ੴ

ਸਿੱਖਬਾਣੀ · SikhBani

ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥

pir khusee dhan raavee dhan ur naam seegaar
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1088 · 3 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਪਿਰ ਖੁਸੀਏ. ਧਨ ਰਾਵੀਏ; ਧਨ ਉਰਿ ਨਾਮੁ ਸੀਗਾਰੁ ॥

pir khusee. dhan raavee; dhan ur naam seegaar |

Sant Singh KhalsaHer Husband Lord is pleased, and He enjoys His bride; the soul-bride adorns her heart with the Naam, the Name of the Lord.
Manmohan SinghIn His pleasure, the Spouse enjoys the bride, the bride who bedecks her heart.
Manmohan Singh (Punjabi)ਆਪਣੀ ਖਸ਼ੀ ਅੰਦਰ ਕੰਤ ਉਸ ਪਤਨੀ ਨੂੰ ਮਾਣਦਾ ਹੈ, ਜਿਹੜੀ ਆਪਦੇ ਦਿਲ ਨੂੰ ਨਾਮ ਨਾਲ ਸ਼ਸੋਭਤ ਕਰਦੀ ਹੈ।
Fareedkot Teekaਜਿਸ ਜਗ੍ਯਾਸੂ ਰੂਪ ਇਸਤ੍ਰੀ ਪਰ (ਪਿਰ) ਪਰਮੇਸੁਰ ਖੁਸੀ ਹੈ ਤਿਸ ਕੋ ਰਾਵੀਐ ਅਰਥਾਤ ਅਪਨੇ ਮੇਂ ਅਭੇਦ ਕਰਤਾ ਹੈ। ਔ ਖੁਸੀ ਕਿਸ ਪਰ ਹੈ? ਜਿਸ ਇਸਤ੍ਰੀ ਨੇ ਰਿਦੇ ਮੇਂ ਨਾਮ ਧਾਰਨ ਰੂਪ ਸੀਗਾਰ ਕਰਿਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ 'ਨਾਮ'-ਸਿੰਗਾਰ ਹੈ ਉਸ ਨੂੰ ਪ੍ਰਭੂ-ਪਤੀ ਖ਼ੁਸ਼ੀ ਨਾਲ ਆਪਣੇ ਨਾਲ ਮਿਲਾਂਦਾ ਹੈ।

ਪਦ ਅਰਥ ਉਰਿ = ਹਿਰਦੇ ਵਿਚ। ਖੁਸੀਏ = ਖ਼ੁਸ਼ੀ ਨਾਲ।

SikhNet (Spanish)La Novia que se pone el Nombre del Señor en su corazón, el Señor disfruta de ella placenteramente.

ਨਾਨਕ ਧਨ ਆਗੈ ਖੜੀ; ਸੋਭਾਵੰਤੀ ਨਾਰਿ ॥੧॥

naanak dhan aagai kharree; sobhaavantee naar |1|

Sant Singh KhalsaO Nanak, that bride who stands before Him, is the most noble and respected woman. ||1||
Manmohan SinghNanak, the bride who stands before her Spouse is an illustrious women.
Manmohan Singh (Punjabi)ਨਾਨਕ, ਜਿਹੜੀ ਪਤਨੀ ਆਪਣੇ ਪਤੀ ਦੇ ਮੁਹਰੇ ਖਲੋਤੀ ਹੈ ਉਹ ਸੁਭਾਇਮਾਨ ਇਸਤ੍ਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਧਨ ਆਗੈ ਖੜੀ) ਜੋ ਪਰਮੇਸੁਰ ਕੇ ਸਨਮੁਖ ਹੈ, ਸੋਈ ਇਸਤ੍ਰੀ ਸੋਭਾ ਵਾਲੀ ਹੈ॥੧॥
Prof. Sahib Singhਹੇ ਨਾਨਕ! ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਹਜ਼ੂਰੀ ਵਿਚ ਖਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ ॥੧॥

ਪਦ ਅਰਥ ਧਨ = ਜੀਵ-ਇਸਤ੍ਰੀ ॥੧॥

SikhNet (Spanish)Sí, ella es reconocida como la primera entre las mujeres y es bendecida con Gloria. (1)
Answers quote the Granth verbatim with Ang citations. AI commentary is not Gurbani and not a religious ruling.