ੴ

ਸਿੱਖਬਾਣੀ · SikhBani

ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥

bin boojhe vaddaa fer peaa fir aavai jaaee
Guru Amardas Ji ਗੁਰੂ ਅਮਰਦਾਸ ਜੀ · Raag Gujri · Ang 511 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਬਿਨੁ ਬੂਝੇ. ਵਡਾ ਫੇਰੁ ਪਇਆ; ਫਿਰਿ ਆਵੈ ਜਾਈ ॥

bin boojhe. vaddaa fer peaa; fir aavai jaaee |

Sant Singh KhalsaWithout understanding, one must wander around the cycle of reincarnation, and continue coming and going.
Manmohan SinghWithout understanding the reality, one has to traverse a big circuit, and he continues coming and going, again and again.
Manmohan Singh (Punjabi)ਅਸਲੀਅਤ ਨੂੰ ਸਮਝਣ ਦੇ ਬਾਝੋਂ ਬੰਦੇ ਨੂੰ ਲੰਮਾ ਚੱਕਰ ਕੱਟਣਾ ਪੈਂਦਾ ਹੈ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਸ ਜੀਵ ਕੋ ਗੁਰ ਉਪਦੇਸ ਬੂਝੇ ਸੇ ਬਿਨਾ ਬਡਾ ਚੋਰਾਸੀ ਕਾ ਫੇਰੁ ਪੜ ਗਇਆ ਹੈ, ਫਿਰ ਫਿਰ ਆਵਤਾ ਜਾਤਾ ਹੈ, ਭਾਵ ਯਹ ਕਿ ਜਨਮਤਾ ਮਰਤਾ ਰਹਤਾ ਹੈ॥
Prof. Sahib Singh(ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ', ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ,

ਪਦ ਅਰਥ ਬਿਨੁ ਬੂਝੇ = (ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ' , ਵੇਖੋ ਪਉੜੀ ਨੰ: ੭)। ਫੇਰੁ = ਗੇੜ, ਜਨਮ ਮਰਨ ਦਾ ਲੰਮਾ ਚੱਕਰ।

SikhNet (Spanish)Sin conocer la Realidad, uno siempre hace las rondas y va y viene una y otra vez.

ਸਤਿਗੁਰ ਕੀ ਸੇਵਾ. ਨ ਕੀਤੀਆ; ਅੰਤਿ ਗਇਆ ਪਛੁਤਾਈ ॥

satigur kee sevaa. na keeteea; ant geaa pachhutaaee |

Sant Singh KhalsaOne who has not served the True Guru, shall depart regretting and repenting in the end.
Manmohan SinghHe has not performed the service of the True Guru and finally departs repenting.
Manmohan Singh (Punjabi)ਉਸ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਈ। ਉਹ ਅਖੀਰ ਨੂੰ ਅਫਸੋਸ ਕਰਦਾ ਹੋਇਆ ਤੁਰ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਜੋ ਨਹੀਂ ਕਰੀ ਇਸੀ ਤੇ ਅੰਤ ਕੋ ਪਸਚਾਤਾਪੁ ਕਰਤਾ ਹੂਆ ਚਲਾ ਗਿਆ, ਵਾ ਅੰਤ ਕੋ ਜਮ ਲੋਕ ਮੇਂ ਗਇਆ ਹੂਆ ਪਛਤਾਵੇਗਾ॥
Prof. Sahib Singhਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ।
SikhNet (Spanish)Sin servir al Guru Verdadero, uno se aflige al final.

ਆਪਣੀ ਕਿਰਪਾ ਕਰੇ. ਗੁਰੁ ਪਾਈਐ; ਵਿਚਹੁ ਆਪੁ ਗਵਾਈ ॥

aapanee kirapaa kare. gur paaeeai; vichahu aap gavaaee |

Sant Singh KhalsaBut if the Lord shows His Mercy, one finds the Guru, and ego is banished from within.
Manmohan SinghIf the Lord shows His mercy man obtained the Guru and banishes ego from within himself.
Manmohan Singh (Punjabi)ਜੇਕਰ ਸਾਈਂ ਆਪਣੀ ਮਿਹਰ ਧਾਰੇ, ਬੰਦਾ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਹੰਕਾਰ ਨੂੰ ਆਪਣੇ ਅੰਦਰੋਂ ਕੱਢ ਦਿੰਦਾ ਹੈ।
Fareedkot Teekaਜਬ ਸਤਗੁਰੂ ਪ੍ਰਾਪਤ ਹੋਇ ਔਰ ਵਹੁ ਗੁਰੂ ਅਪਨੀ ਕ੍ਰਿਪਾ ਕਰੇ ਤਬ ਅੰਤਸਕਰਨ ਕੇ ਬੀਚ ਸੇ ਆਪਾ ਭਾਉ, ਭਾਵ ਹੰਤਾ ਗਵਾਈ ਜਾਵੇ ਹੈ॥
Prof. Sahib Singhਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ,
SikhNet (Spanish)Sólo si el Señor tiene Misericordia de nosotros, logramos erradicar nuestro ego y encontrar al Guru.

ਤ੍ਰਿਸਨਾ ਭੁਖ ਵਿਚਹੁ ਉਤਰੈ; ਸੁਖੁ ਵਸੈ ਮਨਿ ਆਈ ॥

trisanaa bhukh vichahu utarai; sukh vasai man aaee |

Sant Singh KhalsaHunger and thirst depart from within, and peace comes to dwell in the mind.
Manmohan SinghThirst and hunger depart from within him and peace comes to abide in his mind.
Manmohan Singh (Punjabi)ਤ੍ਰੇਹ ਅਤੇ ਖੁਦਿਆ ਉਸ ਦੇ ਅੰਦਰੋਂ ਨਿਕਲ ਜਾਂਦੇ ਹਨ ਅਤੇ ਆਰਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਤ੍ਰਿਸਨਾ ਰੂਪ ਖੁਧ੍ਯਾ ਅੰਤਸਕਰਨ ਮੇਂ ਸੇ ਉਤਰ ਜਾਤੀ ਹੈ, ਇਸ ਜੀਵ ਕੇ ਮਨ ਮੇਂ ਸੁਖ ਆਇ ਕਰ ਬਸਤਾ ਹੈ॥
Prof. Sahib Singhਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ,
SikhNet (Spanish)Uno se sobrepone a la sed y al hambre, y la Paz habita en la mente.

ਸਦਾ ਸਦਾ ਸਾਲਾਹੀਐ; ਹਿਰਦੈ ਲਿਵ ਲਾਈ ॥੮॥

sadaa sadaa saalaaheeai; hiradai liv laaee |8|

Sant Singh KhalsaForever and ever, praise Him with love in your heart. ||8||
Manmohan SinghEnshrining Lord's love in thy heart, sing thou, O man, His praises for ever and aye.
Manmohan Singh (Punjabi)ਆਪਣੇ ਦਿਲ ਅੰਦਰ ਪ੍ਰਭੁ ਦਾ ਪਿਆਰ ਟਿਕਾ ਕੇ, ਤੂੰ ਹੇ ਬੰਦੇ! ਹਮੇਸ਼ਾਂ ਹਮੇਸ਼ਾਂ ਹੀ ਉਸ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਹੇ ਭਾਈ! ਰਿਦੇ ਮੇਂ (ਲਿਵ) ਪ੍ਰੀਤਿ ਲਗਾਇ ਕਰ ਪ੍ਰਮੇਸ੍ਵਰ ਕੋ ਨਿਤ੍ਯੰਪ੍ਰਤੀ ਸਲਾਹੁਣਾ ਕਰੀਏ॥੮॥
Prof. Sahib Singhਤੇ ਸੁਰਤਿ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ ॥੮॥
SikhNet (Spanish)Alaba siempre al Señor y entona su mente en Dios. (8)
Answers quote the Granth verbatim with Ang citations. AI commentary is not Gurbani and not a religious ruling.