ਸਲੋਕ ਮਃ ੫ ॥
salok mahalaa 5 | Ang 958
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਹਰਿ ਇਕਸੈ ਨਾਲਿ ਮੈ ਦੋਸਤੀ; ਹਰਿ ਇਕਸੈ ਨਾਲਿ ਮੈ ਰੰਗੁ ॥
har ikasai naal mai dosatee; har ikasai naal mai rang | Ang 958
Sant Singh KhalsaMy friendship is with the One Lord alone; I am in love with the One Lord alone.
Manmohan SinghWith One God is friendship and the One God alone love I.
Manmohan Singh (Punjabi)ਇੱਕੋ ਵਾਹਿਗੁਰੂ ਨਾਲ ਮੇਰੀ ਯਾਰੀ ਹੈ ਅਤੇ ਕੇਵਲ ਇਕ ਵਾਹਿਗੁਰੂ ਨੂੰ ਹੀ ਮੈਂ ਪਿਆਰ ਕਰਦਾ ਹਾਂ।
Fareedkot Teekaਹਮਾਰੀ ਇਕ ਹਰੀ ਕੇ ਸਾਥ ਹੀ ਮਨ ਕਰ ਕੇ ਦੋਸਤੀ ਹੈ ਔ ਇਕ ਹਰੀ ਕੇ ਸਾਥ ਹੀ ਤਨ ਕਰ ਕੇ (ਰੰਗੁ) ਪ੍ਰੇਮ ਹੈ॥
Prof. Sahib Singhਮੇਰੀ ਇਕ ਪ੍ਰਭੂ ਨਾਲ ਹੀ ਮਿਤ੍ਰਤਾ ਹੈ, ਸਿਰਫ਼ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ।ਪਦ ਅਰਥ ਰੰਗੁ = ਪਿਆਰ।
SikhNet (Spanish)Me he hecho amigo solamente de Dios, sí, amo sólo al Único Dios.
ਹਰਿ ਇਕੋ ਮੇਰਾ ਸਜਣੋ; ਹਰਿ ਇਕਸੈ ਨਾਲਿ ਮੈ ਸੰਗੁ ॥
har iko meraa sajano; har ikasai naal mai sang | Ang 958
Sant Singh KhalsaThe Lord is my only friend; my companionship is with the One Lord alone.
Manmohan SinghGod alone is my friend and with God alone is my association.
Manmohan Singh (Punjabi)ਸਿਰਫ ਵਾਹਿਗੁਰੂ ਹੀ ਮੈਡਾਂ ਮਿੱਤਰ ਹੈ ਅਤੇ ਸਿਰਫ ਵਾਹਿਗੁਰੂ ਨਾਲ ਹੀ ਮੇਰਾ ਮੇਲ ਮਿਲਾਪ ਹੈ।
Fareedkot Teekaਮੇਰਾ ਸਜਣ ਭੀ ਇਕੋ ਹਰੀ ਹੈ ਇਕ ਹਰੀ ਸਾਥ ਹੀ ਮੇਰਾ ਸੰਗ ਹੈ॥
Prof. Sahib Singhਕੇਵਲ ਪ੍ਰਭੂ ਹੀ ਮੇਰਾ ਸੱਚਾ ਮਿਤ੍ਰ ਹੈ ਇਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ,ਪਦ ਅਰਥ ਸੰਗੁ = ਸਾਥ।
SikhNet (Spanish)Sí, el Uno es mi Único Compañero y Amigo.
ਹਰਿ ਇਕਸੈ ਨਾਲਿ ਮੈ ਗੋਸਟੇ; ਮੁਹੁ ਮੈਲਾ ਕਰੈ ਨ ਭੰਗੁ ॥
har ikasai naal mai gosatte; muhu mailaa karai na bhang | Ang 958
Sant Singh KhalsaMy conversation is with the One Lord alone; He never frowns, or turns His face away.
Manmohan SinghMy conversation is with the Lord alone, who neither wrinkles nor turns away His face.
Manmohan Singh (Punjabi)ਮੇਰੀ ਗੱਲ ਬਾਤ ਕੇਵਲ ਪ੍ਰਭੂ ਨਾਲ ਹੀ ਹੈ, ਜੋ ਨਾਂ ਹੀ ਆਪਣੇ ਮੂੰਹ ਉੱਤੇ ਤਿਊੜੀ ਪਾਉਂਦਾ ਹੈ ਨਾਂ ਹੀ ਮੂੰਹ ਮੌੜਦਾ ਹੈ।
Fareedkot Teekaਇਕ ਹਰੀ ਨਾਲ ਹੀ ਮੇਰੀ ਗੋਸਟ, ਭਾਵ ਕਹਿਣਾ ਸੁਨਣਾ ਹੈ। ਜੋ ਮੁਹ ਮੈਲਾ ਕਰ ਕੇ ਕੋਈ (ਭੰਗੁ) ਵਿਘਨ ਨਹੀਂ ਕਰਤਾ ਹੈ॥
Prof. Sahib Singhਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ-ਜੋਲ ਹੈ, (ਕਿਉਂਕਿ) ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ, ਕਦੇ ਮੱਥੇ ਵੱਟ ਨਹੀਂ ਪਾਂਦਾ।ਪਦ ਅਰਥ ਮੈ = ਮੇਰਾ। ਗੋਸਟਿ = ਬਹਿਣ-ਖਲੋਣ, ਮੇਲ-ਜੋਲ। ਭੰਗੁ = ਵੱਟ।
SikhNet (Spanish)Converso sólo con mi Dios, Quien nunca es extraño para mí.
ਜਾਣੈ ਬਿਰਥਾ ਜੀਅ ਕੀ; ਕਦੇ. ਨ ਮੋੜੈ ਰੰਗੁ ॥
jaanai birathaa jeea kee; kade. na morrai rang | Ang 958
Sant Singh KhalsaHe alone knows the state of my soul; He never ignores my love.
Manmohan SinghHe knows the state of one's mind and disregards not love, ever.
Manmohan Singh (Punjabi)ਉਹ ਇਨਸਾਨ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਪਿਆਰ ਦਾ ਕਦਾਚਿੱਤ ਨਿਰਾਦਰ ਨਹੀਂ ਕਰਦਾ।
Fareedkot Teekaਮੇਰੇ ਅੰਤਰ ਕੀ ਬਿਰਥਾ ਜਾਨਤਾ ਹੈ ਔਰ ਪ੍ਰੇਮ ਕਬੀ ਨਹੀਂ ਮੋੜਤਾ॥
Prof. Sahib Singhਮੇਰੇ ਦਿਲ ਦੀ ਵੇਦਨ ਜਾਣਦਾ ਹੈ, ਉਹ ਕਦੇ ਮੇਰੇ ਪਿਆਰ ਨੂੰ ਧੱਕਾ ਨਹੀਂ ਲਾਂਦਾ।ਪਦ ਅਰਥ ਬਿਰਥਾ = ਪੀੜਾ।
SikhNet (Spanish)Él conoce nuestro estado más íntimo y siempre responde a nuestro Amor.
ਹਰਿ ਇਕੋ ਮੇਰਾ ਮਸਲਤੀ; ਭੰਨਣ ਘੜਨ ਸਮਰਥੁ ॥
har iko meraa masalatee; bhanan gharran samarath | Ang 958
Sant Singh KhalsaHe is my only counselor, all-powerful to destroy and create.
Manmohan SinghGod alone is my counselor, who is potent to destroy and to create.
Manmohan Singh (Punjabi)ਕੇਵਲ ਵਾਹਿਗੁਰੂ ਹੀ ਮੇਰਾ ਸਲਾਹਕਾਰ ਹੈ ਜੋ ਢਾਹੁਣ ਅਤੇ ਰਚਨ ਦੇ ਯੋਗ ਹੈ।
Fareedkot Teekaਇਕ ਹਰੀ ਹੀ ਮੇਰਾ ਸਲਾਹਕਾਰ ਹੈ, ਜੋ ਭੰਨਣੇ ਔ ਘੜਨੇ ਕਉ ਸਾਮਰਥ ਹੈ॥
Prof. Sahib Singh(ਸਭ ਜੀਵਾਂ ਨੂੰ) ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ।ਪਦ ਅਰਥ ਮਸਲਤੀ = ਸਲਾਹਕਾਰ।
SikhNet (Spanish)Tomo consejo sólo de nuestro Dios.
ਹਰਿ ਇਕੋ ਮੇਰਾ ਦਾਤਾਰੁ ਹੈ; ਸਿਰਿ ਦਾਤਿਆ ਜਗ ਹਥੁ ॥
har iko meraa daataar hai; sir daatiaa jag hath | Ang 958
Sant Singh KhalsaThe Lord is my only Giver. He places His hand upon the heads of the generous in the world.
Manmohan SinghGod alone is my bountiful giver who places His hand on the heads of the givers of the world.
Manmohan Singh (Punjabi)ਕੇਵਲ ਵਾਹਿਗੁਰੂ ਹੀ ਮੈਡਾਂ ਦਾਤਾ ਸੁਆਮੀ ਹੈ ਜੋ ਸੰਸਾਰ ਦੇ ਦਾਨੀਆ ਦੇ ਸੀਸ ਉਤੇ ਆਪਣਾ ਹੱਥ ਰੱਖਦਾ ਹੈ।
Fareedkot Teekaਇਕ ਹਰੀ ਮੇਰਾ ਦਾਤਾ ਹੈ, ਜੋ ਜਗਤ ਮੇਂ ਦਾਤੇ ਹੈਂ ਤਿਨ ਕੇ ਸਿਰ ਪਰ ਜਿਸ ਕਾ ਹਥ ਹੈ॥
Prof. Sahib Singhਜਗਤ ਦੇ ਸਭ ਦਾਨੀਆਂ ਦੇ ਸਿਰ ਉਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ।ਪਦ ਅਰਥ ਸਿਰਿ = ਸਿਰ ਉਤੇ।
SikhNet (Spanish)Él es suficientemente Poderoso para crear y destruir.
ਹਰਿ ਇਕਸੈ ਦੀ. ਮੈ ਟੇਕ ਹੈ; ਜੋ ਸਿਰਿ ਸਭਨਾ ਸਮਰਥੁ ॥
har ikasai dee. mai ttek hai; jo sir sabhanaa samarath | Ang 958
Sant Singh KhalsaI take the Support of the One Lord alone; He is all-powerful, over the heads of all.
Manmohan SinghI have the support of the one Lord, who is omnipotent over the heads of all.
Manmohan Singh (Punjabi)ਮੈਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ ਜੋ ਸਾਰਿਆਂ ਦੇ ਸੀਸਾਂ ਉਤੇ ਸਰਬ ਸ਼ਕਤੀਵਾਨ ਹੈ।
Fareedkot Teekaਇਕ ਹਰੀ ਕੀ ਹੀ ਮੁਝ ਕੋ ਓਟ ਹੈ, ਜੋ ਸਭ ਕੇ ਸਿਰ ਪਰ ਸਾਮਰਥ ਹੈ॥
Prof. Sahib Singhਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ।
SikhNet (Spanish)Mi Señor es Benévolo conmigo, Él bendice a los benefactores de la Tierra.
ਸਤਿਗੁਰਿ ਸੰਤੁ ਮਿਲਾਇਆ; ਮਸਤਕਿ ਧਰਿ ਕੈ ਹਥੁ ॥
satigur sant milaaeaa; masatak dhar kai hath | Ang 958
Sant Singh KhalsaThe Saint, the True Guru, has united me with the Lord. He placed His hand on my forehead.
Manmohan SinghPlacing his hand on my forehead, the saintly True Guru has united me with the Lord.
Manmohan Singh (Punjabi)ਮੇਰੇ ਮੱਥੇ ਉੱਤੇ ਆਪਣਾ ਹੱਕ ਟੇਕ ਕੇ, ਸਾਧ ਸਰੂਪ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ।
Fareedkot Teekaਜਬ ਹਰੀ ਨੇ ਮਸਤਕ ਪਰ ਹਾਥ ਧਾਰ ਕੇ, ਭਾਵ ਅਤੀ ਕ੍ਰਿਪਾ ਕਰ ਕੇ ਸ਼ਾਂਤ ਰੂਪ ਸਤਿਗੁਰੂ ਮਿਲਾਇਆ॥
Prof. Sahib Singhਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।ਪਦ ਅਰਥ ਸਤਿਗੁਰਿ = ਗੁਰੂ ਨੇ। ਸੰਤੁ = ਸ਼ਾਂਤੀ ਦਾ ਸੋਮਾ ਪਰਮਾਤਮਾ। ਮਸਤਕਿ = ਮੱਥੇ ਉਤੇ।
SikhNet (Spanish)Me apoyo sólo en el Único Dios, Quien es el más Poderoso de todos.
ਵਡਾ ਸਾਹਿਬੁ ਗੁਰੂ ਮਿਲਾਇਆ; ਜਿਨਿ ਤਾਰਿਆ ਸਗਲ ਜਗਤੁ ॥
vaddaa saahib guroo milaaeaa; jin taariaa sagal jagat | Ang 959
Sant Singh KhalsaThe Guru led me to meet the greatest Lord and Master; He saved the whole world.
Manmohan SinghThe Guru, who has emancipated the whole world, has made me meet the Great Lord.
Manmohan Singh (Punjabi)ਗੁਰੂ ਜੀ, ਜਿਨ੍ਹਾਂ ਨੇ ਸਾਰੇ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਨੇ ਮੈਨੂੰ ਵਿਸ਼ਾਲ ਸੁਆਮੀ ਨਾਲ ਮਿਲਾ ਦਿੱਤਾ ਹੈ।
Fareedkot Teekaਜਿਸ ਗੁਰੂ ਨੇ ਸਰਬ ਜਗਤ ਮੇਂ ਸਭ ਅਧਕਾਰੀਆਂ ਕੋ ਤਾਰਿਆ ਹੈ ਤਬ ਤਿਸ ਨੇ ਵਡਾ ਸਾਹਿਬ ਪਰਮੇਸਰ ਮਿਲਾਇਆ ਹੈ॥
Prof. Sahib Singhਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ।ਪਦ ਅਰਥ ਜਿਨਿ = ਜਿਸ (ਹਰੀ) ਨੇ।
SikhNet (Spanish)A través de Él, me he encontrado con el Santo Guru, mi Señor ha golpeado mi frente con Su Mano
ਮਨ ਕੀਆ ਇਛਾ ਪੂਰੀਆ; ਪਾਇਆ ਧੁਰਿ ਸੰਜੋਗ ॥
man keea ichhaa pooreea; paaeaa dhur sanjog | Ang 959
Sant Singh KhalsaThe desires of the mind are fulfilled; I have attained my pre-destined Union with God.
Manmohan SinghMy mind's aspirations are fulfilled and I have attained to the preordained union with God.
Manmohan Singh (Punjabi)ਮੇਰੇ ਚਿੱਤ ਦੀਆਂ ਖਾਹਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੱਢ ਦਾ ਲਿਖਿਆ ਹੋਇਆ ਰੱਬ ਦਾ ਮਿਲਾਪ ਹੋ ਗਿਆ ਹੈ।
Fareedkot Teekaਜਬ ਧੁਰੋਂ ਕਰਮੋਂ ਕੋ ਸੰਜੋਗ ਦੁਆਰਾ ਸਤਿਗੁਰੋਂ ਕੋ ਪਾਇਆ ਤਬ ਹਮਾਰੇ ਮਨ ਕੀਆਂ ਇਛਾਂ ਸਭ ਪੂਰੀਆਂ ਹੋਈਆਂ ਹੈਂ॥
Prof. Sahib Singhਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ)ਪਦ ਅਰਥ ਧੁਰਿ = ਧੁਰਿ ਤੋਂ।
SikhNet (Spanish)El Guru me guió a encontrar al Grandioso Señor y Maestro, Él salvó al mundo entero.
ਨਾਨਕ ਪਾਇਆ ਸਚੁ ਨਾਮੁ; ਸਦ ਹੀ ਭੋਗੇ ਭੋਗ ॥੧॥
naanak paaeaa sach naam; sad hee bhoge bhog |1| Ang 959
Sant Singh KhalsaNanak has obtained the True Name; He enjoys the enjoyments forever. ||1||
Manmohan SinghNanak has obtained the Lord's True Name and he ever enjoys dainties.
Manmohan Singh (Punjabi)ਨਾਨਕ ਨੂੰ ਪ੍ਰਭੂ ਦਾ ਸੱਚਾ ਨਾਮ ਪ੍ਰਾਪਤ ਹੋ ਗਿਆ ਹੈ ਅਤੇ ਉਹ ਸਦੀਵ ਨਿਆਮਤਾ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਤੋ ਸਚਾ ਨਾਮ ਹੀ ਪਾਇਆ ਹੈ ਜਿਸ ਕੇ ਆਸਰੇ ਹੋ ਕੇ ਸਦਾ ਹੀ ਸਭ ਭੋਗ ਭੋਗਤੇ ਹੈਂ, ਭਾਵ ਮਨ ਤਨ ਸਰੀਰ ਕਰ ਸਦਾ ਅਨੰਦ ਰਹਿਤੇ ਹੈਂ॥੧॥
Prof. Sahib Singhਤੇ ਹੇ ਨਾਨਕ! ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ, ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ॥੧॥
SikhNet (Spanish)Las añoranzas de mi mente han sido satisfechas, he logrado lo que estaba escrito en mi destino, sí, he sido bendecido con el Nombre Verdadero y estoy siempre en Éxtasis.(1)