ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਧੰਨੁ ਸੁ ਵੇਲਾ ਘੜੀ ਧੰਨੁ; ਧਨੁ ਮੂਰਤੁ ਪਲੁ ਸਾਰੁ ॥
dhan su velaa gharree dhan; dhan moorat pal saar |
Sant Singh KhalsaBlessed is that time, blessed is that hour, blessed is that second, excellent is that instant;
Manmohan SinghBlest is the time, blest the hour, blest the moment, sublime the instant,
Manmohan Singh (Punjabi)ਮੁਬਾਰਕ ਹੈ ਉਹ ਵਕਤ, ਮੁਬਾਰਕ ਉਹ ਘੜੀ, ਧੰਨ ਉਹ ਮੁਹਤ,
Fareedkot Teekaਧੰਨਤਾ ਯੋਗ ਵਹੁ ਸਮਾਂ ਹੈ ਪੁਨਾ ਘੜੀ ਭੀ ਸੋ ਧੰਨ ਹੈ, ਧੰਨ ਵਹੁ ਮਹੂਰਤ ਹੈ ਔ ਪਲ ਭੀ ਵਹੁ (ਸਾਰੁ) ਸ੍ਰੇਸਟ ਹੈ॥
Prof. Sahib Singhਉਹ ਵੇਲਾ ਉਹ ਘੜੀ ਭਾਗਾਂ ਵਾਲੇ ਹਨ, ਉਹ ਮੁਹੂਰਤ ਮੁਬਾਰਿਕ ਹੈ, ਉਹ ਪਲ ਸੋਹਣਾ ਹੈ,ਪਦ ਅਰਥ ਮੂਰਤੁ = ਮੁਹੂਰਤ। ਸਾਰੁ = ਸ੍ਰੇਸ਼ਟ।
SikhNet (Spanish)Bendita, bendita es la hora, el segundo, el momento.
ਧੰਨੁ ਸੁ ਦਿਨਸੁ ਸੰਜੋਗੜਾ; ਜਿਤੁ ਡਿਠਾ ਗੁਰ ਦਰਸਾਰੁ ॥
dhan su dinas sanjogarraa; jit dditthaa gur darasaar |
Sant Singh Khalsablessed is that day, and that opportunity, when I gazed upon the Blessed Vision of the Guru's Darshan.
Manmohan Singhauspicious the day and the opportunity, when the Guru's vision is beheld.
Manmohan Singh (Punjabi)ਸ੍ਰੇਸ਼ਟ ਛਿਣ ਸੁਲੱਖਣਾ ਉਹ ਦਿਹਾੜਾ ਅਤੇ ਅਵਸਰ ਜਦ ਗੁਰਦੇਵ ਜੀ ਦਾ ਦਰਸ਼ਨ ਦੇਖਿਆ ਜਾਂਦਾ ਹੈ।
Fareedkot Teekaਜਿਸ ਦਿਨ ਮੈਂ ਗੁਰੋਂ ਕਾ ਦਰਸਨ ਸਰੂਪ ਦੇਖਿਆ ਹੈ, ਉਸ ਦਿਨ ਕਾ ਸੰਜੋਗ ਧੰਨ ਹੈ॥
Prof. Sahib Singhਉਹ ਦਿਨ ਤੇ ਉਹ ਸੋਹਣਾ ਸੰਜੋਗ ਮੁਬਾਰਿਕ ਹਨ ਜਦੋਂ ਸਤਿਗੁਰੂ ਦਾ ਦਰਸ਼ਨ ਹੁੰਦਾ ਹੈ।ਪਦ ਅਰਥ ਸੰਜੋਗੜਾ = ਸੋਹਣਾ ਸੰਜੋਗ। ਜਿਤੁ = ਜਿਸ ਵਿਚ।
SikhNet (Spanish)Bendito será el día, la oportunidad propicia, en la que logre tener la Visión del Guru.
ਮਨ ਕੀਆ ਇਛਾ ਪੂਰੀਆ; ਹਰਿ ਪਾਇਆ ਅਗਮ ਅਪਾਰੁ ॥
man keea ichhaa pooreea; har paaeaa agam apaar |
Sant Singh KhalsaThe mind's desires are fulfilled, when the inaccessible, unfathomable Lord is obtained.
Manmohan SinghObtaining the Inaccessible and Infinite Lord, the heart's desires are fulfilled.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਨੂੰ ਪ੍ਰਾਪਤ ਕਰਨ ਦੁਆਰਾ ਦਿਲ ਦੀਆਂ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
Fareedkot Teekaਜਬ ਹਰੀ ਅਗਮ ਅਪਾਰ ਪਾਇਆ ਮਨ ਕੀਆ ਸਭ ਵਾਸਨਾਂ ਪੂਰੀਆਂ ਹੋਈਆਂ॥
Prof. Sahib Singh(ਸਤਿਗੁਰੂ ਦੇ ਦੀਦਾਰ ਦੀ ਬਰਕਤਿ ਨਾਲ) ਮਨ ਦੀਆਂ ਸਾਰੀਆਂ ਤਾਂਘਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਮਨ ਵਾਸਨਾ-ਰਹਿਤ ਹੋ ਜਾਂਦਾ ਹੈ) ਤੇ ਅਗੰਮ ਬੇਅੰਤ ਪ੍ਰਭੂ ਮਿਲ ਪੈਂਦਾ ਹੈ।ਪਦ ਅਰਥ ਅਗਮ = ਅਪਹੁੰਚ। ਅਪਾਰੁ = ਬੇਅੰਤ, ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।
SikhNet (Spanish)Cuando uno llega hasta el Señor Infinito, uno logra obtener total satisfacción,
ਹਉਮੈ ਤੁਟਾ ਮੋਹੜਾ; ਇਕੁ ਸਚੁ ਨਾਮੁ ਆਧਾਰੁ ॥
haumai tuttaa moharraa; ik sach naam aadhaar |
Sant Singh KhalsaEgotism and emotional attachment are eradicated, and one leans only on the Support of the True Name.
Manmohan SinghThen, one's ego and worldly love are eradicated and one leans only on the True Name.
Manmohan Singh (Punjabi)ਤਦ ਇਨਸਾਨ ਦਾ ਗਰੂਰ ਤੇ ਸੰਸਾਰੀ ਮਮਤਾ ਮਿੱਟ ਜਾਂਦੇ ਹਨ ਅਤੇ ਉਹ ਸਿਰਫ ਸੱਚੇ ਨਾਮ ਦਾ ਆਸਰਾ ਹੀ ਲੈ ਲੈਂਦਾ ਹੈ।
Fareedkot Teekaਹਉਮੈਂ ਕਰ ਕੇ ਜੋ ਮੋਹ ਥਾ, ਇਕ ਸਚੇ ਨਾਮ ਕਾ ਜਬ ਆਸਰਾ ਲੀਆ ਤਬ ਵਹੁ ਤੂਟਾ॥
Prof. Sahib Singhਹਉਮੈ ਨਾਸ ਹੋ ਜਾਂਦੀ ਹੈ, ਚੰਦਰਾ ਮੋਹ ਮੁੱਕ ਜਾਂਦਾ ਹੈ ਤੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜੀਵਨ ਦਾ) ਆਸਰਾ ਬਣ ਜਾਂਦਾ ਹੈ।ਪਦ ਅਰਥ ਮੋਹੜਾ = ਚੰਦਰਾ ਮੋਹ। ਆਧਾਰੁ = ਆਸਰਾ।
SikhNet (Spanish)porque uno es liberado de su ego negativo, de su apego y se apoya sólo en el Nombre Verdadero.
ਜਨੁ ਨਾਨਕੁ. ਲਗਾ ਸੇਵ ਹਰਿ; ਉਧਰਿਆ ਸਗਲ ਸੰਸਾਰੁ ॥੨॥
jan naanak. lagaa sev har; udhariaa sagal sansaar |2|
Sant Singh KhalsaO servant Nanak, one who is committed to the Lord's service - the whole world is saved along with him. ||2||
Manmohan SinghHe, who takes to God's service, with him, O serf Nanak, the whole world is emancipated.
Manmohan Singh (Punjabi)ਜੋ ਵਾਹਿਗੁਰੂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਉਸ ਦੇ ਨਾਲ, ਹੇ ਗੋਲੇ ਨਾਨਕ। ਸਾਰੇ ਜੱਗ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਦਾਸਾ ਭਾਵ ਕੋ ਧਾਰ ਕੇ ਹਰੀ ਕੀ ਸੇਵਾ ਮੇਂ ਲਗਾ ਤਉ ਸਾਰੇ ਸੰਸਾਰ ਮੇਂ (ਉਧਰਿਆ) ਤਰਿਆ, ਭਾਵ ਚੌਰਾਸੀ ਸਭ ਛੂਟ ਗਈ॥੨॥
Prof. Sahib Singhਦਾਸ ਨਾਨਕ ਭੀ (ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਪ੍ਰਭੂ ਦੇ ਸਿਮਰਨ ਵਿਚ ਲੱਗਾ ਹੈ (ਜਿਸ ਸਿਮਰਨ ਦਾ ਸਦਕਾ) ਸਾਰਾ ਜਗਤ (ਵਿਕਾਰ ਆਦਿਕ ਤੋਂ) ਬਚ ਜਾਂਦਾ ਹੈ ॥੨॥ਪਦ ਅਰਥ ਸੇਵ ਹਰਿ = ਹਰੀ ਦੀ ਸੇਵਾ ਵਿਚ। ਉਧਰਿਆ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਗਲ = ਸਾਰਾ। ਸਚੁ = ਸਦਾ ਕਾਇਮ ਰਹਿਣ ਵਾਲਾ ॥੨॥
SikhNet (Spanish)Nanak es Devoto al Servicio de Dios, a través de Él, el mundo entero es emancipado. (2)