ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲਕੋ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜਿ ਸਤਿਗੁਰੁ ਸੇਵੇ ਆਪਣਾ; ਤਿਸ ਨੋ ਪੂਜੇ ਸਭੁ ਕੋਇ ॥
ji satigur seve aapanaa; tis no pooje sabh koe |
Sant Singh KhalsaOne who serves his True Guru, is worshipped by everyone.
Manmohan SinghHe, who serves his own True Guru him every one worships.
Manmohan Singh (Punjabi)ਹਰ ਕੋਈ ਉਸ ਦੀ ਉਪਾਸ਼ਨਾ ਕਰਦਾ ਹੈ, ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ।
Fareedkot Teekaਜੋ ਅਪਨੇ ਸਤਿਗੁਰੋਂ ਕੋ ਸੇਵਤਾ ਹੈ ਤਿਸ ਕੋ ਸਭ ਕੋਈ ਪੂਜਤਾ ਹੈ॥
Prof. Sahib Singhਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ,
ਪਦ ਅਰਥ ਜਿ = ਜੋ ਮਨੁੱਖ। ਸਭੁ ਕੋਇ = ਹਰੇਕ ਪ੍ਰਾਣੀ।
SikhNet (Spanish)Aquél que sirve al Verdadero Guru, es alabado por todos.
ਸਭਨਾ ਉਪਾਵਾ ਸਿਰਿ ਉਪਾਉ ਹੈ; ਹਰਿ ਨਾਮੁ ਪਰਾਪਤਿ ਹੋਇ ॥
sabhanaa upaavaa sir upaau hai; har naam paraapat hoe |
Sant Singh KhalsaOf all efforts, the supreme effort is the attainment of the Lord's Name.
Manmohan SinghOf all the efforts, the supreme effort is the attainment of the Lord's Name.
Manmohan Singh (Punjabi)ਸਾਰਿਆਂ ਉਪਰਾਲਿਆਂ ਦਾ ਸ਼੍ਰੋਮਣੀ ਉਪਰਾਲਾ ਸਾਹਿਬ ਦੇ ਨਾਮ ਦੀ ਪ੍ਰਾਪਤੀ ਹੈ।
Fareedkot Teekaਸਭ ਉਪਾਵੋਂ ਕਾ ਸਿਰੋਮਣੀ ਯਹੀ ਉਪਾਉ ਹੈ, ਜਿਸ ਕਰ ਹਰਿ ਨਾਮ ਕੀ ਪ੍ਰਾਪਤੀ ਹੋਵੈ॥
Prof. Sahib Singhਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ,
SikhNet (Spanish)La forma más segura para obtener la Liberación es a través del Nombre de Dios.
ਅੰਤਰਿ ਸੀਤਲ ਸਾਤਿ ਵਸੈ; ਜਪਿ ਹਿਰਦੈ ਸਦਾ ਸੁਖੁ ਹੋਇ ॥
antar seetal saat vasai; jap hiradai sadaa sukh hoe |
Sant Singh KhalsaPeace and tranquility come to dwell within the mind; meditating within the heart, there comes a lasting peace.
Manmohan SinghBy heartily meditating on the Lord. One is ever in bliss and refreshing peace abodes in his mind.
Manmohan Singh (Punjabi)ਸੱਚੇ ਦਿਲੋਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਬੰਦਾ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਤੇ ਠੰਢ ਬਖਸ਼ਣਹਾਰ ਆਰਾਮ ਉਸ ਦੇ ਮਨ ਵਿੱਚ ਵਸਦਾ ਹੈ।
Fareedkot Teekaਹਰਿ ਜਪਨੇ ਕਰ ਕੇ ਰਿਦੇ ਮੇਂ ਸਾਂਤੀ ਬਸਤੀ ਹੈ ਪੁਨਾ ਅੰਤਸਕਰਣ ਸੀਤਲ ਹੋਤਾ ਹੈ ਔਰ ਨਿਤ੍ਯ ਸੁਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singh'ਨਾਮ' ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ,
ਪਦ ਅਰਥ ਸੀਤਲ = ਸੀਤਲਤਾ, ਠੰਢ। ਸਾਤਿ = ਸ਼ਾਂਤੀ।
SikhNet (Spanish)Contemplando el Nombre del Señor, uno siempre está en Éxtasis, y la Paz
ਅੰਮ੍ਰਿਤੁ ਖਾਣਾ. ਅੰਮ੍ਰਿਤੁ ਪੈਨਣਾ; ਨਾਨਕ. ਨਾਮੁ ਵਡਾਈ ਹੋਇ ॥੧॥
amrit khaanaa. amrit painanaa; naanak. naam vaddaaee hoe |1|
Sant Singh KhalsaThe Ambrosial Amrit is his food, and the Ambrosial Amrit is his clothes; O Nanak, through the Naam, the Name of the Lord, greatness is obtained. ||1||
Manmohan SinghThe Name-Nectar is his food, Name-Nectar his dress, O Nanak, and by the Name he is blessed with glory.
Manmohan Singh (Punjabi)ਨਾਮ-ਸੁਧਾਰਸ ਉਸ ਦਾ ਭੋਜਨ ਹੈ, ਨਾਮ ਸੁਧਾਰਸ ਹੀ ਉਸ ਦੀ ਪੁਸ਼ਾਕ ਹੈ, ਹੇ ਨਾਨਕ! ਅਤੇ ਨਾਮ ਦੁਆਰਾ, ਹੀ ਉਸ ਦੀ ਪ੍ਰਭਤਾ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਨਾਮ ਜਪਣੇ ਕਰ ਬਡਾਈ ਹੋਈ ਹੈ, ਤਿਨ ਕਾ ਖਾਣਾ ਪਹਿਰਨਾ ਅੰਮ੍ਰਿਤ ਰੂਪ, ਭਾਵ ਸਫਲਾ ਹੈ। ਵਾ ਨਾਮ ਅੰਮ੍ਰਿਤ (ਖਾਣਾ) ਜਪਣਾ ਕਰਤੇ ਅਰ ਨਾਮ ਅੰਮ੍ਰਿਤ (ਪੈਨਣਾ) ਸੁਣਨਾ ਕਰਤੇ ਹੈਂ ਅਰ ਨਾਮ ਜਪ ਕਰ ਤਿਨ ਕੀ ਬਡਾਈ ਹੋ ਰਹੀ ਹੈ॥੧॥
Prof. Sahib Singhਤਦ 'ਨਾਮ' ਹੀ ਖ਼ੁਰਾਕ ਤੇ ਪੁਸ਼ਾਕ ਬਣ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ ॥੧॥
ਪਦ ਅਰਥ ਅੰਮ੍ਰਿਤੁ = 'ਨਾਮ' ॥੧॥
* ਨੋਟ: ਅਗਲੇ ਸਲੋਕ ਤੇ ਪਉੜੀ ਵਿਚ 'ਅਨਦਿਨੁ ਲਾਗੈ ਧਿਆਨੁ' 'ਅਨਦਿਨੁ ਹਰਿ ਕੇ ਗੁਣ ਰਵੈ' ਤੁਕਾਂ ਦੇ ਨਾਲ ਇਹੀ ਭਾਵ ਰਲਦਾ ਹੈ ਕਿ 'ਨਾਮ' ਉਸ ਮਨੁੱਖ ਦਾ ਜੀਵਨ-ਆਧਾਰ ਬਣ ਜਾਂਦਾ ਹੈ। ਸੋ ਏਥੇ ਲਫ਼ਜ਼ 'ਅੰਮ੍ਰਿਤ' ਦਾ ਅਰਥ 'ਪਵਿਤ੍ਰ' ਢੁਕਦਾ ਨਹੀਂ ਹੈ।
SikhNet (Spanish)y el Contentamiento habitan en la mente. Uno come y se viste del Nombre Ambrosial y así, dice Nanak, es bendecido con la Gloria del Nombre. (1)