ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਿਫਤਿ ਸਲਾਹਣੁ ਭਗਤਿ; ਵਿਰਲੇ ਦਿਤੀਅਨੁ ॥
sifat salaahan bhagat; virale diteean |
Sant Singh KhalsaHow rare are those who are blessed to praise the Lord, in devotional worship.
Manmohan SinghRare is the person, whom the Lord blesses with His devotional service and the hymning of His praise and excellences.
Manmohan Singh (Punjabi)ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਸੁਆਮੀ ਆਪਣੇ ਪ੍ਰੇਮਮਈ ਸੇਵਾ ਅਤੇ ਆਪਣੀ ਕੀਰਤੀ ਤੇ ਗੁਣਾਂ ਦਾ ਗਾਇਨ ਕਰਨਾ ਪ੍ਰਦਾਨ ਕਰਦਾ ਹੈ।
Fareedkot Teekaਵਾਹਿਗੁਰੂ ਨੇ (ਸਿਫਤਿ) ਉਸਤਤੀ ਸਲਾਹੁਣ ਕੀ ਭਗਤੀ ਕਿਸੇ ਵਿਰਲੇ ਕੋ ਹੀ ਦਈ ਹੈ॥
Prof. Sahib Singhਸਿਫ਼ਤ-ਸਾਲਾਹ ਅਤੇ ਭਗਤੀ (ਦੀ ਦਾਤਿ) ਉਸ (ਪ੍ਰਭੂ) ਨੇ ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਦਿੱਤੀ ਹੈ।ਪਦ ਅਰਥ ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ ਹੈ।
SikhNet (Spanish)Extraordinario es aquél que es bendecido con la Alabanza del Señor y con Su Devoción.
ਸਉਪੇ ਜਿਸੁ ਭੰਡਾਰ; ਫਿਰਿ ਪੁਛ. ਨ ਲੀਤੀਅਨੁ ॥
saupe jis bhanddaar; fir puchh. na leeteean |
Sant Singh KhalsaThose who are blessed with the Lord's treasures are not called to give their account again.
Manmohan SinghHe, whom the Lord blesses with His treasures; him He calls not to account again.
Manmohan Singh (Punjabi)ਜਿਸ ਨੂੰ ਪ੍ਰਭੂ ਆਪਣੇ ਖਜ਼ਾਨੇ ਬਖਸ਼ਦਾ ਹੈ, ਉਸ ਪਾਸੋਂ ਉਹ ਮੁੜ ਕੇ ਹਿਸਾਬ ਕਿਤਾਬ ਨਹੀਂ ਲੈਂਦਾ।
Fareedkot Teekaਜਿਸ ਕੋ ਭਗਤੀ ਕੇ ਭੰਡਾਰੇ ਸੌਪੇ ਹੈਨ ਫਿਰ ਉਨ ਸੇ ਪੁਛ ਕੇ ਨਹੀਂ ਲਏ, ਭਾਵ ਓਹੁ ਬਖਸ ਦੀਏ ਹੈਂ॥
Prof. Sahib Singhਜਿਸ (ਮਨੁੱਖ) ਨੂੰ ਉਸ ਨੇ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਸੌਂਪੇ ਹਨ; ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਲਿਆ,ਪਦ ਅਰਥ ਭੰਡਾਰ = ਸਿਫ਼ਤ-ਸਾਲਾਹ ਦੇ ਖ਼ਜ਼ਾਨੇ। ਪੁਛ = ਕੀਤੇ ਕਰਮਾਂ ਦਾ ਲੇਖਾ। ਲੀਤੀਅਨੁ = ਉਸ (ਪ੍ਰਭੂ) ਨੇ ਲਈ।
SikhNet (Spanish)Sí, aquél a quien el Señor bendice con Sus Tesoros, a él no le pide entregar cuentas.
ਜਿਸ ਨੋ ਲਗਾ ਰੰਗੁ; ਸੇ ਰੰਗਿ ਰਤਿਆ ॥
jis no lagaa rang; se rang ratiaa |
Sant Singh KhalsaThose who are imbued with His Love are absorbed in ecstasy.
Manmohan SinghThey, who are imbued with the Lord's love; they remain absorbed in ecstasy.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ; ਉਹ ਪਰਮ ਪ੍ਰਸੰਨਤਾ ਅੰਦਰ ਸਮਾਏ ਰਹਿੰਦੇ ਹਨ।
Fareedkot Teekaਜਿਸ ਜਿਸ ਕੋ ਪ੍ਰੇਮ ਲਗਾ ਹੈ, ਸੋਈ ਰੰਗ ਅਨੰਦ ਮੇਂ (ਆ) ਸਰਬ ਓਰ ਤੇ ਰਤੇ ਹੈਂ॥
Prof. Sahib Singhਕਿਉਂਕਿ ਜਿਸ ਜਿਸ ਮਨੁੱਖ ਨੂੰ (ਸਿਫ਼ਤ-ਸਾਲਾਹ ਦਾ) ਇਸ਼ਕ-ਪਿਆਰ ਲੱਗ ਗਿਆ, ਉਹ ਉਸੇ ਰੰਗ ਵਿਚ (ਸਦਾ ਲਈ) ਰੰਗੇ ਗਏ।ਪਦ ਅਰਥ ਰੰਗਿ = (ਪਿਆਰ ਦੇ) ਰੰਗ ਵਿਚ।
SikhNet (Spanish)Los que están inmersos en Su Amor, viven siempre en Éxtasis,
ਓਨਾ ਇਕੋ ਨਾਮੁ ਅਧਾਰੁ; ਇਕਾ ਉਨ ਭਤਿਆ ॥
onaa iko naam adhaar; ikaa un bhatiaa |
Sant Singh KhalsaThey take the Support of the One Name; the One Name is their only food.
Manmohan SinghThey have the support of the one Name, and the Name alone is their viand.
Manmohan Singh (Punjabi)ਉਨ੍ਹਾਂ ਨੂੰ ਇਕ ਨਾਮ ਦਾ ਹੀ ਆਸਰਾ ਹੈ ਅਤੇ ਕੇਵਲ ਨਾਮ ਹੀ ਉਨ੍ਹਾਂ ਦਾ ਭੋਜਨ ਹੈ।
Fareedkot Teekaਉਨ ਕੋ ਇਕ ਨਾਮ ਕਾ ਹੀ ਅਧਾਰ ਹੈ ਇਕੋ ਉਨ ਕੀ ਤਰਾਂ ਹੈ, ਭਾਵ ਕੋਈ ਬਨਾਵਟ ਨਹੀਂ ਹੈ ਸਚਾ ਨਿਸਚਾ ਇਕ ਹੈ॥
Prof. Sahib Singhਪ੍ਰਭੂ ਦੀ ਯਾਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਇਹੀ ਇਕ ਨਾਮ ਉਹਨਾਂ ਦੀ (ਆਤਮਕ) ਖ਼ੁਰਾਕ ਹੋ ਜਾਂਦਾ ਹੈ।ਪਦ ਅਰਥ ਅਧਾਰੁ = ਆਸਰਾ। ਭਤਿਆ = ਭੱਤਾ, ਖ਼ੁਰਾਕ (ਆਤਮਕ)।
SikhNet (Spanish)ellos se apoyan sólo en el Nombre de Dios, su alimento es sólo el Nombre.
ਓਨਾ ਪਿਛੈ ਜਗੁ; ਭੁੰਚੈ ਭੋਗਈ ॥
onaa pichhai jag; bhunchai bhogee |
Sant Singh KhalsaFor their sake, the world eats and enjoys.
Manmohan SinghFor their sake, the world eats and enjoys.
Manmohan Singh (Punjabi)ਉਨ੍ਹਾਂ ਦੀ ਬਰਕਤ ਦੁਨੀਆ ਖਾਂਦੀ ਪੀਂਦੀ ਅਤੇ ਮੌਜਾਂ ਮਾਣਦੀ ਹੈ।
Fareedkot Teekaਉਨ ਕੇ ਆਸਰੇ ਜਗਤ ਭੋਗੋਂ ਕੋ ਭੋਗਤਾ ਹੈ॥
Prof. Sahib Singhਅਜੇਹੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ (ਸਾਰਾ) ਜਗਤ (ਸਿਫ਼ਤ-ਸਾਲਾਹ ਦੀ) ਖ਼ੁਰਾਕ ਖਾਂਦਾ ਮਾਣਦਾ ਹੈ।ਪਦ ਅਰਥ ਭੁੰਚੈ = (ਸਿਫ਼ਤ-ਸਾਲਾਹ ਦੀ ਖ਼ੁਰਾਕ) ਖਾਂਦਾ ਹੈ।
SikhNet (Spanish)Para ellos el mundo entero disfruta del Sabor de Dios.
ਓਨਾ ਪਿਆਰਾ ਰਬੁ; ਓਨਾਹਾ ਜੋਗਈ ॥
onaa piaaraa rab; onaahaa jogee |
Sant Singh KhalsaTheir Beloved Lord belongs to them alone.
Manmohan SinghTheir Beloved Lord, belongs to them alone.
Manmohan Singh (Punjabi)ਉਨ੍ਹਾਂ ਦਾ ਪ੍ਰੀਤਮ ਪ੍ਰਭੂ, ਕੇਵਲ ਉਨ੍ਹਾਂ ਦੀ ਹੀ ਮਲਕੀਅਤ ਹੈ।
Fareedkot Teekaਉਨੋਂ ਕੋ ਵਾਹਿਗੁਰੂ ਪਿਆਰਾ ਲਗਤਾ ਹੈ, ਇਸੀ ਤੇ (ਓਨਾਹਾ) ਉਨੋਂ ਕੋ ਜੋਗ ਲਾਇਕ (ਈ) ਨਿਸਚੇ ਕਰ ਕੇ ਕੀਤਾ ਹੈ॥
Prof. Sahib Singhਉਹਨਾਂ ਨੂੰ ਰੱਬ (ਇਤਨਾ) ਪਿਆਰਾ ਲੱਗਦਾ ਹੈ ਕਿ ਰੱਬ ਉਹਨਾਂ ਦੇ ਪਿਆਰ ਦੇ ਵੱਸ ਵਿਚ ਹੋ ਜਾਂਦਾ ਹੈ।ਪਦ ਅਰਥ ਓਨਾਹਾ ਜੋਗਈ = ਉਹਨਾਂ (ਸਿਫ਼ਤ-ਸਾਲਾਹ ਕਰਨ ਵਾਲਿਆਂ) ਦੇ ਵੱਸ ਵਿਚ ਹੋ ਜਾਂਦਾ ਹੈ।
SikhNet (Spanish)Sí, ellos aman a Dios y Dios pertenece a ellos.
ਜਿਸੁ ਮਿਲਿਆ ਗੁਰੁ ਆਇ; ਤਿਨਿ ਪ੍ਰਭੁ ਜਾਣਿਆ ॥
jis miliaa gur aae; tin prabh jaaniaa |
Sant Singh KhalsaThe Guru comes and meets them; they alone know God.
Manmohan SinghThey, whom the Guru comes and meets; they alone realise their Lord.
Manmohan Singh (Punjabi)ਜਿਨ੍ਹਾਂ ਨੂੰ ਆਕੇ ਗੁਰੂ ਜੀ ਮਿਲ ਪੈਂਦੇ ਹਨ; ਕੇਵਲ ਉਹ ਹੀ ਆਪਣੇ ਠਾਕੁਰ ਨੂੰ ਅਨੁਭਵ ਕਰਦੇ ਹਨ।
Fareedkot Teekaਜਿਸ ਕੋ ਗੁਰੂ ਆਇ ਮਿਲਿਆ ਹੈ ਤਿਨੋਂ ਨੇ ਪ੍ਰਭੂ ਕੋ ਬਿਆਪਕ ਜਾਣਿਆ ਹੈ॥
Prof. Sahib Singhਪਰ ਪ੍ਰਭੂ ਨਾਲ (ਸਿਰਫ਼) ਉਸ ਮਨੁੱਖ ਨੇ ਜਾਣ-ਪਛਾਣ ਪਾਈ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਹੈ।ਪਦ ਅਰਥ ਆਇ = ਆ ਕੇ। ਤਿਨਿ = ਉਸ (ਮਨੁੱਖ) ਨੇ।
SikhNet (Spanish)Aquéllos que encontraron al Guru, conocieron a Dios.
ਹਉ ਬਲਿਹਾਰੀ ਤਿਨ; ਜਿ ਖਸਮੈ ਭਾਣਿਆ ॥੪॥
hau balihaaree tin; ji khasamai bhaaniaa |4|
Sant Singh KhalsaI am a sacrifice to those who are pleasing to their Lord and Master. ||4||
Manmohan SinghI am devoted unto those, who are pleasing to their Lord.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਮੈਂ ਤਿਨੋਂ ਪੈ ਬਲਿਹਾਰ ਜਾਤਾ ਹੂੰ ਜੋ ਖਸਮ ਕੋ ਭਾਏ ਹੈਂ॥੪॥
Prof. Sahib Singhਮੈਂ ਸਦਕੇ ਹਾਂ ਉਹਨਾਂ (ਸੁਭਾਗ) ਬੰਦਿਆਂ ਤੋਂ ਜੋ ਖਸਮ-ਪ੍ਰਭੂ ਨੂੰ ਚੰਗੇ ਲੱਗ ਗਏ ਹਨ ॥੪॥ਪਦ ਅਰਥ ਖਸਮੈ = ਖਸਮ-ਪ੍ਰਭੂ ਨੂੰ ॥੪॥
SikhNet (Spanish)Oh, yo ofrezco mi ser a aquéllos con quienes el Señor está complacido. (4)