Prof. Sahib Singhਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ।

ਪਦ ਅਰਥ ਬਿਖਿਆ = ਮਾਇਆ। ਬਨ = ਪਾਣੀ। ਤੇ = ਤੋਂ। ਜੀਉ = ਜਿੰਦ। ਉਧਾਰਹੁ = ਬਚਾ ਲਵੋ।

SikhNet (Spanish)y salva tu Alma de las aguas turbias y contaminadas del error.

ਕਰਣ ਪਲਾਹ ਮਿਟਹਿ ਬਿਲਲਾਟਾ ॥

karan palaah mitteh bilalaattaa | Ang 1004

Sant Singh KhalsaYour cries and shrieks shall be ended;
Manmohan SinghThine wailings and lamentations shall cease,
Manmohan Singh (Punjabi)ਤੇਰੇ ਕੀਰਣੇ ਤੇ ਵਿਰਲਾਪ ਮੁਕ ਜਾਣਗੇ ਅਤੇ,
Fareedkot Teekaਬਿਰਲਾਪ ਅਰਥਾਤ ਦੁਖ ਕਾ ਰੋਣਾ, ਇੰਦ੍ਰਿਓਂ ਕਰ ਦੌੜਨਾ, ਏਹੁ ਸਭ ਤਿਨਕਾ ਮਿਟ ਗਇਆ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ,

ਪਦ ਅਰਥ ਕਰਣ ਪਲਾਹ = {करुणाप्रलाप} ਕੀਰਨੇ, ਤਰਸ ਪੈਦਾ ਕਰ ਸਕਣ ਵਾਲੇ ਵਿਰਲਾਪ। ਮਿਟਹਿ = {ਬਹੁ-ਵਚਨ} ਮਿਟ ਜਾਂਦੇ ਹਨ। ਬਿਲਲਾਟਾ = ਵਿਰਲਾਪ।

SikhNet (Spanish)Todas tus aflicciones y sufrimientos cesarán

ਜਪਿ ਗੋਵਿਦ; ਭਰਮੁ ਭਉ ਫਾਟਾ ॥

jap govid; bharam bhau faattaa | Ang 1004

Sant Singh Khalsameditating on the Lord of the Universe, your doubts and fears shall be dispelled.
Manmohan Singhand thy doubt of the world and dread shall be dispelled by remembering the Lord of the world.
Manmohan Singh (Punjabi)ਤੇਰਾ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ।
Fareedkot Teekaਗੋਬਿੰਦ ਕੋ ਜਪ ਕੈ ਜਿਨ ਕਾ ਭਰਮੁ ਔ ਭੌ ਫਟ ਗਿਆ ਹੈ॥
Prof. Sahib Singhਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ।

ਪਦ ਅਰਥ ਜਪਿ = ਜਪ ਕੇ। ਭਰਮੁ = ਭਟਕਣਾ। ਫਾਟਾ = ਫਟ ਜਾਂਦਾ ਹੈ।

SikhNet (Spanish)y la concha de la superstición y de los miedos se romperá.

ਸਾਧਸੰਗਿ; ਵਿਰਲਾ ਕੋ ਪਾਏ ॥

saadhasang; viralaa ko paae | Ang 1004

Sant Singh KhalsaRare is that being, who finds the Saadh Sangat, the Company of the Holy.
Manmohan SinghRare is the mortal, who obtains the society of saints.
Manmohan Singh (Punjabi)ਕੋਈ ਟਾਂਵਾਂ ਟੱਲਾ ਪ੍ਰਾਨੀ ਹੀ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਸੰਤੋਂ ਕੇ ਸੰਗ ਦੁਆਰਾ ਗੋਬਿੰਦ ਕਾ ਜਾਪ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ।

ਪਦ ਅਰਥ ਕੋ = ਕੋਈ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ।

SikhNet (Spanish)Oh, raro es aquél que llega hasta la Sociedad de los Santos.

ਨਾਨਕੁ. ਤਾ ਕੈ; ਬਲਿ ਬਲਿ ਜਾਏ ॥੧॥

naanak. taa kai; bal bal jaae |1| Ang 1004

Sant Singh KhalsaNanak is a sacrifice, a sacrifice to Him. ||1||
Manmohan SinghUnto him, Nanak is a sacrifice, a sacrifice.
Manmohan Singh (Punjabi)ਉਸ ਉਤੋਂ ਨਾਨਕ ਕੁਰਬਾਨ, ਕੁਰਬਾਨ ਵੰਝਦਾ ਹੈ।
Fareedkot Teekaਜਿਨੋਂ ਨੇ ਪਾਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪਰ ਹਮ ਬਲ ਬਲ ਜਾਤੇ ਹੈਂ॥੧॥
Prof. Sahib Singhਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥

ਪਦ ਅਰਥ ਨਾਨਕੁ ਬਲਿ ਜਾਏ = ਨਾਨਕ ਸਦਕੇ ਹੁੰਦਾ ਹੈ। ਤਾ ਕੈ = ਉਸ (ਮਨੁੱਖ) ਤੋਂ ॥੧॥

SikhNet (Spanish)A Él, oh querido, Nanak ofrece su ser en sacrificio.(1)

ਰਾਮ ਨਾਮੁ; ਮਨਿ ਤਨਿ ਆਧਾਰਾ ॥

raam naam; man tan aadhaaraa | Ang 1004

Sant Singh KhalsaThe Lord's Name is the support of my mind and body.
Manmohan SinghThe Lord's Name is the support of my soul and body.
Manmohan Singh (Punjabi)ਸਾਈਂ ਦਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
Fareedkot Teekaਰਾਮ ਨਾਮ ਹੀ ਮਨ ਤਨ ਕਾ ਆਸਰਾ ਹੈ॥
Prof. Sahib Singhਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਆਧਾਰਾ = ਸਹਾਰਾ।

SikhNet (Spanish)El Nombre del Señor es Lo principal para mi cuerpo y para mi mente,

ਜੋ ਸਿਮਰੈ; ਤਿਸ ਕਾ ਨਿਸਤਾਰਾ ॥੧॥ ਰਹਾਉ ॥

jo simarai; tis kaa nisataaraa |1| rahaau | Ang 1004

Sant Singh KhalsaWhoever meditates on Him is emancipated. ||1||Pause||
Manmohan SinghWhosoever meditates on it, he is emancipated. Pause.
Manmohan Singh (Punjabi)ਜੇ ਕੋਈ ਭੀ ਇਸ ਦਾ ਆਰਾਧਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਕੋਈ ਸਿਮਰੇ ਤਿਸੀ ਕਾ ਨਿਸਤਾਰਾ ਹੋਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨਿਸਤਾਰਾ = ਪਾਰ-ਉਤਾਰਾ ॥੧॥ ਰਹਾਉ ॥

SikhNet (Spanish)y quien sea que medita en Él, es emancipado.(1-Pausa)

ਮਿਥਿਆ ਵਸਤੁ; ਸਤਿ ਕਰਿ ਮਾਨੀ ॥

mithiaa vasat; sat kar maanee | Ang 1004

Sant Singh KhalsaHe believes that the false thing is true.
Manmohan SinghThe false thing, he deems as true.
Manmohan Singh (Punjabi)ਕੂੜੀ ਸ਼ੈ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
Fareedkot Teekaਝੂਠੀ ਵਸਤੂ ਦੇਹਾਦੀ ਤੌ ਸਤ ਕਰ ਕੇ ਮਾਨੀ ਹੂਈ ਹੈ॥
Prof. Sahib Singh(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ।

ਪਦ ਅਰਥ ਮਿਥਿਆ = ਨਾਸਵੰਤ। ਵਸਤੁ = ਚੀਜ਼। ਸਤਿ = ਸਦਾ-ਥਿਰ ਰਹਿਣ ਵਾਲੀ।

SikhNet (Spanish)Quién ve la ilusión como verdad,

ਹਿਤੁ ਲਾਇਓ; ਸਠ ਮੂੜ ਅਗਿਆਨੀ ॥

hit laaeo; satth moorr agiaanee | Ang 1004

Sant Singh KhalsaThe ignorant fool falls in love with it.
Manmohan SinghThe ignorant and unwise idiot cultivates affection for it.
Manmohan Singh (Punjabi)ਬੇਸਮਝ ਤੇ ਮੂਰਖ ਬੁਧੂ ਇਸ ਨਾਲ ਪਿਆਰ ਪਾ ਲੈਂਦਾ ਹੈ।
Fareedkot Teekaਅਤੀ ਮੂੜੋਂ ਅਗ੍ਯਾਨੀਓਂ ਨੇ ਹਿਤ ਲਾਇਆ ਹੂਆ ਹੈ॥
Prof. Sahib Singhਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ।

ਪਦ ਅਰਥ ਹਿਤੁ = ਪਿਆਰ। ਸਠ = ਸ਼ਠ, ਹੇ ਦੁਸ਼ਟ! ਮੂੜ = ਹੇ ਮੂਰਖ। ਅਗਿਆਨੀ = ਹੇ ਬੇ-ਸਮਝ!

SikhNet (Spanish)ama esa imagen en su ignorancia,

ਕਾਮ ਕ੍ਰੋਧ ਲੋਭ ਮਦ ਮਾਤਾ ॥

kaam krodh lobh mad maataa | Ang 1004

Sant Singh KhalsaHe is intoxicated with the wine of sexual desire, anger and greed;
Manmohan SinghHe is intoxicated with the wine of lust, wrath and avarice,
Manmohan Singh (Punjabi)ਉਹ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ,
Fareedkot Teekaਕਾਮ, ਕ੍ਰੋਧ, ਲੋਭ ਕੇ ਮਦ ਮੇਂ ਮਸਤ ਹੂਆ ਹੈ॥
Prof. Sahib Singh(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,

ਪਦ ਅਰਥ ਮਦ = ਨਸ਼ਾ। ਮਾਤਾ = ਮਸਤ।

SikhNet (Spanish)y vive intoxicado con el vino de la lujuria, del enojo y la avaricia,

ਕਉਡੀ ਬਦਲੈ; ਜਨਮੁ ਗਵਾਤਾ ॥

kauddee badalai; janam gavaataa | Ang 1004

Sant Singh Khalsahe loses this human life in exchance for a mere shell.
Manmohan Singhand loses his human life in exchange for a shell.
Manmohan Singh (Punjabi)ਅਤੇ ਇਕ ਕੌਡੀ ਦੇ ਵਟਾਦਰੇ ਵਿੱਚ ਆਪਣਾ ਮਨੁੱਖੀ-ਜੀਵਨ ਗਵਾ ਲੈਂਦਾ ਹੈ।
Fareedkot Teekaਇਸੀ ਤੇ ਇਸ ਜੀਵ ਨੇ ਅਮੋਲਕ ਜਨਮੁ ਕੌਡੀ ਮਾਯਾ ਬਦਲੇ ਗਾਵਾਯਾ ਹੈ॥
Prof. Sahib Singhਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ।

ਪਦ ਅਰਥ ਬਦਲੈ = ਦੇ ਵੱਟੇ ਵਿਚ। ਗਵਾਤਾ = ਗਵਾ ਲਿਆ।

SikhNet (Spanish)apuesta su preciosa vida de ser humano por baratijas.

ਅਪਨਾ ਛੋਡਿ; ਪਰਾਇਐ ਰਾਤਾ ॥

apanaa chhodd; paraaeiai raataa | Ang 1004

Sant Singh KhalsaHe abandons his own, and loves that of others.
Manmohan Singhhe abandons his own and loves another.
Manmohan Singh (Punjabi)ਉਹ ਆਪਣੀ ਨਿੱਜ ਦੀ ਵਸਤੂ ਤਿਆਗ ਦਿੰਦਾ ਹੈ ਤੇ ਹੋਰਸ ਨੂੰ ਪਿਆਰ ਕਰਦਾ ਹੈ।
Fareedkot Teekaਅਪਨਾ ਜੋ ਪਰਮੇਸਰ ਹੈ, ਉਸ ਕੋ ਛੋਡ ਕੇ (ਪਰਾਇਐ) ਕਾਲ ਕੇ ਜੋ ਧਨ ਪੁਤ੍ਰਾਦਿ ਹੈਂ, ਤਿਨਮੈਂ ਰਤਾ ਹੈ॥
Prof. Sahib Singhਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ।

ਪਦ ਅਰਥ ਪਰਾਇਐ = ਪਰਾਏ ਵਿਚ। ਰਾਤਾ = ਰੱਤਾ ਹੋਇਆ।

SikhNet (Spanish)Quién se sale de su ser para ir a enamorarse de otros e intoxicarse con el vino de Maya,

ਮਾਇਆ ਮਦ; ਮਨ ਤਨ ਸੰਗਿ ਜਾਤਾ ॥

maaeaa mad; man tan sang jaataa | Ang 1004

Sant Singh KhalsaHis mind and body are permeated with the intoxication of Maya.
Manmohan SinghInebriated with mammon, his mind ever thinks the body.
Manmohan Singh (Punjabi)ਮੋਹਨੀ ਨਾਲ ਨਸ਼ਈ ਹੋਇਆ ਹੋਇਆ ਉਸ ਦਾ ਮਨੂਆ ਸਦਾ ਹੀ ਦੇਹ ਦਾ ਖਿਆਲ ਕਰਦਾ ਹੈ।
Fareedkot Teekaਮਾਇਆ ਕੇ ਮਦਿ ਕਰ ਕੇ ਮੰਨਿਆ ਹੈ⁽¹⁾ ਕਿ ਆਤਮਾਂ ਤਨ ਕੇ ਸਾਥ ਹੀ ਮਰਤਾ ਜਨਮਤਾ ਹੈ। ਕਿ ਆਵਨਾ ਜਾਣਾ ਅਭਾਸ ਸਹਤ ਬੁਧੀ ਕਾ ਧਰਮ ਹੈ, ਇਹੁ ਨਹੀਂ ਜਾਨਤਾ॥ ਸੁਭ ਕਰਮ ਕਛ ਨਹੀਂ ਕੀਏ ਹੈਂ ਕੇਵਲ ਦੇਹ ਪਰਾਇਣ ਹੀ ਹੋ ਰਹਾ ਹੈ॥
Prof. Sahib Singhਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ।

ਪਦ ਅਰਥ ਮਨ ਤਨ ਸੰਗਿ = ਮਨ ਸੰਗਿ ਤਨ ਸੰਗਿ। ਜਾਤਾ = ਜਾਂਦਾ, ਤੁਰਦਾ, ਦੌੜ-ਭੱਜ ਕਰਦਾ।

SikhNet (Spanish)no logra calmar su ansiedad,

ਤ੍ਰਿਸਨ. ਨ ਬੂਝੈ; ਕਰਤ ਕਲੋਲਾ ॥

trisan. na boojhai; karat kalolaa | Ang 1004

Sant Singh KhalsaHis thirsty desires are not quenched, although he indulges in pleasures.
Manmohan SinghHis desire is not fulfilled and be indulge in revelments.
Manmohan Singh (Punjabi)ਉਸ ਦੀ ਖਾਹਿਸ਼ ਮਿਟਦੀ ਨਹੀਂ ਅਤੇ ਉਹ ਰੰਗ ਰਲੀਆਂ ਮਾਣਦਾ ਹੈ।
Fareedkot Teekaਕਲੋਲ ਕਰਤਿਆਂ ਅਰਥਾਤ ਬਿਸੇ ਭੋਗਤਿਆਂ ਤ੍ਰਿਸਨਾ ਨਹੀਂ ਬੂਝਤੀ॥
Prof. Sahib Singhਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ।

ਪਦ ਅਰਥ ਤ੍ਰਿਸਨਾ = ਤ੍ਰਿਸ਼ਨਾ। ਕਲੋਲ = ਖੇਲ-ਤਮਾਸ਼ੇ। ਕਰਤ = ਕਰਦਿਆਂ।

SikhNet (Spanish)por más que trate, su esperanza no será colmada

ਊਣੀ ਆਸ; ਮਿਥਿਆ ਸਭਿ ਬੋਲਾ ॥

aoonee aas; mithiaa sabh bolaa | Ang 1004

Sant Singh KhalsaHis hopes are not fulfilled, and all his words are false.
Manmohan SinghHis hope is fulfilled not and vain is all his utterance.
Manmohan Singh (Punjabi)ਉਸ ਦੀ ਉਮੈਦ ਪੂਰਨ ਨਹੀਂ ਹੁੰਦੀ ਅਤੇ ਬੇਫਾਇਦਾ ਹੈ ਉਸ ਦੀ ਸਾਰੀ ਗਲ-ਬਾਤ।
Fareedkot Teekaਸੋ ਆਸਾ ਭੀ ਪੂਰੀ ਨਹੀਂ ਹੋਤੀ। ਜੇ ਕਹੇ ਹਮ ਬਿਸ੍ਯੋਂ ਸੇ ਤ੍ਰਿਪਤ ਹੈਂ। ਏਹੁ ਸਭਿ ਬੋਲ ਝੂਠੇ ਹੈਂ॥
Prof. Sahib Singh(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ।

ਪਦ ਅਰਥ ਊਣੀ = ਪੂਰੀ ਨਹੀਂ ਹੁੰਦੀ। ਮਿਥਿਆ = ਨਾਸਵੰਤ (ਮਾਇਆ ਖ਼ਾਤਰ ਹੀ)। ਸਭਿ = ਸਾਰੇ।

SikhNet (Spanish)y falso será todo lo que salga de sus labios.

ਆਵਤ ਇਕੇਲਾ; ਜਾਤ ਇਕੇਲਾ ॥

aavat ikelaa; jaat ikelaa | Ang 1004

Sant Singh KhalsaHe comes alone, and he goes alone.
Manmohan SinghMan comes alone and goes alone.
Manmohan Singh (Punjabi)ਇਨਸਾਨ ਕੱਲਮਕੱਲ ਆਉਂਦਾ ਹੈ ਤੇ ਕੱਲਮਕੱਲਾ ਜਾਂਦਾ ਹੈ।
Fareedkot Teekaਇਹੁ ਜੀਵ ਅਕੇਲਾ ਆਵਤਾ ਹੈ ਪੁਨਾ ਇਕੇਲਾ ਹੀ ਜਾਵਤਾ ਹੈ॥
Prof. Sahib Singhਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;
SikhNet (Spanish)Ése ser va y viene solo.

ਹਮ ਤੁਮ ਸੰਗਿ; ਝੂਠੇ ਸਭਿ ਬੋਲਾ ॥

ham tum sang; jhootthe sabh bolaa | Ang 1005

Sant Singh KhalsaFalse is all his talk of me and you.
Manmohan SinghFalse is his entire talk, with me and thee.
Manmohan Singh (Punjabi)ਕੂੜੇ ਹਨ, ਉਸ ਦੇ ਸਮੂਹ ਬਚਨ-ਬਿਲਾਸ, ਮੇਰੇ ਅਤੇ ਤੇਰੇ ਨਾਲ।
Fareedkot Teekaਹਮ ਤੁਮ, ਭਾਵ ਸਭ ਕੇ ਸਾਥ ਝੂਠੇ ਬਚਨ ਕਰਤਾ ਹੈ॥
Prof. Sahib Singhਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।

ਪਦ ਅਰਥ ਹਮ ਤੁਮ ਸੰਗਿ = ਅਸਾਂ ਤੁਸਾਂ ਨਾਲ, ਸਭ ਲੋਕਾਂ ਨਾਲ।

SikhNet (Spanish)Hablar de mí y ti es falso,

ਪਾਇ ਠਗਉਰੀ; ਆਪਿ ਭੁਲਾਇਓ ॥

paae tthgauree; aap bhulaaeo | Ang 1005

Sant Singh KhalsaThe Lord Himself administers the poisonous potion, to mislead and delude.
Manmohan SinghMinistering the intoxicating potion the Lord Himself misleads the mortal.
Manmohan Singh (Punjabi)ਨਸ਼ੀਲੀ ਦੁਆ ਪਿਲਾ ਕੇ, ਪ੍ਰਭੂ ਪ੍ਰਾਣੀ ਨੂੰ ਖ਼ੁਦ ਹੀ ਗੁਮਰਾਹ ਕਰਦਾ ਹੈ।
Fareedkot Teekaਮਾਇਆ ਕੀ ਠਗੀ ਪਾਇਕੇ ਇਹੁ ਜੀਉ ਅਪਨੇ ਆਪ ਸੇ ਭੁਲਾਇਆ ਹੈ॥
Prof. Sahib Singhਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।

ਪਦ ਅਰਥ ਪਾਇ = ਪਾ ਕੇ। ਠਗਉਰੀ = ਠਗ-ਮੂਰੀ, ਠਗ ਬੂਟੀ, ਧਤੂਰਾ ਆਦਿਕ ਜੋ ਠੱਗ ਲੋਕ ਵਰਤ ਕੇ ਪਰਦੇਸੀਆਂ ਨੂੰ ਠੱਗਦੇ ਹਨ।

SikhNet (Spanish)el Señor Mismo administra el brebaje para desviarnos;

ਨਾਨਕ; ਕਿਰਤੁ. ਨ ਜਾਇ ਮਿਟਾਇਓ ॥੨॥

naanak; kirat. na jaae mittaaeo |2| Ang 1005

Sant Singh KhalsaO Nanak, the the karma of past actions cannot be erased. ||2||
Manmohan SinghNanak, the writ of past deeds can be effaced not.
Manmohan Singh (Punjabi)ਨਾਨਕ, ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੀਵ ਕਾ ਕਰਤਤੁ ਹੈ, ਸੋ ਮਿਟਾਇਆ ਨਹੀਂ ਜਾਤਾ ਹੈ॥੨॥
Prof. Sahib Singhਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥

ਪਦ ਅਰਥ ਨਾਨਕ = ਹੇ ਨਾਨਕ! ਕਿਰਤੁ = ਕੀਤਾ -ਕਮਾਇਆ ਹੋਇਆ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੨॥

SikhNet (Spanish)oh dice Nanak, el Karma de las acciones pasadas no se puede borrar.(2)

ਪਸੁ ਪੰਖੀ ਭੂਤ ਅਰੁ ਪ੍ਰੇਤਾ ॥

pas pankhee bhoot ar pretaa | Ang 1005

Sant Singh KhalsaBeasts, birds, demons and ghosts
Manmohan SinghAnimals, birds, phantoms,
Manmohan Singh (Punjabi)ਡੰਗਰਾਂ, ਪੰਛੀਆਂ ਅਤੇ ਜਿੰਨਾਂ,
Fareedkot Teeka(ਅਨੇਤਾ) ਨੇਤ੍ਰ ਹੀਨ ਅਰਥਾਤ ਅਗ੍ਯਾਨੀ, ਪਸੂ, ਪੰਖੀ, ਭੂਤ ਔ ਪ੍ਰੇਤੋਂ ਕੀ॥
Prof. Sahib Singhਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ

ਪਦ ਅਰਥ ਅਰੁ = ਅਤੇ।

SikhNet (Spanish)Bestias, pájaros, seres malignos y fantasmas,

ਬਹੁ ਬਿਧਿ ਜੋਨੀ; ਫਿਰਤ ਅਨੇਤਾ ॥

bahu bidh jonee; firat anetaa | Ang 1005

Sant Singh Khalsa- in these many ways, the false wander in reincarnation.
Manmohan Singhare one of the many other species of hobgoblins he (a false person) wanders into.
Manmohan Singh (Punjabi)ਅਤੇ ਹੋਰ ਅਨੇਕਾਂ ਤਰੀਕਿਆਂ ਦੀਆਂ ਪਿਸਾਚਾਂ ਦੀਆਂ ਜੂਨਾਂ ਅੰਦਰ ਉਹ (ਕੂੜਾ ਪੁਰਸ਼) ਭਟਕਦਾ ਹੈ।
Fareedkot Teekaਬਹੁਤ ਪ੍ਰਕਾਰ ਕੀਆਂ ਜੂਨੀਓਂ ਮੇਂ ਫਿਰਤਾ ਹੈ॥
Prof. Sahib Singhਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।

ਪਦ ਅਰਥ ਬਹੁ ਬਿਧਿ ਜੋਨੀ = ਅਨੇਕਾਂ ਕਿਸਮਾਂ ਦੀਆਂ ਜੂਨਾਂ ਵਿਚ। ਅਨੇਤਾ = ਅਨੇਤ੍ਰਾ, ਅੰਨ੍ਹਾ।

SikhNet (Spanish)los falsos, vagan a través de todas estas encarnaciones,

ਜਹ ਜਾਨੋ; ਤਹ ਰਹਨੁ. ਨ ਪਾਵੈ ॥

jeh jaano; teh rehan. na paavai | Ang 1005

Sant Singh KhalsaWherever they go, they cannot remain there.
Manmohan SinghWherever he goes, there he is not allowed to stay.
Manmohan Singh (Punjabi)ਜਿੱਥੇ ਕਿਤੇ ਭੀ ਉਹ ਜਾਂਦਾ ਹੈ, ਉੱਥੇ ਉਸ ਨੂੰ ਠਹਿਰਨਾ ਨਹੀਂ ਮਿਲਦਾ।
Fareedkot Teekaਜਹਾਂ ਜਾਤਾ ਹੈ ਤਹਾਂ ਰਹਿਨਾਂ ਨਹੀਂ ਪਾਵਤਾ॥
Prof. Sahib Singhਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,

ਪਦ ਅਰਥ ਜਹ ਜਾਨੋ = ਜਿਸ ਅਸਲ ਟਿਕਾਣੇ ਤੇ ਜਾਣਾ ਹੈ। ਤਹ = ਉਥੇ, (ਪ੍ਰਭੂ-ਚਰਨਾਂ ਵਿਚ)। ਰਹਨੁ ਨ ਪਾਵੈ = ਟਿਕਾਣਾ ਨਹੀਂ ਮਿਲਦਾ।

SikhNet (Spanish)donde sea que van, ahí no se quedan, sin lugar de descanso,

ਥਾਨ ਬਿਹੂਨ; ਉਠਿ ਉਠਿ ਫਿਰਿ ਧਾਵੈ ॥

thaan bihoon; utth utth fir dhaavai | Ang 1005

Sant Singh KhalsaThey have no place of rest; they rise up again and again and run around.
Manmohan SinghThis placeless one arises and runs again and again.
Manmohan Singh (Punjabi)ਇਹ ਨਿਥਾਵਾਂ ਮੁੜ ਮੁੜ ਖੜ੍ਹਾ ਹੋ ਭਜਦਾ ਹੈ।
Fareedkot Teekaਸਰੂਪ ਥਾਨ ਸੇ ਰਹਿਤ ਹੂਆ ਉਠ ਉਠ ਕੇ (ਫਿਰਿ) ਬਾਰੰਬਾਰ ਧਾਵਤਾ ਹੈ, ਭਾਵ ਜਨਮਤਾ ਮਰਤਾ ਹੈ॥
Prof. Sahib Singhਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।

ਪਦ ਅਰਥ ਥਾਨ ਬਿਹੂਨ = ਨਿਥਾਵਾਂ ਹੋ ਕੇ। ਉਠਿ = ਉੱਠ ਕੇ। ਧਾਵੈ = (ਅਨੇਕਾਂ ਜੂਨਾਂ ਵਿਚ) ਭਟਕਦਾ ਹੈ।

SikhNet (Spanish)aparecen una y otra vez, y así continúan.

ਮਨਿ ਤਨਿ ਬਾਸਨਾ; ਬਹੁਤੁ ਬਿਸਥਾਰਾ ॥

man tan baasanaa; bahut bisathaaraa | Ang 1005

Sant Singh KhalsaTheir minds and bodies are filled with immense, expansive desires.
Manmohan SinghWithin his mind and body is the expanse of desires.
Manmohan Singh (Punjabi)ਉਸ ਦੇ ਮਨ ਅਤੇ ਦੇਹ ਅੰਦਰ ਖ਼ਾਹਿਸ਼ਾਂ ਦਾ ਭਾਰਾ ਪਸਾਰਾ ਹੈ।
Fareedkot Teekaਮਨ ਤਨ ਮੇਂ ਬਾਸਨਾ ਕਾ ਬਹੁਤ ਹੀ ਬਿਸਥਾਰ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਬਾਸਨਾ = ਮਨੋ-ਕਾਮਨਾ। ਬਿਸਥਾਰਾ = ਖਿਲਾਰਾ।

SikhNet (Spanish)Su cuerpo y mente están saturados de una inmensidad de deseos,

ਅਹੰਮੇਵ. ਮੂਠੋ ਬੇਚਾਰਾ ॥

ahamev. moottho bechaaraa | Ang 1005

Sant Singh KhalsaThe poor wretches are cheated by egotism.
Manmohan SinghThe poor man is cheated by his sense of self-conceit.
Manmohan Singh (Punjabi)ਗ਼ਰੀਬ ਬੰਦੇ ਨੂੰ ਉਸ ਦੇ ਸਵੈ-ਹੰਗਤਾ ਦੇ ਭਾਵ ਨੇ ਠੱਗ ਲਿਆ ਹੈ।
Fareedkot Teeka(ਬੇਚਾਰਾ) ਬੇ ਉਜਰ ਹੰਕਾਰ ਕੇ ਬੀਚ ਮੋਹਿਆ ਗਿਆ ਹੈ ਅਰਥਾਤ ਬਲ ਰਹਿਤ ਹੈ॥
Prof. Sahib Singhਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।

ਪਦ ਅਰਥ ਅਹੰਮੇਵ = {अहं एव = ਮੈਂ ਹੀ ਮੈਂ ਹੀ} ਹਉਮੈ। ਮੂਠੋ = ਠੱਗਿਆ ਹੋਇਆ। ਬੇਚਾਰਾ = ਨਿਮਾਣਾ।

SikhNet (Spanish)son engañados por el sentido del ego,

ਅਨਿਕ ਦੋਖ; ਅਰੁ ਬਹੁਤੁ ਸਜਾਈ ॥

anik dokh; ar bahut sajaaee | Ang 1005

Sant Singh KhalsaThey are filled with countless sins, and are severely punished.
Manmohan SinghHe has greatly sinned and is greatly punished.
Manmohan Singh (Punjabi)ਉਸ ਨੇ ਘਣੇਰੇ ਪਾਪ ਕੀਤੇ ਹਨ ਅਤੇ ਉਹ ਘਣੇਰੀ ਹੀ ਸਜ਼ਾ ਪਾਉਂਦਾ ਹੈ।
Fareedkot Teekaਅਨੇਕ ਪ੍ਰਕਾਰ ਕੇ ਜੋ ਦੋਖ ਕੀਤੇ ਹੈਂ, ਤਿਨੋਂ ਕਰ ਕੇ ਜਮਦੂਤ ਬਹੁਤ ਸਜਾਈਂ ਦੇਤੇ ਹੈਂ॥
Prof. Sahib Singhਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,

ਪਦ ਅਰਥ ਦੋਖ = ਐਬ। ਸਜਾਈ = ਸਜ਼ਾ, ਦੰਡ।

SikhNet (Spanish)llenos de errores son llevados a enfrentar el resultado de sus acciones.

ਤਾ ਕੀ ਕੀਮਤਿ; ਕਹਣੁ. ਨ ਜਾਈ ॥

taa kee keemat; kehan. na jaaee | Ang 1005

Sant Singh KhalsaThe extent of this cannot be estimated.
Manmohan SinghThe estimate of those punishments can be told not.
Manmohan Singh (Punjabi)ਉਨ੍ਹਾਂ ਸਜਣਾਂ ਦਾ ਅੰਦਾਜ਼ਾ ਦੱਸਿਆ ਨਹੀਂ ਜਾ ਸਕਦਾ।
Fareedkot Teekaਉਨ ਕੀ ਗਿਨਤੀ ਕਹੀ ਨਹੀਂ ਜਾਤੀ॥
Prof. Sahib Singh(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।

ਪਦ ਅਰਥ ਕੀਮਤਿ = ਮੁੱਲ (ਦੁਨੀਆਵੀ ਪਦਾਰਥ ਜਿਹਨਾਂ ਦੇ ਵੱਟੇ ਇਹ ਸਜ਼ਾ ਮੁੱਕ ਸਕੇ)।

SikhNet (Spanish)Sí, Inapreciable es Él, nuestro Señor, el Dios,

ਪ੍ਰਭ ਬਿਸਰਤ; ਨਰਕ ਮਹਿ ਪਾਇਆ ॥

prabh bisarat; narak meh paaeaa | Ang 1005

Sant Singh KhalsaForgetting God, they fall into hell.
Manmohan SinghOn account of forgetting the Lord. he is cast into the hell.
Manmohan Singh (Punjabi)ਸਾਹਿਬ ਨੂੰ ਭੁਲਾਉਣ ਦੇ ਸਬੱਬ, ਉਸ ਨੂੰ ਦੋਸ਼ਕ ਵਿੱਚ ਪਾਇਆ ਜਾਂਦਾ ਹੈ।
Fareedkot Teekaਇਹੁ ਜਾਨੋਂ ਪ੍ਰਭੂ ਕੇ ਬਿਸਰਨੇ ਸੇ ਵਹੁ ਜੀਵ ਨਰਕੋਂ ਮੇਂ ਪਾਇਆ ਜਾਤਾ ਹੈ॥☬ਵਹੁ ਕੈਸੇ ਨਰਕ ਹੈਂ?
Prof. Sahib Singhਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
SikhNet (Spanish)olvidándose de Él uno es conducido hasta la obscuridad de su propia conciencia,

ਤਹ ਮਾਤ ਨ ਬੰਧੁ; ਨ ਮੀਤ. ਨ ਜਾਇਆ ॥

teh maat na bandh; na meet. na jaaeaa | Ang 1005

Sant Singh KhalsaThere are no mothers there, no siblings, no friends and no spouses.
Manmohan SinghIn that place, there is neither mother, nor relation, nor friend nor wife to succour him.
Manmohan Singh (Punjabi)ਉਸ ਥਾਂ ਤੇ ਉਸ ਦੀ ਸਹਾਇਤਾ ਕਰਨ ਲਈ ਨਾਂ ਮਾਂ ਹੈ ਨਾਂ ਸੰਨਬੰਧੀ, ਨਾਂ ਮਿੱਤ੍ਰ ਤੇ ਨਾਂ ਹੀ ਵਹੁਟੀ।
Fareedkot Teekaਨਾ ਤਹਾਂ ਮਾਤਾ, ਨ ਭਾਈ, ਨਾ ਕੋਈ ਮਿਤ੍ਰ ਹੀ ਰਖ੍ਯਕ ਹੈ, ਪੁਨਾਂ ਨ ਕੋਈ ਤਹਾਂ (ਜਾਇਆ) ਇਸਤ੍ਰੀ ਕੀ ਸਹਾਇਤਾ ਹੈ॥
Prof. Sahib Singhਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।

ਪਦ ਅਰਥ ਤਹ = ਉਥੇ ਨਰਕ ਵਿਚ। ਜਾਇਆ = ਇਸਤ੍ਰੀ।

SikhNet (Spanish)en donde no hay madre, ni esposa, ni amigos, ni parientes que lo socorran.

ਜਿਸ ਕਉ; ਹੋਤ ਕ੍ਰਿਪਾਲ ਸੁਆਮੀ ॥

jis kau; hot kripaal suaamee | Ang 1005

Sant Singh KhalsaThose humble beings, unto whom the Lord and Master becomes Merciful,
Manmohan SinghHe, unto whom the Lord becomes merciful;
Manmohan Singh (Punjabi)ਜਿਸ ਉੱਤੇ ਮਾਲਕ ਮਿਹਰਬਾਨ ਥੀ ਵੰਝਦਾ ਹੈ;
Fareedkot Teekaਜਿਸ ਕਉ (ਸੁਆਮੀ) ਪਰਮੇਸੁਰ ਕਿਰਪਾਲ ਹੋਵੈ ਹੈ॥
Prof. Sahib Singhਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,

ਪਦ ਅਰਥ ਕਉ = ਨੂੰ, ਉੱਤੇ।

SikhNet (Spanish)Pero quien tiene la Misericordia del Señor

ਸੋ ਜਨੁ ਨਾਨਕ; ਪਾਰਗਰਾਮੀ ॥੩॥

so jan naanak; paaragaraamee |3| Ang 1005

Sant Singh KhalsaO Nanak, cross over. ||3||
Manmohan Singhthat man, O Nanak, swims across the world ocean.
Manmohan Singh (Punjabi)ਉਹ ਪੁਰਸ਼ ਹੇ ਨਾਨਕ! ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਾਸ ਸੰਸਾਰ ਸੇ ਪਾਰ ਹੋਵੇ ਹੈ॥੩॥
Prof. Sahib Singhਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥

ਪਦ ਅਰਥ ਪਾਰਗਰਾਮੀ = ਪਾਰ ਲੰਘ ਸਕਦਾ ਹੈ ॥੩॥

SikhNet (Spanish)y Maestro logra cruzar. (3)

ਭ੍ਰਮਤ ਭ੍ਰਮਤ; ਪ੍ਰਭ ਸਰਨੀ ਆਇਆ ॥

bhramat bhramat; prabh saranee aaeaa | Ang 1005

Sant Singh KhalsaRambling and roaming, wandering around, I came to seek the Sanctuary of God.
Manmohan SinghRambling and roaming about I have sought the refuge of the Lord,
Manmohan Singh (Punjabi)ਭਟਕਦੇ ਅਤੇ ਭੌਂਦੇ ਹੋਏ ਨੇ ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ,
Fareedkot Teekaਜੂਨੀਓਂ ਮੇਂ ਭ੍ਰਮਤਾ ਭ੍ਰਮਤਾ ਮੈਂ ਤਿਸ ਕੀ ਸਰਨ ਆਇਆ ਹੂੰ॥
Prof. Sahib Singhਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,

ਪਦ ਅਰਥ ਭ੍ਰਮਤ = ਭਟਕਦਾ।

SikhNet (Spanish)Ahora mis divagaciones han cesado, me he postrado en el Refugio del Señor,

ਦੀਨਾ ਨਾਥ; ਜਗਤ ਪਿਤ ਮਾਇਆ ॥

deenaa naath; jagat pit maaeaa | Ang 1005

Sant Singh KhalsaHe is the Master of the meek, the father and mother of the world.
Manmohan Singhwho is the Master of the meek and the Father and Mother of the world.
Manmohan Singh (Punjabi)ਜੋ ਮਸਕੀਨਾਂ ਦਾ ਮਾਲਕ ਅਤੇ ਸੰਸਾਰ ਦਾ ਮਾਲਕ ਪਿਓ ਅਤੇ ਮਾਂ ਹੈ।
Fareedkot Teekaਜੋ ਪਰਮੇਸੁਰ ਦੀਨੋਂ ਕਾ ਨਾਥ ਹੈ ਔ ਜਗਤ ਕਾ ਮਾਤਾ ਪਿਤਾ ਹੈ॥
Prof. Sahib Singh(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।

ਪਦ ਅਰਥ ਦੀਨਾਨਾਥ = ਦੀਨਾਂ ਦਾ ਨਾਥ, ਨਿਮਾਣਿਆਂ ਦਾ ਖਸਮ। ਪਿਤ = ਪਿਤਾ। ਮਾਇਆ = ਮਾਂ।

SikhNet (Spanish)pues mi Señor es el Soporte del pobre,

ਪ੍ਰਭ ਦਇਆਲ; ਦੁਖ ਦਰਦ ਬਿਦਾਰਣ ॥

prabh deaal; dukh darad bidaaran | Ang 1005

Sant Singh KhalsaThe Merciful Lord God is the Destroyer of sorrow and suffering.
Manmohan SinghThe Merciful Master is the Destroyer of sorrow and suffering.
Manmohan Singh (Punjabi)ਮਿਹਰਬਾਨ ਮਾਲਕ ਗ਼ਮ ਅਤੇ ਤਕਲਫ਼ਿ ਨੂੰ ਨਾਸ਼ ਕਰਨ ਵਾਲਾ ਹੈ।
Fareedkot Teekaਦੁਖੀਆਂ ਕੇ ਦਰਦ ਕੋ ਬਿਦਾਰਨੇਹਾਰਾ ਜੋ ਦਇਆਲ ਪ੍ਰਭੂ ਹੈ॥
Prof. Sahib Singhਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,

ਪਦ ਅਰਥ ਬਿਦਾਰਣ = ਨਾਸ ਕਰਨ ਵਾਲਾ।

SikhNet (Spanish)es el padre y la madre del mundo.

ਜਿਸੁ ਭਾਵੈ; ਤਿਸ ਹੀ ਨਿਸਤਾਰਣ ॥

jis bhaavai; tis hee nisataaran | Ang 1005

Sant Singh KhalsaHe emancipates whoever He pleases.
Manmohan SinghWhomsoever, He wills, him He emancipates.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।
Fareedkot Teekaਵਹੁ ਜਿਸ ਕੋ ਚਾਹੁਤਾ ਹੈ, ਤਿਸੀ ਕੋ ਤਾਰਤਾ ਹੈ॥
Prof. Sahib Singhਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।

ਪਦ ਅਰਥ ਜਿਸੁ ਭਾਵੈ = ਜੋ ਤਿਸੁ ਭਾਵੈ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।

SikhNet (Spanish)Compasivo es Él, el Destructor de la tristeza

ਅੰਧ ਕੂਪ ਤੇ; ਕਾਢਨਹਾਰਾ ॥

andh koop te; kaadtanahaaraa | Ang 1005

Sant Singh KhalsaHe lifts them up and pulls him out of the deep dark pit.
Manmohan Singhhe pulls out of the blind world-well.
Manmohan Singh (Punjabi)ਉਹ ਸੰਸਾਰ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ।
Fareedkot Teekaਅੰਧਾ ਕੂਆ ਜੋ ਸੰਸਾਰ ਹੈ ਪਰਮੇਸਰ ਤਿਸ ਤੇ ਕਾਢਨੇ ਵਾਲਾ ਹੈ॥
Prof. Sahib Singh(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,

ਪਦ ਅਰਥ ਕੂਪ = ਖੂਹ। ਤੇ = ਤੋਂ।

SikhNet (Spanish)y Él emancipa por Su Voluntad a quien sea.

ਪ੍ਰੇਮ ਭਗਤਿ; ਹੋਵਤ ਨਿਸਤਾਰਾ ॥

prem bhagat; hovat nisataaraa | Ang 1005

Sant Singh KhalsaEmancipation comes through loving devotional worship.
Manmohan SinghIt is through love-worship that one is saved.
Manmohan Singh (Punjabi)ਪਿਆਰ-ਭਰੀ ਉਪਾਸ਼ਨਾ ਰਾਹੀਂ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਔਰ ਤਿਸ ਕੀ ਪ੍ਰੇਮਾਂ ਭਗਤੀ ਕਰ ਕੇ ਨਿਸਤਾਰਾ ਹੋਤਾ ਹੈ॥
Prof. Sahib Singhਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।

ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਭਗਤੀ ਨਾਲ। ਨਿਸਤਾਰਾ = ਪਾਰ-ਉਤਾਰਾ।

SikhNet (Spanish)Él nos saca de la oscuridad, del pozo profundo de la ignorancia

ਸਾਧ ਰੂਪ; ਅਪਨਾ ਤਨੁ ਧਾਰਿਆ ॥

saadh roop; apanaa tan dhaariaa | Ang 1005

Sant Singh KhalsaThe Holy Saint is the very embodiment of the Lord's form.
Manmohan SinghOf himself, the Saint-Guru is the embodiment of the Lord's body.
Manmohan Singh (Punjabi)ਸੰਤ-ਗੁਰਦੇਵ ਜੀ ਖ਼ੁਦ ਸੁਆਮੀ ਦੇ ਸਰੀਰ ਦਾ ਸਰੂਪ ਹਨ।
Fareedkot Teekaਭਗਵਤ ਨੇ ਸਾਧੂਆਂ ਕਾ ਰੂਪ ਅਪਨਾਂ ਸਰੀਰ ਧਾਰਿਆ ਹੈ॥
Prof. Sahib Singhਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,

ਪਦ ਅਰਥ ਸਾਧ = ਗੁਰੂ। ਤਨੁ = ਸਰੀਰ।

SikhNet (Spanish)y redime a aquél a quien Lo adora Amorosamente.

ਮਹਾ ਅਗਨਿ ਤੇ; ਆਪਿ ਉਬਾਰਿਆ ॥

mahaa agan te; aap ubaariaa | Ang 1005

Sant Singh KhalsaHe Himself saves us from the great fire.
Manmohan SinghFrom the great fire, the Lord himself saves the man,
Manmohan Singh (Punjabi)ਭਾਰੀ ਅੱਗ ਤੋਂ ਸਾਈਂ ਖ਼ੁਦ ਇਨਸਾਨ ਨੂੰ ਬਚਾਉਂਦਾ ਹੈ।
Fareedkot Teekaਮਹਾਂ ਅਗਨ ਕਾ ਜੋ ਸਮੁੰਦਰ ਸੰਸਾਰ ਹੈ ਤਿਸ ਸੇ ਅਪਨਾ ਦਾਸ ਰਖ੍ਯਾ ਹੈ॥
Prof. Sahib Singhਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।

ਪਦ ਅਰਥ ਉਬਾਰਿਆ = ਬਚਾਇਆ।

SikhNet (Spanish)Los Santos son la mera Encarnación de Él

ਜਪ ਤਪ ਸੰਜਮ; ਇਸ ਤੇ. ਕਿਛੁ ਨਾਹੀ ॥

jap tap sanjam; is te. kichh naahee | Ang 1005

Sant Singh KhalsaBy myself, I cannot practice meditation, austerities, penance and self-discipline.
Manmohan SinghBy himself this mortal can practise not meditation, penance and self control.
Manmohan Singh (Punjabi)ਆਪਣੇ ਆਪ ਇਹ ਪ੍ਰਾਣੀ ਸਿਮਰਨ, ਤਪੱਸਿਆਂ ਤੇ ਸਵੈ-ਜ਼ਬਤ ਦੀ ਕਮਾਈ ਨਹੀਂ ਕਰ ਸਕਦਾ।
Fareedkot Teekaਜਬ ਤਪ ਪੁਨਾ ਇੰਦ੍ਰਿਆਂ ਕਾ ਰੋਕਨਾਂ ਇਸ ਜੀਵ ਸੇ ਕੁਛ ਨਹੀਂ ਹੋ ਸਕਤਾ॥
Prof. Sahib Singhਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।

ਪਦ ਅਰਥ ਇਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ} ਇਸ (ਜੀਵ) ਤੋਂ।

SikhNet (Spanish)y Él, de Sí Mismo, los salva del fuego quemante del deseo.

ਆਦਿ ਅੰਤਿ; ਪ੍ਰਭ ਅਗਮ ਅਗਾਹੀ ॥

aad ant; prabh agam agaahee | Ang 1005

Sant Singh KhalsaIn the beginning and in the end, God is inaccessible and unfathomable.
Manmohan SinghIn the beginning and the end, the Unapproachable and Unfathomable Lord alone is the Doer of everything.
Manmohan Singh (Punjabi)ਆਰੰਭ ਅਤੇ ਅਖ਼ੀਰ ਵਿੱਚ ਕੇਵਲ ਅਪਹੁੰਚ ਅਤੇ ਅਥਾਹ ਸੁਆਮੀ ਹੀ ਸਾਰਾ ਕੁਛ ਕਰਨ ਵਾਲਾ ਹੈ।
Fareedkot Teekaਸਦਾ ਸਦਾ ਪ੍ਰਭੂ ਅਗਮ ਔ ਅਥਾਹੁ ਹੈ॥☬ਤਿਸ ਪੈ ਐਸੇ ਬੇਨਤੀ ਕਰਿ:
Prof. Sahib Singhਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।

ਪਦ ਅਰਥ ਅਗਮ = ਅਪਹੁੰਚ। ਅਗਾਮੀ = ਅਗਾਧ।

SikhNet (Spanish)Por sí mismo, uno no puede practicar la Contemplación, la Austeridad o el Autocontrol, pues tanto en el principio como al final,

ਨਾਮੁ ਦੇਹਿ; ਮਾਗੈ ਦਾਸੁ ਤੇਰਾ ॥

naam dehi; maagai daas teraa | Ang 1005

Sant Singh KhalsaPlease bless me with Your Name, Lord; Your slave begs only for this.
Manmohan SinghBless Thou me with Thine Name. O Lord, This gift, alone, Thy slave begs of Thee.
Manmohan Singh (Punjabi)ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ, ਹੇ ਪ੍ਰਭੂ! ਤੇਰਾ ਗੋਲਾ ਕੇਵਲ ਇਹ ਦਾਤ ਹੀ ਤੇਰੇ ਕੋਲੋਂ ਮੰਗਦਾ ਹੈ।
Fareedkot Teekaਮੈਂ ਤੇਰਾ ਦਾਸ ਏਹੀ ਮਾਂਗਤਾ ਹੂੰ, ਮੁਝੇ ਨਾਮ ਦੇਹੁ॥
Prof. Sahib Singhਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।

ਪਦ ਅਰਥ ਮਾਗੈ = ਮੰਗਦਾ ਹੈ {ਇਕ-ਵਚਨ}।

SikhNet (Spanish)sólo el Señor Infinito e Insondable es la Fuente de toda actividad.

ਹਰਿ ਜੀਵਨ ਪਦੁ; ਨਾਨਕ. ਪ੍ਰਭੁ ਮੇਰਾ ॥੪॥੩॥੧੯॥

har jeevan pad; naanak. prabh meraa |4|3|19| Ang 1005

Sant Singh KhalsaO Nanak, my Lord God is the Giver of the true state of life. ||4||3||19||
Manmohan SinghO Nanak my God-Lord is the Giver of the Eternal life,
Manmohan Singh (Punjabi)ਹੇ ਨਾਨਕ! ਮੈਡਾਂ ਵਾਹਿਗੁਰੂ ਸੁਆਮੀ ਅਮਰ ਜਿੰਦਗੀ ਦੇਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਹੇ ਹਰਿ ਪ੍ਰਭੂ! ਮੇਰਾ ਏਹੀ ਜੀਵਾਵਨੇ ਕਾ ਅਸਥਾਨ ਹੈ॥੪॥੩॥੧੯॥
Prof. Sahib Singhਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥

ਪਦ ਅਰਥ ਜੀਵਨ ਪਦੁ = ਆਤਮਕ ਜੀਵਨ ਦਾ ਦਰਜਾ ॥੪॥੩॥੧੯॥

SikhNet (Spanish)Oh Dios, bendíceme con Tu Nombre, Tu Sirviente Te pide sólo esto, pues sólo Tú eres el Supremo Objeto de vida de Nanak.(4-3-19)
Answers quote the Granth verbatim with Ang citations. AI commentary is not Gurbani and not a religious ruling.