ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਪਣਾ ਆਪੁ ਪਛਾਣਿਆ; ਨਾਮੁ ਨਿਧਾਨੁ ਪਾਇਆ ॥
aapanaa aap pachhaaniaa; naam nidhaan paaeaa |
Sant Singh KhalsaOne who realizes his own self, is blessed with the treasure of the Naam, the Name of the Lord.
Manmohan SinghHe, who knows himself, is blessed with the treasure of the Name.
Manmohan Singh (Punjabi)ਜੋ ਆਪਣੇ ਆਪ ਨੂੰ ਜਾਣ ਲੈਂਦਾ ਹੈ, ਉਸ ਨੂੰ ਨਾਮ ਦੇ ਖ਼ਜ਼ਾਨੇ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਜਿਨੋਂ ਨੇ ਨਾਮ ਖਜਾਨਾ ਪਾਇਆ ਹੈ ਤਿਨੋਂ ਨੇ ਆਪਨਾਂ ਸਰੂਪ ਆਪ ਹੀ ਪਛਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ (ਸਦਾ) ਪੜਤਾਲਿਆ ਹੈ ਉਸ ਨੂੰ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ,
SikhNet (Spanish)Quien toma conciencia de su propio ser, es bendecido con el Tesoro del Naam,
ਕਿਰਪਾ ਕਰਿ ਕੈ ਆਪਣੀ; ਗੁਰ ਸਬਦਿ ਮਿਲਾਇਆ ॥
kirapaa kar kai aapanee; gur sabad milaaeaa |
Sant Singh KhalsaGranting His Mercy, the Guru merges him in the Word of His Shabad.
Manmohan SinghShowering his benediction, the Guru merges him in the Guru's word.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਗੁਰੂ ਜੀ ਉਸ ਨੂੰ ਗੁਰਬਾਣੀ ਅੰਦਰ ਲੀਨ ਕਰ ਦਿੰਦੇ ਹਨ।
Fareedkot Teekaਪਰੰਤੂ ਗੁਰੋਂ ਨੇ ਅਪਨੀ ਕਿਰਪਾ ਕਰ ਕੇ ਪ੍ਰਿਥਮ ਉਪਦੇਸ ਮੇਂ ਮਿਲਾਇਆ ਹੈ॥
Prof. Sahib Singhਪ੍ਰਭੂ ਆਪਣੀ ਮਿਹਰ ਕਰ ਕੇ ਉਸ ਨੂੰ ਸਤਿਗੁਰੂ ਦੇ ਸ਼ਬਦ ਵਿਚ ਜੋੜਦਾ ਹੈ,
SikhNet (Spanish)el Nombre del Señor. Otorgando Su Misericordia, el Guru lo inmerge en la Palabra de Su Shabd.
ਗੁਰ ਕੀ ਬਾਣੀ ਨਿਰਮਲੀ; ਹਰਿ ਰਸੁ ਪੀਆਇਆ ॥
gur kee baanee niramalee; har ras peeaeaa |
Sant Singh KhalsaThe Word of the Guru's Bani is immaculate and pure; through it, one drinks in the sublime essence of the Lord.
Manmohan SinghImmaculate is the Guru's word, Through it, the mortal in drinks the Lord's elixir.
Manmohan Singh (Punjabi)ਪਾਵਨ ਪਵਿੱਤ੍ਰ ਹੈ ਗੁਰਾਂ ਦੀ ਬਾਣੀ ਇਸ ਦੇ ਰਾਹੀਂ, ਪ੍ਰਾਣੀ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਗੁਰੋਂ ਕੀ ਸੁਧ ਬਾਣੀ ਨੇ ਜਗ੍ਯਾਸੂਆਂ ਕੋ ਹਰੀ ਰਸ ਪਾਨ ਕਰਾਇਆ ਹੈ॥
Prof. Sahib Singhਤੇ, ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਨੂੰ ਆਪਣੇ ਨਾਮ ਦਾ ਰਸ ਪਿਲਾਂਦਾ ਹੈ।
SikhNet (Spanish)La Palabra del Bani del Guru, es Inmaculada y Pura,
ਹਰਿ ਰਸੁ ਜਿਨੀ ਚਾਖਿਆ; ਅਨ ਰਸ ਠਾਕਿ ਰਹਾਇਆ ॥
har ras jinee chaakhiaa; an ras tthaak rahaaeaa |
Sant Singh KhalsaThose who taste the sublime essence of the Lord, forsake other flavors.
Manmohan SinghThey, who taste the Lord's Nectar, forsake and renounce other relishes.
Manmohan Singh (Punjabi)ਜੋ ਪ੍ਰਭੂ ਦੇ ਆਬਿਹਿਯਾਤ ਨੂੰ ਚਖਦੇ ਹਨ ਉਹ ਹੋਰਨਾਂ ਸੁਆਦਾਂ ਨੂੰ ਤਿਆਗ ਤੇ ਛੱਡ ਦਿੰਦੇ ਹਨ।
Fareedkot Teekaਜਿਨੋਂ ਨੇ ਹਰੀ ਰਸ ਕੋ ਚਾਖਿਆ ਹੈ ਤਿਨੋਂ ਨੇ ਹੋਰ ਰਸੋਂ ਕੀ ਤਰਫੋਂ ਮਨ ਕੋ ਰੋਕ ਰਖਿਆ ਹੈ॥
Prof. Sahib Singhਜਿਨ੍ਹਾਂ ਨੇ ਨਾਮ-ਰਸ ਚੱਖਿਆ ਹੈ ਉਹ ਹੋਰ ਰਸਾਂ ਨੂੰ ਵਰਜ ਰੱਖਦੇ ਹਨ (ਭਾਵ, ਦੁਨੀਆ ਦੇ ਚਸਕਿਆਂ ਨੂੰ ਆਪਣੇ ਨੇੜੇ ਨਹੀਂ ਢੁਕਣ ਦੇਂਦੇ)।
SikhNet (Spanish)a través de Ella uno bebe de la Sublime Esencia del Señor.
ਹਰਿ ਰਸੁ ਪੀ. ਸਦਾ ਤ੍ਰਿਪਤਿ ਭਏ; ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥
har ras pee. sadaa tripat bhe; fir trisanaa bhukh gavaaeaa |5|
Sant Singh KhalsaDrinking in the sublime essence of the Lord, they remain satisfied forever; their hunger and thirst are quenched. ||5||
Manmohan SinghQuaffing God's ambrosia, they ever remain satiated and their thirst and hunger are quenched.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ, ਉਹ ਸਦੀਵੀ ਹੀ ਰੱਜੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਤ੍ਰੇਹ ਤੇ ਭੁੱਖ ਨਵਿਰਤ ਹੋ ਜਾਂਦੇ ਹਨ।
Fareedkot Teekaਕਿਉਂਕਿ ਵਹੁ ਹਰੀ ਰਸ ਪਾਨ ਕਰ ਸਦਾ ਤ੍ਰਿਪਤ ਭਏ ਹੈਂ। ਪਦਾਰਥੋਂ ਲਈ ਫਿਰਨਾ ਇਸ ਤ੍ਰਿਸਨਾ ਕੋ ਔ ਪਰਲੋਕ ਦੀ ਕਾਮਨਾ ਰੂਪ ਭੂਖ ਕੋ ਤਿਨੋਂ ਨੇ ਗਵਾਇਆ ਹੈ॥੫॥
Prof. Sahib Singhਨਾਮ-ਰਸ ਪੀ ਕੇ ਉਹ ਸਦਾ ਰੱਜੇ ਰਹਿੰਦੇ ਹਨ ਤੇ ਮਾਇਆ ਦੀ ਤ੍ਰਿਸ਼ਨਾ ਤੇ ਭੁੱਖ ਨਾਸ ਕਰ ਲੈਂਦੇ ਹਨ ॥੫॥
SikhNet (Spanish)Quienes prueban de la Esencia del Señor, desechan cualquier otro sabor y permanecen satisfechos para siempre. Su hambre y sed terminan. (5)