ੴ

ਸਿੱਖਬਾਣੀ · SikhBani

ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥

nit japeeai saas giraas naau paravadigaar daa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 518, 519 · 9 lines
Translations

ਪਉੜੀ ॥

paurree | Ang 518

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਿਤ ਜਪੀਐ ਸਾਸਿ ਗਿਰਾਸਿ; ਨਾਉ ਪਰਵਦਿਗਾਰ ਦਾ ॥

nit japeeai saas giraas; naau paravadigaar daa | Ang 518

Sant Singh KhalsaWith every breath and morsel of food, chant the Name of the Lord, the Cherisher.
Manmohan SinghWith every breath and morsel of thine, ever remember thou the Name of thy Cherisher Lord.
Manmohan Singh (Punjabi)ਆਪਣੇ ਹਰ ਸੁਆਸ ਅਤੇ ਬੁਰਕੀ ਨਾਲ, ਤੂੰ ਹਮੇਸ਼ਾਂ ਆਪਣੇ ਪਾਲਣਹਾਰ ਪ੍ਰਮੇਸ਼ਰ ਦੇ ਨਾਮ ਨੂੰ ਯਾਦ ਕਰ।
Fareedkot Teekaਐਸੇ (ਪਰਵਦਿਗਾਰ) ਪਾਲਣੇ ਵਾਲੇ ਅਕਾਲ ਪੁਰਖ ਕਾ ਸ੍ਵਾਸ ਆਉਂਦੇ ਜਾਂਦੇ ਨਿਤ੍ਯ ਨਾਮ ਜਪੀਏ॥
Prof. Sahib Singhਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,

ਪਦ ਅਰਥ ਸਾਸਿ = ਸਾਹ ਨਾਲ। ਗਿਰਾਸਿ = ਗਿਰਾਹੀ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪਰਵਦਿਗਾਰ = ਪਾਲਣ ਵਾਲਾ।

SikhNet (Spanish)Con cada respiración y con cada bocado canta el Nombre del Señor,

ਜਿਸ ਨੋ ਕਰੇ ਰਹੰਮ; ਤਿਸੁ. ਨ ਵਿਸਾਰਦਾ ॥

jis no kare raham; tis. na visaaradaa | Ang 518

Sant Singh KhalsaThe Lord does not forget one upon whom He has bestowed His Grace.
Manmohan SinghThe Lord forgets not him, on whom He showers His benediction.
Manmohan Singh (Punjabi)ਪ੍ਰਭੂ, ਉਸ ਨੂੰ ਨਹੀਂ ਭੁਲਾਉਂਦਾ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
Fareedkot Teekaਕੈਸਾ ਹੈ ਅਕਾਲ ਪੁਰਖ? ਜਿਸ ਪਰ ਕ੍ਰਿਪਾ ਕਰਤਾ ਹੈ, ਉਸ ਕੋ ਚਿਤ ਸੇ ਭੂਲਾਵਤਾ ਨਹੀਂ॥
Prof. Sahib Singhਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,

ਪਦ ਅਰਥ ਰਹੰਮ = ਰਹਿਮ, ਤਰਸ।

SikhNet (Spanish)Él es quien te sostiene siempre.

ਆਪਿ ਉਪਾਵਣਹਾਰ. ਆਪੇ ਹੀ ਮਾਰਦਾ ॥

aap upaavanahaar. aape hee maaradaa | Ang 518

Sant Singh KhalsaHe Himself is the Creator, and He Himself destroys.
Manmohan SinghHimself He is the Creator, and He Himself destroys.
Manmohan Singh (Punjabi)ਖੁਦ ਹੀ ਉਹ ਸਿਰਜਣਹਾਰ ਹੈ ਅਤੇ ਖੁਦ ਹੀ ਉਹ ਵਿਣਾਸ ਕਰਤਾ।
Fareedkot Teekaਆਪ ਹੀ ਉਤਪੰਨ ਕਰਨੇ ਹਾਰਾ ਹੈ, ਆਪ ਹੀ ਮਾਰਤਾ, ਭਾਵ ਪ੍ਰਲ੍ਯ ਕਰਤਾ ਹੈ॥
Prof. Sahib Singhਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,
SikhNet (Spanish)Aquél sobre quien reside Su Gracia, nunca es abandonado por Dios,

ਸਭੁ ਕਿਛੁ ਜਾਣੈ ਜਾਣੁ; ਬੁਝਿ ਵੀਚਾਰਦਾ ॥

sabh kichh jaanai jaan; bujh veechaaradaa | Ang 519

Sant Singh KhalsaThe Knower knows everything; He understands and contemplates.
Manmohan SinghGod, the Knower, knows every thing, and having understood, gives though to His creation.
Manmohan Singh (Punjabi)ਜਾਨਣਹਾਰ ਵਾਹਿਗੁਰੂ ਸਾਰਾ ਕੁਝ ਜਾਣਦਾ ਹੈ ਅਤੇ ਸਮਝ ਦੇ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ।
Fareedkot Teekaਸਭ ਕੁਛ ਜੀਵ ਕੇ ਸੁਭਾਸੁਭ ਕਰਮੋਂ ਕੋ ਜਾਣਤਾ ਹੈ, ਜਾਨ ਕਰ ਕੇ ਫਿਰ (ਬੁਝਿ) ਸਮਝਤਾ ਹੈ, ਫੇਰ ਬਿਚਾਰ ਕਰਤਾ ਹੈ, ਭਾਵ ਯਹ ਕਿ ਯਥਾਰਥ ਫਲ੍ਹ ਦੇਤਾ ਹੈ॥
Prof. Sahib Singhਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,

ਪਦ ਅਰਥ ਜਾਣੁ = ਅੰਤਰਜਾਮੀ। ਬੁਝਿ = ਬੁੱਝ ਕੇ, ਸਮਝ ਕੇ।

SikhNet (Spanish)Él Mismo crea y Él Mismo destruye.

ਅਨਿਕ ਰੂਪ ਖਿਨ ਮਾਹਿ; ਕੁਦਰਤਿ ਧਾਰਦਾ ॥

anik roop khin maeh; kudarat dhaaradaa | Ang 519

Sant Singh KhalsaBy His creative power, He assumes numerous forms in an instant.
Manmohan SinghBy his power, the Lord assumes many forms in a moment.
Manmohan Singh (Punjabi)ਆਪਣੀ ਸ਼ਕਤੀ ਦੁਆਰਾ, ਸੁਆਮੀ ਇਕ ਮੁਹਤ ਵਿੱਚ ਘਣੇਰੇ ਸਰੂਪ ਅਖਤਿਆਰ ਕਰ ਲੈਂਦਾ ਹੈ।
Fareedkot Teekaਅਪਨੀ ਕੁਦਰਿਤ ਕਰ ਕੇ ਅਨੇਕ ਪੂਰ ਏਕ ਖਿ੍ਯਣ ਮੇਂ ਧਾਰਨ ਕਰ ਲੇਤਾ ਹੈ॥
Prof. Sahib Singhਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,
SikhNet (Spanish)Él lo conoce todo, Él entiende y contempla.

ਜਿਸ ਨੋ ਲਾਇ ਸਚਿ; ਤਿਸਹਿ ਉਧਾਰਦਾ ॥

jis no laae sach; tiseh udhaaradaa | Ang 519

Sant Singh KhalsaOne whom the Lord attaches to the Truth is redeemed.
Manmohan Singhhe, whom the Lord attaches to truth, him He redeems.
Manmohan Singh (Punjabi)ਜਿਸ ਨੂੰ ਸਾਹਿਬ ਸੱਚ ਨਾਲ ਜੋੜਦਾ ਹੈ, ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜਿਸ ਕੋ ਸਚ ਮੇਂ ਲਗਾਉਤਾ ਹੈ ਤਿਸ ਕੋ ਉਧਾਰ ਲੇਤਾ ਹੈ॥
Prof. Sahib Singhਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਸਚਿ = ਸੱਚ ਵਿਚ।

SikhNet (Spanish)Por Su Poder Creativo asume muchas formas en un instante.

ਜਿਸ ਦੈ ਹੋਵੈ ਵਲਿ; ਸੁ ਕਦੇ. ਨ ਹਾਰਦਾ ॥

jis dai hovai val; su kade. na haaradaa | Ang 519

Sant Singh KhalsaOne who has God on his side is never conquered.
Manmohan SinghHe, on whose side is He, the master, never stands vanquished.
Manmohan Singh (Punjabi)ਜਿਸ ਦੇ ਪਾਸੇ ਉਹ ਮਾਲਕ ਹੈ, ਉਹ ਕਦਾਚਿਤ ਨਹੀਂ ਹਾਰਦਾ।
Fareedkot Teekaਜਿਸ ਕੀ ਤਰਫ ਹੋਤਾ ਹੈ ਵਹੁ ਕਭੀ ਨਹੀਂ ਹਾਰਤਾ ਹੈ॥
Prof. Sahib Singhਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,
SikhNet (Spanish)Aquél a quien Él atrae a Su Verdad, lo redime, al lado de quien Él esté,

ਸਦਾ ਅਭਗੁ ਦੀਬਾਣੁ ਹੈ; ਹਉ. ਤਿਸੁ ਨਮਸਕਾਰਦਾ ॥੪॥

sadaa abhag deebaan hai; hau. tis namasakaaradaa |4| Ang 519

Sant Singh KhalsaHis Court is eternal and imperishable; I humbly bow to Him. ||4||
Manmohan SinghEver Imperishable is His court and unto Him I make an obeisance.
Manmohan Singh (Punjabi)ਸਦੀਵ ਹੀ ਅਬਿਨਾਸ਼ੀ ਹੈ ਉਸ ਦਾ ਦਰਬਾਰ ਉਸ ਨੂੰ ਮੈਂ ਬੰਦਨਾ ਕਰਦਾ ਹਾਂ।
Fareedkot Teekaਸਦੀਵਕਾਲ (ਅਭਗੁ) ਨਾਸ ਸੇ ਰਹਤ ਤਿਸ ਕਾ (ਦੀਬਾਣੁ) ਆਸ੍ਰਯ ਹੈ। ਮੈਂ ਐਸੇ ਅਕਾਲ ਪੁਰਖ ਕੋ ਨਮਸਕਾਰ ਕਰਤਾ ਹੂੰ॥੪॥
Prof. Sahib Singhਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥

ਪਦ ਅਰਥ ਅਭਗੁ = ਅ-ਭਗੁ, ਨਾਹ ਨਾਸ ਹੋਣ ਵਾਲਾ। ਦੀਬਾਣੁ = ਦਰਬਾਰ ॥੪॥

SikhNet (Spanish)nunca pierde, pues Eterna es Su Corte y ante Él me postro siempre. (4)
Answers quote the Granth verbatim with Ang citations. AI commentary is not Gurbani and not a religious ruling.