ੴ

ਸਿੱਖਬਾਣੀ · SikhBani

Ang 958

Sri Guru Granth Sahib · Raag Raamkalee · 6 shabads, 46 lines
Translations
Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਵਿਣੁ ਤੁਧੁ. ਹੋਰੁ ਜਿ ਮੰਗਣਾ; ਸਿਰਿ ਦੁਖਾ ਕੈ ਦੁਖ ॥

vin tudh. hor ji manganaa; sir dukhaa kai dukh |

Sant Singh KhalsaTo ask for any other than You, Lord, is the most miserable of miseries.
Manmohan SinghTo ask for aught but Thee, O Lord, is the arch affliction of all the afflictions.
Manmohan Singh (Punjabi)ਤੇਰੇ ਬਗੈਰ ਹੋਰਸ ਤੋਂ ਮੰਗਣਾ, ਸਾਰੀਆਂ ਤਕਲੀਫਾਂ ਦੀ ਪਰਮ ਤਕਲੀਫ ਹੈ।
Fareedkot Teekaਹੇ ਭਗਵਨ! ਬਿਨਾਂ ਤੇਰੇ ਨਾਮ ਸੇ ਹੋਰ ਜੋ ਪਦਾਰਥ ਮੰਗਣਾ ਹੈ, ਸੋ ਸਿਰ ਦੁਖਾਂ ਕੇ ਦੁਖ ਰੂਪ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ।

ਪਦ ਅਰਥ ਜਿ = ਜੋ ਕੁਝ। ਦੁਖਾ ਕੈ ਸਿਰਿ ਦੁਖ = ਦੁੱਖਾਂ ਦੇ ਸਿਰ ਤੇ ਦੁੱਖ, ਭਾਰੇ ਦੁੱਖ।

SikhNet (Spanish)Si pido por algo que no eres Tú, oh Dios, esto me trae inmenso sufrimiento.

ਦੇਹਿ ਨਾਮੁ ਸੰਤੋਖੀਆ; ਉਤਰੈ ਮਨ ਕੀ ਭੁਖ ॥

dehi naam santokheea; utarai man kee bhukh |

Sant Singh KhalsaPlease bless me with Your Name, and make me content; may the hunger of my mind be satisfied.
Manmohan SinghBless Thou me with Thy Name that I may feel contented and my mind's hunger be satisfied.
Manmohan Singh (Punjabi)ਤੂੰ ਮੈਨੂੰ ਆਪਣਾ ਨਾਮ ਬਖਸ਼ ਤਾਂ ਜੋ ਮੈਂ ਸੰਤੁਸ਼ਟ ਹੋ ਜਾਵਾਂ ਤੇ ਮੇਰੇ ਚਿੱਤ ਦੀ ਭੁੱਖ ਨਵਿਰਤ ਥੀ ਵੰਝੇ।
Fareedkot Teekaਹੇ ਪਰਮੇਸਰ! ਅਪਨਾ ਨਾਮ ਦਿਓ, ਜਿਸ ਤੇ ਮਨ ਕੀ ਸਭ ਭੁਖ ਉਤਰ ਜਾਏ ਅਰ ਜਿਸ ਕਰ (ਆ) ਸਰਬ ਓਰ ਤੇ ਸੰਤੋਖ ਕੋ ਪ੍ਰਾਪਤ ਹੋਵਾਂ॥
Prof. Sahib Singh(ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ।

ਪਦ ਅਰਥ ਸੰਤੋਖੀਆ = ਮੈਨੂੰ ਸੰਤੋਖ ਆ ਜਾਏ। ਭੁਖ = ਤ੍ਰਿਸ਼ਨਾ।

SikhNet (Spanish)Bendíceme mejor con Tu Nombre de Éxtasis para que así me libere de las ansiedades de mi mente.

ਗੁਰਿ. ਵਣੁ ਤਿਣੁ ਹਰਿਆ ਕੀਤਿਆ; ਨਾਨਕ. ਕਿਆ ਮਨੁਖ ॥੨॥

gur. van tin hariaa keetiaa; naanak. kiaa manukh |2|

Sant Singh KhalsaThe Guru has made the woods and meadows green again. O Nanak, is it any wonder that He blesses human beings as well? ||2||
Manmohan SinghThe Guru has reverdured the woods and all vegetation. What wonder is it if he blesses the mortal?
Manmohan Singh (Punjabi)ਗੁਰਾਂ ਨੇ ਜੰਗਲ ਤੇ ਸਮੂਹ ਬਨਾਸਪਤੀ ਨੂੰ ਸਰਸਬਜ਼ ਕਰ ਦਿੱਤਾ ਹੈ। ਇਸ ਵਿੱਚ ਕੀ ਹੈਰਾਨੀ ਹੈ ਜੇ ਉਹ ਪ੍ਰਾਣੀ ਨੂੰ ਪ੍ਰਫੁੱਲਤ ਕਰ ਦੇਣ?
Fareedkot Teekaਗੁਰੋਂ ਨੇ ਤੌ ਵਣ ਤ੍ਰਿਣ ਸਭ ਹਰੇ ਕਰ ਦੀਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਤੌ ਮਾਨੁਖ ਜੂਨੀ ਹੈ ਉਨ ਕੇ ਆਗੇ ਕਿਆ ਬਡੀ ਬਾਤ ਹੈ, ਭਾਵ ਜੜ ਤਾਰ ਦੀਏ ਏਹ ਤੌ ਚੇਤਨ ਹੈ ਸਭ ਬਾਤ ਸਮਝਤੇ ਹੈਂ॥੨॥
Prof. Sahib Singhਹੇ ਨਾਨਕ! ਜਿਸ ਗੁਰੂ ਨੇ ਜੰਗਲ ਤੇ (ਜੰਗਲ ਦਾ ਸੁੱਕਾ) ਘਾਹ ਹਰਾ ਕਰ ਦਿੱਤਾ, ਮਨੁੱਖਾਂ ਨੂੰ ਹਰਾ ਕਰਨਾ ਉਸ ਦੇ ਵਾਸਤੇ ਕੇਹੜੀ ਵੱਡੀ ਗੱਲ ਹੈ? ॥੨॥

ਪਦ ਅਰਥ ਗੁਰਿ = ਗੁਰੂ ਨੇ। ਵਣੁ = ਬਨ, ਜੰਗਲ। ਤਿਣੁ = ਤੀਲਾ, ਘਾਹ ਦਾ ਤੀਲਾ ॥੨॥

SikhNet (Spanish)Por Tu Gracia, oh Guru, toda la vegetación está en flor y ¿no es una verdadera maravilla que me bendigas a mi, el ser humano?(2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੋ ਐਸਾ ਦਾਤਾਰੁ; ਮਨਹੁ. ਨ ਵੀਸਰੈ ॥

so aisaa daataar; manahu. na veesarai |

Sant Singh KhalsaSuch is that Great Giver; may I never forget Him from my mind.
Manmohan SinghThat such Beneficent Lord, I forget not in my mind.
Manmohan Singh (Punjabi)ਉਸ ਐਹੋ ਜੇਹੇ ਦਾਤੇ ਸੁਆਮੀ ਨੂੰ ਮੈਂ ਆਪਣੇ ਚਿੱਤ ਵਿਚੋਂ ਨਹੀਂ ਭੁਲਾਉਂਦਾ।
Fareedkot Teekaਐਸਾ ਦਾਤਾਰ ਜੋ ਵਾਹਿਗੁਰੂ ਹੈ, ਜੋ ਮੇਰੇ ਮਨ ਸੇ ਨਾ ਬੀਸਰੈ॥
Prof. Sahib Singhਅਜੇਹਾ ਦਾਤਾਂ ਦੇਣ ਵਾਲਾ ਪ੍ਰਭੂ ਮਨ ਤੋਂ ਭੁੱਲਣਾ ਨਹੀਂ ਚਾਹੀਦਾ,

ਪਦ ਅਰਥ ਮਨਹੁ = ਮਨ ਤੋਂ।

SikhNet (Spanish)Benévolo es nuestro Dios, ¿por qué entonces Lo has abandonado?

ਘੜੀ ਨ ਮੁਹਤੁ ਚਸਾ; ਤਿਸੁ ਬਿਨੁ. ਨਾ ਸਰੈ ॥

gharree na muhat chasaa; tis bin. naa sarai |

Sant Singh KhalsaI cannot survive without Him, for an instant, for a moment, for a second.
Manmohan SinghEven for a moment, a trice and an instant, I can do not without Him.
Manmohan Singh (Punjabi)ਇਕ ਲਮ੍ਹੇ, ਛਿਨ ਅਤੇ ਬਿੰਦ ਭਰ ਲਈ ਭੀ ਮੇਰਾ ਉਸ ਦੇ ਬਗੈਰ ਝੱਟ ਨਹੀਂ ਲੰਘਦਾ।
Fareedkot Teekaਘੜੀ ਦੋ ਘੜੀ ਵਾ ਅਧੀ ਘੜੀ ਔ ਚਸਾ ਮਾਤ੍ਰ ਭੀ ਤਿਸ ਸੇ ਬਿਨਾ ਸਰਤਾ ਨਹੀਂ ਹੈ, ਭਾਵ ਨਿਰਬਾਹੁ ਨਹੀਂ ਹੋਤਾ ਹੈ॥
Prof. Sahib Singh(ਕਿਉਂਕਿ) ਉਸ ਤੋਂ ਬਿਨਾ (ਉਸ ਨੂੰ ਭੁਲਾ ਕੇ, ਜ਼ਿੰਦਗੀ ਦੀ) ਘੜੀ ਦੋ ਘੜੀਆਂ ਪਲ ਆਦਿਕ (ਥੋੜਾ ਭੀ ਸਮਾ) ਸੌਖਾ ਨਹੀਂ ਗੁਜ਼ਰਦਾ।

ਪਦ ਅਰਥ ਮੁਹਤੁ = ੪੮ ਮਿੰਟਾਂ ਜਿਤਨਾ ਸਮਾ। ਚਸਾ = ਪਲ ਦਾ ਤੀਹਵਾਂ ਹਿੱਸਾ। ਨਾ ਸਰੈ = ਨਹੀਂ ਨਿਭਦੀ।

SikhNet (Spanish)Ni siquiera por un instante podrías hacer algo por ti mismo, si la Gracia de Tu Señor no estuviera contigo.

ਅੰਤਰਿ ਬਾਹਰਿ ਸੰਗਿ; ਕਿਆ ਕੋ ਲੁਕਿ ਕਰੈ ॥

antar baahar sang; kiaa ko luk karai |

Sant Singh KhalsaInwardly and outwardly, He is with us; how can we hide anything from Him?
Manmohan SinghWithin and without, the Lord is with the mortal. How can he hide anything from Him?
Manmohan Singh (Punjabi)ਅੰਦਰ ਅਤੇ ਬਾਹਰ ਸੁਆਮੀ ਪ੍ਰਾਣੀ ਦੇ ਨਾਲ ਹੈ। ਉਸ ਕੋਲੋਂ ਉਹ ਕਿਸ ਤਰ੍ਹਾਂ ਕੁਝ ਛੁਪਾ ਸਕਦਾ ਹੈ।
Fareedkot Teekaਅੰਤਰ ਬਾਹਰ ਸਦਾ ਸੰਗ ਹੀ ਜੋ ਰਹੇ ਤਿਸ ਪਾਸੋਂ ਕਿਆ ਕੋਈ ਛਪਾਵ ਕੀ ਬਾਤ ਕਰੇਗਾ॥
Prof. Sahib Singhਪ੍ਰਭੂ ਜੀਵ ਦੇ (ਸਦਾ) ਅੰਦਰ (ਵੱਸਦਾ ਹੈ,) ਉਸ ਦੇ ਬਾਹਰ (ਚੁਗਿਰਦੇ ਭੀ) ਮੌਜੂਦ ਹੈ, ਕੋਈ ਜੀਵ ਕੋਈ ਕੰਮ ਉਸ ਤੋਂ ਲੁਕਾ-ਛਿਪਾ ਕੇ ਨਹੀਂ ਕਰ ਸਕਦਾ।

ਪਦ ਅਰਥ ਲੁਕਿ = ਲੁਕ ਕੇ।

SikhNet (Spanish)Oh Dios, Tú estas conmigo por dentro y por fuera, ¿cómo podría uno esconder algo de Ti?

ਜਿਸੁ ਪਤਿ ਰਖੈ ਆਪਿ; ਸੋ ਭਵਜਲੁ ਤਰੈ ॥

jis pat rakhai aap; so bhavajal tarai |

Sant Singh KhalsaOne whose honor He Himself has preserved, crosses over the terrifying world-ocean.
Manmohan SinghHe, whose honour the Lord Himself protects, crosses the terrible world-ocean.
Manmohan Singh (Punjabi)ਜਿਸ ਦੀ ਇੱਜ਼ਤ ਆਬਰੂ ਪ੍ਰਭੂ ਖ਼ੁਦ ਬਚਾਉਂਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਜਿਸ ਕੀ ਆਪ ਵਾਹਿਗੁਰੂ ਪਤਿ ਰਖੇ ਸੋਈ ਸੰਸਾਰ ਸਮੁੰਦ੍ਰ ਸੇ ਤਰਤਾ ਹੈ॥
Prof. Sahib Singhਉਹੀ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ (ਸੰਸਾਰ ਦੇ ਵਿਕਾਰਾਂ ਤੋਂ ਬਚਦਾ ਹੈ) ਜਿਸ ਦੀ ਇੱਜ਼ਤ ਦੀ ਰਾਖੀ ਪ੍ਰਭੂ ਆਪ ਕਰਦਾ ਹੈ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ।

SikhNet (Spanish)Aquél a quien le proteges su honor, ese ser logra cruzar el terrible mar de las existencias materiales.

ਭਗਤੁ ਗਿਆਨੀ ਤਪਾ; ਜਿਸੁ ਕਿਰਪਾ ਕਰੈ ॥

bhagat giaanee tapaa; jis kirapaa karai |

Sant Singh KhalsaHe alone is a devotee, a spiritual teacher, and a disciplined pratictioner of meditation, whom the Lord has so blessed.
Manmohan SinghHe alone is the saint, a divine and the penitent, in whom the Lord enshrines His might.
Manmohan Singh (Punjabi)ਕੇਵਲ ਉਹ ਹੀ ਸੰਤ, ਬ੍ਰਹਮਬੇਤਾ ਅਤੇ ਤਪੱਸਵੀ ਹੈ, ਜਿਸ ਉੱਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ।
Fareedkot Teekaਸੋਈ ਭਗਤ ਅਰ ਸੋਈ ਗ੍ਯਾਨੀ ਹੈ ਔ ਸੋਈ ਤਪਾ ਕਹੀਤਾ ਹੈ ਜਿਸ ਪਰ ਵਾਹਿਗੁਰੂ ਕ੍ਰਿਪਾ ਕਰਤਾ ਹੈ॥
Prof. Sahib Singhਉਹੀ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਤਪੀ ਹੈ, ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
SikhNet (Spanish)Sólo será sabio, aquél Devoto de Dios, aquél asceta que goce de Tu Gracia.

ਸੋ ਪੂਰਾ ਪਰਧਾਨੁ; ਜਿਸ ਨੋ ਬਲੁ ਧਰੈ ॥

so pooraa paradhaan; jis no bal dharai |

Sant Singh KhalsaHe alone is perfect and renowned as supreme, whom the Lord has blessed with His power.
Manmohan SinghHe alone is perfect and supreme, within whom the Lord enshrines His might.
Manmohan Singh (Punjabi)ਕੇਵਲ ਉਹ ਹੀ ਮੁਕੰਮਲ ਅਤੇ ਮੁਖੀ ਹੈ ਜਿਸ ਅੰਦਰ ਸਾਹਿਬ ਆਪਣੀ ਸ਼ਕਤੀ ਅਸਥਾਪਨ ਕਰਦਾ ਹੈ।
Fareedkot Teekaਵਹੀ ਪੂਰਨ ਸ਼ੁਭ ਗੁਣੋਂ ਕਰ ਕੇ ਮੁਖੀ ਹੈ ਜਿਸ ਕੋ ਅਪਨੀ ਕ੍ਰਿਪਾ ਸੇ ਬਲ ਧਾਰਤਾ ਹੈ, ਭਾਵ ਜਿਸ ਮੇਂ ਬਲ ਦੇਤਾ ਹੈ॥
Prof. Sahib Singhਜਿਸ ਨੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਪ੍ਰਭੂ (ਆਤਮਕ) ਤਾਕਤ ਬਖ਼ਸ਼ਦਾ ਹੈ, ਉਸ ਦੀ ਕਮਾਈ ਸਫਲ ਹੋ ਜਾਂਦੀ ਹੈ, ਉਹ ਆਦਰ ਪਾਂਦਾ ਹੈ।

ਪਦ ਅਰਥ ਪਰਧਾਨੁ = ਸ੍ਰੇਸ਼ਟ ਮਨੁੱਖ। ਬਲੁ ਧਰੈ = ਆਤਮਕ ਤਾਕਤ ਦੇਵੇ।

SikhNet (Spanish)Sólo será Supremo y Perfecto, aquél en quien Tu Poder se manifieste.

ਜਿਸਹਿ ਜਰਾਏ ਆਪਿ; ਸੋਈ ਅਜਰੁ ਜਰੈ ॥

jiseh jaraae aap; soee ajar jarai |

Sant Singh KhalsaHe alone endures the unendurable, whom the Lord inspires to endure it.
Manmohan SinghHe alone endures the unendurable, whom Thou, O God, Thyself causeth to endure.
Manmohan Singh (Punjabi)ਕੇਵਲ ਉਹ ਹੀ ਅਸਹਿ ਨੂੰ ਸਹਿਣ ਕਰਦਾ ਹੈ, ਜਿਸ ਪਾਸੋਂ ਤੂੰ, ਹੇ ਹਰੀ! ਖ਼ੁਦ ਬਰਦਾਸ਼ਤ ਕਰਵਾਉਂਦਾਂ ਹੈ।
Fareedkot Teekaਜਿਸ ਕੋ ਆਪਿ ਸਹਾਰਨਾ ਦੇਤਾ ਹੈ, ਸੋਈ ਅਜਰ ਵਸਤੂ ਕੋ ਜਰਤਾ ਹੈ। ਯਥਾ-☬'ਹੁੰਦੇ ਤਾਣ ਸੋ ਹੋਇ ਨਿਤਾਣਾ' ॥
Prof. Sahib Singh(ਉਂਞ ਮਾਨਸਕ ਤਾਕਤ ਭੀ ਇਕ ਐਸੀ ਅਵਸਥਾ ਹੈ ਜਿਸ ਦੀ ਪ੍ਰਾਪਤੀ ਤੇ ਸੰਭਲਣ ਦੀ ਬੜੀ ਲੋੜ ਹੁੰਦੀ ਹੈ, ਆਮ ਤੌਰ ਤੇ ਮਨੁੱਖ ਰਿੱਧੀਆਂ-ਸਿੱਧੀਆਂ ਵਲ ਪਰਤ ਪੈਂਦਾ ਹੈ) ਇਸ ਡੁਲਾ ਦੇਣ ਵਾਲੀ ਅਵਸਥਾ ਨੂੰ ਉਹੀ ਮਨੁੱਖ ਸੰਭਾਲਦਾ ਹੈ, ਜਿਸ ਨੂੰ ਪ੍ਰਭੂ ਆਪ ਸੰਭਲਣ ਦੀ ਸਹੈਤਾ ਦੇਵੇ।

ਪਦ ਅਰਥ ਅਜਰੁ = ਮਾਨਸਕ ਤਾਕਤ ਦੀ ਉਹ ਅਵਸਥਾ ਜਿਸ ਨੂੰ ਜਰਨਾ ਬੜਾ ਔਖਾ ਹੈ। ਜਰੈ = ਜਰਦਾ ਹੈ, ਸਹਾਰਦਾ ਹੈ, ਸੰਭਾਲਦਾ ਹੈ।

SikhNet (Spanish)Sí, residirá el Poder en quien Tú bendigas para que así sea.

ਤਿਸ ਹੀ ਮਿਲਿਆ ਸਚੁ; ਮੰਤ੍ਰੁ ਗੁਰ. ਮਨਿ ਧਰੈ ॥੩॥

tis hee miliaa sach; mantru gur. man dharai |3|

Sant Singh KhalsaAnd he alone meets the True Lord, within whose mind the Guru's Mantra is implanted. ||3||
Manmohan SinghHim alone meets the True Lord who within his mind enshrines the Guru's hymns.
Manmohan Singh (Punjabi)ਕੇਵਲ ਉਸ ਨੂੰ ਸੱਚਾ ਸੁਆਮੀ ਮਿਲਦਾ ਹੈ, ਜੋ ਆਪਣੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨੂੰ ਟਿਕਾਉਂਦਾ ਹੈ।
Fareedkot Teekaਤਿਸ ਕੋ ਹੀ ਨਿਸਚੇ ਕਰ ਕੇ ਵਾਹਿਗੁਰੂ ਮਿਲਿਆ ਹੈ ਜਿਸ ਨੇ ਮੰਤ੍ਰ ਗੁਰੋਂ ਕਾ ਮਨ ਮੇਂ ਧਾਰਿਆ ਹੈ॥੩॥
Prof. Sahib Singhਜੋ ਮਨੁੱਖ ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾਂਦਾ ਹੈ, ਉਸਨੂੰ ਸਦਾ-ਥਿਰ ਪ੍ਰਭੂ ਮਿਲਦਾ ਹੈ ॥੩॥

ਪਦ ਅਰਥ ਮੰਤ੍ਰੁ ਗੁਰ = ਗੁਰੂ ਦਾ ਉਪਦੇਸ਼। ਮਨਿ = ਮਨ ਵਿਚ। ਪੂਰਾ = ਸਫਲ ਕਮਾਈ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਤਿਸ ਹੀ = {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ} ॥੩॥

SikhNet (Spanish)Oh, sólo Te encontrará, oh Dios de Verdad, quien enaltezca el Mantra Verdadero del Guru en su mente.(3)

Open this shabad →

Shabad Guru Arjan Dev Ji Raag Raamkalee

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਧੰਨੁ ਸੁ ਰਾਗ ਸੁਰੰਗੜੇ; ਆਲਾਪਤ ਸਭ ਤਿਖ ਜਾਇ ॥

dhan su raag surangarre; aalaapat sabh tikh jaae |

Sant Singh KhalsaBlessed are those beautiful Ragas which, when chanted, quench all thirst.
Manmohan SinghBlessed are the beauteous measures, uttering which the entire thirst is quenched.
Manmohan Singh (Punjabi)ਮੁਬਾਰਕ ਹਨ ਉਹ ਸੁੰਦਰ ਤਰਾਨੇ, ਜਿਨ੍ਹਾਂ ਨੂੰ ਉਚਾਰਨ ਕਰਨ ਦੁਆਰਾ ਸਾਰੀ ਤ੍ਰੇਹ ਮਿੱਟ ਜਾਂਦੀ ਹੈ।
Fareedkot Teekaਸੋ ਰਾਗ ਧੰਨ ਹੈਂ ਔ ਉਨ ਕਾ ਅਨੰਦ ਭੀ ਧੰਨ ਹੈ ਵਾ ਰਾਗ ਅਰ ਤਿਨ ਕੇ (ਸੁਰੰਗੜੇ) ਪੁਤ੍ਰ ਧੰਨ ਹੈਂ, ਜਿਨ ਕੇ ਆਲਾਪ ਕਰਨੇ ਸੇ ਸਭ ਪਦਾਰਥੋਂ ਕੀ ਤ੍ਰਿਸਨਾ ਚਲੀ ਜਾਇ॥
Prof. Sahib Singhਉਹ ਸੋਹਣੇ ਰਾਗ ਮੁਬਾਰਿਕ ਹਨ ਜਿਨ੍ਹਾਂ ਦੇ ਗਾਂਵਿਆਂ (ਮਨ ਦੀ) ਤ੍ਰਿਸ਼ਨਾ ਨਾਸ ਹੋ ਜਾਏ।

ਪਦ ਅਰਥ ਸੁਰੰਗੜੇ = ਸੋਹਣੇ। ਆਲਾਪਤ = ਅਲਾਪਦਿਆਂ, ਉਚਾਰਦਿਆਂ। ਤਿਖ = ਤ੍ਰਿਸ਼ਨਾ, ਪਿਆਸ।

SikhNet (Spanish)Benditas son esas notas musicales, que al cantarlas, permiten que uno se libere de todas sus angustias,

ਧੰਨੁ ਸੁ ਜੰਤ ਸੁਹਾਵੜੇ; ਜੋ ਗੁਰਮੁਖਿ ਜਪਦੇ ਨਾਉ ॥

dhan su jant suhaavarre; jo guramukh japade naau |

Sant Singh KhalsaBlessed are those beautiful people who, as Gurmukh, chant the Name of the Lord.
Manmohan SinghBlessed and handsome are the persons, who through the Guru, utter the Lord's Name.
Manmohan Singh (Punjabi)ਸੁਲੱਖਣੇ ਅਤੇ ਸੁਹਣੇ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਔਰ ਧੰਨਤਾ ਯੋਗ ਵਹੁ ਜੀਵ ਸੋਭਾਵਾਨ ਹੈਂ, ਜੋ ਗੁਰੋਂ ਦ੍ਵਾਰਾ ਨਾਮ ਜਪਤੇ ਹੈਂ॥
Prof. Sahib Singhਉਹ ਸੋਹਣੇ ਜੀਵ ਭਾਗਾਂ ਵਾਲੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ।
SikhNet (Spanish)benditas, benditas sean las criaturas que habitan en el Nombre por la Gracia del Guru.

ਜਿਨੀ ਇਕ ਮਨਿ. ਇਕੁ ਅਰਾਧਿਆ; ਤਿਨ ਸਦ ਬਲਿਹਾਰੈ ਜਾਉ ॥

jinee ik man. ik araadhiaa; tin sad balihaarai jaau |

Sant Singh KhalsaI am a sacrifice to those who single-mindedly worship and adore the One Lord.
Manmohan SinghThey, who with single mind contemplate the One Lord; unto; them I am ever a sacrifice.
Manmohan Singh (Punjabi)ਜੋ ਇਕ ਚਿੱਤ ਇਕੱ ਸੁਆਮੀ ਦਾ ਸਿਮਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਘੋਲੀ ਵੰਝਦਾ ਹਾਂ।
Fareedkot Teekaਜਿਨੋਂ ਪੁਰਸੋਂ ਨੇ ਇਕਾਗਰ ਮਨ ਹੋਇ ਕੈ ਇਕ ਵਾਹਿਗੁਰੂ ਅਰਾਧਿਆ ਹੈ, ਤਿਨ ਕੇ ਹਮ ਸਦਾ ਬਲਿਹਾਰ ਜਾਤੇ ਹੈਂ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਹਾਂ ਜੋ ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ।
SikhNet (Spanish)Ofrezco mi ser en sacrificio a aquél que mantenga su mente concentrada y contemplando al Único Dios.

ਤਿਨ ਕੀ ਧੂੜਿ ਹਮ ਬਾਛਦੇ; ਕਰਮੀ ਪਲੈ ਪਾਇ ॥

tin kee dhoorr ham baachhade; karamee palai paae |

Sant Singh KhalsaI yearn for the dust of their feet; by His Grace, it is obtained.
Manmohan SinghI long for the dust of their feet. It is through the Lord's grace, that one is blessed with it.
Manmohan Singh (Punjabi)ਮੈਂ ਉਨ੍ਹਾਂ ਦੇ ਪੈਰਾਂ ਦੀ ਰੇਣ ਨੂੰ ਲੋਚਦਾ ਹਾਂ; ਸੁਆਮੀ ਦੀ ਦਇਆ ਰਾਹੀਂ ਹੀ ਬੰਦੇ ਨੂੰ ਇਸ ਦੀ ਦਾਤ ਮਿਲਦੀ ਹੈ।
Fareedkot Teekaਤਿਨੋਂ ਪਿਆਰਿਓਂ ਕੀ ਧੂੜ ਹਮ ਚਾਹਤੇ ਹੈਂ ਪ੍ਰੰਤੂ ਕਰਮਾ ਕਰ ਕੇ ਪਲੇ ਪੜਤੀ ਹੈ; ਵਾ ਜਿਨ ਕੇ ਰਿਦੇ ਰੂਪੀ ਪਲੇ ਮੇਂ ਸੁਭ ਕਰਮ ਹੈਂ, ਸੋ ਧੂੜ ਪਾਵਤੇ ਹੈਂ॥
Prof. Sahib Singhਅਸੀਂ (ਮੈਂ) ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ (ਚਾਹੁੰਦਾ) ਹਾਂ, ਪਰ ਇਹ ਧੂੜ ਪ੍ਰਭੂ ਦੀ ਮੇਹਰ ਨਾਲ ਮਿਲਦੀ ਹੈ।

ਪਦ ਅਰਥ ਬਾਛਦੇ = ਚਾਹੁੰਦੇ ਹਾਂ। ਕਰਮੀ = (ਪ੍ਰਭ ਦੀ) ਮੇਹਰ ਨਾਲ। ਪਲੈ ਪਾਇ = ਮਿਲਦੀ ਹੈ।

SikhNet (Spanish)Busco el Polvo de Sus Pies, pero sólo con buena fortuna uno es bendecido con ello.

ਜੋ ਰਤੇ ਰੰਗਿ ਗੋਵਿਦ ਕੈ; ਹਉ ਤਿਨ ਬਲਿਹਾਰੈ ਜਾਉ ॥

jo rate rang govid kai; hau tin balihaarai jaau |

Sant Singh KhalsaI am a sacrifice to those who are imbued with love for the Lord of the Universe.
Manmohan SinghThey who are imbued with the love of the World-Lord; unto them am I devoted.
Manmohan Singh (Punjabi)ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਉਤੋਂ ਮੈਂ ਸਦੱਕੜੇ ਵੰਝਦਾ ਹਾਂ।
Fareedkot Teekaਜੋ ਪੁਰਸ ਗੋਬਿੰਦ ਕੇ ਪ੍ਰੇਮ ਮੇਂ ਰਤੇ ਹੈਂ ਹਮ ਤਿਨ ਕੇ ਬਲਿਹਾਰ ਜਾਤੇ ਹੈਂ॥
Prof. Sahib Singhਜੋ ਮਨੁੱਖ ਪਰਮਾਤਮਾ ਦੇ ਪਿਆਰ ਵਿਚ ਰੰਗੇ ਹੋਏ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ।

ਪਦ ਅਰਥ ਰੰਗਿ = ਪਿਆਰ ਵਿਚ।

SikhNet (Spanish)Estoy para siempre dedicado a aquellos que están inmersos en el Amor de Dios.

ਆਖਾ ਬਿਰਥਾ ਜੀਅ ਕੀ; ਹਰਿ ਸਜਣੁ ਮੇਲਹੁ ਰਾਇ ॥

aakhaa birathaa jeea kee; har sajan melahu raae |

Sant Singh KhalsaI tell them the state of my soul, and pray that I may be united with the Sovereign Lord King, my Friend.
Manmohan SinghMy mind's condition, I explain to them and implore them to unite me with my God and the pain of my birth and death has departed.
Manmohan Singh (Punjabi)ਮੈਂ ਆਪਣੇ ਮਨ ਦੀ ਅਵਸਥਾ, ਉਨ੍ਹਾਂ ਨੂੰ ਦਸਦਾ ਹਾਂ ਅਤੇ ਬਿਨੈ ਕਰਦਾ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਵਾਹਿਗੁਰੂ ਪਾਤਸ਼ਾਹ ਨਾਲ ਮਿਲਾ ਦੇਣ।
Fareedkot Teekaਉਨ ਪੈ ਹੀ ਮੈਂ ਅਪਨੇ ਜੀਅ ਕੀ (ਬਿਰਥਾ) ਪੀੜਾ ਵਾ ਬ੍ਰਿਤਾਂਤ ਕਹੂੰਗਾ ਕਿ ਹਰੀ ਰਾਜਾ ਜੋ ਸਜਣ ਹੈ, ਸੋ ਮੇਰੇ ਕੋ ਮੇਲੋ॥
Prof. Sahib Singhਮੈਂ ਉਹਨਾਂ ਅੱਗੇ ਦਿਲ ਦਾ ਦੁੱਖ ਦੱਸਦਾ ਹਾਂ (ਤੇ ਆਖਦਾ ਹਾਂ ਕਿ) ਮੈਨੂੰ ਪਿਆਰਾ ਪ੍ਰਭੂ ਪਾਤਿਸ਼ਾਹ ਮਿਲਾਓ।

ਪਦ ਅਰਥ ਬਿਰਥਾ = {व्यथा} ਪੀੜਾ, ਦੁੱਖ। ਰਾਇ = ਪਾਤਸ਼ਾਹ

SikhNet (Spanish)He compartido con ellos el secreto de mi Alma y así rezo, oh amigos, condúzcanme hasta mi Dios, el Rey.

ਗੁਰਿ ਪੂਰੈ ਮੇਲਾਇਆ; ਜਨਮ ਮਰਣ ਦੁਖੁ ਜਾਇ ॥

gur poorai melaaeaa; janam maran dukh jaae |

Sant Singh KhalsaThe Perfect Guru has united me with Him, and the pains of birth and death have departed.
Manmohan SinghThe perfect Guru has united me with my birth and death has departed.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਗਈ ਹੈ।
Fareedkot Teekaਪੂਰੇ ਗੁਰੋਂ ਨ ਜਬ ਮਿਲਾਇਆ ਤਬ ਜਨਮ ਮਰਨ ਰੂਪ ਦੁਖ ਗਿਆ॥
Prof. Sahib Singhਜਿਸ ਮਨੁੱਖ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਮਿਲਾ ਦਿੱਤਾ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਮਿਟ ਜਾਂਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਜਨਮ ਮਰਣ ਦੁਖੁ = ਸਾਰੀ ਉਮਰ ਦਾ ਦੁੱਖ।

SikhNet (Spanish)Mi Guru Perfecto me ha unido con mi Dios y la pena de tantas muertes y nacimientos ha desaparecido,

ਜਨ ਨਾਨਕ. ਪਾਇਆ ਅਗਮ ਰੂਪੁ; ਅਨਤ. ਨ ਕਾਹੂ ਜਾਇ ॥੧॥

jan naanak. paaeaa agam roop; anat. na kaahoo jaae |1|

Sant Singh KhalsaServant Nanak has found the inaccessible, infinitely beautiful Lord, and he will not go anywhere else. ||1||
Manmohan SinghSlave Nanak has attained to the Infinitely Beauteous Lord and now he goes not anywhere else.
Manmohan Singh (Punjabi)ਗੋਲੇ ਨਾਨਕ ਨੇ ਬੇਅੰਤ ਸੁੰਦਰ ਸੁਆਮੀ ਨੂੰ ਪਾ ਲਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਜਨੋਂ ਨੇ ਅਗੰਮ ਰੂਪ ਵਾਹਿਗੁਰੂ ਪਾਇਆ ਹੈ ਵਹੁ ਹੋਰ ਕਿਸੀ ਜਗਾ ਨਹੀਂ ਜਾਤੇ, ਭਾਵ ਤਿਸੀ ਮੇਂ ਅਭੇਦ ਹੋਤੇ ਹੈਂ॥੧॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਅਪਹੁੰਚ ਪ੍ਰਭੂ ਮਿਲ ਪੈਂਦਾ ਹੈ ਤੇ ਉਹ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥

ਪਦ ਅਰਥ ਅਗਮ = ਅਪਹੁੰਚ। ਅਗਮ ਰੂਪੁ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਹੀ ਸਮਝ ਨਹੀਂ ਪੈ ਸਕਦੀ। ਅਨਤ = ਕਿਸੇ ਹੋਰ ਥਾਂ {अन्यत्र} ॥੧॥

SikhNet (Spanish)Nanak ha llegado hasta el Señor Insondable y él no se va con nadie más.(1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਧੰਨੁ ਸੁ ਵੇਲਾ ਘੜੀ ਧੰਨੁ; ਧਨੁ ਮੂਰਤੁ ਪਲੁ ਸਾਰੁ ॥

dhan su velaa gharree dhan; dhan moorat pal saar |

Sant Singh KhalsaBlessed is that time, blessed is that hour, blessed is that second, excellent is that instant;
Manmohan SinghBlest is the time, blest the hour, blest the moment, sublime the instant,
Manmohan Singh (Punjabi)ਮੁਬਾਰਕ ਹੈ ਉਹ ਵਕਤ, ਮੁਬਾਰਕ ਉਹ ਘੜੀ, ਧੰਨ ਉਹ ਮੁਹਤ,
Fareedkot Teekaਧੰਨਤਾ ਯੋਗ ਵਹੁ ਸਮਾਂ ਹੈ ਪੁਨਾ ਘੜੀ ਭੀ ਸੋ ਧੰਨ ਹੈ, ਧੰਨ ਵਹੁ ਮਹੂਰਤ ਹੈ ਔ ਪਲ ਭੀ ਵਹੁ (ਸਾਰੁ) ਸ੍ਰੇਸਟ ਹੈ॥
Prof. Sahib Singhਉਹ ਵੇਲਾ ਉਹ ਘੜੀ ਭਾਗਾਂ ਵਾਲੇ ਹਨ, ਉਹ ਮੁਹੂਰਤ ਮੁਬਾਰਿਕ ਹੈ, ਉਹ ਪਲ ਸੋਹਣਾ ਹੈ,

ਪਦ ਅਰਥ ਮੂਰਤੁ = ਮੁਹੂਰਤ। ਸਾਰੁ = ਸ੍ਰੇਸ਼ਟ।

SikhNet (Spanish)Bendita, bendita es la hora, el segundo, el momento.

ਧੰਨੁ ਸੁ ਦਿਨਸੁ ਸੰਜੋਗੜਾ; ਜਿਤੁ ਡਿਠਾ ਗੁਰ ਦਰਸਾਰੁ ॥

dhan su dinas sanjogarraa; jit dditthaa gur darasaar |

Sant Singh Khalsablessed is that day, and that opportunity, when I gazed upon the Blessed Vision of the Guru's Darshan.
Manmohan Singhauspicious the day and the opportunity, when the Guru's vision is beheld.
Manmohan Singh (Punjabi)ਸ੍ਰੇਸ਼ਟ ਛਿਣ ਸੁਲੱਖਣਾ ਉਹ ਦਿਹਾੜਾ ਅਤੇ ਅਵਸਰ ਜਦ ਗੁਰਦੇਵ ਜੀ ਦਾ ਦਰਸ਼ਨ ਦੇਖਿਆ ਜਾਂਦਾ ਹੈ।
Fareedkot Teekaਜਿਸ ਦਿਨ ਮੈਂ ਗੁਰੋਂ ਕਾ ਦਰਸਨ ਸਰੂਪ ਦੇਖਿਆ ਹੈ, ਉਸ ਦਿਨ ਕਾ ਸੰਜੋਗ ਧੰਨ ਹੈ॥
Prof. Sahib Singhਉਹ ਦਿਨ ਤੇ ਉਹ ਸੋਹਣਾ ਸੰਜੋਗ ਮੁਬਾਰਿਕ ਹਨ ਜਦੋਂ ਸਤਿਗੁਰੂ ਦਾ ਦਰਸ਼ਨ ਹੁੰਦਾ ਹੈ।

ਪਦ ਅਰਥ ਸੰਜੋਗੜਾ = ਸੋਹਣਾ ਸੰਜੋਗ। ਜਿਤੁ = ਜਿਸ ਵਿਚ।

SikhNet (Spanish)Bendito será el día, la oportunidad propicia, en la que logre tener la Visión del Guru.

ਮਨ ਕੀਆ ਇਛਾ ਪੂਰੀਆ; ਹਰਿ ਪਾਇਆ ਅਗਮ ਅਪਾਰੁ ॥

man keea ichhaa pooreea; har paaeaa agam apaar |

Sant Singh KhalsaThe mind's desires are fulfilled, when the inaccessible, unfathomable Lord is obtained.
Manmohan SinghObtaining the Inaccessible and Infinite Lord, the heart's desires are fulfilled.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਨੂੰ ਪ੍ਰਾਪਤ ਕਰਨ ਦੁਆਰਾ ਦਿਲ ਦੀਆਂ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
Fareedkot Teekaਜਬ ਹਰੀ ਅਗਮ ਅਪਾਰ ਪਾਇਆ ਮਨ ਕੀਆ ਸਭ ਵਾਸਨਾਂ ਪੂਰੀਆਂ ਹੋਈਆਂ॥
Prof. Sahib Singh(ਸਤਿਗੁਰੂ ਦੇ ਦੀਦਾਰ ਦੀ ਬਰਕਤਿ ਨਾਲ) ਮਨ ਦੀਆਂ ਸਾਰੀਆਂ ਤਾਂਘਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਮਨ ਵਾਸਨਾ-ਰਹਿਤ ਹੋ ਜਾਂਦਾ ਹੈ) ਤੇ ਅਗੰਮ ਬੇਅੰਤ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਅਗਮ = ਅਪਹੁੰਚ। ਅਪਾਰੁ = ਬੇਅੰਤ, ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।

SikhNet (Spanish)Cuando uno llega hasta el Señor Infinito, uno logra obtener total satisfacción,

ਹਉਮੈ ਤੁਟਾ ਮੋਹੜਾ; ਇਕੁ ਸਚੁ ਨਾਮੁ ਆਧਾਰੁ ॥

haumai tuttaa moharraa; ik sach naam aadhaar |

Sant Singh KhalsaEgotism and emotional attachment are eradicated, and one leans only on the Support of the True Name.
Manmohan SinghThen, one's ego and worldly love are eradicated and one leans only on the True Name.
Manmohan Singh (Punjabi)ਤਦ ਇਨਸਾਨ ਦਾ ਗਰੂਰ ਤੇ ਸੰਸਾਰੀ ਮਮਤਾ ਮਿੱਟ ਜਾਂਦੇ ਹਨ ਅਤੇ ਉਹ ਸਿਰਫ ਸੱਚੇ ਨਾਮ ਦਾ ਆਸਰਾ ਹੀ ਲੈ ਲੈਂਦਾ ਹੈ।
Fareedkot Teekaਹਉਮੈਂ ਕਰ ਕੇ ਜੋ ਮੋਹ ਥਾ, ਇਕ ਸਚੇ ਨਾਮ ਕਾ ਜਬ ਆਸਰਾ ਲੀਆ ਤਬ ਵਹੁ ਤੂਟਾ॥
Prof. Sahib Singhਹਉਮੈ ਨਾਸ ਹੋ ਜਾਂਦੀ ਹੈ, ਚੰਦਰਾ ਮੋਹ ਮੁੱਕ ਜਾਂਦਾ ਹੈ ਤੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜੀਵਨ ਦਾ) ਆਸਰਾ ਬਣ ਜਾਂਦਾ ਹੈ।

ਪਦ ਅਰਥ ਮੋਹੜਾ = ਚੰਦਰਾ ਮੋਹ। ਆਧਾਰੁ = ਆਸਰਾ।

SikhNet (Spanish)porque uno es liberado de su ego negativo, de su apego y se apoya sólo en el Nombre Verdadero.

ਜਨੁ ਨਾਨਕੁ. ਲਗਾ ਸੇਵ ਹਰਿ; ਉਧਰਿਆ ਸਗਲ ਸੰਸਾਰੁ ॥੨॥

jan naanak. lagaa sev har; udhariaa sagal sansaar |2|

Sant Singh KhalsaO servant Nanak, one who is committed to the Lord's service - the whole world is saved along with him. ||2||
Manmohan SinghHe, who takes to God's service, with him, O serf Nanak, the whole world is emancipated.
Manmohan Singh (Punjabi)ਜੋ ਵਾਹਿਗੁਰੂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਉਸ ਦੇ ਨਾਲ, ਹੇ ਗੋਲੇ ਨਾਨਕ। ਸਾਰੇ ਜੱਗ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਦਾਸਾ ਭਾਵ ਕੋ ਧਾਰ ਕੇ ਹਰੀ ਕੀ ਸੇਵਾ ਮੇਂ ਲਗਾ ਤਉ ਸਾਰੇ ਸੰਸਾਰ ਮੇਂ (ਉਧਰਿਆ) ਤਰਿਆ, ਭਾਵ ਚੌਰਾਸੀ ਸਭ ਛੂਟ ਗਈ॥੨॥
Prof. Sahib Singhਦਾਸ ਨਾਨਕ ਭੀ (ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਪ੍ਰਭੂ ਦੇ ਸਿਮਰਨ ਵਿਚ ਲੱਗਾ ਹੈ (ਜਿਸ ਸਿਮਰਨ ਦਾ ਸਦਕਾ) ਸਾਰਾ ਜਗਤ (ਵਿਕਾਰ ਆਦਿਕ ਤੋਂ) ਬਚ ਜਾਂਦਾ ਹੈ ॥੨॥

ਪਦ ਅਰਥ ਸੇਵ ਹਰਿ = ਹਰੀ ਦੀ ਸੇਵਾ ਵਿਚ। ਉਧਰਿਆ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਗਲ = ਸਾਰਾ। ਸਚੁ = ਸਦਾ ਕਾਇਮ ਰਹਿਣ ਵਾਲਾ ॥੨॥

SikhNet (Spanish)Nanak es Devoto al Servicio de Dios, a través de Él, el mundo entero es emancipado. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਿਫਤਿ ਸਲਾਹਣੁ ਭਗਤਿ; ਵਿਰਲੇ ਦਿਤੀਅਨੁ ॥

sifat salaahan bhagat; virale diteean |

Sant Singh KhalsaHow rare are those who are blessed to praise the Lord, in devotional worship.
Manmohan SinghRare is the person, whom the Lord blesses with His devotional service and the hymning of His praise and excellences.
Manmohan Singh (Punjabi)ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਸੁਆਮੀ ਆਪਣੇ ਪ੍ਰੇਮਮਈ ਸੇਵਾ ਅਤੇ ਆਪਣੀ ਕੀਰਤੀ ਤੇ ਗੁਣਾਂ ਦਾ ਗਾਇਨ ਕਰਨਾ ਪ੍ਰਦਾਨ ਕਰਦਾ ਹੈ।
Fareedkot Teekaਵਾਹਿਗੁਰੂ ਨੇ (ਸਿਫਤਿ) ਉਸਤਤੀ ਸਲਾਹੁਣ ਕੀ ਭਗਤੀ ਕਿਸੇ ਵਿਰਲੇ ਕੋ ਹੀ ਦਈ ਹੈ॥
Prof. Sahib Singhਸਿਫ਼ਤ-ਸਾਲਾਹ ਅਤੇ ਭਗਤੀ (ਦੀ ਦਾਤਿ) ਉਸ (ਪ੍ਰਭੂ) ਨੇ ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਦਿੱਤੀ ਹੈ।

ਪਦ ਅਰਥ ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ ਹੈ।

SikhNet (Spanish)Extraordinario es aquél que es bendecido con la Alabanza del Señor y con Su Devoción.

ਸਉਪੇ ਜਿਸੁ ਭੰਡਾਰ; ਫਿਰਿ ਪੁਛ. ਨ ਲੀਤੀਅਨੁ ॥

saupe jis bhanddaar; fir puchh. na leeteean |

Sant Singh KhalsaThose who are blessed with the Lord's treasures are not called to give their account again.
Manmohan SinghHe, whom the Lord blesses with His treasures; him He calls not to account again.
Manmohan Singh (Punjabi)ਜਿਸ ਨੂੰ ਪ੍ਰਭੂ ਆਪਣੇ ਖਜ਼ਾਨੇ ਬਖਸ਼ਦਾ ਹੈ, ਉਸ ਪਾਸੋਂ ਉਹ ਮੁੜ ਕੇ ਹਿਸਾਬ ਕਿਤਾਬ ਨਹੀਂ ਲੈਂਦਾ।
Fareedkot Teekaਜਿਸ ਕੋ ਭਗਤੀ ਕੇ ਭੰਡਾਰੇ ਸੌਪੇ ਹੈਨ ਫਿਰ ਉਨ ਸੇ ਪੁਛ ਕੇ ਨਹੀਂ ਲਏ, ਭਾਵ ਓਹੁ ਬਖਸ ਦੀਏ ਹੈਂ॥
Prof. Sahib Singhਜਿਸ (ਮਨੁੱਖ) ਨੂੰ ਉਸ ਨੇ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਸੌਂਪੇ ਹਨ; ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਲਿਆ,

ਪਦ ਅਰਥ ਭੰਡਾਰ = ਸਿਫ਼ਤ-ਸਾਲਾਹ ਦੇ ਖ਼ਜ਼ਾਨੇ। ਪੁਛ = ਕੀਤੇ ਕਰਮਾਂ ਦਾ ਲੇਖਾ। ਲੀਤੀਅਨੁ = ਉਸ (ਪ੍ਰਭੂ) ਨੇ ਲਈ।

SikhNet (Spanish)Sí, aquél a quien el Señor bendice con Sus Tesoros, a él no le pide entregar cuentas.

ਜਿਸ ਨੋ ਲਗਾ ਰੰਗੁ; ਸੇ ਰੰਗਿ ਰਤਿਆ ॥

jis no lagaa rang; se rang ratiaa |

Sant Singh KhalsaThose who are imbued with His Love are absorbed in ecstasy.
Manmohan SinghThey, who are imbued with the Lord's love; they remain absorbed in ecstasy.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ; ਉਹ ਪਰਮ ਪ੍ਰਸੰਨਤਾ ਅੰਦਰ ਸਮਾਏ ਰਹਿੰਦੇ ਹਨ।
Fareedkot Teekaਜਿਸ ਜਿਸ ਕੋ ਪ੍ਰੇਮ ਲਗਾ ਹੈ, ਸੋਈ ਰੰਗ ਅਨੰਦ ਮੇਂ (ਆ) ਸਰਬ ਓਰ ਤੇ ਰਤੇ ਹੈਂ॥
Prof. Sahib Singhਕਿਉਂਕਿ ਜਿਸ ਜਿਸ ਮਨੁੱਖ ਨੂੰ (ਸਿਫ਼ਤ-ਸਾਲਾਹ ਦਾ) ਇਸ਼ਕ-ਪਿਆਰ ਲੱਗ ਗਿਆ, ਉਹ ਉਸੇ ਰੰਗ ਵਿਚ (ਸਦਾ ਲਈ) ਰੰਗੇ ਗਏ।

ਪਦ ਅਰਥ ਰੰਗਿ = (ਪਿਆਰ ਦੇ) ਰੰਗ ਵਿਚ।

SikhNet (Spanish)Los que están inmersos en Su Amor, viven siempre en Éxtasis,

ਓਨਾ ਇਕੋ ਨਾਮੁ ਅਧਾਰੁ; ਇਕਾ ਉਨ ਭਤਿਆ ॥

onaa iko naam adhaar; ikaa un bhatiaa |

Sant Singh KhalsaThey take the Support of the One Name; the One Name is their only food.
Manmohan SinghThey have the support of the one Name, and the Name alone is their viand.
Manmohan Singh (Punjabi)ਉਨ੍ਹਾਂ ਨੂੰ ਇਕ ਨਾਮ ਦਾ ਹੀ ਆਸਰਾ ਹੈ ਅਤੇ ਕੇਵਲ ਨਾਮ ਹੀ ਉਨ੍ਹਾਂ ਦਾ ਭੋਜਨ ਹੈ।
Fareedkot Teekaਉਨ ਕੋ ਇਕ ਨਾਮ ਕਾ ਹੀ ਅਧਾਰ ਹੈ ਇਕੋ ਉਨ ਕੀ ਤਰਾਂ ਹੈ, ਭਾਵ ਕੋਈ ਬਨਾਵਟ ਨਹੀਂ ਹੈ ਸਚਾ ਨਿਸਚਾ ਇਕ ਹੈ॥
Prof. Sahib Singhਪ੍ਰਭੂ ਦੀ ਯਾਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਇਹੀ ਇਕ ਨਾਮ ਉਹਨਾਂ ਦੀ (ਆਤਮਕ) ਖ਼ੁਰਾਕ ਹੋ ਜਾਂਦਾ ਹੈ।

ਪਦ ਅਰਥ ਅਧਾਰੁ = ਆਸਰਾ। ਭਤਿਆ = ਭੱਤਾ, ਖ਼ੁਰਾਕ (ਆਤਮਕ)।

SikhNet (Spanish)ellos se apoyan sólo en el Nombre de Dios, su alimento es sólo el Nombre.

ਓਨਾ ਪਿਛੈ ਜਗੁ; ਭੁੰਚੈ ਭੋਗਈ ॥

onaa pichhai jag; bhunchai bhogee |

Sant Singh KhalsaFor their sake, the world eats and enjoys.
Manmohan SinghFor their sake, the world eats and enjoys.
Manmohan Singh (Punjabi)ਉਨ੍ਹਾਂ ਦੀ ਬਰਕਤ ਦੁਨੀਆ ਖਾਂਦੀ ਪੀਂਦੀ ਅਤੇ ਮੌਜਾਂ ਮਾਣਦੀ ਹੈ।
Fareedkot Teekaਉਨ ਕੇ ਆਸਰੇ ਜਗਤ ਭੋਗੋਂ ਕੋ ਭੋਗਤਾ ਹੈ॥
Prof. Sahib Singhਅਜੇਹੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ (ਸਾਰਾ) ਜਗਤ (ਸਿਫ਼ਤ-ਸਾਲਾਹ ਦੀ) ਖ਼ੁਰਾਕ ਖਾਂਦਾ ਮਾਣਦਾ ਹੈ।

ਪਦ ਅਰਥ ਭੁੰਚੈ = (ਸਿਫ਼ਤ-ਸਾਲਾਹ ਦੀ ਖ਼ੁਰਾਕ) ਖਾਂਦਾ ਹੈ।

SikhNet (Spanish)Para ellos el mundo entero disfruta del Sabor de Dios.

ਓਨਾ ਪਿਆਰਾ ਰਬੁ; ਓਨਾਹਾ ਜੋਗਈ ॥

onaa piaaraa rab; onaahaa jogee |

Sant Singh KhalsaTheir Beloved Lord belongs to them alone.
Manmohan SinghTheir Beloved Lord, belongs to them alone.
Manmohan Singh (Punjabi)ਉਨ੍ਹਾਂ ਦਾ ਪ੍ਰੀਤਮ ਪ੍ਰਭੂ, ਕੇਵਲ ਉਨ੍ਹਾਂ ਦੀ ਹੀ ਮਲਕੀਅਤ ਹੈ।
Fareedkot Teekaਉਨੋਂ ਕੋ ਵਾਹਿਗੁਰੂ ਪਿਆਰਾ ਲਗਤਾ ਹੈ, ਇਸੀ ਤੇ (ਓਨਾਹਾ) ਉਨੋਂ ਕੋ ਜੋਗ ਲਾਇਕ (ਈ) ਨਿਸਚੇ ਕਰ ਕੇ ਕੀਤਾ ਹੈ॥
Prof. Sahib Singhਉਹਨਾਂ ਨੂੰ ਰੱਬ (ਇਤਨਾ) ਪਿਆਰਾ ਲੱਗਦਾ ਹੈ ਕਿ ਰੱਬ ਉਹਨਾਂ ਦੇ ਪਿਆਰ ਦੇ ਵੱਸ ਵਿਚ ਹੋ ਜਾਂਦਾ ਹੈ।

ਪਦ ਅਰਥ ਓਨਾਹਾ ਜੋਗਈ = ਉਹਨਾਂ (ਸਿਫ਼ਤ-ਸਾਲਾਹ ਕਰਨ ਵਾਲਿਆਂ) ਦੇ ਵੱਸ ਵਿਚ ਹੋ ਜਾਂਦਾ ਹੈ।

SikhNet (Spanish)Sí, ellos aman a Dios y Dios pertenece a ellos.

ਜਿਸੁ ਮਿਲਿਆ ਗੁਰੁ ਆਇ; ਤਿਨਿ ਪ੍ਰਭੁ ਜਾਣਿਆ ॥

jis miliaa gur aae; tin prabh jaaniaa |

Sant Singh KhalsaThe Guru comes and meets them; they alone know God.
Manmohan SinghThey, whom the Guru comes and meets; they alone realise their Lord.
Manmohan Singh (Punjabi)ਜਿਨ੍ਹਾਂ ਨੂੰ ਆਕੇ ਗੁਰੂ ਜੀ ਮਿਲ ਪੈਂਦੇ ਹਨ; ਕੇਵਲ ਉਹ ਹੀ ਆਪਣੇ ਠਾਕੁਰ ਨੂੰ ਅਨੁਭਵ ਕਰਦੇ ਹਨ।
Fareedkot Teekaਜਿਸ ਕੋ ਗੁਰੂ ਆਇ ਮਿਲਿਆ ਹੈ ਤਿਨੋਂ ਨੇ ਪ੍ਰਭੂ ਕੋ ਬਿਆਪਕ ਜਾਣਿਆ ਹੈ॥
Prof. Sahib Singhਪਰ ਪ੍ਰਭੂ ਨਾਲ (ਸਿਰਫ਼) ਉਸ ਮਨੁੱਖ ਨੇ ਜਾਣ-ਪਛਾਣ ਪਾਈ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਹੈ।

ਪਦ ਅਰਥ ਆਇ = ਆ ਕੇ। ਤਿਨਿ = ਉਸ (ਮਨੁੱਖ) ਨੇ।

SikhNet (Spanish)Aquéllos que encontraron al Guru, conocieron a Dios.

ਹਉ ਬਲਿਹਾਰੀ ਤਿਨ; ਜਿ ਖਸਮੈ ਭਾਣਿਆ ॥੪॥

hau balihaaree tin; ji khasamai bhaaniaa |4|

Sant Singh KhalsaI am a sacrifice to those who are pleasing to their Lord and Master. ||4||
Manmohan SinghI am devoted unto those, who are pleasing to their Lord.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਮੈਂ ਤਿਨੋਂ ਪੈ ਬਲਿਹਾਰ ਜਾਤਾ ਹੂੰ ਜੋ ਖਸਮ ਕੋ ਭਾਏ ਹੈਂ॥੪॥
Prof. Sahib Singhਮੈਂ ਸਦਕੇ ਹਾਂ ਉਹਨਾਂ (ਸੁਭਾਗ) ਬੰਦਿਆਂ ਤੋਂ ਜੋ ਖਸਮ-ਪ੍ਰਭੂ ਨੂੰ ਚੰਗੇ ਲੱਗ ਗਏ ਹਨ ॥੪॥

ਪਦ ਅਰਥ ਖਸਮੈ = ਖਸਮ-ਪ੍ਰਭੂ ਨੂੰ ॥੪॥

SikhNet (Spanish)Oh, yo ofrezco mi ser a aquéllos con quienes el Señor está complacido. (4)

Open this shabad →

Shabad Guru Arjan Dev Ji Raag Raamkalee continues on Ang 959

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਹਰਿ ਇਕਸੈ ਨਾਲਿ ਮੈ ਦੋਸਤੀ; ਹਰਿ ਇਕਸੈ ਨਾਲਿ ਮੈ ਰੰਗੁ ॥

har ikasai naal mai dosatee; har ikasai naal mai rang |

Sant Singh KhalsaMy friendship is with the One Lord alone; I am in love with the One Lord alone.
Manmohan SinghWith One God is friendship and the One God alone love I.
Manmohan Singh (Punjabi)ਇੱਕੋ ਵਾਹਿਗੁਰੂ ਨਾਲ ਮੇਰੀ ਯਾਰੀ ਹੈ ਅਤੇ ਕੇਵਲ ਇਕ ਵਾਹਿਗੁਰੂ ਨੂੰ ਹੀ ਮੈਂ ਪਿਆਰ ਕਰਦਾ ਹਾਂ।
Fareedkot Teekaਹਮਾਰੀ ਇਕ ਹਰੀ ਕੇ ਸਾਥ ਹੀ ਮਨ ਕਰ ਕੇ ਦੋਸਤੀ ਹੈ ਔ ਇਕ ਹਰੀ ਕੇ ਸਾਥ ਹੀ ਤਨ ਕਰ ਕੇ (ਰੰਗੁ) ਪ੍ਰੇਮ ਹੈ॥
Prof. Sahib Singhਮੇਰੀ ਇਕ ਪ੍ਰਭੂ ਨਾਲ ਹੀ ਮਿਤ੍ਰਤਾ ਹੈ, ਸਿਰਫ਼ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ।

ਪਦ ਅਰਥ ਰੰਗੁ = ਪਿਆਰ।

SikhNet (Spanish)Me he hecho amigo solamente de Dios, sí, amo sólo al Único Dios.

ਹਰਿ ਇਕੋ ਮੇਰਾ ਸਜਣੋ; ਹਰਿ ਇਕਸੈ ਨਾਲਿ ਮੈ ਸੰਗੁ ॥

har iko meraa sajano; har ikasai naal mai sang |

Sant Singh KhalsaThe Lord is my only friend; my companionship is with the One Lord alone.
Manmohan SinghGod alone is my friend and with God alone is my association.
Manmohan Singh (Punjabi)ਸਿਰਫ ਵਾਹਿਗੁਰੂ ਹੀ ਮੈਡਾਂ ਮਿੱਤਰ ਹੈ ਅਤੇ ਸਿਰਫ ਵਾਹਿਗੁਰੂ ਨਾਲ ਹੀ ਮੇਰਾ ਮੇਲ ਮਿਲਾਪ ਹੈ।
Fareedkot Teekaਮੇਰਾ ਸਜਣ ਭੀ ਇਕੋ ਹਰੀ ਹੈ ਇਕ ਹਰੀ ਸਾਥ ਹੀ ਮੇਰਾ ਸੰਗ ਹੈ॥
Prof. Sahib Singhਕੇਵਲ ਪ੍ਰਭੂ ਹੀ ਮੇਰਾ ਸੱਚਾ ਮਿਤ੍ਰ ਹੈ ਇਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ,

ਪਦ ਅਰਥ ਸੰਗੁ = ਸਾਥ।

SikhNet (Spanish)Sí, el Uno es mi Único Compañero y Amigo.

ਹਰਿ ਇਕਸੈ ਨਾਲਿ ਮੈ ਗੋਸਟੇ; ਮੁਹੁ ਮੈਲਾ ਕਰੈ ਨ ਭੰਗੁ ॥

har ikasai naal mai gosatte; muhu mailaa karai na bhang |

Sant Singh KhalsaMy conversation is with the One Lord alone; He never frowns, or turns His face away.
Manmohan SinghMy conversation is with the Lord alone, who neither wrinkles nor turns away His face.
Manmohan Singh (Punjabi)ਮੇਰੀ ਗੱਲ ਬਾਤ ਕੇਵਲ ਪ੍ਰਭੂ ਨਾਲ ਹੀ ਹੈ, ਜੋ ਨਾਂ ਹੀ ਆਪਣੇ ਮੂੰਹ ਉੱਤੇ ਤਿਊੜੀ ਪਾਉਂਦਾ ਹੈ ਨਾਂ ਹੀ ਮੂੰਹ ਮੌੜਦਾ ਹੈ।
Fareedkot Teekaਇਕ ਹਰੀ ਨਾਲ ਹੀ ਮੇਰੀ ਗੋਸਟ, ਭਾਵ ਕਹਿਣਾ ਸੁਨਣਾ ਹੈ। ਜੋ ਮੁਹ ਮੈਲਾ ਕਰ ਕੇ ਕੋਈ (ਭੰਗੁ) ਵਿਘਨ ਨਹੀਂ ਕਰਤਾ ਹੈ॥
Prof. Sahib Singhਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ-ਜੋਲ ਹੈ, (ਕਿਉਂਕਿ) ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ, ਕਦੇ ਮੱਥੇ ਵੱਟ ਨਹੀਂ ਪਾਂਦਾ।

ਪਦ ਅਰਥ ਮੈ = ਮੇਰਾ। ਗੋਸਟਿ = ਬਹਿਣ-ਖਲੋਣ, ਮੇਲ-ਜੋਲ। ਭੰਗੁ = ਵੱਟ।

SikhNet (Spanish)Converso sólo con mi Dios, Quien nunca es extraño para mí.

ਜਾਣੈ ਬਿਰਥਾ ਜੀਅ ਕੀ; ਕਦੇ. ਨ ਮੋੜੈ ਰੰਗੁ ॥

jaanai birathaa jeea kee; kade. na morrai rang |

Sant Singh KhalsaHe alone knows the state of my soul; He never ignores my love.
Manmohan SinghHe knows the state of one's mind and disregards not love, ever.
Manmohan Singh (Punjabi)ਉਹ ਇਨਸਾਨ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਪਿਆਰ ਦਾ ਕਦਾਚਿੱਤ ਨਿਰਾਦਰ ਨਹੀਂ ਕਰਦਾ।
Fareedkot Teekaਮੇਰੇ ਅੰਤਰ ਕੀ ਬਿਰਥਾ ਜਾਨਤਾ ਹੈ ਔਰ ਪ੍ਰੇਮ ਕਬੀ ਨਹੀਂ ਮੋੜਤਾ॥
Prof. Sahib Singhਮੇਰੇ ਦਿਲ ਦੀ ਵੇਦਨ ਜਾਣਦਾ ਹੈ, ਉਹ ਕਦੇ ਮੇਰੇ ਪਿਆਰ ਨੂੰ ਧੱਕਾ ਨਹੀਂ ਲਾਂਦਾ।

ਪਦ ਅਰਥ ਬਿਰਥਾ = ਪੀੜਾ।

SikhNet (Spanish)Él conoce nuestro estado más íntimo y siempre responde a nuestro Amor.

ਹਰਿ ਇਕੋ ਮੇਰਾ ਮਸਲਤੀ; ਭੰਨਣ ਘੜਨ ਸਮਰਥੁ ॥

har iko meraa masalatee; bhanan gharran samarath |

Sant Singh KhalsaHe is my only counselor, all-powerful to destroy and create.
Manmohan SinghGod alone is my counselor, who is potent to destroy and to create.
Manmohan Singh (Punjabi)ਕੇਵਲ ਵਾਹਿਗੁਰੂ ਹੀ ਮੇਰਾ ਸਲਾਹਕਾਰ ਹੈ ਜੋ ਢਾਹੁਣ ਅਤੇ ਰਚਨ ਦੇ ਯੋਗ ਹੈ।
Fareedkot Teekaਇਕ ਹਰੀ ਹੀ ਮੇਰਾ ਸਲਾਹਕਾਰ ਹੈ, ਜੋ ਭੰਨਣੇ ਔ ਘੜਨੇ ਕਉ ਸਾਮਰਥ ਹੈ॥
Prof. Sahib Singh(ਸਭ ਜੀਵਾਂ ਨੂੰ) ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ।

ਪਦ ਅਰਥ ਮਸਲਤੀ = ਸਲਾਹਕਾਰ।

SikhNet (Spanish)Tomo consejo sólo de nuestro Dios.

ਹਰਿ ਇਕੋ ਮੇਰਾ ਦਾਤਾਰੁ ਹੈ; ਸਿਰਿ ਦਾਤਿਆ ਜਗ ਹਥੁ ॥

har iko meraa daataar hai; sir daatiaa jag hath |

Sant Singh KhalsaThe Lord is my only Giver. He places His hand upon the heads of the generous in the world.
Manmohan SinghGod alone is my bountiful giver who places His hand on the heads of the givers of the world.
Manmohan Singh (Punjabi)ਕੇਵਲ ਵਾਹਿਗੁਰੂ ਹੀ ਮੈਡਾਂ ਦਾਤਾ ਸੁਆਮੀ ਹੈ ਜੋ ਸੰਸਾਰ ਦੇ ਦਾਨੀਆ ਦੇ ਸੀਸ ਉਤੇ ਆਪਣਾ ਹੱਥ ਰੱਖਦਾ ਹੈ।
Fareedkot Teekaਇਕ ਹਰੀ ਮੇਰਾ ਦਾਤਾ ਹੈ, ਜੋ ਜਗਤ ਮੇਂ ਦਾਤੇ ਹੈਂ ਤਿਨ ਕੇ ਸਿਰ ਪਰ ਜਿਸ ਕਾ ਹਥ ਹੈ॥
Prof. Sahib Singhਜਗਤ ਦੇ ਸਭ ਦਾਨੀਆਂ ਦੇ ਸਿਰ ਉਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)Él es suficientemente Poderoso para crear y destruir.

ਹਰਿ ਇਕਸੈ ਦੀ. ਮੈ ਟੇਕ ਹੈ; ਜੋ ਸਿਰਿ ਸਭਨਾ ਸਮਰਥੁ ॥

har ikasai dee. mai ttek hai; jo sir sabhanaa samarath |

Sant Singh KhalsaI take the Support of the One Lord alone; He is all-powerful, over the heads of all.
Manmohan SinghI have the support of the one Lord, who is omnipotent over the heads of all.
Manmohan Singh (Punjabi)ਮੈਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ ਜੋ ਸਾਰਿਆਂ ਦੇ ਸੀਸਾਂ ਉਤੇ ਸਰਬ ਸ਼ਕਤੀਵਾਨ ਹੈ।
Fareedkot Teekaਇਕ ਹਰੀ ਕੀ ਹੀ ਮੁਝ ਕੋ ਓਟ ਹੈ, ਜੋ ਸਭ ਕੇ ਸਿਰ ਪਰ ਸਾਮਰਥ ਹੈ॥
Prof. Sahib Singhਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ।
SikhNet (Spanish)Mi Señor es Benévolo conmigo, Él bendice a los benefactores de la Tierra.

ਸਤਿਗੁਰਿ ਸੰਤੁ ਮਿਲਾਇਆ; ਮਸਤਕਿ ਧਰਿ ਕੈ ਹਥੁ ॥

satigur sant milaaeaa; masatak dhar kai hath |

Sant Singh KhalsaThe Saint, the True Guru, has united me with the Lord. He placed His hand on my forehead.
Manmohan SinghPlacing his hand on my forehead, the saintly True Guru has united me with the Lord.
Manmohan Singh (Punjabi)ਮੇਰੇ ਮੱਥੇ ਉੱਤੇ ਆਪਣਾ ਹੱਕ ਟੇਕ ਕੇ, ਸਾਧ ਸਰੂਪ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ।
Fareedkot Teekaਜਬ ਹਰੀ ਨੇ ਮਸਤਕ ਪਰ ਹਾਥ ਧਾਰ ਕੇ, ਭਾਵ ਅਤੀ ਕ੍ਰਿਪਾ ਕਰ ਕੇ ਸ਼ਾਂਤ ਰੂਪ ਸਤਿਗੁਰੂ ਮਿਲਾਇਆ॥
Prof. Sahib Singhਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ। ਸੰਤੁ = ਸ਼ਾਂਤੀ ਦਾ ਸੋਮਾ ਪਰਮਾਤਮਾ। ਮਸਤਕਿ = ਮੱਥੇ ਉਤੇ।

SikhNet (Spanish)Me apoyo sólo en el Único Dios, Quien es el más Poderoso de todos.

Open this shabad (12 lines, Angs 958-959) →

Ang 958 of 1430