ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 901
Sant Singh KhalsaOne Universal Creator God. By The Grace Of The True Guru:
Manmohan SinghThere is but one God, By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਰਾਗੁ ਰਾਮਕਲੀ ਮਹਲਾ ੯ ਤਿਪਦੇ ॥
raag raamakalee mahalaa 9 tipade | Ang 901
Sant Singh KhalsaRaag Raamkalee, Ninth Mehl, Thi-Padhay:
Manmohan SinghRag Ramkali. 9th Guru Tipadas.
Manmohan Singh (Punjabi)ਰਾਗ ਰਾਮਕਲੀ। ਨੌਵੀਂ ਪਾਤਿਸ਼ਾਹੀ ਤਿਪਦੇ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Teg Bajadur, Noveno Canal Divino, Ti-Padas.
ਰੇ ਮਨ; ਓਟ ਲੇਹੁ ਹਰਿ ਨਾਮਾ ॥
re man; ott lehu har naamaa | Ang 901
Sant Singh KhalsaO mind, take the sheltering support of the Lord's Name.
Manmohan SinghO my soul seek thou the shelter of God's Name,
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਸ਼ਰਣਾਗਤ ਸੰਭਾਲ,
Fareedkot Teekaਹੇ ਮਨ! ਤੂੰ ਹਰੀ ਕੇ ਨਾਮ ਕੀ ਓਟ ਲੇਹੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ,ਪਦ ਅਰਥ ਓਟ = ਆਸਰਾ।
SikhNet (Spanish)Oh mente, busca el Santuario del Nombre del Señor;
ਜਾ ਕੈ ਸਿਮਰਨਿ ਦੁਰਮਤਿ ਨਾਸੈ; ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
jaa kai simaran duramat naasai; paaveh pad nirabaanaa |1| rahaau | Ang 901
Sant Singh KhalsaRemembering Him in meditation, evil-mindedness is dispelled, and the state of Nirvaanaa is obtained. ||1||Pause||
Manmohan Singhremembering which thy evil intellect shall be dispelled and thou shalt obtain the status of supreme bliss. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾਤੇਰੀ ਮੰਦੀ ਅਕਲ ਦੂਰ ਜਾਵੇਗਫ਼ਿ ਅਤੇ ਤੂੰ ਪਰਮ ਪ੍ਰਸੰਨਤਾ ਦੀ ਪਦਵੀ ਨੂੰ ਪਾ ਲਵੇਂਗੀ। ਠਹਿਰਾਓ।
Fareedkot Teekaਜਿਸ ਕੇ ਸਿਮਰਨੇ ਸੇ ਦੁਰਮਤੀ ਦੂਰ ਹੋਵੇ ਔ ਨਿਰਬਾਣ ਪਦ ਕੋ ਪਾਵੇਂ॥੧॥ ਰਹਾਉ ॥
Prof. Sahib Singhਜਿਸ ਨਾਮ ਦੇ ਸਿਮਰਨ ਨਾਲ ਖੋਟੀ ਮੱਤ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥ਪਦ ਅਰਥ ਜਾ ਕੈ ਸਿਮਰਨਿ = ਜਿਸ ਹਰਿ-ਨਾਮ ਦੇ ਸਿਮਰਨ ਨਾਲ। ਦੁਰਮਤਿ = ਖੋਟੀ ਮੱਤ। ਨਿਰਬਾਨ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ ॥੧॥ ਰਹਾਉ ॥
SikhNet (Spanish)Contemplándolo, uno se libera de la maldad de la mente y obtiene el Estado de Nirvana.(1-Pausa)
ਬਡਭਾਗੀ ਤਿਹ ਜਨ ਕਉ ਜਾਨਹੁ ਜੋ; ਹਰਿ ਕੇ ਗੁਨ ਗਾਵੈ ॥
baddabhaagee tih jan kau jaanahu jo; har ke gun gaavai | Ang 901
Sant Singh KhalsaKnow that one who sings the Glorious Praises of the Lord is very fortunate.
Manmohan SinghDeem that man to be very fortunate, who sings God's praise.
Manmohan Singh (Punjabi)ਉਸ ਇਨਸਾਨ ਨੂੰ ਪਰਮ ਚੰਗੇ ਕਰਮਾਂ ਵਾਲਾ ਸਮਝ ਜੋ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹੈ।
Fareedkot Teekaਤਿਸ ਜਨ ਕੋ ਬਡੇ ਭਾਗੋਂ ਵਾਲਾ ਜਾਨੋ ਜੋ ਪਰਮੇਸ੍ਵਰ ਕੇ ਗੁਨੋਂ ਕੋ ਗਾਵਤਾ ਹੈ॥
Prof. Sahib Singhਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ।ਪਦ ਅਰਥ ਤਿਹ ਜਨ ਕਉ = ਉਸ ਮਨੁੱਖ ਨੂੰ। ਜਾਨਹੁ = ਸਮਝੋ।
SikhNet (Spanish)los errores de incontables encarnaciones son lavados
ਜਨਮ ਜਨਮ ਕੇ ਪਾਪ ਖੋਇ ਕੈ; ਫੁਨਿ ਬੈਕੁੰਠਿ ਸਿਧਾਵੈ ॥੧॥
janam janam ke paap khoe kai; fun baikuntth sidhaavai |1| Ang 901
Sant Singh KhalsaThe sins of countless incarnations are washed off, and he attains the heavenly realm. ||1||
Manmohan SinghWashing off the sins of millions of births, he shall ultimately go to celestial elysium.
Manmohan Singh (Punjabi)ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਨੂੰ ਧੋ ਕੇ, ਅੰਤ ਨੂੰ ਉਹ ਸੱਚਖੰਡ ਨੂੰ ਜਾਵੇਗਾ।
Fareedkot Teekaਵਹੁ ਜਨਮਾਂਤ੍ਰੋਂ ਕੇ ਪਾਪੋਂ ਕੋ ਦੂਰ ਕਰ ਕੇ ਪੁਨਹ (ਬੈਕੁੰਠਿ) ਅਬਚਲ ਸਰੂਪ ਮੇਂ ਜਾਤਾ ਹੈ॥੧॥
Prof. Sahib Singhਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ ॥੧॥ਪਦ ਅਰਥ ਖੋਇ ਕੈ = ਨਾਸ ਕਰ ਕੇ। ਫੁਨਿ = ਮੁੜ, ਫਿਰ। ਬੈਕੁੰਠਿ = ਬੈਕੁੰਠ ਵਿਚ। ਸਿਧਾਵੈ = ਜਾ ਪਹੁੰਚਦਾ ਹੈ ॥੧॥
SikhNet (Spanish)y él obtiene el Recinto Celestial.(1)
ਅਜਾਮਲ ਕਉ. ਅੰਤ ਕਾਲ ਮਹਿ; ਨਾਰਾਇਨ ਸੁਧਿ ਆਈ ॥
ajaamal kau. ant kaal meh; naaraaein sudh aaee | Ang 902
Sant Singh KhalsaAt the very last moment, Ajaamal became aware of the Lord;
Manmohan SinghAt the last moment, Ajamal, grew conscious of the Omnipresent Lord.
Manmohan Singh (Punjabi)ਅਖੀਰ ਦੇ ਵੇਲੇ, ਅਜਮਲ ਨੂੰ ਸਰਬ ਵਿਆਪਕ ਸੁਆਮੀ ਦੀ ਸੋਝੀ ਸੁਰਤ ਆ ਗਈ।
Fareedkot Teekaਅਜਾਮਲ ਕਉ ਅੰਤ ਸਮੇਂ ਮੇਂ ਪੁਤ ਕੇ ਮੋਹ ਕਰ ਨਾਰਾਇਣ ਕੀ ਗਿਆਤ ਆਈ ਹੈ॥
Prof. Sahib Singh(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ,ਪਦ ਅਰਥ ਕਾਲ = ਸਮਾ। ਮਹਿ = ਵਿਚ। ਨਾਰਾਇਨ ਸੁਧਿ = ਪਰਮਾਤਮਾ ਦੀ ਸੂਝ। {ਪੁਰਾਣਿਕ ਕਹਾਣੀ ਇਹ ਹੈ ਕਿ ਪਾਪੀ ਅਜਾਮਲ ਨੇ ਆਪਣੇ ਛੋਟੇ ਪੁੱਤਰ ਦਾ ਨਾਮ ਨਾਰਾਇਨ ਰੱਖਿਆ ਸੀ। ਅੰਤ ਵੇਲੇ ਆਪਣੇ ਪੁੱਤਰ ਨਾਰਾਇਨ ਨੂੰ ਯਾਦ ਕਰਦਿਆਂ ਉਸ ਨੂੰ ਪ੍ਰਭੂ-ਨਾਰਾਇਨ ਦੀ ਸੂਝ ਆ ਗਈ}।
SikhNet (Spanish)Ayamal alcanzó vivir en la Conciencia de Dios al final de sus días y obtuvo en un momento
ਜਾਂ ਗਤਿ ਕਉ ਜੋਗੀਸੁਰ ਬਾਛਤ; ਸੋ ਗਤਿ ਛਿਨ ਮਹਿ ਪਾਈ ॥੨॥
jaan gat kau jogeesur baachhat; so gat chhin meh paaee |2| Ang 902
Sant Singh Khalsathat state which even the supreme Yogis desire - he attained that state in an instant. ||2||
Manmohan SinghThe state which the superior Yogis desire; that state he obtained in an instant.
Manmohan Singh (Punjabi)ਜਿਸ ਅਵਸਥਾ ਨੂੰ ਵੱਡੇ ਯੋਗੀ ਲੋਚਦੇ ਹਨ, ਉਹ ਅਵਸਥਾ ਉਸ ਨੂੰ ਇਕ ਨਿਮਖ ਵਿੱਚ ਪ੍ਰਾਪਤ ਹੋ ਗਈ।
Fareedkot Teekaਜਿਸ ਗਤੀ ਕੋ ਜੋਗੀਓਂ ਕੇ ਬਡੇ ਜੋ (ਈਸਰੁ) ਸਿਵਜੀ ਆਦਿਕ ਹੈਂ, ਸੋ ਚਾਹੁਤੇ ਹੈਂ, ਸੋ ਗਤੀ ਛਿਨ ਮਾਤ੍ਰ ਮੇਂ ਪਾਈ ਹੈ॥੨॥
Prof. Sahib Singhਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ ॥੨॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਕਉ = ਨੂੰ। ਜੋਗੀਸੁਰ = ਵੱਡੇ ਵੱਡੇ ਜੋਗੀ ॥੨॥
SikhNet (Spanish)ese Estado de Éxtasis que algunos Yoguis añoran toda su vida. (2)
ਨਾਹਿਨ ਗੁਨੁ. ਨਾਹਿਨ ਕਛੁ ਬਿਦਿਆ; ਧਰਮੁ ਕਉਨੁ. ਗਜਿ ਕੀਨਾ ॥
naahin gun. naahin kachh bidiaa; dharam kaun. gaj keenaa | Ang 902
Sant Singh KhalsaThe elephant had no virtue and no knowledge; what religious rituals has he performed?
Manmohan SinghThe elephant had no merits, no learning and what religious ceremonies had he performed?
Manmohan Singh (Punjabi)ਹਾਥੀ ਵਿੱਚ ਨਾਂ ਕੋਈ ਖੂਬੀ ਸੀ, ਨਾਂ ਹੀ ਇਲਮ ਅਤੇ ਉਸ ਨੇ ਕਿਹੜੇ ਧਾਰਮਕ ਸੰਸਕਾਰ ਕੀਤੇ ਸਨ?
Fareedkot Teekaਨਾਹੀ ਥਾ ਗੁਨ ਔ ਕੁਛ ਬਿਦਿਆ ਭੀ ਨਹੀਂ ਥੀ, ਕਹੁ ਹੇ ਮਨ! ਕਉਨ ਸਾ ਧਰਮ ਹਾਥੀ ਨੇ ਕੀਆ ਥਾ॥
Prof. Sahib Singhਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ?ਪਦ ਅਰਥ ਨਾਹਿਨ = ਨਹੀਂ। ਗਜਿ = ਗਜ ਨੇ। {ਭਾਗਵਤ ਅਨੁਸਾਰ ਕਥਾ: ਇਕ ਗੰਧਰਵ ਕਿਸੇ ਰਿਸ਼ੀ ਦੇ ਸਰਾਪ ਨਾਲ ਹਾਥੀ ਬਣ ਗਿਆ। ਇਸ ਹਾਥੀ ਨੂੰ ਵਰੁਣ ਦੇ ਤਲਾਬ ਵਿਚ ਇਕ ਤੰਦੂਏ ਨੇ ਆਪਣੀਆਂ ਤੰਦਾਂ ਵਿਚ ਫੜ ਲਿਆ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ ਬਚ ਨਿਕਲਿਆ}।
SikhNet (Spanish)El elefante no tiene ni virtud ni conocimiento. ¿Qué tipo de ritos religiosos ha realizado?
ਨਾਨਕ. ਬਿਰਦੁ ਰਾਮ ਕਾ ਦੇਖਹੁ; ਅਭੈ ਦਾਨੁ ਤਿਹ ਦੀਨਾ ॥੩॥੧॥
naanak. birad raam kaa dekhahu; abhai daan tih deenaa |3|1| Ang 902
Sant Singh KhalsaO Nanak, behold the way of the Lord, who bestowed the gift of fearlessness. ||3||1||
Manmohan SinghNanak, behold thou the daily practice of the Lord, who blessed him with the gift of fearlessness.
Manmohan Singh (Punjabi)ਨਾਨਕ, ਤੂੰ ਸੁਆਮੀ ਦਾ ਨਿਤਕਰਮ ਵੇਖ, ਜਿਸ ਨੇ ਉਸ ਨੂੰ ਨਿਰਭੈਤਾ ਦੀ ਦਾਤ ਬਖਸ਼ ਦਿੱਤੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੁਮ ਰਾਮ ਕਾ (ਬਿਰਦੁ) ਪ੍ਰਣ ਦੇਖੋ ਜਿਸ ਨੇ ਅਭੈਤਾ ਕਾ ਦਾਨ ਤਿਸ ਹਾਥੀ ਕੋ ਦੇ ਦੀਆ ਹੈ, ਤਾਂ ਤੇ ਐਸੇ ਹਰੀ ਨਾਮ ਕੀ ਸਰਨ ਲੇਵੋ॥੩॥੧॥☬ਸੰਤੋਂ ਕੇ ਆਗੇ ਜਗ੍ਯਾਸੂ ਕੀ ਬੇਨਤੀ ਦਿਖਾਵਤੇ ਹੈਂ ਕਿ ਐਸੇ ਬੇਨਤੀ ਕਰੇ:
Prof. Sahib Singhਹੇ ਨਾਨਕ! ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ॥੩॥੧॥ਪਦ ਅਰਥ ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਅਭੈ = ਨਿਰਭੈਤਾ ਦਾ। ਅਭੈ ਦਾਨੁ = ਨਿਰਭੈਤਾ ਦੀ ਬਖ਼ਸ਼ਸ਼। ਤਿਹ = ਉਸ ਨੂੰ ॥੩॥੧॥
SikhNet (Spanish)Oh, dice Nanak, observa los Modos del Señor, Quien confiere el regalo de la valentía. (3-1)